Ekam
Guru Granth Sahib

Ang 1003

Ang 1003 · Line 1

ਬੇਦੁ ਪੁਕਾਰੈ ਮੁਖ ਤੇ, ਪੰਡਤ; ਕਾਮਾਮਨ ਕਾ ਮਾਠਾ ॥

bed pukaarai mukh te, panddat; kaamaaman kaa maatthaa |

Punjabi

ਆਪਣੇ ਮੂੰਹ ਨਾਲ ਪੰਡਤ, ਵੇਦਾਂ ਨੂੰ ਉੱਚੀ ਉੱਚੀ ਉਚਾਰਦਾ ਹੈ, ਪ੍ਰੰਤੂ ਉਨ੍ਹਾਂ ਤੇ ਅਮਲ ਕਰਨ ਨੂੰ ਉਹ ਢਿੱਲਾ ਹੈ।

Bhai Manmohan Singh (Shabad OS, CC BY-SA)

English

The Pandit, the religious scholar, proclaims the Vedas, but he is slow to act on them.

Dr. Sant Singh Khalsa (Shabad OS, CC BY-SA)
Ang 1003 · Line 2

ਮੋਨੀ ਹੋਇ ਬੈਠਾ ਇਕਾਂਤੀ; ਹਿਰਦੈ ਕਲਪਨ ਗਾਠਾ ॥

monee hoe baitthaa ikaantee; hiradai kalapan gaatthaa |

Punjabi

ਚੁਪ ਕਰੀਤਾ ਰਿਸ਼ੀ ਨਿਵੇਕਲਾ ਹੋ ਬਹਿੰਦਾ ਹੈ; ਪ੍ਰੰਤੂ ਉਸ ਦੇ ਮਨ ਅੰਦਰ ਖ਼ਾਹਿਸ਼ ਦੀਆਂ ਗੰਢਾਂ ਹਨ।

Bhai Manmohan Singh (Shabad OS, CC BY-SA)

English

Another person on silence sits alone, but his heart is tied in knots of desire.

Dr. Sant Singh Khalsa (Shabad OS, CC BY-SA)
Ang 1003 · Line 3

ਹੋਇ ਉਦਾਸੀ. ਗ੍ਰਿਹੁ ਤਜਿ ਚਲਿਓ; ਛੁਟਕੈ ਨਾਹੀ. ਨਾਠਾ ॥੧॥

hoe udaasee. grihu taj chalio; chhuttakai naahee. naatthaa |1|

Punjabi

ਉਪਰਾਮ ਹੋ, ਉਹ ਆਪਣੇ ਧਾਮ ਨੂੰ ਛੱਡ ਬਾਹਰ ਟੁਰ ਜਾਂਦਾ ਹੈ; ਪ੍ਰੰਤੂ ਇਸ ਤਰ੍ਹਾਂ ਭੱਜਣ ਦੁਆਰਾ ਉਸ ਦਾ ਛੁਟਕਾਰਾ ਨਹੀਂ ਹੁੰਦਾ।

Bhai Manmohan Singh (Shabad OS, CC BY-SA)

English

Another becomes an Udaasi, a renunciate; he abandons his home and walks out on his family, but his wandering impulses do not leave him. ||1||

Dr. Sant Singh Khalsa (Shabad OS, CC BY-SA)
Ang 1003 · Line 4

ਜੀਅ ਕੀ; ਕੈ ਪਹਿ ਬਾਤ ਕਹਾ ॥

jeea kee; kai peh baat kahaa |

Punjabi

ਮੈਂ ਆਪਣੇ ਮਨ ਦੀ ਅਵਸਥਾ ਕਿਸ ਨੂੰ ਦੱਸਾਂ?

Bhai Manmohan Singh (Shabad OS, CC BY-SA)

English

Who can I tell about the state of my soul?

Dr. Sant Singh Khalsa (Shabad OS, CC BY-SA)
Ang 1003 · Line 5

ਆਪਿ ਮੁਕਤੁ. ਮੋ ਕਉ ਪ੍ਰਭੁ ਮੇਲੇ; ਐਸੋ ਕਹਾ ਲਹਾ ॥੧॥ ਰਹਾਉ ॥

aap mukat. mo kau prabh mele; aiso kahaa lahaa |1| rahaau |

Punjabi

ਮੈਂ ਐਹੋ ਜੇਹੇ ਪੁਰਸ਼ ਨੂੰ ਕਿੱਥੋਂ ਲੱਭ ਸਕਦਾ ਹਾਂ, ਜੋ ਖ਼ੁਦ ਮੋਖਸ਼ ਹੋਇਆ ਹੋਇਆ ਹੋਵੇ ਤੇ ਮੈਨੂੰ ਸਾਈਂ ਨਾਲ ਮਿਲਾ ਦੇਵੇ। ਠਹਿਰਾਉ।

Bhai Manmohan Singh (Shabad OS, CC BY-SA)

English

Where can I find such a person who is liberated, and who can unite me with my God? ||1||Pause||

Dr. Sant Singh Khalsa (Shabad OS, CC BY-SA)
Ang 1003 · Line 6

ਤਪਸੀ ਕਰਿ ਕੈ ਦੇਹੀ ਸਾਧੀ; ਮਨੂਆ ਦਹ ਦਿਸ ਧਾਨਾ ॥

tapasee kar kai dehee saadhee; manooaa deh dis dhaanaa |

Punjabi

ਤੱਪੀਆ ਹੋ ਕੇ ਉਹ ਆਪਣੇ ਸਰੀਰ ਨੂੰ ਆਪਣੇ ਵੱਸ ਵਿੱਚ ਕਰਦਾ ਹੈ ਪ੍ਰੰਤੂ ਉਸ ਦਾ ਮਨ ਦਸੀਂ ਪਾਸੀ ਭੱਜਿਆ ਫਿਰਦਾ ਹੈ।

Bhai Manmohan Singh (Shabad OS, CC BY-SA)

English

Someone may practice intensive meditation, and discipline his body, but his mind still runs around in ten directions.

Dr. Sant Singh Khalsa (Shabad OS, CC BY-SA)
Ang 1003 · Line 7

ਬ੍ਰਹਮਚਾਰਿ ਬ੍ਰਹਮਚਜੁ ਕੀਨਾ; ਹਿਰਦੈ ਭਇਆ ਗੁਮਾਨਾ ॥

brahamachaar brahamachaj keenaa; hiradai bheaa gumaanaa |

Punjabi

ਜਤੀ ਸਤੀ ਹੋ ਉਹ ਜੱਤ ਸੱਤ ਕਮਾਉਂਦਾ ਹੈ; ਪ੍ਰੰਤੂ ਉਸ ਦੇ ਮਨ ਅੰਦਰ ਸਵੈ-ਹੰਗਤਾ ਹੈ।

Bhai Manmohan Singh (Shabad OS, CC BY-SA)

English

The celibate practices celibacy, but his heart is filled with pride.

Dr. Sant Singh Khalsa (Shabad OS, CC BY-SA)
Ang 1003 · Line 8

ਸੰਨਿਆਸੀ ਹੋਇ ਕੈ ਤੀਰਥਿ ਭ੍ਰਮਿਓ; ਉਸੁ ਮਹਿ ਕ੍ਰੋਧੁ ਬਿਗਾਨਾ ॥੨॥

saniaasee hoe kai teerath bhramio; us meh krodh bigaanaa |2|

Punjabi

ਤਿਆਗੀ ਹੋ, ਉਹ ਧਰਮ ਅਸਥਾਨਾਂ ਦਾ ਰਟਨ ਕਰਦਾ ਹੈ; ਪ੍ਰਤੂ, ਉਸ ਅੰਦਰ ਉਜੱਡ ਗੁੱਸਾ ਹੈ।

Bhai Manmohan Singh (Shabad OS, CC BY-SA)

English

The Sannyaasi wanders around at sacred shrines of pilgrimage, but his mindless anger is still within him. ||2||

Dr. Sant Singh Khalsa (Shabad OS, CC BY-SA)
Ang 1003 · Line 9

ਘੂੰਘਰ ਬਾਧਿ. ਭਏ ਰਾਮਦਾਸਾ; ਰੋਟੀਅਨ ਕੇ ਓਪਾਵਾ ॥

ghoonghar baadh. bhe raamadaasaa; rotteean ke opaavaa |

Punjabi

ਟੁੱਕਰ ਪ੍ਰਾਪਤ ਕਰਨ ਦੇ ਉਪਰਾਲੇ ਅੰਦਰ, ਉਹ ਪੋਰਾ ਨੂੰ ਘੁੰਗਰੂ ਬੰਨ੍ਹ ਕੇ ਮੰਦਰਾਂ ਦੇ ਨਚਾਰ ਬਣ ਜਾਂਦੇ ਹਨ।

Bhai Manmohan Singh (Shabad OS, CC BY-SA)

English

The temple dancers tie bells around their ankles to earn their living.

Dr. Sant Singh Khalsa (Shabad OS, CC BY-SA)
Ang 1003 · Line 10

ਬਰਤ ਨੇਮ ਕਰਮ ਖਟ ਕੀਨੇ; ਬਾਹਰਿ ਭੇਖ ਦਿਖਾਵਾ ॥

barat nem karam khatt keene; baahar bhekh dikhaavaa |

Punjabi

ਬੰਦੇ ਉਪਹਾਸ ਰਖਦੇ, ਪ੍ਰਤੱਗਿਆ ਲੈਂਦੇ, ਛੇ ਕਰਮ ਕਾਂਡ ਕਰਦੇ ਅਤੇ ਬਾਹਰੋਂ ਵਿਖਾਲੇ ਦੀ ਖਾਤਰ ਧਾਰਮਕ ਬਾਣੇ ਪਹਿਨਦੇ ਹਨ।

Bhai Manmohan Singh (Shabad OS, CC BY-SA)

English

Others go on fasts, take vows, perform the six rituals and wear religious robes for show.

Dr. Sant Singh Khalsa (Shabad OS, CC BY-SA)
Ang 1003 · Line 11

ਗੀਤ ਨਾਦ ਮੁਖਿ ਰਾਗ ਅਲਾਪੇ; ਮਨਿ. ਨਹੀ ਹਰਿ ਹਰਿ ਗਾਵਾ ॥੩॥

geet naad mukh raag alaape; man. nahee har har gaavaa |3|

Punjabi

ਆਪਣੇ ਮੂੰਹ ਨਾਲ ਲੋਕ ਗਾਉਣੇ ਅਤੇ ਭਜਨ ਸੁਰ ਤਾਲ ਨਾਲ ਗਾਉਂਦੇ ਹਨ, ਪ੍ਰੰਤੂ, ਉਨ੍ਹਾਂ ਦਾ ਮਨ ਸੁਆਮੀ ਵਾਹਿਗੁਰੂ ਦੀ ਮਹਿਮਾ ਗਾਇਨ ਨਹੀਂ ਕਰਦਾ।

Bhai Manmohan Singh (Shabad OS, CC BY-SA)

English

Some sing songs and melodies and hymns, but their minds do not sing of the Lord, Har, Har. ||3||

Dr. Sant Singh Khalsa (Shabad OS, CC BY-SA)
Ang 1003 · Line 12

ਹਰਖ ਸੋਗ ਲੋਭ ਮੋਹ ਰਹਤ ਹਹਿ; ਨਿਰਮਲ ਹਰਿ ਕੇ ਸੰਤਾ ॥

harakh sog lobh moh rehat heh; niramal har ke santaa |

Punjabi

ਵਾਹਿਗੁਰੂ ਦੇ ਸਾਧੂ ਪਵਿੱਤ੍ਰ ਹਨ ਅਤੇ ਖੁਸ਼ੀ, ਗਮੀ, ਲਾਲਚ ਅਤੇ ਸੰਸਾਰੀ ਮਮਤਾ ਤੋਂ ਆਜ਼ਾਦ ਹਨ।

Bhai Manmohan Singh (Shabad OS, CC BY-SA)

English

The Lord's Saints are immaculately pure; they are beyond pleasure and pain, beyond greed and attachment.

Dr. Sant Singh Khalsa (Shabad OS, CC BY-SA)
Ang 1003 · Line 13

ਤਿਨ ਕੀ ਧੂੜਿ ਪਾਏ ਮਨੁ ਮੇਰਾ; ਜਾ ਦਇਆ ਕਰੇ ਭਗਵੰਤਾ ॥

tin kee dhoorr paae man meraa; jaa deaa kare bhagavantaa |

Punjabi

ਜੇਕਰ ਸੁਲੱਖਣਾ ਸੁਆਮੀ ਮਿਹਰਬਾਨੀ ਕਰੋ, ਤਾਂ ਮੇਰੀ ਜਿੰਦੜੀ ਉਨ੍ਹਾਂ ਸਾਧੂਆਂ ਦੇ ਪੈਰਾ ਦੀ ਖ਼ਾਕ ਨੂੰ ਪਾ ਲੈਂਦੀ ਹੈ।

Bhai Manmohan Singh (Shabad OS, CC BY-SA)

English

My mind obtains the dust of their feet, when the Lord God shows mercy.

Dr. Sant Singh Khalsa (Shabad OS, CC BY-SA)
Ang 1003 · Line 14

ਕਹੁ ਨਾਨਕ. ਗੁਰੁ ਪੂਰਾ ਮਿਲਿਆ; ਤਾਂ ਉਤਰੀ ਮਨ ਕੀ ਚਿੰਤਾ ॥੪॥

kahu naanak. gur pooraa miliaa; taan utaree man kee chintaa |4|

Punjabi

ਗੁਰੂ ਜੀ ਆਖਦੇ ਹਨ, ਜਦ ਮੈਂ ਆਪਣੇ ਪੂਰਨ ਗੁਰਦੇਵ ਜੀ ਨੂੰ ਮਿਲ ਪਿਆ, ਤਦ ਮੇਰੇ ਚਿੱਤ ਦਾ iਫ਼ਕਰ ਦੂਰ ਹੋ ਗਿਆ।

Bhai Manmohan Singh (Shabad OS, CC BY-SA)

English

Says Nanak, I met the Perfect Guru, and then the anxiety of my mind was removed. ||4||

Dr. Sant Singh Khalsa (Shabad OS, CC BY-SA)
Ang 1003 · Line 15

ਮੇਰਾ ਅੰਤਰਜਾਮੀ ਹਰਿ ਰਾਇਆ ॥

meraa antarajaamee har raaeaa |

Punjabi

ਮੈਡਾਂ ਵਾਹਿਗੁਰੂ ਪਾਤਿਸ਼ਾਹ ਅੰਦਰਲੀਆਂ ਜਾਣਨਾ ਵਾਲਾ ਹੈ।

Bhai Manmohan Singh (Shabad OS, CC BY-SA)

English

My Sovereign Lord is the Inner-knower, the Searcher of hearts.

Dr. Sant Singh Khalsa (Shabad OS, CC BY-SA)
Ang 1003 · Line 16

ਸਭੁ ਕਿਛੁ ਜਾਣੈ. ਮੇਰੇ ਜੀਅ ਕਾ ਪ੍ਰੀਤਮੁ; ਬਿਸਰਿ ਗਏ ਬਕਬਾਇਆ ॥੧॥ ਰਹਾਉ ਦੂਜਾ ॥੬॥੧੫॥

sabh kichh jaanai. mere jeea kaa preetam; bisar ge bakabaaeaa |1| rahaau doojaa |6|15|

Punjabi

ਮੈਂਡੀ ਜਿੰਦੜੀ ਦਾ ਪਿਆਰ ਹਭ ਕਿਛ ਜਾਣਦਾ ਹੈ, ਇਸ ਲਈ ਮੈਨੂੰ ਸਾਰੇ ਸੇਹੂਦਾ ਬਕਵਾਸ ਭੁਲ ਗਏ ਹਨ। ਠਹਿਰਾਉ ਦੂਜਾ।

Bhai Manmohan Singh (Shabad OS, CC BY-SA)

English

The Beloved of my soul knows everything; all trivial talk is forgotten. ||1||Second Pause||6||15||

Dr. Sant Singh Khalsa (Shabad OS, CC BY-SA)
Ang 1003 · Line 17

ਮਾਰੂ ਮਹਲਾ ੫ ॥

maaroo mahalaa 5 |

Punjabi

ਮਾਰੂ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Maaroo, Fifth Mehl:

Dr. Sant Singh Khalsa (Shabad OS, CC BY-SA)
Ang 1003 · Line 18

ਕੋਟਿ ਲਾਖ ਸਰਬ ਕੋ ਰਾਜਾ; ਜਿਸੁ ਹਿਰਦੈ ਨਾਮੁ ਤੁਮਾਰਾ ॥

kott laakh sarab ko raajaa; jis hiradai naam tumaaraa |

Punjabi

ਜਿਸ ਦੇ ਰਿਦੇ ਅੰਦਰ ਤੇਰਾ ਨਾਮ ਹੈ, ਹੇ ਸੁਆਮੀ!ਉਹ ਸਮੂਹ ਲੱਖਾਂ ਅਤੇ ਕ੍ਰੋੜਾਂ ਇਨਸਾਨਾਂ ਦਾ ਪਾਤਿਸ਼ਾਹ ਹੈ।

Bhai Manmohan Singh (Shabad OS, CC BY-SA)

English

One who has Your Name in his heart is the king of all the hundreds of thousands and millions of beings.

Dr. Sant Singh Khalsa (Shabad OS, CC BY-SA)
Ang 1003 · Line 19

ਜਾ ਕਉ ਨਾਮੁ. ਨ ਦੀਆ, ਮੇਰੈ ਸਤਿਗੁਰਿ; ਸੇ ਮਰਿ ਜਨਮਹਿ ਗਾਵਾਰਾ ॥੧॥

jaa kau naam. na deea, merai satigur; se mar janameh gaavaaraa |1|

Punjabi

ਜਿਨ੍ਹਾਂ ਨੂੰ ਮੈਂਡੇ ਸੱਚੇ ਗੁਰਦੇਵ ਜੀ ਨੇ ਨਾਮ ਪ੍ਰਦਾਨ ਨਹੀਂ ਕੀਤਾ; ਉਹ ਵਹਿਸ਼ੀ ਆਉਂਦੇ ਅਤੇ ਜਾਂਦੇ ਰਹਿੰਦੇ ਹਨ।

Bhai Manmohan Singh (Shabad OS, CC BY-SA)

English

Those, whom my True Guru has not blessed with Your Name, are poor idiots, who die and are reborn. ||1||

Dr. Sant Singh Khalsa (Shabad OS, CC BY-SA)
Ang 1003 · Line 20

ਮੇਰੇ ਸਤਿਗੁਰ ਹੀ ਪਤਿ ਰਾਖੁ ॥

mere satigur hee pat raakh |

Punjabi

ਮੈਂਡੇ ਸੱਚੇ ਗੁਰੂ ਹੀ ਮੇਰੀ ਇੱਜ਼ਤ ਆਬਰੂ ਰਖਦੇ ਹਨ।

Bhai Manmohan Singh (Shabad OS, CC BY-SA)

English

My True Guru protects and preserves my honor.

Dr. Sant Singh Khalsa (Shabad OS, CC BY-SA)
Ang 1003 · Line 21

ਚੀਤਿ ਆਵਹਿ ਤਬ ਹੀ ਪਤਿ ਪੂਰੀ; ਬਿਸਰਤ ਰਲੀਐ ਖਾਕੁ ॥੧॥ ਰਹਾਉ ॥

cheet aaveh tab hee pat pooree; bisarat raleeai khaak |1| rahaau |

Punjabi

ਜਦ ਤੂੰ ਹੇ ਸੁਆਮੀ! ਮੇਰੇ ਮਨ ਵਿੱਚ ਪ੍ਰਵੇਸ਼ ਕਰਦਾ ਹੈਂ, ਤਾਂ ਮੈਨੂੰ ਪੂਰਨ ਇੱਜ਼ਤ ਆਬਰੂ ਪ੍ਰਾਪਤ ਹੋ ਜਾਂਦੀ ਹੈ। ਤੈਨੂੰ ਭੁਲਾ ਕੇ ਮੈਂ ਮਿੱਟੀ ਨਾਲ ਮਿਲ ਜਾਂਦਾ ਹਾਂ। ਠਹਿਰਾਉ।

Bhai Manmohan Singh (Shabad OS, CC BY-SA)

English

When You come to mind, Lord, then I obtain perfect honor. Forgetting You, I roll in the dust. ||1||Pause||

Dr. Sant Singh Khalsa (Shabad OS, CC BY-SA)
Ang 1003 · Line 22

ਰੂਪ ਰੰਗ ਖੁਸੀਆ ਮਨ ਭੋਗਣ; ਤੇ ਤੇ ਛਿਦ੍ਰ ਵਿਕਾਰਾ ॥

roop rang khuseea man bhogan; te te chhidr vikaaraa |

Punjabi

ਜਿੰਨੇ ਭੀ ਮਨ ਦੇ ਸੁੰਦਰੀਆਂ ਦੇ ਪਿਆਰ ਤੇ ਅਨੰਦ ਮਾਣਨੇ ਹਨ, ਓਨੇ ਹੀ ਇਲਜ਼ਾਮ ਅਤੇ ਪਾਪ ਹਨ।

Bhai Manmohan Singh (Shabad OS, CC BY-SA)

English

The mind's pleasures of love and beauty bring just as many blames and sins.

Dr. Sant Singh Khalsa (Shabad OS, CC BY-SA)
Ang 1003 · Line 23

ਹਰਿ ਕਾ ਨਾਮੁ ਨਿਧਾਨੁ ਕਲਿਆਣਾ; ਸੂਖ ਸਹਜੁ ਇਹੁ ਸਾਰਾ ॥੨॥

har kaa naam nidhaan kaliaanaa; sookh sehaj ihu saaraa |2|

Punjabi

ਵਾਹਿਗੁਰੂ ਦਾ ਨਾਮ ਮੋਖਸ਼ ਦਾ ਖ਼ਜ਼ਾਨਾ ਹੈ ਇਹ ਸਮੂਹ ਆਰਾਮ ਅਤੇ ਅਡੋਲਤਾ ਹੀ ਹੈ।

Bhai Manmohan Singh (Shabad OS, CC BY-SA)

English

The Name of the Lord is the treasure of Emancipation; it is absolute peace and poise. ||2||

Dr. Sant Singh Khalsa (Shabad OS, CC BY-SA)
Ang 1003 · Line 24

ਮਾਇਆ ਰੰਗ. ਬਿਰੰਗ ਖਿਨੈ ਮਹਿ; ਜਿਉ ਬਾਦਰ ਕੀ ਛਾਇਆ ॥

maaeaa rang. birang khinai meh; jiau baadar kee chhaaeaa |

Punjabi

ਬੱਦਲ ਦੀ ਛਾਂ ਦੀ ਮਾਨੰਦ ਧਨ ਦੌਲਤ ਦੀਆਂ ਖੁਸ਼ੀਆ ਇੱਕ ਮੁਹਤ ਵਿੱਚ ਨਾਸ ਹੋ ਜਾਂਦੀਆਂ ਹਨ।

Bhai Manmohan Singh (Shabad OS, CC BY-SA)

English

The pleasures of Maya fade away in an instant, like the shade of a passing cloud.

Dr. Sant Singh Khalsa (Shabad OS, CC BY-SA)
Ang 1003 · Line 25

ਸੇ ਲਾਲ ਭਏ ਗੂੜੈ ਰੰਗਿ ਰਾਤੇ; ਜਿਨ ਗੁਰ ਮਿਲਿ. ਹਰਿ ਹਰਿ ਗਾਇਆ ॥੩॥

se laal bhe goorrai rang raate; jin gur mil. har har gaaeaa |3|

Punjabi

ਜੋ ਗੁਖ਼ਰਾਂ ਨਾਲ ਮਿਲ ਕੇ ਸਾਈਂ ਰੱਬਦਾ ਜੱਸ ਗਾਉਂਦੇ ਹਨ ਉਹ ਸੂਹੇ ਹੋ ਜਾਂਦੇ ਹਨ ਤੇ ਪੱਕੇ ਰੱਬੀ ਪ੍ਰੇਮ ਨਾਲ ਰੰਗੇ ਜਾਂਦੇ ਹਨ।

Bhai Manmohan Singh (Shabad OS, CC BY-SA)

English

They alone are dyed in the deep crimson of the Lord's Love, who meet the Guru, and sing the Praises of the Lord, Har, Har. ||3||

Dr. Sant Singh Khalsa (Shabad OS, CC BY-SA)
Ang 1003 · Line 26

ਊਚ ਮੂਚ ਅਪਾਰ ਸੁਆਮੀ; ਅਗਮ ਦਰਬਾਰਾ ॥

aooch mooch apaar suaamee; agam darabaaraa |

Punjabi

ਬੁਲੰਦ ਵੱਡਾ ਅਤੇ ਬੇਅੰਤ ਹੈ ਮੇਰਾ ਸਾਈਂ ਅਤੇ ਪਹੁੰਚ ਤੋਂ ਪਰੇ ਹੈ ਉਸ ਦੀ ਦਰਗਾਹ।

Bhai Manmohan Singh (Shabad OS, CC BY-SA)

English

My Lord and Master is lofty and exalted, grand and infinite. The Darbaar of His Court is inaccessible.

Dr. Sant Singh Khalsa (Shabad OS, CC BY-SA)
Ang 1003 · Line 27

ਨਾਮੋ ਵਡਿਆਈ ਸੋਭਾ; ਨਾਨਕ. ਖਸਮੁ ਪਿਆਰਾ ॥੪॥੭॥੧੬॥

naamo vaddiaaee sobhaa; naanak. khasam piaaraa |4|7|16|

Punjabi

ਨਾਮ ਦੇ ਰਾਹੀਂ ਹੀ ਮਾਨ ਪ੍ਰਤਿਸ਼ਟਾ ਅਤੇ ਨਾਮਵਰੀ ਪ੍ਰਾਪਤ ਹੁੰਦੇ ਹਨ ਨਾਨਕ ਨੂੰ ਸੁਆਮੀ ਨਿਹਾਇਤ ਹੀ ਲਾਡਲਾ ਹੈ।

Bhai Manmohan Singh (Shabad OS, CC BY-SA)

English

Through the Naam, glorious greatness and respect are obtained; O Nanak, my Lord and Master is my Beloved. ||4||7||16||

Dr. Sant Singh Khalsa (Shabad OS, CC BY-SA)
Ang 1003 · Line 28

ਮਾਰੂ ਮਹਲਾ ੫ ਘਰੁ ੪ ॥

maaroo mahalaa 5 ghar 4 |

Punjabi

ਮਾਰੂ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Maaroo, Fifth Mehl, Fourth House:

Dr. Sant Singh Khalsa (Shabad OS, CC BY-SA)
Ang 1003 · Line 29

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 1003 · Line 30

ਓਅੰਕਾਰਿ ਉਤਪਾਤੀ ॥

oankaar utapaatee |

Punjabi

ਇਕ ਸੁਆਮੀ ਨੇ ਹੀ ਰਚਨਾ ਰਚੀ ਹੈ।

Bhai Manmohan Singh (Shabad OS, CC BY-SA)

English

The One Universal Creator Lord created the creation.

Dr. Sant Singh Khalsa (Shabad OS, CC BY-SA)
Ang 1003 · Line 31

ਕੀਆ ਦਿਨਸੁ ਸਭ ਰਾਤੀ ॥

keea dinas sabh raatee |

Punjabi

ਉਸ ਨੇ ਹੀ ਦਿਹੁੰ ਰੈਣ ਅਤੇ ਸਾਰਾ ਕੁੱਛ ਬਣਾਇਆ ਹੈ।

Bhai Manmohan Singh (Shabad OS, CC BY-SA)

English

He made all the days and the nights.

Dr. Sant Singh Khalsa (Shabad OS, CC BY-SA)
Ang 1003 · Line 32

ਵਣੁ ਤ੍ਰਿਣੁ ਤ੍ਰਿਭਵਣ ਪਾਣੀ ॥

van trin tribhavan paanee |

Punjabi

ਜੰਗਲ, ਘਾਅ, ਤਿੰਨੇ ਲੋਕ, ਜਲ,

Bhai Manmohan Singh (Shabad OS, CC BY-SA)

English

The forests, meadows, three worlds, water,

Dr. Sant Singh Khalsa (Shabad OS, CC BY-SA)
Ang 1003 · Line 33

ਚਾਰਿ ਬੇਦ; ਚਾਰੇ ਖਾਣੀ ॥

chaar bed; chaare khaanee |

Punjabi

ਚਾਰੇ ਵੇਦ ਚਾਰੇ ਸੋਮੇ,

Bhai Manmohan Singh (Shabad OS, CC BY-SA)

English

the four Vedas, the four sources of creation,

Dr. Sant Singh Khalsa (Shabad OS, CC BY-SA)
Ang 1003 · Line 34

ਖੰਡ ਦੀਪ ਸਭਿ ਲੋਆ ॥

khandd deep sabh loaa |

Punjabi

ਉਤਪਤੀ ਦੇ ਨੌ ਖਿੱਤੇ ਸੱਤ ਬਰਿੱਆਜ਼ਮ (ਦੀਪ) ਅਤੇ ਸਾਰੀਆਂ ਪੁਰੀਆ,

Bhai Manmohan Singh (Shabad OS, CC BY-SA)

English

the countries, the continents and all the worlds,

Dr. Sant Singh Khalsa (Shabad OS, CC BY-SA)
Ang 1003 · Line 35

ਏਕ ਕਵਾਵੈ ਤੇ; ਸਭਿ ਹੋਆ ॥੧॥

ek kavaavai te; sabh hoaa |1|

Punjabi

ਸਾਰੇ ਹੀ ਸਾਈਂ ਦੇ ਇਕ ਬਚਨ ਤੋਂ ਪੈਦਾ ਹੋਏ ਸਨ।

Bhai Manmohan Singh (Shabad OS, CC BY-SA)

English

have all come from the One Word of the Lord. ||1||

Dr. Sant Singh Khalsa (Shabad OS, CC BY-SA)
Ang 1003 · Line 36

ਕਰਣੈਹਾਰਾ ਬੂਝਹੁ ਰੇ ॥

karanaihaaraa boojhahu re |

Punjabi

ਹੇ ਬੰਦੇ ਤੂੰ ਆਪਣੇ ਸਿਰਜਣਹਾਰ ਸੁਆਮੀ ਨੂੰ ਅਨੁਭਵ ਕਰ।

Bhai Manmohan Singh (Shabad OS, CC BY-SA)

English

Hey - understand the Creator Lord.

Dr. Sant Singh Khalsa (Shabad OS, CC BY-SA)
Ang 1003 · Line 37

ਸਤਿਗੁਰੁ ਮਿਲੈ, ਤ ਸੂਝੈ ਰੇ ॥੧॥ ਰਹਾਉ ॥

satigur milai, ta soojhai re |1| rahaau |

Punjabi

ਜੇਵਰ ਤੂੰ ਸੱਚੇ ਗੁਰਾ ਨਾਲ ਮਿਲ ਪਵੇ ਕੇਵਲ ਤਾ ਹੀ ਤੈਨੂੰ ਉਸ ਦੀ ਗਿਆਤ ਹੋਵੇਗੀ। ਠਹਿਰਾਉ।

Bhai Manmohan Singh (Shabad OS, CC BY-SA)

English

If you meet the True Guru, then you'll understand. ||1||Pause||

Dr. Sant Singh Khalsa (Shabad OS, CC BY-SA)
Ang 1003 · Line 38

ਤ੍ਰੈ ਗੁਣ ਕੀਆ ਪਸਾਰਾ ॥

trai gun keea pasaaraa |

Punjabi

ਸਾਰਾ ਸੰਸਾਰ ਤਿੰਨ ਹੀ ਅਵਸਥਾਵਾ ਅੰਦਰ ਖੱਚਤ ਹੈ।

Bhai Manmohan Singh (Shabad OS, CC BY-SA)

English

He formed the expanse of the entire universe from the three gunas, the three qualities.

Dr. Sant Singh Khalsa (Shabad OS, CC BY-SA)
Ang 1003 · Line 39

ਨਰਕ ਸੁਰਗ ਅਵਤਾਰਾ ॥

narak surag avataaraa |

Punjabi

ਇਹ ਦੋਜ਼ਖ ਅਤੇ ਬਹਿਸ਼ਤ ਅੰਦਰ ਪ੍ਰਵੇਸ਼ ਕਰਦਾ ਹੈ,

Bhai Manmohan Singh (Shabad OS, CC BY-SA)

English

People are incarnated in heaven and in hell.

Dr. Sant Singh Khalsa (Shabad OS, CC BY-SA)
Ang 1003 · Line 40

ਹਉਮੈ ਆਵੈ ਜਾਈ ॥

haumai aavai jaaee |

Punjabi

ਸਵੈ ਹੰਗਤਾ ਅੰਦਰ ਆਦਮੀ ਆਉਂਦਾ ਤੇ ਜਾਂਦਾ ਹੈ।

Bhai Manmohan Singh (Shabad OS, CC BY-SA)

English

In egotism, they come and go.

Dr. Sant Singh Khalsa (Shabad OS, CC BY-SA)
Ang 1003 · Line 41

ਮਨੁ ਟਿਕਣੁ; ਨ ਪਾਵੈ ਰਾਈ ॥

man ttikan; na paavai raaee |

Punjabi

ਆਤਮਾ ਨੂੰ ਇਕ ਮੁਹਤ ਭਰ ਪੀ ਠਹਿਰਣਾ ਨਹੀਂ ਮਿਲਦਾ।

Bhai Manmohan Singh (Shabad OS, CC BY-SA)

English

The mind cannot hold still, even for an instant.

Dr. Sant Singh Khalsa (Shabad OS, CC BY-SA)