Ekam
Guru Granth Sahib

Ang 997

Ang 997 · Line 1

ਗੁਰਮੁਖਾ ਮਨਿ ਪਰਤੀਤਿ ਹੈ; ਗੁਰਿ ਪੂਰੈ. ਨਾਮਿ ਸਮਾਣੀ ॥੧॥

guramukhaa man parateet hai; gur poorai. naam samaanee |1|

Punjabi

ਗੁਰੂ ਅਨੁਸਾਰੀ ਦੇ ਹਿਰਦੇ ਅੰਦਰ ਇਮਾਨ ਹੈ ਅਤੇ ਪੂਰਨ ਗੁਰਾਂ ਦੇ ਰਾਹੀਂ ਉਹ ਸਾਈਂ ਦੇ ਨਾਮ ਵਿੱਚ ਲੀਨ ਹੋ ਜਾਂਣੇ ਹਨ।

Bhai Manmohan Singh (Shabad OS, CC BY-SA)

English

The minds of the Gurmukhs are filled with faith; through the Perfect Guru, they merge in the Naam, the Name of the Lord. ||1||

Dr. Sant Singh Khalsa (Shabad OS, CC BY-SA)
Ang 997 · Line 2

ਮਨ ਮੇਰੇ; ਮੈ. ਹਰਿ ਹਰਿ ਕਥਾ ਮਨਿ ਭਾਣੀ ॥

man mere; mai. har har kathaa man bhaanee |

Punjabi

ਹੇ ਮੇਰੀ ਜਿੰਦੜੀਏ! ਸੁਆਮੀ ਵਾਹਿਗੁਰੂ ਦੀ ਕਥਾ ਵਾਰਤਾ ਮੇਰੇ ਚਿੱਤ ਨੂੰ ਚੰਗੀ ਲੱਗਦੀ ਹੈ।

Bhai Manmohan Singh (Shabad OS, CC BY-SA)

English

O my mind, the sermon of the Lord, Har, Har, is pleasing to my mind.

Dr. Sant Singh Khalsa (Shabad OS, CC BY-SA)
Ang 997 · Line 3

ਹਰਿ ਹਰਿ ਕਥਾ ਨਿਤ ਸਦਾ ਕਰਿ; ਗੁਰਮੁਖਿ ਅਕਥ ਕਹਾਣੀ ॥੧॥ ਰਹਾਉ ॥

har har kathaa nit sadaa kar; guramukh akath kahaanee |1| rahaau |

Punjabi

ਹੇ ਮੇਰੇ ਮਨੂਏ! ਹਮੇਸ਼ਾ, ਹਮੇਸ਼ਾਂ ਹੀ ਤੂੰ ਸੁਆਮੀ ਵਾਹਿਗੁਰੂ ਦੀ ਕਥਾ ਵਾਰਤਾ ਉਚਾਰਨ ਕਰ ਅਤੇ ਗੁਰਾਂ ਦੀ ਦਇਆ ਦੁਆਰਾ ਸਵਾਮੀ ਦੀ ਅਕਹਿ ਸਾਖੀ ਨੂੰ ਵਰਨਣ ਕਰ। ਠਹਿਰਾਉ।

Bhai Manmohan Singh (Shabad OS, CC BY-SA)

English

Continually and forever, speak the sermon of the Lord, Har, Har; as Gurmukh, speak the Unspoken Speech. ||1||Pause||

Dr. Sant Singh Khalsa (Shabad OS, CC BY-SA)
Ang 997 · Line 4

ਮੈ ਮਨੁ ਤਨੁ ਖੋਜਿ ਢੰਢੋਲਿਆ; ਕਿਉ ਪਾਈਐ ਅਕਥ ਕਹਾਣੀ ॥

mai man tan khoj dtandtoliaa; kiau paaeeai akath kahaanee |

Punjabi

ਕਿਸੇ ਨਾਂ ਕਿਸੇ ਤਰ੍ਹਾਂ ਇਸ ਨਾਂ-ਬਿਆਨ ਹੋਣ ਵਾਲੀ ਵਾਰਤਾ ਨੂੰ ਪ੍ਰਾਪਤ ਕਰਨ ਲਈ, ਮੈਂ ਆਪਣੇ ਮਨ ਤੇ ਸਰੀਰ ਦੀ ਖੋਜ-ਭਾਲ ਕੀਤੀ ਹੈ।

Bhai Manmohan Singh (Shabad OS, CC BY-SA)

English

I have searched through and through my mind and body; how can I attain this Unspoken Speech?

Dr. Sant Singh Khalsa (Shabad OS, CC BY-SA)
Ang 997 · Line 5

ਸੰਤ ਜਨਾ ਮਿਲਿ ਪਾਇਆ; ਸੁਣਿ ਅਕਥ ਕਥਾ ਮਨਿ ਭਾਣੀ ॥

sant janaa mil paaeaa; sun akath kathaa man bhaanee |

Punjabi

ਨੇਕ ਪੁਰਸ਼ਾਂ ਨਾਲ ਮਿਲ ਕੇ, ਮੈਂ ਆਪਣੇ ਪ੍ਰਭੂ ਨੂੰ ਪ੍ਰਾਪਤ ਹੋ ਗਿਆ ਹਾਂ ਅਤੇ ਅਕਹਿ ਰੱਬੀ ਵਾਰਤਾ ਨੂੰ ਸੁਣ ਕੇ ਮੇਰਾ ਚਿੱਤ ਪ੍ਰਸੰਨ ਥੀ ਗਿਆ ਹੈ।

Bhai Manmohan Singh (Shabad OS, CC BY-SA)

English

Meeting with the humble Saints, I have found it; listening to the Unspoken Speech, my mind is pleased.

Dr. Sant Singh Khalsa (Shabad OS, CC BY-SA)
Ang 997 · Line 6

ਮੇਰੈ ਮਨਿ ਤਨਿ ਨਾਮੁ ਅਧਾਰੁ ਹਰਿ; ਮੈ ਮੇਲੇ ਪੁਰਖੁ ਸੁਜਾਣੀ ॥੨॥

merai man tan naam adhaar har; mai mele purakh sujaanee |2|

Punjabi

ਮੇਰੀ ਆਤਮਾ ਅਤੇ ਦੇਹ ਦੇ ਅੰਦਰ ਪ੍ਰਭੁ ਦੇ ਨਾਮ ਦਾ ਆਸਰਾ ਹੈ ਜਿਸ ਦੁਆਰਾ ਸਰਵਗ ਮਾਲਕ ਨਾਲ ਮੇਰਾ ਮਿਲਾਪ ਹੋ ਗਿਆ ਹੈ।

Bhai Manmohan Singh (Shabad OS, CC BY-SA)

English

The Lord's Name is the Support of my mind and body; I am united with the all-knowing Primal Lord God. ||2||

Dr. Sant Singh Khalsa (Shabad OS, CC BY-SA)
Ang 997 · Line 7

ਗੁਰ ਪੁਰਖੈ ਪੁਰਖੁ ਮਿਲਾਇ ਪ੍ਰਭ; ਮਿਲਿ ਸੁਰਤੀ ਸੁਰਤਿ ਸਮਾਣੀ ॥

gur purakhai purakh milaae prabh; mil suratee surat samaanee |

Punjabi

ਬਲਵਾਨ ਗੁਰਦੇਵ ਜੀ ਨੇ ਮੈਨੂੰ ਬਲਵਾਨ ਸੁਆਮੀ ਨਾਲ ਮਿਲਾ ਦਿੱਤਾ ਹੈ ਅਤੇ ਉਸ ਨਾਲ ਮਿਲ ਕੇ, ਮੇਰੀ ਗਿਆਤ, ਪਰਮ ਗਿਆਤ ਅੰਦਰ ਲੀਨ ਹੋ ਗਈ ਹੈ।

Bhai Manmohan Singh (Shabad OS, CC BY-SA)

English

The Guru, the Primal Being, has united me with the Primal Lord God. My consciousness has merged into the supreme consciousness.

Dr. Sant Singh Khalsa (Shabad OS, CC BY-SA)
Ang 997 · Line 8

ਵਡਭਾਗੀ ਗੁਰੁ ਸੇਵਿਆ; ਹਰਿ ਪਾਇਆ ਸੁਘੜ ਸੁਜਾਣੀ ॥

vaddabhaagee gur seviaa; har paaeaa sugharr sujaanee |

Punjabi

ਭਾਰੀ ਚੰਗੀ ਕਿਸਮਤ ਦੁਆਰਾ ਮੈਂ ਆਪਣੇ ਗੁਰਾਂ ਦੀ ਟਹਿਲ ਕਮਾਈ ਹੈ ਅਤੇ ਚਤੁਰ ਤੇ ਸਿਆਣੇ ਸਾਈਂ ਨੂੰ ਪ੍ਰਾਪਤ ਕਰ ਲਿਆ ਹੈ।

Bhai Manmohan Singh (Shabad OS, CC BY-SA)

English

By great good fortune, I serve the Guru, and I have found my Lord, all-wise and all-knowing.

Dr. Sant Singh Khalsa (Shabad OS, CC BY-SA)
Ang 997 · Line 9

ਮਨਮੁਖ ਭਾਗ ਵਿਹੂਣਿਆ; ਤਿਨ ਦੁਖੀ ਰੈਣਿ ਵਿਹਾਣੀ ॥੩॥

manamukh bhaag vihooniaa; tin dukhee rain vihaanee |3|

Punjabi

ਪ੍ਰਤੀਕੂਲ ਪੁਰਸ਼ ਨਿਕਰਮਣ ਹਨ। ਉਨ੍ਹਾਂ ਦੀ ਜੀਵਨ ਰਾਤ੍ਰੀ ਤਕਲਫ਼ਿ ਅੰਦਰ ਹੀ ਬੀਤ ਜਾਂਦੀ ਹੈ।

Bhai Manmohan Singh (Shabad OS, CC BY-SA)

English

The self-willed manmukhs are very unfortunate; they pass their life-night in misery and pain. ||3||

Dr. Sant Singh Khalsa (Shabad OS, CC BY-SA)
Ang 997 · Line 10

ਹਮ ਜਾਚਿਕ ਦੀਨ. ਪ੍ਰਭ ਤੇਰਿਆ; ਮੁਖਿ ਦੀਜੈ ਅੰਮ੍ਰਿਤ ਬਾਣੀ ॥

ham jaachik deen. prabh teriaa; mukh deejai amrit baanee |

Punjabi

ਮੈਂ ਤੇਰਾ ਇੱਕ ਮਸਕੀਨ ਮੰਗਤਾ ਹਾਂ, ਹੇ ਸੁਆਮੀ! ਤੂੰ ਮੇਰੇ ਮੂੰਹ ਵਿੱਚ ਆਪਣੀ ਅੰਮ੍ਰਿਤ-ਗੁਰਬਾਣੀ ਚੋ।

Bhai Manmohan Singh (Shabad OS, CC BY-SA)

English

I am just a meek beggar at Your Door, God; please, place the Ambrosial Word of Your Bani in my mouth.

Dr. Sant Singh Khalsa (Shabad OS, CC BY-SA)
Ang 997 · Line 11

ਸਤਿਗੁਰੁ ਮੇਰਾ ਮਿਤ੍ਰੁ ਪ੍ਰਭ; ਹਰਿ ਮੇਲਹੁ ਸੁਘੜ ਸੁਜਾਣੀ ॥

satigur meraa mitru prabh; har melahu sugharr sujaanee |

Punjabi

ਸੱਚੇ ਗੁਰਦੇਵ ਜੀ ਮੈਂਡੇ ਯਾਰ ਹਨ, ਹੇ ਮੇਰੇ ਗੁਰਦੇਵ ਜੀ! ਤੁਸੀਂ ਮੈਨੂੰ ਮੈਂਡੇ ਕਾਮਲ ਅਤੇ ਸਰੱਬਗ ਸੁਆਮੀ ਵਾਹਿਗੁਰੂ ਨਾਲ ਮਿਲਾ ਕਿਓ।

Bhai Manmohan Singh (Shabad OS, CC BY-SA)

English

The True Guru is my friend; He unites me with my all-wise, all-knowing Lord God.

Dr. Sant Singh Khalsa (Shabad OS, CC BY-SA)
Ang 997 · Line 12

ਜਨ ਨਾਨਕ ਸਰਣਾਗਤੀ; ਕਰਿ ਕਿਰਪਾ ਨਾਮਿ ਸਮਾਣੀ ॥੪॥੩॥੫॥

jan naanak saranaagatee; kar kirapaa naam samaanee |4|3|5|

Punjabi

ਦਾਸ ਨਾਨਕ ਨੇ ਤੇਰੀ ਪਨਾਹ ਲਈ ਹੈ, ਹੇ ਮੇਰੇ ਵਾਹਿਗੁਰੂ! ਤੂੰ ਮਿਹਰ ਧਾਰ ਅਤੇ ਮੈਨੂੰ ਆਪਣੇ ਨਾਮ ਨਾਲ ਅਭੇਦ ਕਰ ਲੈ।

Bhai Manmohan Singh (Shabad OS, CC BY-SA)

English

Servant Nanak has entered Your Sanctuary; grant Your Grace, and merge me into Your Name. ||4||3||5||

Dr. Sant Singh Khalsa (Shabad OS, CC BY-SA)
Ang 997 · Line 13

ਮਾਰੂ ਮਹਲਾ ੪ ॥

maaroo mahalaa 4 |

Punjabi

ਮਾਰੂ ਚੌਥੀ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Maaroo, Fourth Mehl:

Dr. Sant Singh Khalsa (Shabad OS, CC BY-SA)
Ang 997 · Line 14

ਹਰਿ ਭਾਉ ਲਗਾ ਬੈਰਾਗੀਆ; ਵਡਭਾਗੀ ਹਰਿ ਮਨਿ ਰਾਖੁ ॥

har bhaau lagaa bairaageea; vaddabhaagee har man raakh |

Punjabi

ਨਿਰ-ਇੱਛਤ ਵੰਝਣ ਦੁਆਰਾ, ਮੇਰੇ ਵਾਹਿਗੁਰੂ ਨਾਲ ਮੇਰਾ ਪਿਆਰ ਪੈ ਗਿਆ ਹੈ ਅਤੇ ਵੱਡੀ ਚੰਗੀ ਕਿਸਮਤ ਰਾਹੀਂ ਮੈਂ ਸੁਆਮੀ ਦਾ ਨਾਮ ਆਪਣੇ ਹਿਰਦੇ ਅੰਦਰ ਟਿਕਾ ਲਿਆ ਹੈ।

Bhai Manmohan Singh (Shabad OS, CC BY-SA)

English

Detached from the world, I am in love with the Lord; by great good fortune, I have enshrined the Lord within my mind.

Dr. Sant Singh Khalsa (Shabad OS, CC BY-SA)
Ang 997 · Line 15

ਮਿਲਿ ਸੰਗਤਿ ਸਰਧਾ ਊਪਜੈ; ਗੁਰਸਬਦੀ ਹਰਿ ਰਸੁ ਚਾਖੁ ॥

mil sangat saradhaa aoopajai; gurasabadee har ras chaakh |

Punjabi

ਸਤਿਸੰਗਤ ਨਾਲ ਜੁੜ ਕੇ, ਮੇਰੇ ਅੰਦਰ ਈਮਾਨ ਭਰੋਸਾ ਉਤੰਪਨ ਥੀ ਗਿਆ ਹੈ ਅਤੇ ਗੁਰਾ ਦੇ ਉਪਦੇਸ਼ ਦੁਆਰਾ ਮੈਂ ਸੁਆਮੀ ਦੇ ਅੰਮ੍ਰਿਤ ਨੂੰ ਚਖਦਾ ਹਾਂ।

Bhai Manmohan Singh (Shabad OS, CC BY-SA)

English

Joining the Sangat, the Holy Congregation, faith has welled up within me; through the Word of the Guru's Shabad, I taste the sublime essence of the Lord.

Dr. Sant Singh Khalsa (Shabad OS, CC BY-SA)
Ang 997 · Line 16

ਸਭੁ ਮਨੁ ਤਨੁ ਹਰਿਆ ਹੋਇਆ; ਗੁਰਬਾਣੀ ਹਰਿ ਗੁਣ ਭਾਖੁ ॥੧॥

sabh man tan hariaa hoeaa; gurabaanee har gun bhaakh |1|

Punjabi

ਗੁਰਾਂ ਦੀ ਬਾਣੀ ਰਾਹੀਂ ਸਾਹਿਬ ਦੀ ਕੀਰਤੀ ਉਚਾਰਨ ਕਰਨ ਦੁਆਰਾ, ਮੇਰੀ ਆਤਮਾ ਤੇ ਦੇਹ ਸਮੂਹ ਪ੍ਰਫੁੱਲਤ ਹੋ ਗਏ ਹਨ।

Bhai Manmohan Singh (Shabad OS, CC BY-SA)

English

My mind and body have totally blossomed forth; through the Word of the Guru's Bani, I chant the Glorious Praises of the Lord. ||1||

Dr. Sant Singh Khalsa (Shabad OS, CC BY-SA)
Ang 997 · Line 17

ਮਨ ਪਿਆਰਿਆ ਮਿਤ੍ਰਾ; ਹਰਿ ਹਰਿ ਨਾਮ ਰਸੁ ਚਾਖੁ ॥

man piaariaa mitraa; har har naam ras chaakh |

Punjabi

ਹੇ ਮੇਰੀ ਮਿਠੱੜੀ ਆਤਮਾ! ਮੇਰਾ ਸਜਣੀਏ, ਤੂੰ ਆਪਣੇ ਸੁਆਮੀ ਵਾਹਿਗੁਰੂ ਦੇ ਨਾਮ ਦੇ ਅੰਮ੍ਰਿਤ ਨੂੰ ਪਾਨ ਕਰ।

Bhai Manmohan Singh (Shabad OS, CC BY-SA)

English

O my beloved mind, my friend, taste the sublime essence of the Name of the Lord, Har, Har.

Dr. Sant Singh Khalsa (Shabad OS, CC BY-SA)
Ang 997 · Line 18

ਗੁਰਿ ਪੂਰੈ. ਹਰਿ ਪਾਇਆ; ਹਲਤਿ ਪਲਤਿ ਪਤਿ ਰਾਖੁ ॥੧॥ ਰਹਾਉ ॥

gur poorai. har paaeaa; halat palat pat raakh |1| rahaau |

Punjabi

ਪੂਰਨ ਗੁਰਾਂ ਦੇ ਰਾਹੀਂ, ਮੈਂ ਆਪਣੇ ਵਾਹਿਗੁਰੂ ਨੂੰ ਪਾ ਲਿਆ ਹੈ, ਜੋ ਇਸ ਲੋਕ ਤੇ ਪ੍ਰਲੋਕ ਵਿੱਚ ਮੇਰੀ ਇੱਜ਼ਤ ਆਬਰੂ ਰਖਦਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

Through the Perfect Guru, I have found the Lord, who saves my honor, here and hereafter. ||1||Pause||

Dr. Sant Singh Khalsa (Shabad OS, CC BY-SA)
Ang 997 · Line 19

ਹਰਿ ਹਰਿ ਨਾਮੁ ਧਿਆਈਐ; ਹਰਿ ਕੀਰਤਿ ਗੁਰਮੁਖਿ ਚਾਖੁ ॥

har har naam dhiaaeeai; har keerat guramukh chaakh |

Punjabi

ਤੂੰ ਆਪਣੇ ਸਾਈਂ ਰੱਬ ਦੇ ਨਾਮ ਦਾ ਸਿਮਰਨ ਕਰ ਅਤੇ ਗੁਰਾਂ ਦੀ ਦਇਆ ਦੁਆਰਾ ਤੂੰ ਵਾਹਿਗੁਰੂ ਦੀ ਮਹਿਮਾ ਦੇ ਸੁਆਦ ਨੂੰ ਚੱਖ।

Bhai Manmohan Singh (Shabad OS, CC BY-SA)

English

Meditate on the Name of the Lord, Har, Har; as Gurmukh, taste the Kirtan of the Lord's Praises.

Dr. Sant Singh Khalsa (Shabad OS, CC BY-SA)
Ang 997 · Line 20

ਤਨੁ ਧਰਤੀ. ਹਰਿ ਬੀਜੀਐ; ਵਿਚਿ ਸੰਗਤਿ ਹਰਿ ਪ੍ਰਭ ਰਾਖੁ ॥

tan dharatee. har beejeeai; vich sangat har prabh raakh |

Punjabi

ਆਪਦੇ ਦੇਹ ਦੇ ਖੰਤ ਅੰਦਰ ਤੂੰ ਵਾਹਿਗੁਰੂ ਦੇ ਨਾਮ ਨੂੰ ਬੀਜ। ਰੱਬ ਸਾਈਂ ਸਤਿਸੰਗਤ ਅੰਦਰ ਵਸਦਾ ਹੈ।

Bhai Manmohan Singh (Shabad OS, CC BY-SA)

English

Plant the seed of the Lord in the body-farm. The Lord God is enshrined within the Sangat, the Holy Congregation.

Dr. Sant Singh Khalsa (Shabad OS, CC BY-SA)
Ang 997 · Line 21

ਅੰਮ੍ਰਿਤੁ ਹਰਿ ਹਰਿ ਨਾਮੁ ਹੈ; ਗੁਰਿ ਪੂਰੈ. ਹਰਿ ਰਸੁ ਚਾਖੁ ॥੨॥

amrit har har naam hai; gur poorai. har ras chaakh |2|

Punjabi

ਸੁਅਮੀ ਮਾਲਕ ਦਾ ਨਾਮ ਅੰਮ੍ਰਿਤ ਹੈ। ਪੂਰਨ ਗੁਰਾਂ ਦੇ ਰਾਹੀਂ, ਤੂੰ ਵਾਹਿਗੁਰੂ ਦੇ ਨਾਮ-ਅੰਮ੍ਰਿਤ ਨੂੰ ਪਾਨ ਕਰ।

Bhai Manmohan Singh (Shabad OS, CC BY-SA)

English

The Name of the Lord, Har, Har, is Ambrosial Nectar. Through the Perfect Guru, taste the sublime essence of the Lord. ||2||

Dr. Sant Singh Khalsa (Shabad OS, CC BY-SA)
Ang 997 · Line 22

ਮਨਮੁਖ ਤ੍ਰਿਸਨਾ ਭਰਿ ਰਹੇ; ਮਨਿ ਆਸਾ. ਦਹ ਦਿਸ ਬਹੁ ਲਾਖੁ ॥

manamukh trisanaa bhar rahe; man aasaa. deh dis bahu laakh |

Punjabi

ਅਧਰਮੀ ਖ਼ਾਹਿਸ਼ਾਂ ਨਾਲ ਭਰੇ ਹੋਏ ਹਨ। ਆਪਣੇ ਹਿਰਦੇ ਅੰਦਰ ਦਸੀਂ ਪਾਸੀਂ ਭੱਜ ਦੌੜ ਕਰਨ ਦੁਆਰਾ ਉਹ ਅਨੇਕ, ਲੱਖੂਖਾਂ ਇਕੱਤਰ ਕਰਨ ਦੀ ਉਮੈਦ ਰਖਦੇ ਹਨ।

Bhai Manmohan Singh (Shabad OS, CC BY-SA)

English

The self-willed manmukhs are filled with hunger and thirst; their minds run around in the ten directions, hoping for great wealth.

Dr. Sant Singh Khalsa (Shabad OS, CC BY-SA)
Ang 997 · Line 23

ਬਿਨੁ ਨਾਵੈ. ਧ੍ਰਿਗੁ ਜੀਵਦੇ; ਵਿਚਿ ਬਿਸਟਾ ਮਨਮੁਖ ਰਾਖੁ ॥

bin naavai. dhrig jeevade; vich bisattaa manamukh raakh |

Punjabi

ਨਾਮ ਦੇ ਬਾਝੋਂ ਫਿਟਕਾਰਯੋਗ ਹੈ ਬੰਦੇ ਦਾ ਜੀਵਨ ਆਪ ਹੁਦਰਿਆਂ ਨੂੰ ਗੰਦਗੀ ਅੰਦਰ ਵਾਸਾ ਮਿਲਦਾ ਹੈ।

Bhai Manmohan Singh (Shabad OS, CC BY-SA)

English

Without the Name of the Lord, their life is cursed; the manmukhs are stuck in manure.

Dr. Sant Singh Khalsa (Shabad OS, CC BY-SA)
Ang 997 · Line 24

ਓਇ ਆਵਹਿ ਜਾਹਿ ਭਵਾਈਅਹਿ; ਬਹੁ ਜੋਨੀ ਦੁਰਗੰਧ ਭਾਖੁ ॥੩॥

oe aaveh jaeh bhavaaeeeh; bahu jonee duragandh bhaakh |3|

Punjabi

ਉਹ ਆਉਂਦੇ ਤੇ ਜਾਂਦੇ ਹਨ ਅਤੇ ਘਣੇਰੀਆਂ ਜੂਨੀਆਂ ਵਿੱਚ ਧੱਕੇ ਜਾਂਦੇ ਹਨ। ਉਹ ਬਦਬੂਦਾਰ ਗੰਦਗੀ ਨੂੰ ਖਾਂਦੇ ਹਨ।

Bhai Manmohan Singh (Shabad OS, CC BY-SA)

English

They come and go, and are consigned to wander through uncounted incarnations, eating stinking rot. ||3||

Dr. Sant Singh Khalsa (Shabad OS, CC BY-SA)
Ang 997 · Line 25

ਤ੍ਰਾਹਿ ਤ੍ਰਾਹਿ ਸਰਣਾਗਤੀ; ਹਰਿ ਦਇਆ ਧਾਰਿ ਪ੍ਰਭ ਰਾਖੁ ॥

traeh traeh saranaagatee; har deaa dhaar prabh raakh |

Punjabi

ਹਾੜੇ ਤਰਲੇ ਕੱਢਦੇ ਹੋਏ ਨੇ, ਮੈਂ ਤੇਰੀ ਪਨਾਹ ਲਈ ਹੈ। ਮਿਹਰ ਕਰਕੇ ਤੂੰ ਮੇਰੀ ਰੱਖਿਆ ਕਰ ਹੇ ਮੇਰੇ ਸੁਆਮੀ ਵਾਹਿਗੁਰੂ!

Bhai Manmohan Singh (Shabad OS, CC BY-SA)

English

Begging, imploring, I seek Your Sanctuary; Lord, shower me with Your Mercy, and save me, God.

Dr. Sant Singh Khalsa (Shabad OS, CC BY-SA)
Ang 997 · Line 26

ਸੰਤਸੰਗਤਿ ਮੇਲਾਪੁ ਕਰਿ; ਹਰਿ ਨਾਮੁ ਮਿਲੈ ਪਤਿ ਸਾਖੁ ॥

santasangat melaap kar; har naam milai pat saakh |

Punjabi

ਤੂੰ ਮੈਨੂੰ ਸਤਿਸੰਗਤ ਨਾਲ ਜੋੜ ਦੇ ਅਤੇ ਮੈਨੂੰ ਆਪਣੇ ਨਾਮ ਦੀ ਇੱਜ਼ਤ ਆਬਰੂ ਅਤੇ ਇਤਬਾਰ ਬਖਸ਼।

Bhai Manmohan Singh (Shabad OS, CC BY-SA)

English

Lead me to join the Society of the Saints, and bless me with the honor and glory of the Lord's Name.

Dr. Sant Singh Khalsa (Shabad OS, CC BY-SA)
Ang 997 · Line 27

ਹਰਿ ਹਰਿ ਨਾਮੁ ਧਨੁ ਪਾਇਆ; ਜਨ ਨਾਨਕ. ਗੁਰਮਤਿ ਭਾਖੁ ॥੪॥੪॥੬॥

har har naam dhan paaeaa; jan naanak. guramat bhaakh |4|4|6|

Punjabi

ਮੈਨੂੰ ਰੱਬ ਸਾਈਂ ਦੇ ਨਾਮ ਦੀ ਦੌਲਤ ਪ੍ਰਾਪਤ ਹੋ ਗਈ ਹੈ, ਅਤੇ ਗੋਲਾ ਨਾਨਕ ਗੁਰੂ ਦੇ ਉਪਦੇਸ਼ ਤਾਬੇ ਮਾਲਕ ਦੇ ਨਾਮ ਦਾ ਉਚਾਰਨ ਕਰਦਾ ਹੈ।

Bhai Manmohan Singh (Shabad OS, CC BY-SA)

English

I have obtained the wealth of the Name of the Lord, Har, Har; servant Nanak chants the Lord's Name, through the Guru's Teachings. ||4||4||6||

Dr. Sant Singh Khalsa (Shabad OS, CC BY-SA)
Ang 997 · Line 28

ਮਾਰੂ ਮਹਲਾ ੪ ਘਰੁ ੫ ॥

maaroo mahalaa 4 ghar 5 |

Punjabi

ਮਾਰੂ ਚੌਥੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Maaroo, Fourth Mehl, Fifth House:

Dr. Sant Singh Khalsa (Shabad OS, CC BY-SA)
Ang 997 · Line 29

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇੱਕ ਹੈ। ਸੱਚੇ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 997 · Line 30

ਹਰਿ ਹਰਿ ਭਗਤਿ ਭਰੇ ਭੰਡਾਰਾ ॥

har har bhagat bhare bhanddaaraa |

Punjabi

ਸਾਈਂ ਰੱਬ ਦੇ ਖ਼ਜ਼ਾਨੇ ਪ੍ਰੇਮ ਨਾਲ ਪਰੀਪੂਰਨ ਹਨ।

Bhai Manmohan Singh (Shabad OS, CC BY-SA)

English

Devotional worship to the Lord, Har, Har, is an overflowing treasure.

Dr. Sant Singh Khalsa (Shabad OS, CC BY-SA)
Ang 997 · Line 31

ਗੁਰਮੁਖਿ; ਰਾਮੁ ਕਰੇ ਨਿਸਤਾਰਾ ॥

guramukh; raam kare nisataaraa |

Punjabi

ਗੁਰਾਂ ਦੇ ਰਾਹੀਂ ਹੀ ਸਾਂਈਂ, ਬੰਦੇ ਦਾ ਪਾਰ ਉਤਾਰਾ ਕਰਦਾ ਹੈ।

Bhai Manmohan Singh (Shabad OS, CC BY-SA)

English

The Gurmukh is emancipated by the Lord.

Dr. Sant Singh Khalsa (Shabad OS, CC BY-SA)
Ang 997 · Line 32

ਜਿਸ ਨੋ ਕ੍ਰਿਪਾ ਕਰੇ ਮੇਰਾ ਸੁਆਮੀ; ਸੋ ਹਰਿ ਕੇ ਗੁਣ ਗਾਵੈ ਜੀਉ ॥੧॥

jis no kripaa kare meraa suaamee; so har ke gun gaavai jeeo |1|

Punjabi

ਜਿਸ ਕਿਸੇ ਉੱਤੇ ਮੈਡਾਂ ਮਾਲਕ ਮਿਹਰ ਧਾਰਦਾ ਹੈ; ਕੇਵਲ ਉਹ ਹੀ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ।

Bhai Manmohan Singh (Shabad OS, CC BY-SA)

English

One who is blessed by the Mercy of my Lord and Master sings the Glorious Praises of the Lord. ||1||

Dr. Sant Singh Khalsa (Shabad OS, CC BY-SA)
Ang 997 · Line 33

ਹਰਿ ਹਰਿ ਕ੍ਰਿਪਾ ਕਰੇ; ਬਨਵਾਲੀ ॥

har har kripaa kare; banavaalee |

Punjabi

ਹੇ ਮੇਰੇ ਫੂਲ ਮਾਲਾ ਵਾਲੇ ਵਾਹਿਗੁਰੂ ਸੁਆਮੀ ਮਾਲਕ! ਤੂੰ ਮੇਰੇ ਉਤੇ ਤਰਸ ਕਰ,

Bhai Manmohan Singh (Shabad OS, CC BY-SA)

English

O Lord, Har, Har, take pity on me,

Dr. Sant Singh Khalsa (Shabad OS, CC BY-SA)
Ang 997 · Line 34

ਹਰਿ ਹਿਰਦੈ; ਸਦਾ ਸਦਾ ਸਮਾਲੀ ॥

har hiradai; sadaa sadaa samaalee |

Punjabi

ਤਾਂ ਜੋ ਆਪਦੇ ਮਨ ਅੰਦਰ ਮੈਂ ਹਮੇਸ਼ਾਂ ਹਮੇਸ਼ਾਂ ਹੀ ਤੈਨੂੰ ਸਿਮਰਦਾ ਰਹਾਂ।

Bhai Manmohan Singh (Shabad OS, CC BY-SA)

English

that within my heart, I may dwell upon You, Lord, forever and ever.

Dr. Sant Singh Khalsa (Shabad OS, CC BY-SA)
Ang 997 · Line 35

ਹਰਿ ਹਰਿ ਨਾਮੁ ਜਪਹੁ ਮੇਰੇ ਜੀਅੜੇ; ਜਪਿ ਹਰਿ ਹਰਿ ਨਾਮੁ ਛਡਾਵੈ ਜੀਉ ॥੧॥ ਰਹਾਉ ॥

har har naam japahu mere jeearre; jap har har naam chhaddaavai jeeo |1| rahaau |

Punjabi

ਤੂੰ ਆਪਣੇ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ, ਹੇ ਮੈਂਡੀ ਜਿਦੜੀਏ! ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਹੀ ਤੈਨੂੰ ਬੰਦਖ਼ਲਾਸ ਕਰਾਵੇਗਾ ਠਹਿਰਾਉ।

Bhai Manmohan Singh (Shabad OS, CC BY-SA)

English

Chant the Name of the Lord, Har, Har, O my soul; chanting the Name of the Lord, Har, Har, you shall be emancipated. ||1||Pause||

Dr. Sant Singh Khalsa (Shabad OS, CC BY-SA)