Ekam
Guru Granth Sahib

Ang 979

Ang 979 · Line 1

ਖੁਲੇ ਭ੍ਰਮ ਭੀਤਿ. ਮਿਲੇ ਗੋਪਾਲਾ; ਹੀਰੈ ਬੇਧੇ ਹੀਰ ॥

khule bhram bheet. mile gopaalaa; heerai bedhe heer |

Punjabi

ਵਹਿਮ ਦੇ ਕਿਵਾੜ ਖੁਲ੍ਹ ਗਏ ਹਨ, ਵਾਹਿਗੁਰੂ ਦੇ ਹੀਰੇ ਨੇ ਮੇਰੇ ਮਨ ਦੇ ਹੀਰੇ ਨੂੰ ਵਿੰਨ੍ਹ ਦਿੱਤਾ ਹੈ ਅਤੇ ਮੈਂ ਸੰਸਾਰ ਦੇ ਪਾਲਣਹਾਰ, ਆਪਣੇ ਸੁਆਮੀ ਨੂੰ ਮਿਲ ਪਿਆ ਹਾਂ।

Bhai Manmohan Singh (Shabad OS, CC BY-SA)

English

The doors of doubt are thrown open, and I have met the Lord of the World; God's diamond has pierced the diamond of my mind.

Dr. Sant Singh Khalsa (Shabad OS, CC BY-SA)
Ang 979 · Line 2

ਬਿਸਮ ਭਏ ਨਾਨਕ ਜਸੁ ਗਾਵਤ; ਠਾਕੁਰ ਗੁਨੀ ਗਹੀਰ ॥੨॥੨॥੩॥

bisam bhe naanak jas gaavat; tthaakur gunee gaheer |2|2|3|

Punjabi

ਮੈਡਾਂ ਮਾਲਕ ਨੇਕੀਆਂ ਦਾ ਸਮੁੰਦਰ ਹੈ। ਉਸ ਦੀ ਮਹਿਮਾ ਗਾਇਨ ਕਰਨ ਦੁਆਰਾ, ਨਾਨਕ ਅਦਭੁੱਤ ਤੌਰ ਤੇ ਪ੍ਰਸੰਨ ਥੀ ਗਿਆ ਹੈ।

Bhai Manmohan Singh (Shabad OS, CC BY-SA)

English

Nanak blossoms forth in ecstasy, singing the Lord's Praises; my Lord and Master is the ocean of virtue. ||2||2||3||

Dr. Sant Singh Khalsa (Shabad OS, CC BY-SA)
Ang 979 · Line 3

ਨਟ ਮਹਲਾ ੫ ॥

natt mahalaa 5 |

Punjabi

ਨਟ ਪੰਜਵੀਂ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Nat, Fifth Mehl:

Dr. Sant Singh Khalsa (Shabad OS, CC BY-SA)
Ang 979 · Line 4

ਅਪਨਾ ਜਨੁ; ਆਪਹਿ ਆਪਿ ਉਧਾਰਿਓ ॥

apanaa jan; aapeh aap udhaario |

Punjabi

ਸਾਹਿਬ ਖੁਦ ਹੀ ਆਪਣੇ ਨਫਰ ਦਾ ਪਾਰ ਉਤਾਰਾ ਕਰਦਾ ਹੈ।

Bhai Manmohan Singh (Shabad OS, CC BY-SA)

English

He Himself saves His humble servant.

Dr. Sant Singh Khalsa (Shabad OS, CC BY-SA)
Ang 979 · Line 5

ਆਠ ਪਹਰ ਜਨ ਕੈ ਸੰਗਿ ਬਸਿਓ; ਮਨ ਤੇ. ਨਾਹਿ ਬਿਸਾਰਿਓ ॥੧॥ ਰਹਾਉ ॥

aatth pehar jan kai sang basio; man te. naeh bisaario |1| rahaau |

Punjabi

ਦਿਨ ਦੇ ਅੱਠੇ ਪਹਿਰ ਹੀ, ਸੁਆਮੀ ਆਪਣੇ ਦਾਸ ਦੇ ਨਾਲ ਵਸਦਾ ਹੈ ਅਤੇ ਆਪਣੇ ਚਿੱਤ ਤੋਂ ਉਹ ਉਸ ਨੂੰ ਨਹੀਂ ਭੁਲਾਉਂਦਾ। ਠਹਿਰਾਉ।

Bhai Manmohan Singh (Shabad OS, CC BY-SA)

English

Twenty-four hours a day, He dwells with His humble servant; He never forgets him from His Mind. ||1||Pause||

Dr. Sant Singh Khalsa (Shabad OS, CC BY-SA)
Ang 979 · Line 6

ਬਰਨੁ ਚਿਹਨੁ. ਨਾਹੀ ਕਿਛੁ ਪੇਖਿਓ; ਦਾਸ ਕਾ ਕੁਲੁ. ਨ ਬਿਚਾਰਿਓ ॥

baran chihan. naahee kichh pekhio; daas kaa kul. na bichaario |

Punjabi

ਉਹ ਉਸ ਦੇ ਰੰਗ ਅਤੇ ਸਰੂਪ ਦੀ ਪਰਵਾਹ ਨਹੀਂ ਕਰਦਾ, ਨਾਂ ਹੀ ਉਹ ਆਪਣੇ ਸੇਵਕ ਦੀ ਵੰਸ਼ ਦਾ ਖਿਆਲ ਕਰਦਾ ਹੈ।

Bhai Manmohan Singh (Shabad OS, CC BY-SA)

English

The Lord does not look at his color or form; He does not consider the ancestry of His slave.

Dr. Sant Singh Khalsa (Shabad OS, CC BY-SA)
Ang 979 · Line 7

ਕਰਿ ਕਿਰਪਾ. ਨਾਮੁ ਹਰਿ ਦੀਓ; ਸਹਜਿ ਸੁਭਾਇ ਸਵਾਰਿਓ ॥੧॥

kar kirapaa. naam har deeo; sehaj subhaae savaario |1|

Punjabi

ਆਪਣੀ ਮਿਹਰ ਧਾਰ ਕੇ, ਵਾਹਿਗੁਰੂ ਉਸ ਨੂੰ ਆਪਣਾ ਨਾਮ ਬਖਸ਼ਦਾ ਹੈ ਅਤੇ ਸੁਤੇ ਸਿੱਧ ਹੀ ਉਸ ਨੂੰ ਸ਼ਸ਼ੋਭਤ ਕਰ ਦਿੰਦਾ ਹੈ।

Bhai Manmohan Singh (Shabad OS, CC BY-SA)

English

Granting His Grace, the Lord blesses him with His Name, and embellishes him with intuitive ease. ||1||

Dr. Sant Singh Khalsa (Shabad OS, CC BY-SA)
Ang 979 · Line 8

ਮਹਾ ਬਿਖਮੁ ਅਗਨਿ ਕਾ ਸਾਗਰੁ; ਤਿਸ ਤੇ ਪਾਰਿ ਉਤਾਰਿਓ ॥

mahaa bikham agan kaa saagar; tis te paar utaario |

Punjabi

ਪਰਮ ਕਠਨ ਹੈ ਅੱਗ ਦਾ ਸਮੁੰਦਰ, ਪ੍ਰੰਤੂ ਪ੍ਰਭੂ ਉਸ ਨੂੰ ਉਸ ਤੋਂ ਪਾਰ ਕਰ ਦਿੰਦਾ ਹੈ।

Bhai Manmohan Singh (Shabad OS, CC BY-SA)

English

The ocean of fire is treacherous and difficult, but he is carried across.

Dr. Sant Singh Khalsa (Shabad OS, CC BY-SA)
Ang 979 · Line 9

ਪੇਖਿ ਪੇਖਿ ਨਾਨਕ ਬਿਗਸਾਨੋ; ਪੁਨਹ ਪੁਨਹ ਬਲਿਹਾਰਿਓ ॥੨॥੩॥੪॥

pekh pekh naanak bigasaano; punah punah balihaario |2|3|4|

Punjabi

ਉਸ ਨੂੰ ਵੇਖ ਅਤੇ ਤੱਕ ਕੇ ਨਾਨਕ ਸਦਾ ਹੀ ਖਿੜਾਓ ਅੰਦਰ ਰਹਿੰਦਾ ਹੈ ਅਤੇ ਮੁੜ ਮੁੜ ਕੇ, ਉਸ ਉੱਤੋਂ ਘੋਲੀ ਵੰਝਦਾ ਹੈ।

Bhai Manmohan Singh (Shabad OS, CC BY-SA)

English

Seeing, seeing Him, Nanak blossoms forth, over and over again, a sacrifice to Him. ||2||3||4||

Dr. Sant Singh Khalsa (Shabad OS, CC BY-SA)
Ang 979 · Line 10

ਨਟ ਮਹਲਾ ੫ ॥

natt mahalaa 5 |

Punjabi

ਨਟ ਪੰਜਵੀਂ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Nat, Fifth Mehl:

Dr. Sant Singh Khalsa (Shabad OS, CC BY-SA)
Ang 979 · Line 11

ਹਰਿ ਹਰਿ; ਮਨ ਮਹਿ ਨਾਮੁ ਕਹਿਓ ॥

har har; man meh naam kahio |

Punjabi

ਜੋ ਆਪਣੇ ਰਿਦੇ ਅੰਦਰ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹੈ,

Bhai Manmohan Singh (Shabad OS, CC BY-SA)

English

One who chants the Name of the Lord, Har, Har, within his mind

Dr. Sant Singh Khalsa (Shabad OS, CC BY-SA)
Ang 979 · Line 12

ਕੋਟਿ ਅਪ੍ਰਾਧ ਮਿਟਹਿ ਖਿਨ ਭੀਤਰਿ; ਤਾ ਕਾ ਦੁਖੁ. ਨ ਰਹਿਓ ॥੧॥ ਰਹਾਉ ॥

kott apraadh mitteh khin bheetar; taa kaa dukh. na rahio |1| rahaau |

Punjabi

ਉਸ ਦੇ ਕ੍ਰੋੜਾਂ ਹੀ ਪਾਪ ਇਕ ਮੁਹਤ ਵਿੱਚ ਨਾਸ ਹੋ ਜਾਂਦੇ ਹਨ ਤੇ ਉਸ ਦੀਆਂ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ। ਠਹਿਰਾਉ।

Bhai Manmohan Singh (Shabad OS, CC BY-SA)

English

- millions of sins are erased in an instant, and pain is relieved. ||1||Pause||

Dr. Sant Singh Khalsa (Shabad OS, CC BY-SA)
Ang 979 · Line 13

ਖੋਜਤ ਖੋਜਤ ਭਇਓ ਬੈਰਾਗੀ; ਸਾਧੂ ਸੰਗਿ ਲਹਿਓ ॥

khojat khojat bheo bairaagee; saadhoo sang lahio |

Punjabi

ਵਾਹਿਗੁਰੂ ਨੂੰ ਭਾਲਦਾ ਭਾਲਦਾ ਮੈਂ ਇੱਛਾ-ਰਹਿਤ ਥੀ ਗਿਆ ਹਾਂ ਅਤੇ ਮੈਨੂੰ ਸਤਿਸੰਗਤ ਦੀ ਦਾਤ ਪ੍ਰਾਪਤ ਹੋ ਗਈ ਹੈ।

Bhai Manmohan Singh (Shabad OS, CC BY-SA)

English

Seeking and searching, I have become detached; I have found the Saadh Sangat, the Company of the Holy.

Dr. Sant Singh Khalsa (Shabad OS, CC BY-SA)
Ang 979 · Line 14

ਸਗਲ ਤਿਆਗਿ ਏਕ ਲਿਵ ਲਾਗੀ; ਹਰਿ ਹਰਿ ਚਰਨ ਗਹਿਓ ॥੧॥

sagal tiaag ek liv laagee; har har charan gahio |1|

Punjabi

ਸਾਰਿਆਂ ਨੂੰ ਛੱਡ ਕੇ, ਮੈਂ ਹੁਣ ਇਕ ਵਾਹਿਗੁਰੂ ਨਾਲ ਪ੍ਰੇਮ ਪਾ ਲਿਆ ਹੈ, ਤੇ ਸਦਾ ਹੀ ਸੁਆਮੀ ਮਾਲਕ ਦੇ ਪੈਰ ਪਕੜੀ ਰਖਦਾ ਹਾਂ।

Bhai Manmohan Singh (Shabad OS, CC BY-SA)

English

Renouncing everything, I am lovingly focused on the One Lord. I grab hold of the feet of the Lord, Har, Har. ||1||

Dr. Sant Singh Khalsa (Shabad OS, CC BY-SA)
Ang 979 · Line 15

ਕਹਤ ਮੁਕਤ ਸੁਨਤੇ ਨਿਸਤਾਰੇ; ਜੋ ਜੋ ਸਰਨਿ ਪਇਓ ॥

kehat mukat sunate nisataare; jo jo saran peo |

Punjabi

ਜੋ ਕੋਈ ਭੀ ਪ੍ਰਭੂ ਦੀ ਪਨਾਹ ਲੈਂਦਾ ਹੈ ਅਤੇ ਉਸ ਦੇ ਨਾਮ ਨੂੰ ਉਚਾਰਦਾ ਹੈ; ਉਹ ਮੋਖਸ਼ ਹੋ ਜਾਂਦਾ ਹੈ। ਉਸ ਦੇ ਨਾਮ ਨੂੰ ਸੁਣਨ ਵਾਲੇ ਭੀ ਪਾਰ ਉੱਤਰ ਜਾਂਦੇ ਹਨ।

Bhai Manmohan Singh (Shabad OS, CC BY-SA)

English

Whoever chants His Name is liberated; whoever listens to it is saved, as is anyone who seeks His Sanctuary.

Dr. Sant Singh Khalsa (Shabad OS, CC BY-SA)
Ang 979 · Line 16

ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪੁਨਾ; ਕਹੁ ਨਾਨਕ ਅਨਦੁ ਭਇਓ ॥੨॥੪॥੫॥

simar simar suaamee prabh apunaa; kahu naanak anad bheo |2|4|5|

Punjabi

ਆਪਣੇ ਸਾਹਿਬ ਮਾਲਕ ਦਾ ਆਰਾਧਨ ਅਤੇ ਚਿੰਤਨ ਕਰਨ ਦੁਆਰਾ, ਗੁਰੂ ਜੀ ਆਖਦੇ ਹਨ, ਉਹ ਸਦਾ ਲਈ ਪਰਮ ਪ੍ਰਸੰਨ ਥੀ ਵੰਝਦਾ ਹੈ।

Bhai Manmohan Singh (Shabad OS, CC BY-SA)

English

Meditating, meditating in remembrance on God the Lord and Master, says Nanak, I am in ecstasy! ||2||4||5||

Dr. Sant Singh Khalsa (Shabad OS, CC BY-SA)
Ang 979 · Line 17

ਨਟ ਮਹਲਾ ੫ ॥

natt mahalaa 5 |

Punjabi

ਨਟ ਪੰਜਵੀਂ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Nat, Fifth Mehl:

Dr. Sant Singh Khalsa (Shabad OS, CC BY-SA)
Ang 979 · Line 18

ਚਰਨ ਕਮਲ ਸੰਗਿ. ਲਾਗੀ ਡੋਰੀ ॥

charan kamal sang. laagee ddoree |

Punjabi

ਤੇਰੇ ਕੰਵਲ ਚਰਨਾਂ ਨਾਲ ਮੇਰਾ ਪ੍ਰੇਮ ਹੈ, ਹੇ ਸੁਆਮੀ!

Bhai Manmohan Singh (Shabad OS, CC BY-SA)

English

I am in love with Your Lotus Feet.

Dr. Sant Singh Khalsa (Shabad OS, CC BY-SA)
Ang 979 · Line 19

ਸੁਖ ਸਾਗਰ; ਕਰਿ ਪਰਮ ਗਤਿ ਮੋਰੀ ॥੧॥ ਰਹਾਉ ॥

sukh saagar; kar param gat moree |1| rahaau |

Punjabi

ਹੇ ਸੁਖ ਦੇ ਸਮੁੰਦਰ, ਮੈਂਡੇ ਮਾਲਕ, ਤੂੰ ਮੇਰੀ ਕਲਿਆਣ ਕਰ। ਠਹਿਰਾਉ।

Bhai Manmohan Singh (Shabad OS, CC BY-SA)

English

O Lord, ocean of peace, please bless me with the supreme status. ||1||Pause||

Dr. Sant Singh Khalsa (Shabad OS, CC BY-SA)
Ang 979 · Line 20

ਅੰਚਲਾ ਗਹਾਇਓ. ਜਨ ਅਪੁਨੇ ਕਉ; ਮਨੁ ਬੀਧੋ ਪ੍ਰੇਮ ਕੀ ਖੋਰੀ ॥

anchalaa gahaaeo. jan apune kau; man beedho prem kee khoree |

Punjabi

ਵਾਹਿਗੁਰੂ ਨੇ ਆਪਣੇ ਗੋਲੇ ਨੂੰ ਆਪਣਾ ਪੱਲਾ ਪਕੜਾ ਦਿੱਤਾ ਹੈ ਤੇ ਉਸ ਦਾ ਚਿੱਤ ਉਸ ਦੇ ਪਿਆਰ ਦੀ ਖੁਮਾਰੀ ਨਾਲ ਵਿੰਨਿਆ ਗਿਆ ਹੈ।

Bhai Manmohan Singh (Shabad OS, CC BY-SA)

English

He has inspired His humble servant to grasp the hem of His robe; his mind is pierced through with the intoxication of divine love.

Dr. Sant Singh Khalsa (Shabad OS, CC BY-SA)
Ang 979 · Line 21

ਜਸੁ ਗਾਵਤ ਭਗਤਿ ਰਸੁ ਉਪਜਿਓ; ਮਾਇਆ ਕੀ ਜਾਲੀ ਤੋਰੀ ॥੧॥

jas gaavat bhagat ras upajio; maaeaa kee jaalee toree |1|

Punjabi

ਸਾਹਿਬ ਦੀ ਮਹਿਮਾ ਗਾਇਨ ਕਰਨ ਦੁਆਰਾ ਭਗਤ ਦੇ ਹਿਰਦੇ ਅੰਦਰ ਉਸ ਦਾ ਪ੍ਰੇਮ ਉਤਪੰਨ ਹੋ ਗਿਆ ਹੈ ਅਤੇ ਉਸ ਮੋਹਣੀ ਮਾਇਆ ਦੇ ਜਾਲ ਨੂੰ ਤੋੜ ਦਿੱਤਾ ਹੈ।

Bhai Manmohan Singh (Shabad OS, CC BY-SA)

English

Singing His Praises, love wells up within the devotee, and the trap of Maya is broken. ||1||

Dr. Sant Singh Khalsa (Shabad OS, CC BY-SA)
Ang 979 · Line 22

ਪੂਰਨ ਪੂਰਿ ਰਹੇ ਕਿਰਪਾ ਨਿਧਿ; ਆਨ. ਨ ਪੇਖਉ ਹੋਰੀ ॥

pooran poor rahe kirapaa nidh; aan. na pekhau horee |

Punjabi

ਰਹਿਮਤ ਦਾ ਸਮੁੰਦਰ ਵਾਹਿਗੁਰੂ, ਸਾਰਿਆਂ ਨੂੰ ਪਰੀਪੂਰਨ ਕਰ ਰਿਹਾ ਹੈ, ਮੈਨੂੰ ਹੋਰ ਕੋਈ ਦਿਸਦਾ ਹੀ ਨਹੀਂ।

Bhai Manmohan Singh (Shabad OS, CC BY-SA)

English

The Lord, the ocean of mercy, is all-pervading, permeating everywhere; I do not see any other at all.

Dr. Sant Singh Khalsa (Shabad OS, CC BY-SA)
Ang 979 · Line 23

ਨਾਨਕ. ਮੇਲਿ ਲੀਓ ਦਾਸੁ ਅਪੁਨਾ; ਪ੍ਰੀਤਿ. ਨ ਕਬਹੂ ਥੋਰੀ ॥੨॥੫॥੬॥

naanak. mel leeo daas apunaa; preet. na kabahoo thoree |2|5|6|

Punjabi

ਪ੍ਰਭੂ ਨੇ ਆਪਣੇ ਗੋਲੇ ਨਾਨਕ ਨੂੰ ਆਪਣੇ ਨਾਲ ਮਿਲਾ ਲਿਆ ਹੈ ਅਤੇ ਉਸ ਦਾ ਪ੍ਰਭੂ ਲਈ ਪ੍ਰੇਮ ਕਦੇ ਭੀ ਥੋੜਾ ਨਹੀਂ ਹੁੰਦਾ।

Bhai Manmohan Singh (Shabad OS, CC BY-SA)

English

He has united slave Nanak with Himself; His Love never diminishes. ||2||5||6||

Dr. Sant Singh Khalsa (Shabad OS, CC BY-SA)
Ang 979 · Line 24

ਨਟ ਮਹਲਾ ੫ ॥

natt mahalaa 5 |

Punjabi

ਨਟ ਪੰਜਵੀਂ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Nat, Fifth Mehl:

Dr. Sant Singh Khalsa (Shabad OS, CC BY-SA)
Ang 979 · Line 25

ਮੇਰੇ ਮਨ; ਜਪੁ ਜਪਿ ਹਰਿ ਨਾਰਾਇਣ ॥

mere man; jap jap har naaraaein |

Punjabi

ਹੇ ਮੇਰੀ ਜਿੰਦੜੀਏ! ਤੂੰ ਆਪਣੇ ਵਿਆਪਕ ਵਾਹਿਗੁਰੂ ਦੇ ਨਾਮ ਦਾ ਉਚਾਰਨ ਤੇ ਜਾਪ ਕਰ।

Bhai Manmohan Singh (Shabad OS, CC BY-SA)

English

O my mind, chant, and meditate on the Lord.

Dr. Sant Singh Khalsa (Shabad OS, CC BY-SA)
Ang 979 · Line 26

ਕਬਹੂ. ਨ ਬਿਸਰਹੁ ਮਨ ਮੇਰੇ ਤੇ; ਆਠ ਪਹਰ ਗੁਨ ਗਾਇਣ ॥੧॥ ਰਹਾਉ ॥

kabahoo. na bisarahu man mere te; aatth pehar gun gaaein |1| rahaau |

Punjabi

ਆਪਣੇ ਚਿੱਤ ਵਿੱਚ ਮੈਂ ਉਸ ਨੂੰ ਕਦੇ ਭੀ ਨਹੀਂ ਭੁਲਾਉਂਦਾ ਅਤੇ ਅੱਠੇ ਪਹਿਰ ਹੀ ਉਸ ਦੀ ਕੀਰਤੀ ਗਾਇਨ ਕਰਦਾ ਹਾਂ। ਠਹਿਰਾਉ।

Bhai Manmohan Singh (Shabad OS, CC BY-SA)

English

I shall never forget Him from my mind; twenty-four hours a day, I sing His Glorious Praises. ||1||Pause||

Dr. Sant Singh Khalsa (Shabad OS, CC BY-SA)
Ang 979 · Line 27

ਸਾਧੂ ਧੂਰਿ ਕਰਉ ਨਿਤ ਮਜਨੁ; ਸਭ ਕਿਲਬਿਖ ਪਾਪ ਗਵਾਇਣ ॥

saadhoo dhoor krau nit majan; sabh kilabikh paap gavaaein |

Punjabi

ਨਿਤਾਪ੍ਰਤੀ ਮੈਂ ਸੰਤਾਂ ਦੇ ਪੈਰਾਂ ਦੀ ਧੂੜ ਅੰਦਰ ਇਸ਼ਨਾਨ ਕਰਦਾ ਹਾਂ ਅਤੇ ਇਸ ਤਰਾਂ ਸਾਰੇ ਕੁਕਰਮਾਂ ਤੇ ਗੁਨਾਹਾਂ ਤੋਂ ਖਲਾਸੀ ਪਾਂ ਗਿਆ ਹਾਂ।

Bhai Manmohan Singh (Shabad OS, CC BY-SA)

English

I take my daily cleansing bath in the dust of the feet of the Holy, and I am rid of all my sins.

Dr. Sant Singh Khalsa (Shabad OS, CC BY-SA)
Ang 979 · Line 28

ਪੂਰਨ ਪੂਰਿ ਰਹੇ ਕਿਰਪਾ ਨਿਧਿ; ਘਟਿ ਘਟਿ ਦਿਸਟਿ ਸਮਾਇਣੁ ॥੧॥

pooran poor rahe kirapaa nidh; ghatt ghatt disatt samaaein |1|

Punjabi

ਰਹਿਮਤ ਦਾ ਸਮੁੰਦਰ, ਪੂਰਾ ਪ੍ਰਭੂ, ਸਾਰਿਆਂ ਨੂੰ ਭਰ ਰਿਹਾ ਹੈ ਅਤੇ ਹਰ ਦਿਲ ਅੰਦਰ ਲੀਨ ਹੋਇਆ ਹੋਇਆ ਦਿਸਦਾ ਹੈ।

Bhai Manmohan Singh (Shabad OS, CC BY-SA)

English

The Lord, the ocean of mercy, is all-pervading, permeating everywhere; He is seen to be contained in each and every heart. ||1||

Dr. Sant Singh Khalsa (Shabad OS, CC BY-SA)
Ang 979 · Line 29

ਜਾਪ ਤਾਪ ਕੋਟਿ ਲਖ ਪੂਜਾ; ਹਰਿ ਸਿਮਰਣ ਤੁਲਿ. ਨ ਲਾਇਣ ॥

jaap taap kott lakh poojaa; har simaran tul. na laaein |

Punjabi

ਕ੍ਰੋੜਾਂ ਅਤੇ ਲੱਖਾਂ ਹੀ ਪਾਠ, ਤਪੱਸਿਆਵਾਂ ਅਤੇ ਉਪਾਸ਼ਨਾਵਾਂ, ਪ੍ਰਭੂ ਦੀ ਬੰਦਗੀ ਦੇ ਬਰਾਬਰ ਨਹੀਂ ਪੁਜਦੀਆਂ।

Bhai Manmohan Singh (Shabad OS, CC BY-SA)

English

Hundreds of thousands and millions of meditations, austerities and worships are not equal to remembering the Lord in meditation.

Dr. Sant Singh Khalsa (Shabad OS, CC BY-SA)
Ang 979 · Line 30

ਦੁਇ ਕਰ ਜੋੜਿ. ਨਾਨਕੁ ਦਾਨੁ ਮਾਂਗੈ; ਤੇਰੇ ਦਾਸਨਿ ਦਾਸ ਦਸਾਇਣੁ ॥੨॥੬॥੭॥

due kar jorr. naanak daan maangai; tere daasan daas dasaaein |2|6|7|

Punjabi

ਆਪਣੇ ਦੋਨੋ ਹੱਥ ਬੰਨ੍ਹ ਕੇ, ਨਾਨਕ ਤੇਰੇ ਗੋਲਿਆਂ ਦੇ ਗੋਲਿਆਂ ਦਾ ਗੋਲਾ ਥੀ ਵੰਝਣ ਦੀ ਦਾਤ ਦੀ ਤੈਥੋਂ ਯਾਚਨਾ ਕਰਦਾ ਹੈ।

Bhai Manmohan Singh (Shabad OS, CC BY-SA)

English

With his palms pressed together, Nanak begs for this blessing, that he may become the slave of the slaves of Your slaves. ||2||6||7||

Dr. Sant Singh Khalsa (Shabad OS, CC BY-SA)
Ang 979 · Line 31

ਨਟ ਮਹਲਾ ੫ ॥

natt mahalaa 5 |

Punjabi

ਨਟ ਪੰਜਵੀਂ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Nat, Fifth Mehl:

Dr. Sant Singh Khalsa (Shabad OS, CC BY-SA)
Ang 979 · Line 32

ਮੇਰੈ ਸਰਬਸੁ. ਨਾਮੁ ਨਿਧਾਨੁ ॥

merai sarabas. naam nidhaan |

Punjabi

ਸੁਆਮੀ ਦੇ ਨਾਮ ਦਾ ਖ਼ਜ਼ਾਨਾ, ਮੇਰੇ ਲਈ ਸਾਰਾ ਕੁਛ ਹੈ।

Bhai Manmohan Singh (Shabad OS, CC BY-SA)

English

The treasure of the Naam, the Name of the Lord, is everything for me.

Dr. Sant Singh Khalsa (Shabad OS, CC BY-SA)
Ang 979 · Line 33

ਕਰਿ ਕਿਰਪਾ ਸਾਧੂ ਸੰਗਿ ਮਿਲਿਓ; ਸਤਿਗੁਰਿ ਦੀਨੋ ਦਾਨੁ ॥੧॥ ਰਹਾਉ ॥

kar kirapaa saadhoo sang milio; satigur deeno daan |1| rahaau |

Punjabi

ਆਪਣੀ ਮਿਹਰ ਧਾਰ ਕੇ ਮਾਲਕ ਮੈਨੂੰ ਸਤਿਸੰਗਤ ਰਾਹੀਂ ਮਿਲ ਪਿਆ ਹੈ। ਸੱਚੇ ਗੁਰਾਂ ਨੇ ਮੈਨੂੰ ਐਹੋ ਜੇਹੀ ਦਾਤ ਪ੍ਰਦਾਨ ਕੀਤੀ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

Granting His Grace, He has led me to join the Saadh Sangat, the Company of the Holy; the True Guru has granted this gift. ||1||Pause||

Dr. Sant Singh Khalsa (Shabad OS, CC BY-SA)
Ang 979 · Line 34

ਸੁਖਦਾਤਾ ਦੁਖ ਭੰਜਨਹਾਰਾ; ਗਾਉ ਕੀਰਤਨੁ ਪੂਰਨ ਗਿਆਨੁ ॥

sukhadaataa dukh bhanjanahaaraa; gaau keeratan pooran giaan |

Punjabi

ਤੂੰ ਆਰਾਮ ਬਖਸ਼ਣਹਾਰ ਅਤੇ ਦੁਖ ਦੂਰ ਕਰਨਹਾਰ ਵਾਹਿਗੁਰੂ ਦਾ ਜੱਸ ਗਾਇਨ ਕਰ ਅਤੇ ਤੈਨੂੰ ਮੁਕੰਮਲ ਬ੍ਰਹਮ ਵਿਚਾਰ ਦੀ ਦਾਤ ਪ੍ਰਾਪਤ ਹੋ ਵੰਝੇਗੀ।

Bhai Manmohan Singh (Shabad OS, CC BY-SA)

English

Sing the Kirtan, the Praises of the Lord, the Giver of peace, the Destroyer of pain; He shall bless you with perfect spiritual wisdom.

Dr. Sant Singh Khalsa (Shabad OS, CC BY-SA)
Ang 979 · Line 35

ਕਾਮੁ ਕ੍ਰੋਧੁ ਲੋਭੁ ਖੰਡ ਖੰਡ ਕੀਨੑੇ; ਬਿਨਸਿਓ ਮੂੜ ਅਭਿਮਾਨੁ ॥੧॥

kaam krodh lobh khandd khandd keenae; binasio moorr abhimaan |1|

Punjabi

ਤੇਰੀ ਕਾਮ-ਚੇਸ਼ਟਾ, ਰੋਹੁ ਅਤੇ ਲਾਲਚ ਟੁਕੜੇ ਥੀ ਵੰਝਣਗੇ ਅਤੇ ਤੇਰਾ ਮੂਰਖ ਬਣਾਉਣ ਵਾਲਾ ਹੰਕਾਰ ਦੂਰ ਹੋ ਜਾਵੇਗਾ।

Bhai Manmohan Singh (Shabad OS, CC BY-SA)

English

Sexual desire, anger and greed shall be shattered and destroyed, and your foolish ego will be dispelled. ||1||

Dr. Sant Singh Khalsa (Shabad OS, CC BY-SA)
Ang 979 · Line 36

ਕਿਆ ਗੁਣ ਤੇਰੇ ਆਖਿ ਵਖਾਣਾ; ਪ੍ਰਭ ਅੰਤਰਜਾਮੀ ਜਾਨੁ ॥

kiaa gun tere aakh vakhaanaa; prabh antarajaamee jaan |

Punjabi

ਮੈਂ ਤੇਰੀਆਂ ਕਿਹੜੀਆਂ ਕਿਹੜੀਆਂ ਨੇਕੀਆਂ ਵਰਨਣ ਤੇ ਬਿਆਨ ਕਰ ਸਕਦਾ ਹਾਂ? ਤੂੰ ਅੰਦਰਲੀਆਂ-ਜਾਣਨਹਾਰ ਸ੍ਰਵੱਗ ਸੁਆਮੀ ਹੈਂ।

Bhai Manmohan Singh (Shabad OS, CC BY-SA)

English

What Glorious Virtues of Yours should I chant? O God, You are the Inner-knower, the Searcher of hearts.

Dr. Sant Singh Khalsa (Shabad OS, CC BY-SA)
Ang 979 · Line 37

ਚਰਨ ਕਮਲ ਸਰਨਿ ਸੁਖ ਸਾਗਰ; ਨਾਨਕੁ ਸਦ ਕੁਰਬਾਨੁ ॥੨॥੭॥੮॥

charan kamal saran sukh saagar; naanak sad kurabaan |2|7|8|

Punjabi

ਹੇ ਸੁਖ ਦੇ ਸਾਗਰ, ਮੇਰੇ ਸੁਆਮੀ! ਮੈਂ ਤੇਰੇ ਕੰਵਲ ਚਰਨਾਂ ਦੀ ਪਨਾਹ ਲੋੜਦਾ ਹਾਂ। ਨਾਨਕ ਸਦੀਵ ਹੀ ਤੇਰੇ ਉੱਤੋਂ ਬਲਿਹਾਰਨੇ ਜਾਂਦਾ ਹੈ।

Bhai Manmohan Singh (Shabad OS, CC BY-SA)

English

I seek the Sanctuary of Your Lotus Feet, O Lord, ocean of peace; Nanak is forever a sacrifice to You. ||2||7||8||

Dr. Sant Singh Khalsa (Shabad OS, CC BY-SA)