Ekam
Guru Granth Sahib

Ang 1011

Ang 1011 · Line 1

ਗੁਰ ਪੂਰੇ ਸਾਬਾਸਿ ਹੈ; ਕਾਟੈ ਮਨ ਪੀਰਾ ॥੨॥

gur poore saabaas hai; kaattai man peeraa |2|

Punjabi

ਸਮੂਹ ਵਡਿਆਈ ਪੂਰਨ ਗੁਰਦੇਵ ਜੀ ਨੂੰ ਹੈ ਜਿਨ੍ਹਾਂ ਨੇ ਮੇਰੇ ਚਿੱਤ ਦਾ ਰੰਜ ਦੂਰ ਕਰ ਦਿੱਤਾ ਹੈ।

Bhai Manmohan Singh (Shabad OS, CC BY-SA)

English

The Perfect Guru is honored and celebrated; He has taken away the pains of my mind. ||2||

Dr. Sant Singh Khalsa (Shabad OS, CC BY-SA)
Ang 1011 · Line 2

ਲਾਲਾ ਗੋਲਾ ਧਣੀ ਕੋ; ਕਿਆ ਕਹਉ ਵਡਿਆਈਐ ॥

laalaa golaa dhanee ko; kiaa khau vaddiaaeeai |

Punjabi

ਮੈਂ ਆਪਣੇ ਮਾਲਕ ਦਾ ਨੌਕਰ ਅਤੇ ਨਫ਼ਰ ਹਾਂ। ਉਸ ਦੀ ਉਪਮਾ ਮੈਂ ਕੀ ਆਖ ਸਕਦਾ ਹਾਂ।

Bhai Manmohan Singh (Shabad OS, CC BY-SA)

English

I am the servant and slave of my Master; what glorious greatness of His can I describe?

Dr. Sant Singh Khalsa (Shabad OS, CC BY-SA)
Ang 1011 · Line 3

ਭਾਣੈ ਬਖਸੇ ਪੂਰਾ ਧਣੀ; ਸਚੁ ਕਾਰ ਕਮਾਈਐ ॥

bhaanai bakhase pooraa dhanee; sach kaar kamaaeeai |

Punjabi

ਜਿਸ ਨੂ ਮੁੰਕਮਲ ਮਾਲਕ ਆਪਣੀ ਰਜ਼ਾ ਅੰਦਰ ਮਾਫ਼ ਕਰ ਦਿੰਦਾ ਹੈ, ਉਹ ਸੱਚੇ ਅਮਲ ਕਮਾਉਂਦਾ ਹੈ।

Bhai Manmohan Singh (Shabad OS, CC BY-SA)

English

The Perfect Master, by the Pleasure of His Will, forgives, and then one practices Truth.

Dr. Sant Singh Khalsa (Shabad OS, CC BY-SA)
Ang 1011 · Line 4

ਵਿਛੁੜਿਆ ਕਉ ਮੇਲਿ ਲਏ; ਗੁਰ ਕਉ ਬਲਿ ਜਾਈਐ ॥੩॥

vichhurriaa kau mel le; gur kau bal jaaeeai |3|

Punjabi

ਕੁਰਬਾਨ ਹਾਂ ਮੈਂ ਗੁਰਾਂ ਉਤੋਂ ਜੋ ਵਿਛੁੰਨਿਆਂ ਨੂੰ ਸਾਹਿਬ ਨਾਲ ਮਿਲਾ ਦਿੰਦੇ ਹਨ।

Bhai Manmohan Singh (Shabad OS, CC BY-SA)

English

I am a sacrifice to my Guru, who re-unites the separated ones. ||3||

Dr. Sant Singh Khalsa (Shabad OS, CC BY-SA)
Ang 1011 · Line 5

ਲਾਲੇ ਗੋਲੇ. ਮਤਿ ਖਰੀ; ਗੁਰ ਕੀ ਮਤਿ ਨੀਕੀ ॥

laale gole. mat kharee; gur kee mat neekee |

Punjabi

ਸ੍ਰੇਸ਼ਟ ਹੈ ਸਮਝ ਗੁਰਦੇਵ ਜੀ ਦੀ ਅਤੇ ਉਨ੍ਹਾਂ ਦੇ ਰਾਹੀਂ ਉਨ੍ਹਾਂ ਦੇ ਫ਼ਰਮਾਂਬਰਦਾਰ ਸੇਵਕ ਦੀ ਸਮਝ ਭੀ ਚੰਗੀ ਹੋ ਗਈ ਹੈ।

Bhai Manmohan Singh (Shabad OS, CC BY-SA)

English

The intellect of His servant and slave is noble and true; it is made so by the Guru's intellect.

Dr. Sant Singh Khalsa (Shabad OS, CC BY-SA)
Ang 1011 · Line 6

ਸਾਚੀ ਸੁਰਤਿ ਸੁਹਾਵਣੀ; ਮਨਮੁਖ ਮਤਿ ਫੀਕੀ ॥

saachee surat suhaavanee; manamukh mat feekee |

Punjabi

ਸੁੰਦਰ ਹੈ ਅਨੁਭਵ ਸੱਚੇ ਪੁਰਸ਼ ਦਾ ਅਤੇ ਫਿਕਲੀ ਹੈ ਅਕਲ ਮਨਮਤੀਏ ਦੀ।

Bhai Manmohan Singh (Shabad OS, CC BY-SA)

English

The intuition of those who are true is beautiful; the intellect of the self-willed manmukh is insipid.

Dr. Sant Singh Khalsa (Shabad OS, CC BY-SA)
Ang 1011 · Line 7

ਮਨੁ ਤਨੁ ਤੇਰਾ. ਤੂ ਪ੍ਰਭੂ; ਸਚੁ ਧੀਰਕ. ਧੁਰ ਕੀ ॥੪॥

man tan teraa. too prabhoo; sach dheerak. dhur kee |4|

Punjabi

ਮੇਰੀ ਜਿੰਦੜੀ ਤੇ ਦੇਹ ਤੇਰੀ ਮਲਕੀਅਤ ਹਨ ਤੇ ਤੂੰ ਮੇਰਾ ਸਾਈਂ ਹੈਂ। ਐਨ ਆਰੰਭ ਤੋਂ ਕੇਵਲ ਸੱਚੇ ਹੀ ਮੇਰਾ ਆਸਰਾ ਹੈ।

Bhai Manmohan Singh (Shabad OS, CC BY-SA)

English

My mind and body belong to You, God; from the very beginning, Truth has been my only support. ||4||

Dr. Sant Singh Khalsa (Shabad OS, CC BY-SA)
Ang 1011 · Line 8

ਸਾਚੈ ਬੈਸਣੁ ਉਠਣਾ; ਸਚੁ ਭੋਜਨੁ ਭਾਖਿਆ ॥

saachai baisan utthanaa; sach bhojan bhaakhiaa |

Punjabi

ਸੱਚ ਅੰਦਰ ਮੈਂ ਬਹਿੰਦਾ ਤੇ ਖੜੋਦਾਂ ਹਾਂ ਅਤੇ ਸੱਚ ਨੂੰ ਹੀ ਮੈਂ ਛਕਦਾ ਤੇ ਬੋਲਦਾ ਹਾਂ।

Bhai Manmohan Singh (Shabad OS, CC BY-SA)

English

In Truth I sit and stand; I eat and speak the Truth.

Dr. Sant Singh Khalsa (Shabad OS, CC BY-SA)
Ang 1011 · Line 9

ਚਿਤਿ ਸਚੈ. ਵਿਤੋ ਸਚਾ; ਸਾਚਾ ਰਸੁ ਚਾਖਿਆ ॥

chit sachai. vito sachaa; saachaa ras chaakhiaa |

Punjabi

ਮੈਂ ਸੱਚ ਨੂੰ ਆਪਣੇ ਹਿਰਦੇ ਵਿੱਚ ਟਿਕਾਉਂਦਾ ਹਾਂ, ਸੱਚ ਦੀ ਦੌਲਤ ਨੂੰ ਇਕੱਤਰ ਕਰਦਾ ਹਾਂ ਅਤੇ ਸੱਚ ਦੇ ਅੰਮ੍ਰਿਤ ਨੂੰ ਪਾਨ ਕਰਦਾ ਹਾਂ।

Bhai Manmohan Singh (Shabad OS, CC BY-SA)

English

With Truth in my consciousness, I gather the wealth of Truth, and drink in the sublime essence of Truth.

Dr. Sant Singh Khalsa (Shabad OS, CC BY-SA)
Ang 1011 · Line 10

ਸਾਚੈ ਘਰਿ ਸਾਚੈ ਰਖੇ; ਗੁਰ ਬਚਨਿ ਸੁਭਾਖਿਆ ॥੫॥

saachai ghar saachai rakhe; gur bachan subhaakhiaa |5|

Punjabi

ਮੈਂ ਸ੍ਰੇਸ਼ਟ ਗੁਰਬਾਣੀ ਨੂੰ ਉਚਾਰਦਾ ਹਾਂ ਅਤੇ ਤੂੰ ਹੇ ਸੱਚੇ ਸਾਹਿਬ! ਮੈਨੂੰ ਆਪਣੇ ਸੱਚੇ ਮੰਦਰ ਵਿੱਚ ਰਖਦਾ ਹੈਂ।

Bhai Manmohan Singh (Shabad OS, CC BY-SA)

English

In the home of Truth, the True Lord protects me; I speak the Words of the Guru's Teachings with love. ||5||

Dr. Sant Singh Khalsa (Shabad OS, CC BY-SA)
Ang 1011 · Line 11

ਮਨਮੁਖ ਕਉ ਆਲਸੁ ਘਣੋ; ਫਾਥੇ ਓਜਾੜੀ ॥

manamukh kau aalas ghano; faathe ojaarree |

Punjabi

ਅਧਰਮੀ ਸਾਈਂ ਦੇ ਨਾਮ ਨੂੰ ਸਿਮਰਨ ਵਿੱਚ ਬਹੁਤੀ ਸੁਸਤੀ ਕਰਦਾ ਹੈ ਤੇ ਇਸ ਲਈ ਉਜਾੜ ਬੀਆਬਾਨ ਵਿੱਚ ਫਸ ਜਾਂਦਾ ਹੈ।

Bhai Manmohan Singh (Shabad OS, CC BY-SA)

English

The self-willed manmukh is very lazy; he is trapped in the wilderness.

Dr. Sant Singh Khalsa (Shabad OS, CC BY-SA)
Ang 1011 · Line 12

ਫਾਥਾ ਚੁਗੈ. ਨਿਤ ਚੋਗੜੀ; ਲਗਿ ਬੰਧੁ ਵਿਗਾੜੀ ॥

faathaa chugai. nit chogarree; lag bandh vigaarree |

Punjabi

ਪਾਪਾਂ ਦੇ ਚੋਗੇ ਦਾ ਜਿਸ ਨੂੰ ਉਹ ਸਦੀਵ ਹੀ ਚੁਗਦਾ ਹੈ, ਲੁਭਾਇਮਾਨ ਕੀਤਾ ਹੋਇਆ, ਉਹ ਕੁੜਿਕੀ ਵਿੱਚ ਫਸ ਜਾਂਦਾ ਹੈ ਅਤੇ ਸੁਆਮੀ ਨਾਲ ਆਪਣਾ ਸੰਬੰਧ ਖ਼ਰਾਬ ਕਰ ਲੈਂਦਾ ਹੈ।

Bhai Manmohan Singh (Shabad OS, CC BY-SA)

English

He is drawn to the bait, and continually pecking at it, he is trapped; his link to the Lord is ruined.

Dr. Sant Singh Khalsa (Shabad OS, CC BY-SA)
Ang 1011 · Line 13

ਗੁਰ ਪਰਸਾਦੀ ਮੁਕਤੁ ਹੋਇ; ਸਾਚੇ ਨਿਜ ਤਾੜੀ ॥੬॥

gur parasaadee mukat hoe; saache nij taarree |6|

Punjabi

ਗੁਰਾਂ ਦੀ ਦਇਆ ਦੁਆਰਾ ਆਪਣੇ ਸੰਚੇ ਸਾਹਿਬ ਨਾਲ ਇਕਸੁਰ ਹੋਣ ਦੁਆਰਾ ਉਹ ਮੁਕਤ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

By Guru's Grace, one is liberated, absorbed in the primal trance of Truth. ||6||

Dr. Sant Singh Khalsa (Shabad OS, CC BY-SA)
Ang 1011 · Line 14

ਅਨਹਤਿ ਲਾਲਾ ਬੇਧਿਆ; ਪ੍ਰਭ ਹੇਤਿ ਪਿਆਰੀ ॥

anahat laalaa bedhiaa; prabh het piaaree |

Punjabi

ਪ੍ਰਭੂ ਦਾ ਗੋਲਾ ਆਪਣੇ ਪ੍ਰਭੂ ਦੀ ਪ੍ਰੀਤ ਤੇ ਪਿਰਹੜੀ ਨਾਲ ਲਗਾਤਾਰ ਵਿੰਨ੍ਹਿਆ ਰਹਿੰਦਾ ਹੈ।

Bhai Manmohan Singh (Shabad OS, CC BY-SA)

English

His slave remains continually pierced through with love and affection for God.

Dr. Sant Singh Khalsa (Shabad OS, CC BY-SA)
Ang 1011 · Line 15

ਬਿਨੁ ਸਾਚੇ. ਜੀਉ ਜਲਿ ਬਲਉ; ਝੂਠੇ ਵੇਕਾਰੀ ॥

bin saache. jeeo jal blau; jhootthe vekaaree |

Punjabi

ਸੱਚੇ ਨਾਮ ਦੇ ਬਾਝੇ, ਕੂੜੇ ਪਾਪੀ ਪੂਰਸ਼ ਦੀ ਆਤਮਾ ਸੜ ਕੇ ਸੁਆਹ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

Without the True Lord, the soul of the false, corrupt person is burnt to ashes.

Dr. Sant Singh Khalsa (Shabad OS, CC BY-SA)
Ang 1011 · Line 16

ਬਾਦਿ ਕਾਰਾ. ਸਭਿ ਛੋਡੀਆ; ਸਾਚੀ ਤਰੁ ਤਾਰੀ ॥੭॥

baad kaaraa. sabh chhoddeea; saachee tar taaree |7|

Punjabi

ਸਾਰੇ ਮੰਦੇ ਅਮਲਾਂ ਨੂੰ ਤਿਆਗ ਕੇ ਪ੍ਰਾਣੀ ਸੱਚ ਦੀ ਬੇੜੀ ਤੇ ਚੜ੍ਹ ਕੇ ਸੰਸਾਰ-ਨਦੀ ਤੋਂ ਪਾਰ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

Abandoning all evil actions, he crosses over in the boat of Truth. ||7||

Dr. Sant Singh Khalsa (Shabad OS, CC BY-SA)
Ang 1011 · Line 17

ਜਿਨੀ ਨਾਮੁ ਵਿਸਾਰਿਆ; ਤਿਨਾ ਠਉਰ. ਨ ਠਾਉ ॥

jinee naam visaariaa; tinaa tthaur. na tthaau |

Punjabi

ਜੋ ਨਾਮ ਨੂੰ ਭੁਲਾਉਂਦੇ ਹਨ ਉਨ੍ਹਾਂ ਨੂੰ ਆਰਾਮ ਦਾ ਕੋਈ ਥਾਂ ਤੇ ਟਿਕਾਣਾ ਨਹੀਂ ਮਿਲਦਾ।

Bhai Manmohan Singh (Shabad OS, CC BY-SA)

English

Those who have forgotten the Naam have no home, no place of rest.

Dr. Sant Singh Khalsa (Shabad OS, CC BY-SA)
Ang 1011 · Line 18

ਲਾਲੈ ਲਾਲਚੁ ਤਿਆਗਿਆ; ਪਾਇਆ ਹਰਿ ਨਾਉ ॥

laalai laalach tiaagiaa; paaeaa har naau |

Punjabi

ਆਪਣੇ ਲੋਭ ਨੂੰ ਛੱਡ ਕੇ, ਪ੍ਰਭੂ ਦਾ ਨਫ਼ਰ ਪ੍ਰਭੂ ਦਾ ਨਾਮ ਪ੍ਰਾਪਤ ਕਰ ਲੈਂਦਾ ਹੈ।

Bhai Manmohan Singh (Shabad OS, CC BY-SA)

English

The Lord's slave renounces greed and attachment, and obtains the Lord's Name.

Dr. Sant Singh Khalsa (Shabad OS, CC BY-SA)
Ang 1011 · Line 19

ਤੂ ਬਖਸਹਿ. ਤਾ ਮੇਲਿ ਲੈਹਿ; ਨਾਨਕ. ਬਲਿ ਜਾਉ ॥੮॥੪॥

too bakhaseh. taa mel laihi; naanak. bal jaau |8|4|

Punjabi

ਜੇਕਰ ਤੂੰ ਮਾਫ਼ ਕਰ ਦੇਵੇਂ, ਕੇਵਲ ਤਦ ਹੀ ਤੂੰ ਪ੍ਰਾਣੀ ਨੂੰ ਆਪਣੇ ਨਾਲ ਮਿਲਾਉਂਦਾ ਹੈਂ, ਹੇ ਸੁਆਮੀ! ਤੇਰੇ ਉਤੋਂ ਨਾਨਕ ਘੋਲੀ ਵੰਝਦਾ ਹੈ।

Bhai Manmohan Singh (Shabad OS, CC BY-SA)

English

If You forgive him, Lord, then He is united with You; Nanak is a sacrifice. ||8||4||

Dr. Sant Singh Khalsa (Shabad OS, CC BY-SA)
Ang 1011 · Line 20

ਮਾਰੂ ਮਹਲਾ ੧ ॥

maaroo mahalaa 1 |

Punjabi

ਮਾਰੂ ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Maaroo, First Mehl:

Dr. Sant Singh Khalsa (Shabad OS, CC BY-SA)
Ang 1011 · Line 21

ਲਾਲੈ. ਗਾਰਬੁ ਛੋਡਿਆ; ਗੁਰ ਕੈ ਭੈ ਸਹਜਿ ਸੁਭਾਈ ॥

laalai. gaarab chhoddiaa; gur kai bhai sehaj subhaaee |

Punjabi

ਗੁਰਾਂ ਦੇ ਡਰ ਅੰਦਰ, ਰੱਬ ਦੇ ਗੋਲਾ ਸੁਖੈਨ ਹੀ ਆਪਣੀ ਸਵੈ-ਹੰਗਤਾ ਨੂੰ ਤਿਆਗ ਦਿੰਦਾ ਹੈ।

Bhai Manmohan Singh (Shabad OS, CC BY-SA)

English

The Lord's slave renounces his egotistical pride, through the Guru's Fear, intuitively and easily.

Dr. Sant Singh Khalsa (Shabad OS, CC BY-SA)
Ang 1011 · Line 22

ਲਾਲੈ. ਖਸਮੁ ਪਛਾਣਿਆ; ਵਡੀ ਵਡਿਆਈ ॥

laalai. khasam pachhaaniaa; vaddee vaddiaaee |

Punjabi

ਵਿਸ਼ਾਲ ਹੈ ਵਿਸ਼ਾਲਤਾ ਰੱਬ ਦੇ ਗੋਲੇ ਦੀ, ਜੋ ਆਪਣੇ ਸੁਆਮੀ ਨੂੰ ਅਨੁਭਵ ਕਰਦਾ ਹੈ।

Bhai Manmohan Singh (Shabad OS, CC BY-SA)

English

The slave realizes his Lord and Master; glorious is his greatness!

Dr. Sant Singh Khalsa (Shabad OS, CC BY-SA)
Ang 1011 · Line 23

ਖਸਮਿ ਮਿਲਿਐ ਸੁਖੁ ਪਾਇਆ; ਕੀਮਤਿ ਕਹਣੁ. ਨ ਜਾਈ ॥੧॥

khasam miliai sukh paaeaa; keemat kehan. na jaaee |1|

Punjabi

ਆਪਣੇ ਸੁਆਮੀ ਨਾਲ ਮਿਲ ਕੇ ਬੰਦੇ ਨੂੰ ਆਰਾਮ ਪ੍ਰਾਪਤ ਹੋ ਜਾਂਦਾ ਹੈ, ਜਿਸ ਦਾ ਮੁਲ ਪਾਇਆ ਨਹੀਂ ਜਾ ਸਕਦਾ।

Bhai Manmohan Singh (Shabad OS, CC BY-SA)

English

Meeting with his Lord and Master, he finds peace; His value cannot be desribed. ||1||

Dr. Sant Singh Khalsa (Shabad OS, CC BY-SA)
Ang 1011 · Line 24

ਲਾਲਾ ਗੋਲਾ ਖਸਮ ਕਾ; ਖਸਮੈ ਵਡਿਆਈ ॥

laalaa golaa khasam kaa; khasamai vaddiaaee |

Punjabi

ਮੈਂ ਮਾਲਕ ਦਾ ਨਫ਼ਰ ਤੇ ਨੌਕਰ ਹਾਂ ਅਤੇ ਸਾਰੀ ਬਜ਼ੁਰਗੀ ਮਾਲਕ ਅੰਦਰ ਹੀ ਹੈ।

Bhai Manmohan Singh (Shabad OS, CC BY-SA)

English

I am the slave and servant of my Lord and Master; all glory is to my Master.

Dr. Sant Singh Khalsa (Shabad OS, CC BY-SA)
Ang 1011 · Line 25

ਗੁਰ ਪਰਸਾਦੀ ਉਬਰੇ; ਹਰਿ ਕੀ ਸਰਣਾਈ ॥੧॥ ਰਹਾਉ ॥

gur parasaadee ubare; har kee saranaaee |1| rahaau |

Punjabi

ਮੈਂ ਸਾਹਿਬ ਦੀ ਸ਼ਰਣਾਗਤ ਅੰਦਰ ਵਸਦਾ ਹਾਂ ਅਤੇ ਗੁਰਾਂ ਦੀ ਦਇਆ ਦੁਆਰਾ ਬੰਦਖ਼ਲਾਸ ਹੋ ਗਿਆ ਹਾਂ। ਠਹਿਰਾਉ।

Bhai Manmohan Singh (Shabad OS, CC BY-SA)

English

By Guru's Grace, I am saved, in the Sanctuary of the Lord. ||1||Pause||

Dr. Sant Singh Khalsa (Shabad OS, CC BY-SA)
Ang 1011 · Line 26

ਲਾਲੇ ਨੋ. ਸਿਰਿ ਕਾਰ ਹੈ; ਧੁਰਿ ਖਸਮਿ ਫੁਰਮਾਈ ॥

laale no. sir kaar hai; dhur khasam furamaaee |

Punjabi

ਆਪਣੀ ਪਰਮ ਸ੍ਰੇਸ਼ਟ ਸੇਵਾ ਦੇ ਕਮਾਉਣ ਦਾ ਬੁਨਿਆਦੀ ਹੁਕਮ ਹੈ, ਜੋ ਸੁਆਮੀ ਨੇ ਆਪਣੇ ਗੋਲੇ ਨੂੰ ਦਿੱਤਾ ਹੈ।

Bhai Manmohan Singh (Shabad OS, CC BY-SA)

English

The slave has been given the most excellent task, by the Primal Command of the Master.

Dr. Sant Singh Khalsa (Shabad OS, CC BY-SA)
Ang 1011 · Line 27

ਲਾਲੈ ਹੁਕਮੁ ਪਛਾਣਿਆ; ਸਦਾ ਰਹੈ ਰਜਾਈ ॥

laalai hukam pachhaaniaa; sadaa rahai rajaaee |

Punjabi

ਗੋਲਾ ਆਪਣੇ ਸੁਆਮੀ ਦੇ ਫ਼ੁਰਮਾਨ ਨੂੰ ਅਨੁਭਵ ਕਰਦਾ ਹੈ ਅਤੇ ਸਦੀਵ ਹੀ ਉਸ ਦੀ ਰਜ਼ਾਂ ਦੀ ਪਾਲਣਾ ਕਰਦਾ ਹੈ।

Bhai Manmohan Singh (Shabad OS, CC BY-SA)

English

The slave realizes the Hukam of His Command, and submits to His Will forever.

Dr. Sant Singh Khalsa (Shabad OS, CC BY-SA)
Ang 1011 · Line 28

ਆਪੇ ਮੀਰਾ ਬਖਸਿ ਲਏ; ਵਡੀ ਵਡਿਆਈ ॥੨॥

aape meeraa bakhas le; vaddee vaddiaaee |2|

Punjabi

ਆਪ ਹੀ ਪਾਤਿਸ਼ਾਹ ਮਾਫ਼ੀ ਦਿੰਦਾ ਹੈ ਅਤੇ ਭਾਰੀ ਇੱਜ਼ਤ ਬਖ਼ਸ਼ਦਾ ਹੈ।

Bhai Manmohan Singh (Shabad OS, CC BY-SA)

English

The Lord King Himself grants forgiveness; how glorious is His greatness! ||2||

Dr. Sant Singh Khalsa (Shabad OS, CC BY-SA)
Ang 1011 · Line 29

ਆਪਿ ਸਚਾ ਸਭੁ ਸਚੁ ਹੈ; ਗੁਰ ਸਬਦਿ ਬੁਝਾਈ ॥

aap sachaa sabh sach hai; gur sabad bujhaaee |

Punjabi

ਗੁਰਾਂ ਦੀ ਬਾਣੀ ਦਰਸਾਉਂਦੀ ਹੈ ਕਿ ਪ੍ਰਭੂ ਖ਼ੁਦ ਸੱਚਾ ਹੈ ਅਤੇ ਸੱਚੇ ਹਨ ਉਸ ਦੇ ਸਮੂਹ ਗੋਲੇ।

Bhai Manmohan Singh (Shabad OS, CC BY-SA)

English

He Himself is True, and everything is True; this is revealed through the Word of the Guru's Shabad.

Dr. Sant Singh Khalsa (Shabad OS, CC BY-SA)
Ang 1011 · Line 30

ਤੇਰੀ ਸੇਵਾ ਸੋ ਕਰੇ; ਜਿਸ ਨੋ ਲੈਹਿ ਤੂ ਲਾਈ ॥

teree sevaa so kare; jis no laihi too laaee |

Punjabi

ਕੇਵਲ ਉਹ ਹੀ ਤੇਰੀ ਟਹਿਲ ਕਮਉਂਦਾ ਹੈ, ਹੇ ਸਾਈਂ! ਜਿਸ ਨੂੰ ਤੂੰ ਉਸ ਨਾਲ ਜੋੜਦਾ ਹੈਂ।

Bhai Manmohan Singh (Shabad OS, CC BY-SA)

English

He alone serves You, whom You have enjoined to do so.

Dr. Sant Singh Khalsa (Shabad OS, CC BY-SA)
Ang 1011 · Line 31

ਬਿਨੁ ਸੇਵਾ ਕਿਨੈ. ਨ ਪਾਇਆ; ਦੂਜੈ ਭਰਮਿ ਖੁਆਈ ॥੩॥

bin sevaa kinai. na paaeaa; doojai bharam khuaaee |3|

Punjabi

ਪ੍ਰਭੂ ਦੀ ਟਹਿਲ ਸੇਵਾ ਦੇ ਬਾਝੋਂ, ਕੋਈ ਉਸ ਨੂੰ ਪ੍ਰਾਪਤ ਨਹੀਂ ਹੁੰਦਾ। ਦਵੈਤ-ਭਾਵ ਅਤੇ ਸੰਦੇਹ ਅੰਦਰ, ਬੰਦੇ ਤਬਾਹ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

Without serving Him, no one finds Him; in duality and doubt, they are ruined. ||3||

Dr. Sant Singh Khalsa (Shabad OS, CC BY-SA)
Ang 1011 · Line 32

ਸੋ. ਕਿਉ ਮਨਹੁ ਵਿਸਾਰੀਐ; ਨਿਤ ਦੇਵੈ ਚੜੈ ਸਵਾਇਆ ॥

so. kiau manahu visaareeai; nit devai charrai savaaeaa |

Punjabi

ਆਪਣੇ ਚਿੱਤ ਅੰਦਰੋਂ ਅਸੀਂ ਉਸ ਨੂੰ ਕਿਉਂ ਭੁਲਾਈਏ, ਜੋ ਸਾਨੂੰ ਦਾਤਾਂ ਬਖ਼ਸ਼ਦਾ ਹੈ, ਜੋ ਦਿਨ-ਬ-ਦਿਨ ਵਧੇਰੀਆਂ ਹੁੰਦੀਆਂ ਜਾਂਦੀਆਂ ਹਨ।

Bhai Manmohan Singh (Shabad OS, CC BY-SA)

English

How could we forget Him from our minds? The gifts which he bestows increase day by day.

Dr. Sant Singh Khalsa (Shabad OS, CC BY-SA)
Ang 1011 · Line 33

ਜੀਉ ਪਿੰਡੁ ਸਭੁ ਤਿਸ ਦਾ; ਸਾਹੁ ਤਿਨੈ ਵਿਚਿ ਪਾਇਆ ॥

jeeo pindd sabh tis daa; saahu tinai vich paaeaa |

Punjabi

ਆਤਮਾ ਅਤੇ ਦੇਹ ਸਮੂਹ ਉਸੇ ਦੀ ਮਲਕੀਅਤ ਹਨ। ਉਸ ਨੇ ਹੀ ਸਾਡੇ ਅੰਦਰ ਸੁਆਸ ਪਾਇਆ ਹੈ।

Bhai Manmohan Singh (Shabad OS, CC BY-SA)

English

Soul and body, all belong to Him; He infused the breath into us.

Dr. Sant Singh Khalsa (Shabad OS, CC BY-SA)
Ang 1011 · Line 34

ਜਾ ਕ੍ਰਿਪਾ ਕਰੇ ਤਾ ਸੇਵੀਐ; ਸੇਵਿ ਸਚਿ ਸਮਾਇਆ ॥੪॥

jaa kripaa kare taa seveeai; sev sach samaaeaa |4|

Punjabi

ਜੇਕਰ ਸਾਈਂ ਮਿਹਰ ਧਾਰੇ, ਤਦ ਹੀ ਬੰਦਾ ਉਸ ਦੀ ਚਾਕਰੀ ਕਮਾਉਂਦਾ ਹੈ ਅਤੇ ਸੱਚੇ ਸਾਈਂ ਦੀ ਚਾਕਰੀ ਕਮਾ, ਉਹ ਉਹ ਵਿੱਚ ਲੀਨ ਥੀ ਵੰਝਦਾ ਹੈ।

Bhai Manmohan Singh (Shabad OS, CC BY-SA)

English

If he shows His Mercy, then we serve Him; serving Him, we merge in Truth. ||4||

Dr. Sant Singh Khalsa (Shabad OS, CC BY-SA)
Ang 1011 · Line 35

ਲਾਲਾ ਸੋ. ਜੀਵਤੁ ਮਰੈ; ਮਰਿ ਵਿਚਹੁ ਆਪੁ ਗਵਾਏ ॥

laalaa so. jeevat marai; mar vichahu aap gavaae |

Punjabi

ਕੇਵਲ ਉਹ ਹੀ ਸੇਵਕ ਹੈ, ਜੋ ਜੀਉਂਦੇ ਜੀ ਮਰਿਆ ਰਹਿੰਦਾ ਹੈ ਅਤੇ ਆਪਣੇ ਅੰਦਰੋਂ ਇਸ ਤਰ੍ਹਾਂ ਮਰਨ ਦੀ ਹੰਗਤਾ ਨੂੰ ਭੀ ਦੂਰ ਕਰ ਦਿੰਦਾ ਹੈ।

Bhai Manmohan Singh (Shabad OS, CC BY-SA)

English

He alone is the Lord's slave, who remains dead while yet alive, and eradicates egotism from within.

Dr. Sant Singh Khalsa (Shabad OS, CC BY-SA)
Ang 1011 · Line 36

ਬੰਧਨ ਤੂਟਹਿ. ਮੁਕਤਿ ਹੋਇ; ਤ੍ਰਿਸਨਾ ਅਗਨਿ ਬੁਝਾਏ ॥

bandhan tootteh. mukat hoe; trisanaa agan bujhaae |

Punjabi

ਉਸ ਦੀਆਂ ਬੇੜੀਆਂ ਕੱਟੀਆਂ ਜਾਂਦੀਆਂ ਹਨ, ਉਸ ਦੀ ਖ਼ਾਹਿਸ਼ ਦੀ ਅੱਗ ਬੁੱਝ ਜਾਂਦੀ ਹੈ ਅਤੇ ਉਹ ਮੋਖਸ਼ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

His bonds are broken, the fire of his desire is quenched, and he is liberated.

Dr. Sant Singh Khalsa (Shabad OS, CC BY-SA)
Ang 1011 · Line 37

ਸਭ ਮਹਿ ਨਾਮੁ ਨਿਧਾਨੁ ਹੈ; ਗੁਰਮੁਖਿ. ਕੋ ਪਾਏ ॥੫॥

sabh meh naam nidhaan hai; guramukh. ko paae |5|

Punjabi

ਸਾਰਿਆਂ ਦੇ ਅੰਦਰ ਨਾਮ ਦਾ ਖ਼ਜ਼ਾਨਾ ਹੈ ਪ੍ਰੰਤੂ ਕੋਈ ਵਿਰਲਾ ਜਣਾ ਹੀ ਗੁਰਾਂ ਦੀ ਦਇਆ ਦੁਆਰਾ ਇਸ ਨੂੰ ਪਾਉਂਦਾ ਹੈ।

Bhai Manmohan Singh (Shabad OS, CC BY-SA)

English

The treasure of the Naam, the Name of the Lord, is within all, but how rare are those who, as Gurmukh, obtain it. ||5||

Dr. Sant Singh Khalsa (Shabad OS, CC BY-SA)
Ang 1011 · Line 38

ਲਾਲੇ ਵਿਚਿ. ਗੁਣੁ ਕਿਛੁ ਨਹੀ; ਲਾਲਾ ਅਵਗਣਿਆਰੁ ॥

laale vich. gun kichh nahee; laalaa avaganiaar |

Punjabi

ਦਾਸ ਵਿੱਚ ਕੋਈ ਨੇਕੀ ਨਹੀਂ। ਸੇਵਕ ਹੱਢੋਂ ਹੀ ਨੇਕੀ-ਵਿਹੂਣ ਹੈ।

Bhai Manmohan Singh (Shabad OS, CC BY-SA)

English

Within the Lord's slave, there is no virtue at all; the Lord's slave is totally unworthy.

Dr. Sant Singh Khalsa (Shabad OS, CC BY-SA)
Ang 1011 · Line 39

ਤੁਧੁ ਜੇਵਡੁ ਦਾਤਾ ਕੋ ਨਹੀ; ਤੂ ਬਖਸਣਹਾਰੁ ॥

tudh jevadd daataa ko nahee; too bakhasanahaar |

Punjabi

ਕੋਈ ਭੀ ਤੇਰੇ ਜਿੱਡਾ ਵੱਡਾ ਦਾਤਾਰ ਨਹੀਂ, ਹੇ ਸਾਹਿਬ ਕੇਵਲ ਤੂੰ ਹੀ ਮਾਫ਼ੀ ਦੇਣਹਾਰ ਹੈਂ।

Bhai Manmohan Singh (Shabad OS, CC BY-SA)

English

There is no Giver as great as You, Lord; You alone are the Forgiver.

Dr. Sant Singh Khalsa (Shabad OS, CC BY-SA)
Ang 1011 · Line 40

ਤੇਰਾ ਹੁਕਮੁ ਲਾਲਾ ਮੰਨੇ; ਏਹ ਕਰਣੀ ਸਾਰੁ ॥੬॥

teraa hukam laalaa mane; eeh karanee saar |6|

Punjabi

ਕੇਵਲ ਇਹ ਹੀ ਸ਼੍ਰੇਸ਼ਟ ਕਰਮ ਹੈ, ਕਿ ਤੇਰਾ ਗੋਲਾ ਤੇਰੀ ਅਗਿਆ ਦਾ ਪਾਲਣ ਕਰੇ।

Bhai Manmohan Singh (Shabad OS, CC BY-SA)

English

Your slave obeys the Hukam of Your Command; this is the most excellent action. ||6||

Dr. Sant Singh Khalsa (Shabad OS, CC BY-SA)
Ang 1011 · Line 41

ਗੁਰੁ ਸਾਗਰੁ ਅੰਮ੍ਰਿਤ ਸਰੁ; ਜੋ ਇਛੇ ਸੋ ਫਲੁ ਪਾਏ ॥

gur saagar amrit sar; jo ichhe so fal paae |

Punjabi

ਸੰਸਾਰ ਸਮੁੰਦਰ ਵਿੱਚ, ਗੁਰੂ ਜੀ ਆਬਿ-ਹਿਯਾਤ ਦੇ ਤਾਲਾਬ ਹਨ। ਜਿਹੜੀ ਭੀ ਕੋਈ ਵਾਸ਼ਨਾ ਧਾਰਦਾ ਹੈ, ਉਹ ਮੇਵਾ ਹੀ ਉਹ ਉਨ੍ਹਾਂ ਪਾਸੋਂ ਪਾ ਲੈਂਦਾ ਹੈ।

Bhai Manmohan Singh (Shabad OS, CC BY-SA)

English

The Guru is the pool of nectar in the world-ocean; whatever one desires, that fruit is obtained.

Dr. Sant Singh Khalsa (Shabad OS, CC BY-SA)
Ang 1011 · Line 42

ਨਾਮੁ ਪਦਾਰਥੁ ਅਮਰੁ ਹੈ; ਹਿਰਦੈ ਮੰਨਿ ਵਸਾਏ ॥

naam padaarath amar hai; hiradai man vasaae |

Punjabi

ਸਦੀਵ ਸੁਰਜੀਤ ਕਰ ਦੇਣ ਵਾਲੀ ਹੈ ਪ੍ਰਭੂ ਦੇ ਨਾਮ ਦੀ ਦੌਲਤ। ਗੁਰੂ ਜੀ ਇਸ ਨੂੰ ਰਿਦੇ ਤੇ ਦਿਲ ਅੰਦਰ ਟਿਕਾਉਂਦੇ ਹਨ।

Bhai Manmohan Singh (Shabad OS, CC BY-SA)

English

The treasure of the Naam brings immortality; enshrine it in your heart and mind.

Dr. Sant Singh Khalsa (Shabad OS, CC BY-SA)