Ekam
Guru Granth Sahib

Ang 1001

Ang 1001 · Line 1

ਮੂੜੇ ਤੈ ਮਨ ਤੇ; ਰਾਮੁ ਬਿਸਾਰਿਓ ॥

moorre tai man te; raam bisaario |

Punjabi

ਹੇ ਮੂਰਖ! ਆਪਣੇ ਹਿਰਦੇ ਤੋਂ ਤੋਂ ਆਪਣੇ ਸੁਆਮੀ ਨੂੰ ਭੁਲਾ ਛੱਡਿਆ ਹੈ।

Bhai Manmohan Singh (Shabad OS, CC BY-SA)

English

You fool, you have forgotten the Lord from your mind!

Dr. Sant Singh Khalsa (Shabad OS, CC BY-SA)
Ang 1001 · Line 2

ਲੂਣੁ ਖਾਇ ਕਰਹਿ ਹਰਾਮਖੋਰੀ; ਪੇਖਤ ਨੈਨ ਬਿਦਾਰਿਓ ॥੧॥ ਰਹਾਉ ॥

loon khaae kareh haraamakhoree; pekhat nain bidaario |1| rahaau |

Punjabi

ਆਪਣੇ ਮਾਲਕ ਦਾ ਲੂਣ ਖਾ ਕੇ, ਤੂੰ ਉਸ ਨਾਲ ਬੇਈਮਾਨੀ ਕਰਦਾ ਹੈ। ਅੱਖਾਂ ਦੇ ਵੇਖਦਿਆਂ ਹੀ ਤੂੰ ਪਾੜ ਦਿੱਤਾ ਜਾਵੇਗਾਂ। ਠਹਿਰਾਉ।

Bhai Manmohan Singh (Shabad OS, CC BY-SA)

English

You eat His salt, and then you are untrue to Him; before your very eyes, you shall be torn apart. ||1||Pause||

Dr. Sant Singh Khalsa (Shabad OS, CC BY-SA)
Ang 1001 · Line 3

ਅਸਾਧ ਰੋਗੁ ਉਪਜਿਓ ਤਨ ਭੀਤਰਿ; ਟਰਤ ਨ. ਕਾਹੂ ਟਾਰਿਓ ॥

asaadh rog upajio tan bheetar; ttarat na. kaahoo ttaario |

Punjabi

ਲਾਇਲਾਜ ਬੀਮਾਰੀ ਦੇਹ ਵਿੱਚ ਉਤਪੰਨ ਹੋ ਜਾਂਦੀ ਹੈ, ਜੋ ਕਿਸੇ ਜਣੇ ਦੇ ਹਟਾਇਆ ਹਟਦੀ ਨਹੀਂ।

Bhai Manmohan Singh (Shabad OS, CC BY-SA)

English

The incurable disease has arisen in your body; it cannot be removed or overcome.

Dr. Sant Singh Khalsa (Shabad OS, CC BY-SA)
Ang 1001 · Line 4

ਪ੍ਰਭ ਬਿਸਰਤ ਮਹਾ ਦੁਖੁ ਪਾਇਓ; ਇਹੁ ਨਾਨਕ. ਤਤੁ ਬੀਚਾਰਿਓ ॥੨॥੮॥

prabh bisarat mahaa dukh paaeo; ihu naanak. tat beechaario |2|8|

Punjabi

ਪ੍ਰਭੂ ਨੂੰ ਭੁਲਾ ਕੇ ਪ੍ਰਾਣੀ ਪਰਮ ਕਸ਼ਟ ਉਠਾਉਂਦਾ ਹੈ। ਇਹ ਹੈ ਜੌਹਰ, ਜੋ ਨਾਨਕ ਨੇ ਯੋਗ ਸੋਚ ਵੀਚਾਰ ਰਾਹੀਂ ਲੱਭਾ ਹੈ।

Bhai Manmohan Singh (Shabad OS, CC BY-SA)

English

Forgetting God, one endures utter agony; this is the essence of reality which Nanak has realized. ||2||8||

Dr. Sant Singh Khalsa (Shabad OS, CC BY-SA)
Ang 1001 · Line 5

ਮਾਰੂ ਮਹਲਾ ੫ ॥

maaroo mahalaa 5 |

Punjabi

ਮਾਰੂ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Maaroo, Fifth Mehl:

Dr. Sant Singh Khalsa (Shabad OS, CC BY-SA)
Ang 1001 · Line 6

ਚਰਨ ਕਮਲ ਪ੍ਰਭ; ਰਾਖੇ ਚੀਤਿ ॥

charan kamal prabh; raakhe cheet |

Punjabi

ਸੁਆਮੀ ਦੇ ਕੰਵਲ ਚਰਨ ਮੈਂ ਆਪਣੇ ਹਿਰਦੇ ਅੰਦਰ ਟਿਕਾ ਲਏ ਹਨ।

Bhai Manmohan Singh (Shabad OS, CC BY-SA)

English

I have enshrined the lotus feet of God within my consciousness.

Dr. Sant Singh Khalsa (Shabad OS, CC BY-SA)
Ang 1001 · Line 7

ਹਰਿ ਗੁਣ ਗਾਵਹ; ਨੀਤਾ ਨੀਤ ॥

har gun gaavah; neetaa neet |

Punjabi

ਸਦਾ, ਸਦਾ ਹੀ ਮੈਂ ਆਪਣੇ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹਾਂ।

Bhai Manmohan Singh (Shabad OS, CC BY-SA)

English

I sing the Glorious Praises of the Lord, continually, continuously.

Dr. Sant Singh Khalsa (Shabad OS, CC BY-SA)
Ang 1001 · Line 8

ਤਿਸੁ ਬਿਨੁ ਦੂਜਾ; ਅਵਰੁ. ਨ ਕੋਊ ॥

tis bin doojaa; avar. na koaoo |

Punjabi

ਉਸ ਦੇ ਬਾਝੌਂ ਹੋਰ ਦੂਸਰਾ ਕੋਈ ਨਹੀਂ।

Bhai Manmohan Singh (Shabad OS, CC BY-SA)

English

There is none other than Him at all.

Dr. Sant Singh Khalsa (Shabad OS, CC BY-SA)
Ang 1001 · Line 9

ਆਦਿ ਮਧਿ ਅੰਤਿ ਹੈ ਸੋਊ ॥੧॥

aad madh ant hai soaoo |1|

Punjabi

ਕੇਵਲ ਉਹ ਹੀ ਆਰੰਭ, ਵਿਚਕਾਰ ਅਤੇ ਅਖ਼ੀਰ ਵਿੱਚ ਹੈ।

Bhai Manmohan Singh (Shabad OS, CC BY-SA)

English

He alone exists, in the beginning, in the middle, and in the end. ||1||

Dr. Sant Singh Khalsa (Shabad OS, CC BY-SA)
Ang 1001 · Line 10

ਸੰਤਨ ਕੀ ਓਟ; ਆਪੇ ਆਪਿ ॥੧॥ ਰਹਾਉ ॥

santan kee ott; aape aap |1| rahaau |

Punjabi

ਖ਼ੁਦ-ਬ-ਖ਼ੁਦ ਹੀ ਸੁਆਮੀ ਆਪਣੇ ਸਾਧੂਆਂ ਦਾ ਆਸਰਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

He Himself is the Shelter of the Saints. ||1||Pause||

Dr. Sant Singh Khalsa (Shabad OS, CC BY-SA)
Ang 1001 · Line 11

ਜਾ ਕੈ ਵਸਿ ਹੈ ਸਗਲ ਸੰਸਾਰੁ ॥

jaa kai vas hai sagal sansaar |

Punjabi

ਜਿਸ ਦੇ ਇਖ਼ਤਿਆਰ ਵਿੱਚ ਹੈ ਸਮੂਹ ਆਲਮ;

Bhai Manmohan Singh (Shabad OS, CC BY-SA)

English

The entire universe is under His control.

Dr. Sant Singh Khalsa (Shabad OS, CC BY-SA)
Ang 1001 · Line 12

ਆਪੇ ਆਪਿ ਆਪਿ ਨਿਰੰਕਾਰੁ ॥

aape aap aap nirankaar |

Punjabi

ਉਹ ਸਰੂਪ-ਰਹਿਤ ਸੁਆਮੀ ਸਾਰਾ ਕੁੱਛ ਖ਼ੁਦ ਹੀ ਹੈ।

Bhai Manmohan Singh (Shabad OS, CC BY-SA)

English

He Himself, the Formless Lord, is Himself by Himself.

Dr. Sant Singh Khalsa (Shabad OS, CC BY-SA)
Ang 1001 · Line 13

ਨਾਨਕ ਗਹਿਓ. ਸਾਚਾ ਸੋਇ ॥

naanak gahio. saachaa soe |

Punjabi

ਨਾਨਕ ਨੇ ਉਸ ਸੱਚੇ ਸੁਆਮੀ ਨੂੰ ਪਕੜਿਆ ਹੋਇਆ ਹੈ।

Bhai Manmohan Singh (Shabad OS, CC BY-SA)

English

Nanak holds tight to that True Lord.

Dr. Sant Singh Khalsa (Shabad OS, CC BY-SA)
Ang 1001 · Line 14

ਸੁਖੁ ਪਾਇਆ; ਫਿਰਿ ਦੂਖੁ. ਨ ਹੋਇ ॥੨॥੯॥

sukh paaeaa; fir dookh. na hoe |2|9|

Punjabi

ਉਸ ਨੂੰ ਸੁਖ ਪ੍ਰਾਪਤ ਹੋ ਗਿਆ ਹੈ ਅਤੇ ਉਹ ਮੁੜ ਕੇ ਦੁਖ ਨਹੀਂ ਉਠਾਵੇਗਾ।

Bhai Manmohan Singh (Shabad OS, CC BY-SA)

English

He has found peace, and shall never suffer pain again. ||2||9||

Dr. Sant Singh Khalsa (Shabad OS, CC BY-SA)
Ang 1001 · Line 15

ਮਾਰੂ ਮਹਲਾ ੫ ਘਰੁ ੩ ॥

maaroo mahalaa 5 ghar 3 |

Punjabi

ਮਾਰੂ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Maaroo, Fifth Mehl, Third House:

Dr. Sant Singh Khalsa (Shabad OS, CC BY-SA)
Ang 1001 · Line 16

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 1001 · Line 17

ਪ੍ਰਾਨ ਸੁਖਦਾਤਾ ਜੀਅ ਸੁਖਦਾਤਾ; ਤੁਮ ਕਾਹੇ ਬਿਸਾਰਿਓ ਅਗਿਆਨਥ ॥

praan sukhadaataa jeea sukhadaataa; tum kaahe bisaario agiaanath |

Punjabi

ਹੇ ਅਗਿਆਨੀ ਬੰਦੇ! ਤੂੰ ਆਪਣੀ ਜਿੰਦ ਜਾਨ ਨੂੰ ਸੁਖ ਦੇਣ ਵਾਲੇ ਅਤੇ ਆਪਣੀ ਆਤਮਾ ਨੂੰ ਖ਼ੁਸ਼ੀ ਬਖ਼ਸ਼ਨਹਾਰ ਨੂੰ ਕਿਉਂ ਭੁਲਾਉਂਦਾ ਹੈਂ?

Bhai Manmohan Singh (Shabad OS, CC BY-SA)

English

He is the Giver of peace to the breath of life, the Giver of life to the soul; how can you forget Him, you ignorant person?

Dr. Sant Singh Khalsa (Shabad OS, CC BY-SA)
Ang 1001 · Line 18

ਹੋਛਾ ਮਦੁ ਚਾਖਿ. ਹੋਏ ਤੁਮ ਬਾਵਰ; ਦੁਲਭ ਜਨਮੁ ਅਕਾਰਥ ॥੧॥

hochhaa mad chaakh. hoe tum baavar; dulabh janam akaarath |1|

Punjabi

ਨਿਕੰਮੀ ਸ਼ਰਾਬ ਨੂੰ ਪੀ ਕੇ ਤੂੰ ਕਮਲਾ ਹੋ ਗਿਆ ਹੈਂ ਅਤੇ ਤੈਂ ਆਪਣਾ ਅਮੋਲਕ ਜੀਵਨ ਬੇਫ਼ਾਇਦਾ ਗੁਆ ਲਿਆ ਹੈ।

Bhai Manmohan Singh (Shabad OS, CC BY-SA)

English

You taste the weak, insipid wine, and you have gone insane. You have uselessly wasted this precious human life. ||1||

Dr. Sant Singh Khalsa (Shabad OS, CC BY-SA)
Ang 1001 · Line 19

ਰੇ ਨਰ; ਐਸੀ ਕਰਹਿ ਇਆਨਥ ॥

re nar; aisee kareh eaanath |

Punjabi

ਐਹੋ ਜੇਹੀ ਬੇਵਕੂਫੀ ਤੂੰ ਕਰਦਾ ਹੈਂ, ਹੇ ਬੰਦੇ!

Bhai Manmohan Singh (Shabad OS, CC BY-SA)

English

O man, such is the foolishness you practice.

Dr. Sant Singh Khalsa (Shabad OS, CC BY-SA)
Ang 1001 · Line 20

ਤਜਿ ਸਾਰੰਗਧਰ. ਭ੍ਰਮਿ ਤੂ ਭੂਲਾ; ਮੋਹਿ ਲਪਟਿਓ ਦਾਸੀ ਸੰਗਿ ਸਾਨਥ ॥੧॥ ਰਹਾਉ ॥

taj saarangadhar. bhram too bhoolaa; mohi lapattio daasee sang saanath |1| rahaau |

Punjabi

ਧਨਖਧਾਰੀ, ਆਪਣੇ ਸੁਆਮੀ ਨੂੰ ਛੱਡ ਕੇ, ਤੂੰ ਸੰਦੇਹ ਅੰਦਰ ਭਟਕਦਾ ਹੈਂ ਅਤੇ ਸੰਸਾਰੀ ਮਮਤਾ ਤੇ ਗੋਲੀ ਮਾਇਆ ਦੀ ਸੰਗਤ ਨਾਲ ਚਿਮੜਿਆ ਹੋਇਆ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

Renouncing the Lord, the Support of the earth, you wander, deluded by doubt; you are engrossed in emotional attachment, associating with Maya, the slave-girl. ||1||Pause||

Dr. Sant Singh Khalsa (Shabad OS, CC BY-SA)
Ang 1001 · Line 21

ਧਰਣੀਧਰੁ ਤਿਆਗਿ. ਨੀਚ ਕੁਲ ਸੇਵਹਿ; ਹਉ ਹਉ ਕਰਤ ਬਿਹਾਵਥ ॥

dharaneedhar tiaag. neech kul seveh; hau hau karat bihaavath |

Punjabi

ਧਰਤੀ ਨੂੰ ਥੰਮਣਹਾਰ, ਆਪਣੇ ਸੁਆਮੀ ਨੂੰ ਛੱਡ ਕੇ, ਤੂੰ ਨੀਵੇਂ ਘਰਾਣੇ ਦੀ ਬਾਂਦੀ ਦੀ ਟਹਿਲ ਕਮਾਉਂਦਾ ਹੈਂ ਅਤੇ ਤੇਰੀ ਆਰਬਲਾ ਹੰਕਾਰ ਤੇ ਹੰਗਤਾ ਕਰਦਿਆਂ ਬੀਤ ਰਹੀ ਹੈ।

Bhai Manmohan Singh (Shabad OS, CC BY-SA)

English

Abandoning the Lord, the Support of the earth, you serve her of lowly ancestry, and you pass you life acting egotistically.

Dr. Sant Singh Khalsa (Shabad OS, CC BY-SA)
Ang 1001 · Line 22

ਫੋਕਟ ਕਰਮ ਕਰਹਿ ਅਗਿਆਨੀ; ਮਨਮੁਖਿ ਅੰਧ ਕਹਾਵਥ ॥੨॥

fokatt karam kareh agiaanee; manamukh andh kahaavath |2|

Punjabi

ਹੇ ਬੇਸਮਝ ਬੰਦੇ! ਤੂੰ ਨਿਕੰਮੇ ਅਮਲ ਕਮਾਉਂਦਾ ਹੈਂ ਅਤੇ ਇਸ ਲਈ ਪ੍ਰਤੀਕੂਲ ਅਤੇ ਅੰਨ੍ਹਾਂ ਆਖਿਆ ਜਾਂਦਾ ਹੈ।

Bhai Manmohan Singh (Shabad OS, CC BY-SA)

English

You do useless deeds, you ignorant person; this is why you are called a blind, self-willed manmukh. ||2||

Dr. Sant Singh Khalsa (Shabad OS, CC BY-SA)
Ang 1001 · Line 23

ਸਤਿ ਹੋਤਾ. ਅਸਤਿ ਕਰਿ ਮਾਨਿਆ; ਜੋ ਬਿਨਸਤ. ਸੋ ਨਿਹਚਲੁ ਜਾਨਥ ॥

sat hotaa. asat kar maaniaa; jo binasat. so nihachal jaanath |

Punjabi

ਜੋ ਸੱਚਾ ਹੈ, ਉਸ ਨੂੰ ਤੂੰ ਝੂਠਾ ਕਰ ਕੇ ਜਾਣਦਾ ਹੈਂ ਅਤੇ ਜੋ ਨਾਸਵੰਤ ਹੈ, ਉਸ ਨੂੰ ਤੂੰ ਮੁਸਤਕਿਲ (ਪੱਕਾ) ਖ਼ਿਆਲ ਕਰਦਾ ਹੈ।

Bhai Manmohan Singh (Shabad OS, CC BY-SA)

English

That which is true, you believe to be untrue; what is transitory, you believe to be permanent.

Dr. Sant Singh Khalsa (Shabad OS, CC BY-SA)
Ang 1001 · Line 24

ਪਰ ਕੀ ਕਉ ਅਪਨੀ ਕਰਿ ਪਕਰੀ; ਐਸੇ ਭੂਲ ਭੁਲਾਨਥ ॥੩॥

par kee kau apanee kar pakaree; aise bhool bhulaanath |3|

Punjabi

ਜੋ ਕਿਸੇ ਹੋਰਸ ਦਾ ਹੈ, ਉਸ ਨੂੰ ਤੂੰ ਆਪਣਾ ਨਿਜਦਾ ਕਰਕੇ ਪਕੜਦਾ ਹੈ। ਐਹੋ ਜੇਹੇ ਭੁਲੇਖੇ ਅੰਦਰ ਤੂੰ ਭੁਲਿਆ ਹੋਇਆ ਹੈਂ।

Bhai Manmohan Singh (Shabad OS, CC BY-SA)

English

You grasp as your own, what belongs to others; in such delusions you are deluded. ||3||

Dr. Sant Singh Khalsa (Shabad OS, CC BY-SA)
Ang 1001 · Line 25

ਖਤ੍ਰੀ ਬ੍ਰਾਹਮਣ ਸੂਦ ਵੈਸ; ਸਭ ਏਕੈ ਨਾਮਿ ਤਰਾਨਥ ॥

khatree braahaman sood vais; sabh ekai naam taraanath |

Punjabi

ਖੱਤ੍ਰੀ, ਬ੍ਰਾਹਮਣ ਸ਼ੂਦਰ ਤੇ ਵੈਸ਼, ਸਾਰੇ ਹੀ ਇਕ ਸੁਆਮੀ ਦੇ ਨਾਮ ਰਾਹੀਂ ਪਾਰ ਉੱਤਰ ਜਾਂਦੇ ਹਨ।

Bhai Manmohan Singh (Shabad OS, CC BY-SA)

English

The Kh'shaatriyas, Brahmins, Soodras and Vaishyas all cross over, through the Name of the One Lord.

Dr. Sant Singh Khalsa (Shabad OS, CC BY-SA)
Ang 1001 · Line 26

ਗੁਰੁ ਨਾਨਕੁ ਉਪਦੇਸੁ ਕਹਤੁ ਹੈ; ਜੋ ਸੁਨੈ ਸੋ ਪਾਰਿ ਪਰਾਨਥ ॥੪॥੧॥੧੦॥

gur naanak upades kehat hai; jo sunai so paar paraanath |4|1|10|

Punjabi

ਗੁਰੂ ਨਾਨਕ ਜੀ ਧਰਮ ਉਪਦੇਸ਼ ਉਚਾਰਨ ਕਰਦੇ ਹਨ, ਜਿਹੜਾ ਕੋਈ ਭੀ ਇਸ ਨੂੰ ਸ੍ਰਵਣ ਕਰਦਾ ਹੈ; ਉਹ ਪਾਰ ਉੱਤਰ ਜਾਂਦਾ ਹੈ।

Bhai Manmohan Singh (Shabad OS, CC BY-SA)

English

Guru Nanak speaks the Teachings; whoever listens to them is carried across. ||4||1||10||

Dr. Sant Singh Khalsa (Shabad OS, CC BY-SA)
Ang 1001 · Line 27

ਮਾਰੂ ਮਹਲਾ ੫ ॥

maaroo mahalaa 5 |

Punjabi

ਮਾਰੂ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Maaroo, Fifth Mehl:

Dr. Sant Singh Khalsa (Shabad OS, CC BY-SA)
Ang 1001 · Line 28

ਗੁਪਤੁ ਕਰਤਾ. ਸੰਗਿ ਸੋ ਪ੍ਰਭੁ; ਡਹਕਾਵਏ ਮਨੁਖਾਇ ॥

gupat karataa. sang so prabh; ddahakaave manukhaae |

Punjabi

ਇਨਸਾਨ ਲੁਕ ਕੇ ਮੰਦੇ ਅਮਲ ਕਮਾਉਂਦਾ ਹੈ, ਪ੍ਰੰਤੂ ਉਹ ਸਾਈਂ ਉਸ ਦੇ ਨਾਲ ਹੈ। ਕੇਵਲ ਉਹ ਪ੍ਰਾਨੀਆਂ ਨੂੰ ਹੀ ਧੋਖਾ ਦੇ ਸਕਦਾ ਹੈ।

Bhai Manmohan Singh (Shabad OS, CC BY-SA)

English

You may act in secrecy, but God is still with you; you can only deceive other people.

Dr. Sant Singh Khalsa (Shabad OS, CC BY-SA)
Ang 1001 · Line 29

ਬਿਸਾਰਿ ਹਰਿ ਜੀਉ. ਬਿਖੈ ਭੋਗਹਿ; ਤਪਤ ਥੰਮ ਗਲਿ ਲਾਇ ॥੧॥

bisaar har jeeo. bikhai bhogeh; tapat tham gal laae |1|

Punjabi

ਆਪਣੇ ਮਾਣਨੀਯ ਮਾਲਕ ਨੂੰ ਭੁਲਾ ਕੇ ਤੂੰ ਕਾਮ-ਚੇਸ਼ਟਾ ਮਾਣਦਾ ਹੈਂ। ਤਪਦੇ ਹੋਏ ਸਤੂਨ ਤੇਰੇ ਗਲ ਨਾਲ ਲਾਏ ਜਾਣਗੇ।

Bhai Manmohan Singh (Shabad OS, CC BY-SA)

English

Forgetting your Dear Lord, you enjoy corrupt pleasures, and so you shall have to embrace red-hot pillars. ||1||

Dr. Sant Singh Khalsa (Shabad OS, CC BY-SA)
Ang 1001 · Line 30

ਰੇ ਨਰ; ਕਾਇ ਪਰ ਗ੍ਰਿਹਿ ਜਾਇ ॥

re nar; kaae par grihi jaae |

Punjabi

ਹੇ ਬੰਦੇ, ਤੂੰ ਕਿਉਂ ਹੋਰਸ ਦੀ ਇਸਤ੍ਰੀ ਕੋਲ ਜਾਂਦਾ ਹੈਂ?

Bhai Manmohan Singh (Shabad OS, CC BY-SA)

English

O man, why do you go out to the households of others?

Dr. Sant Singh Khalsa (Shabad OS, CC BY-SA)
Ang 1001 · Line 31

ਕੁਚਲ ਕਠੋਰ ਕਾਮਿ ਗਰਧਭ; ਤੁਮ. ਨਹੀ ਸੁਨਿਓ ਧਰਮ ਰਾਇ ॥੧॥ ਰਹਾਉ ॥

kuchal katthor kaam garadhabh; tum. nahee sunio dharam raae |1| rahaau |

Punjabi

ਹੇ ਮਲੀਣ ਨਿਰਦਈ ਅਤੇ ਵਿਸ਼ੇਈ ਗਧੇ, ਕੀ ਤੂੰ ਧਰਮ ਰਾਜੇ ਬਾਰੇ ਨਹੀਂ ਸੁਣਿਆ? ਠਹਿਰਾਉ।

Bhai Manmohan Singh (Shabad OS, CC BY-SA)

English

You filthy, heartless, lustful donkey! Haven't you heard of the Righteous Judge of Dharma? ||1||Pause||

Dr. Sant Singh Khalsa (Shabad OS, CC BY-SA)
Ang 1001 · Line 32

ਬਿਕਾਰ ਪਾਥਰ. ਗਲਹਿ ਬਾਧੇ; ਨਿੰਦ ਪੋਟ ਸਿਰਾਇ ॥

bikaar paathar. galeh baadhe; nind pott siraae |

Punjabi

ਪਾਪ ਦਾ ਪੱਥਰ ਤੇਰੀ ਗਰਦਨ ਨਾਲ ਬੰਨ੍ਹਿਆਂ ਹੋਇਆ ਹੈ ਅਤੇ ਬਦਖੋਈ ਦੀ ਪੋਟਲੀ ਤੇਰੇ ਸਿਰ ਦੇ ਉੱਤੇ ਹੈ।

Bhai Manmohan Singh (Shabad OS, CC BY-SA)

English

The stone of corruption is tied around your neck, and the load of slander is on your head.

Dr. Sant Singh Khalsa (Shabad OS, CC BY-SA)
Ang 1001 · Line 33

ਮਹਾ ਸਾਗਰੁ ਸਮੁਦੁ ਲੰਘਨਾ; ਪਾਰਿ. ਨ ਪਰਨਾ ਜਾਇ ॥੨॥

mahaa saagar samud langhanaa; paar. na paranaa jaae |2|

Punjabi

ਤੂੰ ਵੱਡੇ ਸਿੰਧ ਅਤੇ ਸਮੁੰਦਰ ਨੂੰ ਪਾਰ ਕਰਨਾ ਹੈ ਤੂੰ ਪਰਲੇ ਕਿਨਾਰੇ ਨਹੀਂ ਪੁਯ ਸਕਦਾ।

Bhai Manmohan Singh (Shabad OS, CC BY-SA)

English

You must cross over the vast open ocean, but you cannot cross over to the other side. ||2||

Dr. Sant Singh Khalsa (Shabad OS, CC BY-SA)
Ang 1001 · Line 34

ਕਾਮਿ ਕ੍ਰੋਧਿ ਲੋਭਿ ਮੋਹਿ ਬਿਆਪਿਓ; ਨੇਤ੍ਰ ਰਖੇ ਫਿਰਾਇ ॥

kaam krodh lobh mohi biaapio; netr rakhe firaae |

Punjabi

ਤੂੰ ਭੋਗ ਬਿਲਾਸ, ਗੁੱਸੇ ਲਾਲਚ ਅਤੇ ਸੰਸਾਰੀ ਲਗਨ ਅੰਦਰ ਖੱਚਤ ਹੋਇਆ ਹੋਇਆ ਹੈਂ। ਆਪਣੀਆਂ ਅੱਖਾਂ ਤੂੰ ਅਸਲੀਅਤ ਵਲੋਂ ਮੋੜ ਲਈਆਂ ਹੋਈਆਂ ਹਨ।

Bhai Manmohan Singh (Shabad OS, CC BY-SA)

English

You are engrossed in sexual desire, anger, greed and emotional attachment; you have turned your eyes away from the Truth.

Dr. Sant Singh Khalsa (Shabad OS, CC BY-SA)
Ang 1001 · Line 35

ਸੀਸੁ ਉਠਾਵਨ. ਨ ਕਬਹੂ ਮਿਲਈ; ਮਹਾ ਦੁਤਰ ਮਾਇ ॥੩॥

sees utthaavan. na kabahoo milee; mahaa dutar maae |3|

Punjabi

ਬਿਖਮ ਨਾਂ ਪਾਰ ਕੀਤੇ ਜਾਣ ਵਾਲਾ ਹੈ ਮਾਇਆ ਦਾ ਸਮੁੰਦਰ। ਤੂੰ ਕਦੇ ਭੀ ਆਪਣਾ ਸਿਰ ਇਯ ਦੇ ਪਾਣੀ ਤੋਂ ਉਤੇ ਨਹੀਂ ਚੁੱਕ ਸਕਦਾ।

Bhai Manmohan Singh (Shabad OS, CC BY-SA)

English

You cannot even raise your head above the water of the vast, impassable sea of Maya. ||3||

Dr. Sant Singh Khalsa (Shabad OS, CC BY-SA)
Ang 1001 · Line 36

ਸੂਰੁ ਮੁਕਤਾ. ਸਸੀ ਮੁਕਤਾ; ਬ੍ਰਹਮ ਗਿਆਨੀ ਅਲਿਪਾਇ ॥

soor mukataa. sasee mukataa; braham giaanee alipaae |

Punjabi

ਸੂਰਜ ਮਲ-ਰਹਿਤ ਵਿਚਰਦਾ ਹੈ, ਚੰਦ੍ਰਮਾ ਮਲ-ਰਹਿਤ ਰਹਿੰਦਾ ਹੈ। ਇਸੇ ਤਰ੍ਹਾਂ ਹੀ ਰੱਬ ਨੂੰ ਜਾਣਨ ਵਾਲਾ ਨਿਰਲੇਪ ਵਿਚਰਦਾ ਹੈ।

Bhai Manmohan Singh (Shabad OS, CC BY-SA)

English

The sun is liberated, and the moon is liberated; the God-realized being is pure and untouched.

Dr. Sant Singh Khalsa (Shabad OS, CC BY-SA)
Ang 1001 · Line 37

ਸੁਭਾਵਤ ਜੈਸੇ ਬੈਸੰਤਰ; ਅਲਿਪਤ ਸਦਾ ਨਿਰਮਲਾਇ ॥੪॥

subhaavat jaise baisantar; alipat sadaa niramalaae |4|

Punjabi

ਉਸ ਦਾ ਸੁਭਾ ਅੱਗ ਦੀ ਤਰ੍ਹਾਂ ਸਦੀਵ ਹੀ ਨਿਰਲੇਪ ਅਤੇ ਨਿਰਮਲ ਹੈ।

Bhai Manmohan Singh (Shabad OS, CC BY-SA)

English

His inner nature is like that of fire, untouched and forever immaculate. ||4||

Dr. Sant Singh Khalsa (Shabad OS, CC BY-SA)
Ang 1001 · Line 38

ਜਿਸੁ ਕਰਮੁ ਖੁਲਿਆ. ਤਿਸੁ ਲਹਿਆ ਪੜਦਾ; ਜਿਨਿ. ਗੁਰ ਪਹਿ ਮੰਨਿਆ ਸੁਭਾਇ ॥

jis karam khuliaa. tis lahiaa parradaa; jin. gur peh maniaa subhaae |

Punjabi

ਜਿਸ ਦੀ ਪ੍ਰਾਲਬਧ ਜਾਗ ਉਠਦੀ ਹੈ; ਉਸ ਦਾ ਵਹਿਮ ਦਾ ਪੜਦਾ ਦੂਰ ਹੋ ਜਾਂਦਾ ਹੈ ਅਤੇ ਗੁਰਾਂ ਦੇ ਹੁਕਮ ਨੂੰ ਉਹ ਪਿਆਰ ਨਾਲ ਮੰਨਦਾ ਹੈ।

Bhai Manmohan Singh (Shabad OS, CC BY-SA)

English

When good karma dawns, the wall of doubt is torn down. He lovingly accepts the Guru's Will.

Dr. Sant Singh Khalsa (Shabad OS, CC BY-SA)