Ekam
Guru Granth Sahib

Ang 1013

Ang 1013 · Line 1

ਅੰਤਰਿ ਅਗਨਿ. ਨ ਗੁਰ ਬਿਨੁ ਬੂਝੈ; ਬਾਹਰਿ ਪੂਅਰ ਤਾਪੈ ॥

antar agan. na gur bin boojhai; baahar pooar taapai |

Punjabi

ਗੁਰਾਂ ਦੇ ਬਾਝੋਂ ਉਸ ਦੀ ਅੰਦਰ ਦੀ ਅੱਗ ਨਹੀਂ ਬੁਝਦੀ ਪ੍ਰੰਤੂ ਉਹ ਆਪਣੇ ਉਦਾਲੇ ਧੂਣੀਆਂ ਬਾਲਦਾ ਹੈ।

Bhai Manmohan Singh (Shabad OS, CC BY-SA)

English

Without the Guru, the fire within is not quenched; and outside, the fire still burns.

Dr. Sant Singh Khalsa (Shabad OS, CC BY-SA)
Ang 1013 · Line 2

ਗੁਰ ਸੇਵਾ ਬਿਨੁ. ਭਗਤਿ, ਨ ਹੋਵੀ; ਕਿਉ ਕਰਿ ਚੀਨਸਿ ਆਪੈ ॥

gur sevaa bin. bhagat, na hovee; kiau kar cheenas aapai |

Punjabi

ਗੁਰਾਂ ਦੀ ਚਾਕਰੀ ਕਮਾਉਣ ਦੇ ਬਗ਼ੈਰ ਸੁਆਮੀ ਦਾ ਸਿਮਰਨ ਨਹੀਂ ਹੁੰਦਾ। ਆਪਣੇ ਆਪ ਇਨਸਾਨ ਕਿਸ ਤਰ੍ਹਾਂ ਪ੍ਰਭੂ ਨੂੰ ਜਾਣ ਸਕਦਾ ਹੈ?

Bhai Manmohan Singh (Shabad OS, CC BY-SA)

English

Without serving the Guru, there is no devotional worship. How can anyone, by himself, know the Lord?

Dr. Sant Singh Khalsa (Shabad OS, CC BY-SA)
Ang 1013 · Line 3

ਨਿੰਦਾ ਕਰਿ, ਕਰਿ, ਨਰਕ ਨਿਵਾਸੀ; ਅੰਤਰਿ ਆਤਮ ਜਾਪੈ ॥

nindaa kar, kar, narak nivaasee; antar aatam jaapai |

Punjabi

ਹੋਰਨਾਂ ਦੀ ਬਦਖ਼ੋਈ ਅਤੇ ਬੁਰਾਈ ਕਰਕੇ ਉਹ ਨਰਕ ਅੰਦਰ ਸਵਦਾ ਹੈ। ਉਸ ਦੇ ਅੰਦਰ ਆਤਮਕ ਬੇਸਮਝੀ ਦਾ ਗੂੜ੍ਹਾ ਅਨ੍ਹੇਰਾ ਹੈ।

Bhai Manmohan Singh (Shabad OS, CC BY-SA)

English

Slandering others, one lives in hell; within him is hazy darkness.

Dr. Sant Singh Khalsa (Shabad OS, CC BY-SA)
Ang 1013 · Line 4

ਅਠਸਠਿ ਤੀਰਥ ਭਰਮਿ ਵਿਗੂਚਹਿ; ਕਿਉ ਮਲੁ ਧੋਪੈ ਪਾਪੈ ॥੩॥

atthasatth teerath bharam vigoocheh; kiau mal dhopai paapai |3|

Punjabi

ਅਠਾਹਟ ਧਰਮ ਅਸਥਾਨਾਂ ਤੇ ਭੌਣ ਦੁਆਰਾ ਉਹ ਬਰਬਾਦ ਹੋ ਜਾਂਦਾ ਹੈ। ਉਸ ਦੇ ਗੁਨਾਹਾਂ ਦੀ ਤਧੋਤੀ ਜਾ ਸਕਦੀ ਹੈ।

Bhai Manmohan Singh (Shabad OS, CC BY-SA)

English

Wandering to the eixty-eight sacred shrines of pilgrimage, he is ruined. How can the filth of sin be washed away? ||3||

Dr. Sant Singh Khalsa (Shabad OS, CC BY-SA)
Ang 1013 · Line 5

ਛਾਣੀ ਖਾਕੁ ਬਿਭੂਤ ਚੜਾਈ; ਮਾਇਆ ਕਾ ਮਗੁ ਜੋਹੈ ॥

chhaanee khaak bibhoot charraaee; maaeaa kaa mag johai |

Punjabi

ਉਹ ਘੱਟਾ ਛਾਣਦਾ ਹੈ, ਆਪਣੀ ਦੇਹ ਨੂ ਸੁਆਹ ਮਲਦਾ ਹੈ ਅਤੇ ਧਨ ਦੌਲਤ ਦੇ ਰਸਤੇ ਦੀ ਭਾਲ ਕਰਦਾ ਹੈ।

Bhai Manmohan Singh (Shabad OS, CC BY-SA)

English

He sifts through the dust, and applies ashes to his body, but he is searching for the path of Maya's wealth.

Dr. Sant Singh Khalsa (Shabad OS, CC BY-SA)
Ang 1013 · Line 6

ਅੰਤਰਿ ਬਾਹਰਿ ਏਕੁ. ਨ ਜਾਣੈ; ਸਾਚੁ ਕਹੇ ਤੇ ਛੋਹੈ ॥

antar baahar ek. na jaanai; saach kahe te chhohai |

Punjabi

ਅੰਦਰ ਤੇ ਬਾਹਰ ਉਹ ਇਕ ਸੁਆਮੀ ਨੂੰ ਅਨੁਭਵ ਨਹੀਂ ਕਰਦਾ। ਜੇਕਰ ਕੋਈ ਉਸ ਨੂੰ ਸੱਚ ਆਖੇ ਤਾਂ ਉਹ ਗੁੱਸੇ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

Inwardly and outwardly, he does not know the One Lord; if someone tells him the Truth, he grows angry.

Dr. Sant Singh Khalsa (Shabad OS, CC BY-SA)
Ang 1013 · Line 7

ਪਾਠੁ ਪੜੈ, ਮੁਖਿ ਝੂਠੋ ਬੋਲੈ; ਨਿਗੁਰੇ ਕੀ ਮਤਿ ਓਹੈ ॥

paatth parrai, mukh jhoottho bolai; nigure kee mat ohai |

Punjabi

ਉਹ ਧਾਰਮਕ ਪੁਸਤਕਾਂ ਪੜ੍ਹਦਾ ਹੈ ਅਤੇ ਆਪਣੇ ਮੂੰਹ ਨਾਲ ਕੂੜ ਬਕਦਾ ਹੈ। ਐਹੋ ਜੇਹੀ ਹੈ ਸਿਆਣਪ ਗੁਰੂ-ਬਿਹੂਣ ਦੀ।

Bhai Manmohan Singh (Shabad OS, CC BY-SA)

English

He reads the scriptures, but tells lies; such is the intellect of one who has no guru.

Dr. Sant Singh Khalsa (Shabad OS, CC BY-SA)
Ang 1013 · Line 8

ਨਾਮੁ. ਨ ਜਪਈ, ਕਿਉ ਸੁਖੁ ਪਾਵੈ; ਬਿਨੁ ਨਾਵੈ. ਕਿਉ ਸੋਹੈ ॥੪॥

naam. na japee, kiau sukh paavai; bin naavai. kiau sohai |4|

Punjabi

ਨਾਮ ਦਾ ਸਿਮਰਨ ਕਰਨ ਦੇ ਬਾਝੌਂ ਉਹ ਕਿਸ ਤਰ੍ਹਾਂ ਆਰਾਮ ਪਾ ਸਕਦਾ ਹੈ? ਨਾਮ ਦੇ ਬਗ਼ੈਰ ਉਹ ਕਿਸ ਤਰ੍ਹਾਂ ਸੁੰਦਰ ਭਾਸ ਸਕਦਾ ਹੈ।

Bhai Manmohan Singh (Shabad OS, CC BY-SA)

English

Without chanting the Naam, how can he find peace? Without the Name, how can he look good? ||4||

Dr. Sant Singh Khalsa (Shabad OS, CC BY-SA)
Ang 1013 · Line 9

ਮੂੰਡੁ ਮੁਡਾਇ. ਜਟਾ ਸਿਖ ਬਾਧੀ; ਮੋਨਿ ਰਹੈ ਅਭਿਮਾਨਾ ॥

moondd muddaae. jattaa sikh baadhee; mon rahai abhimaanaa |

Punjabi

ਕਈ ਆਪਣੇ ਸਿਰ ਮੁਨਾਂਦੇ ਹਨ, ਕਈ ਕੇਸਾਂ ਦੀਆਂ ਲਿਟਾਂ ਰਖਦੇ ਹਨ, ਕਈ ਵਾਲਾਂ ਦੀਆਂ ਬੋਦੀਆਂ ਬੰਨ੍ਹਦੇ ਹਨ, ਅਤੇ ਕਈ ਹੰਕਾਰ ਰਾਹੀਂ ਚੁਪ ਰਹਿੰਦੇ ਹਨ।

Bhai Manmohan Singh (Shabad OS, CC BY-SA)

English

Some shave their heads, some keep their hair in matted tangles; some keep it in braids, while some keep silent, filled with egotistical pride.

Dr. Sant Singh Khalsa (Shabad OS, CC BY-SA)
Ang 1013 · Line 10

ਮਨੂਆ ਡੋਲੈ. ਦਹ ਦਿਸ ਧਾਵੈ; ਬਿਨੁ ਰਤ ਆਤਮ ਗਿਆਨਾ ॥

manooaa ddolai. deh dis dhaavai; bin rat aatam giaanaa |

Punjabi

ਪਰ ਰੱਬੀ ਗਿਆਤ ਦੇ ਪ੍ਰੇਮ ਦੇ ਬਾਝੌਂ ਉਨ੍ਹਾਂ ਦਾ ਮਨ ਡਿਕਡੋਲੇ ਖਾਂਦਾ ਅਤੇ ਦਸੀਂ ਪਾਸੀਂ ਭਟਕਦਾ ਫਿਰਦਾ ਹੈ।

Bhai Manmohan Singh (Shabad OS, CC BY-SA)

English

Their minds waver and wander in ten directions, without loving devotion and enlightenment of the soul.

Dr. Sant Singh Khalsa (Shabad OS, CC BY-SA)
Ang 1013 · Line 11

ਅੰਮ੍ਰਿਤੁ ਛੋਡਿ ਮਹਾ ਬਿਖੁ ਪੀਵੈ; ਮਾਇਆ ਕਾ ਦੇਵਾਨਾ ॥

amrit chhodd mahaa bikh peevai; maaeaa kaa devaanaa |

Punjabi

ਧਨ ਦੌਲਤ ਦਾ ਕਮਲਾ ਕੀਤਾ ਹੋਇਆ ਇਨਸਾਨ ਅੰਮ੍ਰਿਤ ਨੂੰ ਤਿਆਗ ਪ੍ਰਾਣ-ਨਾਸਕ ਵਿਹੁ ਨੂੰ ਪਾਨ ਕਰਦਾ ਹੈ।

Bhai Manmohan Singh (Shabad OS, CC BY-SA)

English

They abandon the Ambrosial Nectar, and drink the deadly poison, driven mad by Maya.

Dr. Sant Singh Khalsa (Shabad OS, CC BY-SA)
Ang 1013 · Line 12

ਕਿਰਤੁ. ਨ ਮਿਟਈ, ਹੁਕਮੁ. ਨ ਬੂਝੈ; ਪਸੂਆ ਮਾਹਿ ਸਮਾਨਾ ॥੫॥

kirat. na mittee, hukam. na boojhai; pasooaa maeh samaanaa |5|

Punjabi

ਮੰਦੇ ਅਮਲ ਮਿਟਦੇ ਨਹੀਂ। ਉਹ ਸਾਈਂ ਦੀ ਰਜ਼ਾ ਨੂੰ ਅਨੁਭਵ ਨਹੀਂ ਕਰਦਾ ਅਤੇ ਡੰਗਰਾਂ ਦੀਆਂ ਦੇਹਾਂ ਅੰਦਰ ਪ੍ਰਵੇਸ਼ ਕਰਦਾ ਹੈ।

Bhai Manmohan Singh (Shabad OS, CC BY-SA)

English

Past actions cannot be erased; without understanding the Hukam of the Lord's Command, they become beasts. ||5||

Dr. Sant Singh Khalsa (Shabad OS, CC BY-SA)
Ang 1013 · Line 13

ਹਾਥ ਕਮੰਡਲੁ ਕਾਪੜੀਆ; ਮਨਿ ਤ੍ਰਿਸਨਾ ਉਪਜੀ ਭਾਰੀ ॥

haath kamanddal kaaparreea; man trisanaa upajee bhaaree |

Punjabi

ਖੁਫਣੀ ਵਾਲੇ ਫਕੀਰ, ਜਿਸ ਦੇ ਹੱਥ ਵਿੰਚ ਚਿੱਪੀ ਹੈ, ਦੇ ਚਿੱਤ ਅੰਦਰ ਵੱਡੀ ਲਾਲਸਾ ਉਤਪੰਨ ਹੁੰਦੀ ਹੈ।

Bhai Manmohan Singh (Shabad OS, CC BY-SA)

English

With bowl in hand, wearing his patched coat, great desires well up in his mind.

Dr. Sant Singh Khalsa (Shabad OS, CC BY-SA)
Ang 1013 · Line 14

ਇਸਤ੍ਰੀ ਤਜਿ ਕਰਿ ਕਾਮਿ ਵਿਆਪਿਆ; ਚਿਤੁ ਲਾਇਆ ਪਰ ਨਾਰੀ ॥

eisatree taj kar kaam viaapiaa; chit laaeaa par naaree |

Punjabi

ਆਪਣੀ ਨਿੱਜ ਦੀ ਵਹੁਟੀ ਨੂੰ ਛੱਡ ਕੇ, ਉਹ ਵਿਸ਼ੇ ਭੋਗ ਅੰਦਰ ਖੱਚਤ ਹੋ ਜਾਂਦਾ ਹੈ ਅਤੇ ਹੋਰਸ ਦੀ ਜਨਾਨੀ ਨਾਲ ਆਪਣੇ ਮਨ ਨੂੰ ਜੋੜ ਲੈਂਦਾ ਹੈ।

Bhai Manmohan Singh (Shabad OS, CC BY-SA)

English

Abandoning his own wife, he is engrossed in sexual desire; his thoughts are on the wives of others.

Dr. Sant Singh Khalsa (Shabad OS, CC BY-SA)
Ang 1013 · Line 15

ਸਿਖ ਕਰੇ ਕਰਿ. ਸਬਦੁ, ਨ ਚੀਨੈ; ਲੰਪਟੁ ਹੈ ਬਾਜਾਰੀ ॥

sikh kare kar. sabad, na cheenai; lanpatt hai baajaaree |

Punjabi

ਉਹ ਹੋਰਨਾਂ ਨੂੰ ਉਪਦੇਸ਼ਦਾ ਹੈ, ਖ਼ੁਦ ਨਾਮ ਦਾ ਸਿਮਰਨ ਨਹੀਂ ਕਰਦਾ ਅਤੇ ਆਪਣੇ ਆਪ ਨੂੰ ਵੇਸਵਾ ਨਾਲ ਜੋੜ ਲੈਂਦਾ ਹੈ।

Bhai Manmohan Singh (Shabad OS, CC BY-SA)

English

He teaches and preaches, but does not contemplate the Shabad; he is bought and sold on the street.

Dr. Sant Singh Khalsa (Shabad OS, CC BY-SA)
Ang 1013 · Line 16

ਅੰਤਰਿ ਬਿਖੁ. ਬਾਹਰਿ ਨਿਭਰਾਤੀ; ਤਾ ਜਮੁ ਕਰੇ ਖੁਆਰੀ ॥੬॥

antar bikh. baahar nibharaatee; taa jam kare khuaaree |6|

Punjabi

ਮਨ ਅੰਦਰ ਜ਼ਹਿਰ ਹੁੰਦਿਆਂ ਹੋਇਆਂ ਉਹ ਬਾਹਰੋਂ ਭਰਮ-ਰਹਿਤ ਹੋਣ ਦਾ ਦੰਭ ਕਰਦਾ ਹੈ। ਸੋ, ਯਮ ਉਸ ਨੂੰ ਖੱਜਲ-ਖ਼ੁਆਰ ਕਰਦਾ ਹੈ।

Bhai Manmohan Singh (Shabad OS, CC BY-SA)

English

With poison within, he pretends to be free of doubt; he is ruined and humiliated by the Messenger of Death. ||6||

Dr. Sant Singh Khalsa (Shabad OS, CC BY-SA)
Ang 1013 · Line 17

ਸੋ ਸੰਨਿਆਸੀ. ਜੋ ਸਤਿਗੁਰ ਸੇਵੈ; ਵਿਚਹੁ ਆਪੁ ਗਵਾਏ ॥

so saniaasee. jo satigur sevai; vichahu aap gavaae |

Punjabi

ਕੇਵਲ ਉਹ ਹੀ ਤਿਆਗੀ ਹੈ, ਜੋ ਸੱਚੇ ਗੁਰਾਂ ਦੀ ਚਾਕਰੀ ਕਰਦਾ ਹੈ ਅਤੇ ਆਪਣੇ ਅੰਦਰੋਂ ਆਪਣੀ ਸਵੈ-ਹੰਗਤਾ ਨੂੰ ਦੂਰ ਕਰ ਦਿੰਦਾ ਹੈ।

Bhai Manmohan Singh (Shabad OS, CC BY-SA)

English

He alone is a Sannyaasi, who serves the True Guru, and removes his self-conceit from within.

Dr. Sant Singh Khalsa (Shabad OS, CC BY-SA)
Ang 1013 · Line 18

ਛਾਦਨ ਭੋਜਨ ਕੀ ਆਸ. ਨ ਕਰਈ; ਅਚਿੰਤੁ ਮਿਲੈ ਸੋ ਪਾਏ ॥

chhaadan bhojan kee aas. na karee; achint milai so paae |

Punjabi

ਉਹ ਬਸਤਰ ਤੇ ਅਹਾਰ ਮੰਗਦਾ ਨਹੀਂ ਅਤੇ ਜਿਹੜਾ ਕੁੱਛ ਉਸ ਨੂੰ ਬਿਨਾ ਮੰਗਿਆ ਮਿਲੇ, ਉਸ ਨੂੰ ਉਹ ਲੈ ਲੈਂਦਾ ਹੈ।

Bhai Manmohan Singh (Shabad OS, CC BY-SA)

English

He does not ask for clothes or food; without asking, he accepts whatever he receives.

Dr. Sant Singh Khalsa (Shabad OS, CC BY-SA)
Ang 1013 · Line 19

ਬਕੈ ਨ ਬੋਲੈ. ਖਿਮਾ ਧਨੁ ਸੰਗ੍ਰਹੈ; ਤਾਮਸੁ ਨਾਮਿ ਜਲਾਏ ॥

bakai na bolai. khimaa dhan sangrahai; taamas naam jalaae |

Punjabi

ਉਸ ਬੇਫ਼ਾਇਦਾ ਬਕਵਾਸ ਤੇ ਗੱਲਾਂ ਨਹੀਂ ਕਰਦਾ, ਸਹਿਨਸ਼ੀਲਤਾ ਦੀ ਦੌਲਤ ਨੂੰ ਇਕੱਤ੍ਰ ਕਰਦਾ ਹੈ ਅਤੇ ਆਪਣੇ ਗੁੱਸੇ ਨੂੰ ਉਹ ਪ੍ਰਭੂ ਦੇ ਨਾਮ ਨਾਲ ਫੂਕ ਸੁਟਦਾ ਹੈ।

Bhai Manmohan Singh (Shabad OS, CC BY-SA)

English

He does not speak empty words; he gathers in the wealth of tolerance, and burns away his anger with the Naam.

Dr. Sant Singh Khalsa (Shabad OS, CC BY-SA)
Ang 1013 · Line 20

ਧਨੁ ਗਿਰਹੀ ਸੰਨਿਆਸੀ ਜੋਗੀ; ਜਿ ਹਰਿ ਚਰਣੀ ਚਿਤੁ ਲਾਏ ॥੭॥

dhan girahee saniaasee jogee; ji har charanee chit laae |7|

Punjabi

ਮੁਬਾਰਕ ਹੈ ਐਹੋ ਜੇਹਾ ਗ੍ਰਿਹਮਤੀ, ਤਿਆਗੀ ਤੇ ਯੋਗੀ, ਜੋ ਆਪਣੇ ਮਨ ਨੂੰ ਵਾਹਿਗੁਰੂ ਦੇ ਪੈਰਾਂ ਨਾਲ ਜੋੜਦਾ ਹੈ।

Bhai Manmohan Singh (Shabad OS, CC BY-SA)

English

Blessed is such a householder, Sannyaasi and Yogi, who focuses his consciousness on the Lord's feet. ||7||

Dr. Sant Singh Khalsa (Shabad OS, CC BY-SA)
Ang 1013 · Line 21

ਆਸ ਨਿਰਾਸ ਰਹੈ ਸੰਨਿਆਸੀ; ਏਕਸੁ ਸਿਉ ਲਿਵ ਲਾਏ ॥

aas niraas rahai saniaasee; ekas siau liv laae |

Punjabi

ਸੰਨਿਆਸੀ ਖ਼ਾਹਿਸ਼ਾਂ ਅੰਦਰ ਖ਼ਾਹਿਸ-ਰਹਿਤ ਰਹਿੰਦਾ ਹੈ ਅਤੇ ਇਕ ਸਾਈਂ ਨਾਲ ਹੀ ਪਿਰਹੜੀ ਪਾਉਂਦਾ ਹੈ।

Bhai Manmohan Singh (Shabad OS, CC BY-SA)

English

Amidst hope, the Sannyaasi remains unmoved by hope; he remains lovingly focused on the One Lord.

Dr. Sant Singh Khalsa (Shabad OS, CC BY-SA)
Ang 1013 · Line 22

ਹਰਿ ਰਸੁ ਪੀਵੈ. ਤਾ ਸਾਤਿ ਆਵੈ; ਨਿਜ ਘਰਿ ਤਾੜੀ ਲਾਏ ॥

har ras peevai. taa saat aavai; nij ghar taarree laae |

Punjabi

ਜੇਕਰ ਉਹ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰਦਾ ਹੈ ਤੇ ਆਪਣੇ ਨਿਜ ਦੇ ਗ੍ਰਹਿ ਅੰਦਰ ਹੀ ਸਮਾਧੀ ਲਾਉਂਦਾ ਹੈ, ਕੇਵਲ ਤਦ ਹੀ ਉਹ ਠੰਡ ਚੈਨ ਨੂੰ ਪ੍ਰਾਪਤ ਹੁੰਦਾ ਹੈ।

Bhai Manmohan Singh (Shabad OS, CC BY-SA)

English

He drinks in the sublime essence of the Lord, and so finds peace and tranquility; in the home of his own being, he remains absorbed in the deep trance of meditation.

Dr. Sant Singh Khalsa (Shabad OS, CC BY-SA)
Ang 1013 · Line 23

ਮਨੂਆ. ਨ ਡੋਲੈ, ਗੁਰਮੁਖਿ ਬੂਝੈ; ਧਾਵਤੁ ਵਰਜਿ ਰਹਾਏ ॥

manooaa. na ddolai, guramukh boojhai; dhaavat varaj rahaae |

Punjabi

ਗੁਰਾਂ ਦੀ ਦਇਆ ਦੁਆਰਾ ਉਹ ਆਪਣੇ ਸਾਹਿਬ ਨੂੰ ਸਮਝ ਲੈਂਦਾ ਹੈ। ਉਸ ਦਾ ਮਨ ਡਿਕੋਡੋਲੇ ਨਹੀਂ ਖਾਂਦਾ ਅਤੇ ਉਹ ਇਸ ਦੀਆਂ ਭਟਕਣਾ ਨੂੰ ਮਨ੍ਹਾਂ ਕਰਦਾ ਤੇ ਰੋਕ ਰਖਦਾ ਹੈ।

Bhai Manmohan Singh (Shabad OS, CC BY-SA)

English

His mind does not waver; as Gurmukh, he understands. He restrains it from wandering out.

Dr. Sant Singh Khalsa (Shabad OS, CC BY-SA)
Ang 1013 · Line 24

ਗ੍ਰਿਹੁ ਸਰੀਰੁ ਗੁਰਮਤੀ ਖੋਜੇ; ਨਾਮੁ ਪਦਾਰਥੁ ਪਾਏ ॥੮॥

grihu sareer guramatee khoje; naam padaarath paae |8|

Punjabi

ਆਪਣੀ ਦੇਹ ਦੇ ਘਰ ਦੀ ਗੁਰਾਂ ਦੀ ਉਪਦੇਸ਼ ਦੁਆਰਾ ਖੋਜ-ਭਾਲ ਕਰ ਕੇ, ਉਹ ਸਾਈਂ ਦੇ ਨਾਮ ਧਨ ਨੂੰ ਪਾ ਲੈਂਦਾ ਹੈ।

Bhai Manmohan Singh (Shabad OS, CC BY-SA)

English

Following the Guru's Teachings, he searches the home of his body, and obtains the wealth of the Naam. ||8||

Dr. Sant Singh Khalsa (Shabad OS, CC BY-SA)
Ang 1013 · Line 25

ਬ੍ਰਹਮਾ ਬਿਸਨੁ ਮਹੇਸੁ ਸਰੇਸਟ; ਨਾਮਿ ਰਤੇ ਵੀਚਾਰੀ ॥

brahamaa bisan mahes saresatt; naam rate veechaaree |

Punjabi

ਨਾਮ ਦੇ ਸਿਮਰਨ ਨਾਲ ਰੰਗੀਜਨ ਦੁਆਰਾ, ਬ੍ਰਹਮਾ, ਵਿਸ਼ਨੂੰ ਅਤੇ ਸ਼ਿਵਜੀ ਉਤਮ ਹੋ ਵੰਝਦੇ ਹਨ।

Bhai Manmohan Singh (Shabad OS, CC BY-SA)

English

Brahma, Vishnu and Shiva are exalted, imbued with contemplative meditation on the Naam.

Dr. Sant Singh Khalsa (Shabad OS, CC BY-SA)
Ang 1013 · Line 26

ਖਾਣੀ ਬਾਣੀ ਗਗਨ ਪਤਾਲੀ; ਜੰਤਾ ਜੋਤਿ ਤੁਮਾਰੀ ॥

khaanee baanee gagan pataalee; jantaa jot tumaaree |

Punjabi

ਤੈਡਾਂ ਪ੍ਰਕਾਸ਼, ਹੇ ਸਾਹਿਬ! ਉਤਪਤੀ ਦੇ ਚਾਰੇ ਸੋਤਿਆ ਖ਼ਿਆਲਾਂ ਦੀਆਂ ਚਾਰੇ ਹੀ ਦਸ਼ਾਂ, ਆਕਾਸ਼, ਪਇਆਲ ਅਤੇ ਸਮੂਹ ਜੀਵਾਂ ਅੰਦਰ ਹੈ।

Bhai Manmohan Singh (Shabad OS, CC BY-SA)

English

The sources of creation, speech, the heavens and the underworld, all beings and creatures, are infused with Your Light.

Dr. Sant Singh Khalsa (Shabad OS, CC BY-SA)
Ang 1013 · Line 27

ਸਭਿ ਸੁਖ ਮੁਕਤਿ ਨਾਮ ਧੁਨਿ ਬਾਣੀ; ਸਚੁ ਨਾਮੁ ਉਰ ਧਾਰੀ ॥

sabh sukh mukat naam dhun baanee; sach naam ur dhaaree |

Punjabi

ਮੋਖ਼ਸ਼ ਦੇ ਸਾਰੇ ਆਰਾਮ ਨਾਮ ਅਤੇ ਗੁਰਬਾਣੀ ਦੇ ਸਿਮਰਨ ਵਿੱਚ ਹਨ, ਇਸ ਲਈ ਸੱਚੇ ਨਾਮ ਨੂੰ ਮੈਂ ਆਪਣੇ ਹਿਰਦੇ ਅੰਦਰ ਟਿਕਾਉਂਦਾ ਹਾਂ।

Bhai Manmohan Singh (Shabad OS, CC BY-SA)

English

All comforts and liberation are found in the Naam, and the vibrations of the Guru's Bani; I have enshrined the True Name within my heart.

Dr. Sant Singh Khalsa (Shabad OS, CC BY-SA)
Ang 1013 · Line 28

ਨਾਮ ਬਿਨਾ. ਨਹੀ ਛੂਟਸਿ ਨਾਨਕ; ਸਾਚੀ ਤਰੁ ਤੂ ਤਾਰੀ ॥੯॥੭॥

naam binaa. nahee chhoottas naanak; saachee tar too taaree |9|7|

Punjabi

ਨਾਮ ਦੇ ਬਾਝੌਂ ਬੰਦੇ ਦੀ ਖ਼ਲਾਸੀ ਨਹੀਂ ਹੰਦੀ ਹੇ ਨਾਨਕ! ਇਸ ਲਈ ਨਾਮ ਦੀ ਸੱਚੀ ਬੇੜੀ ਤੇ ਚੜ੍ਹ ਕੇ ਤੂੰ ਪਾਰ ਉੱਤਰ ਜਾ।

Bhai Manmohan Singh (Shabad OS, CC BY-SA)

English

Without the Naam, no one is saved; O Nanak, with the Truth, cross over to the other side. ||9||7||

Dr. Sant Singh Khalsa (Shabad OS, CC BY-SA)
Ang 1013 · Line 29

ਮਾਰੂ ਮਹਲਾ ੧ ॥

maaroo mahalaa 1 |

Punjabi

ਮਾਰੂ ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Maaroo, First Mehl:

Dr. Sant Singh Khalsa (Shabad OS, CC BY-SA)
Ang 1013 · Line 30

ਮਾਤ ਪਿਤਾ ਸੰਜੋਗਿ ਉਪਾਏ; ਰਕਤੁ ਬਿੰਦੁ ਮਿਲਿ ਪਿੰਡੁ ਕਰੇ ॥

maat pitaa sanjog upaae; rakat bind mil pindd kare |

Punjabi

ਮਾਂ ਅਤੇ ਪਿਓ ਦੇ ਮਿਲਾਪ ਤੋਂ ਪ੍ਰਾਣੀ ਪੈਦਾ ਹੁੰਦਾ ਹੈ। ਨਾਰੀ ਅਤੇ ਨਰ ਦੇ ਵੀਰਜ ਦੇ ਇਕੱਠੇ ਹੋਣ ਤੋਂ ਦੇਹ ਬਣਦੀ ਹੈ।

Bhai Manmohan Singh (Shabad OS, CC BY-SA)

English

Through the union of mother and father, the fetus is formed. The egg and sperm join together to make the body.

Dr. Sant Singh Khalsa (Shabad OS, CC BY-SA)
Ang 1013 · Line 31

ਅੰਤਰਿ ਗਰਭ ਉਰਧਿ ਲਿਵ ਲਾਗੀ; ਸੋ ਪ੍ਰਭੁ ਸਾਰੇ ਦਾਤਿ ਕਰੇ ॥੧॥

antar garabh uradh liv laagee; so prabh saare daat kare |1|

Punjabi

ਪ੍ਰਭੂ ਦੀ ਪ੍ਰੀਤ ਅੰਦਰ ਜੁੜਿਆ ਹੋਇਆ, ਮਾਂ ਦੇ ਪੇਟ ਵਿੰਚ ਉਹ ਮੂਧੇ-ਮੂੰਹ ਟੰਗਿਆ ਹੁੰਦਾ ਹੈ। ਉਹ ਸੁਆਮੀ ਉੱਥੇ ਉਸ ਨੂੰ ਸੰਭਾਲਦਾ ਅਤੇ ਰੱਖਿਆ ਦੀ ਬਖ਼ਸ਼ੀਸ਼ ਦਿੰਦਾ ਹੈ।

Bhai Manmohan Singh (Shabad OS, CC BY-SA)

English

Upside-down within the womb, it lovingly dwells on the Lord; God provides for it, and gives it nourishment there. ||1||

Dr. Sant Singh Khalsa (Shabad OS, CC BY-SA)
Ang 1013 · Line 32

ਸੰਸਾਰੁ ਭਵਜਲੁ; ਕਿਉ ਤਰੈ ॥

sansaar bhavajal; kiau tarai |

Punjabi

ਪ੍ਰਾਣੀ ਕਿਸ ਤਰ੍ਹਾਂ ਭਿਆਨਕ ਜਗਤ ਸਮੁੰਦਰ ਤੋਂ ਪਾਰ ਹੋ ਸਕਦਾ ਹੈ?

Bhai Manmohan Singh (Shabad OS, CC BY-SA)

English

How can he cross over the terrifying world-ocean?

Dr. Sant Singh Khalsa (Shabad OS, CC BY-SA)
Ang 1013 · Line 33

ਗੁਰਮੁਖਿ ਨਾਮੁ ਨਿਰੰਜਨੁ ਪਾਈਐ; ਅਫਰਿਓ ਭਾਰੁ ਅਫਾਰੁ ਟਰੈ ॥੧॥ ਰਹਾਉ ॥

guramukh naam niranjan paaeeai; afario bhaar afaar ttarai |1| rahaau |

Punjabi

ਗੁਰਾਂ ਦੀ ਦਇਆ ਦੁਆਰਾ, ਪਾਵਨ ਪਵਿੱਤ੍ਰ ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ ਅਤੇ ਪਾਪਾਂ ਦਾ ਅਸਹਿ ਬੋਝ ਦੂਰ ਹੋ ਜਾਂਦਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

The Gurmukh obtains the Immaculate Naam, the Name of the Lord; the unbearable load of sins is removed. ||1||Pause||

Dr. Sant Singh Khalsa (Shabad OS, CC BY-SA)
Ang 1013 · Line 34

ਤੇ ਗੁਣ ਵਿਸਰਿ ਗਏ ਅਪਰਾਧੀ; ਮੈ ਬਉਰਾ. ਕਿਆ ਕਰਉ ਹਰੇ ॥

te gun visar ge aparaadhee; mai bauraa. kiaa krau hare |

Punjabi

ਸਾਈਂ ਦੇ ਉਹ ਉਪਕਾਰ ਮੈਂ ਪਾਪੀ ਨੇ ਭੁਲਾ ਛੱਡੇ ਹਨ। ਮੈਂ ਪਗਲਾ ਪੁਰਸ਼, ਹੁਣ ਕੀ ਕਰ ਸਕਦਾ ਹਾਂ? ਹੇ ਵਾਹਿਗੁਰੂ!

Bhai Manmohan Singh (Shabad OS, CC BY-SA)

English

I have forgotten Your Virtues, Lord; I am insane - what can I do now?

Dr. Sant Singh Khalsa (Shabad OS, CC BY-SA)
Ang 1013 · Line 35

ਤੂ ਦਾਤਾ ਦਇਆਲੁ ਸਭੈ ਸਿਰਿ; ਅਹਿਨਿਸਿ ਦਾਤਿ ਸਮਾਰਿ ਕਰੇ ॥੨॥

too daataa deaal sabhai sir; ahinis daat samaar kare |2|

Punjabi

ਤੂੰ, ਹੇ ਪ੍ਰਭੂ! ਸਾਰਿਆਂ ਦੇ ਸਿਰਾਂ ਉਤੇ ਮਿਹਰਬਾਨ ਦਾਤਾਰ ਹੈ। ਦਿਹੁੰ ਰੈਣ ਤੂੰ ਬਖ਼ਸ਼ਸ਼ਾਂ ਬਖ਼ਸ਼ਦਾ ਹੈਂ ਅਤੇ ਸਾਰਿਆਂ ਦੀ ਸੰਭਾਲ ਕਰਦਾ ਹੈਂ।

Bhai Manmohan Singh (Shabad OS, CC BY-SA)

English

You are the Merciful Giver, above the heads of all. Day and night, You give gifts, and take care of all. ||2||

Dr. Sant Singh Khalsa (Shabad OS, CC BY-SA)
Ang 1013 · Line 36

ਚਾਰਿ ਪਦਾਰਥ ਲੈ ਜਗਿ ਜਨਮਿਆ; ਸਿਵ ਸਕਤੀ ਘਰਿ ਵਾਸੁ ਧਰੇ ॥

chaar padaarath lai jag janamiaa; siv sakatee ghar vaas dhare |

Punjabi

ਚਾਰ ਜੀਵਨ-ਮਨੋਰਥ ਪ੍ਰਾਪਤ ਕਰਨ ਵਾਸਤੇ ਬੰਦਾ ਇਸ ਜਹਾਨ ਅੰਦਰ ਜੰਮਿਆ ਹੈ; ਪ੍ਰੰਤੂ ਉਸ ਦੀ ਆਤਮਾ ਮਾਇਆ ਦੇ ਘਰ ਅੰਦਰ ਵਸੇਬਾ ਕਰ ਲੈਂਦੀ ਹੈ।

Bhai Manmohan Singh (Shabad OS, CC BY-SA)

English

One is born to achieve the four great objectives of life. The spirit has taken up its home in the material world.

Dr. Sant Singh Khalsa (Shabad OS, CC BY-SA)