Ang 1004
ਬਾਝੁ ਗੁਰੂ; ਗੁਬਾਰਾ ॥
baajh guroo; gubaaraa |
Punjabi
ਗੁਰਾਂ ਦੇ ਬਾਝੌ ਕਾਲਾ ਬੋਲਾ ਅਨੇਰਾ ਹੈ।
English
Without the Guru, there is only pitch darkness.
ਮਿਲਿ ਸਤਿਗੁਰ ਨਿਸਤਾਰਾ ॥੨॥
mil satigur nisataaraa |2|
Punjabi
ਸੱਚੇ ਗੁਰਾਂ ਨਾਲ ਮਿਲ ਕੇ ਬੰਦਾ ਪਾਰ ਉੱਤਰ ਜਾਂਦਾ ਹੈ।
English
Meeting with the True Guru, one is emancipated. ||2||
ਹਉ ਹਉ ਕਰਮ ਕਮਾਣੇ ॥
hau hau karam kamaane |
Punjabi
ਜਿੰਨੇ ਭੀ ਕੰਮ ਕਾਜ ਹੰਕਾਰ ਅਤੇ ਹੰਗਤਾ ਅੰਦਰ ਕੀਤੇ ਜਾਂਦੇ ਹਨ,
English
All the deeds done in egotism,
ਤੇ ਤੇ; ਬੰਧ ਗਲਾਣੇ ॥
te te; bandh galaane |
Punjabi
ਓਨੇ ਹੀ ਸੰਗਲ ਇਨਸਾਨ ਦੀ ਗਰਦਨ ਦੁਆਲੇ ਹਨ।
English
are just chains around the neck.
ਮੇਰੀ ਮੇਰੀ ਧਾਰੀ ॥
meree meree dhaaree |
Punjabi
ਖੁਦੀ ਤੇ ਅਪਣਤ ਕਰਨੀ,
English
Harboring self-conceit and self-interest
ਓਹਾ; ਪੈਰਿ ਲੋਹਾਰੀ ॥
ohaa; pair lohaaree |
Punjabi
ਉਹ ਆਪਣੇ ਪੈਰਾ ਨੂੰ ਲੋਹੇ ਦੀਆਂ ਬੇੜੀਆ ਪਾਉਣ ਦੀ ਮਾਨੰਦ ਹੈ।
English
is just like placing chains around one's ankles.
ਸੋ ਗੁਰ ਮਿਲਿ; ਏਕੁ ਪਛਾਣੈ ॥
so gur mil; ek pachhaanai |
Punjabi
ਜਿਸ ਦੇ ਮੱਥੇ ਉੱਤੇ ਚੰਗੇ ਨਸੀਬ ਲਿਖੇ ਹੋਏ ਹਨ,
English
He alone meets with the Guru, and realizes the One Lord,
ਜਿਸੁ ਹੋਵੈ ਭਾਗੁ ਮਥਾਣੈ ॥੩॥
jis hovai bhaag mathaanai |3|
Punjabi
ਕੇਵਲ ਉਹ ਹੀ ਗੁਰਾਂ ਨਾਲ ਮਿਲ ਕੇ ਇਕ ਸਾਂਈਆ ਨੂੰ ਸਿੰਝਾਣਦਾ ਹੈ।
English
who has such destiny written on his forehead. ||3||
ਸੋ ਮਿਲਿਆ; ਜਿ ਹਰਿ ਮਨਿ ਭਾਇਆ ॥
so miliaa; ji har man bhaaeaa |
Punjabi
ਕੇਵਲ ਉਹ ਹੀ ਸਾਈਂ ਨੂੰ ਮਿਲਦਾ ਹੈ ਜੋ ਉਸ ਦੇ ਚਿੱਤ ਨੂੰ ਚੰਗਾ ਲਗਦਾ ਹੈ।
English
He alone meets the Lord, who is pleasing to His Mind.
ਸੋ ਭੂਲਾ; ਜਿ ਪ੍ਰਭੂ ਭੁਲਾਇਆ ॥
so bhoolaa; ji prabhoo bhulaaeaa |
Punjabi
ਕੇਵਲ ਉਹ ਹੀ ਭੁਲਦਾ ਹੈ ਜਿਸ ਨੂੰ ਸੁਆਮੀ ਭੁਲਾਉਂਦਾ ਹੈ।
English
He alone is deluded, who is deluded by God.
ਨਹ ਆਪਹੁ; ਮੂਰਖੁ ਗਿਆਨੀ ॥
neh aapahu; moorakh giaanee |
Punjabi
ਆਪਣੇ ਆਪ ਨਾਂ ਕੋਈ ਬੇਸਮਝ ਹੈ ਨਾਂ ਹੀ ਸਿਆਣਾ।
English
No one, by himself, is ignorant or wise.
ਜਿ ਕਰਾਵੈ; ਸੁ ਨਾਮੁ ਵਖਾਨੀ ॥
ji karaavai; su naam vakhaanee |
Punjabi
ਜਿਸ ਤਰਾ ਸੁਆਮੀ ਬੰਦੇ ਕੋਲੋ ਕਰਾਉਂਦਾ ਹੈ ਉਸੇ ਤਰਾ ਦਾ ਹੀ ਉਸ ਦਾ ਨਾਮ ਪੈ ਜਾਂਦਾ ਹੈ।
English
He alone chants the Naam, whom the Lord inspires to do so.
ਤੇਰਾ. ਅੰਤੁ ਨ ਪਾਰਾਵਾਰਾ ॥
teraa. ant na paaraavaaraa |
Punjabi
ਤੈਂਡਾ ਹੇ ਸਾਈਂ ਕੋਈ ਓੜਕ ਇਹ ਜਾਂ ਉਹ ਕਿਨਾਰਾ ਨਹੀਂ,
English
You have no end or limitation.
ਜਨ ਨਾਨਕ; ਸਦ ਬਲਿਹਾਰਾ ॥੪॥੧॥੧੭॥
jan naanak; sad balihaaraa |4|1|17|
Punjabi
ਗੋਲਾ ਨਾਨਕ ਹਮੇਸ਼ਾਂ ਹੀ ਤੇਰੇ ਉਤੋਂ ਕੁਰਬਾਨ ਵੰਝਦਾ ਹੈ।
English
Servant Nanak is forever a sacrifice to You. ||4||1||17||
ਮਾਰੂ ਮਹਲਾ ੫ ॥
maaroo mahalaa 5 |
Punjabi
ਮਾਰੂ ਪੰਜਵੀਂ ਪਾਤਿਸ਼ਾਹੀ।
English
Maaroo, Fifth Mehl:
ਮੋਹਨੀ; ਮੋਹਿ ਲੀਏ ਤ੍ਰੈ ਗੁਨੀਆ ॥
mohanee; mohi lee trai guneea |
Punjabi
ਮਾਇਆ ਨੇ ਤਿੰਨਾ ਸੁਭਾਵਾ ਵਾਲੇ ਪ੍ਰਾਣੀਆ ਨੂੰ ਫ਼ਰੇਫਤਾ ਕਰ ਲਿਆ ਹੈ।
English
Maya, the enticer, has enticed the world of the three gunas, the three qualities.
ਲੋਭਿ ਵਿਆਪੀ; ਝੂਠੀ ਦੁਨੀਆ ॥
lobh viaapee; jhootthee duneea |
Punjabi
ਲਾਲਚ ਅੰਦਰ ਕੂੜਾ ਜਹਾਨ ਗ੍ਰਸਿਆ ਹੋਇਆ ਹੋਇਆ ਹੈ।
English
The false world is engrossed in greed.
ਮੇਰੀ ਮੇਰੀ ਕਰਿ ਕੈ ਸੰਚੀ; ਅੰਤ ਕੀ ਬਾਰ ਸਗਲ ਲੇ ਛਲੀਆ ॥੧॥
meree meree kar kai sanchee; ant kee baar sagal le chhaleea |1|
Punjabi
ਇਹ ਮੈਂਡੀ ਮਂੈਡੀ ਹੈ ਕਹਿਕੇ ਇਨਸਾਨ ਦੌਲਤ ਇਕੱਤ੍ਰ ਕਰਦਾ ਹੈ ਪਰ ਅਖ਼ੀਰ ਦੇ ਵੇਲੇ ਇਹ ਸਾਰਿਆ ਨੂੰ ਠੱਗ ਲੈਂਦੀ ਹੈ।
English
Crying out, "Mine, mine!" they collect possessions, but in the end, they are all deceived. ||1||
ਨਿਰਭਉ ਨਿਰੰਕਾਰੁ ਦਇਅਲੀਆ ॥
nirbhau nirankaar deialeea |
Punjabi
ਮਿਹਰਬਾਨ ਮਾਲਕ ਨਿਡਰ ਅਤੇ ਨਿਰ ਸਰੂਪ ਹੈ।
English
The Lord is fearless, formless and merciful.
ਜੀਅ ਜੰਤ ਸਗਲੇ ਪ੍ਰਤਿਪਲੀਆ ॥੧॥ ਰਹਾਉ ॥
jeea jant sagale pratipaleea |1| rahaau |
Punjabi
ਉਹ ਸਾਰੇ ਪ੍ਰਾਣਧਾਰੀਆ ਦੀ ਪ੍ਰਵਰਸ਼ ਕਰਦਾ ਹੈ। ਠਹਿਰਾਉ।
English
He is the Cherisher of all beings and creatures. ||1||Pause||
ਏਕੈ ਸ੍ਰਮੁ ਕਰਿ; ਗਾਡੀ ਗਡਹੈ ॥
ekai sram kar; gaaddee gaddahai |
Punjabi
ਜਮਾ ਕਰਕੇ ਕੋਈ ਇਸ ਨੂੰ ਟੋਏ ਵਿੱਚ ਦੱਬ ਦਿੰਦੇ ਹਨ।
English
Some collect wealth, and bury it in the ground.
ਏਕਹਿ ਸੁਪਨੈ ਦਾਮੁ; ਨ ਛਡਹੈ ॥
ekeh supanai daam; na chhaddahai |
Punjabi
ਕਈ ਧਨ ਨੂੰ ਸੁਫਨੇ ਵਿੱਚ ਵੀ ਨਹੀਂ ਛਡਦੇ।
English
Some cannot abandon wealth, even in their dreams.
ਰਾਜੁ ਕਮਾਇ. ਕਰੀ ਜਿਨਿ ਥੈਲੀ; ਤਾ ਕੈ ਸੰਗਿ. ਨ ਚੰਚਲਿ ਚਲੀਆ ॥੨॥
raaj kamaae. karee jin thailee; taa kai sang. na chanchal chaleea |2|
Punjabi
ਜੋ ਹਕੂਮਤ ਕਰਕੇ ਉਸ ਦੇ ਥੈਲੇ ਭਰਦਾ ਹੈ ਉਸ ਦੇ ਨਾਲ ਭੀ ਇਹ ਚੁਲਬੁਲੀ ਮਾਇਆ ਨਹੀਂ ਜਾਂਦੀ।
English
The king exercises his power, and fills his money-bags, but this fickle companion will not go along with him. ||2||
ਏਕਹਿ; ਪ੍ਰਾਣ ਪਿੰਡ ਤੇ ਪਿਆਰੀ ॥
ekeh; praan pindd te piaaree |
Punjabi
ਕਈ ਆਪਣੇ ਧਨ ਨੂੰ ਆਪਣੀ ਜ਼ਿੰਦਗੀ ਤੇ ਦੇਹ ਨਾਲੋ ਵਧੇਰੇ ਪਿਆਰ ਕਰਦੇ ਹਨ।
English
Some love this wealth even more than their body and breath of life.
ਏਕ ਸੰਚੀ; ਤਜਿ ਬਾਪ ਮਹਤਾਰੀ ॥
ek sanchee; taj baap mahataaree |
Punjabi
ਕਈ ਆਪਣੇ ਪਿਓ ਤੇ ਮਾਂ ਨੂੰ ਛੱਡ ਕੇ ਇਸ (ਮਾਇਆ) ਨੂੰ ਇਕੱਤਰ ਕਰਦੇ ਹਨ।
English
Some collect it, forsaking their fathers and mothers.
ਸੁਤ ਮੀਤ ਭ੍ਰਾਤ ਤੇ ਗੁਹਜੀ; ਤਾ ਕੈ ਨਿਕਟਿ. ਨ ਹੋਈ ਖਲੀਆ ॥੩॥
sut meet bhraat te guhajee; taa kai nikatt. na hoee khaleea |3|
Punjabi
ਕਈ ਇਸ ਨੂੰ ਆਪਣੇ ਪੁੱਤ੍ਰਾਂ, ਦੋਸਤਾਂ ਅਤੇ ਵੀਰਾਂ ਦੋਲੋਂ ਲੁਕੇ ਕੇ ਰਖਦੇ ਹਨ; ਪ੍ਰੰਤੂ ਉਨ੍ਹਾਂ ਦੇ ਨਾਲ ਵੀ ਇਹ ਨਹੀਂ ਰਹਿੰਦੀ।
English
Some hide it from their children, friends and siblings, but it will not remain with them. ||3||
ਹੋਇ ਅਉਧੂਤ; ਬੈਠੇ ਲਾਇ ਤਾਰੀ ॥
hoe aaudhoot; baitthe laae taaree |
Punjabi
ਵਿਰੱਕਤ ਹੋ, ਕਈ ਸਮਾਧੀਆਂ ਲਾ ਕੇ ਬਹਿੰਦੇ ਹਨ।
English
Some become hermits, and sit in meditative trances.
ਜੋਗੀ ਜਤੀ ਪੰਡਿਤ ਬੀਚਾਰੀ ॥
jogee jatee panddit beechaaree |
Punjabi
ਕਈ ਯੋਗੀ, ਬ੍ਰਹਮਚਾਰੀ, ਵਿਦਵਾਨ ਅਤੇ ਵੀਚਾਰਵਾਨ ਹਨ।
English
Some are Yogis, celibates, religious scholars and thinkers.
ਗ੍ਰਿਹਿ ਮੜੀ ਮਸਾਣੀ. ਬਨ ਮਹਿ ਬਸਤੇ; ਊਠਿ ਤਿਨਾ ਕੈ ਲਾਗੀ ਪਲੀਆ ॥੪॥
grihi marree masaanee. ban meh basate; aootth tinaa kai laagee paleea |4|
Punjabi
ਕਈ ਘਰਾਂ, ਕਬਰਸਤਾਨਾਂ, ਸਮਸ਼ਾਨ ਭੂਮੀਆਂ ਅਤੇ ਜੰਗਲਾਂ ਅੰਦਰ ਰਹਿੰਦੇ ਹਨ। ਉੱਠ ਕੇ ਮਾਇਆ ਉਨ੍ਹਾਂ ਦੇ ਪੱਲੇ ਨੂੰ ਚਿਮੜ ਜਾਂਦੀ ਹੈ।
English
Some dwell in homes, graveyards, cremation grounds and forests; but Maya still clings to them there. ||4||
ਕਾਟੇ ਬੰਧਨ; ਠਾਕੁਰਿ ਜਾ ਕੇ ॥
kaatte bandhan; tthaakur jaa ke |
Punjabi
ਜਿਸ ਦੀਆਂ ਬੇੜੀਆਂ ਪ੍ਰਭੂ ਨੇ ਵੱਢ ਛੱਡੀਆਂ ਹਨ;
English
When the Lord and Master releases one from his bonds,
ਹਰਿ ਹਰਿ ਨਾਮੁ; ਬਸਿਓ ਜੀਅ ਤਾ ਕੈ ॥
har har naam; basio jeea taa kai |
Punjabi
ਉਸ ਦੇ ਮਨ ਅੰਦਰ ਸੁਆਮੀ ਵਾਹਿਗੁਰੂ ਦਾ ਨਾਮ ਟਿਕ ਜਾਂਦਾ ਹੈ।
English
the Name of the Lord, Har, Har, comes to dwell in his soul.
ਸਾਧਸੰਗਿ. ਭਏ ਜਨ ਮੁਕਤੇ; ਗਤਿ ਪਾਈ ਨਾਨਕ. ਨਦਰਿ ਨਿਹਲੀਆ ॥੫॥੨॥੧੮॥
saadhasang. bhe jan mukate; gat paaee naanak. nadar nihaleea |5|2|18|
Punjabi
ਸਤਿਸੰਗਤ ਨਾਲ ਜੁੜ ਕੇ ਰੱਬ ਗੋਲੇ ਬੰਦਖ਼ਲਾਸ ਹੋ ਜਾਂਦੇ ਹਨ ਉਹ ਮੋਖਸ਼ ਥੀ ਵੰਝਦੇ ਹਨ ਅਤੇ ਪ੍ਰਭੂ ਦੀ ਦਇਆ ਦੁਆਰਾ ਗਦਗਦ ਹੁੰਦੇ ਹਨ।
English
In the Saadh Sangat, the Company of the Holy, His humble servants are liberated; O Nanak, they are redeemed and enraptured by the Lord's Glance of Grace. ||5||2||18||
ਮਾਰੂ ਮਹਲਾ ੫ ॥
maaroo mahalaa 5 |
Punjabi
ਮਾਰੂ ਪੰਜਵੀਂ ਪਾਤਿਸ਼ਾਹੀ।
English
Maaroo, Fifth Mehl:
ਸਿਮਰਹੁ; ਏਕੁ ਨਿਰੰਜਨ ਸੋਊ ॥
simarahu; ek niranjan soaoo |
Punjabi
ਤੂੰ ਉਸ ਇਕ ਪਵਿੱਤ੍ਰ ਪ੍ਰਭੂ ਦਾ ਆਰਾਧਨ ਕਰ,
English
Meditate in remembrance on the One Immaculate Lord.
ਜਾ ਤੇ; ਬਿਰਥਾ ਜਾਤ. ਨ ਕੋਊ ॥
jaa te; birathaa jaat. na koaoo |
Punjabi
ਜਿਸ ਪਾਸੋਂ ਕੋਈ ਭੀ ਖਾਲੀ ਹੱਥੀਂ ਨਹੀਂ ਮੁੜਦਾ।
English
No one is turned away from Him empty-handed.
ਮਾਤ ਗਰਭ ਮਹਿ; ਜਿਨਿ ਪ੍ਰਤਿਪਾਰਿਆ ॥
maat garabh meh; jin pratipaariaa |
Punjabi
ਜਿਸ ਨੇ ਤੇਰੀ, ਤੇਰੀ ਮਾਂ ਦੇ ਪੇਟ ਵਿੱਚ ਪਾਲਣਾ ਪੋਸਣਾ ਕੀਤੀ,
English
He cherished and preserved you in your mother's womb;
ਜੀਉ ਪਿੰਡੁ ਦੇ; ਸਾਜਿ ਸਵਾਰਿਆ ॥
jeeo pindd de; saaj savaariaa |
Punjabi
ਅਤੇ ਤੈਨੂੰ ਆਤਮਾ ਤੇ ਦੇਹ ਦੇ ਕੇ ਸ਼ਸ਼ੋਭਤ ਕੀਤਾ;
English
He blessed you with body and soul, and embellished you.
ਸੋਈ ਬਿਧਾਤਾ; ਖਿਨੁ ਖਿਨੁ ਜਪੀਐ ॥
soee bidhaataa; khin khin japeeai |
Punjabi
ਤੂੰ ਉਸ ਸਿਰਜਣਹਾਰ ਨੂੰ ਹਰ ਮੁਹਤ ਯਾਦ ਕਰ।
English
Each and every instant, meditate on that Creator Lord.
ਜਿਸੁ ਸਿਮਰਤ; ਅਵਗੁਣ ਸਭਿ ਢਕੀਐ ॥
jis simarat; avagun sabh dtakeeai |
Punjabi
ਉਹ ਐਸਾ ਹੈ ਜਿਹਦਾ ਆਰਾਧਨ ਕਰਨ ਦੁਆਰਾ ਸਾਰੀਆਂ ਬਦੀਆਂ ਕੱਜੀਆਂ ਜਾਂਦੀਆਂ ਹਨ।
English
Meditating in remembrance on Him, all faults and mistakes are covered.
ਚਰਣ ਕਮਲ; ਉਰ ਅੰਤਰਿ ਧਾਰਹੁ ॥
charan kamal; ur antar dhaarahu |
Punjabi
ਤੂੰ ਪ੍ਰਭੂ ਦੇ ਕੰਵਲ ਚਰਨ ਆਪਣੇ ਹਿਰਦੇ ਅੰਦਰ ਟਿਕਾ,
English
Enshrine the Lord's lotus feet deep within the nucleus of your self.
ਬਿਖਿਆ ਬਨ ਤੇ; ਜੀਉ ਉਧਾਰਹੁ ॥
bikhiaa ban te; jeeo udhaarahu |
Punjabi
ਅਤੇ ਆਪਣੀ ਆਤਮਾ ਨੂੰ ਵਿਸ਼ਿਆਂ ਦੇ ਪਾਣੀ ਤੋਂ ਬਚਾ।
English
Save your soul from the waters of corruption.
ਕਰਣ ਪਲਾਹ ਮਿਟਹਿ ਬਿਲਲਾਟਾ ॥
karan palaah mitteh bilalaattaa |
Punjabi
ਤੇਰੇ ਕੀਰਣੇ ਤੇ ਵਿਰਲਾਪ ਮੁਕ ਜਾਣਗੇ ਅਤੇ,
English
Your cries and shrieks shall be ended;
ਜਪਿ ਗੋਵਿਦ; ਭਰਮੁ ਭਉ ਫਾਟਾ ॥
jap govid; bharam bhau faattaa |
Punjabi
ਤੇਰਾ ਸੰਦੇਹ ਅਤੇ ਡਰ ਦੂਰ ਹੋ ਜਾਣਗੇ, ਸ਼੍ਰਿਸ਼ਟੀ ਦੇ ਸੁਆਮੀ ਦਾ ਸਿਮਰਨ ਕਰਨ ਦੁਆਰਾ।
English
meditating on the Lord of the Universe, your doubts and fears shall be dispelled.
ਸਾਧਸੰਗਿ; ਵਿਰਲਾ ਕੋ ਪਾਏ ॥
saadhasang; viralaa ko paae |
Punjabi
ਕੋਈ ਟਾਂਵਾਂ ਟੱਲਾ ਪ੍ਰਾਨੀ ਹੀ ਸਤਿਸੰਗਤ ਨੂੰ ਪ੍ਰਾਪਤ ਹੁੰਦਾ ਹੈ।
English
Rare is that being, who finds the Saadh Sangat, the Company of the Holy.
ਨਾਨਕੁ. ਤਾ ਕੈ; ਬਲਿ ਬਲਿ ਜਾਏ ॥੧॥
naanak. taa kai; bal bal jaae |1|
Punjabi
ਉਸ ਉਤੋਂ ਨਾਨਕ ਕੁਰਬਾਨ, ਕੁਰਬਾਨ ਵੰਝਦਾ ਹੈ।
English
Nanak is a sacrifice, a sacrifice to Him. ||1||
ਰਾਮ ਨਾਮੁ; ਮਨਿ ਤਨਿ ਆਧਾਰਾ ॥
raam naam; man tan aadhaaraa |
Punjabi
ਸਾਈਂ ਦਾ ਨਾਮ ਮੇਰੀ ਜਿੰਦੜੀ ਤੇ ਦੇਹ ਦਾ ਆਸਰਾ ਹੈ।
English
The Lord's Name is the support of my mind and body.
ਜੋ ਸਿਮਰੈ; ਤਿਸ ਕਾ ਨਿਸਤਾਰਾ ॥੧॥ ਰਹਾਉ ॥
jo simarai; tis kaa nisataaraa |1| rahaau |
Punjabi
ਜੇ ਕੋਈ ਭੀ ਇਸ ਦਾ ਆਰਾਧਨ ਕਰਦਾ ਹੈ, ਉਸ ਦਾ ਪਾਰ ਉਤਾਰਾ ਹੋ ਜਾਂਦਾ ਹੈ। ਠਹਿਰਾਉ।
English
Whoever meditates on Him is emancipated. ||1||Pause||
ਮਿਥਿਆ ਵਸਤੁ; ਸਤਿ ਕਰਿ ਮਾਨੀ ॥
mithiaa vasat; sat kar maanee |
Punjabi
ਕੂੜੀ ਸ਼ੈ ਨੂੰ ਉਹ ਸੱਚੀ ਕਰ ਕੇ ਜਾਣਦਾ ਹੈ।
English
He believes that the false thing is true.
ਹਿਤੁ ਲਾਇਓ; ਸਠ ਮੂੜ ਅਗਿਆਨੀ ॥
hit laaeo; satth moorr agiaanee |
Punjabi
ਬੇਸਮਝ ਤੇ ਮੂਰਖ ਬੁਧੂ ਇਸ ਨਾਲ ਪਿਆਰ ਪਾ ਲੈਂਦਾ ਹੈ।
English
The ignorant fool falls in love with it.
ਕਾਮ ਕ੍ਰੋਧ ਲੋਭ ਮਦ ਮਾਤਾ ॥
kaam krodh lobh mad maataa |
Punjabi
ਉਹ ਵਿਸ਼ੇ ਭੋਗ, ਗੁੱਸੇ ਅਤੇ ਲਾਲਚ ਦੀ ਸ਼ਰਾਬ ਨਾਲ ਮਤਵਾਲਾ ਹੋਇਆ ਹੋਇਆ ਹੈ,
English
He is intoxicated with the wine of sexual desire, anger and greed;
ਕਉਡੀ ਬਦਲੈ; ਜਨਮੁ ਗਵਾਤਾ ॥
kauddee badalai; janam gavaataa |
Punjabi
ਅਤੇ ਇਕ ਕੌਡੀ ਦੇ ਵਟਾਦਰੇ ਵਿੱਚ ਆਪਣਾ ਮਨੁੱਖੀ-ਜੀਵਨ ਗਵਾ ਲੈਂਦਾ ਹੈ।
English
he loses this human life in exchance for a mere shell.
ਅਪਨਾ ਛੋਡਿ; ਪਰਾਇਐ ਰਾਤਾ ॥
apanaa chhodd; paraaeiai raataa |
Punjabi
ਉਹ ਆਪਣੀ ਨਿੱਜ ਦੀ ਵਸਤੂ ਤਿਆਗ ਦਿੰਦਾ ਹੈ ਤੇ ਹੋਰਸ ਨੂੰ ਪਿਆਰ ਕਰਦਾ ਹੈ।
English
He abandons his own, and loves that of others.
ਮਾਇਆ ਮਦ; ਮਨ ਤਨ ਸੰਗਿ ਜਾਤਾ ॥
maaeaa mad; man tan sang jaataa |
Punjabi
ਮੋਹਨੀ ਨਾਲ ਨਸ਼ਈ ਹੋਇਆ ਹੋਇਆ ਉਸ ਦਾ ਮਨੂਆ ਸਦਾ ਹੀ ਦੇਹ ਦਾ ਖਿਆਲ ਕਰਦਾ ਹੈ।
English
His mind and body are permeated with the intoxication of Maya.
ਤ੍ਰਿਸਨ. ਨ ਬੂਝੈ; ਕਰਤ ਕਲੋਲਾ ॥
trisan. na boojhai; karat kalolaa |
Punjabi
ਉਸ ਦੀ ਖਾਹਿਸ਼ ਮਿਟਦੀ ਨਹੀਂ ਅਤੇ ਉਹ ਰੰਗ ਰਲੀਆਂ ਮਾਣਦਾ ਹੈ।
English
His thirsty desires are not quenched, although he indulges in pleasures.
ਊਣੀ ਆਸ; ਮਿਥਿਆ ਸਭਿ ਬੋਲਾ ॥
aoonee aas; mithiaa sabh bolaa |
Punjabi
ਉਸ ਦੀ ਉਮੈਦ ਪੂਰਨ ਨਹੀਂ ਹੁੰਦੀ ਅਤੇ ਬੇਫਾਇਦਾ ਹੈ ਉਸ ਦੀ ਸਾਰੀ ਗਲ-ਬਾਤ।
English
His hopes are not fulfilled, and all his words are false.
ਆਵਤ ਇਕੇਲਾ; ਜਾਤ ਇਕੇਲਾ ॥
aavat ikelaa; jaat ikelaa |
Punjabi
ਇਨਸਾਨ ਕੱਲਮਕੱਲ ਆਉਂਦਾ ਹੈ ਤੇ ਕੱਲਮਕੱਲਾ ਜਾਂਦਾ ਹੈ।
English
He comes alone, and he goes alone.