Ang 1012
ਗੁਰ ਸੇਵਾ ਸਦਾ ਸੁਖੁ ਹੈ; ਜਿਸ ਨੋ ਹੁਕਮੁ ਮਨਾਏ ॥੭॥
gur sevaa sadaa sukh hai; jis no hukam manaae |7|
Punjabi
ਜਿਸ ਤੋਂ ਪ੍ਰਭੂ ਆਪਦੀ ਅਗਿਆ ਦਾ ਪਾਲਣ ਕਰਵਾਉਂਦਾ ਹੈ। ਉਹ ਗੁਰਾਂ ਦੀ ਘਾਲ ਕਮਾਉਣ ਦੁਆਰਾ ਸਦੀਵ ਖ਼ੁਸ਼ੀ ਪਾ ਲੈਂਦਾ ਹੈ।
English
Serving the Guru, eternal peace is obtained, by those whom the Lord inspires to obey the Hukam of His Command. ||7||
ਸੁਇਨਾ ਰੁਪਾ ਸਭ ਧਾਤੁ ਹੈ; ਮਾਟੀ ਰਲਿ ਜਾਈ ॥
sueinaa rupaa sabh dhaat hai; maattee ral jaaee |
Punjabi
ਸੋਨਾ ਅਤੇ ਚਾਂਦੀ, ਸਮੂਹ ਧਾਤੂਆਂ ਹਨ, ਜੇ ਓੜਕ ਨੂੰ ਮਿੱਟੀ ਵਿੰਚ ਮਿਲ ਜਾਂਦੀਆਂ ਹਨ।
English
Gold and silver, and all metals, mix with dust in the end
ਬਿਨੁ ਨਾਵੈ ਨਾਲਿ. ਨ ਚਲਈ; ਸਤਿਗੁਰਿ ਬੂਝ ਬੁਝਾਈ ॥
bin naavai naal. na chalee; satigur boojh bujhaaee |
Punjabi
ਨਾਮ ਦੇ ਬਾਝੋਂ, ਕੁਛ ਭੀ ਬੰਦੇ ਨਾਲ ਨਹੀਂ ਜਾਂਦਾ ਸੱਚੇ ਗੁਰਾਂ ਨੇ ਮੈਨੂੰ ਇਹ ਸਮਝ ਦਰਸਾਈ ਹੈ।
English
Without the Name, nothing goes along with you; the True Guru has imparted this understanding.
ਨਾਨਕ. ਨਾਮਿ ਰਤੇ ਸੇ ਨਿਰਮਲੇ; ਸਾਚੈ ਰਹੇ ਸਮਾਈ ॥੮॥੫॥
naanak. naam rate se niramale; saachai rahe samaaee |8|5|
Punjabi
ਨਾਨਕ, ਪਵਿੱਤਰ ਹਨ ਉਹ ਜੋ ਨਾਮ ਨਾਲ ਰੰਗੀਜੇ ਹਨ ਅਤੇ ਜੋ ਸੱਚੇ ਸੁਆਮੀ ਅੰਦਰ ਲੀਨ ਰਹਿੰਦੇ ਹਨ।
English
O Nanak, those who are attuned to the Naam are immaculate and pure; they remain merged in the Truth. ||8||5||
ਮਾਰੂ ਮਹਲਾ ੧ ॥
maaroo mahalaa 1 |
Punjabi
ਮਾਰੂ ਪਹਿਲੀ ਪਾਤਿਸ਼ਾਹੀ।
English
Maaroo, First Mehl:
ਹੁਕਮੁ ਭਇਆ. ਰਹਣਾ ਨਹੀ; ਧੁਰਿ ਫਾਟੇ ਚੀਰੈ ॥
hukam bheaa. rahanaa nahee; dhur faatte cheerai |
Punjabi
ਜਦ ਫੁਰਮਾਨ ਜਾਰੀ ਹੋ ਜਾਂਦਾ ਹੈ ਤੇ ਹਰੀ ਦੇ ਹਜ਼ੂਰੋ ਪਾਟੀ ਹੋਹੀ ਚਿੱਠੀ ਆ ਜਾਂਦੀ ਹੈ, ਬੰਦਾ ਏਥੇ ਠਹਿਰ ਨਹੀਂ ਸਕਦਾ।
English
The Order is issued, and he cannot remain; the permit to stay has been torn up.
ਏਹੁ ਮਨੁ ਅਵਗਣਿ ਬਾਧਿਆ; ਸਹੁ ਦੇਹ ਸਰੀਰੈ ॥
ehu man avagan baadhiaa; sahu deh sareerai |
Punjabi
ਪਾਪਾਂ ਨਾਲ ਨਰੜੀ ਹੋਈ ਇਹ ਆਤਮਾ ਡਾਢੇ ਸਰੀਰਕ ਦੁਖ ਸਹਾਰਦੀ ਹੈ।
English
This mind is tied to its faults; it suffers terrible pain in its body.
ਪੂਰੈ ਗੁਰਿ ਬਖਸਾਈਅਹਿ; ਸਭਿ ਗੁਨਹ ਫਕੀਰੈ ॥੧॥
poorai gur bakhasaaeeeh; sabh gunah fakeerai |1|
Punjabi
ਪ੍ਰਭੂ ਦੇ ਦਰ ਦੇ ਮੰਗਤੇ ਦੇ ਸਾਰੇ ਪਾਪ, ਪੂਰਨ ਗੁਰਾਂ ਦੀ ਦਇਆ ਦੁਆਰਾ, ਬਖ਼ਸ਼ੇ ਜਾਂਦੇ ਹਨ।
English
The Perfect Guru forgives all the mistakes of the beggar at His Door. ||1||
ਕਿਉ ਰਹੀਐ. ਉਠਿ ਚਲਣਾ; ਬੁਝੁ ਸਬਦ ਬੀਚਾਰਾ ॥
kiau raheeai. utth chalanaa; bujh sabad beechaaraa |
Punjabi
ਇਨਸਾਨ ਏਥੇ ਕਿਸ ਤਰ੍ਹਾਂ ਠਹਿਰ ਸਕਦਾ ਹੈ? ਉਸ ਨੂੰ ਅਵੱਸ਼ ਟੁਰਨਾ ਪਵੇਗਾ। ਇਸ ਲਈ ਮਨੁੱਖ ਨੂੰ ਸਾਹਿਬ ਨੂੰ ਅਨੁਭਵ ਕਰਨਾ ਤੇ ਸਿਮਰਨਾ ਚਾਹੀਦਾ ਹੈ।
English
How can he stay here? He must get up and depart. Contemplate the Word of the Shabad, and understand this.
ਜਿਸੁ ਤੂ ਮੇਲਹਿ ਸੋ ਮਿਲੈ; ਧੁਰਿ ਹੁਕਮੁ ਅਪਾਰਾ ॥੧॥ ਰਹਾਉ ॥
jis too meleh so milai; dhur hukam apaaraa |1| rahaau |
Punjabi
ਜਿਸ ਕਿਸੇ ਨੂੰ ਤੂੰ ਮਿਲਾਉਂਦਾ ਹੈ, ਕੇਵਲ ਉਹੀ ਤੇਰੇ ਨਾਲ ਮਿਲਦਾ ਹੈ। ਐਹੋ ਜੇਹੀ ਹੈ ਤੇਂਡੀ ਮੁਢਲੀ ਰਜ਼ਾ, ਹੇ ਬੇਅੰਤ ਸੁਆਮੀ! ਠਹਿਰਾਉ।
English
He alone is united, whom You, O Lord, unite. Such is the Primal Command of the Infinite Lord. ||1||Pause||
ਜਿਉ ਤੂ ਰਾਖਹਿ ਤਿਉ ਰਹਾ; ਜੋ ਦੇਹਿ ਸੁ ਖਾਉ ॥
jiau too raakheh tiau rahaa; jo dehi su khaau |
Punjabi
ਜਿਸ ਤਰ੍ਹਾਂ ਤੂੰ ਮੈਨੂੰ ਰਖਦਾ ਹੈਂ, ਉਸੇ ਤਰ੍ਹਾਂ ਮੈਂ ਰਹਿੰਦਾ ਹਾਂ ਅਤੇ ਜਿਹੜਾ ਕੁੱਛ ਤੂੰ ਮੈਨੂੰ ਦਿੰਦਾ ਹੈਂ, ਉਸ ਨੂੰ ਹੀ ਮੈਂ ਖਾਂਦਾ ਹਾਂ।
English
As You keep me, I remain; whatever You give me, I eat.
ਜਿਉ ਤੂ ਚਲਾਵਹਿ ਤਿਉ ਚਲਾ; ਮੁਖਿ ਅੰਮ੍ਰਿਤ ਨਾਉ ॥
jiau too chalaaveh tiau chalaa; mukh amrit naau |
Punjabi
ਜਿਸ ਤਰ੍ਹਾਂ ਤੂੰ ਮੈਨੂੰ ਤੋਰਦਾ ਹੈਂ, ਉਸੇ ਤਰ੍ਹਾਂ ਹੀ ਮੈਂ ਟੁਰਦਾ ਹਾਂ ਤੇ ਆਪਣੇ ਮੂੰਹ ਅੰਦਰ ਮੈਂ ਤੇਰਾ ਅੰਮ੍ਰਿਤ ਮਈ ਨਾਮ ਟਿਕਾਉਂਦਾ ਹਾਂ।
English
As You lead me, I follow, with the Ambrosial Name in my mouth.
ਮੇਰੇ ਠਾਕੁਰ ਹਥਿ ਵਡਿਆਈਆ; ਮੇਲਹਿ ਮਨਿ ਚਾਉ ॥੨॥
mere tthaakur hath vaddiaaeea; meleh man chaau |2|
Punjabi
ਬਜ਼ੁਰਗੀਆਂ ਮੈਂਡੇ ਮਾਲਕ ਦੇ ਹੱਥ ਵਿੱਚ ਹਨ। ਮੇਰੀ ਦਿਲੀ ਸੱਧਰ ਹੈ ਕਿ ਤੂੰ ਮੈਨੂੰ ਆਪਣੇ ਨਾਲ ਮਿਲਾ ਲਵੇਂ।
English
All glorious greatness rests in the hands of my Lord and Master; my mind yearns to unite with You. ||2||
ਕੀਤਾ. ਕਿਆ ਸਾਲਾਹੀਐ; ਕਰਿ ਦੇਖੈ ਸੋਈ ॥
keetaa. kiaa saalaaheeai; kar dekhai soee |
Punjabi
ਰਚੇ ਹੋਏ ਦੀ ਬੰਦਾ ਕਿਊਂ ਉਸਤਤੀ ਕਰੇ? ਕੇਵਲ ਉਹ ਸੁਆਮੀ ਹੀ ਸਭ ਕੁੱਛ ਕਰਦਾ ਤੇ ਵੇਖਦਾ ਹੈ।
English
Why should anyone praise any other created being? That Lord acts and sees.
ਜਿਨਿ ਕੀਆ. ਸੋ ਮਨਿ ਵਸੈ; ਮੈ ਅਵਰੁ. ਨ ਕੋਈ ॥
jin keea. so man vasai; mai avar. na koee |
Punjabi
ਜਿਸ ਨੇ ਮੈਨੂੰ ਸਿਰਜਿਆ ਹੈ, ਉਹ ਮੇਰੇ ਹਿਰਦੇ ਅੰਦਰ ਵਸਦਾ ਹੈ। ਪ੍ਰਭੂ ਦੇ ਬਗ਼ੈਰ ਮੇਰਾ ਹੋਰ ਕੋਈ ਨਹੀਂ।
English
The One who created me, abides within my mind; there is no other at all.
ਸੋ ਸਾਚਾ ਸਾਲਾਹੀਐ; ਸਾਚੀ ਪਤਿ ਹੋਈ ॥੩॥
so saachaa saalaaheeai; saachee pat hoee |3|
Punjabi
ਤੂੰ ਉਸ ਸੰਚੇ ਸੁਆਮੀ ਦੀ ਕੀਰਤੀ ਕਰ ਅਤੇ ਤੈਨੂੰ ਸੰਚੀ ਇੱਜ਼ਤ ਆਬਰੂ ਪ੍ਰਾਪਤ ਹੋਵੇਗੀ।
English
So praise that True Lord, and you shall be blessed with true honor. ||3||
ਪੰਡਿਤੁ ਪੜਿ. ਨ ਪਹੁਚਈ; ਬਹੁ ਆਲ ਜੰਜਾਲਾ ॥
panddit parr. na pahuchee; bahu aal janjaalaa |
Punjabi
ਬਹੁਤੇ ਘਰੇਗੀ ਬੰਧਨਾਂ ਅੰਦਰ ਫਾਥਾਂ ਹੋਇਆ ਵਿਦਵਾਨ, ਧਾਰਮਕ ਪੁਸਤਕਾਂ ਵਾਚਦ ਦੁਆਰਾ, ਪ੍ਰਭੂ ਦੇ ਦਰਬਾਰ ਨੂੰ ਪ੍ਰਾਪਤ ਨਹੀਂ ਹੁੰਦਾ।
English
The Pandit, the religious scholar, reads, but does not reach the Lord; he is totally entangled in worldly affairs.
ਪਾਪ ਪੁੰਨ ਦੁਇ ਸੰਗਮੇ; ਖੁਧਿਆ ਜਮਕਾਲਾ ॥
paap pun due sangame; khudhiaa jamakaalaa |
Punjabi
ਇਨਸਾਨ ਗੁਨਾਹਾਂ ਅਤੇ ਨੇਕੀਆਂ ਦੋਨਾਂ ਦੀ ਸੰਗਤ ਅੰਦਰ ਵਸਦਾ ਹੈ ਅਤੇ ਇਸ ਲਈ ਇਸ ਨੂੰ ਭੁਖ ਤੇ ਮੌਤ ਦਾ ਦੂਤ ਦੁਚੀ ਕਰਦੇ ਹਨ।
English
He keeps the company of both virtue and vice, tormented by hunger and the Messenger of Death.
ਵਿਛੋੜਾ ਭਉ ਵੀਸਰੈ; ਪੂਰਾ ਰਖਵਾਲਾ ॥੪॥
vichhorraa bhau veesarai; pooraa rakhavaalaa |4|
Punjabi
ਜਿਸ ਦੀ ਪੂਰਨ ਪ੍ਰਭੂ ਰੱਖਿਆ ਕਰਦਾ ਹੈ ਉਹ ਜੁਦਾਈ ਅਤੇ ਡਰ ਨੂੰ ਭੁਲ ਜਾਂਦਾ ਹੈ।
English
One who is protected by the Perfect Lord, forgets separation and fear. ||4||
ਜਿਨ ਕੀ ਲੇਖੈ ਪਤਿ ਪਵੈ; ਸੇ ਪੂਰੇ ਭਾਈ ॥
jin kee lekhai pat pavai; se poore bhaaee |
Punjabi
ਜਿਨ੍ਹਾਂ ਦੀ ਇੱਜ਼ਤ ਆਬਰੂ ਕਬੂਲ ਪੈ ਜਾਂਦੀ ਹੈ ਕੇਵਲ ਉਹ ਹੀ ਪੂਰਨ ਹਨ, ਹੇ ਮੇਰੇ ਵੀਰ!
English
They alone are perfect, O Siblings of Destiny, whose honor is certified.
ਪੂਰੇ ਪੂਰੀ ਮਤਿ ਹੈ; ਸਚੀ ਵਡਿਆਈ ॥
poore pooree mat hai; sachee vaddiaaee |
Punjabi
ਪੂਰਨ ਹੈ ਸਮਝ ਪੂਰਨ ਪ੍ਰਭੂ ਦੀ ਅਤੇ ਸੱਚਾ ਹੈ ਉਸ ਦਾ ਤੇਜ ਪਰਤਾਪ।
English
Perfect is the intellect of the Perfect Lord. True is His glorious greatness.
ਦੇਦੇ. ਤੋਟਿ, ਨ ਆਵਈ; ਲੈ ਲੈ ਥਕਿ ਪਾਈ ॥੫॥
dede. tott, na aavee; lai lai thak paaee |5|
Punjabi
ਉਸ ਦੀਆਂ ਦਾਤਾਂ ਮੁਕਦੀਆਂ ਨਹੀਂ; ਪ੍ਰੰਤੂ ਲੈਣ ਵਾਲੇ ਉਨ੍ਹਾਂ ਨੂੰ ਲੈਂਦੇ ਲੈਂਦੇ ਹੰਭ ਜਾਂਦੇ ਹਲ।
English
His gifts never run short, although those who receive may grow weary of receiving. ||5||
ਖਾਰ ਸਮੁਦ੍ਰੁ ਢੰਢੋਲੀਐ; ਇਕੁ ਮਣੀਆ ਪਾਵੈ ॥
khaar samudru dtandtoleeai; ik maneea paavai |
Punjabi
ਨਿਮਕੀਨ ਸਾਗਰ ਦੀ ਖੋਜ ਭਾਲ ਕਰਨ ਦੁਆਰਾ ਇਨਸਾਨ ਨੂੰ ਮੋਤੀ ਹੱਥ ਲਗ ਜਾਂਦਾ ਹੈ।
English
Searching the salty sea, one finds the pearl.
ਦੁਇ ਦਿਨ ਚਾਰਿ ਸੁਹਾਵਣਾ; ਮਾਟੀ ਤਿਸੁ ਖਾਵੈ ॥
due din chaar suhaavanaa; maattee tis khaavai |
Punjabi
ਦੋ ਚਾਰ ਦਿਨਾਂ ਲਈ ਇਹ ਸੋਹਣਾ ਲਗਦਾ ਹੈ ਪਰ ਓੜਕ ਨੂੰ ਇਸ ਨੂੰ ਮਿੱਟੀ ਖਾ ਜਾਂਦੀ ਹੈ।
English
It looks beautiful for a few days, but in the end, it is eaten away by dust.
ਗੁਰੁ ਸਾਗਰੁ ਸਤਿ ਸੇਵੀਐ; ਦੇ ਤੋਟਿ. ਨ ਆਵੈ ॥੬॥
gur saagar sat seveeai; de tott. na aavai |6|
Punjabi
ਪਰ, ਜੇਕਰ ਪ੍ਰਾਣੀ ਸੱਚੇ ਸਮੁੰਦਰ, ਗੁਰਾਂ ਦੀ, ਘਾਲ ਕਮਾਵੇ ਤਾਂ ਉਹ ਦਾਤਾਂ ਦੇ ਅਤੁੱਟ ਖ਼ਜ਼ਾਨੇ ਨੂੰ ਪਾ ਲੈਂਦਾ ਹੈ।
English
If one serves the Guru, the ocean of Truth, the gifts one receives never run short. ||6||
ਮੇਰੇ ਪ੍ਰਭ ਭਾਵਨਿ. ਸੇ ਊਜਲੇ; ਸਭ ਮੈਲੁ ਭਰੀਜੈ ॥
mere prabh bhaavan. se aoojale; sabh mail bhareejai |
Punjabi
ਕੇਵਲ ਉਹ ਹੀ ਪਵਿੱਤਰ ਹਨ ਜਿਹੜੇ ਮੇਰੇ ਸੁਆਮੀ ਨੂੰ ਚੰਗਾ ਲਗਦੇ ਹਨ। ਬਾਕੀ ਸਾਰੇ ਗੰਦ ਨਾਲ ਲਿਬੜੇ ਹੋਏ ਹਨ।
English
They alone are pure, who are pleasing to my God; all others are soiled with filth.
ਮੈਲਾ. ਊਜਲੁ ਤਾ ਥੀਐ; ਪਾਰਸ ਸੰਗਿ ਭੀਜੈ ॥
mailaa. aoojal taa theeai; paaras sang bheejai |
Punjabi
ਕੇਵਲ ਤਦ ਹੀ ਗੰਦਾ ਪਾਵਨ ਪੁਨੀਤ ਹੁੰਦਾ ਹੈ, ਜੇਕਰ ਉਹ ਗੁਰੂ ਪਾਰਸ ਨਾਲ ਮਿਲ ਪਵੇ।
English
The filthy become pure, when they meet with the Guru, the Philosopher's Stone.
ਵੰਨੀ ਸਾਚੇ ਲਾਲ ਕੀ; ਕਿਨਿ ਕੀਮਤਿ ਕੀਜੈ ॥੭॥
vanee saache laal kee; kin keemat keejai |7|
Punjabi
ਸੱਚੇ ਸੁੱਚੇ ਹੀਰੇ ਪ੍ਰਭੂ ਦੇ ਨਾਮ, ਦੇ ਰੰਗ ਦਾ ਕੌਣ ਮੁਲ ਪਾ ਸਕਦਾ ਹੈ?
English
Who can estimate the value of the color of the true jewel? ||7||
ਭੇਖੀ ਹਾਥ, ਨ ਲਭਈ; ਤੀਰਥਿ ਨਹੀ ਦਾਨੇ ॥
bhekhee haath, na labhee; teerath nahee daane |
Punjabi
ਪ੍ਰਭੂ ਨਾਂ ਮਜ਼ਹਬੀ ਪੁਸ਼ਾਕਾਂ ਪਾਉਣ ਨਾਲ ਮਿਲਦਾ ਹੈ, ਨਾਂ ਹੀ ਧਰਮ ਅਸਥਾਨਾਂ ਤੇ ਪੁੰਨ ਦਾਨ ਕਰਨ ਨਾਲ।
English
Wearing religious robes, the Lord is not obtained, nor is He obtained by giving donations at sacred shrines of pilgrimage.
ਪੂਛਉ ਬੇਦ ਪੜੰਤਿਆ; ਮੂਠੀ ਵਿਣੁ ਮਾਨੇ ॥
poochhau bed parrantiaa; mootthee vin maane |
Punjabi
ਸੁਆਮੀ ਦਾ ਨਾਮ ਮੰਨਣ ਦੇ ਬਗ਼ੈਰ ਦੁਨੀਆ ਠੱਗੀ ਗਈ ਹੈ। ਜਾਓ ਤੇ ਜਾ ਕੇ ਵੇਦਾਂ ਦੇ ਵਾਚਣ ਵਾਲਿਆ ਤੋਂ ਪਤਾ ਕਰ ਲਓ।
English
Go and ask the readers of the Vedas; without faith, the world is cheated.
ਨਾਨਕ. ਕੀਮਤਿ ਸੋ ਕਰੇ; ਪੂਰਾ ਗੁਰੁ ਗਿਆਨੇ ॥੮॥੬॥
naanak. keemat so kare; pooraa gur giaane |8|6|
Punjabi
ਨਾਨਕ, ਕੇਵਲ ਉਹ ਹੀ ਨਾਮ ਦੇ ਜਵੇਹਰ ਦਾ ਮੁਲ ਪਾਉਂਦਾ ਹੈ ਜਿਸ ਨੂੰ ਪੂਰਨ ਗੁਰਾਂ ਦੀ ਬ੍ਰਹਮ-ਗਿਆਤ ਦੀ ਦਾਤ ਮਿਲੀ ਹੋਈ ਹੈ।
English
O Nanak, he alone values the jewel, who is blessed with the spiritual wisdom of the Perfect Guru. ||8||6||
ਮਾਰੂ ਮਹਲਾ ੧ ॥
maaroo mahalaa 1 |
Punjabi
ਮਾਰੂ ਪਹਿਲੀ ਪਾਤਿਸ਼ਾਹੀ।
English
Maaroo, Fifth Mehl:
ਮਨਮੁਖੁ ਲਹਰਿ. ਘਰੁ ਤਜਿ ਵਿਗੂਚੈ; ਅਵਰਾ ਕੇ ਘਰ ਹੇਰੈ ॥
manamukh lehar. ghar taj vigoochai; avaraa ke ghar herai |
Punjabi
ਕਿਸੇ ਤਰੰਗ ਅੰਦਰ ਅਧਰਮੀ ਆਪਣੇ ਗ੍ਰਹਿ (ਇਸਤ੍ਰੀ ਆਦਿ) ਨੂੰ ਛੱਡ ਹੋਰਨਾਂ ਦੇ ਗ੍ਰਹਿਆਂ ਨੂੰ ਤਕਾ ਕੇ ਤਬਾਹ ਹੋ ਜਾਂਦਾ ਹੈ।
English
The self-willed manmukh, in a fit of passion, abandons his home, and is ruined; then, he spies on the homes of others.
ਗ੍ਰਿਹ ਧਰਮੁ ਗਵਾਏ. ਸਤਿਗੁਰੁ, ਨ ਭੇਟੈ; ਦੁਰਮਤਿ ਘੂਮਨ ਘੇਰੈ ॥
grih dharam gavaae. satigur, na bhettai; duramat ghooman gherai |
Punjabi
ਉਹ ਗ੍ਰਿਹਸਤੀ ਦੇ ਦਰਜੇ ਨੂੰ ਵੰਝਾ ਲੈਂਦਾ ਹੈ, ਸੱਚੇ ਗੁਰਾਂ ਨਾਲ ਨਹੀਂ ਮਿਲਦਾ ਅਤੇ ਮੰਦੀ ਸਮਝ ਦੀ ਘੁੱਮਣਘੇਰੀ ਵਿੱਚ ਫੱਸ ਜਾਂਦਾ ਹੈ।
English
He neglects his household duties, and does not meet with the True Guru; he is caught in the whirlpool of evil-mindedness.
ਦਿਸੰਤਰੁ ਭਵੈ. ਪਾਠ ਪੜਿ ਥਾਕਾ; ਤ੍ਰਿਸਨਾ ਹੋਇ ਵਧੇਰੈ ॥
disantar bhavai. paatth parr thaakaa; trisanaa hoe vadherai |
Punjabi
ਪ੍ਰਦੇਸ਼ਾਂ ਅੰਦਰ ਭਟਕ ਕੇ ਅਤੇ ਧਾਰਮਕ ਗ੍ਰੰਥ ਪੜ੍ਹ ਵਾਚ ਕੇ ਉਹ ਚੰਭ ਜਾਂਦਾ ਹੈ ਅਤੇ ਉਸ ਦੀ ਧਨ ਦੌਲਤ ਦੀ ਖ਼ਾਹਿਸ਼ ਵੱਧ ਜਾਂਦੀ ਹੈ।
English
Wandering in foreign lands and reading scriptures, he grows weary, and his thirsty desires only increase.
ਕਾਚੀ ਪਿੰਡੀ. ਸਬਦੁ, ਨ ਚੀਨੈ; ਉਦਰੁ ਭਰੈ ਜੈਸੇ ਢੋਰੈ ॥੧॥
kaachee pinddee. sabad, na cheenai; udar bharai jaise dtorai |1|
Punjabi
ਉਹ ਨਾਸਵੰਤ ਦੇਹ ਵਾਲਾ, ਨਾਮ ਦਾ ਸਿਮਰਨ ਨਹੀਂ ਕਰਦਾ ਅਤੇ ਪਸ਼ੂ ਵਾਂਗੂੇ ਆਪਦੇ ਢਿੱਡ ਨੂੰ ਭਰ ਲੈਂਦਾ ਹੈ।
English
His perishable body does not remember the Word of the Shabad; like a beast, he fills his belly. ||1||
ਬਾਬਾ. ਐਸੀ ਰਵਤ ਰਵੈ ਸੰਨਿਆਸੀ ॥
baabaa. aisee ravat ravai saniaasee |
Punjabi
ਹੇ ਪਿਤਾ, ਐਹੋ ਜੇਹੀ ਜੀਵਨ ਰਹੁ ਰੀਤੀ, ਤਿਆਗੀ ਨੂੰ ਧਰਨ ਕਰਨੀ ਚਾਹੀਦੀ ਹੈ।
English
O Baba, this is the way of life of the Sannyaasi, the renunciate.
ਗੁਰ ਕੈ ਸਬਦਿ ਏਕ ਲਿਵ ਲਾਗੀ; ਤੇਰੈ ਨਾਮਿ ਰਤੇ ਤ੍ਰਿਪਤਾਸੀ ॥੧॥ ਰਹਾਉ ॥
gur kai sabad ek liv laagee; terai naam rate tripataasee |1| rahaau |
Punjabi
ਗੁਰਾਂ ਦੇ ਉਪਦੇਸ਼ ਦੁਆਰਾ ਉਸ ਨੂੰ ਕੇਵਲ ਤੇਰੇ ਨਾਲ ਪ੍ਰੇਮ ਪਾਣ ਉਚਿਤ ਹੈ, ਹੇ ਪ੍ਰਭੂ! ਅਤੇ ਤੇਰੇ ਨਾਮ ਨਾਲ ਰੰਗੀਜ ਕੇ ਉਸ ਨਾਲ ਰੱਜਿਆ ਰਹੇ। ਠਹਿਰਾਉ।
English
Through the Word of the Guru's Shabad, he is to enshrine love for the One Lord. Imbued with Your Name, Lord, he remains satisfied and fulfilled. ||1||Pause||
ਘੋਲੀ ਗੇਰੂ. ਰੰਗੁ ਚੜਾਇਆ; ਵਸਤ੍ਰ ਭੇਖ ਭੇਖਾਰੀ ॥
gholee geroo. rang charraaeaa; vasatr bhekh bhekhaaree |
Punjabi
ਉਹ ਲਾਲ ਮਿੱਟੀ ਨੂੰ ਘੋਲਦਾ ਹੈ ਅਤੇ ਆਪਣੇ ਕਪੜੇ ਰੰਗ ਲੈਂਦਾ ਹੈ। ਇਸ ਪੁਸ਼ਾਕ ਨੂੰ ਪਹਿਰ ਉਹ ਮੰਗਤਾ ਬਣ ਜਾਂਦਾ ਹੈ।
English
He dyes his robes with saffron dye, and wearing these robes, he goes out begging.
ਕਾਪੜ ਫਾਰਿ ਬਨਾਈ ਖਿੰਥਾ; ਝੋਲੀ ਮਾਇਆਧਾਰੀ ॥
kaaparr faar banaaee khinthaa; jholee maaeaadhaaree |
Punjabi
ਕਪੜੇ ਨੂੰ ਪਾੜ ਕੇ ਉਹ ਖਫ਼ਣੀ ਬਣਾ ਲੈਂਦਾ ਹੈ ਅਤੇ ਆਪਣੇ ਥੈਲੇ ਵਿੱਚ ਰੁਪਏ ਪੈਸੇ ਪਾਉਂਦਾ ਹੈ।
English
Tearing his robes, he makes a patched coat, and puts the money in his wallet.
ਘਰਿ ਘਰਿ ਮਾਗੈ. ਜਗੁ ਪਰਬੋਧੈ; ਮਨਿ ਅੰਧੈ. ਪਤਿ ਹਾਰੀ ॥
ghar ghar maagai. jag parabodhai; man andhai. pat haaree |
Punjabi
ਉਹ ਦਰ ਦਰ ਮੰਗਦਾ ਫਿਰਦਾ ਹੈ ਤੇ ਦੁਨੀਆਂ ਨੂੰ ਸਿਖਮੱਤ ਦਿੰਦਾ ਹੈ। ਮਨ ਦਾ ਅੰਨ੍ਹਾ ਉਹ ਇਸ ਤਰ੍ਹਾਂ ਆਪਣੀ ਇੱਜ਼ਤ ਗੁਆ ਲੈਂਦਾ ਹੈ।
English
From house to house he goes begging, and tries to teach the world; but his mind is blind, and so he loses his honor.
ਭਰਮਿ ਭੁਲਾਣਾ. ਸਬਦੁ, ਨ ਚੀਨੈ; ਜੂਐ ਬਾਜੀ ਹਾਰੀ ॥੨॥
bharam bhulaanaa. sabad, na cheenai; jooai baajee haaree |2|
Punjabi
ਉਹ ਸੰਸੇ ਅੰਦਰ ਭਟਕਦਾ ਹੈ ਅਤੇ ਨਾਮ ਦਾ ਚਿੰਤਨ ਨਹੀਂ ਕਰਦਾ ਅਤੇ ਇਸ ਤਰ੍ਹਾਂ ਆਪਣਾ ਜੀਵਨ ਜੂਏ ਦੀ ਖੇਡ ਵਿੱਚ ਵੰਝਾ ਲੈਂਦਾ ਹੈ।
English
He is deluded by doubt, and does not remember the Word of the Shabad. He loses his life in the gamble. ||2||