Ang 1016
ਕਲਰ ਖੇਤੀ. ਤਰਵਰ ਕੰਠੇ; ਬਾਗਾ ਪਹਿਰਹਿ. ਕਜਲੁ ਝਰੈ ॥
kalar khetee. taravar kantthe; baagaa pahireh. kajal jharai |
Punjabi
ਨਾਮ ਦੇ ਬਿਨਾ ਪ੍ਰਾਣੀ ਸ਼ੋਰੇ ਵਾਲੀ ਭੁਏ ਵਿੱਚ ਫ਼ਸਲ, ਦਰਿਆ ਦੇ ਕੰਢੋ ਉਤੇ ਬਿਰਛ ਅਤੇ ਚਿੱਟੀ ਪੁਸ਼ਾਕ ਉਤੇ ਕਾਲਖ ਛਿੜਕਣ ਦੀ ਮਾਨੰਦ ਹੈ।
English
He is like the crop planted in the salty soil, or the tree growing on the river bank, or the white clothes sprinkled with dirt.
ਏਹੁ ਸੰਸਾਰੁ. ਤਿਸੈ ਕੀ ਕੋਠੀ; ਜੋ ਪੈਸੈ. ਸੋ ਗਰਬਿ ਜਰੈ ॥੬॥
ehu sansaar. tisai kee kotthee; jo paisai. so garab jarai |6|
Punjabi
ਇਹ ਜਗਤ ਖ਼ਾਹਿਸ਼ ਦਾ ਘਰ ਹੈ ਜਿਹੜਾ ਕੋਈ ਭੀ ਇਸ ਅੰਦਰ ਪ੍ਰਵੇਸ਼ ਕਰਦਾ ਹੈ, ਉਹ ਹੰਕਾਰ ਨਾਲ ਸੜ ਜਾਂਦਾ ਹੈ।
English
This world is the house of desire; whoever enters it, is burnt down by egotistical pride. ||6||
ਰਯਤਿ ਰਾਜੇ ਕਹਾ ਸਬਾਏ; ਦੁਹੁ ਅੰਤਰਿ ਸੋ ਜਾਸੀ ॥
rayat raaje kahaa sabaae; duhu antar so jaasee |
Punjabi
ਕਿੱਥੇਂ ਹਨ ਸਾਰੇ ਪਾਤਿਸ਼ਾਹ ਅਤੇ ਉਨ੍ਹਾਂ ਦੀ ਪਰਜਾ? ਜਿਹੜਾ ਕੋਈ ਭੀ ਦਵੈਤ-ਭਾਵ ਅੰਦਰ ਫਾਬਾ ਹੈ, ਉਹ ਬਰਬਾਦ ਹੋ ਜਾਵੇਗਾ।
English
Where are all the kings and their subjects? Those who are immersed in duality are destroyed.
ਕਹਤ ਨਾਨਕੁ. ਗੁਰ ਸਚੇ ਕੀ ਪਉੜੀ; ਰਹਸੀ ਅਲਖੁ ਨਿਵਾਸੀ ॥੭॥੩॥੧੧॥
kehat naanak. gur sache kee paurree; rahasee alakh nivaasee |7|3|11|
Punjabi
ਗੁਰੂ ਜੀ ਆਖਦੇ ਹਨ, ਸੱਚੇ ਗੁਰਾਂ ਦਾ ਉਪਦੇਸ਼ ਦਸਦਾ ਹੈ ਕਿ ਸਦੀਵੀ ਸਥਿਰ ਹੈ ਨਿਵਾਸ ਅਸਥਾਨ ਅਦ੍ਰਿਸ਼ਟ ਪ੍ਰਭੂ ਦਾ।
English
Says Nanak, these are the steps of the ladder, of the Teachings of the True Guru; only the Unseen Lord shall remain. ||7||3||11||
ਮਾਰੂ ਮਹਲਾ ੩ ਘਰੁ ੫ ਅਸਟਪਦੀ ॥
maaroo mahalaa 3 ghar 5 asattapadee |
Punjabi
ਮਾਰੂ ਤੀਜੀ ਪਾਤਿਸ਼ਾਹੀ ਅਸ਼ਟਪਦੀ।
English
Maaroo, Third Mehl, Fifth House, Ashtpadheeyaa:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇੱਕ ਹੈ ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਜਿਸ ਨੋ. ਪ੍ਰੇਮੁ ਮੰਨਿ ਵਸਾਏ ॥
jis no. prem man vasaae |
Punjabi
ਜਿਸ ਦੇ ਰਿਦੇ ਅੰਦਰ ਪ੍ਰਭੂ ਆਪਣਾ ਪਿਆਰ ਟਿਕਾਉਂਦਾ ਹੈ,
English
One whose mind is filled with the Lord's Love,
ਸਾਚੈ ਸਬਦਿ. ਸਹਜਿ ਸੁਭਾਏ ॥
saachai sabad. sehaj subhaae |
Punjabi
ਸੱਚੇ ਨਾਮ ਨਾਲ ਉਹ ਸੁਖੈਨ ਹੀ ਸ਼ਸੋਭਤ ਥੀ ਵੰਝਦਾ ਹੈ।
English
is intuitively exalted by the True Word of the Shabad.
ਏਹਾ ਵੇਦਨ ਸੋਈ ਜਾਣੈ; ਅਵਰੁ ਕਿ ਜਾਣੈ ਕਾਰੀ ਜੀਉ ॥੧॥
ehaa vedan soee jaanai; avar ki jaanai kaaree jeeo |1|
Punjabi
ਕੇਵਲ ਉਹ ਹੀ ਇਸ ਪਿਆਰ ਦੀ ਪੀੜ ਨੂੰ ਜਾਣਦਾ ਹੈ। ਇਸ ਦੇ ਇਲਾਜ ਬਾਰੇ ਹੋਰ ਕੋਈ ਕੀ ਜਾਣ ਸਕਦਾ ਹੈ?
English
He alone knows the pain of this love; what does anyone else know about its cure? ||1||
ਆਪੇ ਮੇਲੇ; ਆਪਿ ਮਿਲਾਏ ॥
aape mele; aap milaae |
Punjabi
ਸੁਆਮੀ ਆਪ ਭੀ ਬੰਦੇ ਨੂੰ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ।
English
He Himself unites in His Union.
ਆਪਣਾ ਪਿਆਰੁ; ਆਪੇ ਲਾਏ ॥
aapanaa piaar; aape laae |
Punjabi
ਖ਼ੁਦ ਹੀ ਉਹ ਬੰਦੇ ਨੂੰ ਆਪਣੇ ਪ੍ਰੇਮ ਨਾਲ ਜੋੜ ਦਿੰਦਾ ਹੈ।
English
He Himself inspires us with His Love.
ਪ੍ਰੇਮ ਕੀ ਸਾਰ. ਸੋਈ ਜਾਣੈ; ਜਿਸ ਨੋ ਨਦਰਿ ਤੁਮਾਰੀ ਜੀਉ ॥੧॥ ਰਹਾਉ ॥
prem kee saar. soee jaanai; jis no nadar tumaaree jeeo |1| rahaau |
Punjabi
ਇਸ ਪਿਆਰ ਦੀ ਕਦਰ ਨੂੰ ਕੇਵਲ ਉਹ ਹੀ ਅਨੁਭਵ ਕਰਦਾ ਹੈ ਜਿਸ ਉਤੇ ਤੇਰੀ ਰਹਿਮਤ ਹੈ, ਹੇ ਸੁਆਮੀ। ਠਹਿਰਾਉ।
English
He alone appreciates the value of Your Love, upon whom You shower Your Grace, O Lord. ||1||Pause||
ਦਿਬ ਦ੍ਰਿਸਟਿ ਜਾਗੈ; ਭਰਮੁ ਚੁਕਾਏ ॥
dib drisatt jaagai; bharam chukaae |
Punjabi
ਜਿਸ ਦੀ ਆਤਮਕ ਦ੍ਰਿਸ਼ਟੀ ਜਾਗ ਉਠਦੀ ਹੈ; ਉਹ ਆਪਣੇ ਸੰਦੇਹ ਨੂੰ ਦੂਰ ਕਰ ਦਿੰਦਾ ਹੈ।
English
One whose spiritual vision is awakened - his doubt is driven out.
ਗੁਰ ਪਰਸਾਦਿ; ਪਰਮ ਪਦੁ ਪਾਏ ॥
gur parasaad; param pad paae |
Punjabi
ਗੁਰਾਂ ਦੀ ਦਇਆ ਦੁਆਰਾ ਉਹ ਮਹਾਨ ਮਰਤਬੇ ਨੂੰ ਪਾ ਲੈਂਦਾ ਹੈ।
English
By Guru's Grace, he obtains the supreme status.
ਸੋ ਜੋਗੀ. ਇਹ ਜੁਗਤਿ ਪਛਾਣੈ; ਗੁਰ ਕੈ ਸਬਦਿ ਬੀਚਾਰੀ ਜੀਉ ॥੨॥
so jogee. ih jugat pachhaanai; gur kai sabad beechaaree jeeo |2|
Punjabi
ਸਿਰਫ ਉਹ ਹੀ ਯੋਗੀ ਹੈ, ਜੋ ਇਸ ਮਾਰਗ ਨੂੰ ਸਮਝਦਾ ਹੈ ਅਤੇ ਗੁਰਾਂ ਦੀ ਬਾਣੀ ਨੂੰ ਸੋਚਦਾ ਵਿਚਾਰਦਾ ਹੈ।
English
He alone is a Yogi, who understands this way, and contemplates the Word of the Guru's Shabad. ||2||
ਸੰਜੋਗੀ; ਧਨ ਪਿਰ ਮੇਲਾ ਹੋਵੈ ॥
sanjogee; dhan pir melaa hovai |
Punjabi
ਚੰਗੀ ਪ੍ਰਾਲਬਧ ਦੁਆਰਾ, ਪਤਨੀ ਆਪਣੇ ਪਤੀ ਨਾਲ ਮਿਲਦੀ ਹੈ।
English
By good destiny, the soul-bride is united with her Husband Lord.
ਗੁਰਮਤਿ; ਵਿਚਹੁ ਦੁਰਮਤਿ ਖੋਵੈ ॥
guramat; vichahu duramat khovai |
Punjabi
ਗੁਰਾਂ ਦੀ ਸਿੱਖਮਤ ਦੁਆਰਾ ਉਹ ਆਪਣੇ ਅੰਦਰੋਂ ਆਪਣੀ ਖੋਟੀ-ਸਮਝ ਨੂੰ ਦੂਰ ਕਰ ਦਿੰਦੀ ਹੈ।
English
Following the Guru's Teachings, she eradicates her evil-mindedness from within.
ਰੰਗ ਸਿਉ ਨਿਤ ਰਲੀਆ ਮਾਣੈ; ਅਪਣੇ ਕੰਤ ਪਿਆਰੀ ਜੀਉ ॥੩॥
rang siau nit raleea maanai; apane kant piaaree jeeo |3|
Punjabi
ਉਹ ਆਪਣੇ ਭਰਤੇ ਦੀ ਮਾਸ਼ੂਕਾ ਥੀ ਵੰਝਦੀ ਹੈ ਅਤੇ ਪਿਆਰ ਨਾਲ ਸਦਾ ਹੀ ਉਸ ਨਾਲ ਹਾਸ-ਬਿਲਾਸ ਦਾ ਅਨੰਦ ਲੈਂਦੀ ਹੈ।
English
With love, she continually enjoys pleasure with Him; she becomes the beloved of her Husband Lord. ||3||
ਸਤਿਗੁਰ ਬਾਝਹੁ; ਵੈਦੁ. ਨ ਕੋਈ ॥
satigur baajhahu; vaid. na koee |
Punjabi
ਸੱਚੇ ਗੁਰਾਂ ਦੇ ਬਗੈਰ ਹੋਰ ਕੋਈ ਹਕੀਮ ਨਹੀਂ।
English
Other than the True Guru, there is no physician.
ਆਪੇ ਆਪਿ; ਨਿਰੰਜਨੁ ਸੋਈ ॥
aape aap; niranjan soee |
Punjabi
ਉਹ ਆਪ ਹੀ ਪਵਿੱਤ੍ਰ ਪ੍ਰਭੂ ਹਨ।
English
He Himself is the Immaculate Lord.
ਸਤਿਗੁਰ ਮਿਲਿਐ, ਮਰੈ ਮੰਦਾ; ਹੋਵੈ ਗਿਆਨ ਬੀਚਾਰੀ ਜੀਉ ॥੪॥
satigur miliai, marai mandaa; hovai giaan beechaaree jeeo |4|
Punjabi
ਸੱਚੇ ਗੁਰਾਂ ਨਾਲ ਮਿਲ ਕੇ ਪ੍ਰਾਣੀ ਦੇ ਪਾਪ ਮਿਟ ਜਾਂਦੇ ਹਨ ਅਤੇ ਉਹ ਬ੍ਰਹਮ ਗਿਆਨ ਨੂੰ ਵੀਚਾਰਣ ਵਾਲਾ ਥੀ ਵੰਝਦਾ ਹੈ।
English
Meeting with the True Guru, evil is conquered, and spiritual wisdom is contemplated. ||4||
ਏਹੁ ਸਬਦੁ ਸਾਰੁ; ਜਿਸ ਨੋ ਲਾਏ ॥
ehu sabad saar; jis no laae |
Punjabi
ਜਿਸ ਨੂੰ ਪ੍ਰਭੂ ਆਪਣੇ ਇਸ ਸ੍ਰੇਸ਼ਟ ਨਾਮ ਨਾਲ ਜੋੜਦਾ ਹੈ;
English
One who is committed to this most sublime Shabad
ਗੁਰਮੁਖਿ; ਤ੍ਰਿਸਨਾ ਭੁਖ ਗਵਾਏ ॥
guramukh; trisanaa bhukh gavaae |
Punjabi
ਉਹ ਗੁਰਾਂ ਦੀ ਦਇਆ ਦੁਆਰਾ ਆਪਣੀ ਤ੍ਰੇਹ ਤੇ ਭੁਖ ਤੋਂ ਖਲਾਸੀ ਪਾ ਜਾਂਦਾ ਹੈ।
English
becomes Gurmukh, and is rid of thirst and hunger.
ਆਪਣ ਲੀਆ ਕਿਛੂ. ਨ ਪਾਈਐ; ਕਰਿ ਕਿਰਪਾ ਕਲ ਧਾਰੀ ਜੀਉ ॥੫॥
aapan leea kichhoo. na paaeeai; kar kirapaa kal dhaaree jeeo |5|
Punjabi
ਖ਼ੁਦ ਹਾਸਲ ਕਰਨ ਦੁਆਰਾ ਬੰਦਾ ਕੁਝ ਭੀ ਪ੍ਰਾਪਤ ਨਹੀਂ ਕਰ ਸਕਦਾ। ਆਪਣੀ ਮਿਹਰ ਰਾਹੀਂ ਪ੍ਰਭੂ ਉਸ ਨੂੰ ਸੱਤਿਆ ਬਖ਼ਸਦਾ ਹੈ।
English
By one's own efforts, nothing can be accomplished; the Lord, in His Mercy, bestows power. ||5||
ਅਗਮ ਨਿਗਮੁ; ਸਤਿਗੁਰੂ ਦਿਖਾਇਆ ॥
agam nigam; satiguroo dikhaaeaa |
Punjabi
ਸੱਚੇ ਗੁਰਦੇਵ ਜੀ ਮੈਨੂੰ ਸ਼ਾਸਤਰਾਂ ਅਤੇ ਵੇਦਾਂ ਦੀ ਅਸਲੀਅਤ ਵਿਖਾਲ ਦਿੱਤੀ ਹੈ।
English
The True Guru has revealed the essence of the Shaastras and the Vedas.
ਕਰਿ ਕਿਰਪਾ; ਅਪਨੈ ਘਰਿ ਆਇਆ ॥
kar kirapaa; apanai ghar aaeaa |
Punjabi
ਮਿਹਰ ਧਾਰ ਕੇ, ਸੁਆਮੀ ਮੇਰੇ ਗ੍ਰਹਿ ਵਿੱਚ ਆ ਗਿਆ ਹੈ।
English
In His Mercy, He has come into the home of my self.
ਅੰਜਨ ਮਾਹਿ ਨਿਰੰਜਨੁ ਜਾਤਾ; ਜਿਨ ਕਉ ਨਦਰਿ ਤੁਮਾਰੀ ਜੀਉ ॥੬॥
anjan maeh niranjan jaataa; jin kau nadar tumaaree jeeo |6|
Punjabi
ਜਿਨ੍ਹਾਂ ਉਤੇ ਮੇਰੀ ਰਹਿਮਤ ਹੈ, ਉਹ ਮਾਇਆ ਅੰਦਰ ਹੀ ਪਵਿੱਤਰ ਪਾਵਨ ਪ੍ਰਭੂ ਨੂੰ ਅਨੁਭਵ ਕਰ ਲੈਂਦੇ ਹਨ।
English
In the midst of Maya, the Immaculate Lord is known, by those upon whom You bestow Your Grace. ||6||
ਗੁਰਮੁਖਿ ਹੋਵੈ; ਸੋ ਤਤੁ ਪਾਏ ॥
guramukh hovai; so tat paae |
Punjabi
ਜੋ ਗੁਰੂ-ਅਨੁਸਾਰੀ ਥੀ ਵੰਝਦਾ ਹੈ, ਵੁਹ ਜੋਹਰ ਨੂੰ ਪਾ ਲੈਂਦਾ ਹੈ,
English
One who becomes Gurmukh, obtains the essence of reality;
ਆਪਣਾ ਆਪੁ; ਵਿਚਹੁ ਗਵਾਏ ॥
aapanaa aap; vichahu gavaae |
Punjabi
ਅਤੇ ਆਪਣੇ ਅੰਦਰ ਆਪਣੀ ਸਵੈ-ਹੰਗਤਾ ਨੂੰ ਦੂਰ ਕਰ ਦਿੰਦਾ ਹੈ।
English
he eradictes his self-conceit from within.
ਸਤਿਗੁਰ ਬਾਝਹੁ. ਸਭੁ ਧੰਧੁ ਕਮਾਵੈ; ਵੇਖਹੁ ਮਨਿ ਵੀਚਾਰੀ ਜੀਉ ॥੭॥
satigur baajhahu. sabh dhandh kamaavai; vekhahu man veechaaree jeeo |7|
Punjabi
ਸੱਚੇ ਗੁਰਾਂ ਦੇ ਬਿਨਾ, ਸਾਰੇ ਸੰਸਾਰੀ ਵਿਹਾਰਾਂ ਅੰਦਰ ਲੱਗੇ ਹੋਏ ਹਨ। ਤੂੰ ਇਸ ਨੂੰ ਆਪਣੇ ਦਿਲ ਅੰਦਰ ਸੋਚ ਸਮਝ ਕੇ ਵੇਖ ਲੈ।
English
Without the True Guru, all are entangled in worldly affairs; consider this in your mind, and see. ||7||
ਇਕਿ ਭ੍ਰਮਿ ਭੂਲੇ; ਫਿਰਹਿ ਅਹੰਕਾਰੀ ॥
eik bhram bhoole; fireh ahankaaree |
Punjabi
ਸੰਦੇਹ ਦੇ ਭਟਕਾਏ ਹੋਏ ਕਈ ਹੰਕਾਰ ਵਿੰਚ ਆਕੜੇ ਫਿਰਦੇ ਹਨ।
English
Some are deluded by doubt; they strut around egotistically.
ਇਕਨਾ ਗੁਰਮੁਖਿ; ਹਉਮੈ ਮਾਰੀ ॥
eikanaa guramukh; haumai maaree |
Punjabi
ਕਈ ਗੁਰਾਂ ਦੀ ਦਇਆ ਦੁਆਰਾ, ਆਪਣੀ ਸਵੈ-ਹੰਗਤਾ ਨੂੰ ਮੇਟ ਦਿੰਦੇ ਹਨ।
English
Some, as Gurmukh, subdue their egotism.
ਸਚੈ ਸਬਦਿ ਰਤੇ ਬੈਰਾਗੀ; ਹੋਰਿ ਭਰਮਿ ਭੁਲੇ ਗਾਵਾਰੀ ਜੀਉ ॥੮॥
sachai sabad rate bairaagee; hor bharam bhule gaavaaree jeeo |8|
Punjabi
ਸੱਚੇ ਨਾਮ ਨਾਲ ਰੰਗੇ ਹੋਏ ਉਹ ਨਿਰਲੇਪ ਵਿਚਰਦੇ ਹਨ। ਹੋਰ ਬੇਸਮਝ ਬੰਦੇ ਵਹਿਮਅੰਦਰ ਭਟਕਦੇ ਹਨ।
English
Attuned to the True Word of the Shabad, they remain detached from the world. The other ignorant fools wander, confused and deluded by doubt. ||8||
ਗੁਰਮੁਖਿ ਜਿਨੀ ਨਾਮੁ. ਨ ਪਾਇਆ ॥
guramukh jinee naam. na paaeaa |
Punjabi
ਜਿਨ੍ਹਾਂ ਨੂੰ, ਗੁਰਾਂ ਦੇ ਰਾਹੀਂ, ਨਾਮ ਪ੍ਰਾਪਤ ਨਹੀਂ ਹੋਇਆ,
English
Those who have not become Gurmukh, and who have not found the Naam, the Name of the Lord
ਮਨਮੁਖਿ; ਬਿਰਥਾ ਜਨਮੁ ਗਵਾਇਆ ॥
manamukh; birathaa janam gavaaeaa |
Punjabi
ਉਹ ਅਧਰਮੀ ਆਪਣਾ ਜੀਵਨ ਵਿਅਰਥ ਵੰਝਾ ਲੈਂਦੇ ਹਨ।
English
those self-willed manmukhs waste their lives uselessly.
ਅਗੈ ਵਿਣੁ ਨਾਵੈ. ਕੋ ਬੇਲੀ ਨਾਹੀ; ਬੂਝੈ ਗੁਰ ਬੀਚਾਰੀ ਜੀਉ ॥੯॥
agai vin naavai. ko belee naahee; boojhai gur beechaaree jeeo |9|
Punjabi
ਏਦੂੰ ਮਗਰੋਂ ਨਾਮ ਦੇ ਬਗੈਰ ਕੋਈ ਸ਼ੈ ਭੀ ਪ੍ਰਾਣੀ ਦੀ ਸਹਾਇਤਾ ਨਹੀਂ ਕਰਦੀ ਗੁਰਾਂ ਦੇ ਉਪਦੇਸ਼ ਰਾਹੀਂ ਇਹ ਚੀਜ਼ ਅਨੁਭਵ ਕੀਤੀ ਜਾਂਦੀ ਹੈ।
English
In the world hereafter, nothing except the Name will be of any assistance; this is understood by contemplating the Guru. ||9||
ਅੰਮ੍ਰਿਤ ਨਾਮੁ; ਸਦਾ ਸੁਖਦਾਤਾ ॥
amrit naam; sadaa sukhadaataa |
Punjabi
ਸੁਧਾ ਸਰੂਪ ਨਾਮ ਹਮੇਸ਼ਾਂ ਹੀ ਆਰਾਮ ਦੇਣ ਵਾਲਾ ਹੈ।
English
The Ambrosial Naam is the Giver of peace forever.
ਗੁਰਿ ਪੂਰੈ; ਜੁਗ ਚਾਰੇ ਜਾਤਾ ॥
gur poorai; jug chaare jaataa |
Punjabi
ਚੌਹਾਂ ਹੀ ਯੁੱਗਾਂ ਅਦੰਰ, ਪੂਰਨ ਗੁਰਾਂ ਦੇ ਰਾਂਹੀਂ ਹੀ ਨਾਮ ਜਾਣਿਆ ਜਾਂਦਾ ਹੈ।
English
Throughout the four ages, it is known through the Perfect Guru.
ਜਿਸੁ ਤੂ ਦੇਵਹਿ ਸੋਈ ਪਾਏ; ਨਾਨਕ. ਤਤੁ ਬੀਚਾਰੀ ਜੀਉ ॥੧੦॥੧॥
jis too deveh soee paae; naanak. tat beechaaree jeeo |10|1|
Punjabi
ਕੇਵਲ ਉਹ ਹੀ ਨਾਮ ਨੂੰ ਪਾਉਂਦਾ ਹੈ, ਜਿਸ ਨੂੰ ਤੂੰ ਹੇ ਸਾਈਂ! ਬਖ਼ਸ਼ਦਾ ਹੈ। ਇਹ ਹੀ ਅਸਲੀਅਤ ਹੈ ਜੋ ਨਾਨਕ ਨੇ ਅਨੁਭਵ ਕੀਤੀ ਹੈ।
English
He alone receives it, unto whom You bestow it; this is the essence of reality which Nanak has realized. ||10||1||