Ekam
Guru Granth Sahib

Ang 1017

Ang 1017 · Line 1

ਮਾਰੂ ਮਹਲਾ ੫ ਘਰੁ ੩ ਅਸਟਪਦੀਆ ॥

maaroo mahalaa 5 ghar 3 asattapadeea |

Punjabi

ਮਾਰੂ ਪੰਜਵੀਂ ਪਾਤਿਸ਼ਾਹੀ ਅਸ਼ਟਪਦੀਆਂ।

Bhai Manmohan Singh (Shabad OS, CC BY-SA)

English

Maaroo, Fifth Mehl, Third House, Ashtpadheeyaa:

Dr. Sant Singh Khalsa (Shabad OS, CC BY-SA)
Ang 1017 · Line 2

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 1017 · Line 3

ਲਖ ਚਉਰਾਸੀਹ ਭ੍ਰਮਤੇ ਭ੍ਰਮਤੇ; ਦੁਲਭ ਜਨਮੁ ਅਬ ਪਾਇਓ ॥੧॥

lakh chauraaseeh bhramate bhramate; dulabh janam ab paaeo |1|

Punjabi

ਚੁਰਾਸੀ ਲੱਖ ਜੂਨੀਆਂ ਅੰਦਰ ਭਟਕਦੇ ਤੇ ਭਉਂਦੇ ਹੋਏ ਨੂੰ ਤੈਨੂੰ ਹੁਣ ਇਹ ਅਮੋਲਕ ਮਨੁਖੀ ਜੀਵਨ ਪ੍ਰਾਪਤ ਹੋਇਆ ਹੈ।

Bhai Manmohan Singh (Shabad OS, CC BY-SA)

English

Wandering and roaming through 8.4 million incarnations, you have now been given this human life, so difficult to obtain. ||1||

Dr. Sant Singh Khalsa (Shabad OS, CC BY-SA)
Ang 1017 · Line 4

ਰੇ ਮੂੜੇ; ਤੂ ਹੋਛੈ ਰਸਿ ਲਪਟਾਇਓ ॥

re moorre; too hochhai ras lapattaaeo |

Punjabi

ਹੇ ਮੂਰਖ! ਤੂੰ ਤੁੱਛ ਸੁਆਦਾ ਨਾਲ ਚਿਮੜ ਰਿਹਾ ਹੈਂ।

Bhai Manmohan Singh (Shabad OS, CC BY-SA)

English

You fool! You are attached and clinging to such trivial pleasures!

Dr. Sant Singh Khalsa (Shabad OS, CC BY-SA)
Ang 1017 · Line 5

ਅੰਮ੍ਰਿਤੁ ਸੰਗਿ ਬਸਤੁ ਹੈ ਤੇਰੈ; ਬਿਖਿਆ ਸਿਉ ਉਰਝਾਇਓ ॥੧॥ ਰਹਾਉ ॥

amrit sang basat hai terai; bikhiaa siau urajhaaeo |1| rahaau |

Punjabi

ਅੰਮ੍ਰਿਤਮਈ ਨਾਮ ਤੇਰੇ ਨਾਲ ਵਸਦਾ ਹੈ ਅਤੇ ਤੂੰ ਪਾਪ ਅੰਦਰ ਖੱਚਤ ਹੋਇਆ ਹੋਇਆ ਹੈਂ। ਠਹਿਰਾਉ।

Bhai Manmohan Singh (Shabad OS, CC BY-SA)

English

The Ambrosial Nectar abides with you, but you are engrossed in sin and corruption. ||1||Pause||

Dr. Sant Singh Khalsa (Shabad OS, CC BY-SA)
Ang 1017 · Line 6

ਰਤਨ ਜਵੇਹਰ ਬਨਜਨਿ ਆਇਓ; ਕਾਲਰੁ ਲਾਦਿ ਚਲਾਇਓ ॥੨॥

ratan javehar banajan aaeo; kaalar laad chalaaeo |2|

Punjabi

ਤੂੰ ਲਾਲਾਂ ਅਤੇ ਜਵਾਹਿਰਾਤਾਂ ਦਾ ਵਾਪਾਰ ਕਰਨ ਆਇਆ ਸੈਂ, ਪਰ ਤੂੰ ਪਾਪਾਂ ਦਾ ਸ਼ੋਰਾ ਲੱਦ ਲਿਆ ਹੈ।

Bhai Manmohan Singh (Shabad OS, CC BY-SA)

English

You have come to trade in gems and jewels, but you have loaded only barren soil. ||2||

Dr. Sant Singh Khalsa (Shabad OS, CC BY-SA)
Ang 1017 · Line 7

ਜਿਹ ਘਰ ਮਹਿ ਤੁਧੁ ਰਹਨਾ ਬਸਨਾ; ਸੋ ਘਰੁ ਚੀਤਿ. ਨ ਆਇਓ ॥੩॥

jih ghar meh tudh rahanaa basanaa; so ghar cheet. na aaeo |3|

Punjabi

ਜਿਸ ਗ੍ਰਹਿ ਵਿੱਚ ਤੂੰ ਟਿਕਾਣਾ ਤੇ ਨਿਵਾਸ ਕਰਨਾ ਹੈ; ਉਹ ਗ੍ਰਹਿ ਤੈਨੂੰ ਚਿੱਤ ਚੇਤੇ ਹੀ ਨਹੀਂ।

Bhai Manmohan Singh (Shabad OS, CC BY-SA)

English

That home within which you live - you have not kept that home in your thoughts. ||3||

Dr. Sant Singh Khalsa (Shabad OS, CC BY-SA)
Ang 1017 · Line 8

ਅਟਲ ਅਖੰਡ ਪ੍ਰਾਣ ਸੁਖਦਾਈ; ਇਕ ਨਿਮਖ. ਨਹੀ ਤੁਝੁ ਗਾਇਓ ॥੪॥

attal akhandd praan sukhadaaee; ik nimakh. nahee tujh gaaeo |4|

Punjabi

ਜੋ ਅਹਿਲ, ਅਬਿਨਾਸ਼ੀ ਅਤੇ ਆਤਮਾ ਨੂੰ ਖੁਸ਼ੀ-ਬਖ਼ਸ਼ਣਹਾਰ ਹੈ; ਉਸ ਦਾ ਜੱਸ ਤੂੰ ਇੱਕ ਮੁਹਤ ਭਰ ਲਈ ਭੀ ਗਾਇਨ ਨਹੀਂ ਕਰਦਾ।

Bhai Manmohan Singh (Shabad OS, CC BY-SA)

English

He is immovable, indestructible, the Giver of peace to the soul; and yet you do not sing His Praises, even for an instant. ||4||

Dr. Sant Singh Khalsa (Shabad OS, CC BY-SA)
Ang 1017 · Line 9

ਜਹਾ ਜਾਣਾ ਸੋ ਥਾਨੁ ਵਿਸਾਰਿਓ; ਇਕ ਨਿਮਖ. ਨਹੀ ਮਨੁ ਲਾਇਓ ॥੫॥

jahaa jaanaa so thaan visaario; ik nimakh. nahee man laaeo |5|

Punjabi

ਤੂੰ ਵੁਸ ਜਗ੍ਹਾ ਨੂੰ ਭੁਲਾ ਛੱਡਿਆ ਹੈ, ਜਿੱਥੇ ਤੂੰ ਜਾਣਾ ਹੈ ਅਤੇ ਆਪਣੇ ਸੁਆਮੀ ਨਾਲ ਤੂੰ ਆਪਣੇ ਚਿੱਤ ਨੂੰ ਇਕ ਲਮ੍ਹੇ ਭਰ ਲਈ ਭੀ ਨਹੀਂ ਜੋੜਿਆ।

Bhai Manmohan Singh (Shabad OS, CC BY-SA)

English

You have forgotten that place where you must go; you have not attached your mind to the Lord, even for an instant. ||5||

Dr. Sant Singh Khalsa (Shabad OS, CC BY-SA)
Ang 1017 · Line 10

ਪੁਤ੍ਰ ਕਲਤ੍ਰ ਗ੍ਰਿਹ ਦੇਖਿ ਸਮਗ੍ਰੀ; ਇਸ ਹੀ ਮਹਿ ਉਰਝਾਇਓ ॥੬॥

putr kalatr grih dekh samagree; is hee meh urajhaaeo |6|

Punjabi

ਆਪਣੇ ਲੜਕਿਆਂ, ਪਤਨੀ, ਘਰ ਅਤੇ ਸਮਾਨ ਨੂੰ ਵੇਖ ਕੇ, ਤਫੰ ਉਨ੍ਹਾਂ ਵਿੱਚ ਫੱਸ ਗਿਆ ਹੈ।

Bhai Manmohan Singh (Shabad OS, CC BY-SA)

English

Gazing upon your children, spouse, household and paraphernalia, you are entangled in them. ||6||

Dr. Sant Singh Khalsa (Shabad OS, CC BY-SA)
Ang 1017 · Line 11

ਜਿਤੁ ਕੋ ਲਾਇਓ. ਤਿਤ ਹੀ ਲਾਗਾ; ਤੈਸੇ ਕਰਮ ਕਮਾਇਓ ॥੭॥

jit ko laaeo. tith hee laagaa; taise karam kamaaeo |7|

Punjabi

ਜਿਸ ਤਰ੍ਹਾਂ ਤੂੰ ਬਦੇ ਨੂੰ ਲਾਉਂਦਾ ਹੈ, ਉਸੇ ਤਰ੍ਹਾਂ ਹੀ ਉਹ ਲਗਦਾ ਹੈ ਤੇ ਉਹੋ ਜੇਹੇ ਹੀ ਉਹ ਕੰਮ ਕਰਦਾ ਹੈ।

Bhai Manmohan Singh (Shabad OS, CC BY-SA)

English

As God links the mortals, so are they linked, and so are the deeds they do. ||7||

Dr. Sant Singh Khalsa (Shabad OS, CC BY-SA)
Ang 1017 · Line 12

ਜਉ ਭਇਓ ਕ੍ਰਿਪਾਲੁ ਤਾ ਸਾਧਸੰਗੁ ਪਾਇਆ; ਜਨ ਨਾਨਕ. ਬ੍ਰਹਮੁ ਧਿਆਇਓ ॥੮॥੧॥

jau bheo kripaal taa saadhasang paaeaa; jan naanak. braham dhiaaeo |8|1|

Punjabi

ਜਦ ਵਾਹਿਗੁਰੂ ਮਿਹਰਬਾਨ ਹੋ ਜਾਂਦਾ ਹੈ ਤਦ ਹੀ ਗੋਲਾ ਨਾਨਕ ਸਤਿਸੰਗਤ ਨੂੰ ਪ੍ਰਾਪਤ ਹੁੰਦਾ ਹੈ ਅਤੇ ਆਪਣੇ ਸੁਆਮੀ ਦਾ ਸਿਮਰਨ ਕਰਦਾ ਹੈ।

Bhai Manmohan Singh (Shabad OS, CC BY-SA)

English

When He becomes Merciful, then the Saadh Sangat, the Company of the Holy, is found; servant Nanak meditates on God. ||8||1||

Dr. Sant Singh Khalsa (Shabad OS, CC BY-SA)
Ang 1017 · Line 13

ਮਾਰੂ ਮਹਲਾ ੫ ॥

maaroo mahalaa 5 |

Punjabi

ਮਾਰੂ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Maaroo, Fifth Mehl:

Dr. Sant Singh Khalsa (Shabad OS, CC BY-SA)
Ang 1017 · Line 14

ਕਰਿ ਅਨੁਗ੍ਰਹੁ ਰਾਖਿ ਲੀਨੋ; ਭਇਓ ਸਾਧੂ ਸੰਗੁ ॥

kar anugrahu raakh leeno; bheo saadhoo sang |

Punjabi

ਆਪਣੀ ਰਹਿਮਤ ਧਾਰ ਕੇ, ਪ੍ਰਭੂ ਨੇ ਮੇਰੀ ਰੱਖਿਆ ਕੀਤੀ ਹੈ ਅਤੇ ਮੈਨੂੰ ਸੰਤਾਂ ਦੀ ਸੰਗਤ ਪ੍ਰਾਪਤ ਹੋਈ ਹੈ।

Bhai Manmohan Singh (Shabad OS, CC BY-SA)

English

Granting His Grace, He has protected me; I have found the Saadh Sangat, the Company of the Holy.

Dr. Sant Singh Khalsa (Shabad OS, CC BY-SA)
Ang 1017 · Line 15

ਹਰਿ ਨਾਮ ਰਸੁ ਰਸਨਾ ਉਚਾਰੈ; ਮਿਸਟ ਗੂੜਾ ਰੰਗੁ ॥੧॥

har naam ras rasanaa uchaarai; misatt goorraa rang |1|

Punjabi

ਮੇਰੀ ਜੀਭ ਪ੍ਰੇਮ ਨਾਂਲ ਹਰੀ ਦੇ ਨਾਮ ਦਾ ਉਚਾਰਨ ਕਰਦੀ ਹੈ। ਕਿੰਨੀ ਮਿੱਠੀ ਤੇ ਗੰਭੀਰ ਹੈ ਮੇਰੀ ਪ੍ਰੀਤ ਮੇਰੇ ਪ੍ਰਭੂ ਨਾਲ।

Bhai Manmohan Singh (Shabad OS, CC BY-SA)

English

My tongue lovingly chants the Lord's Name; this love is so sweet and intense! ||1||

Dr. Sant Singh Khalsa (Shabad OS, CC BY-SA)
Ang 1017 · Line 16

ਮੇਰੇ ਮਾਨ ਕੋ ਅਸਥਾਨੁ ॥

mere maan ko asathaan |

Punjabi

ਤੂੰ ਹੇ ਸੁਆਮੀ! ਮੈਂਡੇ ਮਨ ਦਾ ਆਸਰਾ ਹੈਂ।

Bhai Manmohan Singh (Shabad OS, CC BY-SA)

English

He is the place of rest for my mind,

Dr. Sant Singh Khalsa (Shabad OS, CC BY-SA)
Ang 1017 · Line 17

ਮੀਤ ਸਾਜਨ ਸਖਾ ਬੰਧਪੁ; ਅੰਤਰਜਾਮੀ ਜਾਨੁ ॥੧॥ ਰਹਾਉ ॥

meet saajan sakhaa bandhap; antarajaamee jaan |1| rahaau |

Punjabi

ਹੇ ਦਿਲਾਂ ਦੀਆਂ ਜਾਣਨਹਾਰ! ਮੈਂ ਤੈਨੂੰ ਆਪਣਾ ਮਿੱਤ੍ਰ ਦੋਸਤ, ਸਾਥੀ ਅਤੇ ਰਿਸ਼ਤੇਦਾਰ ਜਾਣਦਾ ਹਾਂ। ਠਹਿਰਾਉ।

Bhai Manmohan Singh (Shabad OS, CC BY-SA)

English

my friend, companion, associate and relative; He is the Inner-knower, the Searcher of hearts. ||1||Pause||

Dr. Sant Singh Khalsa (Shabad OS, CC BY-SA)
Ang 1017 · Line 18

ਸੰਸਾਰ ਸਾਗਰੁ ਜਿਨਿ ਉਪਾਇਓ; ਸਰਣਿ ਪ੍ਰਭ ਕੀ ਗਹੀ ॥

sansaar saagar jin upaaeo; saran prabh kee gahee |

Punjabi

ਮੈਂ ਉਸ ਪ੍ਰਭੂ ਦੀ ਪਨਾਹ ਲਈ ਹੈ ਜਿਸ ਨੇ ਜਗਤ ਸਮੁੰਦਰ ਨੂੰ ਰਚਿਆ ਹੈ।

Bhai Manmohan Singh (Shabad OS, CC BY-SA)

English

He created the world-ocean; I seek the Sanctuary of that God.

Dr. Sant Singh Khalsa (Shabad OS, CC BY-SA)
Ang 1017 · Line 19

ਗੁਰ ਪ੍ਰਸਾਦੀ ਪ੍ਰਭੁ ਅਰਾਧੇ; ਜਮਕੰਕਰੁ ਕਿਛੁ. ਨ ਕਹੀ ॥੨॥

gur prasaadee prabh araadhe; jamakankar kichh. na kahee |2|

Punjabi

ਗੁਰਾਂ ਦੀ ਦਇਆ ਦੁਆਰਾ, ਮੈਂ ਆਪਣੇ ਸਾਈਂ ਨੂੰ ਸਿਮਰਦਾ ਹਾਂ ਅਤੇ ਮੌਤ ਦਾ ਦੂਤ ਮੈਨੂੰ ਕੁਝ ਨਹੀਂ ਆਖਦਾ।

Bhai Manmohan Singh (Shabad OS, CC BY-SA)

English

By Guru's Grace, I worship and adore God; the Messenger of Death can't say anything to me. ||2||

Dr. Sant Singh Khalsa (Shabad OS, CC BY-SA)
Ang 1017 · Line 20

ਮੋਖ ਮੁਕਤਿ ਦੁਆਰਿ ਜਾ ਕੈ; ਸੰਤ ਰਿਦਾ ਭੰਡਾਰੁ ॥

mokh mukat duaar jaa kai; sant ridaa bhanddaar |

Punjabi

ਮੋਖ਼ਸ਼ ਅਤੇ ਕਲਿਆਣ ਉਸ ਦੇ ਬੂਹੇ ਉੱਤੇ ਖੜੀਆਂ ਹਨ, ਜਿਸ ਦਾ ਨਾਮ-ਖ਼ਜ਼ਾਨਾ ਸਾਧੂਆਂ ਦੇ ਮਨ ਵਿੱਚ ਹੈ।

Bhai Manmohan Singh (Shabad OS, CC BY-SA)

English

Emancipation and liberation are at His Door; He is the treasure in the hearts of the Saints.

Dr. Sant Singh Khalsa (Shabad OS, CC BY-SA)
Ang 1017 · Line 21

ਜੀਅ ਜੁਗਤਿ ਸੁਜਾਣੁ ਸੁਆਮੀ; ਸਦਾ ਰਾਖਣਹਾਰੁ ॥੩॥

jeea jugat sujaan suaamee; sadaa raakhanahaar |3|

Punjabi

ਸਰਬ-ਸਿਆਣਾ ਸਾਹਿਬ ਸਾਨੂੰ ਜੀਵਨ ਦਾ ਮਾਰਗ ਦਿਖਾਉਂਦਾ ਹੈ ਅਤੇ ਸਦਾ ਹੀ ਸਾਡੀ ਰੱਖਿਆ ਕਰਨ ਵਾਲਾ ਹੈ।

Bhai Manmohan Singh (Shabad OS, CC BY-SA)

English

The all-knowing Lord and Master shows us the true way of life; He is our Savior and Protector forever. ||3||

Dr. Sant Singh Khalsa (Shabad OS, CC BY-SA)
Ang 1017 · Line 22

ਦੂਖ ਦਰਦ ਕਲੇਸ ਬਿਨਸਹਿ; ਜਿਸੁ ਬਸੈ ਮਨ ਮਾਹਿ ॥

dookh darad kales binaseh; jis basai man maeh |

Punjabi

ਜਿਸ ਦੇ ਹਿਰਦੇ ਅੰਦਰ ਸਾਈਂ ਨਿਵਾਸ ਰਖਦਾ ਹੈ, ਉਸ ਦੀ ਪੀੜਾ, ਕਸ਼ਟ, ਅਤੇ ਤਕਲਫ਼ਿ ਨਾਸ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

Pain, suffering and troubles are eradicated, when the Lord abides in the mind.

Dr. Sant Singh Khalsa (Shabad OS, CC BY-SA)
Ang 1017 · Line 23

ਮਿਰਤੁ ਨਰਕੁ ਅਸਥਾਨ ਬਿਖੜੇ; ਬਿਖੁ. ਨ ਪੋਹੈ ਤਾਹਿ ॥੪॥

mirat narak asathaan bikharre; bikh. na pohai taeh |4|

Punjabi

ਮੌਤ, ਦੋਜ਼ਕ, ਦੁਖਦਾਈ ਟਿਕਾਣੇ ਅਤੇ ਪਾਪ ਉਸ ਨੂੰ ਛੂੰਹਦੇ ਤਕ ਨਹੀਂ।

Bhai Manmohan Singh (Shabad OS, CC BY-SA)

English

Death, hell and the most horrible dwelling of sin and corruption cannot even touch such a person. ||4||

Dr. Sant Singh Khalsa (Shabad OS, CC BY-SA)
Ang 1017 · Line 24

ਰਿਧਿ ਸਿਧਿ ਨਵ ਨਿਧਿ ਜਾ ਕੈ; ਅੰਮ੍ਰਿਤਾ ਪਰਵਾਹ ॥

ridh sidh nav nidh jaa kai; amritaa paravaah |

Punjabi

ਐਹੇ ਜੇਹਾ ਹੈ ਸਾਹਿਬ, ਜਿਸ ਕੋਲ ਧਨ-ਦੌਲਤ ਦੇ ਨੌ ਖ਼ਜ਼ਾਨੇ, ਕਰਾਮਾਤੀ ਸ਼ਕਤੀਆਂ ਅਤੇ ਆਬਿ-ਹਿਯਾਤ ਦੀਆਂ ਨਦੀਆਂ ਹਨ।

Bhai Manmohan Singh (Shabad OS, CC BY-SA)

English

Wealth, miraculous spiritual powers and the nine treasures come from the Lord, as do the streams of Ambrosial Nectar.

Dr. Sant Singh Khalsa (Shabad OS, CC BY-SA)
Ang 1017 · Line 25

ਆਦਿ ਅੰਤੇ ਮਧਿ ਪੂਰਨ; ਊਚ ਅਗਮ ਅਗਾਹ ॥੫॥

aad ante madh pooran; aooch agam agaah |5|

Punjabi

ਉਚਾ, ਪਹੁੰਚ ਤੋਂ ਪਰੇ, ਅਥਾਹ ਅਤੇ ਮੁਕੰਮਲ ਹੈ ਮੇਰਾ ਸੁਆਮੀ; ਅਰੰਭ, ਵਿਚਕਾਰ ਅਤੇ ਅਖੀਰ ਦੇ ਵਿੱਚ।

Bhai Manmohan Singh (Shabad OS, CC BY-SA)

English

In the beginning, in the middle, and in the end, He is perfect, lofty, unapproachable and unfathomable. ||5||

Dr. Sant Singh Khalsa (Shabad OS, CC BY-SA)
Ang 1017 · Line 26

ਸਿਧ ਸਾਧਿਕ ਦੇਵ ਮੁਨਿ ਜਨ; ਬੇਦ ਕਰਹਿ ਉਚਾਰੁ ॥

sidh saadhik dev mun jan; bed kareh uchaar |

Punjabi

ਉਸ ਦਾ ਉਚਾਰਨ ਕਰਦੇ ਹਨ ਕਰਾਮਾਤੀ ਬੰਦੇ, ਅਭਿਆਸੀ, ਦੇਵਤੇ, ਖਾਮੋਸ਼ ਰਿਸ਼ੀ ਅਤੇ ਵੇਦ।

Bhai Manmohan Singh (Shabad OS, CC BY-SA)

English

The Siddhas, seekers, angelic beings, silent sages, and the Vedas speak of Him.

Dr. Sant Singh Khalsa (Shabad OS, CC BY-SA)
Ang 1017 · Line 27

ਸਿਮਰਿ ਸੁਆਮੀ ਸੁਖ ਸਹਜਿ ਭੁੰਚਹਿ; ਨਹੀ ਅੰਤੁ ਪਾਰਾਵਾਰੁ ॥੬॥

simar suaamee sukh sehaj bhuncheh; nahee ant paaraavaar |6|

Punjabi

ਜਿਸ ਸਾਹਿਬ ਦਾ ਕੋਈ ਓੜਕ, ਇਹ ਤੇ ਉਹ ਕਿਨਾਰਾ ਨਹੀਂ, ਉਸ ਦਾ ਆਰਾਧਨ ਕਰਨ ਦੁਆਰਾ ਬੰਦਾ ਆਰਾਮ ਤੇ ਅਡੋਲਤਾ ਮਾਣਦਾ ਹੈ।

Bhai Manmohan Singh (Shabad OS, CC BY-SA)

English

Meditating in remembrance on the Lord and Master, celestial peace is enjoyed; He has no end or limitation. ||6||

Dr. Sant Singh Khalsa (Shabad OS, CC BY-SA)
Ang 1017 · Line 28

ਅਨਿਕ ਪ੍ਰਾਛਤ. ਮਿਟਹਿ ਖਿਨ ਮਹਿ; ਰਿਦੈ ਜਪਿ ਭਗਵਾਨ ॥

anik praachhat. mitteh khin meh; ridai jap bhagavaan |

Punjabi

ਭਾਗਾਂ ਵਾਲੇ ਸੁਆਮੀ ਦਾ ਹਿਰਦੇ ਅੰਦਰ ਸਿਮਰਨ ਕਰਨ ਦੁਆਰਾ ਅਨੇਕਾਂ ਪਾਪ ਇਕ ਮੁਹਤ ਵਿੱਚ ਨਾਸ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

Countless sins are erased in an instant, meditating on the Benevolent Lord within the heart.

Dr. Sant Singh Khalsa (Shabad OS, CC BY-SA)
Ang 1017 · Line 29

ਪਾਵਨਾ ਤੇ ਮਹਾ ਪਾਵਨ; ਕੋਟਿ ਦਾਨ ਇਸਨਾਨ ॥੭॥

paavanaa te mahaa paavan; kott daan isanaan |7|

Punjabi

ਉਹ ਪਵਿੱਤ੍ਰਾਂ ਦਾ ਪਰਮ ਪਵਿੱਤਰ ਹੋ ਜਾਂਦਾ ਹੈ ਅਤੇ ਉਸ ਨੂੰ ਕ੍ਰੋੜਾਂ ਹੀ ਪੁੰਨ ਦਾਨ ਤੇ ਇਸ਼ਨਾਨ ਦਾ ਫਲ ਪ੍ਰਾਪਤ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

Such a person becomes the purest of the pure, and is blessed with the merits of millions of donations to charity and cleansing baths. ||7||

Dr. Sant Singh Khalsa (Shabad OS, CC BY-SA)
Ang 1017 · Line 30

ਬਲ ਬੁਧਿ ਸੁਧਿ ਪਰਾਣ ਸਰਬਸੁ; ਸੰਤਨਾ ਕੀ ਰਾਸਿ ॥

bal budh sudh paraan sarabas; santanaa kee raas |

Punjabi

ਪ੍ਰਭੂ ਆਪਣੇ ਸਾਧੂਆਂ ਦੀ ਸੱਤਿਆ, ਅਕਲ ਸਮਝ ਜਿੰਦਗੀ ਪਦਾਰਥ ਅਤੇ ਸਾਰਾ ਕੁੱਛ ਹੈ।

Bhai Manmohan Singh (Shabad OS, CC BY-SA)

English

God is power, intellect, understanding, the breath of life, wealth, and everything for the Saints.

Dr. Sant Singh Khalsa (Shabad OS, CC BY-SA)
Ang 1017 · Line 31

ਬਿਸਰੁ ਨਾਹੀ. ਨਿਮਖ ਮਨ ਤੇ; ਨਾਨਕ ਕੀ ਅਰਦਾਸਿ ॥੮॥੨॥

bisar naahee. nimakh man te; naanak kee aradaas |8|2|

Punjabi

ਹੇ ਸਾਈਂ! ਨਾਨਕ ਦੀ ਪ੍ਰਾਰਥਨਾ ਹੈ ਕਿ ਆਪਣੇ ਚਿੱਤ ਅੰਦਰ ਉਹ ਤੈਨੂੰ ਇਕ ਮੁਹਤ ਲਈ ਭੀ ਨਾਂ ਭੁੱਲੇ।

Bhai Manmohan Singh (Shabad OS, CC BY-SA)

English

May I never forget Him from my mind, even for an instant - this is Nanak's prayer. ||8||2||

Dr. Sant Singh Khalsa (Shabad OS, CC BY-SA)
Ang 1017 · Line 32

ਮਾਰੂ ਮਹਲਾ ੫ ॥

maaroo mahalaa 5 |

Punjabi

ਮਾਰੂ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Maaroo, Fifth Mehl:

Dr. Sant Singh Khalsa (Shabad OS, CC BY-SA)
Ang 1017 · Line 33

ਸਸਤ੍ਰਿ ਤੀਖਣਿ ਕਾਟਿ ਡਾਰਿਓ; ਮਨਿ. ਨ ਕੀਨੋ ਰੋਸੁ ॥

sasatr teekhan kaatt ddaario; man. na keeno ros |

Punjabi

ਤਿੱਖੇ ਹਥਿਆਰ ਨਾਲ, ਇਨਸਾਨ ਬਿਰਛ ਨੂੰ ਕੱਟ ਦਿੰਦਾ ਹੈ ਅਤੇ ਇਹ ਆਪਦੇ ਚਿੱਤ ਅੰਦਰ ਗੁੱਸਾ ਨਹੀਂ ਕਰਦਾ।

Bhai Manmohan Singh (Shabad OS, CC BY-SA)

English

The sharp tool cuts down the tree, but it does not feel anger in its mind.

Dr. Sant Singh Khalsa (Shabad OS, CC BY-SA)
Ang 1017 · Line 34

ਕਾਜੁ ਉਆ ਕੋ ਲੇ ਸਵਾਰਿਓ; ਤਿਲੁ. ਨ ਦੀਨੋ ਦੋਸੁ ॥੧॥

kaaj uaa ko le savaario; til. na deeno dos |1|

Punjabi

ਇਹ ਉਸ ਦੇ ਕੰਮ ਨੂੰ ਰਾਸ ਕਰ ਦਿੰਦਾ ਹੈ ਅਤੇ ਇਹ ਤਿਲ ਮਾਤ੍ਰ ਭੀ ਉਸ ਨੂੰ ਬੁਰਾਈ ਨਹੀਂ ਦਿੰਦਾ।

Bhai Manmohan Singh (Shabad OS, CC BY-SA)

English

It serves the purpose of the cutter, and does not blame him at all. ||1||

Dr. Sant Singh Khalsa (Shabad OS, CC BY-SA)
Ang 1017 · Line 35

ਮਨ ਮੇਰੇ; ਰਾਮ ਰਉ ਨਿਤ ਨੀਤਿ ॥

man mere; raam rau nit neet |

Punjabi

ਮੇ ਮੇਰੀ ਜਿੰਦੇ, ਸਦਾ, ਸਦਾ ਤੂੰ ਸਾਈਂ ਦੇ ਨਾਮ ਨੂੰ ਉਚਾਰ।

Bhai Manmohan Singh (Shabad OS, CC BY-SA)

English

O my mind, continually, continuously, meditate on the Lord.

Dr. Sant Singh Khalsa (Shabad OS, CC BY-SA)
Ang 1017 · Line 36

ਦਇਆਲ ਦੇਵ ਕ੍ਰਿਪਾਲ ਗੋਬਿੰਦ; ਸੁਨਿ ਸੰਤਨਾ ਕੀ ਰੀਤਿ ॥੧॥ ਰਹਾਉ ॥

deaal dev kripaal gobind; sun santanaa kee reet |1| rahaau |

Punjabi

ਤੂੰ ਸਾਧੂਆਂ ਦੀ ਜੀਵਨ ਰਹੁ-ਰੀਤੀ ਸ੍ਰਵਣ ਕਰ। ਉਹ ਸਦੀਵ ਹੀ ਮਇਆਵਾਨ ਅਤੇ ਮਿਹਰਬਾਨ ਸੁਆਮੀ ਮਾਲਕ ਦਾ ਸਿਮਰਨ ਕਰਦੇ ਹਨ ਠਹਿਰਾਉ।

Bhai Manmohan Singh (Shabad OS, CC BY-SA)

English

The Lord of the Universe is merciful, divine and compassionate. Listen - this is the way of the Saints. ||1||Pause||

Dr. Sant Singh Khalsa (Shabad OS, CC BY-SA)