Ang 1014
ਲਾਗੀ ਭੂਖ ਮਾਇਆ ਮਗੁ ਜੋਹੈ; ਮੁਕਤਿ ਪਦਾਰਥੁ ਮੋਹਿ ਖਰੇ ॥੩॥
laagee bhookh maaeaa mag johai; mukat padaarath mohi khare |3|
Punjabi
ਭੁੰਖ ਦਾ ਧੱਕਿਆ ਹੋਇਆ ਉਹ ਮਾਲ ਧਨ ਦਾ ਰਾਹ ਤਕਾਉਂਦਾ ਹੈ ਅਤੇ ਸੰਸਾਰੀ ਲਗਨ ਉਸ ਦੀ ਮੋਖ਼ਸ਼ ਦੀ ਦੌਲਤ ਨੂੰ ਖੱਸ ਲੈ ਜਾਂਦੀ ਹੈ।
English
Driven by hunger, it sees the path of Maya's riches; this emotional attachment takes away the treasure of liberation. ||3||
ਕਰਣ ਪਲਾਵ ਕਰੇ. ਨਹੀ ਪਾਵੈ; ਇਤ ਉਤ ਢੂਢਤ ਥਾਕਿ ਪਰੇ ॥
karan palaav kare. nahee paavai; it ut dtoodtat thaak pare |
Punjabi
ਵਿਰਲਾਪ ਤੇ ਰੋਣ ਪਿੱਟਣ ਕਰਨ ਦੁਆਰਾ ਉਸ ਨੂੰ ਚਾਰ ਉੱਤਮ ਦਾਤਾਂ ਪ੍ਰਾਪਤ ਨਹੀਂ ਹੁੰਦੀਆਂ ਅਤੇ ਐਧਰ ਓਧਰ ਭਾਲਦਾ ਹੋਇਆ ਉਹ ਹੰਭ ਜਾਂਦਾ ਹੈ।
English
Weeping and wailing, he does not receive them; he searches here and there, and grows weary.
ਕਾਮਿ ਕ੍ਰੋਧਿ ਅਹੰਕਾਰਿ ਵਿਆਪੇ; ਕੂੜ ਕੁਟੰਬ ਸਿਉ ਪ੍ਰੀਤਿ ਕਰੇ ॥੪॥
kaam krodh ahankaar viaape; koorr kuttanb siau preet kare |4|
Punjabi
ਉਹ ਸ਼ਹਿਵਤ, ਗੁੱਸੇ ਅਤੇ ਹੰਕਾਰ ਅੰਦਰ ਗਲਤਾਨ ਹੋ ਜਾਂਦਾ ਹੈ ਅਤੇ ਆਪਣੇ ਝੂਠੇ ਸੰਨਬੰਧੀਆਂ ਨੂੰ ਪਿਆਰ ਕਰਦਾ ਹੈ।
English
Engrossed in sexual desire, anger and egotism, he falls in love with his false relatives. ||4||
ਖਾਵੈ ਭੋਗੈ. ਸੁਣਿ ਸੁਣਿ ਦੇਖੈ; ਪਹਿਰਿ ਦਿਖਾਵੈ ਕਾਲ ਘਰੇ ॥
khaavai bhogai. sun sun dekhai; pahir dikhaavai kaal ghare |
Punjabi
ਇਸ ਮੌਤ ਦੇ ਗ੍ਰਹਿ ਅੰਦਰ ਉਹ ਖਾਂਦਾ, ਅਨੰਦ ਮਾਣਦਾ, ਕੰਨਾਂ ਨਾਲ ਸੁਣਦਾ, ਵੇਖਦਾ ਅਤੇ ਵਿਖਾਵਾ ਕਰਨ ਲਈ ਪਹਿਣਦਾ ਹੈ।
English
He eats and enjoys, listens and watches, and dresses up to show off in this house of death.
ਬਿਨੁ ਗੁਰਸਬਦ. ਨ ਆਪੁ ਪਛਾਣੈ; ਬਿਨੁ ਹਰਿ ਨਾਮ. ਨ ਕਾਲੁ ਟਰੇ ॥੫॥
bin gurasabad. na aap pachhaanai; bin har naam. na kaal ttare |5|
Punjabi
ਗੁਰਾਂ ਦੇ ਉਪਦੇਸ਼ ਬਾਝੋਂ ਉਹ ਆਪਣੇ ਆਪ ਨੂੰ ਨਹੀਂ ਸਮਝਦਾ ਤੇ ਸੁਆਮੀ ਦੇ ਨਾਮ ਦੇ ਬਗ਼ੈਰ ਮੌਤ ਟਲਦੀ ਨਹੀਂ।
English
Without the Word of the Guru's Shabad, he does not undersand himself. Without the Lord's Name, death cannot be avoided. ||5||
ਜੇਤਾ ਮੋਹੁ ਹਉਮੈ ਕਰਿ ਭੂਲੇ; ਮੇਰੀ ਮੇਰੀ ਕਰਤੇ ਛੀਨਿ ਖਰੇ ॥
jetaa mohu haumai kar bhoole; meree meree karate chheen khare |
Punjabi
ਜਿੰਨਾ ਜ਼ਿਆਦਾ ਬੰਦਾ ਸੰਸਾਰੀ ਮਮਤਾ, ਹੰਕਾਰ ਅਤੇ ਅਪਣੱਤ ਕਰਨ ਨਾਲ ਕੁਰਾਹੇ ਪੈਂਦਾ ਹੈ, ਉਨਾ ਹੀ ਜ਼ਿਆਦਾ ਉਹ ਗਿਆਨ ਤੋਂ ਵਾਂਝਿਆ ਹੋ ਜਾਂਦਾ ਹੈ।
English
The more attachment and egotism delude and confuse him, the more he cries out, "Mine, mine!", and the more he loses out.
ਤਨੁ ਧਨੁ ਬਿਨਸੈ ਸਹਸੈ ਸਹਸਾ; ਫਿਰਿ ਪਛੁਤਾਵੈ ਮੁਖਿ ਧੂਰਿ ਪਰੇ ॥੬॥
tan dhan binasai sahasai sahasaa; fir pachhutaavai mukh dhoor pare |6|
Punjabi
ਜਦ ਉਹ ਆਪਣੀ ਦੇਹ ਤੇ ਦੌਲਤ ਗੁਆ ਬਹਿਦਾ ਹੈ, ਉਹ ਭਾਰੇ iਫ਼ਕਰ ਵਿੱਚ ਫਸ ਜਾਂਦਾ ਹੈ ਅਤੇ ਅੰਤ ਨੂੰ ਜਦ ਉਸ ਦੇ ਮੂੰਹ ਤੇ ਖੇਹ ਪੈਂਦੀ ਹੈ, ਉਹ ਬਹੁਤ ਅਫ਼ਸੋਸ ਕਰਦਾ ਹੈ।
English
His body and wealth pass away, and he is torn by skepticism and cynicism; in the end, he regrets and repents, when the dust falls on his face. ||6||
ਬਿਰਧਿ ਭਇਆ. ਜੋਬਨੁ ਤਨੁ ਖਿਸਿਆ; ਕਫੁ ਕੰਠੁ ਬਿਰੂਧੋ ਨੈਨਹੁ ਨੀਰੁ ਢਰੇ ॥
biradh bheaa. joban tan khisiaa; kaf kantth biroodho nainahu neer dtare |
Punjabi
ਜਦ ਉਹ ਬੁੱਢਾ ਹੋ ਜਾਂਦਾ ਹੈ, ਉਸ ਦੀ ਜੁਆਨੀ ਤੇ ਦੇਹ ਪਿੱਛੇ ਹੱਟ ਜਾਂਦੀਆਂ ਹਨ, ਬਲਗਮ ਉਸ ਦੇ ਗਲੇ ਨੂੰ ਰੋਕ ਲੈਂਦੀ ਹੈ ਅਤੇ ਉਸ ਦੀਆਂ ਅੱਖਾਂ ਵਿਚੋਂ ਪਾਣੀ ਵਗਦਾ ਹੈ।
English
He grows old, his body and youth waste away, and his throat is plugged with mucous; water flows from his eyes.
ਚਰਣ ਰਹੇ. ਕਰ ਕੰਪਣ ਲਾਗੇ; ਸਾਕਤ. ਰਾਮੁ ਨ ਰਿਦੈ ਹਰੇ ॥੭॥
charan rahe. kar kanpan laage; saakat. raam na ridai hare |7|
Punjabi
ਉਸ ਦੇ ਪੈਰ ਟੁਰਨੋ ਰਹਿ ਜਾਂਦੇ ਹਨ, ਤੇ ਉਸ ਦੇ ਹੱਥ ਕੰਬਣ ਲੱਗ ਜਾਂਦੇ ਹਨ। ਤਦ ਭੀ ਮਾਇਆ ਦਾ ਪੁਜਾਰੀ ਸੁਆਮੀ ਵਾਹਿਗੁਰੂ ਨੂੰ ਆਪਣੇ ਹਿਰਦੇ ਅੰਦਰ ਨਹੀਂ ਟਿਕਾਉਂਦਾ।
English
He feet fail him, and his hands shake and tremble; the faithless cynic does not enshrine the Lord in his heart. ||7||
ਸੁਰਤਿ ਗਈ. ਕਾਲੀ ਹੂ ਧਉਲੇ; ਕਿਸੈ. ਨ ਭਾਵੈ ਰਖਿਓ ਘਰੇ ॥
surat gee. kaalee hoo dhaule; kisai. na bhaavai rakhio ghare |
Punjabi
ਉਸ ਦੀ ਅਕਲ ਮਾਰੀ ਜਾਂਦੀ ਹੈ, ਉਸ ਦੇ ਕਾਲੇ ਵਾਲ ਚਿੱਟੇ ਹੋ ਜਾਂਦੇ ਹਨ ਅਤੇ ਉਸ ਨੂੰ ਘਰ ਅੰਦਰ ਰਖਣਾ ਕੋਈ ਭੀ ਪਸੰਦ ਨਹੀਂ ਕਰਦਾ।
English
His intellect fails him, his black hair turns white, and no one wants to keep him in their home.
ਬਿਸਰਤ ਨਾਮ. ਐਸੇ ਦੋਖ ਲਾਗਹਿ; ਜਮੁ ਮਾਰਿ ਸਮਾਰੇ, ਨਰਕਿ ਖਰੇ ॥੮॥
bisarat naam. aise dokh laageh; jam maar samaare, narak khare |8|
Punjabi
ਨਾਮ ਨੂੰ ਭੁਲਾਉਣ ਦੁਆਰਾ, ਐਹੋ ਜੇਹੇ ਕਲੰਕ ਇਨਸਾਨ ਨੂੰ ਲਗਦੇ ਹਨ। ਮੌਤ ਦਾ ਫ਼ਰੇਸਤਾ ਉਸ ਨੂੰ ਚੰਗੀ ਤਰ੍ਹਾਂ ਕੱਟਫਾਟ ਕੇ ਦੋਜ਼ਖ ਨੂੰ ਲੈ ਜਾਂਦਾ ਹੈ।
English
Forgetting the Naam, these are the stigmas which stick to him; the Messenger of Death beats him, and drags him to hell. ||8||
ਪੂਰਬ ਜਨਮ ਕੋ ਲੇਖੁ. ਨ ਮਿਟਈ; ਜਨਮਿ ਮਰੈ. ਕਾ ਕਉ ਦੋਸੁ ਧਰੇ ॥
poorab janam ko lekh. na mittee; janam marai. kaa kau dos dhare |
Punjabi
ਪਿਛਲੇ ਜਨਮਾਂ ਦੀ ਲਿਖਤਕਾਰ ਮੇਟੀ ਨਹੀਂ ਜਾ ਸਕਦੀ। ਇਸ ਲਈ ਆਪਣੇ ਆਪ ਦੇ ਬਗ਼ੈਰ ਉਹ ਹੋਰ ਕੀਹਦੇ ਤੇ ਦੂਸਣ ਲਾਵੇ?
English
The record of one's past actions cannot be erased; who else is to blame for one's birth and death?
ਬਿਨੁ ਗੁਰ. ਬਾਦਿ ਜੀਵਣੁ ਹੋਰੁ ਮਰਣਾ; ਬਿਨੁ ਗੁਰਸਬਦੈ. ਜਨਮੁ ਜਰੇ ॥੯॥
bin gur. baad jeevan hor maranaa; bin gurasabadai. janam jare |9|
Punjabi
ਉਹ ਸਦਾ ਆਉਂਦਾ ਤੇ ਜਾਂਦਾ ਰਹਿੰਦਾ ਹੈ। ਗੁਰਾਂ ਦੇ ਬਾਝੋਂ, ਬੇਫ਼ਾਇਦਾ ਹੈ ਇਨਸਾਨ ਦਾ ਜੰਮਣਾ ਅਤੇ ਮਰਨਾ ਅਤੇ ਗੁਰਾਂ ਦੇ ਉਪਦੇਸ਼ ਦੇ ਬਗੈਰ ਉਹ ਆਪਣੇ ਜੀਵਨ ਅੰਦਰ ਸੜਦਾ ਬਲਦਾ ਰਹਿੰਦਾ ਹੈ।
English
Without the Guru, life and death are pointless; without the Word of the Guru's Shabad, life just burns away. ||9||
ਖੁਸੀ ਖੁਆਰ ਭਏ ਰਸ ਭੋਗਣ; ਫੋਕਟ ਕਰਮ ਵਿਕਾਰ ਕਰੇ ॥
khusee khuaar bhe ras bhogan; fokatt karam vikaar kare |
Punjabi
ਰੰਗ ਰਲੀਆਂ ਦਾ ਖੁਸ਼ੀ ਅੰਦਰ ਮਾਣਨਾ ਬਰਬਾਦੀ ਦਾ ਕਾਰਨ ਹੁੰਦਾ ਹੈ ਅਤੇ ਵਿਅਰਥ ਹੈ ਮੰਦੇ ਅਮਲਾਂ ਦਾ ਕਮਾਉਣ।
English
The pleasures enjoyed in happiness bring ruin; acting in corruption is useless indulgence.
ਨਾਮੁ ਬਿਸਾਰਿ. ਲੋਭਿ ਮੂਲੁ ਖੋਇਓ; ਸਿਰਿ ਧਰਮ ਰਾਇ ਕਾ ਡੰਡੁ ਪਰੇ ॥੧੦॥
naam bisaar. lobh mool khoeo; sir dharam raae kaa ddandd pare |10|
Punjabi
ਨਾਮ ਨੂੰ ਭੁਲਾ ਅਤੇ ਲਾਲਚ ਨਾਲ ਜੁੜ ਕੇ, ਪ੍ਰਾਣੀ ਆਪਣੀ ਅਸਲ ਰਕਮ ਨੂੰ ਭੀ ਗੁਆ ਲੈਂਦਾ ਹੈ ਅਤੇ ਧਰਮ ਰਾਜੇ ਦਾ ਡੰਡਾ ਉਸ ਦੇ ਮੂੰਡ ਤੇ ਪੈਂਦਾ ਹੈ।
English
Forgetting the Naam, and caught by greed, he betrays his own source; the club of the Righteous Judge of Dharma will strike him over the head. ||10||
ਗੁਰਮੁਖਿ ਰਾਮ ਨਾਮ ਗੁਣ ਗਾਵਹਿ; ਜਾ ਕਉ ਹਰਿ ਪ੍ਰਭੁ ਨਦਰਿ ਕਰੇ ॥
guramukh raam naam gun gaaveh; jaa kau har prabh nadar kare |
Punjabi
ਗੁਰੂ-ਅਨੁਸਾਰੀ ਜਿੰਨ੍ਹਾਂ ਉਤੇ ਸੁਆਮੀ ਵਾਹਿਗੁਰੂ ਆਪਣੀ ਮਿਹਰ ਦੀ ਨਿਗ੍ਹਾ ਧਾਰਦਾ ਹੈ, ਸੁਆਮੀ ਦੇ ਨਾਮ ਦਾ ਜੱਸ ਗਾਇਨ ਕਰਦੇ ਹਨ।
English
The Gurmukhs sing the Glorious Praises of the Lord's Name; the Lord God blesses them with His Glance of Grace.
ਤੇ ਨਿਰਮਲ ਪੁਰਖ ਅਪਰੰਪਰ ਪੂਰੇ; ਤੇ ਜਗ ਮਹਿ. ਗੁਰ ਗੋਵਿੰਦ ਹਰੇ ॥੧੧॥
te niramal purakh aparanpar poore; te jag meh. gur govind hare |11|
Punjabi
ਉਹ ਪਵਿੱਤਰ, ਪੂਰਨ ਅਤੇ ਉਚਿਆਂ ਦੇ ਉੱਚੇ ਪੁਰਸ਼ ਹਨ। ਇਸ ਜਹਾਨ ਅੰਦਰ ਉਹ ਵਿਸ਼ਾਲ ਸੁਆਮੀ ਵਾਹਿਗੁਰੂ ਦਾ ਸਰੂਪ ਹਨ।
English
Those beings are pure, perfect unlimited and infinite; in this world, they are the embodiment of the Guru, the Lord of the Universe. ||11||
ਹਰਿ ਸਿਮਰਹੁ ਗੁਰ ਬਚਨ ਸਮਾਰਹੁ; ਸੰਗਤਿ ਹਰਿ ਜਨ ਭਾਉ ਕਰੇ ॥
har simarahu gur bachan samaarahu; sangat har jan bhaau kare |
Punjabi
ਇਸ ਲਈ ਆਪਣੇ ਵਾਹਿਗੁਰੂ ਨੂੰ ਯਾਦ ਕਰੋ, ਗੁਰਬਾਣੀ ਦਾ ਧਿਆਨ ਧਰੋ ਅਤੇ ਨੇਕ ਬੰਦਿਆਂ ਦੀ ਸਭਾ ਨਾਲ ਪਿਆਰ ਪਾਓ।
English
Meditate in remembrance on the Lord; meditate and contemplate the Guru's Word, and love to associate with the humble servants of the Lord.
ਹਰਿ ਜਨ. ਗੁਰੁ ਪਰਧਾਨੁ ਦੁਆਰੈ; ਨਾਨਕ. ਤਿਨ ਜਨ ਕੀ ਰੇਣੁ ਹਰੇ ॥੧੨॥੮॥
har jan. gur paradhaan duaarai; naanak. tin jan kee ren hare |12|8|
Punjabi
ਹਰੀ ਦੇ ਸਾਧੂ ਹਰੀ ਦੀ ਦਰਗਾਹ ਅੰਦਰ ਖੂਜਨੀਯ ਅਤੇ ਸ਼੍ਰੋਮਣੀ ਹਨ। ਨਾਨਕ ਉਨ੍ਹਾਂ ਰੱਬ ਦੇ ਸਾਧੂਆਂ ਦੇ ਪੈਰਾਂ ਦੀ ਧੂੜ ਨੂੰ ਲੋੜਦਾ ਹੈ।
English
The Lord's humble servants are the embodiment of the Guru; they are supreme and respected in the Court of the Lord. Nanak seeks the dust of the feet of those humble servants of the Lord. ||12||8||
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ।
English
One Universal Creator God. By The Grace Of The True Guru:
ਮਾਰੂ ਕਾਫੀ ਮਹਲਾ ੧ ਘਰੁ ੨ ॥
maaroo kaafee mahalaa 1 ghar 2 |
Punjabi
ਮਾਰੂ ਕਾਫ਼ੀ ਪਹਿਲੀ ਪਾਤਿਸ਼ਾਹੀ।
English
Maaroo, Kaafee, First Mehl, Second House:
ਆਵਉ ਵੰਞਉ ਡੁੰਮਣੀ; ਕਿਤੀ ਮਿਤ੍ਰ ਕਰੇਉ ॥
aavau vanyau ddunmanee; kitee mitr kareo |
Punjabi
ਦੁੱਚਿਤੀ ਇਸਤ੍ਰੀ ਭਾਵੇਂ ਉਸ ਦੇ ਕਿਨੇ ਹੀ ਬਹੁਤੇ ਮਿੱਤ੍ਰ ਹੋਣ, ਆਉਂਦੀ ਅਤੇ ਜਾਂਦੀ ਰਹਿੰਦੀ ਹੈ।
English
The double-minded person comes and goes, and has numerous friends.
ਸਾ ਧਨ ਢੋਈ. ਨ ਲਹੈ; ਵਾਢੀ ਕਿਉ ਧੀਰੇਉ ॥੧॥
saa dhan dtoee. na lahai; vaadtee kiau dheereo |1|
Punjabi
ਵਿਛੜੀ ਹੋਈ ਪਤਨੀ ਨੂੰ ਕੋਈ ਧੀਰਜ ਦੀ ਥਾਂ ਨਹੀਂ ਮਿਲਦੀ। ਉਹ ਕਿਸ ਤਰ੍ਹਾਂ ਸੁਖੀ ਹੋ ਸਕਦੀ ਹੈ?
English
The soul-bride is separated from her Lord, and she has no place of rest; how can she be comforted? ||1||
ਮੈਡਾ ਮਨੁ ਰਤਾ; ਆਪਨੜੇ ਪਿਰ ਨਾਲਿ ॥
maiddaa man rataa; aapanarre pir naal |
Punjabi
ਮੇਰੀ ਜਿੰਦੜੀ ਆਪਣੇ ਪਿਆਰੇ ਪਤੀ ਦੇ ਪਿਆਰ ਨਾਲ ਰੰਗੀ ਗਈ ਹੈ।
English
My mind is attuned to the Love of my Husband Lord.
ਹਉ ਘੋਲਿ ਘੁਮਾਈ ਖੰਨੀਐ ਕੀਤੀ; ਹਿਕ ਭੋਰੀ ਨਦਰਿ ਨਿਹਾਲਿ ॥੧॥ ਰਹਾਉ ॥
hau ghol ghumaaee khaneeai keetee; hik bhoree nadar nihaal |1| rahaau |
Punjabi
ਮੈਂ ਤੇਰੇ ਉਤੋਂ ਸਦਕੇ ਅਤੇ ਕੁਰਬਾਨ ਵੰਝਦੀ ਹਾਂ, ਹੇ ਮੇਰੇ ਸੁਆਮੀ! ਇੱਕ ਮੁਹਤ ਭਰ ਲਈ ਹੀ ਤੂੰ ਮੈਨੂੰ ਆਪਣੀ ਮਿਹਰ ਦੀ ਨਜ਼ਰ ਨਾਲ ਤੱਦ ਠਹਿਰਾਉ।
English
I am devoted, dedicated, a sacrifice to the Lord; if only He would bless me with His Glance of Grace, even for an instant! ||1||Pause||
ਪੇਈਅੜੈ ਡੋਹਾਗਣੀ; ਸਾਹੁਰੜੈ ਕਿਉ ਜਾਉ ॥
peeearrai ddohaaganee; saahurarrai kiau jaau |
Punjabi
ਮੇਰੇ ਕੰਤ ਨੇ ਛੱਡ ਕੇ ਮੈਨੂੰ ਮੇਰੇ ਪੇਕੀ ਵਾੜ ਛੱਡਿਆ ਹੈ। ਹੁਣ ਮੈਂ ਆਪਣੇ ਸਹੁਰੀ ਕਿਸ ਤਰ੍ਹਾਂ ਜਾ ਸਕਦੀ ਹਾਂ?
English
I am a rejected bride, abandoned in my parents' home; how can I go to my in-laws now?
ਮੈ ਗਲਿ ਅਉਗਣ ਮੁਠੜੀ; ਬਿਨੁ ਪਿਰ. ਝੂਰਿ ਮਰਾਉ ॥੨॥
mai gal aaugan muttharree; bin pir. jhoor maraau |2|
Punjabi
ਆਪਣੀ ਗਰਦਨ ਦੁਆਲੇ ਮੈਂ ਬਦੀਆਂ ਪਾਈਆਂ ਹੋਈਆਂ ਹਨ। ਆਪਣੇ ਪ੍ਰੀਤਮ ਦੇ ਬਗੈਰ ਮੈਂ ਬਰਬਾਦ ਹੋ, ਪਛਤਾਵੇ ਨਾਲ ਮਰ ਰਹੀ ਹਾਂ।
English
I wear my faults around my neck; without my Husband Lord, I am grieving, and wasting away to death. ||2||
ਪੇਈਅੜੈ ਪਿਰੁ ਸੰਮਲਾ; ਸਾਹੁਰੜੈ ਘਰਿ ਵਾਸੁ ॥
peeearrai pir samalaa; saahurarrai ghar vaas |
Punjabi
ਜੇਕਰ ਮੈਂ ਆਪਣੇ ਪੱਕੇ ਘਰ ਵਿੰਚ ਆਪਣੇ ਪ੍ਰੀਤਮ ਨੂੰ ਯਾਦ ਕਰਾਂ ਤਾਂ ਮੈਂ ਆਪਦੇ ਸਹੁਰੀਆਂ ਦੇ ਮੰਦਰ ਅੰਦਰ ਵੱਸਾਂਗੀ।
English
But if, in my parents' home, I remember my Husband Lord, then I will come to dwell in the home of my in-laws yet.
ਸੁਖਿ ਸਵੰਧਿ ਸੋਹਾਗਣੀ; ਪਿਰੁ ਪਾਇਆ ਗੁਣਤਾਸੁ ॥੩॥
sukh savandh sohaaganee; pir paaeaa gunataas |3|
Punjabi
ਖੁਸ਼ਬਾਸ਼ ਪਤਨੀਆਂ ਆਰਾਮ ਅੰਦਰ ਸੌਂਦੀਆਂ ਹਨ ਅਤੇ ਉਹ ਨੇਕੀਆਂ ਦੇ ਖ਼ਜ਼ਾਨੇ, ਆਪਣੇ ਪਤੀ ਨੂੰ, ਪ੍ਰਾਪਤ ਹੋ ਜਾਂਦੀਆਂ ਹਨ।
English
The happy soul-brides sleep in peace; they find their Husband Lord, the treasure of virtue. ||3||
ਲੇਫੁ ਨਿਹਾਲੀ ਪਟ ਕੀ; ਕਾਪੜੁ ਅੰਗਿ ਬਣਾਇ ॥
lef nihaalee patt kee; kaaparr ang banaae |
Punjabi
ਉਨ੍ਹਾਂ ਦੀ ਰਜ਼ਾਈ ਤੇ ਤੁਲਾਈ ਰੇਸ਼ਮ ਦੀ ਹੈ ਅਤੇ ਐਸੇ ਹੀ ਬਣੈ ਹੋਏ ਹਨ ਉਨ੍ਹਾਂ ਦੇ ਸਰੀਰ ਦੇ ਕਪੜੇ।
English
Their blankets and mattresses are made of silk, and so are the clothes on their bodies.
ਪਿਰੁ ਮੁਤੀ. ਡੋਹਾਗਣੀ; ਤਿਨ ਡੁਖੀ ਰੈਣਿ ਵਿਹਾਇ ॥੪॥
pir mutee. ddohaaganee; tin ddukhee rain vihaae |4|
Punjabi
ਵਿਭਚਰਨ ਪਤੀਆਂ ਨੂੰ ਪਤੀ ਛੱਡ ਦਿੰਦਾ ਹੈ। ਉਨ੍ਹਾਂ ਦੀ ਜੀਵਨ ਰਾਤ੍ਰੀ ਰੰਜ ਗ਼ਮ ਵਿੱਚ ਬੀਤਦੀ ਹੈ।
English
The Lord rejects the impure soul-brides. Their life-night passes in misery. ||4||