Ang 1000
ਮਾਰੂ ਮਹਲਾ ੫ ॥
maaroo mahalaa 5 |
Punjabi
ਮਾਰੂ ਪੰਜਵੀਂ ਪਾਤਿਸ਼ਾਹੀ।
English
Maaroo, Fifth Mehl:
ਮਾਨ ਮੋਹ ਅਰੁ ਲੋਭ ਵਿਕਾਰਾ; ਬੀਓ ਚੀਤਿ. ਨ ਘਾਲਿਓ ॥
maan moh ar lobh vikaaraa; beeo cheet. na ghaalio |
Punjabi
ਮੈਂ ਹੰਕਾਰ, ਸੰਸਾਰੀ ਮਮਤਾ ਅਤੇ ਲਾਲਚ ਦੇ ਪਾਪਾਂ ਤੋਂ ਖ਼ਲਾਸੀ ਪਾ ਗਿਆ ਹਾਂ। ਰੱਬ ਦੇ ਬਝੋਂ, ਮੈਂ ਹੋਰਸ ਸ਼ੈ ਨੂੰ ਆਪਣੇ ਮਨ ਵਿੱਚ ਨਹੀਂ ਟਿਕਾਉਂਦਾ।
English
Pride, emotional attachment, greed and corruption are gone; I have not placed anything else, other than the Lord, within my consciousness.
ਨਾਮ ਰਤਨੁ ਗੁਣਾ ਹਰਿ ਬਣਜੇ; ਲਾਦਿ ਵਖਰੁ ਲੈ ਚਾਲਿਓ ॥੧॥
naam ratan gunaa har banaje; laad vakhar lai chaalio |1|
Punjabi
ਮੈਂ ਨਾਮ ਦਾ ਹੀਰਾ ਤੇ ਹਰੀ ਦਾ ਜੱਸ ਖ਼ਰੀਦਿਆਂ ਹੈ। ਇਸ ਸੌਦੇ ਸੂਤ ਨੂੰ ਲਦ ਕੇ ਮੈਂ ਆਪਣੇ ਸਫ਼ਰ ਤੇ ਟੁਰ ਪਿਆ ਹਾਂ।
English
I have purchased the jewel of the Naam and the Glorious Praises of the Lord; loading this merchandise, I have set out on my journey. ||1||
ਸੇਵਕ ਕੀ; ਓੜਕਿ ਨਿਬਹੀ ਪ੍ਰੀਤਿ ॥
sevak kee; orrak nibahee preet |
Punjabi
ਸੁਆਮੀ ਦੇ ਗੋਲੇ ਦਾ ਪ੍ਰੇਮ ਅੰਤ ਤਾਂਈਂ ਨਾਲ ਨਿਭਿਆ ਹੈ।
English
The love which the Lord's servant feels for the Lord lasts forever.
ਜੀਵਤ ਸਾਹਿਬੁ ਸੇਵਿਓ ਅਪਨਾ; ਚਲਤੇ ਰਾਖਿਓ ਚੀਤਿ ॥੧॥ ਰਹਾਉ ॥
jeevat saahib sevio apanaa; chalate raakhio cheet |1| rahaau |
Punjabi
ਜੀਉਂਦੇ ਜੀ ਮੈਂ ਆਪਣੇ ਸੁਆਮੀ ਦੀ ਸੇਵਾ ਕਮਾਈ ਹੈ ਅਤੇ ਹੁਣ ਕੂਚ ਦੇ ਵੇਲੇ ਮੈਂ ਉਸ ਨੂੰ ਆਪਣੇ ਰਿਦੇ ਅੰਦਰ ਟਿਕਾ ਲਿਆ ਹੈ। ਠਹਿਰਾਉ।
English
In my life, I served my Lord and Master, and as I depart, I keep Him enshrined in my consciousness. ||1||Pause||
ਜੈਸੀ ਆਗਿਆ ਕੀਨੀ ਠਾਕੁਰਿ; ਤਿਸ ਤੇ ਮੁਖੁ. ਨਹੀ ਮੋਰਿਓ ॥
jaisee aagiaa keenee tthaakur; tis te mukh. nahee morio |
Punjabi
ਜੇਹੋ ਜੇਹਾ ਹੁਕਮ ਮੈਂਡੇ ਮਾਲਕ ਨੇ ਜਾਰੀ ਕੀਤਾ ਹੈ; ਉਸ ਤੋਂ ਮੈਂ ਆਪਣਾ ਮੂੰਹ ਨਹੀਂ ਮੋੜਿਆ।
English
I have not turned my face away from my Lord and Master's Command.
ਸਹਜੁ ਅਨੰਦੁ, ਰਖਿਓ ਗ੍ਰਿਹ ਭੀਤਰਿ; ਉਠਿ. ਉਆਹੂ ਕਉ ਦਉਰਿਓ ॥੨॥
sehaj anand, rakhio grih bheetar; utth. uaahoo kau daurio |2|
Punjabi
ਜੇਕਰ ਉਹ ਮੈਨੂੰ ਘਰ ਦੇ ਵਿੱਚ ਰੱਖੇ, ਮੈਂ ਇਸ ਨੂੰ ਸੁਖ ਤੇ ਖੁਸ਼ੀਂ ਜਾਣਦਾ ਹਾਂ ਅਤੇ ਜੇਕਰ ਉਹ ਮੈਨੂੰ ਉਠੱਣ ਨੂੰ ਆਖੇ ਤਾਂ ਮੈਂ ਉਥੋ ਹੀ ਇਸ ਨੂੰ ਖ਼ਾਲੀ ਕਰਨ ਨੂੰ ਭੱਜ ਪੈਂਦਾ ਹਾਂ।
English
He fills my household with celestial peace and bliss; if He asks me to leave, I leave at once. ||2||
ਆਗਿਆ ਮਹਿ ਭੂਖ. ਸੋਈ ਕਰਿ ਸੂਖਾ; ਸੋਗ ਹਰਖ. ਨਹੀ ਜਾਨਿਓ ॥
aagiaa meh bhookh. soee kar sookhaa; sog harakh. nahee jaanio |
Punjabi
ਪ੍ਰਭੂ ਦੀ ਰਜ਼ਾ ਅੰਦਰ ਭੁਖ ਨੂੰ ਮੈਂ ਅਨੰਦ ਕਰ ਕੇ ਕਬੂਲ ਕਰਦਾ ਹਾਂ। ਖੁਸ਼ੀਂ ਤੇ ਗ਼ਮੀ ਮੈਂ ਜਾਣਦਾ ਹੀ ਨਹੀਂ।
English
When I am under the Lord's Command, I find even hunger pleasurable; I know no difference between sorrow and joy.
ਜੋ ਜੋ ਹੁਕਮੁ ਭਇਓ ਸਾਹਿਬ ਕਾ; ਸੋ ਮਾਥੈ ਲੇ ਮਾਨਿਓ ॥੩॥
jo jo hukam bheo saahib kaa; so maathai le maanio |3|
Punjabi
ਜਿਹੜਾ ਭੀ ਮੇਰੇ ਸੁਆਮੀ ਦਾ ਫ਼ੁਰਮਾਨ ਹੈ; ਉਸ ਨੂੰ ਮੈਂ ਖੁਸ਼ੀ ਨਾਲ ਆਪਣੇ ਸਿਰ ਮੱਥੇਂ ਤੇ ਕਬੂਲ ਕਰਦਾ ਹਾਂ।
English
Whatever the Command of my Lord and Master is, I bow my forehead and accept it. ||3||
ਭਇਓ ਕ੍ਰਿਪਾਲੁ ਠਾਕੁਰੁ ਸੇਵਕ ਕਉ; ਸਵਰੇ ਹਲਤ ਪਲਾਤਾ ॥
bheo kripaal tthaakur sevak kau; savare halat palaataa |
Punjabi
ਸੁਆਮੀ ਆਪਣੇ ਨਫ਼ਰ ਉੱਤੇ ਮਿਹਰਬਾਨ ਹੋ ਗਿਆ ਹੈ ਅਤੇ ਦਾ ਇਹ ਲੋਕ ਤੇ ਪ੍ਰਲੋਕ ਸ਼ਸ਼ੋਭਤ ਹੋ ਗਏ ਹਨ।
English
The Lord and Master has become merciful to His servant; He has embellished both this world and the next.
ਧੰਨੁ ਸੇਵਕੁ ਸਫਲੁ ਓਹੁ ਆਇਆ; ਜਿਨਿ ਨਾਨਕ ਖਸਮੁ ਪਛਾਤਾ ॥੪॥੫॥
dhan sevak safal ohu aaeaa; jin naanak khasam pachhaataa |4|5|
Punjabi
ਮੁਬਾਰਕ ਹੈ ਉਹ ਪ੍ਰਭੂ ਦਾ ਗੋਲਾ ਅਤੇ ਫਲਾਦਾਇਕ ਹੈ ਉਸ ਦਾ ਆਗਮਨ, ਜੋ, ਹੇ ਨਾਨਕ! ਆਪਣੇ ਸੁਆਮੀ ਨੂੰ ਅਨੁਭਵ ਕਰਦਾ ਹੈ।
English
Blessed is that servant, and fruitful is his birth; O Nanak, he realizes his Lord and Master. ||4||5||
ਮਾਰੂ ਮਹਲਾ ੫ ॥
maaroo mahalaa 5 |
Punjabi
ਮਾਰੂ ਪੰਜਵੀਂ ਪਾਤਿਸ਼ਾਹੀ।
English
Maaroo, Fifth Mehl:
ਖੁਲਿਆ ਕਰਮੁ ਕ੍ਰਿਪਾ ਭਈ ਠਾਕੁਰ; ਕੀਰਤਨੁ ਹਰਿ ਹਰਿ ਗਾਈ ॥
khuliaa karam kripaa bhee tthaakur; keeratan har har gaaee |
Punjabi
ਮੇਰੀ ਕਿਸਮਤ ਜਾਗ ਉੱਠੀ ਹੈ, ਸਾਈਂ ਨੇ ਮੇਰੇ ਉੱਤੇ ਦਇਆ ਕੀਤੀ ਹੈ ਅਤੇ ਮੈਂ ਸੁਆਮੀ ਮਾਲਕ ਦਾ ਜੱਸ ਗਾਇਨ ਕਰਦਾ ਹਾਂ।
English
Good karma has dawned for me - my Lord and Master has become merciful. I sing the Kirtan of the Praises of the Lord, Har, Har.
ਸ੍ਰਮੁ ਥਾਕਾ ਪਾਏ ਬਿਸ੍ਰਾਮਾ; ਮਿਟਿ ਗਈ ਸਗਲੀ ਧਾਈ ॥੧॥
sram thaakaa paae bisraamaa; mitt gee sagalee dhaaee |1|
Punjabi
ਮੇਰੀ ਤਕਲਫ਼ਿ ਰਫ਼ਾ ਹੋ ਗਈ ਹੈ, ਮੈਨੂੰ ਆਰਾਮ ਪ੍ਰਾਪਤ ਹੋ ਗਿਆ ਹੈ ਅਤੇ ਮੇਰਾ ਸਮੂਹ ਭਟਕਣਾ ਮੁਕ ਗਿਆ ਹੈ।
English
My struggle is ended; I have found peace and tranquility. All my wanderings have ceased. ||1||
ਅਬ ਮੋਹਿ; ਜੀਵਨ ਪਦਵੀ ਪਾਈ ॥
ab mohi; jeevan padavee paaee |
Punjabi
ਮੈਨੂੰ ਹੁਣ ਅਮਰ ਜ਼ਿੰਦਗੀ ਦਾ ਦਰਜਾ ਮਿਲ ਗਿਆ ਹੈ।
English
Now, I have obtained the state of eternal life.
ਚੀਤਿ ਆਇਓ ਮਨਿ ਪੁਰਖੁ ਬਿਧਾਤਾ; ਸੰਤਨ ਕੀ ਸਰਣਾਈ ॥੧॥ ਰਹਾਉ ॥
cheet aaeo man purakh bidhaataa; santan kee saranaaee |1| rahaau |
Punjabi
ਸਾਧੂਆਂ ਦੀ ਪਨਾਹ ਲੈ ਕੇ ਮੈਂ ਆਪਣੇ ਮਨ ਅੰਦਰ ਸਿਰਜਣਹਾਰ ਸੁਆਮੀ ਦਾ ਸਿਮਰਨ ਕਰਦਾ ਹਾਂ। ਠਹਿਰਾਉ।
English
The Primal Lord, the Architect of Destiny, has come into my conscious mind; I seek the Sanctuary of the Saints. ||1||Pause||
ਕਾਮੁ ਕ੍ਰੋਧੁ ਲੋਭੁ ਮੋਹੁ ਨਿਵਾਰੇ; ਨਿਵਰੇ ਸਗਲ ਬੈਰਾਈ ॥
kaam krodh lobh mohu nivaare; nivare sagal bairaaee |
Punjabi
ਮੈਂ ਸ਼ਹਿਵਤ ਗੁੱਸਾ, ਲਾਲਚ ਅਤੇ ਸੰਸਾਰੀ ਲਗਨ ਦੂਰ ਕਰ ਛੱਡੇ ਹਨ ਅਤੇ ਮੇਰੇ ਸਾਰੇ ਦੁਸ਼ਮਨ ਭੀ ਮਿੱਟ ਗਏ ਹਨ।
English
Sexual desire, anger, greed and emotional attachment are eradicated; all my enemies are eliminated.
ਸਦ ਹਜੂਰਿ. ਹਾਜਰੁ ਹੈ ਨਾਜਰੁ; ਕਤਹਿ. ਨ ਭਇਓ ਦੂਰਾਈ ॥੨॥
sad hajoor. haajar hai naajar; kateh. na bheo dooraaee |2|
Punjabi
ਮੇਰਾ ਸੁਆਮੀ ਸਦੀਵ ਹੀ ਪ੍ਰਤੱਖ ਹੈ ਅਤੇ ਹਮੇਸ਼ਾਂ ਮੇਰੇ ਅੰਗਸੰਗ ਹੈ। ਉਹ ਕਦੇ ਭੀ ਮੇਰੇ ਪਾਸੋਂ ਦੂਰ ਨਹੀਂ ਜਾਂਦਾ।
English
He is always ever-present, here and now, watching over me; He is never far away. ||2||
ਸੁਖ ਸੀਤਲ ਸਰਧਾ ਸਭ ਪੂਰੀ; ਹੋਏ ਸੰਤ ਸਹਾਈ ॥
sukh seetal saradhaa sabh pooree; hoe sant sahaaee |
Punjabi
ਸਾਧੂਆਂ ਦੀ ਸਹਾਇਤਾ ਰਾਹੀਂ ਮੈਨੂੰ ਖੁਸ਼ੀ ਤੇ ਠੰਡ ਚੈਨ ਪ੍ਰਾਪਤ ਹੋ ਗਈ ਹੈ ਅਤੇ ਮੇਰੀਆਂ ਸਾਰੀਆਂ ਸੱਧਰਾਂ ਪੂਰੀਆਂ ਹੋ ਗਈਆਂ ਹਨ।
English
In peace and cool tranquility, my faith has been totally fulfilled; the Saints are my Helpers and Support.
ਪਾਵਨ. ਪਤਿਤ ਕੀਏ ਖਿਨ ਭੀਤਰਿ; ਮਹਿਮਾ ਕਥਨੁ. ਨ ਜਾਈ ॥੩॥
paavan. patit kee khin bheetar; mahimaa kathan. na jaaee |3|
Punjabi
ਇਕ ਮੁਹਤ ਅੰਦਰ, ਪ੍ਰਭੂ ਨੇ ਪਾਪੀਆਂ ਨੂੰ ਪਵਿੱਤਰ ਕਰ ਦਿੱਤਾ ਹੈ। ਉਸ ਦੀ ਕੀਰਤੀ ਵਰਨਣ ਕੀਤੀ ਨਹੀਂ ਜਾ ਸਕਦੀ।
English
He has purified the sinners in an instant; I cannot express His Glorious Praises. ||3||
ਨਿਰਭਉ ਭਏ. ਸਗਲ ਭੈ ਖੋਏ; ਗੋਬਿਦ ਚਰਣ ਓਟਾਈ ॥
nirbhau bhe. sagal bhai khoe; gobid charan ottaaee |
Punjabi
ਮੈਂ ਨਿਡਰ ਹੋ ਗਿਆ ਹਾਂ ਤੇ ਮੇਰੇ ਸਾਰੇ ਡਰ ਦੂਰ ਹੋ ਗਏ ਹਲ। ਸ਼੍ਰਿਸ਼ਟੀ ਦੇ ਸਾਈਂ ਦੇ ਚਰਨ ਹੀ ਮਰੀ ਇੱਕੋ ਇੱਕ ਪਨਾਹ ਹਨ।
English
I have become fearless; all fear has departed. The feet of the Lord of the Universe are my only Shelter.
ਨਾਨਕੁ ਜਸੁ ਗਾਵੈ ਠਾਕੁਰ ਕਾ; ਰੈਣਿ ਦਿਨਸੁ ਲਿਵ ਲਾਈ ॥੪॥੬॥
naanak jas gaavai tthaakur kaa; rain dinas liv laaee |4|6|
Punjabi
ਨਾਨਕ ਸਾਹਿਬ ਦੀ ਸਿਫ਼ਤ-ਸਨਾਂ ਗਾਇਨ ਕਰਦਾ ਹੈ ਅਤੇ ਰਾਤ ਦਿਹੁੰ ਆਪਣੀ ਬਿਰਤੀ ਉ ਨਾਲ ਜੋੜੀ ਰਖਦਾ ਹੈ।
English
Nanak sings the Praises of his Lord and Master; night and day, he is lovingly focused on Him. ||4||6||
ਮਾਰੂ ਮਹਲਾ ੫ ॥
maaroo mahalaa 5 |
Punjabi
ਮਾਰੂ ਪੰਜਵੀਂ ਪਾਤਿਸ਼ਾਹੀ।
English
Maaroo, Fifth Mehl:
ਜੋ ਸਮਰਥੁ ਸਰਬ ਗੁਣ ਨਾਇਕੁ; ਤਿਸ ਕਉ ਕਬਹੁ. ਨ ਗਾਵਸਿ ਰੇ ॥
jo samarath sarab gun naaeik; tis kau kabahu. na gaavas re |
Punjabi
ਜੋ ਸਰਬ ਸ਼ਕਤੀਵਾਨ ਅਤੇ ਸਾਰੀਆਂ ਨੇਕੀਆਂ ਦਾ ਮਾਲਕ ਹੈ; ਉਸ ਨੂੰ, ਬੰਦੇ! ਤੂੰ ਕਦੇ ਭੀ ਗਾਇਨ ਨਹੀਂ ਕਰਦਾ।
English
He is all-powerful, the Master of all virtues, but you never sing of Him!
ਛੋਡਿ ਜਾਇ ਖਿਨ ਭੀਤਰਿ ਤਾ ਕਉ; ਉਆ ਕਉ ਫਿਰਿ ਫਿਰਿ ਧਾਵਸਿ ਰੇ ॥੧॥
chhodd jaae khin bheetar taa kau; uaa kau fir fir dhaavas re |1|
Punjabi
ਜਿਸ ਨੂੰ ਤੂੰ ਇਕ ਮੁਹਤ ਅੰਦਰ ਤਿਆਗ ਜਾਣਾ ਹੈ; ਮੁੜ ਮੁੜ ਕੇ ਤੂੰ ਉਸ ਵਲ ਵੇਖਦਾ ਅਤੇ ਭਜਦਾ ਹੈਂ, ਹੇ ਬੰਦੇ!
English
You shall have to leave all this in an instant, but again and again, you chase after it. ||1||
ਅਪੁਨੇ ਪ੍ਰਭ ਕਉ; ਕਿਉ. ਨ ਸਮਾਰਸਿ ਰੇ ॥
apune prabh kau; kiau. na samaaras re |
Punjabi
ਤੂੰ ਆਪਣੇ ਸਾਹਿਬ ਦਾ ਕਿਉਂ ਸਿਮਰਨ ਨਹੀਂ ਕਰਦਾ, ਹੇ ਪ੍ਰਾਣੀ?
English
Why do you not contemplate your God?
ਬੈਰੀ ਸੰਗਿ. ਰੰਗ ਰਸਿ ਰਚਿਆ; ਤਿਸੁ ਸਿਉ ਜੀਅਰਾ ਜਾਰਸਿ ਰੇ ॥੧॥ ਰਹਾਉ ॥
bairee sang. rang ras rachiaa; tis siau jeearaa jaaras re |1| rahaau |
Punjabi
ਆਪਣੇ ਵੈਰੀਆਂ ਦੀ ਸੰਗਤ ਅਤੇ ਭੋਗ ਬਿਲਾਸ ਮਾਣਨ ਅੰਦਰ ਤੂੰ ਖੱਚਤ ਹੋਇਆ ਹੋਇਆ ਹੈਂ। ਉਨ੍ਹਾਂ ਨਾਲ ਤੂੰ ਆਪਣੀ ਜਿੰਦੜੀ ਨੂੰ ਸਾੜ ਫੂਕ ਰਿਹਾ ਹੈਂ, ਹੇ ਬੰਦੇ! ਠਹਿਰਾਉ।
English
You are entangled in association with your enemies, and the enjoyment of pleasures; your soul is burning up with them! ||1||Pause||
ਜਾ ਕੈ ਨਾਮਿ ਸੁਨਿਐ. ਜਮੁ ਛੋਡੈ; ਤਾ ਕੀ ਸਰਣਿ. ਨ ਪਾਵਸਿ ਰੇ ॥
jaa kai naam suniai. jam chhoddai; taa kee saran. na paavas re |
Punjabi
ਜਿਸ ਦਾ ਨਾਮ ਸੁਣ ਕੇ, ਮੌਤ ਦਾ ਦੂਤ ਤੈਨੂੰ ਛੱਡ ਦਿੰਦਾ ਹੈ, ਤੂੰ ਉਸ ਦੀ ਪਨਾਹ ਨਹੀਂ ਲੈਂਦਾ।
English
Hearing His Name, the Messenger of Death will release you, and yet, you do not enter His Sanctuary!
ਕਾਢਿ ਦੇਇ ਸਿਆਲ ਬਪੁਰੇ ਕਉ; ਤਾ ਕੀ ਓਟ ਟਿਕਾਵਸਿ ਰੇ ॥੨॥
kaadt dee siaal bapure kau; taa kee ott ttikaavas re |2|
Punjabi
ਤੂੰ ਬਦਬਖ਼ਤ ਗਿੱਦੜ ਰੂਪੀ ਲਾਲਚ ਨੂੰ ਬਾਹਰ ਕੱਢ ਦੇ ਅਤੇ ਤੂੰ ਉਸ ਸੁਆਮੀ ਦੀ ਸ਼ਰਨਾਗਤ ਸੰਭਾਲ।
English
Turn out this wretched jackal, and seek the Shelter of that God. ||2||
ਜਿਸ ਕਾ ਜਾਸੁ ਸੁਨਤ. ਭਵ ਤਰੀਐ; ਤਾ ਸਿਉ ਰੰਗੁ. ਨ ਲਾਵਸਿ ਰੇ ॥
jis kaa jaas sunat. bhav tareeai; taa siau rang. na laavas re |
Punjabi
ਜਿਸ ਦੀ ਕਿਰਤੀ ਸ੍ਰਵਣ ਕਰਨ ਦੁਆਰਾ, ਸੰਸਾਰ-ਸਮੁੰਦਰ ਤੋਂ ਪਾਰ ਹੋ ਜਾਈਦਾ ਹੈ; ਉਸ ਨਾਲ ਤੂੰ ਪ੍ਰੇਮ ਨਹੀਂ ਪਾਉਂਦਾ, ਹੇ ਬੰਦੇ!
English
Praising Him, you shall cross over the terrifying world-ocean, and yet, you have not fallen in love with Him!
ਥੋਰੀ ਬਾਤ ਅਲਪ ਸੁਪਨੇ ਕੀ; ਬਹੁਰਿ ਬਹੁਰਿ ਅਟਕਾਵਸਿ ਰੇ ॥੩॥
thoree baat alap supane kee; bahur bahur attakaavas re |3|
Punjabi
ਤੂੰ ਮੁੜ ਮੁੜ ਕੇ ਸੁਫਨੇ ਵਰਗੀ ਛਿਨ-ਭੰਗਰ ਤੁੱਛ ਚੀਜ਼ ਨਾਲ ਕਿਊਂ ਉਲਝਦਾ ਹੈ?
English
This meager, short-lived dream, this thing - you are engrossed in it, over and over again. ||3||
ਭਇਓ ਪ੍ਰਸਾਦੁ ਕ੍ਰਿਪਾ ਨਿਧਿ ਠਾਕੁਰ; ਸੰਤਸੰਗਿ ਪਤਿ ਪਾਈ ॥
bheo prasaad kripaa nidh tthaakur; santasang pat paaee |
Punjabi
ਜਦ ਰਹਿਮਤ ਦਾ ਸਮੁੰਦਰ, ਸੁਆਮੀ ਮਿਹਰਬਾਨ ਥੀ ਵੰਝਦਾ ਹੈ, ਤਾਂ ਪ੍ਰਾਣੀ ਸਤਿਸੰਗਤ ਰਾਹੀਂ ਇੱਜ਼ਤ ਆਬਰੂ ਪਾ ਲੈਂਦਾ ਹੈ।
English
When our Lord and Master, the ocean of mercy, grants His Grace, one finds honor in the Society of the Saints.
ਕਹੁ ਨਾਨਕ. ਤ੍ਰੈ ਗੁਣ ਭ੍ਰਮੁ ਛੂਟਾ; ਜਉ ਪ੍ਰਭ ਭਏ ਸਹਾਈ ॥੪॥੭॥
kahu naanak. trai gun bhram chhoottaa; jau prabh bhe sahaaee |4|7|
Punjabi
ਗੁਰੂ ਜੀ ਆਖਦੇ ਹਨ, ਜਦ ਸਾਹਿਬ ਮਦਦਗਾਰ ਹੋ ਜਾਂਦਾ ਹੈ ਤਾਂ ਇਨਸਾਨ ਤਿੰਨਾਂ ਲੱਛਣਾਂ ਵਾਲੀ ਮਾਇਆ ਦੀ ਗਲਤ ਫ਼ਹਿਮੀ ਤੋਂ ਖਲਾਸੀ ਪਾ ਜਾਂਦਾ ਹੈ।
English
Says Nanak, I am rid of the illusion of the three-phased Maya, when God becomes my help and support. ||4||7||
ਮਾਰੂ ਮਹਲਾ ੫ ॥
maaroo mahalaa 5 |
Punjabi
ਮਾਰੂ ਪੰਜਵੀਂ ਪਾਤਿਸ਼ਾਹੀ।
English
Maaroo, Fifth Mehl:
ਅੰਤਰਜਾਮੀ ਸਭ ਬਿਧਿ ਜਾਨੈ; ਤਿਸ ਤੇ ਕਹਾ ਦੁਲਾਰਿਓ ॥
antarajaamee sabh bidh jaanai; tis te kahaa dulaario |
Punjabi
ਅੰਦਰਲੀਆਂ ਜਾਣਨਹਾਰ ਸਾਰੀਆਂ ਤਦਬੀਰਾਂ ਨੂੰ ਸਮਝਦਾ ਹੈ। ਉਸ ਪਾਸੋਂ ਕੀ ਲੁਕਾ ਕੇ ਰਖਿਆ ਜਾ ਸਕਦਾ ਹੈ?
English
The Inner-knower, the Searcher of hearts, knows everything; what can anyone hide from Him?
ਹਸਤ ਪਾਵ ਝਰੇ ਖਿਨ ਭੀਤਰਿ; ਅਗਨਿ ਸੰਗਿ ਲੈ ਜਾਰਿਓ ॥੧॥
hasat paav jhare khin bheetar; agan sang lai jaario |1|
Punjabi
ਜਦ ਤੂੰ ਅੱਗ ਨਾਲ ਸਾੜਿਆ ਜਾਂਦਾ ਹੈਂ, ਤੇਰੇ ਹੱਥ ਅਤੇ ਪੈਰ ਇਕ ਮੁਹਤ ਵਿੱਚ ਜਾਂਦੇ ਹਨ।
English
Your hands and feet will fall off in an instant, when you are burnt in the fire. ||1||