Ang 999
ਰਾਜਸੁ ਸਾਤਕੁ ਤਾਮਸੁ ਡਰਪਹਿ; ਕੇਤੇ ਰੂਪ ਉਪਾਇਆ ॥
raajas saatak taamas ddarapeh; kete roop upaaeaa |
Punjabi
ਰਜੋ, ਸਤੋ ਤੇ ਤਮੋਂ ਸੁਭਾਵਾਂ ਵਾਲੇ ਜੀਵ ਅਤੇ ਅਨੇਕਾਂ ਸਰੂਪਾਂ ਵਾਲੇ ਪੈਦਾ ਕੀਤੇ ਹੋਏ ਜੀਅਜੰਤ ਸਾਈਂ ਦੇ ਡਰ ਅੰਦਰ ਵਸਦੇ ਹਨ।
English
Those who embody the energies of sattva-white light, raajas-red passion, and taamas-black darkness, abide in the Fear of God, along with the many created forms.
ਛਲ ਬਪੁਰੀ ਇਹ ਕਉਲਾ ਡਰਪੈ; ਅਤਿ ਡਰਪੈ ਧਰਮ ਰਾਇਆ ॥੩॥
chhal bapuree ih kaulaa ddarapai; at ddarapai dharam raaeaa |3|
Punjabi
ਇਹ ਨਿਰਥਲ ਛਲਨੀ ਮਾਇਆ, ਪ੍ਰਭੂ ਕੋਲੋਂ ਖ਼ੌਫ ਖਾਂਦੀ ਹੈ ਅਤੇ ਨਿਹਾਇਤ ਹੀ ਭੈ-ਭੀਤ ਹੈ ਧਰਮ ਰਾਜਾ ਭੀ ਉਸ ਪਾਸੋਂ।
English
This miserable deceiver Maya abides in the Fear of God; the Righteous Judge of Dharma is utterly afraid of Him as well. ||3||
ਸਗਲ ਸਮਗ੍ਰੀ ਡਰਹਿ ਬਿਆਪੀ; ਬਿਨੁ ਡਰ. ਕਰਣੈਹਾਰਾ ॥
sagal samagree ddareh biaapee; bin ddar. karanaihaaraa |
Punjabi
ਸਾਰੀ ਰਚਨਾ ਸਾਈਂ ਦੇ ਖੌਫ ਅੰਦਰ ਗ੍ਰਸੀ ਹੋਈ ਹੈ ਡਰ-ਰਹਿਤ ਕੇਵਲ ਸਿਰਜਣਹਾਰ, ਸੁਆਮੀ ਹੀ ਹੈ।
English
The entire expanse of the Universe is in the Fear of God; only the Creator Lord is without this Fear.
ਕਹੁ ਨਾਨਕ. ਭਗਤਨ ਕਾ ਸੰਗੀ; ਭਗਤ ਸੋਹਹਿ ਦਰਬਾਰਾ ॥੪॥੧॥
kahu naanak. bhagatan kaa sangee; bhagat soheh darabaaraa |4|1|
Punjabi
ਗੁਰੂ ਜੀ ਆਖਦੇ ਹਨ, ਸਾਈਂ ਆਪਣੇ ਸ਼ਰਧਾਲੂਆਂ ਦਾ ਸਾਥੀ ਹੈ ਅਤੇ ਉਸ ਦੇ ਸ਼ਰਧਾਲੂ ਉਸ ਦੀ ਦਰਗਾਹ ਅੰਦਰ ਸੋਹਣੇ ਲਗਦੇ ਹਨ।
English
Says Nanak, God is the companion of His devotees; His devotees look beautiful in the Court of the Lord. ||4||1||
ਮਾਰੂ ਮਹਲਾ ੫ ॥
maaroo mahalaa 5 |
Punjabi
ਮਾਰੂ ਪੰਜਵੀਂ ਪਾਤਿਸ਼ਾਹੀ।
English
Maaroo, Fifth Mehl:
ਪਾਂਚ ਬਰਖ ਕੋ ਅਨਾਥੁ ਧ੍ਰੂ ਬਾਰਿਕੁ; ਹਰਿ ਸਿਮਰਤ ਅਮਰ ਅਟਾਰੇ ॥
paanch barakh ko anaath dhraoo baarik; har simarat amar attaare |
Punjabi
ਪੰਜਾਂ ਵਰ੍ਹਿਆਂ ਦਾ ਨਿਖਸਮਾ ਬੱਚਾ, ਧਰੂ ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਅਬਿਨਾਸੀ ਤੇ ਅਹਿੱਲ ਹੋ ਗਿਆ।
English
The five year old orphan boy Dhroo, by meditating in remembrance on the Lord, became stationary and permanent.
ਪੁਤ੍ਰ ਹੇਤਿ ਨਾਰਾਇਣੁ ਕਹਿਓ; ਜਮਕੰਕਰ ਮਾਰਿ ਬਿਦਾਰੇ ॥੧॥
putr het naaraaein kahio; jamakankar maar bidaare |1|
Punjabi
ਆਪਣੇ ਪੁੱਤ੍ਰ ਦੇ ਪਿਆਰ ਦੀ ਖਾਤਰ ਆਜਾਮਲ ਨੇ ਪ੍ਰਭੂ ਨੂੰ ਪੁਕਾਰਿਆਂ, ਜਿਸ ਨੇ ਮੌਤ ਦੇ ਫ਼ਰੇਸ਼ਤੇ ਮਾਰ ਕੇ ਪਰ੍ਹੇ ਹਟਾ ਦਿਤੇ।
English
For the sake of his son, Ajaamal called out, "O Lord, Naaraayan", who struck down and killed the Messenger of Death. ||1||
ਮੇਰੇ ਠਾਕੁਰ; ਕੇਤੇ ਅਗਨਤ ਉਧਾਰੇ ॥
mere tthaakur; kete aganat udhaare |
Punjabi
ਮੈਂਡੇ ਪ੍ਰਭੂ ਨੇ ਅਨੇਕਾਂ ਅਤੇ ਅਣਗਿਣਤ ਪ੍ਰਾਣੀਆਂ ਦਾ ਪਾਰ ਉਤਾਰਾ ਕੀਤਾ ਹੈ।
English
My Lord and Master has saved many, countless beings.
ਮੋਹਿ ਦੀਨ. ਅਲਪ ਮਤਿ ਨਿਰਗੁਣ; ਪਰਿਓ ਸਰਣਿ ਦੁਆਰੇ ॥੧॥ ਰਹਾਉ ॥
mohi deen. alap mat niragun; pario saran duaare |1| rahaau |
Punjabi
ਮੈਂ ਮਸਕੀਨ ਥੋੜ੍ਹੀ ਸਮਝ ਵਾਲਾ ਅਤੇ ਨੇਕੀ-ਵਿਹੂਣ ਹਾਂ। ਮੈਂ ਪ੍ਰਭੂ ਦੇ ਦਰ ਦੀ ਪਨਾਹ ਲਈ ਹੈ। ਠਹਿਰਾਉ।
English
I am meek, with little or no understanding, and unworthy; I seek protection at the Lord's Door. ||1||Pause||
ਬਾਲਮੀਕੁ ਸੁਪਚਾਰੋ ਤਰਿਓ; ਬਧਿਕ ਤਰੇ ਬਿਚਾਰੇ ॥
baalameek supachaaro tario; badhik tare bichaare |
Punjabi
ਚੰਡਾਲ ਬਾਲਮੀਕ ਮੁਕਤ ਹੋ ਗਿਆ ਹੈ ਅਤੇ ਏਸੇ ਤਰ੍ਹਾਂ ਗ਼ਰੀਬ ਸ਼ਿਕਾਰੀ ਭੀ ਪਾਰ ਉੱਤਰ ਗਿਆ।
English
Baalmeek the outcaste was saved, and the poor hunter was saved as well.
ਏਕ ਨਿਮਖ. ਮਨ ਮਾਹਿ ਅਰਾਧਿਓ; ਗਜਪਤਿ ਪਾਰਿ ਉਤਾਰੇ ॥੨॥
ek nimakh. man maeh araadhio; gajapat paar utaare |2|
Punjabi
ਆਪਣੇ ਚਿੱਤ ਅੰਦਰ ਵੱਡੇ ਹਾਥੀ ਨੇ ਇੱਕ ਮੁਹਤ ਭਰ ਲਈ ਹੀ ਹਰੀ ਨੂੰ ਸਿਮਰਿਆ ਅਤੇ ਉਹ ਬੰਦ-ਖ਼ਲਾਸ ਹੋ ਗਿਆ।
English
The elephant remembered the Lord in his mind for an instant, and so was carried across. ||2||
ਕੀਨੀ ਰਖਿਆ ਭਗਤ ਪ੍ਰਹਿਲਾਦੈ; ਹਰਨਾਖਸ ਨਖਹਿ ਬਿਦਾਰੇ ॥
keenee rakhiaa bhagat prahilaadai; haranaakhas nakheh bidaare |
Punjabi
ਪ੍ਰਭੂ ਨੇ ਸੰਤ ਪ੍ਰਹਿਲਾਦ ਦੀ ਰੱਖਿਆ ਕੀਤੀ ਅਤੇ ਹਰਨਾਖਸ਼ ਨੂੰ ਆਪਣੇ ਨੌਹਾਂ ਨਾਲ ਪਾੜ ਸੁਟਿਆ।
English
He saved His devotee Prahlaad, and tore Harnaakhash with his nails.
ਬਿਦਰੁ ਦਾਸੀ ਸੁਤੁ, ਭਇਓ ਪੁਨੀਤਾ; ਸਗਲੇ ਕੁਲ ਉਜਾਰੇ ॥੩॥
bidar daasee sut, bheo puneetaa; sagale kul ujaare |3|
Punjabi
ਗੋਲੀ ਦਾ ਪੁਤ੍ਰ ਬਿਦਰ, ਪਵਿੱਤਰ ਹੋ ਗਿਆ ਅਤੇ ਉਸ ਦੀ ਸਾਰੀ ਵੰਸ਼ ਕੀਰਤੀਮਾਨ ਹੋ ਗਈ।
English
Bidar, the son of a slave-girl, was purified, and all his generations were redeemed. ||3||
ਕਵਨ ਪਰਾਧ ਬਤਾਵਉ ਅਪੁਨੇ; ਮਿਥਿਆ ਮੋਹ ਮਗਨਾਰੇ ॥
kavan paraadh bataavau apune; mithiaa moh maganaare |
Punjabi
ਮੈਂ ਆਪਣੀ ਕਿਹੜੇ ਕਿਹੜੇ ਪਾਪ ਵਰਨਣ ਕਰਾਂ? ਮੈਂ ਝੂਠੀ ਸੰਸਾਰੀ ਮਮਤਾ ਨਾਲ ਮਤਵਾਲਾ ਹੋਇਆ ਹੋਇਆ ਹਾਂ।
English
What sins of mine should I speak of? I am intoxicated with false emotional attachment.
ਆਇਓ ਸਾਮ. ਨਾਨਕ ਓਟ ਹਰਿ ਕੀ; ਲੀਜੈ ਭੁਜਾ ਪਸਾਰੇ ॥੪॥੨॥
aaeo saam. naanak ott har kee; leejai bhujaa pasaare |4|2|
Punjabi
ਨਾਨਕ ਨੇ ਰੱਬ ਦੀ ਸ਼ਰਣਾਗਤ ਅਤੇ ਪਨਾਹ ਲਈ ਹੈ। ਹੇ ਸੁਆਮੀ! ਆਪਣੀਆਂ ਬਾਹਾਂ ਖਿਲਾਰ ਕੇ ਤੂੰ ਮੈਨੂੰ ਆਪਣੀ ਗਲਵਕੜੀ ਵਿੱਚ ਲੈ ਲੈ।
English
Nanak has entered the Sanctuary of the Lord; please, reach out and take me into Your embrace. ||4||2||
ਮਾਰੂ ਮਹਲਾ ੫ ॥
maaroo mahalaa 5 |
Punjabi
ਮਾਰੂ ਪੰਜਵੀਂ ਪਾਤਿਸ਼ਾਹੀ।
English
Maaroo, Fifth Mehl:
ਵਿਤ ਨਵਿਤ. ਭ੍ਰਮਿਓ ਬਹੁ ਭਾਤੀ; ਅਨਿਕ ਜਤਨ ਕਰਿ ਧਾਏ ॥
vit navit. bhramio bahu bhaatee; anik jatan kar dhaae |
Punjabi
ਧਨ ਦੌਲਤ ਦੀ ਖ਼ਾਤਰ, ਮੈਂ ਅਨੇਕਾਂ ਤਰ੍ਹਾਂ ਭਟਕਿਆ ਹਾਂ ਅਤੇ ਮੈਂ ਬਹੁਤੇ ਉਪਰਾਲੇ ਤੇ ਦੌੜ-ਭੱਜ ਕੀਤੀ ਹੈ।
English
For the sake of riches, I wandered around in so many ways; I rushed around, making all sorts of efforts.
ਜੋ ਜੋ ਕਰਮ ਕੀਏ, ਹਉ ਹਉਮੈ; ਤੇ ਤੇ ਭਏ ਅਜਾਏ ॥੧॥
jo jo karam kee, hau haumai; te te bhe ajaae |1|
Punjabi
ਜਿੰਨੇ ਭੀ ਕੰਮ ਮੈਂ ਹੰਕਾਰ ਤੇ ਹੰਗਤਾ ਅੰਦਰ ਕੀਤੇ ਹਨ ਉਨੇ ਹੀ ਵੇਅਰਥ ਗਏ ਹਨ।
English
The deeds I did in egotism and pride, have all been done in vain. ||1||
ਅਵਰ ਦਿਨ; ਕਾਹੂ ਕਾਜ. ਨ ਲਾਏ ॥
avar din; kaahoo kaaj. na laae |
Punjabi
ਹੋਰ ਸਮੂਹ ਦਿਹਾੜੇ ਮੇਰੇ ਕਿਸ ਭੀ ਕੰਮ ਨਹੀਂ,
English
Other days are of no use to me;
ਸੋ ਦਿਨੁ ਮੋ ਕਉ ਦੀਜੈ ਪ੍ਰਭ ਜੀਉ; ਜਾ ਦਿਨ ਹਰਿ ਜਸੁ ਗਾਏ ॥੧॥ ਰਹਾਉ ॥
so din mo kau deejai prabh jeeo; jaa din har jas gaae |1| rahaau |
Punjabi
ਮੈਨੂੰ ਤੂੰ ਉਹ ਦਿਹਾੜੇ ਬਖਸ਼ ਜਿਨ੍ਹਾਂ ਦਿਹਾੜਿਆਂ ਵਿੱਚ ਮੈਂ ਤੇਰੀ ਕੀਰਤੀ ਗਾਇਨ ਕਰਾਂ, ਮੇਰੇ ਮਹਾਰਾਜ ਮਾਲਕ। ਠਹਿਰਾਉ।
English
please bless me with those days, O Dear God, on which I may sing the Lord's Praises. ||1||Pause||
ਪੁਤ੍ਰ ਕਲਤ੍ਰ ਗ੍ਰਿਹ ਦੇਖਿ ਪਸਾਰਾ; ਇਸ ਹੀ ਮਹਿ ਉਰਝਾਏ ॥
putr kalatr grih dekh pasaaraa; is hee meh urajhaae |
Punjabi
ਲੜਕਿਆਂ, ਵਹੁਟੀ, ਘਰ ਅਤੇ ਹੋਰ ਸਾਰੇ ਲਸ਼ਕਰ ਨੂੰ ਤੱਕ ਕੇ, ਇਨਸਾਨ ਇਨ੍ਹਾਂ ਵਿੱਚ ਹੀ ਉਲਝ ਜਾਂਦਾ ਹੈ।
English
Gazing upon children, spouse, household and possessions, one is entangled in these.
ਮਾਇਆ ਮਦ ਚਾਖਿ, ਭਏ ਉਦਮਾਤੇ; ਹਰਿ ਹਰਿ ਕਬਹੁ. ਨ ਗਾਏ ॥੨॥
maaeaa mad chaakh, bhe udamaate; har har kabahu. na gaae |2|
Punjabi
ਮੋਹਨੀ ਦੀ ਸ਼ਰਾਬ ਚੱਖ ਕੇ ਇਨਸਾਨ ਮਤਵਾਲਾ ਹੋਇਆ ਹੋਇਆ ਹੈ ਅਤੇ ਉਹ ਕਦੇ ਭੀ ਸਾਈਂ ਰੱਬ ਦੀ ਕੀਰਤੀ ਗਾਇਨ ਨਹੀਂ ਕਰਦਾ।
English
Tasting the wine of Maya, one is intoxicated, and never sings of the Lord, Har, Har. ||2||
ਇਹ ਬਿਧਿ ਖੋਜੀ ਬਹੁ ਪਰਕਾਰਾ; ਬਿਨੁ ਸੰਤਨ. ਨਹੀ ਪਾਏ ॥
eih bidh khojee bahu parakaaraa; bin santan. nahee paae |
Punjabi
ਸਿਮਰਨ ਦੀ ਇਹ ਰੀਤੀ ਮੇਂ ਅਨੇਕਾਂ ਤਰੀਕਿਆਂ ਰਾਹੀਂ ਲੱਭੀ ਹੈ, ਪ੍ਰੰਤੂ, ਸਾਧੂਆਂ ਦੇ ਬਗ਼ੈਰ ਇਹ ਪਾਈ ਨਹੀਂ ਜਾਂਦੀ।
English
In this way, I have examined lots of methods, but without the Saints, it is not found.
ਤੁਮ ਦਾਤਾਰ ਵਡੇ ਪ੍ਰਭ ਸੰਮ੍ਰਥ; ਮਾਗਨ ਕਉ ਦਾਨੁ ਆਏ ॥੩॥
tum daataar vadde prabh samrath; maagan kau daan aae |3|
Punjabi
ਤੂੰ ਵਿਸ਼ਾਲ ਬਲਵਾਨ ਅਤੇ ਦਰਿਆ ਦਿਲ ਸੁਆਮੀ ਹੈਂ। ਮੈਂ ਤੇਰੇ ਪਾਸੋਂ ਖ਼ੈਰ ਮੰਗਣ ਲਈ ਆਇਆ ਸਾਂ।
English
You are the Great Giver, the great and almighty God; I have come to beg a gift from You. ||3||
ਤਿਆਗਿਓ ਸਗਲਾ ਮਾਨੁ ਮਹਤਾ; ਦਾਸ ਰੇਣ ਸਰਣਾਏ ॥
tiaagio sagalaa maan mahataa; daas ren saranaae |
Punjabi
ਸਾਰੀ ਹੰਗਤਾ ਅਤੇ ਵਡਿਆਈ ਛੱਡ ਕੇ, ਮੈਂ ਪ੍ਰਭੂ ਦੇ ਗੋਲੇ ਦੇ ਪੈਰਾਂ ਦੀ ਧੂੜ ਦੀ ਪਨਾਹ ਲਈ ਹੈ।
English
Abandoning all pride and self-importance, I have sought the Sanctuary of the dust of the feet of the Lord's slave.
ਕਹੁ ਨਾਨਕ. ਹਰਿ ਮਿਲਿ ਭਏ ਏਕੈ; ਮਹਾ ਅਨੰਦ ਸੁਖ ਪਾਏ ॥੪॥੩॥
kahu naanak. har mil bhe ekai; mahaa anand sukh paae |4|3|
Punjabi
ਗੁਰੂ ਜੀ ਫ਼ੁਰਮਾਉਂਦੇ ਹਨ, ਵਾਹਿਗੁਰੂ ਨਾਲ ਮਿਲ ਕੇ ਮੈਂ ਉਸ ਦੇ ਨਾਲ ਇਕਮਿੱਕ ਹੋ ਗਿਆ ਹਾਂ ਅਤੇ ਮੈਨੂੰ ਪਰਮ ਅਨੰਦ ਅਤੇ ਆਰਾਮ ਪ੍ਰਾਪਤ ਹੋ ਗਏ ਹਨ।
English
Says Nanak, meeting with the Lord, I have become one with Him; I have found supreme bliss and peace. ||4||3||
ਮਾਰੂ ਮਹਲਾ ੫ ॥
maaroo mahalaa 5 |
Punjabi
ਮਾਰੂ ਪੰਜਵੀਂ ਪਾਤਿਸ਼ਾਹੀ।
English
Maaroo, Fifth Mehl:
ਕਵਨ ਥਾਨ. ਧੀਰਿਓ ਹੈ ਨਾਮਾ; ਕਵਨ ਬਸਤੁ ਅਹੰਕਾਰਾ ॥
kavan thaan. dheerio hai naamaa; kavan basat ahankaaraa |
Punjabi
ਕਿਸ ਜਗ੍ਹਾ ਤੇ ਇਨਸਾਨ ਦੀ ਵਡਿਆਈ ਟਿਕੀ ਹੋਈ ਹੈ ਅਤੇ ਕਿਥੇ ਰਹਿੰਦੀ ਹੈ ਉਸ ਦੀ ਹੰਗਤਾ?
English
In what place is the Name established? Where does egotism dwell?
ਕਵਨ ਚਿਹਨ ਸੁਨਿ ਊਪਰਿ ਛੋਹਿਓ; ਮੁਖ ਤੇ ਸੁਨਿ ਕਰਿ ਗਾਰਾ ॥੧॥
kavan chihan sun aoopar chhohio; mukh te sun kar gaaraa |1|
Punjabi
ਸੁਣ ਹੇ ਬੰਦੇ! ਗਾਲ੍ਹਾਂ ਸੁਣ ਕੇ, ਤੇਰੇ ਮੂੰਹ ਦੇ ਉਤੇ ਕਿਹੜਾ ਫੱਟ ਲੱਗ ਗਿਆ ਹੈ?
English
What injury have you suffered, listening to abuse from someone else's mouth? ||1||
ਸੁਨਹੁ ਰੇ. ਤੂ ਕਉਨੁ; ਕਹਾ ਤੇ ਆਇਓ ॥
sunahu re. too kaun; kahaa te aaeo |
Punjabi
ਸੁਣ, ਹੇ ਬੰਦੇ! ਤੂੰ ਕੌਣ ਹੈਂ ਤੇ ਕਿੱਥੇ ਆਇਆ ਹੈਂ?
English
Listen: who are you, and where did you come from?
ਏਤੀ. ਨ ਜਾਨਉ, ਕੇਤੀਕ ਮੁਦਤਿ; ਚਲਤੇ ਖਬਰਿ. ਨ ਪਾਇਓ ॥੧॥ ਰਹਾਉ ॥
etee. na jaanau, keteek mudat; chalate khabar. na paaeo |1| rahaau |
Punjabi
ਤੂੰ ਏਨਾ ਕੁ ਭੀ ਨਹੀਂ ਜਾਣਦਾ ਕਿ ਤੂੰ ਏਥੇ ਕਿੰਨਾ ਕੁ ਚਿਰ ਠਹਿਰਨਾ ਹੈ। ਤੈਨੂੰ ਆਪਣੇ ਟੁਰ ਜਾਣ ਸੰਬੰਧੀ ਕਨਸੋ ਤੱਕ ਨਹੀਂ। ਠਹਿਰਾਉ।
English
You don't even know how long you will stay here; you have no hint of when you shall leave. ||1||Pause||
ਸਹਨ ਸੀਲ. ਪਵਨ ਅਰੁ ਪਾਣੀ; ਬਸੁਧਾ ਖਿਮਾ. ਨਿਭਰਾਤੇ ॥
sehan seel. pavan ar paanee; basudhaa khimaa. nibharaate |
Punjabi
ਹਵਾ ਅਤੇ ਜਲ ਅੰਦਰ ਬਰਦਾਸ਼ਤ ਅਤੇ ਨਿਰਮਤਾ ਹੈ ਅਤੇ ਧਰਤੀ ਵਿੱਚ, ਨਿਰ ਸੰਦੇਹ, ਧੀਰਜ ਹੈ।
English
Wind and water have patience and tolerance; the earth has compassion and forgiveness, no doubt.
ਪੰਚ ਤਤ ਮਿਲਿ ਭਇਓ ਸੰਜੋਗਾ; ਇਨ ਮਹਿ ਕਵਨ ਦੁਰਾਤੇ ॥੨॥
panch tat mil bheo sanjogaa; in meh kavan duraate |2|
Punjabi
ਐਹੋ ਜੇਹੇ ਪੰਜਾਂ ਮੂਲ ਅੰਸ਼ਾਂ ਦੇ ਮਿਲਾਪ ਨੇ ਭਾਗਾਂ ਨਾਲ ਤੈਨੂੰ ਹੋਂਦ ਵਿੱਚ ਲਿਆਂਦਾ ਹੈ। ਦੱਸ ਇਨ੍ਹਾਂ ਵਿਚੋਂ ਕਿਹੜਾ ਭੈੜਾ ਹੈ?
English
The union of the five tattvas - the five elements - has brought you into being. Which of these is evil? ||2||
ਜਿਨਿ ਰਚਿ ਰਚਿਆ ਪੁਰਖਿ ਬਿਧਾਤੈ; ਨਾਲੇ ਹਉਮੈ ਪਾਈ ॥
jin rach rachiaa purakh bidhaatai; naale haumai paaee |
Punjabi
ਉਹ ਬਲਵਾਨ ਕਰਤਾਰ ਜਿਸ ਨੇ ਤੇਰੀ ਬਣਤਰ ਬਣਾਈ ਹੈ ਅਤੇ ਤੇਰੇ ਅੰਦਰ ਹੰਕਾਰ ਭੀ ਪਾਇਆ ਹੈ।
English
The Primal Lord, the Architect of Destiny, formed your form; He also burdened you with egotism.
ਜਨਮ ਮਰਣੁ ਉਸ ਹੀ ਕਉ ਹੈ ਰੇ; ਓਹਾ ਆਵੈ ਜਾਈ ॥੩॥
janam maran us hee kau hai re; ohaa aavai jaaee |3|
Punjabi
ਕੇਵਲ ਉਹ ਹੀ ਜੰਮਦਾ ਅਤੇ ਮਰਦਾ ਹੈ ਅਤੇ ਕੇਵਲ ਉਹ ਹੀ ਆਉਂਦਾ ਤੇ ਜਾਂਦਾ ਹੈ।
English
He alone is born and dies; He alone comes and goes. ||3||
ਬਰਨੁ ਚਿਹਨੁ ਨਾਹੀ ਕਿਛੁ ਰਚਨਾ; ਮਿਥਿਆ ਸਗਲ ਪਸਾਰਾ ॥
baran chihan naahee kichh rachanaa; mithiaa sagal pasaaraa |
Punjabi
ਉਤਪਤੀ ਦਾ ਕੁਝ ਭੀ ਰੰਗ ਅਤੇ ਨਿਸ਼ਾਨ ਨਹੀਂ ਰਹਿਣਾ। ਕੂੜਾ ਹੈ ਸਮੂਹ ਸੰਸਾਰ।
English
Nothing of the color and the form of the creation shall remain; the entire expanse is transitory.
ਭਣਤਿ ਨਾਨਕੁ. ਜਬ ਖੇਲੁ ਉਝਾਰੈ; ਤਬ ਏਕੈ ਏਕੰਕਾਰਾ ॥੪॥੪॥
bhanat naanak. jab khel ujhaarai; tab ekai ekankaaraa |4|4|
Punjabi
ਗੁਰੂ ਜੀ ਫ਼ੁਰਮਾਉਂਦਾ ਹਨ, ਜਦ ਉਹ ਆਪਣੀ ਖੇਡ ਨੂੰ ਸਮੇਟ ਲੈਂਦਾ ਹੈ ਤਦ ਕੇਵਲ ਇਕ ਅਦੁੱਤੀ ਸਾਈਂ ਹੀ ਰਹਿ ਜਾਂਦਾ ਹੈ।
English
Prays Nanak, when He brings His play to its close, then only the One, the One Lord remains. ||4||4||