Ang 1018
ਚਰਣ ਤਲੈ ਉਗਾਹਿ ਬੈਸਿਓ; ਸ੍ਰਮੁ. ਨ ਰਹਿਓ ਸਰੀਰਿ ॥
charan talai ugaeh baisio; sram. na rahio sareer |
Punjabi
ਆਪਣੇ ਪੈਰਾਂ ਹੇਠ ਲਤਾੜ ਕੇ ਬੰਦਾ ਜਹਾਜ਼ ਵਿੱਚ ਬੈਠ ਜਾਂਦਾ ਹੈ ਅਤੇ ਆਪਣੀ ਦੇਹ ਦੇ ਥਕੇਵੇਂ ਤੋਂ ਖ਼ਲਾਸੀ ਪਾ ਜਾਂਦਾ ਹੈ।
English
He plants his feet in the boat, and then sits down in it; the fatigue of his body is relieved.
ਮਹਾ ਸਾਗਰੁ. ਨਹ ਵਿਆਪੈ; ਖਿਨਹਿ ਉਤਰਿਓ ਤੀਰਿ ॥੨॥
mahaa saagar. neh viaapai; khineh utario teer |2|
Punjabi
ਵੱਡਾ ਸਮੁੰਦਰ ਉਸ ਨੂੰ ਤੰਗ ਨਹੀਂ ਕਰਦਾ ਅਤੇ ਇਕ ਮੁਹਤ ਅੰਦਰ ਉਹ ਪਰਲੇ ਕਿਨਾਰੇ ਜਾ ਲਗਦਾ ਹੈ।
English
The great ocean does not even affect him; in an instant, he arrives on the other shore. ||2||
ਚੰਦਨ ਅਗਰ ਕਪੂਰ ਲੇਪਨ; ਤਿਸੁ ਸੰਗੇ. ਨਹੀ ਪ੍ਰੀਤਿ ॥
chandan agar kapoor lepan; tis sange. nahee preet |
Punjabi
ਚੰਨਣ, ਚੋਆ ਅਤੇ ਮੁਸ਼ਕ ਕਾਫੂਰ ਦਾ ਲੇਪ; ਧਰਤੀ ਉਨ੍ਹਾਂ ਨੂੰ ਪਿਆਰ ਨਹੀਂ ਕਰਦੀ।
English
Sandalwood, aloe, and camphor-paste - the earth does not love them.
ਬਿਸਟਾ ਮੂਤ੍ਰ ਖੋਦਿ ਤਿਲੁ ਤਿਲੁ; ਮਨਿ. ਨ ਮਨੀ ਬਿਪਰੀਤਿ ॥੩॥
bisattaa mootr khod til til; man. na manee bipareet |3|
Punjabi
ਆਪਣੇ ਰਿਦੇ ਅੰਦਰ ਇਹ ਉਸ ਨੂੰ ਘਿਰਣਾ ਨਹੀਂ ਕਰਦੀ ਜੋ ਇਸ ਨੂੰ ਭੋਰਾ ਕਰਕੇ ਪੁਟਦਾ ਹੈ। ਜਾਂ ਇਸ ਉਤੇ ਗੰਦਗੀ ਅਤੇ ਪਿਸ਼ਾਬ ਸੁੰਟਦਾ ਹੈ।
English
But it doesn't mind, if someone digs it up bit by bit, and applies manure and urine to it. ||3||
ਊਚ ਨੀਚ ਬਿਕਾਰ ਸੁਕ੍ਰਿਤ; ਸੰਲਗਨ ਸਭ ਸੁਖ ਛਤ੍ਰ ॥
aooch neech bikaar sukrit; sanlagan sabh sukh chhatr |
Punjabi
ਆਕਾਸ ਦੀ ਆਰਾਮ ਦੇਣ ਵਾਲੀ ਚਾਨਣੀ ਸਮੂਹ ਉਚਿਆਂ, ਨੀਵਿਆਂ, ਮੰਦਿਆਂ ਤੇ ਚੰਗਿਆਂ ਉਤੇ ਇਕਰਸ ਫੈਲੀ ਹੋਈ ਹੈ।
English
High and low, bad and good - the comforting canopy of the sky stretches evenly over all.
ਮਿਤ੍ਰ ਸਤ੍ਰੁ. ਨ ਕਛੂ ਜਾਨੈ; ਸਰਬ ਜੀਅ ਸਮਤ ॥੪॥
mitr satru. na kachhoo jaanai; sarab jeea samat |4|
Punjabi
ਦੋਸਤ ਅਤੇ ਦੁਸ਼ਮਣ ਨੂੰ ਇਹ ਨਹੀਂ ਜਾਣਦੀ ਅਤੇ ਇਸ ਦੇ ਲਈ ਸਾਰੇ ਜੀਵ ਇੱਕੋ ਜਿਹੇ ਹਨ।
English
It knows nothing of friend and enemy; all beings are alike to it. ||4||
ਕਰਿ ਪ੍ਰਗਾਸੁ ਪ੍ਰਚੰਡ ਪ੍ਰਗਟਿਓ; ਅੰਧਕਾਰ ਬਿਨਾਸ ॥
kar pragaas prachandd pragattio; andhakaar binaas |
Punjabi
ਸੂਰਜ ਚੜ੍ਹਦਾ ਹੈ ਤੇ ਚੁੰਧਿਆ ਦੇਣ ਵਾਲੀ ਰੋਸ਼ਨੀ ਪਸਾਰਦਾ ਹੈ, ਜਿਸ ਨਾਲ ਅਨ੍ਹੇਰਾ ਦੂਰ ਹੋ ਜਾਂਦਾ ਹੈ।
English
Blazing with its dazzling light, the sun rises, and dispels the darkness.
ਪਵਿਤ੍ਰ ਅਪਵਿਤ੍ਰਹ ਕਿਰਣ ਲਾਗੇ; ਮਨਿ. ਨ ਭਇਓ ਬਿਖਾਦੁ ॥੫॥
pavitr apavitrah kiran laage; man. na bheo bikhaad |5|
Punjabi
ਸਾਫ਼ ਸੁਥਰੇ ਅਤੇ ਗੰਦੇ ਨੂੰ ਛੋਂਹ ਦੀਆਂ ਹੋਈਆਂ ਸੂਰਜ ਦੀਆਂ ਕਿਰਨਾਂ ਚਿੱਤ ਵਿੱਚ ਦੁਖ ਨਹੀਂ ਮੰਨਦੀਆਂ।
English
Touching both the pure and the impure, it harbors no hatred to any. ||5||
ਸੀਤ ਮੰਦ ਸੁਗੰਧ ਚਲਿਓ; ਸਰਬ ਥਾਨ ਸਮਾਨ ॥
seet mand sugandh chalio; sarab thaan samaan |
Punjabi
ਠੰਢੀ ਅਤੇ ਖ਼ਸਬੂਦਾਰ ਹਵਾ ਧੀਮੇ ਧੀਮੇ ਸਾਰੀਆਂ ਥਾਵਾਂ ਨੂੰ ਇਕਸਾਰ ਲਗਦੀ ਹੈ।
English
The cool and fragrant wind gently blows upon all places alike.
ਜਹਾ ਸਾ ਕਿਛੁ. ਤਹਾ ਲਾਗਿਓ; ਤਿਲੁ. ਨ ਸੰਕਾ ਮਾਨ ॥੬॥
jahaa saa kichh. tahaa laagio; til. na sankaa maan |6|
Punjabi
ਜਿੱਥੇ ਕਿਤੇ ਭੀ ਕੋਈ ਸ਼ੈ ਹੈ, ਉਥੇ ਹੀ ਇਹ ਉਸ ਨੂੰ ਲਗਦੀ ਹੈ ਅਤੇ ਭਰਾ ਭਰ ਭੀ ਸ਼ਕੋਚ ਨਹੀਂ ਕਰਦੀ।
English
Wherever anything is, it touches it there, and does not hesitate a bit. ||6||
ਸੁਭਾਇ ਅਭਾਇ ਜੁ ਨਿਕਟਿ ਆਵੈ; ਸੀਤੁ ਤਾ ਕਾ ਜਾਇ ॥
subhaae abhaae ju nikatt aavai; seet taa kaa jaae |
Punjabi
ਚੰਗਾ ਜਾਂ ਮੰਦਾ, ਜਿਹੜਾ ਕੋਈ ਭੀ ਅੱਗ ਦੇ ਨੇੜੇ ਆਉਂਦਾ ਹੈ; ਉਸ ਦਾ ਪਾਲਾ ਦੂਰ ਹੋ ਜਾਂਦਾ ਹੈ।
English
Good or bad, whoever comes close to the fire - his cold is taken away.
ਆਪ ਪਰ ਕਾ ਕਛੁ. ਨ ਜਾਣੈ; ਸਦਾ ਸਹਜਿ ਸੁਭਾਇ ॥੭॥
aap par kaa kachh. na jaanai; sadaa sehaj subhaae |7|
Punjabi
ਆਪਣਾ ਨਿੱਜ ਦਾ ਜਾਂ ਪਰਾਇਆ ਇਹ ਜਾਣਦੀ ਹੀ ਨਹੀਂ ਅਤੇ ਹਮੇਸ਼ਾਂ ਇਕੋ ਜੇਹਾ ਸੁਭਾ ਰਖਦੀ ਹੈ।
English
It knows nothing of its own or others'; it is constant in the same quality. ||7||
ਚਰਣ ਸਰਣ ਸਨਾਥ ਇਹੁ ਮਨੁ; ਰੰਗਿ ਰਾਤੇ ਲਾਲ ॥
charan saran sanaath ihu man; rang raate laal |
Punjabi
ਜੋ ਕੋਈ ਭੀ ਸ੍ਰੇਸ਼ਟ ਸੁਆਮੀ ਦੇ ਪੈਰਾਂ ਦੀ ਪਨਾਹ ਲੈਂਦਾ ਹੈ; ਉਸ ਦੀ ਇਹ ਆਤਮਾ ਆਪਣੇ ਪ੍ਰੀਤਮ ਦੇ ਪ੍ਰੇਮ ਨਾਲ ਰੰਗੀ ਜਾਂਦੀ ਹੈ।
English
Whoever seeks the Sancuary of the feet of the Sublime Lord - his mind is attuned to the Love of the Beloved.
ਗੋਪਾਲ ਗੁਣ ਨਿਤ ਗਾਉ ਨਾਨਕ; ਭਏ ਪ੍ਰਭ ਕਿਰਪਾਲ ॥੮॥੩॥
gopaal gun nit gaau naanak; bhe prabh kirapaal |8|3|
Punjabi
ਸਦਾ ਹੀ ਸੰਸਾਰ ਦੇ ਪਾਲਣ-ਪੋਸਣਹਾਰ ਦੀ ਕੀਰਤੀ ਗਾਇਨ ਕਰਨ ਦੁਆਰਾ, ਹੇ ਨਾਨਕ! ਮਾਲਕ ਮਿਹਰਬਾਨ ਹੋ ਜਾਂਦਾ ਹੈ।
English
Constantly singing the Glorious Praises of the Lord of the World, O Nanak, God becomes merciful to us. ||8||3||
ਮਾਰੂ ਮਹਲਾ ੫ ਘਰੁ ੪ ਅਸਟਪਦੀਆ ॥
maaroo mahalaa 5 ghar 4 asattapadeea |
Punjabi
ਮਾਰੂ ਪੰਜਵੀਂ ਪਾਤਿਸ਼ਾਹੀ ਅਸ਼ਟਪਦੀਆਂ।
English
Maaroo, Fifth Mehl, Fourth House, Ashtpadheeyaa:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਚਾਦਨਾ. ਚਾਦਨੁ ਆਂਗਨਿ; ਪ੍ਰਭ ਜੀਉ ਅੰਤਰਿ ਚਾਦਨਾ ॥੧॥
chaadanaa. chaadan aangan; prabh jeeo antar chaadanaa |1|
Punjabi
ਰੋਸ਼ਨੀ, ਰੋਸ਼ਨੀ, ਸੁਲੱਖਣੀ ਹੈ ਮਹਾਰਾਜ ਮਾਲਕ ਦੀ ਰੋਸ਼ਨੀ ਹਿਰਦੇ-ਵਿਹੜੇ ਵਿੱਚ।
English
Moonlight, moonlight - in the courtyard of the mind, let the moonlight of God shine down. ||1||
ਆਰਾਧਨਾ ਅਰਾਧਨੁ ਨੀਕਾ; ਹਰਿ ਹਰਿ ਨਾਮੁ ਅਰਾਧਨਾ ॥੨॥
aaraadhanaa araadhan neekaa; har har naam araadhanaa |2|
Punjabi
ਸਿਮਰਨ, ਸਿਮਰਨ ਸ੍ਰੇਸ਼ਟ ਹੈ ਸਿਮਰਨ ਸੁਆਮੀ ਮਾਲਕ ਦੇ ਨਾਮ ਦਾ।
English
Meditation, meditation - sublime is meditation on the Name of the Lord, Har, Har. ||2||
ਤਿਆਗਨਾ ਤਿਆਗਨੁ ਨੀਕਾ; ਕਾਮੁ ਕ੍ਰੋਧੁ ਲੋਭੁ ਤਿਆਗਨਾ ॥੩॥
tiaaganaa tiaagan neekaa; kaam krodh lobh tiaaganaa |3|
Punjabi
ਸਾਰਿਆਂ ਤਿਆਗਾਂ ਵਿਚੋਂ ਪਰਮ ਚੰਗਾ ਤਿਆਗ ਹੈ ਸ਼ਹਿਵਤ, ਗੁੱਸੇ ਅਤੇ ਲਾਲਚ ਦਾ ਤਿਆਗਣਾ।
English
Renunciation, renunciation - noble is the renunciation of sexual desire, anger and greed. ||3||
ਮਾਗਨਾ ਮਾਗਨੁ ਨੀਕਾ; ਹਰਿ ਜਸੁ ਗੁਰ ਤੇ ਮਾਗਨਾ ॥੪॥
maaganaa maagan neekaa; har jas gur te maaganaa |4|
Punjabi
ਸਾਰਿਆਂ ਤਿਆਗਾਂ ਵਿਚੌ ਪਰਮ ਚੰਗਾ ਤਿਆਗ ਹੈ ਸ਼ਹਿਵਤ, ਗੁੱਸੇ ਅਤੇ ਲਾਲਚ ਦਾਜ ਤਿਆਗਣਾ।
English
Begging, begging - it is noble to beg for the Lord's Praise from the Guru. ||4||
ਜਾਗਨਾ ਜਾਗਨੁ ਨੀਕਾ; ਹਰਿ ਕੀਰਤਨ ਮਹਿ ਜਾਗਨਾ ॥੫॥
jaaganaa jaagan neekaa; har keeratan meh jaaganaa |5|
Punjabi
ਸਮੂਹ ਜਾਗਰਤਿਆਂ ਵਿਚੋਂ ਸ੍ਰੇਸ਼ਟ ਜਾਗ੍ਰਤਾ ਹੈ ਵਾਹਿਗੁਰੂ ਦਾ ਜੱਸ ਗਾਇਨ ਕਰਨ ਵਿੱਚ ਜਾਗਣਾ।
English
Vigils, vigils - sublime is the vigil spent singing the Kirtan of the Lord's Praises. ||5||
ਲਾਗਨਾ ਲਾਗਨੁ ਨੀਕਾ; ਗੁਰ ਚਰਣੀ ਮਨੁ ਲਾਗਨਾ ॥੬॥
laaganaa laagan neekaa; gur charanee man laaganaa |6|
Punjabi
ਹੋਰ ਕਿਸੇ ਜੁੜਨ ਨਾਲੋਂ ਪਰਮ ਚੰਗਾ ਜੁੜਨਾ ਹੈ ਚਿੱਤ ਦਾ ਗੁਰਾਂ ਦੇ ਚਰਨਾਂ ਨਾਲ ਜੁੜਨਾ।
English
Attachment, attachment - sublime is the attachment of the mind to the Guru's Feet. ||6||
ਇਹ ਬਿਧਿ ਤਿਸਹਿ ਪਰਾਪਤੇ; ਜਾ ਕੈ ਮਸਤਕਿ ਭਾਗਨਾ ॥੭॥
eih bidh tiseh paraapate; jaa kai masatak bhaaganaa |7|
Punjabi
ਕੇਵਲ ਉਸ ਨੂੰ ਹੀ ਇਸ ਜੀਵਨ ਮਾਰਗ ਦੀ ਦਾਤ ਮਿਲਦੀ ਹੈ, ਜਿਸ ਦੇ ਮੱਥੇ ਉਤੇ ਚੰਗੀ ਪ੍ਰਾਲਬਧ ਲਿਖੀ ਹੋਈ ਹੈ।
English
He alone is blessed with this way of life, upon whose forehead such destiny is recorded. ||7||
ਕਹੁ ਨਾਨਕ. ਤਿਸੁ ਸਭੁ ਕਿਛੁ ਨੀਕਾ; ਜੋ ਪ੍ਰਭ ਕੀ ਸਰਨਾਗਨਾ ॥੮॥੧॥੪॥
kahu naanak. tis sabh kichh neekaa; jo prabh kee saranaaganaa |8|1|4|
Punjabi
ਗੁਰੂ ਜੀ ਆਖਦੇ ਹਨ ਜੋ ਪ੍ਰਭੂ ਦੀ ਪਨਾਹ ਲੈਂਦਾ ਹੈ, ਉਸ ਨੂੰ ਹਰ ਇਕ ਚੰਗੀ ਵਸਤੂ ਪ੍ਰਾਪਤ ਹੋ ਜਾਂਦੀ ਹੈ।
English
Says Nanak, everything is sublime and noble, for one who enters the Sanctuary of God. ||8||1||4||
ਮਾਰੂ ਮਹਲਾ ੫ ॥
maaroo mahalaa 5 |
Punjabi
ਮਾਰੂ ਪੰਜਵੀਂ ਪਾਤਿਸ਼ਾਹੀ।
English
Maaroo, Fifth Mehl:
ਆਉ ਜੀ. ਤੂ ਆਉ ਹਮਾਰੈ; ਹਰਿ ਜਸੁ ਸ੍ਰਵਨ ਸੁਨਾਵਨਾ ॥੧॥ ਰਹਾਉ ॥
aau jee. too aau hamaarai; har jas sravan sunaavanaa |1| rahaau |
Punjabi
ਆ ਤੂੰ ਹੇ ਸਾਧੂ! ਮੇਰੇ ਘਰ ਵਿੱਚ ਆ, ਤਾਂ ਜੋ ਮੈਂ ਆਪਣਿਆਂ ਕੰਨਾਂ ਨਾਲ ਸਾਹਿਬ ਦੀ ਮਹਿਮਾਂ ਸੁਣਾਂ। ਠਹਿਰਾਉ।
English
Please come, O please come into the home of my heart, that I may hear with my ears the Lord's Praises. ||1||Pause||
ਤੁਧੁ ਆਵਤ. ਮੇਰਾ ਮਨੁ ਤਨੁ ਹਰਿਆ; ਹਰਿ ਜਸੁ ਤੁਮ ਸੰਗਿ ਗਾਵਨਾ ॥੧॥
tudh aavat. meraa man tan hariaa; har jas tum sang gaavanaa |1|
Punjabi
ਤੇਰੇ ਆਉਣ ਨਾਲ ਮੇਰੀ ਆਤਮਾ ਤੇ ਦੇਹ ਹਰੇ ਭਰੇ ਹੋ ਜਾਂਦੇ ਹਨ ਅਤੇ ਤੇਰੇ ਨਾਲ ਮੈਂ ਪ੍ਰਭੂ ਦੀ ਮਹਿਮਾ ਗਾਇਨ ਕਰਦਾ ਹਾਂ।
English
With your coming, my soul and body are rejuvenated, and I sing with you the Lord's Praises. ||1||
ਸੰਤ ਕ੍ਰਿਪਾ ਤੇ ਹਿਰਦੈ ਵਾਸੈ; ਦੂਜਾ ਭਾਉ ਮਿਟਾਵਨਾ ॥੨॥
sant kripaa te hiradai vaasai; doojaa bhaau mittaavanaa |2|
Punjabi
ਸਾਧੂਆਂ ਦੀ ਦਇਆ ਦੁਆਰਾ, ਹਰੀ ਚਿੱਤ ਵਿੱਚ ਟਿੱਕ ਜਾਂਦਾ ਹੈ ਅਤੇ ਇਨਸਾਨ ਦਾ ਦਵੈਤ-ਭਾਵ ਨਵਿਰਤ ਹੋ ਜਾਂਦਾ ਹੈ।
English
By the Grace of the Saint, the Lord dwells within the heart, and the love of duality is eradicated. ||2||
ਭਗਤ ਦਇਆ ਤੇ. ਬੁਧਿ ਪਰਗਾਸੈ; ਦੁਰਮਤਿ ਦੂਖ ਤਜਾਵਨਾ ॥੩॥
bhagat deaa te. budh paragaasai; duramat dookh tajaavanaa |3|
Punjabi
ਸਾਧੂ ਦੀ ਮਿਹਰ ਰਾਹੀਂ, ਅਕਲ ਰੋਸ਼ਨ ਹੋ ਜਾਂਦੀ ਹੈ ਅਤੇ ਖੋਟੀ ਸਮਝ ਤੇ ਦੁਖ ਮਿਟ ਜਾਂਦੇ ਹਨ।
English
By the kindness of the devotee, the intellect is enlightened, and pain and evil-mindedness are eradicated. ||3||
ਦਰਸਨੁ ਭੇਟਤ ਹੋਤ ਪੁਨੀਤਾ; ਪੁਨਰਪਿ ਗਰਭਿ. ਨ ਪਾਵਨਾ ॥੪॥
darasan bhettat hot puneetaa; punarap garabh. na paavanaa |4|
Punjabi
ਉਸ ਦਾ ਦੀਦਾਰ ਦੇਖਣ ਦੁਆਰਾ, ਪ੍ਰਾਣੀ ਪਵਿੱਤਰ ਥੀ ਵੰਝਦਾ ਹੈ ਅਤੇ ਮੁੜ ਕੇ ਜੂਨਾਂ ਵਿੱਚ ਨਹੀਂ ਪੈਂਦਾ।
English
Beholding the Blessed Vision of His Darshan, one is sanctified, and is no longer consigned to the womb of reincarnation. ||4||
ਨਉ ਨਿਧਿ ਰਿਧਿ ਸਿਧਿ ਪਾਈ; ਜੋ ਤੁਮਰੈ ਮਨਿ ਭਾਵਨਾ ॥੫॥
nau nidh ridh sidh paaee; jo tumarai man bhaavanaa |5|
Punjabi
ਜੋ ਤੇਰੇ ਚਿੱਤ ਨੂੰ ਚੰਗਾ ਲਗਦਾ ਹੈ; ਉਹ ਧਨ-ਦੌਲਤ ਦੇ ਨੌਂ ਖਜ਼ਾਨੇ ਅਤੇ ਪੂਰਨਤਾ ਨੂੰ ਪਾ ਲੈਂਦਾ ਹੈ।
English
The nine treasures, wealth and miraculous spiritual powers are obtained, by one who is pleasing to Your mind. ||5||
ਸੰਤ ਬਿਨਾ. ਮੈ ਥਾਉ, ਨ ਕੋਈ; ਅਵਰ. ਨ ਸੂਝੈ ਜਾਵਨਾ ॥੬॥
sant binaa. mai thaau, na koee; avar. na soojhai jaavanaa |6|
Punjabi
ਸਾਧੂ ਦੇ ਬਾਝੋਂ ਮੇਰੀ ਹੋਰ ਕੋਈ ਬਚਾਅ ਦੀ ਥਾਂ ਨਹੀਂ। ਮੈਨੂੰ ਕਿਸੇ ਹੋਰ ਜਗ੍ਹਾ ਤੇ ਜਾਣ ਦਾ ਖਿਆਲ ਹੀ ਨਹੀਂ ਆਉਂਦਾ।
English
Without the Saint, I have no place of rest at all; I cannot think of any other place to go. ||6||
ਮੋਹਿ ਨਿਰਗੁਨ ਕਉ. ਕੋਇ, ਨ ਰਾਖੈ; ਸੰਤਾ ਸੰਗਿ ਸਮਾਵਨਾ ॥੭॥
mohi niragun kau. koe, na raakhai; santaa sang samaavanaa |7|
Punjabi
ਮੈਂ ਨੇਕੀ-ਵਿਹੁਣ ਨੂੰ ਕੋਈ ਭੀ ਪਨਾਹ ਨਹੀਂ ਦਿੰਦਾ। ਸਾਧ ਸੰਗਤਿ ਰਾਹੀਂ ਮੈਂ ਹਰੀ ਵਿੱਚ ਲੀਨ ਹੋ ਗਿਆ ਹਾਂ।
English
I am unworthy; no one gives me sanctuary. But in the Society of the Saints, I merge in God. ||7||
ਕਹੁ ਨਾਨਕ. ਗੁਰਿ, ਚਲਤੁ ਦਿਖਾਇਆ; ਮਨ ਮਧੇ ਹਰਿ ਹਰਿ ਰਾਵਨਾ ॥੮॥੨॥੫॥
kahu naanak. gur, chalat dikhaaeaa; man madhe har har raavanaa |8|2|5|
Punjabi
ਗੁਰੂ ਜੀ ਫੁਰਮਾਉਂਦੇ ਹਨ ਗੁਰਾਂ ਨੇ ਐਸੀ ਕਰਾਮਾਤ ਵਿਖਾਲੀ ਹੈ ਕਿ ਆਪਣੇ ਰਿਦੇ ਅੰਦਰ ਹੀ ਹੁਣ ਮੈਂ ਆਪਣੇ ਸੁਆਮੀ ਵਾਹਿਗੁਰੂ ਨੂੰ ਮਾਣਦਾ ਹਾਂ।
English
Says Nanak, the Guru has revealed this miracle; within my mind, I enjoy the Lord, Har, Har. ||8||2||5||