Ang 1021
ਆਪੇ ਕਿਸ ਹੀ, ਕਸਿ ਬਖਸੇ; ਆਪੇ ਦੇ. ਲੈ ਭਾਈ ਹੇ ॥੮॥
aape kis hee, kas bakhase; aape de. lai bhaaee he |8|
Punjabi
ਉਹ ਕਈਆਂ ਨੂੰ ਪਰਖ ਕੇ ਖ਼ੁਦ ਮਾਫ਼ੀ ਦੇ ਦਿੰਦਾ ਹੈ ਅਤੇ ਖ਼ੁਦ ਹੀ ਦਾਤਾਂ ਦਿੰਦਾ ਅਤੇ ਵਾਪਸ ਲੈ ਲੈਂਦਾ ਹੈ, ਹੇ ਵੀਰ!
English
You Yourself test and forgive. You Yourself give and take, O Siblings of Destiny. ||8||
ਆਪੇ ਧਨਖੁ; ਆਪੇ ਸਰਬਾਣਾ ॥
aape dhanakh; aape sarabaanaa |
Punjabi
ਉਹ ਆਪ ਕਮਾਨ ਹੈ ਅਤੇ ਆਪ ਹੀ ਕਮਾਨ ਵਾਲਾ।
English
He Himself is the bow, and He Himself is the archer.
ਆਪੇ ਸੁਘੜੁ ਸਰੂਪੁ ਸਿਆਣਾ ॥
aape sugharr saroop siaanaa |
Punjabi
ਉਹ ਆਪ ਹੀ ਸਰਬਗ, ਸੋਹਣਾ-ਸੁਨੱਖਾ ਅਤੇ ਅਕਲਮੰਦ ਹੈ।
English
He Himself is all-wise, beautiful and all-knowing.
ਕਹਤਾ ਬਕਤਾ ਸੁਣਤਾ ਸੋਈ; ਆਪੇ ਬਣਤ ਬਣਾਈ ਹੇ ॥੯॥
kahataa bakataa sunataa soee; aape banat banaaee he |9|
Punjabi
ਕੇਵਲ ਉਹ ਹੀ ਕਹਿਣ ਵਾਲਾ, ਬੋਲਣਹਾਰ ਅਤੇ ਸੁਣਨ ਵਾਲਾ ਹੈ। ਉਸ ਨੇ ਖ਼ੁਦ ਹੀ ਸਾਰੀ ਘਾੜਤ ਘੜੀ ਹੈ।
English
He is the speaker, the orator and the listener. He Himself made what is made. ||9||
ਪਉਣੁ ਗੁਰੂ; ਪਾਣੀ ਪਿਤ ਜਾਤਾ ॥
paun guroo; paanee pit jaataa |
Punjabi
ਹਵਾ ਗੁਰੂ, ਜਲ ਬਾਬਲ ਜਾਣਿਆਂ ਜਾਂਦਾ,
English
Air is the Guru, and water is known to be the father.
ਉਦਰ ਸੰਜੋਗੀ; ਧਰਤੀ ਮਾਤਾ ॥
audar sanjogee; dharatee maataa |
Punjabi
ਅਤੇ ਜ਼ਮੀਨ ਜਿਸ ਦਾ ਪੇਟ ਸਾਨੂੰ ਸਭ ਲੋੜੀਂਦੀਆਂ ਸ਼ੈਆਂ ਦਿੰਦਾ ਹੈ, ਸਾਡੀ ਅੰਮੜੀ ਜਾਣੀ ਜਾਂਦੀ ਹੈ।
English
The womb of the great mother earth gives birth to all.
ਰੈਣਿ ਦਿਨਸੁ ਦੁਇ ਦਾਈ ਦਾਇਆ; ਜਗੁ ਖੇਲੈ ਖੇਲਾਈ ਹੇ ॥੧੦॥
rain dinas due daaee daaeaa; jag khelai khelaaee he |10|
Punjabi
ਰਾਤ ਅਤੇ ਦਿਨ ਦੋਨੋਂ ਉਪਮਾਤਾ ਅਤੇ ਉਪਪਿਤਾ ਹਨ। ਇਸ ਤਰ੍ਹਾਂ ਖਿਡਾਇਆ ਹੋਇਆ ਸੰਸਾਰ ਉਨ੍ਹਾਂ ਦੀ ਝੋਲੀ ਵਿੱਚ ਖੇਡਦਾ ਹੈ।
English
Night and day are the two nurses, male and female; the world plays in this play. ||10||
ਆਪੇ ਮਛੁਲੀ; ਆਪੇ ਜਾਲਾ ॥
aape machhulee; aape jaalaa |
Punjabi
ਤੂੰ ਆਪ ਮੱਛੀ ਹੈਂ ਅਤੇ ਆਪ ਹੀ ਜਾਲ।
English
You Yourself are the fish, and You Yourself are the net.
ਆਪੇ ਗਊ. ਆਪੇ ਰਖਵਾਲਾ ॥
aape gaoo. aape rakhavaalaa |
Punjabi
ਤੂੰ ਆਪ ਗਾਂ ਹੈਂ ਅਤੇ ਆਪ ਹੀ ਵਾਗੀ।
English
You Yourself are the cows, and You yourself are their keeper.
ਸਰਬ ਜੀਆ ਜਗਿ ਜੋਤਿ ਤੁਮਾਰੀ; ਜੈਸੀ ਪ੍ਰਭਿ ਫੁਰਮਾਈ ਹੇ ॥੧੧॥
sarab jeea jag jot tumaaree; jaisee prabh furamaaee he |11|
Punjabi
ਤੇਰਾ ਪ੍ਰਕਾਸ਼ ਜਹਾਨ ਦੇ ਸਾਰੇ ਜੀਵਾਂ ਅੰਦਰ ਵਿਆਪਕ ਹੈ ਜੋ ਤੇਰੀ ਰਜ਼ਾ ਅਨੁਸਾਰ ਟਰਦੇ ਹਨ, ਹੇ ਪ੍ਰਭੂ!
English
Your Light fills all the beings of the world; they walk according to Your Command, O God. ||11||
ਆਪੇ ਜੋਗੀ; ਆਪੇ ਭੋਗੀ ॥
aape jogee; aape bhogee |
Punjabi
ਤੂੰ ਆਪ ਯੋਗੀ ਹੈਂ ਅਤੇ ਆਪ ਹੀ ਅਨੰਦ ਮਾਣਨਹਾਰ।
English
You Yourself are the Yogi, and You Yourself are the enjoyer.
ਆਪੇ ਰਸੀਆ; ਪਰਮ ਸੰਜੋਗੀ ॥
aape raseea; param sanjogee |
Punjabi
ਤੂੰ ਆਪ ਹੀ ਰੰਗ-ਰਲੀਆਂ ਕਰਨ ਵਾਲਾ ਅਤੇ ਵੱਡਾ ਜੋੜਨਹਾਰ ਹੈਂ।
English
You Yourself are the reveller; You form the supreme Union.
ਆਪੇ ਵੇਬਾਣੀ ਨਿਰੰਕਾਰੀ; ਨਿਰਭਉ ਤਾੜੀ ਲਾਈ ਹੇ ॥੧੨॥
aape vebaanee nirankaaree; nirbhau taarree laaee he |12|
Punjabi
ਤੂੰ ਆਪ ਹੀ ਬੋਲ ਬਾਣੀ ਰਹਿਤ, ਸਰੂਪ-ਰਹਿਤ, ਨਿੱਡਰ ਅਤੇ ਸਮਾਧੀ ਅੰਦਰ ਲੀਨ ਹੈਂ।
English
You Yourself are speechless, formless and fearless, absorbed in the primal ecstasy of deep meditation. ||12||
ਖਾਣੀ ਬਾਣੀ; ਤੁਝਹਿ ਸਮਾਣੀ ॥
khaanee baanee; tujheh samaanee |
Punjabi
ਉਤਪਤੀ ਅਤੇ ਤੇਰੇ ਬਚਨ-ਬਿਲਾਸ ਦੇ ਸਾਰੇ ਨਿਕਾਸ, ਤੇਰੇ ਅੰਦਰ ਹੀ ਲੀਨ ਹੋਏ ਹੋਏ ਹਨ, ਹੇ ਸੁਆਮੀ।
English
The sources of creation and speech are contained within You, Lord.
ਜੋ ਦੀਸੈ; ਸਭ ਆਵਣ ਜਾਣੀ ॥
jo deesai; sabh aavan jaanee |
Punjabi
ਸਾਰਾ ਕੁਛ ਜੋ ਦਿਸਦਾ ਹੈ, ਆਉਣ ਤੇ ਜਾਣ ਦੇ ਅਧੀਨ ਹੈ।
English
All that is seen, is coming and going.
ਸੇਈ ਸਾਹ ਸਚੇ ਵਾਪਾਰੀ; ਸਤਿਗੁਰਿ ਬੂਝ ਬੁਝਾਈ ਹੇ ॥੧੩॥
seee saah sache vaapaaree; satigur boojh bujhaaee he |13|
Punjabi
ਉਹ ਹੀ ਸ਼ਾਹੂਕਾਰ ਹਨ ਅਤੇ ਸੱਚੇ ਸੁਦਾਗਰ ਹਨ, ਜਿੰਨ੍ਹਾਂ ਨੂੰ ਸੱਚੇ ਗੁਰਾਂ ਨੇ ਸਮਝ ਦਰਸਾਈ ਹੈ।
English
They are the true bankers and traders, whom the True Guru has inspired to understand. ||13||
ਸਬਦੁ ਬੁਝਾਏ; ਸਤਿਗੁਰੁ ਪੂਰਾ ॥
sabad bujhaae; satigur pooraa |
Punjabi
ਆਪਣੇ ਉਪਦੇਸ਼ ਦੁਆਰਾ ਪੂਰਨ ਸੱਚੇ ਗੁਰੂ ਜੀ ਪ੍ਰਾਣੀ ਨੂੰ ਸਿਖਮਤ ਦਿੰਦੇ ਹਨ।
English
The Word of the Shabad is understood through the Perfect True Guru.
ਸਰਬ ਕਲਾ ਸਾਚੇ ਭਰਪੂਰਾ ॥
sarab kalaa saache bharapooraa |
Punjabi
ਸੱਚਾ ਸੁਆਮੀ ਸਾਰੀਆਂ ਸ਼ਕਤੀਆਂ ਨਾਲ ਪਰੀ-ਪੂਰਨ ਹੈ।
English
The True Lord is overflowing with all powers.
ਅਫਰਿਓ ਵੇਪਰਵਾਹੁ ਸਦਾ ਤੂ; ਨਾ ਤਿਸੁ ਤਿਲੁ ਨ ਤਮਾਈ ਹੇ ॥੧੪॥
afario veparavaahu sadaa too; naa tis til na tamaaee he |14|
Punjabi
ਸਦੀਵ ਹੀ ਅ-ਫੜ ਅਤੇ ਸੁਤੰਤਰ ਹੈ ਮੇਰਾ ਸੁਆਮੀ। ਉਸ ਨੂੰ ਇਕ ਭੋਰਾ ਭਰ ਭੀ ਤਮ੍ਹਾਂ ਨਹੀਂ।
English
You are beyond our grasp, and forever independent. You do not have even an iota of greed. ||14||
ਕਾਲੁ ਬਿਕਾਲੁ ਭਏ ਦੇਵਾਨੇ ॥
kaal bikaal bhe devaane |
Punjabi
ਮੌਤ ਅਤੇ ਜਨਮ ਉਸ ਲਈ ਮੁੱਕ ਜਾਂਦੇ ਹਨ,
English
Birth and death are meaningless, for those
ਸਬਦੁ ਸਹਜ ਰਸੁ ਅੰਤਰਿ ਮਾਨੇ ॥
sabad sehaj ras antar maane |
Punjabi
ਜੋ ਆਪਣੇ ਹਿਰਦੇ ਅੰਦਰ ਨਾਮ ਦੇ ਬੈਕੁੰਠੀ ਅੰਮ੍ਰਿਤ ਨੂੰ ਮਾਣਦਾ ਹੈ।
English
who enjoy the sublime celestial essence of the Shabad within their minds.
ਆਪੇ ਮੁਕਤਿ ਤ੍ਰਿਪਤਿ ਵਰਦਾਤਾ; ਭਗਤਿ ਭਾਇ ਮਨਿ ਭਾਈ ਹੇ ॥੧੫॥
aape mukat tripat varadaataa; bhagat bhaae man bhaaee he |15|
Punjabi
ਸੁਆਮੀ ਖ਼ੁਦ ਉਸ ਨੂੰ ਮੋਖਸ਼, ਸੰਤੁਸ਼ਟਤਾ ਅਤੇ ਦਾਤਾਂ ਬਖ਼ਸ਼ਦਾ ਹੈ, ਜਿਸ ਦੇ ਚਿੱਤ ਨੂੰ ਸੁਆਮੀ ਦੀ ਪ੍ਰੇਮ-ਮਈ ਉਪਾਸ਼ਨਾ ਮਿੱਠੀ ਲਗਦੀ ਹੈ।
English
He Himself is the Giver of liberation, satisfaction and blessings, to those devotees who love Him in their minds. ||15||
ਆਪਿ ਨਿਰਾਲਮੁ; ਗੁਰ ਗਮ ਗਿਆਨਾ ॥
aap niraalam; gur gam giaanaa |
Punjabi
ਸਾਈਂ ਖ਼ੁਦ ਪਵਿੱਤ੍ਰ ਹੈ ਤੇ ਉਸ ਦੀ ਗਿਆਤ ਗੁਰਾਂ ਪਾਸੋਂ ਪ੍ਰਾਪਤ ਹੁੰਦੀ ਹੈ।
English
He Himself is immaculate; by contact with the Guru, spiritual wisdom is obtained.
ਜੋ ਦੀਸੈ; ਤੁਝ ਮਾਹਿ ਸਮਾਨਾ ॥
jo deesai; tujh maeh samaanaa |
Punjabi
ਜਹਿੜਾ ਕੁੱਛ ਭੀ ਦਿਸਦਾ ਹੈ, ਅੰਤ ਨੂੰ ਤੇਰੇ ਵਿੱਚ ਲੀਨ ਹੋ ਜਾਵੇਗਾ।
English
Whatever is seen, shall merge into You.
ਨਾਨਕੁ ਨੀਚੁ. ਭਿਖਿਆ ਦਰਿ ਜਾਚੈ; ਮੈ ਦੀਜੈ ਨਾਮੁ ਵਡਾਈ ਹੇ ॥੧੬॥੧॥
naanak neech. bhikhiaa dar jaachai; mai deejai naam vaddaaee he |16|1|
Punjabi
ਮਸਕੀਨ ਨਾਨਕ ਤੇਰੇ ਬੂਹੇ ਉਤੇ ਖੈਰ ਮੰਗਦਾ ਹੈ ਤੂੰ ਉਸ ਨੂੰ ਆਪਣੇ ਨਾਮ ਦੀ ਬਜ਼ੁਰਗੀ ਪਰਦਾਨ ਕਰ।
English
Nanak, the lowly, begs for charity at Your Door; please, bless him with the glorious greatness of Your Name. ||16||1||
ਮਾਰੂ ਮਹਲਾ ੧ ॥
maaroo mahalaa 1 |
Punjabi
ਮਾਰੂ ਪਹਿਲੀ ਪਾਤਿਸ਼ਾਹੀ।
English
Maaroo, First Mehl:
ਆਪੇ. ਧਰਤੀ ਧਉਲੁ ਅਕਾਸੰ ॥
aape. dharatee dhaul akaasan |
Punjabi
ਵਾਹਿਗੁਰੂ ਆਪ ਹੀ ਜ਼ਮੀਨ, ਬਲ੍ਹਦ ਅਤੇ ਆਸਮਾਨ ਹੈ।
English
He Himself is the earth, the mythical bull which supports it and the Akaashic ethers.
ਆਪੇ. ਸਾਚੇ ਗੁਣ ਪਰਗਾਸੰ ॥
aape. saache gun paragaasan |
Punjabi
ਸੱਚਾ ਸਾਈਂ ਆਪ ਹੀ ਆਪਣੀਆਂ ਨੇਕੀਆਂ ਨੂੰ ਪ੍ਰਗਟ ਕਰਦਾ ਹੈ।
English
The True Lord Himself reveals His Glorious Virtues.
ਜਤੀ ਸਤੀ ਸੰਤੋਖੀ ਆਪੇ; ਆਪੇ ਕਾਰ ਕਮਾਈ ਹੇ ॥੧॥
jatee satee santokhee aape; aape kaar kamaaee he |1|
Punjabi
ਉਹ ਆਪ ਬ੍ਰਹਮਚਾਰੀ, ਪ੍ਰਹੇਜ਼ਗਾਰ ਅਤੇ ਸੰਤੋਖਵਾਨ ਹੈ ਅਤੇ ਆਪ ਹੀ ਸਾਰੇ ਕੰਮ ਕਰਦਾ ਹੈ।
English
He Himself is celibate, chaste and contented; He Himself is the Doer of deeds. ||1||
ਜਿਸੁ ਕਰਣਾ; ਸੋ ਕਰਿ ਕਰਿ ਵੇਖੈ ॥
jis karanaa; so kar kar vekhai |
Punjabi
ਜਿਸ ਨੇ ਆਲਮ ਨੂੰ ਰਚਿਆ ਹੈ, ਉਹ ਆਪਣੇ ਰਚੇ ਤੇ ਸਾਜੇ ਹੋਏ ਨੂੰ ਦੇਖਦਾ ਹੈ।
English
He who created the creation, beholds what He has created.
ਕੋਇ. ਨ ਮੇਟੈ; ਸਾਚੇ ਲੇਖੈ ॥
koe. na mettai; saache lekhai |
Punjabi
ਸੱਚੇ ਸੁਆਮੀ ਦੀ ਲਿਖਤਾਕਾਰ ਨੂੰ ਕੋਈ ਭੀ ਮੇਟ ਨਹੀਂ ਸਕਦਾ।
English
No one can erase the Inscription of the True Lord.
ਆਪੇ ਕਰੇ ਕਰਾਏ ਆਪੇ; ਆਪੇ ਦੇ ਵਡਿਆਈ ਹੇ ॥੨॥
aape kare karaae aape; aape de vaddiaaee he |2|
Punjabi
ਉਹ ਆਪ ਕਰਨ ਵਾਲਾ ਹੈ ਤੇ ਆਪ ਹੀ ਕਰਾਉਣ ਵਾਲਾ ਅਤੇ ਆਪੇ ਹੀ ਉਹ ਵਿਸ਼ਾਲਤਾ ਬਖ਼ਸ਼ਦਾ ਹੈ।
English
He Himself is the Doer, the Cause of causes; He Himself is the One who bestows glorious greatness. ||2||
ਪੰਚ ਚੋਰ; ਚੰਚਲ ਚਿਤੁ ਚਾਲਹਿ ॥
panch chor; chanchal chit chaaleh |
Punjabi
ਪੰਜ ਚੋਰ ਚੁਲਬੁਲੇ ਮਨ ਨੂੰ ਚਲਾਇਮਾਨ ਕਰਦੇ ਹਨ।
English
The five thieves cause the fickle consciousness to waver.
ਪਰ ਘਰ ਜੋਹਹਿ; ਘਰੁ. ਨਹੀ ਭਾਲਹਿ ॥
par ghar joheh; ghar. nahee bhaaleh |
Punjabi
ਮਨੂਆ ਹੋਰਨਾਂ ਦੇ ਘਰ ਤਕਾਉਂਦਾ ਹੈ ਅਤੇ ਆਪਣੇ ਨਿੱਜ ਦੇ ਘਰ ਨੂੰ ਨਹੀਂ ਭਾਲਦਾ।
English
It looks into the homes of others, but does not search its own home.
ਕਾਇਆ ਨਗਰੁ ਢਹੈ. ਢਹਿ ਢੇਰੀ; ਬਿਨੁ ਸਬਦੈ. ਪਤਿ ਜਾਈ ਹੇ ॥੩॥
kaaeaa nagar dtahai. dteh dteree; bin sabadai. pat jaaee he |3|
Punjabi
ਨਾਮ ਦੇ ਬਗ਼ੈਰ ਬੰਦੇ ਦੀ ਇੱਜ਼ਤ ਚਲੀ ਜਾਂਦੀ ਹੈ ਅਤੇ ਉਸ ਦੇ ਸ਼ਰੀਰ ਦਾ ਪਿੰਡ ਢਹਿ ਕੇ ਮਿੱਟੀ ਦਾ ਅੰਬਾਰ ਬਣ ਜਾਂਦਾ ਹੈ।
English
The body-village crumbles into dust; without the Word of the Shabad, one's honor is lost. ||3||
ਗੁਰ ਤੇ ਬੂਝੈ; ਤ੍ਰਿਭਵਣੁ ਸੂਝੈ ॥
gur te boojhai; tribhavan soojhai |
Punjabi
ਜੋ ਗੁਰਾਂ ਦੇ ਰਾਹੀਂ ਪ੍ਰਭੂ ਨੂੰ ਅਨੁਭਵ ਕਰਦਾ ਹੈ ਉਹ ਤਿੰਨਾਂ ਹੀ ਜਹਾਨਾਂ ਅੰਦਰ ਉਸ ਨੂੰ ਦੇਖਦਾ ਹੈ।
English
One who realizes the Lord through the Guru, comprehends the three worlds.
ਮਨਸਾ ਮਾਰਿ; ਮਨੈ ਸਿਉ ਲੂਝੈ ॥
manasaa maar; manai siau loojhai |
Punjabi
ਆਪਣੀ ਖ਼ਾਹਿਸ਼ ਨੂੰ ਮਿਟਾ ਕੇ ਉਹ ਆਪਣੇ ਮਨ ਨਾਂਲ ਯੁੱਧ ਕਰਦਾ ਹੈ।
English
He subdues his desires, and struggles with his mind.
ਜੋ ਤੁਧੁ ਸੇਵਹਿ. ਸੇ ਤੁਧ ਹੀ ਜੇਹੇ; ਨਿਰਭਉ ਬਾਲ ਸਖਾਈ ਹੇ ॥੪॥
jo tudh seveh. se tudh hee jehe; nirbhau baal sakhaaee he |4|
Punjabi
ਜੋ ਤੈਨੂੰ ਸੇਂਵਦੇ ਹਨ, ਉਹ ਤੇਰੇ ਵਰਗੇ ਹੀ ਹੋ ਜਾਂਦੇ ਹਨ। ਤੂੰ ਹੇ ਨਿੱਡਰ ਸਾਈਂ! ਉਨ੍ਹਾਂ ਦੇ ਬਚਪਨ ਤੋਂ ਹੀ ਉਨ੍ਹਾਂ ਦਾ ਮਿੱਤਰ ਹੈਂ।
English
Those who serve You, become just like You; O Fearless Lord, You are their best friend from infancy. ||4||
ਆਪੇ; ਸੁਰਗੁ ਮਛੁ ਪਇਆਲਾ ॥
aape; surag machh peaalaa |
Punjabi
ਤੂੰ ਆਪ ਹੀ ਬਹਿਸ਼ਤ, ਮਾਤ ਲੋਕ ਅਤੇ ਪਾਤਾਲ ਹੈਂ।
English
You Yourself are the heavenly realms, this world and the nether regions of the underworld.
ਆਪੇ; ਜੋਤਿ ਸਰੂਪੀ ਬਾਲਾ ॥
aape; jot saroopee baalaa |
Punjabi
ਤੂੰ ਆਪ ਹੀ ਸਦੀਵੀ-ਜੁਆਨ ਅਤੇ ਪ੍ਰਕਾਸ਼-ਰੂਪ ਹੈਂ।
English
You Yourself are the embodiment of light, forever young.
ਜਟਾ ਬਿਕਟ ਬਿਕਰਾਲ ਸਰੂਪੀ; ਰੂਪੁ ਨ ਰੇਖਿਆ ਕਾਈ ਹੇ ॥੫॥
jattaa bikatt bikaraal saroopee; roop na rekhiaa kaaee he |5|
Punjabi
ਜਟਾਂ ਨਾਲ ਤੂੰ ਭਿਆਨਕ ਰੂਪ ਵਾਲਾ ਦਿਸਦਾ ਹੈਂ ਅਤੇ ਫਿਰ ਵੀ ਤੇਰੀ ਕੋਈ ਸ਼ਕਲ ਤੇ ਨੁਹਾਰ ਨਹੀਂ।
English
With matted hair, and a horrible, dreadful form, still, You have no form or feature. ||5||
ਬੇਦ ਕਤੇਬੀ; ਭੇਦੁ. ਨ ਜਾਤਾ ॥
bed katebee; bhed. na jaataa |
Punjabi
ਵੇਦ ਅਤੇ ਮੁਸਲਮਾਨੀ ਗ੍ਰੰਬ ਆਦਿ ਪ੍ਰਭੂ ਦੇ ਭੇਤ ਨੂੰ ਨਹੀਂ ਜਾਣਦੇ।
English
The Vedas and the Bible do not know the mystery of God.
ਨਾ ਤਿਸੁ; ਮਾਤ ਪਿਤਾ ਸੁਤ ਭ੍ਰਾਤਾ ॥
naa tis; maat pitaa sut bhraataa |
Punjabi
ਉਸ ਦੀ ਕੋਈ ਮਾਂ, ਪਿਉ, ਪੁੱਤ੍ਰ ਅਤੇ ਭਰਾ ਨਹੀਂ।
English
He has no mother, father, child or brother.
ਸਗਲੇ ਸੈਲ ਉਪਾਇ ਸਮਾਏ; ਅਲਖੁ. ਨ ਲਖਣਾ ਜਾਈ ਹੇ ॥੬॥
sagale sail upaae samaae; alakh. na lakhanaa jaaee he |6|
Punjabi
ਪਹਾੜਾਂ ਨੂੰ ਪੈਦਾ ਕਰਕੇ ਉਹ ਉਨ੍ਹਾਂ ਸਾਰਿਆਂ ਨੂੰ ਨਾਸ ਕਰ ਦਿੰਦਾ ਹੈ। ਅਦ੍ਰਿਸ਼ਟ ਸੁਆਮੀ ਦੇਖਿਆ ਨਹੀਂ ਜਾ ਸਕਦਾਂ।
English
He created all the mountains, and levels them again; the Unseen Lord cannot be seen. ||6||
ਕਰਿ ਕਰਿ ਥਾਕੀ; ਮੀਤ ਘਨੇਰੇ ॥
kar kar thaakee; meet ghanere |
Punjabi
ਮੈਂ ਬਹੁਤਿਆਂ ਨੂੰ ਮਿੱਤ੍ਰ ਬਣਾ ਬਣਾ ਹੰਭ ਗਈ ਹਾਂ।
English
I have grown weary of making so many friends.
ਕੋਇ. ਨ ਕਾਟੈ; ਅਵਗੁਣ ਮੇਰੇ ॥
koe. na kaattai; avagun mere |
Punjabi
ਕੋਈ ਜਣਾ ਭੀ ਮੇਰੇ ਪਾਪਾਂ ਤੋਂ ਮੇਰੀ ਖ਼ਲਾਸੀ ਨਹੀਂ ਕਰਾਉਂਦਾ।
English
No one can rid me of my sins and mistakes.
ਸੁਰਿ ਨਰ ਨਾਥੁ ਸਾਹਿਬੁ ਸਭਨਾ ਸਿਰਿ; ਭਾਇ ਮਿਲੈ. ਭਉ ਜਾਈ ਹੇ ॥੭॥
sur nar naath saahib sabhanaa sir; bhaae milai. bhau jaaee he |7|
Punjabi
ਮਾਲਕ ਸਾਰਿਆਂ ਦੇਵਤਿਆਂ ਅਤੇ ਇਨਸਾਨਾਂ ਦਾ ਸ੍ਰੋਮਣੀ ਸੁਆਮੀ ਹੈ। ਉਸ ਦੇ ਪਿਆਰ ਦੀ ਦਾਤ ਮਿਲਣ ਦੁਆਰਾ, ਪ੍ਰਾਣੀ ਦਾ ਡਰ ਦੂਰ ਹੋ ਜਾਂਦਾ ਹੈ।
English
God is the Supreme Lord and Master of all the angels and mortal beings; blessed with His Love, their fear is dispelled. ||7||
ਭੂਲੇ ਚੂਕੇ; ਮਾਰਗਿ ਪਾਵਹਿ ॥
bhoole chooke; maarag paaveh |
Punjabi
ਭੁਲਿਆਂ ਤੇ ਭਟਕਿਆਂ ਹੋਇਆਂ ਨੂੰ ਉਹ ਰਸਤੇ ਪਾ ਦਿੰਦਾ ਹੈ।
English
He puts back on the Path those who have wandered and strayed.
ਆਪਿ ਭੁਲਾਇ; ਤੂਹੈ ਸਮਝਾਵਹਿ ॥
aap bhulaae; toohai samajhaaveh |
Punjabi
ਉਨ੍ਹਾਂ ਨੂੰ ਕੁਰਾਹੇ ਪਾ ਤੂੰ ਆਪੇ ਹੀ ਉਨ੍ਹਾਂ ਨੂੰ ਸ਼ਿਖਮਤ ਦਿੰਦਾ ਹੈ।
English
You Yourself make them stray, and You teach them again.
ਬਿਨੁ ਨਾਵੈ ਮੈ ਅਵਰੁ. ਨ ਦੀਸੈ; ਨਾਵਹੁ ਗਤਿ ਮਿਤਿ ਪਾਈ ਹੇ ॥੮॥
bin naavai mai avar. na deesai; naavahu gat mit paaee he |8|
Punjabi
ਨਾਮ ਦੇ ਬਾਝੌਂ ਮੈਨੂੰ ਹੋਰਸ ਕੋਈ ਨਜ਼ਰੀ ਨਹੀਂ ਪੈਂਦਾ। ਨਾਮ ਦੇ ਰਾਹੀਂ ਹੀ ਬੰਦਾ ਮੁਕਤ ਹੁੰਦਾ ਅਤੇ ਸਾਈਂ ਦੇ ਮਾਰਗ ਨੂੰ ਜਾਣਦਾ ਹੈ।
English
I cannot see anything except the Name. Through the Name comes salvation and merit. ||8||