Ekam
Guru Granth Sahib

Ang 980

Ang 980 · Line 1

ਨਟ ਮਹਲਾ ੫ ॥

natt mahalaa 5 |

Punjabi

ਨਟ ਪੰਜਵੀਂ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Nat, Fifth Mehl:

Dr. Sant Singh Khalsa (Shabad OS, CC BY-SA)
Ang 980 · Line 2

ਹਉ ਵਾਰਿ ਵਾਰਿ ਜਾਉ; ਗੁਰ ਗੋਪਾਲ ॥੧॥ ਰਹਾਉ ॥

hau vaar vaar jaau; gur gopaal |1| rahaau |

Punjabi

ਹੇ ਮੈਂਡੇ ਗੁਰੂ ਪ੍ਰਮੇਸ਼ਰ! ਮੈਂ ਤੇਰੇ ਉਤੋਂ ਕੁਰਬਾਨ ਕੁਰਬਾਨ ਵੰਝਦਾ ਹਾਂ। ਠਹਿਰਾਉ।

Bhai Manmohan Singh (Shabad OS, CC BY-SA)

English

I am a sacrifice, a sacrifice to the Guru, the Lord of the World. ||1||Pause||

Dr. Sant Singh Khalsa (Shabad OS, CC BY-SA)
Ang 980 · Line 3

ਮੋਹਿ ਨਿਰਗੁਨ. ਤੁਮ ਪੂਰਨ ਦਾਤੇ; ਦੀਨਾ ਨਾਥ ਦਇਆਲ ॥੧॥

mohi niragun. tum pooran daate; deenaa naath deaal |1|

Punjabi

ਹੇ ਤੂੰ ਮਸਕੀਨਾਂ ਦੇ ਮਿਹਰਬਾਨ ਮਾਲਕ! ਮੈਂ ਨੇਕੀਵਿਹੂਣ ਹਾਂ ਅਤੇ ਤੂੰ ਪੂਰਾ ਦਾਤਾਰ ਸੁਆਮੀ ਹੈਂ।

Bhai Manmohan Singh (Shabad OS, CC BY-SA)

English

I am unworthy; You are the Perfect Giver. You are the Merciful Master of the meek. ||1||

Dr. Sant Singh Khalsa (Shabad OS, CC BY-SA)
Ang 980 · Line 4

ਊਠਤ ਬੈਠਤ ਸੋਵਤ ਜਾਗਤ; ਜੀਅ ਪ੍ਰਾਨ ਧਨ ਮਾਲ ॥੨॥

aootthat baitthat sovat jaagat; jeea praan dhan maal |2|

Punjabi

ਖਲੋਤਿਆਂ, ਬਹਿੰਦੀਆਂ, ਸੌiਂਦਆਂ ਅਤੇ ਜਾਗਦਿਆਂ ਤੂੰ ਹੇ ਸੁਆਮੀ! ਮੇਰੀ ਆਤਮਾ, ਜਿੰਦ-ਜਾਨ, ਦੌਲਤ ਅਤੇ ਜਾਇਦਾਦ ਹੈ।

Bhai Manmohan Singh (Shabad OS, CC BY-SA)

English

While standing up and sitting down, while sleeping and awake, You are my soul, my breath of life, my wealth and property. ||2||

Dr. Sant Singh Khalsa (Shabad OS, CC BY-SA)
Ang 980 · Line 5

ਦਰਸਨ ਪਿਆਸ ਬਹੁਤੁ ਮਨਿ ਮੇਰੈ; ਨਾਨਕ ਦਰਸ ਨਿਹਾਲ ॥੩॥੮॥੯॥

darasan piaas bahut man merai; naanak daras nihaal |3|8|9|

Punjabi

ਮੇਰੇ ਚਿੱਤ ਵਿੱਚ ਸਾਹਿਬ ਦੇ ਦੀਦਾਰ ਦੀ ਘਣੇਰੀ ਤ੍ਰੇਹ ਹੈ। ਉਸ ਨੂੰ ਦੇਖ ਕੇ ਮੈਂ ਪਰਮ ਪ੍ਰਸੰਨ ਥੀ ਵੰਝਦਾ ਹਾਂ।

Bhai Manmohan Singh (Shabad OS, CC BY-SA)

English

Within my mind there is such a great thirst for the Blessed Vision of Your Darshan. Nanak is enraptured with Your Glance of Grace. ||3||8||9||

Dr. Sant Singh Khalsa (Shabad OS, CC BY-SA)
Ang 980 · Line 6

ਨਟ ਪੜਤਾਲ ਮਹਲਾ ੫ ॥

natt parrataal mahalaa 5 |

Punjabi

ਨਟ ਪੜਤਾਲ। ਪੰਜਵੀਂ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Nat Partaal, Fifth Mehl:

Dr. Sant Singh Khalsa (Shabad OS, CC BY-SA)
Ang 980 · Line 7

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 980 · Line 8

ਕੋਊ ਹੈ; ਮੇਰੋ ਸਾਜਨੁ ਮੀਤੁ ॥

koaoo hai; mero saajan meet |

Punjabi

ਕੀ ਕੋਈ ਮੇਰਾ ਐਹੋ ਜੇਹਾ ਮਿੱਤਰ ਅਤੇ ਯਾਰ ਹੈ,

Bhai Manmohan Singh (Shabad OS, CC BY-SA)

English

Is there any friend or companion of mine,

Dr. Sant Singh Khalsa (Shabad OS, CC BY-SA)
Ang 980 · Line 9

ਹਰਿ ਨਾਮੁ ਸੁਨਾਵੈ ਨੀਤ ॥

har naam sunaavai neet |

Punjabi

ਜੋ ਮੈਨੂੰ ਸਦਾ ਹੀ ਸੁਆਮੀ ਦਾ ਨਾਮ ਸ੍ਰਵਣ ਕਰਵਾਵੇ,

Bhai Manmohan Singh (Shabad OS, CC BY-SA)

English

who will constantly share the Lord's Name with me?

Dr. Sant Singh Khalsa (Shabad OS, CC BY-SA)
Ang 980 · Line 10

ਬਿਨਸੈ ਦੁਖੁ ਬਿਪਰੀਤਿ ॥

binasai dukh bipareet |

Punjabi

ਤਾਂ ਜੋ ਮੈਂ ਦੁੱਖਾਂ ਤੇ ਖੋਟੀਆਂ ਰੀਤਾਂ ਤੋਂ ਖਲਾਸੀ ਪਾ ਜਾਵਾਂ।

Bhai Manmohan Singh (Shabad OS, CC BY-SA)

English

Will he rid me of my pains and evil tendencies?

Dr. Sant Singh Khalsa (Shabad OS, CC BY-SA)
Ang 980 · Line 11

ਸਭੁ ਅਰਪਉ; ਮਨੁ ਤਨੁ ਚੀਤੁ ॥੧॥ ਰਹਾਉ ॥

sabh arpau; man tan cheet |1| rahaau |

Punjabi

ਉਸ ਨੂੰ, ਮੈਂ ਆਪਣੀ ਆਤਮਾ, ਦੇਹ, ਮਨ ਅਤੇ ਸਾਰਾ ਕੁੱਛ ਸਮਰਪਣ ਕਰ ਦਿਆਂਗਾ। ਠਹਿਰਾਉ।

Bhai Manmohan Singh (Shabad OS, CC BY-SA)

English

I would surrender my mind, body, consciousness and everything. ||1||Pause||

Dr. Sant Singh Khalsa (Shabad OS, CC BY-SA)
Ang 980 · Line 12

ਕੋਈ ਵਿਰਲਾ; ਆਪਨ ਕੀਤ ॥

koee viralaa; aapan keet |

Punjabi

ਕੋਈ ਟਾਂਵਾਂ ਜਣਾ ਹੀ ਹੈ, ਜਿਸ ਨੂੰ ਸੁਆਮੀ ਆਪਣਾ ਨਿੱਜ ਦਾ ਬਣਾਉਂਦਾ ਹੈ,

Bhai Manmohan Singh (Shabad OS, CC BY-SA)

English

How rare is that one whom the Lord makes His own,

Dr. Sant Singh Khalsa (Shabad OS, CC BY-SA)
Ang 980 · Line 13

ਸੰਗਿ ਚਰਨ ਕਮਲ; ਮਨੁ ਸੀਤ ॥

sang charan kamal; man seet |

Punjabi

ਅਤੇ ਜਿਸ ਦੀ ਜਿੰਦੜੀ ਉਸ ਦੇ ਕੰਵਲ ਚਰਨਾਂ ਨਾਲ ਸਿਉਂਤੀ ਹੋਈ ਹੈ।

Bhai Manmohan Singh (Shabad OS, CC BY-SA)

English

and whose mind is sewn into the Lord's Lotus Feet.

Dr. Sant Singh Khalsa (Shabad OS, CC BY-SA)
Ang 980 · Line 14

ਕਰਿ ਕਿਰਪਾ; ਹਰਿ ਜਸੁ ਦੀਤ ॥੧॥

kar kirapaa; har jas deet |1|

Punjabi

ਆਪਣੀ ਰਹਿਮਤ ਧਾਰ ਕੇ, ਸੁਆਮੀ ਉਸ ਨੂੰ ਆਪਣੀ ਸਿਫ਼ਤ ਸ਼ਲਾਘਾ ਪ੍ਰਦਾਨ ਕਰਦਾ ਹੈ।

Bhai Manmohan Singh (Shabad OS, CC BY-SA)

English

Granting His Grace, the Lord blesses him with His Praise. ||1||

Dr. Sant Singh Khalsa (Shabad OS, CC BY-SA)
Ang 980 · Line 15

ਹਰਿ ਭਜਿ; ਜਨਮੁ ਪਦਾਰਥੁ ਜੀਤ ॥

har bhaj; janam padaarath jeet |

Punjabi

ਸਾਹਿਬ ਦਾ ਸਿਮਰਨ ਕਰਨ ਦੁਆਰਾ ਉਹ ਆਪਣੇ ਅਮੋਲਕ ਜੀਵਨ ਨੂੰ ਸਫਲ ਕਰ ਲੈਂਦਾ ਹੈ।

Bhai Manmohan Singh (Shabad OS, CC BY-SA)

English

Vibrating, meditating on the Lord, he is victorious in this precious human life,

Dr. Sant Singh Khalsa (Shabad OS, CC BY-SA)
Ang 980 · Line 16

ਕੋਟਿ ਪਤਿਤ; ਹੋਹਿ ਪੁਨੀਤ ॥

kott patit; hohi puneet |

Punjabi

ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ, ਕ੍ਰੋੜਾਂ ਹੀ ਪਾਪੀ ਪਵਿੱਤਰ ਥੀ ਵੰਝਦੇ ਹਨ।

Bhai Manmohan Singh (Shabad OS, CC BY-SA)

English

and millions of sinners are sanctified.

Dr. Sant Singh Khalsa (Shabad OS, CC BY-SA)
Ang 980 · Line 17

ਨਾਨਕ ਦਾਸ; ਬਲਿ ਬਲਿ ਕੀਤ ॥੨॥੧॥੧੦॥੧੯॥

naanak daas; bal bal keet |2|1|10|19|

Punjabi

ਦਾਸ ਨਾਨਕ ਆਪਣੇ ਪ੍ਰਭੂ ਉਤੋਂ ਸਦਕੇ ਅਤੇ ਘੋਲੀ ਵੰਝਦਾ ਹੈ।

Bhai Manmohan Singh (Shabad OS, CC BY-SA)

English

Slave Nanak is a sacrifice, a sacrifice to Him. ||2||1||10||19||

Dr. Sant Singh Khalsa (Shabad OS, CC BY-SA)
Ang 980 · Line 18

ਨਟ ਅਸਟਪਦੀਆ ਮਹਲਾ ੪ ॥

natt asattapadeea mahalaa 4 |

Punjabi

ਨਟ ਅਸਟਪਦੀਆਂ। ਚੌਥੀ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Nat Ashtpadheeyaa, Fourth Mehl:

Dr. Sant Singh Khalsa (Shabad OS, CC BY-SA)
Ang 980 · Line 19

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 980 · Line 20

ਰਾਮ; ਮੇਰੇ ਮਨਿ ਤਨਿ ਨਾਮੁ ਅਧਾਰੇ ॥

raam; mere man tan naam adhaare |

Punjabi

ਮੈਂਡੇ ਮਾਲਕ ਤੈਡਾਂ ਨਾਮ ਮੇਰੀ ਜਿੰਦੜੀ ਅਤੇ ਕਾਇਆਂ ਦਾ ਆਸਰਾ ਹੈ।

Bhai Manmohan Singh (Shabad OS, CC BY-SA)

English

O Lord, Your Name is the support of my mind and body.

Dr. Sant Singh Khalsa (Shabad OS, CC BY-SA)
Ang 980 · Line 21

ਖਿਨੁ ਪਲੁ ਰਹਿ. ਨ ਸਕਉ ਬਿਨੁ ਸੇਵਾ; ਮੈ ਗੁਰਮਤਿ ਨਾਮੁ ਸਮੑਾਰੇ ॥੧॥ ਰਹਾਉ ॥

khin pal reh. na skau bin sevaa; mai guramat naam samaare |1| rahaau |

Punjabi

ਇਕ ਮੁਹਤ ਤੇ ਛਿੱਨ ਭਰ ਲਈ ਭੀ, ਮੈਂ ਸੁਆਮੀ ਦੀ ਟਹਿਲ ਸੇਵਾ ਬਿਨਾ ਰਹਿ ਨਹੀਂ ਸਕਦਾ। ਗੁਰਾਂ ਦੇ ਉਪਦੇਸ਼ ਰਾਹੀਂ, ਮੈਂ ਉਸ ਦੇ ਨਾਮ ਦਾ ਉਚਾਰਨ ਕਰਦਾ ਹਾਂ। ਠਹਿਰਾਉ।

Bhai Manmohan Singh (Shabad OS, CC BY-SA)

English

I cannot survive for a moment, even for an instant, without serving You. Following the Guru's Teachings, I dwell upon the Naam, the Name of the Lord. ||1||Pause||

Dr. Sant Singh Khalsa (Shabad OS, CC BY-SA)
Ang 980 · Line 22

ਹਰਿ ਹਰਿ ਹਰਿ ਹਰਿ. ਹਰਿ ਮਨਿ ਧਿਆਵਹੁ; ਮੈ ਹਰਿ ਹਰਿ ਨਾਮੁ ਪਿਆਰੇ ॥

har har har har. har man dhiaavahu; mai har har naam piaare |

Punjabi

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਨੂੰ ਮੈਂ ਦਿਲੋਂ ਯਾਦ ਕਰਦਾ ਹਾਂ ਤੇ ਮਿੱਠੜ ਲਗਦਾ ਹੈ ਮੈਨੂੰ ਸੁਆਮੀ ਵਾਹਿਗੁਰੂ ਦਾ ਨਾਮ।

Bhai Manmohan Singh (Shabad OS, CC BY-SA)

English

Within my mind, I meditate on the Lord, Har, Har, Har, Har, Har. The Name of the Lord, Har, Har, is so dear to me.

Dr. Sant Singh Khalsa (Shabad OS, CC BY-SA)
Ang 980 · Line 23

ਦੀਨ ਦਇਆਲ ਭਏ ਪ੍ਰਭ ਠਾਕੁਰ; ਗੁਰ ਕੈ ਸਬਦਿ ਸਵਾਰੇ ॥੧॥

deen deaal bhe prabh tthaakur; gur kai sabad savaare |1|

Punjabi

ਜਦ ਸੁਆਮੀ ਮਾਲਕ, ਮੈਂ ਮਸਕੀਨ ਤੇ ਮਿਹਰਬਾਨ ਹੋ ਗਏ, ਤਾਂ ਮੈਂ ਗੁਰਾਂ ਦੀ ਬਾਣੀ ਨਾਲ ਸ਼ਸ਼ੋਭਤ ਥੀ ਗਿਆ।

Bhai Manmohan Singh (Shabad OS, CC BY-SA)

English

When God, my Lord and Master, became merciful to me the meek one, I was exalted by the Word of the Guru's Shabad. ||1||

Dr. Sant Singh Khalsa (Shabad OS, CC BY-SA)
Ang 980 · Line 24

ਮਧਸੂਦਨ ਜਗਜੀਵਨ ਮਾਧੋ; ਮੇਰੇ ਠਾਕੁਰ ਅਗਮ ਅਪਾਰੇ ॥

madhasoodan jagajeevan maadho; mere tthaakur agam apaare |

Punjabi

ਮੈਡਾਂ ਮਾਲਕ, ਅਮ੍ਰਿਤ ਦਾ ਆਸ਼ਕ, ਜਗਤ ਦੀ ਜਿੰਦ ਜਾਨ, ਮਾਇਆ ਦਾ ਸੁਆਮੀ, ਪਹੁੰਚ ਤੋਂ ਪਰੇ ਅਤੇ ਅਨੰਤ ਹੈ।

Bhai Manmohan Singh (Shabad OS, CC BY-SA)

English

Almighty Lord, Slayer of demons, Life of the World, my Lord and Master, inaccessible and infinite:

Dr. Sant Singh Khalsa (Shabad OS, CC BY-SA)
Ang 980 · Line 25

ਇਕ ਬਿਨਉ ਬੇਨਤੀ ਕਰਉ ਗੁਰ ਆਗੈ; ਮੈ. ਸਾਧੂ ਚਰਨ ਪਖਾਰੇ ॥੨॥

eik binau benatee krau gur aagai; mai. saadhoo charan pakhaare |2|

Punjabi

ਮੈਂ ਗੁਰਾਂ ਅੱਗੇ ਪ੍ਰਾਰਥਨਾ ਤੇ ਬਿਨੇ ਕਰਦਾ ਹਾਂ ਕਿ ਉਹ ਮੈਨੂੰ ਸੰਤਾਂ ਦੇ ਪੈਰ ਧੋਣ ਦੀ ਦਾਤ ਬਖਸ਼ਣ।

Bhai Manmohan Singh (Shabad OS, CC BY-SA)

English

I offer this one prayer to the Guru, to bless me, that I may wash the feet of the Holy. ||2||

Dr. Sant Singh Khalsa (Shabad OS, CC BY-SA)
Ang 980 · Line 26

ਸਹਸ ਨੇਤ੍ਰ. ਨੇਤ੍ਰ ਹੈ ਪ੍ਰਭ ਕਉ; ਪ੍ਰਭ ਏਕੋ ਪੁਰਖੁ ਨਿਰਾਰੇ ॥

sehas netr. netr hai prabh kau; prabh eko purakh niraare |

Punjabi

ਜੀਵਾਂ ਦੀਆਂ ਹਜ਼ਾਰਾਂ ਹੀ ਅੱਖਾਂ, ਸੁਆਮੀ ਦੀਆਂ ਹੀ ਅੱਖਾਂ ਹਨ, ਫਿਰ ਵੀ ਸਰਬ-ਸ਼ਕਤੀਮਾਨ ਸੁਆਮੀ ਕੇਵਲ ਐਨ-ਅਟੰਕ ਹੀ ਵਿਚਰਦਾ ਹੈ।

Bhai Manmohan Singh (Shabad OS, CC BY-SA)

English

The thousands of eyes are the eyes of God; the One God, the Primal Being, remains unattached.

Dr. Sant Singh Khalsa (Shabad OS, CC BY-SA)
Ang 980 · Line 27

ਸਹਸ ਮੂਰਤਿ. ਏਕੋ ਪ੍ਰਭੁ ਠਾਕੁਰੁ; ਪ੍ਰਭੁ ਏਕੋ ਗੁਰਮਤਿ ਤਾਰੇ ॥੩॥

sehas moorat. eko prabh tthaakur; prabh eko guramat taare |3|

Punjabi

ਅਦੁੱਤੀ ਸੁਆਮੀ ਮਾਲਕ ਦੇ ਹਜ਼ਾਰਾਂ ਹੀ ਸਰੂਪ ਹਨ। ਗੁਰਾਂ ਦੇ ਉਪਦੇਸ਼ ਰਾਹੀਂ ਕੇਵਲ ਸੁਆਮੀ ਹੀ ਪ੍ਰਾਣੀਆਂ ਦਾ ਪਾਰ ਉਤਾਰਾ ਕਰਦਾ ਹੈ।

Bhai Manmohan Singh (Shabad OS, CC BY-SA)

English

The One God, our Lord and Master, has thousands of forms; God alone, through the Guru's Teachings, saves us. ||3||

Dr. Sant Singh Khalsa (Shabad OS, CC BY-SA)
Ang 980 · Line 28

ਗੁਰਮਤਿ ਨਾਮੁ ਦਮੋਦਰੁ ਪਾਇਆ; ਹਰਿ ਹਰਿ ਨਾਮੁ ਉਰਿ ਧਾਰੇ ॥

guramat naam damodar paaeaa; har har naam ur dhaare |

Punjabi

ਗੁਰਾਂ ਦੇ ਉਪਦੇਸ਼ ਦੁਆਰਾ, ਮੈਨੂੰ ਸੁਆਮੀ ਦੇ ਨਾਮ ਦੀ ਦਾਤ ਪ੍ਰਦਾਨ ਹੋਈ ਹੈ ਅਤੇ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਹੀ ਮੈਂ ਆਪਣੇ ਦਿਲ ਨਾਲ ਲਾਈ ਰਖਦਾ ਹਾਂ।

Bhai Manmohan Singh (Shabad OS, CC BY-SA)

English

Following the Guru's Teachings, I have been blessed with the Naam, the Name of the Lord. I have enshrined within my heart the Name of the Lord, Har, Har.

Dr. Sant Singh Khalsa (Shabad OS, CC BY-SA)
Ang 980 · Line 29

ਹਰਿ ਹਰਿ ਕਥਾ ਬਨੀ ਅਤਿ ਮੀਠੀ; ਜਿਉ ਗੂੰਗਾ ਗਟਕ ਸਮੑਾਰੇ ॥੪॥

har har kathaa banee at meetthee; jiau goongaa gattak samaare |4|

Punjabi

ਪਰਮ ਮਿੱਠੜੀ ਹੈ ਸੁਆਮੀ ਮਾਲਕ ਦੀ ਕਥਾ ਵਾਰਤਾ। ਗੁੰਗੇ ਮਨੁਸ਼ ਦੀ ਤਰ੍ਹਾਂ, ਮੈਂ ਕੇਵਲ ਇਸ ਨੂੰ ਸੁਆਦ ਨਾਲ ਹੀ ਪੀ ਸਕਦਾ ਹਾਂ, ਪਰ ਬਿਆਨ ਨਹੀਂ ਕਰ ਸਕਦਾ।

Bhai Manmohan Singh (Shabad OS, CC BY-SA)

English

The sermon of the Lord, Har, Har, is so very sweet; like the mute, I taste its sweetness, but I cannot describe it at all. ||4||

Dr. Sant Singh Khalsa (Shabad OS, CC BY-SA)
Ang 980 · Line 30

ਰਸਨਾ ਸਾਦ ਚਖੈ ਭਾਇ ਦੂਜੈ; ਅਤਿ ਫੀਕੇ ਲੋਭ ਬਿਕਾਰੇ ॥

rasanaa saad chakhai bhaae doojai; at feeke lobh bikaare |

Punjabi

ਜੀਭ ਹੋਰਸ ਦੇ ਪਿਆਰ, ਲਾਲਚ ਅਤੇ ਪਾਪ ਦੇ ਮਹਾਨ ਫਿਕਲੇ ਸੁਆਦ ਨੂੰ ਮਾਣਦੀ ਹੈ।

Bhai Manmohan Singh (Shabad OS, CC BY-SA)

English

The tongue savors the bland, insipid taste of the love of duality, greed and corruption.

Dr. Sant Singh Khalsa (Shabad OS, CC BY-SA)
Ang 980 · Line 31

ਜੋ ਗੁਰਮੁਖਿ ਸਾਦ ਚਖਹਿ ਰਾਮ ਨਾਮਾ; ਸਭ ਅਨ ਰਸ ਸਾਦ ਬਿਸਾਰੇ ॥੫॥

jo guramukh saad chakheh raam naamaa; sabh an ras saad bisaare |5|

Punjabi

ਗੁਰੂ-ਅਨੁਸਾਰੀ ਪ੍ਰਭੂ ਦੇ ਨਾਮ ਦੀ ਮਿਠਾਸ ਨੂੰ ਚੱਖਦਾ ਹੈ ਅਤੇ ਹੋਰ ਸਾਰੀਆਂ ਲੱਜ਼ਤਾਂ ਅਤੇ ਜ਼ਾਇਕਿਆਂ ਨੂੰ ਭੁਲ ਜਾਂਦਾ ਹੈ।

Bhai Manmohan Singh (Shabad OS, CC BY-SA)

English

The Gurmukh tastes the flavor of the Lord's Name, and all other tastes and flavors are forgotten. ||5||

Dr. Sant Singh Khalsa (Shabad OS, CC BY-SA)
Ang 980 · Line 32

ਗੁਰਮਤਿ ਰਾਮ ਨਾਮੁ ਧਨੁ ਪਾਇਆ; ਸੁਣਿ ਕਹਤਿਆ ਪਾਪ ਨਿਵਾਰੇ ॥

guramat raam naam dhan paaeaa; sun kahatiaa paap nivaare |

Punjabi

ਗੁਰਾਂ ਦੇ ਉਪਦੇਸ਼ ਦੁਆਰਾ, ਮੈਨੂੰ ਪ੍ਰਭੂ ਦੇ ਨਾਮ ਦੀ ਦੌਲਤ ਪ੍ਰਾਪਤ ਹੋਈ ਹੈ, ਜਿਸ ਨੂੰ ਸ੍ਰਵਣ ਤੇ ਉਚਾਰਨ ਕਰਨ ਦੁਆਰਾ ਮੇਰੇ ਗੁਨਾਹ ਕੱਟੇ ਗਏ ਹਨ।

Bhai Manmohan Singh (Shabad OS, CC BY-SA)

English

Following the Guru's Teachings, I have obtained the wealth of the Lord's Name; hearing it, and chanting it, sins are eradicated.

Dr. Sant Singh Khalsa (Shabad OS, CC BY-SA)
Ang 980 · Line 33

ਧਰਮ ਰਾਇ ਜਮੁ ਨੇੜਿ. ਨ ਆਵੈ; ਮੇਰੇ ਠਾਕੁਰ ਕੇ ਜਨ ਪਿਆਰੇ ॥੬॥

dharam raae jam nerr. na aavai; mere tthaakur ke jan piaare |6|

Punjabi

ਧਰਮ ਰਾਜੇ ਦਾ ਦੂਤ ਮੈਂਡੇ ਮਾਲਕ ਦੇ ਲਾਡਲੇ ਗੋਲੇ ਦੇ ਨਜ਼ਦੀਕ ਨਹੀਂ ਆਉਂਦਾ।

Bhai Manmohan Singh (Shabad OS, CC BY-SA)

English

The Messenger of Death and the Righteous Judge of Dharma do not even approach the beloved servant of my Lord and Master. ||6||

Dr. Sant Singh Khalsa (Shabad OS, CC BY-SA)
Ang 980 · Line 34

ਸਾਸ ਸਾਸ ਸਾਸ ਹੈ ਜੇਤੇ; ਮੈ. ਗੁਰਮਤਿ ਨਾਮੁ ਸਮੑਾਰੇ ॥

saas saas saas hai jete; mai. guramat naam samaare |

Punjabi

ਜਿੰਨੇ ਸੁਆਸ, ਸੁਆਸ ਮੈਂ ਲੈਂਦਾ ਹਾਂ, ਓਨਿਆ ਹੀ ਸੁਆਸਾਂ ਨਾਲ ਮੈਂ ਗੁਰਾਂ ਦੇ ਉਪਦੇਸ਼ ਤਾਬੇ ਸੁਆਮੀ ਦਾ ਨਾਮ ਉਚਾਰਦਾ ਹਾਂ।

Bhai Manmohan Singh (Shabad OS, CC BY-SA)

English

With as many breaths as I have, I chant the Naam, under Guru's Instructions.

Dr. Sant Singh Khalsa (Shabad OS, CC BY-SA)
Ang 980 · Line 35

ਸਾਸੁ ਸਾਸੁ ਜਾਇ, ਨਾਮੈ ਬਿਨੁ; ਸੋ ਬਿਰਥਾ ਸਾਸੁ ਬਿਕਾਰੇ ॥੭॥

saas saas jaae, naamai bin; so birathaa saas bikaare |7|

Punjabi

ਸੁਆਸ, ਸੁਆਸ, ਜੋ ਨਾਮ ਦੇ ਬਗੈਰ ਜਾਂਦਾ ਹੈ, ਉਹ ਸੁਆਸ ਵਿਅਰਥ ਅਤੇ ਪਾਪ ਭਰਿਆ ਹੈ।

Bhai Manmohan Singh (Shabad OS, CC BY-SA)

English

Each and every breath which escapes me without the Naam - that breath is useless and corrupt. ||7||

Dr. Sant Singh Khalsa (Shabad OS, CC BY-SA)
Ang 980 · Line 36

ਕ੍ਰਿਪਾ ਕ੍ਰਿਪਾ ਕਰਿ ਦੀਨ. ਪ੍ਰਭ ਸਰਨੀ; ਮੋ ਕਉ ਹਰਿ ਜਨ ਮੇਲਿ ਪਿਆਰੇ ॥

kripaa kripaa kar deen. prabh saranee; mo kau har jan mel piaare |

Punjabi

ਹੇ ਸੁਆਮੀ ਵਾਹਿਗੁਰੂ! ਮੈਂ ਮਸਕੀਨ ਨੇ ਤੇਰੀ ਪਨਾਹ ਲਈ ਹੈ। ਤੂੰ ਮੇਰੇ ਉੱਤੇ ਰਹਿਮਤ ਰਹਿਮਤ ਧਾਰ ਅਤੇ ਮੈਨੂੰ ਆਪਣੇ ਲਾਡਲੇ ਸੇਵਕਾਂ ਨਾਲ ਮਿਲਾ ਦੇ।

Bhai Manmohan Singh (Shabad OS, CC BY-SA)

English

Please grant Your Grace; I am meek; I seek Your Sanctuary, God. Unite me with Your beloved, humble servants.

Dr. Sant Singh Khalsa (Shabad OS, CC BY-SA)