Ang 994
ਏ ਮਨ. ਹਰਿ ਜੀਉ ਚੇਤਿ ਤੂ; ਮਨਹੁ ਤਜਿ ਵਿਕਾਰ ॥
e man. har jeeo chet too; manahu taj vikaar |
Punjabi
ਆਪਣੇ ਮਨ ਦੀ ਬੰਦੀ ਨੂੰ ਤਿਆਗ ਕੇ, ਹੇ ਮੇਰੀ ਜਿੰਦੇ! ਤੂੰ ਆਪਣੇ ਪੂਜਯ ਵਾਹਿਗੁਰੂ ਦਾ ਸਿਮਰਨ ਕਰ।
English
O my mind, remember the Dear Lord, and abandon the corruption of your mind.
ਗੁਰ ਕੈ ਸਬਦਿ ਧਿਆਇ ਤੂ; ਸਚਿ ਲਗੀ ਪਿਆਰੁ ॥੧॥ ਰਹਾਉ ॥
gur kai sabad dhiaae too; sach lagee piaar |1| rahaau |
Punjabi
ਗੁਰਾਂ ਦੇ ਉਪਦੇਸ਼ ਦੁਆਰਾ, ਤੂੰ ਆਪਣੇ ਪ੍ਰਭੂ ਦਾ ਆਰਾਧਨ ਕਰ ਅਤੇ ਤੇਰੀ ਸੱਚ ਨਾਲ ਪਿਰਹੜੀ ਪੈ ਜਾਵੇਗੀ। ਠਹਿਰਾਉ।
English
Meditate on the Word of the Guru's Shabad; focus lovingly on the Truth. ||1||Pause||
ਐਥੈ ਨਾਵਹੁ ਭੁਲਿਆ; ਫਿਰਿ ਹਥੁ ਕਿਥਾਊ. ਨ ਪਾਇ ॥
aithai naavahu bhuliaa; fir hath kithaaoo. na paae |
Punjabi
ਏਥੇ ਨਾਮ ਨੂੰ ਭੁਲਾ ਕੇ, ਬੰਦੇ ਨੂੰ ਮੁੜ ਕਿਧਰੇ ਭੀ ਪਨਾਹ ਨਹੀਂ ਮਿਲਦੀ।
English
One who forgets the Name in this world, shall not find any place of rest anywhere else.
ਜੋਨੀ ਸਭਿ ਭਵਾਈਅਨਿ; ਬਿਸਟਾ ਮਾਹਿ ਸਮਾਇ ॥੨॥
jonee sabh bhavaaeean; bisattaa maeh samaae |2|
Punjabi
ਉਸ ਨੂੰ ਸਾਰੀਆਂ ਜੂਨੀਆਂ ਅੰਦਰ ਭੁਆਇਆਂ ਜਾਂਦਾ ਹੈ ਅਤੇ ਉ ਗੰਦਗੀ ਅੰਦਰ ਹੀ ਗਲਸੜ ਜਾਂਦਾ ਹੈ।
English
He shall wander in all sorts of reincarnations, and rot away in manure. ||2||
ਵਡਭਾਗੀ ਗੁਰੁ ਪਾਇਆ; ਪੂਰਬਿ ਲਿਖਿਆ ਮਾਇ ॥
vaddabhaagee gur paaeaa; poorab likhiaa maae |
Punjabi
ਪਰਮ ਚੰਗੇ ਨਸੀਬਾਂ ਰਾਹੀਂ ਅਤੇ ਪੂਰਬਲੀ ਲਿਖਤਾਕਾਰ ਦੀ ਬਰਕਤ, ਮੈਂ ਆਪਣੇ ਗੁਰਦੇਵ ਜੀ ਨੂੰ ਪਾ ਲਿਆ ਹੈ, ਹੇ ਮਾਤਾ!
English
By great good fortune, I have found the Guru, according to my pre-ordained destiny, O my mother.
ਅਨਦਿਨੁ ਸਚੀ ਭਗਤਿ ਕਰਿ; ਸਚਾ ਲਏ ਮਿਲਾਇ ॥੩॥
anadin sachee bhagat kar; sachaa le milaae |3|
Punjabi
ਰਾਤ ਦਿਨ ਸੱਚੀ ਸੇਵਾ ਕਮਾਉਣ ਦੁਆਰਾ, ਸੱਚਾ ਪ੍ਰਭੂ ਪ੍ਰਾਣੀ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
English
Night and day, I practice true devotional worship; I am united with the True Lord. ||3||
ਆਪੇ ਸ੍ਰਿਸਟਿ ਸਭ ਸਾਜੀਅਨੁ; ਆਪੇ ਨਦਰਿ ਕਰੇਇ ॥
aape srisatt sabh saajeean; aape nadar karee |
Punjabi
ਸਾਈਂ ਨੇ ਸਾਰਾ ਸੰਸਾਰ ਖ਼ੁਦ ਰਚਿਆ ਹੈ ਅਤੇ ਖ਼ੁਦ ਹੀ ਉਹ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ।
English
He Himself fashioned the entire universe; He Himself bestows His Glance of Grace.
ਨਾਨਕ. ਨਾਮਿ ਵਡਿਆਈਆ; ਜੈ ਭਾਵੈ ਤੈ ਦੇਇ ॥੪॥੨॥
naanak. naam vaddiaaeea; jai bhaavai tai dee |4|2|
Punjabi
ਨਾਨਕ ਸਾਰੀਆਂ ਬਜ਼ੁਰਗੀਆਂ ਸੁਆਮੀ ਦੇ ਨਾਮ ਵਿੱਚ ਹਨ। ਕੇਵਲ ਉਸ ਨੂੰ ਹੀ ਉਹ ਇਹ ਬਖ਼ਸ਼ਦਾ ਹੈ ਜਿਸ ਨੂੰ ਉਹ ਚਾਹੁੰਦਾ ਹੈ।
English
O Nanak, the Naam, the Name of the Lord, is glorious and great; as He pleases, He bestows His Blessings. ||4||2||
ਮਾਰੂ ਮਹਲਾ ੩ ॥
maaroo mahalaa 3 |
Punjabi
ਮਾਰੂ ਤੀਜੀ ਪਾਤਿਸ਼ਾਹੀ।
English
Maaroo, Third Mehl:
ਪਿਛਲੇ ਗੁਨਹ ਬਖਸਾਇ ਜੀਉ; ਅਬ ਤੂ ਮਾਰਗਿ ਪਾਇ ॥
pichhale gunah bakhasaae jeeo; ab too maarag paae |
Punjabi
ਹੇ ਮਹਾਰਾਜ ਸੁਆਮੀ! ਤੂੰ ਮੇਰੇ ਪਿਛਲੇ ਕੁਕਰਮ ਮਾਫ਼ ਕਰ ਦੇ ਅਤੇ ਹੁਣ ਤੂੰ ਮੈਨੂੰ ਦਰੁਸਤ ਰਾਹੇ ਪਾ ਦੇ।
English
Please forgive my past mistakes, O my Dear Lord; now, please place me on the Path.
ਹਰਿ ਕੀ ਚਰਣੀ ਲਾਗਿ ਰਹਾ; ਵਿਚਹੁ ਆਪੁ ਗਵਾਇ ॥੧॥
har kee charanee laag rahaa; vichahu aap gavaae |1|
Punjabi
ਆਪਣੀ ਸਵੈ-ਹੰਗਤਾ ਨੂੰ ਆਪਣੇ ਅੰਦਰੋਂ ਮੇਟ ਕੇ ਮੈਂ ਹੁਣ ਤੇਰਿਆਂ ਚਰਨਾਂ ਨਾਲ ਜੁੜਿਆ ਰਹਿੰਦਾ ਹਾਂ, ਹੇ ਵਾਹਿਗੁਰੂ!
English
I remain attached to the Lord's Feet, and eradicate self-conceit from within. ||1||
ਮੇਰੇ ਮਨ; ਗੁਰਮੁਖਿ ਨਾਮੁ ਹਰਿ ਧਿਆਇ ॥
mere man; guramukh naam har dhiaae |
Punjabi
ਹੇ ਮੇਰੀ ਜਿੰਦੜੀਏ! ਗੁਰਾਂ ਦੀ ਰਹਿਮਤ ਸਦਕਾ, ਤੂੰ ਆਪਣੇ ਸੁਆਮੀ ਦੇ ਨਾਮ ਦਾ ਸਿਮਰਨ ਕਰ।
English
O my mind, as Gurmukh, meditate on the Name of the Lord.
ਸਦਾ ਹਰਿ ਚਰਣੀ ਲਾਗਿ ਰਹਾ; ਇਕ ਮਨਿ ਏਕੈ ਭਾਇ ॥੧॥ ਰਹਾਉ ॥
sadaa har charanee laag rahaa; ik man ekai bhaae |1| rahaau |
Punjabi
ਇਕ ਚਿੱਤ ਅਤੇ ਅਦੁੱਤੀ ਪ੍ਰੇਮ ਨਾਲ ਤੂੰ ਸਦੀਵ ਹੀ ਵਾਹਿਗੁਰੂ ਦੇ ਪੈਰਾਂ ਨਾਲ ਜੁੜੀ ਰਹੁ। ਠਹਿਰਾਉ।
English
Remain attached forever to the Lord's Feet, single-mindedly, with love for the One Lord. ||1||Pause||
ਨਾ ਮੈ ਜਾਤਿ. ਨ ਪਤਿ ਹੈ; ਨਾ ਮੈ ਥੇਹੁ. ਨ ਥਾਉ ॥
naa mai jaat. na pat hai; naa mai thehu. na thaau |
Punjabi
ਮੇਰੀ ਨਾਂ ਜਾਤੀ ਹੈ ਨਾਂ ਕੋਈ ਇੱਜ਼ਤ ਆਬਰੂ ਅਤੇ ਨਾਂ ਮੈਡਾਂ ਗਿਰਾਉਂ ਹੈ, ਨਾਂ ਹੀ ਕੋਈ ਟਿਕਾਣਾ।
English
I have no social status or honor; I have no place or home.
ਸਬਦਿ ਭੇਦਿ ਭ੍ਰਮੁ ਕਟਿਆ; ਗੁਰਿ. ਨਾਮੁ ਦੀਆ ਸਮਝਾਇ ॥੨॥
sabad bhed bhram kattiaa; gur. naam deea samajhaae |2|
Punjabi
ਈਸ਼ਵਰੀ ਗੁਰਬਾਣੀ ਨਾਲ ਮੈਨੂੰ ਵਿਨ੍ਹ ਕੇ, ਗੁਰਾਂ ਨੇ ਮੇਰਾ ਸੰਦੇਹ ਦੂਰ ਕਰ ਦਿੱਤਾ ਹੈ ਅਤੇ ਮੈਨੂੰ ਪ੍ਰਭੂ ਦਾ ਨਾਮ ਅਨੁਭਵ ਕਰਾ ਦਿੱਤਾ ਹੈ।
English
Pierced through by the Word of the Shabad, my doubts have been cut away. The Guru has inspired me to understand the Naam, the Name of the Lord. ||2||
ਇਹੁ ਮਨੁ ਲਾਲਚ ਕਰਦਾ ਫਿਰੈ; ਲਾਲਚਿ ਲਾਗਾ ਜਾਇ ॥
eihu man laalach karadaa firai; laalach laagaa jaae |
Punjabi
ਇਹ ਪ੍ਰਾਣੀ ਲੋਭ ਅੰਦਰ ਭਟਕਦਾ ਫਿਰਦਾ ਹੈ ਅਤੇ ਲੋਭ ਨਾਲ ਹੀ ਇਹ ਜੁੜਿਆ ਹੋਇਆ ਹੈ।
English
This mind wanders around, driven by greed, totally attached to greed.
ਧੰਧੈ ਕੂੜਿ ਵਿਆਪਿਆ; ਜਮ ਪੁਰਿ ਚੋਟਾ ਖਾਇ ॥੩॥
dhandhai koorr viaapiaa; jam pur chottaa khaae |3|
Punjabi
ਕੂੜਿਆ ਕੰਮਾਂ ਕਾਜਾਂ ਅੰਦਰ ਉਹ ਖੱਚਤ ਹੋਇਆ ਹੋਇਆ ਹੈ ਅਤੇ ਯਮ ਦੇ ਸ਼ਹਿਰ ਅੰਦਰ ਉਹ ਸੱਟਾਂ ਸਹਾਰਦਾ ਹੈ।
English
He is engrossed in false pursuits; he shall endure beatings in the City of Death. ||3||
ਨਾਨਕ. ਸਭੁ ਕਿਛੁ ਆਪੇ ਆਪਿ ਹੈ; ਦੂਜਾ ਨਾਹੀ ਕੋਇ ॥
naanak. sabh kichh aape aap hai; doojaa naahee koe |
Punjabi
ਨਾਨਕ, ਸੁਆਮੀ ਸਾਰਾ ਕੁੱਛ ਖ਼ੁਦ-ਬ-ਖੁਦ ਹੀ ਹੈ। ਹੋਰ ਕੋਈ ਹੈ ਹੀ ਨਹੀਂ।
English
O Nanak, God Himself Himself is all-in-all. There is no other at all.
ਭਗਤਿ ਖਜਾਨਾ ਬਖਸਿਓਨੁ; ਗੁਰਮੁਖਾ ਸੁਖੁ ਹੋਇ ॥੪॥੩॥
bhagat khajaanaa bakhasion; guramukhaa sukh hoe |4|3|
Punjabi
ਗੁਰੂ-ਅਨੁਸਾਰੀਆਂ ਨੂੰ, ਉਹ ਆਪਣੀ ਪ੍ਰੇਮਮਈ ਸੇਵਾ ਦਾ ਭੰਡਾਰਾ ਬਖ਼ਸ਼ਦਾ ਹੈ ਤੇ ਉਸ ਦੁਆਰਾ ਉਹ ਆਰਾਮ ਪਾਉਂਦੇ ਹਨ।
English
He bestows the treasure of devotional worship, and the Gurmukhs abide in peace. ||4||3||
ਮਾਰੂ ਮਹਲਾ ੩ ॥
maaroo mahalaa 3 |
Punjabi
ਮਾਰੂ ਤੀਜੀ ਪਾਤਿਸ਼ਾਹੀ।
English
Maaroo, Third Mehl:
ਸਚਿ ਰਤੇ ਸੇ ਟੋਲਿ ਲਹੁ; ਸੇ ਵਿਰਲੇ ਸੰਸਾਰਿ ॥
sach rate se ttol lahu; se virale sansaar |
Punjabi
ਤੂੰ ਉਨ੍ਹਾਂ ਨੂੰ ਖੋਜ ਭਾਲ ਕਰ ਕੇ ਲੱਭ ਲੈ, ਜੋ ਸੱਚ ਨਾਲ ਰੰਗੀਜੇ ਹੋਏ ਹਨ। ਬਹੁਤ ਹੀ ਥੋੜੇ ਹਨ, ਉਹ ਇਸ ਜਹਾਨ ਦੇਅੰਦਰ।
English
Seek and find those who are imbued with Truth; they are so rare in this world.
ਤਿਨ ਮਿਲਿਆ ਮੁਖੁ ਉਜਲਾ; ਜਪਿ ਨਾਮੁ ਮੁਰਾਰਿ ॥੧॥
tin miliaa mukh ujalaa; jap naam muraar |1|
Punjabi
ਉਨ੍ਹਾਂ ਨਾਲ ਮਿਲ ਕੇ, ਬੰਦੇ ਦਾ ਚਿਹਰਾ ਰੋਸ਼ਨ ਹੋ ਜਾਂਦਾ ਹੈ ਅਤੇ ਉਹ ਹੰਕਾਰ ਦੇ ਵੈਰੀ, ਹਰੀ, ਦੇ ਨਾਮ ਦਾ ਉਚਾਰਨ ਕਰਦਾ ਹੈ।
English
Meeting with them, one's face becomes radiant and bright, chanting the Name of the Lord. ||1||
ਬਾਬਾ; ਸਾਚਾ ਸਾਹਿਬੁ. ਰਿਦੈ ਸਮਾਲਿ ॥
baabaa; saachaa saahib. ridai samaal |
Punjabi
ਹੇ ਬੰਦੇ! ਤੂੰ ਆਪਣੇ ਹਿਰਦੇ ਅੰਦਰ ਆਪਣੇ ਸੱਚੇ ਸੁਆਮੀ ਦੇ ਨਾਮ ਦਾ ਆਰਾਧਨ ਕਰ।
English
O Baba, contemplate and cherish the True Lord and Master within your heart.
ਸਤਿਗੁਰੁ ਅਪਨਾ ਪੁਛਿ ਦੇਖੁ; ਲੇਹੁ ਵਖਰੁ ਭਾਲਿ ॥੧॥ ਰਹਾਉ ॥
satigur apanaa puchh dekh; lehu vakhar bhaal |1| rahaau |
Punjabi
ਤੂੰ ਆਪਣੇ ਸੱਚੇ ਗੁਰਦੇਵ ਜੀ ਕੋਲੋਂ ਪਤਾ ਕਰ ਕੇ ਵੇਖ ਲੈ ਅਤੇ ਤੂੰ ਨਾਮ ਦੀ ਪੂੰਜੀ ਨੂੰ ਲੱਭ ਕੇ ਹਾਸਲ ਕਰ। ਠਹਿਰਾਉ।
English
Seek out and see, and ask your True Guru, and obtain the true commodity. ||1||Pause||
ਇਕੁ ਸਚਾ ਸਭ ਸੇਵਦੀ; ਧੁਰਿ ਭਾਗਿ ਮਿਲਾਵਾ ਹੋਇ ॥
eik sachaa sabh sevadee; dhur bhaag milaavaa hoe |
Punjabi
ਹਰ ਕੋਈ ਇਕ ਸੱਚੇ ਸਾਈਂ ਦੀ ਸੇਵਾ ਕਮਾਉਂਦਾ ਹੈ। ਪੂਰਬਲੀ ਚੰਗੀ ਪ੍ਰਾਲਬਧ ਰਾਹੀਂ ਹੀ ਬੰਦਾ ਉਸ ਨਾਲ ਮਿਲਦਾ ਹੈ।
English
All serve the One True Lord; through pre-ordained destiny, they meet Him.
ਗੁਰਮੁਖਿ ਮਿਲੇ. ਸੇ, ਨ ਵਿਛੁੜਹਿ; ਪਾਵਹਿ ਸਚੁ ਸੋਇ ॥੨॥
guramukh mile. se, na vichhurreh; paaveh sach soe |2|
Punjabi
ਉਸ ਸੱਚੇ ਸਾਹਿਬ ਨੂੰ ਪ੍ਰਾਪਤ ਹੋ, ਗੁਰੂ ਅਨੁਸਾਰੀ ਉਸ ਨਾਲ ਅਭੇਦ ਹੋ ਜਾਂਦੇ ਹਨ। ਉਸ ਨਾਲੋਂ ਉਹ ਮੁੜ ਵਖਰੇ ਨਹੀਂ ਹੁੰਦੇ।
English
The Gurmukhs merge with Him, and will not be separated from Him again; they attain the True Lord. ||2||
ਇਕਿ ਭਗਤੀ ਸਾਰ. ਨ ਜਾਣਨੀ; ਮਨਮੁਖ ਭਰਮਿ ਭੁਲਾਇ ॥
eik bhagatee saar. na jaananee; manamukh bharam bhulaae |
Punjabi
ਕਈ ਪ੍ਰਭੂ ਦੇ ਪ੍ਰੇਮ ਦੀ ਕਦਰ ਨੂੰ ਅਨੁਭਵ ਨਹੀਂ ਕਰਦੇ। ਉਹ ਆਪ-ਹੁਦਰੇ ਵਹਿਮ ਅੰਦਰ ਭਟਕਦੇ ਹਨ।
English
Some do not appreciate the value of devotional worship; the self-willed manmukhs are deluded by doubt.
ਓਨਾ ਵਿਚਿ ਆਪਿ ਵਰਤਦਾ; ਕਰਣਾ ਕਿਛੂ. ਨ ਜਾਇ ॥੩॥
onaa vich aap varatadaa; karanaa kichhoo. na jaae |3|
Punjabi
ਉਨ੍ਹਾਂ ਅੰਦਰ ਸਵੈ-ਹੰਗਤਾ ਵਸਦੀ ਹੈ, ਇਸ ਲਈ ਉਹ ਕੋਈ ਭੀ ਚੰਗਾ ਕੰਮ ਨਹੀਂ ਕਰ ਸਕਦੇ।
English
They are fillled with self-conceit; they cannot accomplish anything. ||3||
ਜਿਸੁ ਨਾਲਿ ਜੋਰੁ. ਨ ਚਲਈ; ਖਲੇ ਕੀਚੈ ਅਰਦਾਸਿ ॥
jis naal jor. na chalee; khale keechai aradaas |
Punjabi
ਜਿਸ ਦੇ ਨਾਲ ਤਾਕਤ ਕਾਰਗਰ ਨਹੀਂ ਹੁੰਦੀ; ਉਸ ਮੂਹਰੇ ਤੂੰ ਸਦਾ ਹੀ ਖੜਾ ਹੋ ਕੇ ਬੇਨਤੀ ਕਰ।
English
Stand and offer your prayer, to the One who cannot be moved by force.
ਨਾਨਕ. ਗੁਰਮੁਖਿ ਨਾਮੁ ਮਨਿ ਵਸੈ; ਤਾ ਸੁਣਿ ਕਰੇ ਸਾਬਾਸਿ ॥੪॥੪॥
naanak. guramukh naam man vasai; taa sun kare saabaas |4|4|
Punjabi
ਨਾਨਕ, ਪਵਿੱਤਰ ਪੁਰਸ਼ ਦੇ ਹਿਰਦੇ ਅੰਦਰ ਨਾਮ ਵਸਦਾ ਹੈ। ਤਦ ਉਸ ਦੇ ਪ੍ਰਾਰਥਨਾ ਨੂੰ ਸ੍ਰਵਣ ਕਰਕੇ ਸੁਆਮੀ ਉਸ ਨੂੰ ਸ਼ਾਬਾਸ਼ੇ ਆਖਦਾ ਹੈ।
English
O Nanak, the Naam, the Name of the Lord, abides within the mind of the Gurmukh; hearing his prayer, the Lord applauds him. ||4||4||
ਮਾਰੂ ਮਹਲਾ ੩ ॥
maaroo mahalaa 3 |
Punjabi
ਮਾਰੂ ਤੀਜੀ ਪਾਤਿਸ਼ਾਹੀ।
English
Maaroo, Third Mehl:
ਮਾਰੂ ਤੇ ਸੀਤਲੁ ਕਰੇ; ਮਨੂਰਹੁ ਕੰਚਨੁ ਹੋਇ ॥
maaroo te seetal kare; manoorahu kanchan hoe |
Punjabi
ਮੱਚਦੇ ਹੋਏ ਰੇਗਸਤਾਨ ਨੂੰ ਪ੍ਰਭੂ ਇੱਕ ਠੰਢਾ ਅਸਥਾਨ ਬਣਾ ਦਿੰਦਾ ਹੈ ਅਤੇ ਜੰਗਾਲੇ ਲੋਹੇ ਨੂੰ ਉਹ ਸੋਨਾ ਕਰ ਦਿੰਦਾ ਹੈ।
English
He transforms the burning desert into a cool oasis; he transmutes rusted iron into gold.
ਸੋ ਸਾਚਾ ਸਾਲਾਹੀਐ; ਤਿਸੁ ਜੇਵਡੁ ਅਵਰੁ. ਨ ਕੋਇ ॥੧॥
so saachaa saalaaheeai; tis jevadd avar. na koe |1|
Punjabi
ਤੂੰ ਉਸ ਸੱਚੇ ਸੁਆਮੀ ਦੀ ਸਿਫ਼ਤ ਕਰ। ਹੋਰ ਕੋਈ ਉਸ ਜਿੱਡਾ ਵੱਡਾ ਨਹੀਂ।
English
So praise the True Lord; there is none other as great as He is. ||1||
ਮੇਰੇ ਮਨ; ਅਨਦਿਨੁ ਧਿਆਇ ਹਰਿ ਨਾਉ ॥
mere man; anadin dhiaae har naau |
Punjabi
ਹੇ ਮੇਰੀ ਜਿੰਦੇ! ਰੈਣ ਦਿਹੁੰ ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ।
English
O my mind, night and day, meditate on the Lord's Name.
ਸਤਿਗੁਰ ਕੈ ਬਚਨਿ ਅਰਾਧਿ ਤੂ; ਅਨਦਿਨੁ ਗੁਣ ਗਾਉ ॥੧॥ ਰਹਾਉ ॥
satigur kai bachan araadh too; anadin gun gaau |1| rahaau |
Punjabi
ਗੁਰਾਂ ਦੇ ਉਪਦੇਸ਼ ਦੁਆਰਾ, ਤੂੰ ਵਾਹਿਗੁਰੂ ਦਾ ਭਜਨ ਕਰ ਅਤੇ ਸਦੀਵ ਹੀ ਉਸ ਦੀਆਂ ਨੇਕੀਆਂ ਨੂੰ ਗਾ। ਠਹਿਰਾਉ।
English
Contemplate the Word of the Guru's Teachings, and sing the Glorious Praises of the Lord, night and day. ||1||Pause||
ਗੁਰਮੁਖਿ ਏਕੋ ਜਾਣੀਐ; ਜਾ ਸਤਿਗੁਰੁ ਦੇਇ ਬੁਝਾਇ ॥
guramukh eko jaaneeai; jaa satigur dee bujhaae |
Punjabi
ਜਦ ਸੱਚੇ ਗੁਰੂ ਜੀ ਉਸ ਨੂੰ ਐਸੀ ਸਿੱਖਿਆ ਦਿੰਦੇ ਹਨ, ਗੁਰੂ-ਅਨੁਸਾਰੀ ਇਕ ਸੁਆਮੀ ਨੂੰ ਜਾਣ ਲੈਂਦਾ ਹੈ।
English
As Gurmukh, one comes to know the One Lord, when the True Guru instructs him.
ਸੋ ਸਤਿਗੁਰੁ ਸਾਲਾਹੀਐ; ਜਿਦੂ ਏਹ ਸੋਝੀ ਪਾਇ ॥੨॥
so satigur saalaaheeai; jidoo eeh sojhee paae |2|
Punjabi
ਤੂੰ ਉਸ ਸੱਚੇ ਗੁਰਦੇਵ ਜੀ ਦੀ ਸਿਫ਼ਤ ਸ਼ਲਾਘਾ ਕਰ, ਜਿਸ ਪਾਸੋਂ ਇਹ ਇਸ਼ਵਰੀ ਗਿਆਤ ਪ੍ਰਾਪਤ ਹੁੰਦੀ ਹੈ।
English
Praise the True Guru, who imparts this understanding. ||2||
ਸਤਿਗੁਰੁ ਛੋਡਿ ਦੂਜੈ ਲਗੇ; ਕਿਆ ਕਰਨਿ ਅਗੈ ਜਾਇ ॥
satigur chhodd doojai lage; kiaa karan agai jaae |
Punjabi
ਜੋ ਸੱਚੇ ਗੁਰਾਂ ਨੂੰ ਤਿਆਗ, ਹੋਰਸ ਨਾਲ ਜੁੜਦੇ ਹਨ; ਉਹ ਪ੍ਰਲੋਕ ਵਿੱਚ ਪੁਜ ਕੇ ਕੀ ਕਰਨਗੇ?
English
Those who forsake the True Guru, and attach themselves to duality - what will they do when they go to the world hereafter?
ਜਮ ਪੁਰਿ ਬਧੇ ਮਾਰੀਅਹਿ; ਬਹੁਤੀ ਮਿਲੈ ਸਜਾਇ ॥੩॥
jam pur badhe maareeeh; bahutee milai sajaae |3|
Punjabi
ਜਮ ਦੇ ਸ਼ਹਿਰ ਅੰਦਰ ਨਰੜੇ ਹੋਏ, ਉਹ ਕੁੱਟੇ ਫਾਟੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਸਖ਼ਤ ਸਜ਼ਾ ਮਿਲਦੀ ਹੈ।
English
Bound and gagged in the City of Death, they will be beaten. They will be punished severely. ||3||