Ekam
Guru Granth Sahib

Ang 996

Ang 996 · Line 1

ਮਾਰੂ ਮਹਲਾ ੪ ਘਰੁ ੩ ॥

maaroo mahalaa 4 ghar 3 |

Punjabi

ਮਾਰੂ ਚੌਥੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Maaroo, Fourth Mehl, Third House:

Dr. Sant Singh Khalsa (Shabad OS, CC BY-SA)
Ang 996 · Line 2

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਪੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 996 · Line 3

ਹਰਿ ਹਰਿ ਨਾਮੁ ਨਿਧਾਨੁ ਲੈ; ਗੁਰਮਤਿ ਹਰਿ ਪਤਿ ਪਾਇ ॥

har har naam nidhaan lai; guramat har pat paae |

Punjabi

ਗੁਰਾਂ ਦੀ ਅਗਵਾਈ ਰਾਹੀਂ ਤੂੰ ਸੁਆਮੀ ਵਾਹਿਗੁਰੂ ਦੇ ਨਾਮ ਦਾ ਖ਼ਜ਼ਾਨਾਂ ਇਕੱਤਰ ਕਰ ਅਤੇ ਉਸ ਦੁਆਰਾ ਤੈਨੂੰ ਪ੍ਰਭੂ ਦੇ ਦਰਬਾਰ ਅੰਦਰ ਇਜ਼ਤ ਪ੍ਰਾਪਤ ਹੋਵੇਗੀ।

Bhai Manmohan Singh (Shabad OS, CC BY-SA)

English

Take the treasure of the Name of the Lord, Har, Har. Follow the Guru's Teachings, and the Lord shall bless you with honor.

Dr. Sant Singh Khalsa (Shabad OS, CC BY-SA)
Ang 996 · Line 4

ਹਲਤਿ ਪਲਤਿ ਨਾਲਿ ਚਲਦਾ; ਹਰਿ. ਅੰਤੇ ਲਏ ਛਡਾਇ ॥

halat palat naal chaladaa; har. ante le chhaddaae |

Punjabi

ਏਥੇ ਅਤੇ ਓਥੇ, ਇਹ ਤੇਰੇ ਨਾਲ ਜਾਂਦਾ ਹੈ ਅਤੇ ਅਖ਼ੀਰ ਦੇ ਵੇਲੇ ਸਾਈਂ ਤੈਨੂੰ ਛੁਡਾ ਲਵੇਗਾ।

Bhai Manmohan Singh (Shabad OS, CC BY-SA)

English

Here and hereafter, the Lord goes with you; in the end, He shall deliver you.

Dr. Sant Singh Khalsa (Shabad OS, CC BY-SA)
Ang 996 · Line 5

ਜਿਥੈ ਅਵਘਟ ਗਲੀਆ ਭੀੜੀਆ; ਤਿਥੈ ਹਰਿ ਹਰਿ ਮੁਕਤਿ ਕਰਾਇ ॥੧॥

jithai avaghatt galeea bheerreea; tithai har har mukat karaae |1|

Punjabi

ਜਿਥੇ ਬਿਖੜੇ ਰਸਤੇ ਅਤੇ ਤੰਗ ਗਲੀਆਂ ਹਨ। ਓਥੇ ਕੇਵਲ ਸੁਆਮੀ ਮਾਲਕ ਹੀ ਤੇਰੀ ਰੱਖਿਆ ਕਰੇਗਾ।

Bhai Manmohan Singh (Shabad OS, CC BY-SA)

English

Where the path is difficult and the street is narrow, there the Lord shall liberate you. ||1||

Dr. Sant Singh Khalsa (Shabad OS, CC BY-SA)
Ang 996 · Line 6

ਮੇਰੇ ਸਤਿਗੁਰਾ; ਮੈ ਹਰਿ ਹਰਿ ਨਾਮੁ ਦ੍ਰਿੜਾਇ ॥

mere satiguraa; mai har har naam drirraae |

Punjabi

ਹੇ ਮੇਰੇ ਸੱਚੇ ਗੁਰਦੇਵ ਜੀ! ਤੁਸੀਂ ਮੇਰੇ ਅੰਦਰ ਸੁਆਮੀ ਵਾਹਿਗੁਰੂ ਦਾ ਨਾਮ ਟਿਕਾ ਦਿਓ।

Bhai Manmohan Singh (Shabad OS, CC BY-SA)

English

O my True Guru, implant within me the Name of the Lord, Har, Har.

Dr. Sant Singh Khalsa (Shabad OS, CC BY-SA)
Ang 996 · Line 7

ਮੇਰਾ ਮਾਤ ਪਿਤਾ ਸੁਤ ਬੰਧਪੋ; ਮੈ. ਹਰਿ ਬਿਨੁ ਅਵਰੁ. ਨ ਮਾਇ ॥੧॥ ਰਹਾਉ ॥

meraa maat pitaa sut bandhapo; mai. har bin avar. na maae |1| rahaau |

Punjabi

ਪ੍ਰਭੂ ਹੀ ਮੇਰੀ ਮਾਂ, ਪਿਓ, ਪੁੱਤਰ ਅਤੇ ਸੰਨਬੰਧੀ ਹੈ। ਵਾਹਿਗੁਰੂ ਦੇ ਬਗੈਰ ਮੇਰਾ ਹੋਰ ਕੋਈ ਨਹੀਂ। ਹੇ ਮੇਰੀ ਮਾਤਾ! ਠਹਿਰਾਓ।

Bhai Manmohan Singh (Shabad OS, CC BY-SA)

English

The Lord is my mother, father, child and relative; I have none other than the Lord, O my mother. ||1||Pause||

Dr. Sant Singh Khalsa (Shabad OS, CC BY-SA)
Ang 996 · Line 8

ਮੈ. ਹਰਿ ਬਿਰਹੀ ਹਰਿ ਨਾਮੁ ਹੈ; ਕੋਈ ਆਣਿ ਮਿਲਾਵੈ ਮਾਇ ॥

mai. har birahee har naam hai; koee aan milaavai maae |

Punjabi

ਰੱਬ ਦਾ ਨਾਮ ਅਤੇ ਰੱਬ ਮੈਨੂੰ ਮਿੱਠੜਾ ਲੱਗਦਾ ਹੈ। ਕੋਈ ਜਣਾ ਆ ਕੇ ਮੈਨੂੰ ਉਸ ਨਾਲ ਮਿਲਾ ਦੇਵੇ। ਹੇ ਮੇਰੀ ਅੰਮੜੀਏ!

Bhai Manmohan Singh (Shabad OS, CC BY-SA)

English

I feel the pains of love and yearning for the Lord, and the Name of the Lord. If only someone would come and unite me with Him, O my mother.

Dr. Sant Singh Khalsa (Shabad OS, CC BY-SA)
Ang 996 · Line 9

ਤਿਸੁ ਆਗੈ ਮੈ ਜੋਦੜੀ; ਮੇਰਾ ਪ੍ਰੀਤਮੁ ਦੇਇ ਮਿਲਾਇ ॥

tis aagai mai jodarree; meraa preetam dee milaae |

Punjabi

ਮੈਂ ਉਸ ਮੂਹਰੇ ਪ੍ਰਣਾਮ ਕਰਦਾ ਹਾਂ। ਜੋ ਮੈਨੂੰ ਮੇਰੇ ਪਿਆਰੇ ਨਾਲ ਮਿਲਾ ਦੇਵੇ।

Bhai Manmohan Singh (Shabad OS, CC BY-SA)

English

I bow in humble devotion to one who inspires me to meet with my Beloved.

Dr. Sant Singh Khalsa (Shabad OS, CC BY-SA)
Ang 996 · Line 10

ਸਤਿਗੁਰੁ ਪੁਰਖੁ ਦਇਆਲ ਪ੍ਰਭੁ; ਹਰਿ ਮੇਲੇ. ਢਿਲ, ਨ ਪਾਇ ॥੨॥

satigur purakh deaal prabh; har mele. dtil, na paae |2|

Punjabi

ਬਲਵਾਨ ਅਤੇ ਮਿਹਰਵਾਨ ਸੱਚੇ ਗੁਰੂ ਜੀ ਸੁਆਮੀ ਦਾ ਸਰੂਪ ਹਨ। ਇਨਸਾਨ ਨੂੰ ਵਾਹਿਗੁਰੂ ਨਾਲ ਮਿਲਾਉਣ ਵਿੱਚ ਉਹ ਕੋਈ ਚਿਰ ਨਹੀਂ ਲਾਉਂਦੇ।

Bhai Manmohan Singh (Shabad OS, CC BY-SA)

English

The almighty and merciful True Guru unites me with the Lord God instantaneously. ||2||

Dr. Sant Singh Khalsa (Shabad OS, CC BY-SA)
Ang 996 · Line 11

ਜਿਨ ਹਰਿ ਹਰਿ ਨਾਮੁ. ਨ ਚੇਤਿਓ; ਸੇ ਭਾਗਹੀਣ ਮਰਿ ਜਾਇ ॥

jin har har naam. na chetio; se bhaagaheen mar jaae |

Punjabi

ਜੋ ਸੁਆਮੀ ਮਾਲਕ ਦੇ ਨਾਮ ਦਾ ਭਜਨ ਨਹੀਂ ਕਰਦੇ, ਉਹ ਨਿਕਰਮਨ ਹਨ ਅਤੇ ਮਲੀਆ ਮੇਟ ਥੀ ਵੰਞਦੇ ਹਨ।

Bhai Manmohan Singh (Shabad OS, CC BY-SA)

English

Those who do not remember the Name of the Lord, Har, Har, are most unfortunate, and are slaughtered.

Dr. Sant Singh Khalsa (Shabad OS, CC BY-SA)
Ang 996 · Line 12

ਓਇ ਫਿਰਿ ਫਿਰਿ ਜੋਨਿ ਭਵਾਈਅਹਿ; ਮਰਿ ਜੰਮਹਿ ਆਵੈ ਜਾਇ ॥

oe fir fir jon bhavaaeeeh; mar jameh aavai jaae |

Punjabi

ਉਹ ਮੁੜ ਮੁੜ ਕੇ ਜੂਨੀਆਂ ਅੰਦਰ ਧੱਕੇ ਜਾਂਦੇ ਹਨ। ਉਹ ਮਰ ਜਾਂਦੇ ਹਨ। ਮੁੜ ਜੰਮ ਪੈਦੇ ਹਨ ਅਤੇ ਆਉਂਦੇ ਤੇ ਜਾਂਦੇ ਰਹਿੰਦੇ ਹਨ।

Bhai Manmohan Singh (Shabad OS, CC BY-SA)

English

They wander in reincarnation, again and again; they die, and are re-born, and continue coming and going.

Dr. Sant Singh Khalsa (Shabad OS, CC BY-SA)
Ang 996 · Line 13

ਓਇ ਜਮ ਦਰਿ ਬਧੇ ਮਾਰੀਅਹਿ; ਹਰਿ ਦਰਗਹ ਮਿਲੈ ਸਜਾਇ ॥੩॥

oe jam dar badhe maareeeh; har daragah milai sajaae |3|

Punjabi

ਮੌਤ ਦੇ ਬੂਹੇ ਤੇ ਬੰਨ੍ਹੇ ਹੋਏ ਉਹ ਕੁੱਟੇ ਫਾਟੇ ਜਾਂਦੇ ਹਨ ਅਤੇ ਵਾਹਿਗੁਰੂ ਦੇ ਦਰਬਾਰ ਅੰਦਰ ਦੰਡ ਸਹਾਰਦੇ ਹਨ।

Bhai Manmohan Singh (Shabad OS, CC BY-SA)

English

Bound and gagged at Death's Door, they are cruelly beaten, and punished in the Court of the Lord. ||3||

Dr. Sant Singh Khalsa (Shabad OS, CC BY-SA)
Ang 996 · Line 14

ਤੂ ਪ੍ਰਭੁ. ਹਮ ਸਰਣਾਗਤੀ; ਮੋ ਕਉ ਮੇਲਿ ਲੈਹੁ ਹਰਿ ਰਾਇ ॥

too prabh. ham saranaagatee; mo kau mel laihu har raae |

Punjabi

ਤੂੰ ਮੇਰਾ ਮਾਲਕ ਹੈਂ। ਮੈਂ ਤੇਰੀ ਪਨਾਹ ਲੋੜਦਾ ਹਾਂ, ਹੇ ਪਾਤਿਸ਼ਾਹ! ਪ੍ਰਮੇਸ਼ਵਰ! ਤੂੰ ਮੈਨੂੰ ਆਪਣੇ ਨਾਲ ਮਿਲਾ ਲੈ।

Bhai Manmohan Singh (Shabad OS, CC BY-SA)

English

O God, I seek Your Sanctuary; O my Sovereign Lord King, please unite me with Yourself.

Dr. Sant Singh Khalsa (Shabad OS, CC BY-SA)
Ang 996 · Line 15

ਹਰਿ ਧਾਰਿ ਕ੍ਰਿਪਾ ਜਗਜੀਵਨਾ; ਗੁਰ ਸਤਿਗੁਰ ਕੀ ਸਰਣਾਇ ॥

har dhaar kripaa jagajeevanaa; gur satigur kee saranaae |

Punjabi

ਹੇ ਜਗਤ ਦੀ ਜਿੰਦਜਾਨ ਵਾਹਿਗੁਰੂ! ਤੂੰ ਮੇਰੇ ਉਤੇ ਤਰਸ ਕਰ ਅਤੇ ਮੈਨੂੰ ਵੱਡੇ ਸੱਚੇ ਗੁਰਾਂ ਦੀ ਪਨਾਹ ਹੇਠ ਰੱਖ।

Bhai Manmohan Singh (Shabad OS, CC BY-SA)

English

O Lord, Life of the World, please shower me with Your Mercy; grant me the Sanctuary of the Guru, the True Guru.

Dr. Sant Singh Khalsa (Shabad OS, CC BY-SA)
Ang 996 · Line 16

ਹਰਿ ਜੀਉ ਆਪਿ ਦਇਆਲੁ ਹੋਇ; ਜਨ ਨਾਨਕ. ਹਰਿ ਮੇਲਾਇ ॥੪॥੧॥੩॥

har jeeo aap deaal hoe; jan naanak. har melaae |4|1|3|

Punjabi

ਮਿਹਰਵਾਨ ਥੀ ਕੇ ਮਾਹਰਾਜ ਸੁਆਮੀ ਮਾਲਕ ਨੇ ਦਾਸ ਨਾਨਕ ਨੂੰ ਆਪਣੇ ਨਾਲ ਅਭੇਦ ਕਰ ਲਿਆ ਹੈ।

Bhai Manmohan Singh (Shabad OS, CC BY-SA)

English

The Dear Lord, becoming merciful, has blended servant Nanak with Himself. ||4||1||3||

Dr. Sant Singh Khalsa (Shabad OS, CC BY-SA)
Ang 996 · Line 17

ਮਾਰੂ ਮਹਲਾ ੪ ॥

maaroo mahalaa 4 |

Punjabi

ਮਾਰੂ ਚੌਥੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Maaroo, Fourth Mehl:

Dr. Sant Singh Khalsa (Shabad OS, CC BY-SA)
Ang 996 · Line 18

ਹਉ ਪੂੰਜੀ ਨਾਮੁ ਦਸਾਇਦਾ; ਕੋ ਦਸੇ ਹਰਿ ਧਨੁ ਰਾਸਿ ॥

hau poonjee naam dasaaeidaa; ko dase har dhan raas |

Punjabi

ਮੈਂ ਪ੍ਰਭੂ ਦੇ ਨਾਮ ਦੇ ਵੱਖਰ ਬਾਰੇ ਪੁੱਛਦਾ ਫਿਰਦਾ ਹਾਂ। ਕੋਈ ਜਣਾ ਮੈਨੂੰ ਵਾਹਿਗੁਰੂ ਦੀ ਸੱਚੀ ਦੌਲਤ ਦਾ ਥਹੁ ਪਤਾ ਦੇਵੇ।

Bhai Manmohan Singh (Shabad OS, CC BY-SA)

English

I inquire about the commodity of the Naam, the Name of the Lord. Is there anyone who can show me the wealth, the capital of the Lord?

Dr. Sant Singh Khalsa (Shabad OS, CC BY-SA)
Ang 996 · Line 19

ਹਉ. ਤਿਸੁ ਵਿਟਹੁ ਖਨ ਖੰਨੀਐ; ਮੈ ਮੇਲੇ ਹਰਿ ਪ੍ਰਭ ਪਾਸਿ ॥

hau. tis vittahu khan khaneeai; mai mele har prabh paas |

Punjabi

ਮੈਂ ਉਸ ਉਤੋਂ ਭੋਰਾ ਭੋਰਾ ਹੋ ਵਾਰਨੇ ਜਾਂਦਾ ਹਾਂ, ਜੋ ਮੈਨੂੰ ਮੇਰੇ ਵਾਹਿਗੁਰੂ ਨਾਲ ਮਿਲਾਉਂਦਾ ਹੈ।

Bhai Manmohan Singh (Shabad OS, CC BY-SA)

English

I cut myself into pieces, and make myself a sacrifice to that one who leads me to meet my Lord God.

Dr. Sant Singh Khalsa (Shabad OS, CC BY-SA)
Ang 996 · Line 20

ਮੈ ਅੰਤਰਿ ਪ੍ਰੇਮੁ ਪਿਰੰਮ ਕਾ; ਕਿਉ ਸਜਣੁ ਮਿਲੈ ਮਿਲਾਸਿ ॥੧॥

mai antar prem piram kaa; kiau sajan milai milaas |1|

Punjabi

ਮੇਰੇ ਹਿਰਦੇ ਅੰਦਰ ਮੇਰੇ ਪ੍ਰੀਤਮ ਦਾ ਪਿਆਰ ਹੈ। ਮੈਂ ਆਪਣੇ ਵਾਹਿਗੁਰੂ ਮਿੱਤਰ ਨੂੰ ਕਿਸ ਤਰ੍ਹਾਂ ਮਿਲ ਸਕਦਾ ਹਾਂ? ਤਾਂ ਜੋ ਮੈਂ ਉਸ ਨਾਲ ਅਭੇਦ ਹੋ ਜਾਵਾਂ।

Bhai Manmohan Singh (Shabad OS, CC BY-SA)

English

I am filled with the Love of my Beloved; how can I meet my Friend, and merge with Him? ||1||

Dr. Sant Singh Khalsa (Shabad OS, CC BY-SA)
Ang 996 · Line 21

ਮਨ ਪਿਆਰਿਆ ਮਿਤ੍ਰਾ; ਮੈ. ਹਰਿ ਹਰਿ ਨਾਮੁ ਧਨੁ ਰਾਸਿ ॥

man piaariaa mitraa; mai. har har naam dhan raas |

Punjabi

ਹੇ ਇਨਸਾਨ! ਮੇਰੇ ਸਨੇਹੀ ਸੱਜਣ! ਮੇਰੇ ਪੱਲੇ ਸੁਆਮੀ ਮਾਲਕ ਦੇ ਨਾਮ ਦੀ ਦੌਲਤ ਅਤੇ ਪੂੰਜੀ ਹੈ।

Bhai Manmohan Singh (Shabad OS, CC BY-SA)

English

O my beloved friend, my mind, I take the wealth, the capital of the Name of the Lord, Har, Har.

Dr. Sant Singh Khalsa (Shabad OS, CC BY-SA)
Ang 996 · Line 22

ਗੁਰਿ ਪੂਰੈ. ਨਾਮੁ ਦ੍ਰਿੜਾਇਆ; ਹਰਿ ਧੀਰਕ ਹਰਿ ਸਾਬਾਸਿ ॥੧॥ ਰਹਾਉ ॥

gur poorai. naam drirraaeaa; har dheerak har saabaas |1| rahaau |

Punjabi

ਪੂਰਨ ਗੁਰਾਂ ਨੇ ਨਾਮ ਮੇਰੇ ਅੰਦਰ ਅਸਥਾਪਨ ਕਰ ਦਿੱਤਾ ਹੈ। ਸੁਆਮੀ ਮੇਰਾ ਆਸਰਾ ਹੈ, ਅਤੇ ਸਮੂਹ ਵਡਿਆਈ ਮੇਰੇ ਸੁਆਮੀ ਦੀ ਹੈ। ਠਹਿਰਾਓ।

Bhai Manmohan Singh (Shabad OS, CC BY-SA)

English

The Perfect Guru has implanted the Naam within me; the Lord is my support - I celebrate the Lord. ||1||Pause||

Dr. Sant Singh Khalsa (Shabad OS, CC BY-SA)
Ang 996 · Line 23

ਹਰਿ ਹਰਿ ਆਪਿ ਮਿਲਾਇ ਗੁਰੁ; ਮੈ ਦਸੇ ਹਰਿ ਧਨੁ ਰਾਸਿ ॥

har har aap milaae gur; mai dase har dhan raas |

Punjabi

ਹੇ ਮੇਰੇ ਗੁਰੂ ਜੀ! ਤੁਸੀਂ ਮੈਨੂੰ ਸੁਆਮੀ ਵਾਹਿਗੁਰੂ ਨਾਲ ਮਿਲਾ ਦਿਓ ਅਤੇ ਮੈਨੂੰ ਈਸ਼ਵਰੀ ਦੌਲਤ ਅਤੇ ਪੂੰਜੀ ਦਾ ਪਤਾ ਦਿਓ।

Bhai Manmohan Singh (Shabad OS, CC BY-SA)

English

O my Guru, please unite me with the Lord, Har, Har; show me the wealth, the capital of the Lord.

Dr. Sant Singh Khalsa (Shabad OS, CC BY-SA)
Ang 996 · Line 24

ਬਿਨੁ ਗੁਰ. ਪ੍ਰੇਮੁ, ਨ ਲਭਈ; ਜਨ ਵੇਖਹੁ ਮਨਿ ਨਿਰਜਾਸਿ ॥

bin gur. prem, na labhee; jan vekhahu man nirajaas |

Punjabi

ਗੁਰਾਂ ਦੇ ਬਾਝੋਂ ਪ੍ਰਭੂ ਦਾ ਪਿਆਰ ਉਤਪੰਨ ਨਹੀਂ ਹੁੰਦਾ। ਤੂੰ ਆਪਣੇ ਚਿੱਤ ਵਿੱਚ ਨਰਾਇਣ ਕਰਕੇ ਦੇਖ ਲੈ, ਹੇ ਬੰਦੇ!

Bhai Manmohan Singh (Shabad OS, CC BY-SA)

English

Without the Guru, love does not well up; see this, and know it in your mind.

Dr. Sant Singh Khalsa (Shabad OS, CC BY-SA)
Ang 996 · Line 25

ਹਰਿ ਗੁਰ ਵਿਚਿ ਆਪੁ ਰਖਿਆ; ਹਰਿ ਮੇਲੇ ਗੁਰ ਸਾਬਾਸਿ ॥੨॥

har gur vich aap rakhiaa; har mele gur saabaas |2|

Punjabi

ਵਾਹਿਗੁਰੂ ਨੇ ਆਪਣੇ ਆਪ ਨੂੰ ਗੁਰਾਂ ਦੇ ਅੰਦਰ ਟਿਕਾਇਆ ਹੋਇਆ ਹੈ। ਅਤੇ ਉਹ ਬੰਦੇ ਨੂੰ ਵਾਹਿਗੁਰੂ ਨਾਲ ਮਿਲਾ ਦਿੰਦੇ ਹਨ। ਸ਼ਾਬਾਸ਼ੇ, ਸ਼ਾਬਾਸ਼ੇ! ਮੇਰੇ ਗੁਰਾਂ ਨੂੰ।

Bhai Manmohan Singh (Shabad OS, CC BY-SA)

English

The Lord has installed Himself within the Guru; so praise the Guru, who unites us with the Lord. ||2||

Dr. Sant Singh Khalsa (Shabad OS, CC BY-SA)
Ang 996 · Line 26

ਸਾਗਰ ਭਗਤਿ ਭੰਡਾਰ ਹਰਿ; ਪੂਰੇ ਸਤਿਗੁਰ ਪਾਸਿ ॥

saagar bhagat bhanddaar har; poore satigur paas |

Punjabi

ਪੂਰਨ ਸੱਚੇ ਗੁਰਦੇਵ ਜੀ ਦੇ ਕੋਲ ਪ੍ਰਭੂ ਦੀ ਪ੍ਰੇਮਮਈ ਸੇਵਾ ਦਾ ਸਮੁੰਦਰ ਅਤੇ ਖ਼ਜ਼ਾਨਾਂ ਹੈ।

Bhai Manmohan Singh (Shabad OS, CC BY-SA)

English

The ocean, the treasure of devotional worship of the Lord, rests with the Perfect True Guru.

Dr. Sant Singh Khalsa (Shabad OS, CC BY-SA)
Ang 996 · Line 27

ਸਤਿਗੁਰੁ ਤੁਠਾ ਖੋਲਿ ਦੇਇ; ਮੁਖਿ ਗੁਰਮੁਖਿ ਹਰਿ ਪਰਗਾਸਿ ॥

satigur tutthaa khol dee; mukh guramukh har paragaas |

Punjabi

ਆਪਣੀ ਪ੍ਰਸੰਨਤਾ ਦੁਆਰਾ ਸੱਚੇ ਗੁਰਦੇਵ ਜੀ ਖ਼ਜ਼ਾਨਾ ਖੋਲ੍ਹ ਦਿੰਦੇ ਹਨ ਅਤੇ ਸ਼ਰੋਮਣੀ ਗੁਰੂ ਅਨੁਸਾਰੀਆਂ ਨੂੰ ਪ੍ਰਭੂ ਦੇ ਪ੍ਰਕਾਸ਼ ਦੀ ਬਖਸ਼ਿਸ਼ ਹੁੰਦੀ ਹੈ।

Bhai Manmohan Singh (Shabad OS, CC BY-SA)

English

When it pleases the True Guru, He opens the treasure, and and the Gurmukhs are illuminated by the Lord's Light.

Dr. Sant Singh Khalsa (Shabad OS, CC BY-SA)
Ang 996 · Line 28

ਮਨਮੁਖਿ ਭਾਗ ਵਿਹੂਣਿਆ; ਤਿਖ ਮੁਈਆ ਕੰਧੀ ਪਾਸਿ ॥੩॥

manamukh bhaag vihooniaa; tikh mueea kandhee paas |3|

Punjabi

ਨਿਕਰਮਨ, ਅਧਰਮੀ ਅੰਮ੍ਰਿਤ ਦੀ ਨਦੀ ਦੇ ਕੰਢੇ ਉਤੋਂ ਹੀ ਪਿਆਸ ਨਾਲ ਮਰ ਜਾਂਦਾ ਹੈ।

Bhai Manmohan Singh (Shabad OS, CC BY-SA)

English

The unfortunate self-willed manmukhs die of thirst, on the very bank of the river. ||3||

Dr. Sant Singh Khalsa (Shabad OS, CC BY-SA)
Ang 996 · Line 29

ਗੁਰੁ ਦਾਤਾ ਦਾਤਾਰੁ ਹੈ; ਹਉ ਮਾਗਉ ਦਾਨੁ ਗੁਰ ਪਾਸਿ ॥

gur daataa daataar hai; hau maagau daan gur paas |

Punjabi

ਗੁਰੂ ਜੀ ਦਰਿਆ ਦਿਲ ਸਖੀ ਹਨ, ਅਤੇ ਮੈਂ ਗੁਰਾਂ ਪਾਸੋਂ ਇਹ ਦਾਤ ਮੰਗਦਾ ਹਾਂ,

Bhai Manmohan Singh (Shabad OS, CC BY-SA)

English

The Guru is the Great Giver; I beg for this gift from the Guru,

Dr. Sant Singh Khalsa (Shabad OS, CC BY-SA)
Ang 996 · Line 30

ਚਿਰੀ ਵਿਛੁੰਨਾ ਮੇਲਿ ਪ੍ਰਭ; ਮੈ ਮਨਿ ਤਨਿ ਵਡੜੀ ਆਸ ॥

chiree vichhunaa mel prabh; mai man tan vaddarree aas |

Punjabi

ਕਿ ਉਹ ਮੈਨੂੰ ਮੇਰੇ ਸਾਈਂ ਨਾਲ ਮਿਲਾ ਦੇਣ। ਜਿਸ ਨਾਲੋਂ ਕਿ ਮੈਂ ਦੇਰ ਤੋਂ ਵਿਛੜਿਆ ਹੋਇਆ ਹਾਂ। ਕੇਵਲ ਇਹ ਹੀ ਮੇਰੇ ਦਿਲੋਂ ਅਤੇ ਸਰੀਰੋਂ ਵੱਡੀ ਖਾਹਿਸ਼ ਹੈ।

Bhai Manmohan Singh (Shabad OS, CC BY-SA)

English

that He may unite me with God, from whom I was separated for so long! This is the great hope of my mind and body.

Dr. Sant Singh Khalsa (Shabad OS, CC BY-SA)
Ang 996 · Line 31

ਗੁਰ ਭਾਵੈ ਸੁਣਿ ਬੇਨਤੀ; ਜਨ ਨਾਨਕ ਕੀ ਅਰਦਾਸਿ ॥੪॥੨॥੪॥

gur bhaavai sun benatee; jan naanak kee aradaas |4|2|4|

Punjabi

ਨਫ਼ਰ ਨਾਨਕ ਇੱਕ ਅਰਜ਼ ਗੁਜਾਰਦਾ ਹੈ, ਜੇਕਰ ਤੈਨੂੰ ਇਸ ਤਰ੍ਹਾਂ ਚੰਗਾ ਲੱਗੇ ਹੇ ਮੇਰੇ ਗੁਰੂ! ਤੂੰ ਮੇਰੀ ਇਹ ਪ੍ਰਾਰਥਨਾਂ ਸੁਣ।

Bhai Manmohan Singh (Shabad OS, CC BY-SA)

English

If it pleases You, O my Guru, please listen to my prayer; this is servant Nanak's prayer. ||4||2||4||

Dr. Sant Singh Khalsa (Shabad OS, CC BY-SA)
Ang 996 · Line 32

ਮਾਰੂ ਮਹਲਾ ੪ ॥

maaroo mahalaa 4 |

Punjabi

ਮਾਰੂ ਚੌਥੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Maaroo, Fourth Mehl:

Dr. Sant Singh Khalsa (Shabad OS, CC BY-SA)
Ang 996 · Line 33

ਹਰਿ ਹਰਿ ਕਥਾ ਸੁਣਾਇ ਪ੍ਰਭ; ਗੁਰਮਤਿ ਹਰਿ ਰਿਦੈ ਸਮਾਣੀ ॥

har har kathaa sunaae prabh; guramat har ridai samaanee |

Punjabi

ਹੇ ਗੁਰਦੇਵ! ਤੂੰ ਮੈਨੂੰ ਵਾਹਿਗੁਰੂ ਸੁਆਮੀ ਮਾਲਕ ਦੀ ਵਾਰਤਾ ਸੁਣਾ, ਤੇਰੀ ਸਿਖਮਤ ਦੁਆਰਾ ਵਾਹਿਗੁਰੂ ਦੀ ਵਾਰਤਾ ਮੇਰੇ ਮਨ ਵਿੱਚ ਟਿਕ ਜਾਂਦੀ ਹੈ।

Bhai Manmohan Singh (Shabad OS, CC BY-SA)

English

O Lord God, please preach Your sermon to me. Through the Guru's Teachings, the Lord is merged into my heart.

Dr. Sant Singh Khalsa (Shabad OS, CC BY-SA)
Ang 996 · Line 34

ਜਪਿ ਹਰਿ ਹਰਿ ਕਥਾ ਵਡਭਾਗੀਆ; ਹਰਿ ਉਤਮ ਪਦੁ ਨਿਰਬਾਣੀ ॥

jap har har kathaa vaddabhaageea; har utam pad nirabaanee |

Punjabi

ਤੂੰ ਸੁਆਮੀ ਮਾਲਕ ਦੀ ਵਾਰਤਾ ਨੂੰ ਸੋਚ ਵਿਚਾਰ, ਹੇ ਨਸੀਬਾਂ ਵਾਲਿਆ ਬੰਦਿਆਂ ਅਤੇ ਤੇਰਾ ਵਾਹਿਗੁਰੂ ਤੈਨੂੰ ਸਰੇਸ਼ਟ ਤੇ ਅਬਿਨਾਸ਼ੀ ਪਦਵੀ ਪ੍ਰਦਾਨ ਕਰ ਦੇਵੇਗਾ।

Bhai Manmohan Singh (Shabad OS, CC BY-SA)

English

Meditate on the sermon of the Lord, Har, Har, O very fortunate ones; the Lord shall bless you with the most sublime status of Nirvaanaa.

Dr. Sant Singh Khalsa (Shabad OS, CC BY-SA)