Ang 1002
ਗੁਰਿ ਮੰਤ੍ਰੁ ਅਵਖਧੁ. ਨਾਮੁ ਦੀਨਾ; ਜਨ ਨਾਨਕ. ਸੰਕਟ ਜੋਨਿ, ਨ ਪਾਇ ॥੫॥੨॥
gur mantru avakhadh. naam deenaa; jan naanak. sankatt jon, na paae |5|2|
Punjabi
ਜਿਸ ਨੂੰ ਗੁਰੂ ਜੀ ਨਾਮ ਦੇ ਜਾਦੂ ਟੂਣੇ ਦੀ ਦਵਾਈ ਬਖ਼ਸ਼ਦੇ ਹਨ, ਉਹ ਜੂਨੀਆਂ ਦੇ ਦੁਖ ਨਹੀਂ ਸਹਾਰਦਾ, ਹੇ ਗੋਲੇ ਨਾਨਕ!
English
One who is blessed with the medicine of the GurMantra, the Name of the Lord, O servant Nanak, does not suffer the agonies of reincarnation. ||5||2||
ਰੇ ਨਰ; ਇਨ ਬਿਧਿ ਪਾਰਿ ਪਰਾਇ ॥
re nar; in bidh paar paraae |
Punjabi
ਹੇ ਇਨਸਾਨ! ਤੂੰ ਇਸ ਰੀਤੀ ਨਾਲ ਸੰਸਾਰ ਸਮੁੰਦਰ ਤੋਂ ਪਾਰ ਲੰਘ।
English
O man, in this way, you shall cross over to the other side.
ਧਿਆਇ ਹਰਿ ਜੀਉ. ਹੋਇ ਮਿਰਤਕੁ; ਤਿਆਗਿ ਦੂਜਾ ਭਾਉ ॥ ਰਹਾਉ ਦੂਜਾ ॥੨॥੧੧॥
dhiaae har jeeo. hoe miratak; tiaag doojaa bhaau | rahaau doojaa |2|11|
Punjabi
ਜੀਉਂਦੇ ਜੀ ਮਰ ਕੇ ਤੂੰ ਆਪਣੇ ਮਹਾਰਾਜ ਮਾਲਕ ਦਾ ਆਰਾਧਨ ਕਰ ਅਤੇ ਤੂੰ ਆਪਣੇ ਦਵੈਤ-ਭਾਵ ਨੂੰ ਛੱਡ ਦੇ। ਠਹਿਰਾਉ ਦੂਜਾ।
English
Meditate on your Dear Lord, and be dead to the world; renounce your love of duality. ||Second Pause||2||11||
ਮਾਰੂ ਮਹਲਾ ੫ ॥
maaroo mahalaa 5 |
Punjabi
ਮਾਰੂ ਪੰਜਵੀਂ ਪਾਤਿਸ਼ਾਹੀ।
English
Maaroo, Fifth Mehl:
ਬਾਹਰਿ ਢੂਢਨ ਤੇ. ਛੂਟਿ ਪਰੇ; ਗੁਰਿ. ਘਰ ਹੀ ਮਾਹਿ ਦਿਖਾਇਆ ਥਾ ॥
baahar dtoodtan te. chhoott pare; gur. ghar hee maeh dikhaaeaa thaa |
Punjabi
ਮੈਂ ਬਾਹਰਲੀ ਖੋਜ ਭਾਲ ਤਿਆਗ ਦਿੱਤੀ ਹੈ। ਗੁਰਾਂ ਨੇ ਮੈਨੂੰ (ਪ੍ਰਭੂ) ਮੇਰੇ ਗ੍ਰਹਿ ਅੰਦਰ ਹੀ ਵਿਖਾਲ ਦਿੱਤਾ ਹੈ।
English
I have quit searching outside; the Guru has shown me that God is within the home of my own heart.
ਅਨਭਉ ਅਚਰਜ ਰੂਪੁ ਪ੍ਰਭ ਪੇਖਿਆ; ਮੇਰਾ ਮਨੁ ਛੋਡਿ. ਨ ਕਤਹੂ ਜਾਇਆ ਥਾ ॥੧॥
anbhau acharaj roop prabh pekhiaa; meraa man chhodd. na katahoo jaaeaa thaa |1|
Punjabi
ਮੈਂ ਅਸਚਰਜ ਸੁੰਦ੍ਰਤਾ ਵਾਲੇ ਨਿਡਰ ਸੁਆਮੀ ਨੂੰ ਵੇਖ ਲਿਆ ਹੈ। ਉਸ ਨੂੰ ਛੱਡ ਕੇ ਹੁਣ ਮੇਰੀ ਆਤਮਾ ਹੋਰ ਕਿਧਰੇ ਨਹੀਂ ਜਾਂਦੀ।
English
I have seen God, fearless, of wondrous beauty; my mind shall never leave Him to go anywhere else. ||1||
ਮਾਨਕੁ ਪਾਇਓ ਰੇ. ਪਾਇਓ; ਹਰਿ ਪੂਰਾ ਪਾਇਆ ਥਾ ॥
maanak paaeo re. paaeo; har pooraa paaeaa thaa |
Punjabi
ਮੈਂ ਵਾਹਿਗੁਰੂ ਰੂਪੀ ਜਵੇਹਰ ਨੂੰ ਪਾ ਲਿਆ ਹੈ, ਪਾ ਲਿਆ ਹੈ। ਹੇ ਭਾਈ, ਉਸ ਨੂੰ ਮੈਂ ਪੂਰਨ ਗੁਰਾਂ ਦੇ ਰਾਹੀਂ ਪਾ ਲਿਆ ਹੈ।
English
I have found the jewel; I have found the Perfect Lord.
ਮੋਲਿ ਅਮੋਲੁ. ਨ ਪਾਇਆ ਜਾਈ; ਕਰਿ ਕਿਰਪਾ ਗੁਰੂ ਦਿਵਾਇਆ ਥਾ ॥੧॥ ਰਹਾਉ ॥
mol amol. na paaeaa jaaee; kar kirapaa guroo divaaeaa thaa |1| rahaau |
Punjabi
ਅਣਮੁੱਲੇ ਮੁਲ ਦਾ ਨਾਮ ਪਾਇਆ ਨਹੀਂ ਜਾ ਸਕਦਾ। ਮਿਹਰ ਧਾਰ ਕੇ ਗੁਰਾਂ ਨੇ ਮੈਨੂੰ ਇਸ ਦੀ ਦਾਤ ਬੰਖ਼ਸ਼ੀ ਹੈ। ਠਹਿਰਾਉ।
English
The invaluable value cannot be obtained; in His Mercy, the Guru bestows it. ||1||Pause||
ਅਦਿਸਟੁ ਅਗੋਚਰੁ ਪਾਰਬ੍ਰਹਮੁ; ਮਿਲਿ ਸਾਧੂ ਅਕਥੁ ਕਥਾਇਆ ਥਾ ॥
adisatt agochar paarabraham; mil saadhoo akath kathaaeaa thaa |
Punjabi
ਅਡਿੱਠ ਅਤੇ ਅਗਾਧ ਹੈ ਪਰਮ ਪ੍ਰਭੂ। ਸੰਤ-ਗੁਰਦੇਵ ਜੀ ਨੂੰ ਮਿਲ ਕੇ, ਮੈਂ ਉਸ ਨਾਂ-ਬਿਆਨ ਹੋਣ ਵਾਲੇ ਪੁਰਖ ਨੂੰ ਬਿਆਨ ਕੀਤਾ ਹੈ।
English
The Supreme Lord God is imperceptible and unfathomable; meeting the Holy Saint, I speak the Unspoken Speech.
ਅਨਹਦ ਸਬਦੁ ਦਸਮ ਦੁਆਰਿ ਵਜਿਓ; ਤਹ ਅੰਮ੍ਰਿਤ ਨਾਮੁ ਚੁਆਇਆ ਥਾ ॥੨॥
anahad sabad dasam duaar vajio; teh amrit naam chuaaeaa thaa |2|
Punjabi
ਦਸਵੇਂ ਦਰਵਾਜ਼ੇ ਅੰਦਰ ਬੈਕੁੰਠੀ ਕੀਰਤਨ ਗੂੰਜਦਾ ਹੈ। ਉਥੇ ਨਾਮ ਸੁਧਾਰਸ ਧੀਮੇ ਧੀਮੇ (ਸਹਿਜੇ ਸਹਿਜੇ) ਟਪਕਦਾ ਹੈ।
English
The unstruck sound current of the Shabad vibrates and resounds in the Tenth Gate; the Ambrosial Naam trickles down there. ||2||
ਤੋਟਿ ਨਾਹੀ. ਮਨਿ ਤ੍ਰਿਸਨਾ ਬੂਝੀ; ਅਖੁਟ ਭੰਡਾਰ ਸਮਾਇਆ ਥਾ ॥
tott naahee. man trisanaa boojhee; akhutt bhanddaar samaaeaa thaa |
Punjabi
ਮੇਰੀ ਖ਼ਾਹਿਸ਼ ਮਿੱਟ ਗਈ ਹੈ। ਅਮੁੱਕ ਖ਼ਜ਼ਾਨੇ ਦਾ ਸਾਈਂ ਮੇਰੇ ਰਿਦੇ ਅੰਦਰ ਸਮਤਾ ਗਿਆ ਹੈ ਤੇ ਮੈਂ ਹੁਣ ਕੋਈ ਕਮੀ ਮਹਿਸੂਸ ਨਹੀਂ ਕਰਦਾ।
English
I lack nothing; the thirsty desires of my mind are satisfied. The inexhaustible treasure has entered into my being.
ਚਰਣ ਚਰਣ ਚਰਣ ਗੁਰ ਸੇਵੇ; ਅਘੜੁ ਘੜਿਓ ਰਸੁ ਪਾਇਆ ਥਾ ॥੩॥
charan charan charan gur seve; agharr gharrio ras paaeaa thaa |3|
Punjabi
ਗੁਰਾਂ ਦੇ ਪੈਰਾਂ, ਪਵਿੱਤ੍ਰ ਪੈਰਾਂ ਦੀ ਟਹਿਲ ਕਮਾਉਣ ਦੁਆਰਾ, ਮੇਰਾ ਨਾਂ ਸੂਤ ਆਉਣ ਵਾਲਾ ਮਨ ਸੂਤ ਆਗਿਆ ਹੈ ਅਤੇ ਮੈਨੂੰ ਨਾਮ-ਅੰਮ੍ਰਿਤ ਦੀ ਦਾਤ ਪ੍ਰਾਪਤ ਹੋ ਗਈ ਹੈ।
English
I serve the feet, the feet, the feet of the Guru, and manage the unmanageable. I have found the juice, the sublime essence. ||3||
ਸਹਜੇ ਆਵਾ ਸਹਜੇ ਜਾਵਾ; ਸਹਜੇ ਮਨੁ ਖੇਲਾਇਆ ਥਾ ॥
sahaje aavaa sahaje jaavaa; sahaje man khelaaeaa thaa |
Punjabi
ਪਰਮ ਸੁਖ ਅੰਦਰ ਮੈਂ ਆਉਂਦਾ ਹਾਂ, ਪਰਮ ਸੁਖ ਅੰਦਰ ਮੈਂ ਜਾਂਦਾ ਹਾਂ ਤੇ ਪਰਮ ਸੁਖ ਅੰਦਰ ਹੀ ਹੁਣ ਮੇਰਾ ਮਨ ਖੇਡਦਾ ਮਲਦਾ ਹੈ।
English
Intuitively I come, and intuively I go; my mind intuitively plays.
ਕਹੁ ਨਾਨਕ. ਭਰਮੁ, ਗੁਰਿ ਖੋਇਆ; ਤਾ ਹਰਿ ਮਹਲੀ ਮਹਲੁ ਪਾਇਆ ਥਾ ॥੪॥੩॥੧੨॥
kahu naanak. bharam, gur khoeaa; taa har mahalee mehal paaeaa thaa |4|3|12|
Punjabi
ਗੁਰੂ ਜੀ ਫੁਰਮਾਉਂਦੇ ਹਨ, ਜਦ ਗੁਰੂ ਮਹਾਰਾਜ ਸੰਦੇਹ ਨਵਿਰਤ ਕਰ ਦਿੰਦੇ ਹਨ, ਤਦ ਪਤਨੀ ਆਪਣੇ ਸੁਆਮੀ ਦੇ ਮੰਦਰ ਨੂੰ ਪ੍ਰਾਪਤ ਹੋ ਜਾਂਦੀ ਹੈ।
English
Says Nanak, when the Guru drives out doubt, then the soul-bride enters the Mansion of the Lord's Presence. ||4||3||12||
ਮਾਰੂ ਮਹਲਾ ੫ ॥
maaroo mahalaa 5 |
Punjabi
ਮਾਰੂ ਪਜੰਵੀ ਪਤਿਸ਼ਾਹੀ।
English
Maaroo, Fifth Mehl:
ਜਿਸਹਿ ਸਾਜਿ ਨਿਵਾਜਿਆ; ਤਿਸਹਿ ਸਿਉ ਰੁਚ ਨਾਹਿ ॥
jiseh saaj nivaajiaa; tiseh siau ruch naeh |
Punjabi
ਜਿਸ ਨੇ ਤੈਨੂੰ ਰਚਿਆ ਅਤੇ ਮਾਨ ਬਖ਼ਸ਼ਿਆ ਹੈ; ਉਸ ਨਾਲ ਤੂੰ ਪਿਆਰ ਨਹੀਂ ਕਰਦਾ।
English
You feel no love for the One who created and embellished you.
ਆਨ ਰੂਤੀ. ਆਨ ਬੋਈਐ; ਫਲੁ. ਨ ਫੂਲੈ ਤਾਹਿ ॥੧॥
aan rootee. aan boeeai; fal. na foolai taeh |1|
Punjabi
ਬਿਨਾ ਰੁੱਤੇ ਬੀਜੇ ਹੋਏ ਨਾਂ-ਮੁਨਾਸਬ ਬੀਜ, ਨੂੰ ਕੋਈ ਫਲ ਅਤੇ ਫੁਲ ਨਹੀਂ ਲਗਦਾ।
English
The seed, planted out season, does not germinate; it does not produce flower or fruit. ||1||
ਰੇ ਮਨ; ਵਤ੍ਰ ਬੀਜਣ ਨਾਉ ॥
re man; vatr beejan naau |
Punjabi
ਹੇ ਇਨਸਾਨ! ਨਾਮ ਦੇ ਬੀਜ ਬੀਜਣ ਦਾ ਇਹ ਮੁਨਾਸਬ ਸਮਾਂ ਹੈ।
English
O mind, this is the time to plant the seed of the Name.
ਬੋਇ ਖੇਤੀ ਲਾਇ ਮਨੂਆ; ਭਲੋ ਸਮਉ ਸੁਆਉ ॥੧॥ ਰਹਾਉ ॥
boe khetee laae manooaa; bhalo smau suaau |1| rahaau |
Punjabi
ਇਸ ਮੁਨਾਰਬ ਵੇਲੇ ਤੇਰਾ ਮੁੱਦਾ ਆਪਣਾ ਸਾਰਾ ਮਨ ਲਾ ਕੇ ਨਾਮ ਦੀ ਪੈਲੀ ਬੀਜਣ ਦਾ ਹੋਣਾ ਉਚਿਤ ਹੈ। ਠਹਿਰਾਉ।
English
Focus your mind, and cultivate this crop; at the proper time, make this your purpose. ||1||Pause||
ਖੋਇ ਖਹੜਾ ਭਰਮੁ ਮਨ ਕਾ; ਸਤਿਗੁਰ ਸਰਣੀ ਜਾਇ ॥
khoe khaharraa bharam man kaa; satigur saranee jaae |
Punjabi
ਤੂੰ ਆਪਣੇ ਮਨੂਏ ਦੀ ਜ਼ਿੱਦ ਬਹਿਸ ਨੂੰ ਛੱਡ ਦੇ ਅਤੇ ਸੱਚੇ ਗੁਰਾਂ ਦੀ ਪਨਾਹ ਲੈ।
English
Eradicate the stubbornness and doubt of your mind, and go to the Sanctuary of the True Guru.
ਕਰਮੁ ਜਿਸ ਕਉ ਧੁਰਹੁ ਲਿਖਿਆ; ਸੋਈ ਕਾਰ ਕਮਾਇ ॥੨॥
karam jis kau dhurahu likhiaa; soee kaar kamaae |2|
Punjabi
ਕੇਵਲ ਉਹ ਹੀ ਨੇਕ ਅਮਲ ਕਮਾਉਂਦਾ ਹੈ। ਜਿਸ ਦੇ ਭਾਵਾਂ ਵਿੱਚ ਪ੍ਰਭੂ ਦਾ ਐਹੋ ਜੇਹਾ ਲਿਖਿਆ ਹੋਇਆ ਹੈ।
English
He alone does such deeds, who has such pre-ordained karma. ||2||
ਭਾਉ ਲਾਗਾ ਗੋਬਿਦ ਸਿਉ; ਘਾਲ ਪਾਈ ਥਾਇ ॥
bhaau laagaa gobid siau; ghaal paaee thaae |
Punjabi
ਉਸ ਦਾ ਸਾਈਂ ਨਾਲ ਪਿਆਰ ਪੈ ਜਾਂਦਾ ਹੈ ਅਤੇ ਉਸ ਦੀ ਟਹਿਲ ਸੇਵਾ ਕਬੂਲ ਪੈ ਜਾਂਦੀ ਹੈ।
English
He falls in love with the Lord of the Universe, and his efforts are approved.
ਖੇਤਿ ਮੇਰੈ ਜੰਮਿਆ; ਨਿਖੁਟਿ. ਨ ਕਬਹੂ ਜਾਇ ॥੩॥
khet merai jamiaa; nikhutt. na kabahoo jaae |3|
Punjabi
ਮੇਰੀ ਫਸਲ ਉਗ ਪਈ ਹੈ ਅਤੇ ਉਸ ਦੀ ਪੈਦਾਵਾਰ ਕਦੇ ਭੀ ਨਹੀਂ ਮੁੱਕੇਗੀ।
English
My crop has germinated, and it shall never be used up. ||3||
ਪਾਇਆ ਅਮੋਲੁ ਪਦਾਰਥੋ; ਛੋਡਿ. ਨ ਕਤਹੂ ਜਾਇ ॥
paaeaa amol padaaratho; chhodd. na katahoo jaae |
Punjabi
ਮੈਨੂੰ ਅਮੋਲਕ ਮਾਲ-ਧਨ ਮਿਲ ਗਿਆ ਹੈ ਜੋ ਮੈਨੂੰ ਤਿਆਗ ਕੇ ਹੋਰ ਕਿਧਰੇ ਨਹੀਂ ਜਾਂਦਾ।
English
I have obtained the priceless wealth, which shall never leave me or go anywhere else.
ਕਹੁ ਨਾਨਕ. ਸੁਖੁ ਪਾਇਆ; ਤ੍ਰਿਪਤਿ ਰਹੇ ਆਘਾਇ ॥੪॥੪॥੧੩॥
kahu naanak. sukh paaeaa; tripat rahe aaghaae |4|4|13|
Punjabi
ਗੁਰੂ ਜੀ ਫੁਰਮਾਉਂਦੇ ਹਨ, ਮੈਨੂੰ ਆਰਾਮ ਪ੍ਰਾਪਤ ਹੋ ਗਿਆ ਹੈ ਅਤੇ ਮੈਂ ਹੁਣ ਰੱਜ ਤੇ ਧ੍ਰਾਮ ਗਿਆ ਹਾਂ।
English
Says Nanak, I have found peace; I am satisfied and fulfilled. ||4||4||13||
ਮਾਰੂ ਮਹਲਾ ੫ ॥
maaroo mahalaa 5 |
Punjabi
ਮਾਰੂ ਪੰਜਵੀਂ ਪਾਤਿਸ਼ਾਹੀ।
English
Maaroo, Fifth Mehl:
ਫੂਟੋ ਆਂਡਾ ਭਰਮ ਕਾ; ਮਨਹਿ ਭਇਓ ਪਰਗਾਸੁ ॥
footto aanddaa bharam kaa; maneh bheo paragaas |
Punjabi
ਵਹਿਮ ਦਾ ਆਂਡਾ ਫੁੱਟ ਗਿਆ ਹੈ ਅਤੇ ਮੇਰਾ ਮਨ ਰੋਸ਼ਨ ਹੋ ਗਿਆ ਹੈ।
English
The egg of doubt has burst; my mind has been enlightened.
ਕਾਟੀ ਬੇਰੀ ਪਗਹ ਤੇ; ਗੁਰਿ ਕੀਨੀ ਬੰਦਿ ਖਲਾਸੁ ॥੧॥
kaattee beree pagah te; gur keenee band khalaas |1|
Punjabi
ਗੁਰੂ ਜੀ ਨੇ ਮੇਰੇ ਪੈਰਾਂ ਦੀਆਂ ਬੇਨੀਆਂ ਵੱਢ ਸੁੱਟੀਆਂ ਹਨ ਅਤੇ ਮੈਂ ਕੈਦੀ ਨੂੰ ਰਿਹਾ ਕਰ ਦਿੱਤਾ ਹੈ।
English
The Guru has shattered the shackles on my feet, and has set me free. ||1||
ਆਵਣ ਜਾਣੁ ਰਹਿਓ ॥
aavan jaan rahio |
Punjabi
ਮੇਰੇ ਆਉਣਾ ਤੇ ਜਾਣਾ ਹੁਣ ਮੁੱਕ ਗਿਆ ਹੈ।
English
My coming and going in reincarnation is ended.
ਤਪਤ ਕੜਾਹਾ ਬੁਝਿ ਗਇਆ; ਗੁਰਿ. ਸੀਤਲ ਨਾਮੁ ਦੀਓ ॥੧॥ ਰਹਾਉ ॥
tapat karraahaa bujh geaa; gur. seetal naam deeo |1| rahaau |
Punjabi
ਸੜਦੀ ਬਲਦੀ ਹੋਈ ਦੇਗ ਠੰਡੀ ਹੋ ਗਈ ਹੈ ਅਤੇ ਗੁਰਾਂ ਨੇ ਮੈਨੂੰ ਠੰਢਾ ਨਾਮ ਪਰਦਾਨ ਕੀਤਾ ਹੈ। ਠਹਿਰਾਉ।
English
The boiling cauldron has cooled down; the Guru has blessed me with the cooling, soothing Naam, the Name of the Lord. ||1||Pause||
ਜਬ ਤੇ. ਸਾਧੂ ਸੰਗੁ ਭਇਆ; ਤਉ ਛੋਡਿ ਗਏ. ਨਿਗਹਾਰ ॥
jab te. saadhoo sang bheaa; tau chhodd ge. nigahaar |
Punjabi
ਜਦ ਦਾ ਮੈਂ ਸਤਿਸੰਗਤ ਨਾਲ ਜੁੜਿਆ ਹਾਂ, ਮੈਨੂੰ (ਬੁਰੀ ਨੀਤ ਨਾਲ) ਤਕਾਉਣ ਵਾਲੇ ਮੈਨੂੰ ਛੱਡ ਗਏ ਹਨ।
English
Since I joined the Saadh Sangat, the Company of the Holy, those who were eyeing me have left.
ਜਿਸ ਕੀ ਅਟਕ. ਤਿਸ ਤੇ ਛੁਟੀ; ਤਉ ਕਹਾ ਕਰੈ ਕੋਟਵਾਰ ॥੨॥
jis kee attak. tis te chhuttee; tau kahaa karai kottavaar |2|
Punjabi
ਜਿਸ ਨੇ ਮੈਨੂੰ ਨਰੜਿਆ ਸੀ, ਉਸ ਨੇ ਹੀ ਮੈਨੂੰ ਬੰਦਖ਼ਲਾਸ ਕਰ ਦਿੱਤਾ ਹੈ। ਤਦ ਮੈਨੂੰ ਹੁਣ ਮੌਤ ਦਾ ਦੁਤ ਕੀ ਕਰ ਸਕਦਾ ਹੈ?
English
The one who tied me up, has released me; what can the Watchman of Death do to me now? ||2||
ਚੂਕਾ ਭਾਰਾ ਕਰਮ ਕਾ; ਹੋਏ ਨਿਹਕਰਮਾ ॥
chookaa bhaaraa karam kaa; hoe nihakaramaa |
Punjabi
ਮੇਰੇ ਅਮਲਾਂ ਦਾ ਬੋਝ ਮੇਰੇ ਉੱਤੋਂ ਲਹਿ ਗਿਆ ਹੈ ਅਤੇ ਮੈਂ ਅਮਲਾਂ ਤੋਂ ਛੁਟਕਾਰਾ ਪਾ ਗਿਆ ਹਾਂ।
English
The load of my karma has been removed, and I am now free of karma.
ਸਾਗਰ ਤੇ ਕੰਢੈ ਚੜੇ; ਗੁਰਿ. ਕੀਨੇ ਧਰਮਾ ॥੩॥
saagar te kandtai charre; gur. keene dharamaa |3|
Punjabi
ਸਮੁੰਦਰ ਵਿਚੋਂ ਮੈਂ ਕਿਨਾਰੇ ਤੇ ਪੁੱਜ ਗਿਆ ਹਾਂ। ਗੁਰਾਂ ਨੇ ਮੇਰੇ ਤੇ ਇਹ ਉਪਕਾਰ ਕੀਤਾ ਹੈ।
English
I have crossed the world-ocean, and reached the other shore; the Guru has blessed me with this Dharma. ||3||
ਸਚੁ ਥਾਨੁ ਸਚੁ ਬੈਠਕਾ; ਸਚੁ ਸੁਆਉ ਬਣਾਇਆ ॥
sach thaan sach baitthakaa; sach suaau banaaeaa |
Punjabi
ਸੱਚੀ ਹੈ ਮੇਰੀ ਥਾਂ, ਸੱਚਾ ਹੈ ਮੇਰਾ ਟਿਕਾਣਾ ਅਤੇ ਸੱਚ ਨੂੰ ਹੀ ਮੈਂ ਆਪਣੇ ਜੀਵਨ ਦਾ ਮਨੋਰਥ ਬਣਾਇਆ ਹੈ।
English
True is my place, and True is my seat; I have made Truth my life's purpose.
ਸਚੁ ਪੂੰਜੀ. ਸਚੁ ਵਖਰੋ; ਨਾਨਕ. ਘਰਿ ਪਾਇਆ ॥੪॥੫॥੧੪॥
sach poonjee. sach vakharo; naanak. ghar paaeaa |4|5|14|
Punjabi
ਸੱਚ ਦੀ ਰਾਸ ਹੈ ਅਤੇ ਸੱਚ ਦਾ ਹੀ ਸੌਦਾ ਸੂਤ, ਜਿਹੜਾ ਨਾਨਕ ਨੇ ਆਪਣੇ ਗ੍ਰਹਿ ਅੰਦਰ ਪਾਇਆ ਹੈ।
English
True is my capital, and True is the merchandise, which Nanak has placed into the home of the heart. ||4||5||14||
ਮਾਰੂ ਮਹਲਾ ੫ ॥
maaroo mahalaa 5 |
Punjabi
ਮਾਰੂ ਪੰਜਵੀਂ ਪਾਤਿਸ਼ਾਹੀ।
English
Maaroo, Fifth Mehl: