Ang 1022
ਗੰਗਾ ਜਮੁਨਾ ਕੇਲ ਕੇਦਾਰਾ ॥
gangaa jamunaa kel kedaaraa |
Punjabi
ਸੁਰਸਰੀ, ਜਮਨਾ, ਬਿੰਦ੍ਰਾਬਨ, ਕਿਦਾਰਨਾਥ,
English
The Ganges, the Jamunaa where Krishna played, Kaydar Naat'h,
ਕਾਸੀ ਕਾਂਤੀ ਪੁਰੀ ਦੁਆਰਾ ॥
kaasee kaantee puree duaaraa |
Punjabi
ਬਨਾਰਸ, ਮਥਰਾ, ਪੁਰੀ, ਦਵਾਰਕਾ,
English
Benares, Kanchivaram, Puri, Dwaarkaa,
ਗੰਗਾ ਸਾਗਰੁ ਬੇਣੀ ਸੰਗਮੁ; ਅਠਸਠਿ ਅੰਕਿ ਸਮਾਈ ਹੇ ॥੯॥
gangaa saagar benee sangam; atthasatth ank samaaee he |9|
Punjabi
ਗੰਗਾ ਸਾਗਰ, ਤ੍ਰਿਬੇਣੀ, ਗੰਗਾ, ਜਮਨਾ ਅਤੇ ਸੁਰਸਵਤੀ ਦਾ ਮਿਲਾਪ-ਅਸਥਾਨ ਅਤੇ ਅਠਾਹਟ ਤੀਰਥ; ਉਹ ਸਾਰੇ ਸੁਆਮੀ ਦੀ ਵਿਅਕਤੀ ਅੰਦਰ ਲੀਨ ਹੋਏ ਹੋਏ ਹਨ।
English
Ganga Saagar where the Ganges empties into the ocean, Trivaynee where the three rivers come together, and the sixty-eight sacred shrines of pilgrimage, are all merged in the Lord's Being. ||9||
ਆਪੇ; ਸਿਧ ਸਾਧਿਕੁ ਵੀਚਾਰੀ ॥
aape; sidh saadhik veechaaree |
Punjabi
ਉਹ ਆਪ ਹੀ ਪੂਰਨ ਪੁਰਸ਼, ਅਭਿਆਸੀ ਅਤੇ ਵੀਚਾਰਵਾਨ ਹੈ।
English
He Himself is the Siddha, the seeker, in meditative contemplation.
ਆਪੇ; ਰਾਜਨੁ ਪੰਚਾ ਕਾਰੀ ॥
aape; raajan panchaa kaaree |
Punjabi
ਉਹ ਆਪ ਹੀ ਪਾਤਿਸ਼ਾਹ ਅਤੇ ਵਜ਼ੀਰ ਮੰਡਲੀ ਹੈ।
English
He Himself is the King and the Council.
ਤਖਤਿ ਬਹੈ ਅਦਲੀ ਪ੍ਰਭੁ ਆਪੇ; ਭਰਮੁ ਭੇਦੁ ਭਉ ਜਾਈ ਹੇ ॥੧੦॥
takhat bahai adalee prabh aape; bharam bhed bhau jaaee he |10|
Punjabi
ਨਿਆਇਕਾਰੀ ਪ੍ਰਭੂ ਖ਼ੁਦ ਰਾਜਸਿੰਘਾਸਨ ਤੇ ਬੈਠਦਾ ਹੈ। ਉਸ ਦਾ ਸਿਮਰਨ ਕਰਨ ਦੁਆਰਾ, ਸੰਦੇਹ, ਉਸ ਨਾਲ ਅੰਤਰਾ ਅਤੇ ਡਰ ਦੂਰ ਥੀ ਵੰਝਦੇ ਹਨ।
English
God Himself, the wise Judge, sits on the throne; He takes away doubt, duality and fear. ||10||
ਆਪੇ ਕਾਜੀ; ਆਪੇ ਮੁਲਾ ॥
aape kaajee; aape mulaa |
Punjabi
ਉਹ ਆਪ ਜੱਜ ਹੈ ਤੇ ਆਪ ਹੀ ਵਿਦਵਾਨ ਪੁਰਸ਼।
English
He Himself is the Qazi; He Himself is the Mullah.
ਆਪਿ ਅਭੁਲੁ; ਨ ਕਬਹੂ ਭੁਲਾ ॥
aap abhul; na kabahoo bhulaa |
Punjabi
ਉਹ ਆਪ ਅਚੂਕ ਹੈ ਅਤੇ ਕਦੇ ਭੀ ਗ਼ਲਤੀ ਨਹੀਂ ਖਾਂਦਾ।
English
He Himself is infallible; He never makes mistakes.
ਆਪੇ ਮਿਹਰ ਦਇਆਪਤਿ ਦਾਤਾ; ਨਾ ਕਿਸੈ ਕੋ ਬੈਰਾਈ ਹੇ ॥੧੧॥
aape mihar deaapat daataa; naa kisai ko bairaaee he |11|
Punjabi
ਉਹ ਆਪ ਹੀ ਰਹਿਮਤ, ਮਿਹਰਬਾਨੀ ਅਤੇ ਇੱਜ਼ਤ ਆਬਰੂ ਦਾ ਦਾਤਾਰ ਹੈ ਅਤੇ ਕਿਸੇ ਦਾ ਭੀ ਵੈਰੀ ਨਹੀਂ।
English
He Himself is the Giver of Grace, compassion and honor; He is no one's enemy. ||11||
ਜਿਸੁ ਬਖਸੇ; ਤਿਸੁ ਦੇ ਵਡਿਆਈ ॥
jis bakhase; tis de vaddiaaee |
Punjabi
ਜਿਸ ਨੂੰ ਉਹ ਮਾਫ਼ ਕਰ ਦਿੰਦਾ ਹੈ; ਉਸ ਨੂੰ ਉਹ ਮਾਣ ਇੱਜ਼ਤ ਬਖ਼ਸ਼ਦਾ ਹੈ।
English
Whoever He forgives, He blesses with glorious greatness.
ਸਭਸੈ ਦਾਤਾ; ਤਿਲੁ. ਨ ਤਮਾਈ ॥
sabhasai daataa; til. na tamaaee |
Punjabi
ਉਹ ਸਾਰਿਆਂ ਨੂੰ ਦੇਣ ਵਾਲਾ ਹੈ ਅਤੇ ਉਸ ਨੂੰ ਇਕ ਭੋਰਾ ਭਰ ਭੀ ਤਮ੍ਹਾ ਨਹੀਂ।
English
He is the Giver of all; He does not have even an iota of greed.
ਭਰਪੁਰਿ ਧਾਰਿ ਰਹਿਆ. ਨਿਹਕੇਵਲੁ; ਗੁਪਤੁ ਪ੍ਰਗਟੁ ਸਭ ਠਾਈ ਹੇ ॥੧੨॥
bharapur dhaar rahiaa. nihakeval; gupat pragatt sabh tthaaee he |12|
Punjabi
ਪੂਰਨ-ਵਿਆਪਕ ਪਵਿੱਤ੍ਰ ਪ੍ਰਭੂ, ਅਦ੍ਰਿਸ਼ਟ ਅਤੇ ਦ੍ਰਿਸ਼ਟਮਾਨ ਸਾਰੀਆਂ ਥਾਵਾਂ ਵਿੰਚ ਪ੍ਰਾਣਧਾਰੀਆਂ ਨੂੰ ਆਸਰਾ ਦੇ ਰਿਹਾ ਹੈ।
English
The Immaculate Lord is all pervading, permeating everywhere, both hidden and manifest. ||12||
ਕਿਆ ਸਾਲਾਹੀ; ਅਗਮ ਅਪਾਰੈ ॥
kiaa saalaahee; agam apaarai |
Punjabi
ਮੈਂ ਪਹੁੰਚ ਤੋਂ ਪਰੇ ਅਤੇ ਬੇਅੰਤ ਸਾਈਂ ਦੀ ਕਿਸ ਤਰ੍ਹਾਂ ਤਾਰਫ਼ਿ ਕਰ ਸਕਦਾ ਹਾਂ?
English
How can I praise the inaccessible, infinite Lord?
ਸਾਚੇ ਸਿਰਜਣਹਾਰ ਮੁਰਾਰੈ ॥
saache sirajanahaar muraarai |
Punjabi
ਉਹ ਸੱਚਾ ਕਰਤਾਰ, ਹੰਕਾਰ ਦਾ ਵੈਰੀ ਹੈ।
English
The True Creator Lord is the Enemy of ego.
ਜਿਸ ਨੋ ਨਦਰਿ ਕਰੇ ਤਿਸੁ ਮੇਲੇ; ਮੇਲਿ ਮਿਲੈ ਮੇਲਾਈ ਹੇ ॥੧੩॥
jis no nadar kare tis mele; mel milai melaaee he |13|
Punjabi
ਜਿਸ ਦੇ ਉੱਤੇ ਉਸ ਦੀ ਮਿਹਰ ਹੈ, ਉਸ ਨੂੰ ਉਹ ਆਪਣੇ ਨਾਲ ਮਿਲਾ ਲੈਂਦਾ ਹੈ। ਕੇਵਲ ਉਹ ਹੀ ਉਸ ਨੂੰ ਮਿਲਦਾ ਹੈ, ਜੋ ਸਤਿਸੰਗਤ ਨਾਲ ਮਿਲਦਾ ਹੈ।
English
He unites those whom He blesses with His Grace; uniting them in His Union, they are united. ||13||
ਬ੍ਰਹਮਾ ਬਿਸਨੁ ਮਹੇਸੁ ਦੁਆਰੈ ॥
brahamaa bisan mahes duaarai |
Punjabi
ਉਸ ਦੇ ਬੂਹੇ ਤੇ ਖੜੇਤੇ ਹਨ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵਜੀ,
English
Brahma, Vishnu and Shiva stand at His Door;
ਊਭੇ ਸੇਵਹਿ; ਅਲਖ ਅਪਾਰੈ ॥
aoobhe seveh; alakh apaarai |
Punjabi
ਅਤੇ ਉਹ ਆਪਣੇ ਅਦ੍ਰਿਸ਼ਟ ਅਤੇ ਬੇਅੰਤ ਸੁਆਮੀ ਦੀ ਚਾਕਰੀ ਨਿਭਾਉਂਦੇ ਹਨ।
English
they serve the unseen, infinite Lord.
ਹੋਰ ਕੇਤੀ ਦਰਿ ਦੀਸੈ ਬਿਲਲਾਦੀ; ਮੈ ਗਣਤ. ਨ ਆਵੈ ਕਾਈ ਹੇ ॥੧੪॥
hor ketee dar deesai bilalaadee; mai ganat. na aavai kaaee he |14|
Punjabi
ਕ੍ਰੋੜਾਂ ਹੀ ਹੋਰ ਉਸ ਦੇ ਦਰਵਾਜ਼ੇ ਉਤੇ ਵਿਰਲਾਪ ਕਰਦੇ ਵੇਖੇ ਜਾਂਦੇ ਹਨ। ਮੈਂ ਉਨ੍ਹਾਂ ਦੀ ਗਿਣਤੀ ਨਹੀਂ ਕਰ ਸਕਦਾ।
English
Millions of others can be seen crying at His door; I cannot even estimate their numbers. ||14||
ਸਾਚੀ ਕੀਰਤਿ; ਸਾਚੀ ਬਾਣੀ ॥
saachee keerat; saachee baanee |
Punjabi
ਸੱਚੀ ਹੈ ਉਸ ਦੀ ਮਹਿਮਾ ਅਤੇ ਸੱਚੀ ਉਸ ਦੀ ਗੱਲਬਾਤ।
English
True is the Kirtan of His Praise, and True is the Word of His Bani.
ਹੋਰ ਨ ਦੀਸੈ; ਬੇਦ ਪੁਰਾਣੀ ॥
hor na deesai; bed puraanee |
Punjabi
ਵੇਦਾਂ ਅਤੇ ਪੁਰਾਣਾਂ ਵਿੰਚ ਮੈਨੂੰ ਹੋਰ ਕੋਈ ਦਿੱਸ ਨਹੀਂ ਆਉਂਦਾ।
English
I can see no other in the Vedas and the Puraanas.
ਪੂੰਜੀ ਸਾਚੁ ਸਚੇ ਗੁਣ ਗਾਵਾ; ਮੈ ਧਰ ਹੋਰ. ਨ ਕਾਈ ਹੇ ॥੧੫॥
poonjee saach sache gun gaavaa; mai dhar hor. na kaaee he |15|
Punjabi
ਸੱਚ ਮੇਰੀ ਰਾਸ ਹੈ, ਸੱਚੇ ਸੁਆਮੀ ਦੀ ਕੀਰਤੀ ਹੀ ਮੈਂ ਗਾਉਂਦਾ ਹਾਂ ਅਤੇ ਮੇਰਾ ਹੋਰ ਕੋਈ ਆਸਰਾ ਨਹੀਂ।
English
Truth is my capital; I sing the Glorious Praises of the True Lord. I have no other support at all. ||15||
ਜੁਗੁ ਜੁਗੁ ਸਾਚਾ; ਹੈ ਭੀ ਹੋਸੀ ॥
jug jug saachaa; hai bhee hosee |
Punjabi
ਹਰ ਯੁੱਗ ਅੰਦਰ ਉਹ ਸਤਿਪੁਰਖ ਹੈ ਅਤੇ ਹੋਵੇਗਾ ਭੀ।
English
In each and every age, the True Lord is, and shall always be.
ਕਉਣੁ. ਨ ਮੂਆ; ਕਉਣੁ. ਨ ਮਰਸੀ ॥
kaun. na mooaa; kaun. na marasee |
Punjabi
ਕੌਣ ਨਹੀਂ ਮਰਿਆ ਅਤੇ ਕੌਣ ਹੈ ਜੇ ਮਰੇਗਾ ਨਹੀਂ?
English
Who has not died? Who shall not die?
ਨਾਨਕੁ ਨੀਚੁ ਕਹੈ ਬੇਨੰਤੀ; ਦਰਿ ਦੇਖਹੁ ਲਿਵ ਲਾਈ ਹੇ ॥੧੬॥੨॥
naanak neech kahai benantee; dar dekhahu liv laaee he |16|2|
Punjabi
ਗਰੀਬੜਾ ਨਾਨਕ ਪ੍ਰਾਰਥਨਾ ਕਰਦਾ ਹੈ। ਪ੍ਰਭੂ ਨਾਲ ਪਿਰਹੜੀ ਪਾ ਕੇ ਤੂੰ ਉਸ ਨੂੰ ਆਪਣੇ ਅੰਦਰ ਹੀ ਵੇਖ।
English
Nanak the lowly offers this prayer; see Him within your own self, and lovingly focus on the Lord. ||16||2||
ਮਾਰੂ ਮਹਲਾ ੧ ॥
maaroo mahalaa 1 |
Punjabi
ਮਾਰੂ ਪਹਿਲੀ ਪਾਤਿਸ਼ਾਹੀ।
English
Maaroo, First Mehl:
ਦੂਜੀ ਦੁਰਮਤਿ; ਅੰਨੀ ਬੋਲੀ ॥
doojee duramat; anee bolee |
Punjabi
ਦਵੈਤ-ਭਾਵ ਅਤੇ ਖੋਟੀ ਬੁੱਧ ਰਾਹੀਂ, ਪਤਨੀ ਮੁਨਾਖੀ (ਅੰਨ੍ਹੀ)ਅਤੇ ਡੋਰੀ ਹੋ ਗਈ ਹੈ।
English
In duality and evil-mindedness, the soul-bride is blind and deaf.
ਕਾਮ ਕ੍ਰੋਧ ਕੀ; ਕਚੀ ਚੋਲੀ ॥
kaam krodh kee; kachee cholee |
Punjabi
ਉਹ ਕਾਮ ਅਤੇ ਕ੍ਰੋਧ ਦੀ ਨਾਸਵੰਤ ਫ਼ਤੂਹੀ ਪਾਉਂਦੀ ਹੈ।
English
She wears the dress of sexual desire and anger.
ਘਰਿ ਵਰੁ ਸਹਜੁ. ਨ ਜਾਣੈ ਛੋਹਰਿ; ਬਿਨੁ ਪਿਰ ਨੀਦ. ਨ ਪਾਈ ਹੇ ॥੧॥
ghar var sehaj. na jaanai chhohar; bin pir need. na paaee he |1|
Punjabi
ਪ੍ਰਭੂ ਉਸ ਦਾ ਕੰਤ, ਉਸ ਦੇ ਗ੍ਰਹਿ ਵਿੱਚ ਹੀ ਹੈ ਪ੍ਰੰਤੂ ਬੇਸਮਝ ਪਤਨੀ ਉਸ ਨੂੰ ਜਾਣਦੀ ਨਹੀਂ। ਆਪਣੇ ਖ਼ਸਮ ਦੇ ਬਗ਼ੈਰ ਉਸ ਨੂੰ ਨੀਂਦ੍ਰ ਪ੍ਰਾਪਤ ਨਹੀਂ ਹੁੰਦੀ।
English
Her Husband Lord is within the home of her own heart, but she does not know Him; without her Husband Lord, she cannot go to sleep. ||1||
ਅੰਤਰਿ ਅਗਨਿ; ਜਲੈ ਭੜਕਾਰੇ ॥
antar agan; jalai bharrakaare |
Punjabi
ਉਸ ਦੇ ਅੰਦਰ ਅੱਗ ਪ੍ਰਚੰਡ ਹੋ ਕੇ ਬਲਦੀ ਹੈ।
English
The great fire of desire blazes within her.
ਮਨਮੁਖੁ ਤਕੇ; ਕੁੰਡਾ ਚਾਰੇ ॥
manamukh take; kunddaa chaare |
Punjabi
ਪ੍ਰਤੀਕੁਲ ਪਤਨੀ ਚੌਹੀਂ ਪਾਸੀ ਝਾਕਦੀ ਹੈ।
English
The self-willed manmukh looks around in the four directions.
ਬਿਨੁ ਸਤਿਗੁਰ ਸੇਵੇ. ਕਿਉ ਸੁਖੁ ਪਾਈਐ; ਸਾਚੇ ਹਾਥਿ ਵਡਾਈ ਹੇ ॥੨॥
bin satigur seve. kiau sukh paaeeai; saache haath vaddaaee he |2|
Punjabi
ਸੱਚੇ ਗੁਰਾਂ ਦੀ ਘਾਲ ਕਮਾਉਣ ਦੇ ਬਾਝੋਂ, ਉਹ ਆਰਾਮ ਕਿਸ ਤਰ੍ਹਾਂ ਪਾ ਸਕਦੀ ਹੈ? ਮਾਨ-ਪ੍ਰਤਿਸਟਾ ਸੱਚੇ ਸਾਈਂ ਦੇ ਹੱਥ ਵਿੱਚ ਹੈ।
English
Without serving the True Guru, how can she find peace? Glorious greatness rests in the hands of the True Lord. ||2||
ਕਾਮੁ ਕ੍ਰੋਧੁ ਅਹੰਕਾਰੁ ਨਿਵਾਰੇ ॥
kaam krodh ahankaar nivaare |
Punjabi
ਜੇਕਰ ਉਹ ਆਪਣੀ ਸ਼ਹਿਵਤ, ਗੁੱਸੇ ਅਤੇ ਸਵੈ-ਹੰਗਤਾਂ ਨੂੰ ਦੂਰ ਕਰ ਦਿੰਦੀ ਹੈ,
English
Eradicating sexual desire, anger and egotism,
ਤਸਕਰ ਪੰਚ; ਸਬਦਿ ਸੰਘਾਰੇ ॥
tasakar panch; sabad sanghaare |
Punjabi
ਪੰਜਾਂ ਚੋਰਾਂ ਨੂੰ ਸੁਆਮੀ ਦੇ ਨਾਮ ਰਾਹੀਂ ਮਾਰ ਸੁਟਦੀ ਹੈ,
English
she destroys the five thieves through the Word of the Shabad.
ਗਿਆਨ ਖੜਗੁ ਲੈ. ਮਨ ਸਿਉ ਲੂਝੈ; ਮਨਸਾ ਮਨਹਿ ਸਮਾਈ ਹੇ ॥੩॥
giaan kharrag lai. man siau loojhai; manasaa maneh samaaee he |3|
Punjabi
ਅਤੇ ਬ੍ਰਹਮ ਗਿਆਤ ਦੀ ਤਲਵਾਰ ਪਕੜ ਕੇ ਆਪਣੇ ਮਨ ਨਾਲ ਯੁਧ ਕਰਦੀ ਹੈ ਤਾਂ ਉਸ ਦੀ ਖ਼ਾਹਿਸ਼ ਉਸ ਦੇ ਮਨ ਅੰਦਰ ਹੀ ਨਾਸ ਹੋ ਜਾਂਦੀ ਹੈ।
English
Taking up the sword of spiritual wisdom, she struggles with her mind, and hope and desire are smoothed over in her mind. ||3||
ਮਾ ਕੀ ਰਕਤੁ; ਪਿਤਾ ਬਿਦੁ ਧਾਰਾ ॥
maa kee rakat; pitaa bid dhaaraa |
Punjabi
ਮਾਤਾ ਦੀ ਰਤੂਬਤ ਤੇ ਪਿਓ ਦੇ ਵੀਰਜ ਦੇ ਮਿਲਾਪ ਤੋਂ,
English
From the union of the mother's egg and the father's sperm,
ਮੂਰਤਿ ਸੂਰਤਿ ਕਰਿ ਆਪਾਰਾ ॥
moorat soorat kar aapaaraa |
Punjabi
ਸੁਆਮੀ ਨੇ ਬੇਅੰਤ ਸੁੰਦਰਤਾ ਵਾਲੀ ਸ਼ਕਲ ਰੱਚ ਦਿੱਤੀ ਹੈ।
English
the form of infinite beauty has been created.
ਜੋਤਿ ਦਾਤਿ ਜੇਤੀ ਸਭ ਤੇਰੀ; ਤੂ ਕਰਤਾ ਸਭ ਠਾਈ ਹੇ ॥੪॥
jot daat jetee sabh teree; too karataa sabh tthaaee he |4|
Punjabi
ਰੋਸ਼ਨੀ ਜਾਂ ਬਖ਼ਸ਼ਸ਼, ਜੋ ਭੀ ਹੈ, ਉਹ ਸਮੂਹ ਤੈਂਡੀ ਹੀ ਹੈ। ਤੂੰ, ਹੇ ਸਿਰਜਣਹਾਰ! ਸਮੂਹ ਥਾਵਾਂ ਅੰਦਰ ਰਮਿਆ ਹੋਇਆ ਹੈਂ।
English
The blessings of light all come from You; You are the Creator Lord, pervading everywhere. ||4||
ਤੁਝ ਹੀ ਕੀਆ; ਜੰਮਣ ਮਰਣਾ ॥
tujh hee keea; jaman maranaa |
Punjabi
ਕੇਵਲ ਤੂੰ ਹੀ ਜੰਮਣਾ ਅਤੇ ਮਰਨਾ ਬਣਾਇਆ ਹੈ।
English
You have created birth and death.
ਗੁਰ ਤੇ ਸਮਝ ਪੜੀ; ਕਿਆ ਡਰਣਾ ॥
gur te samajh parree; kiaa ddaranaa |
Punjabi
ਜੋ ਗੁਰਾਂ ਪਾਸੋਂ ਐਸੀ ਗਿਆਤ ਪ੍ਰਾਪਤ ਕਰ ਲੈਂਦਾ ਹੈਂ, ਉਹ ਕਿਉਂ ਭੈ ਕਰੇ?
English
Why should anyone fear, if they come to understand through the Guru?
ਤੂ ਦਇਆਲੁ ਦਇਆ ਕਰਿ ਦੇਖਹਿ; ਦੁਖੁ ਦਰਦੁ ਸਰੀਰਹੁ ਜਾਈ ਹੇ ॥੫॥
too deaal deaa kar dekheh; dukh darad sareerahu jaaee he |5|
Punjabi
ਜਦ ਤੂੰ, ਹੇ ਮਿਹਰਬਾਨ ਮਾਲਕ! ਕ੍ਰਿਪਾਲਤਾ ਨਾਲ ਵੇਖਦਾ ਹੈਂ ਤਾਂ ਗ਼ਮ ਅਤੇ ਪੀੜ ਬੰਦੇ ਦੀ ਦੇਹ ਤੋਂ ਦੂਰ ਹੋ ਜਾਂਦੇ ਹਨ।
English
When You, O Merciful Lord, look with Your kindness, then pain and suffering leave the body. ||5||
ਨਿਜ ਘਰਿ ਬੈਸਿ ਰਹੇ; ਭਉ ਖਾਇਆ ॥
nij ghar bais rahe; bhau khaaeaa |
Punjabi
ਜੋ ਆਪਣੇ ਨਿੱਜ ਦੇ ਧਾਮ ਵਿੱਚ ਬੈਠਦਾ ਹੈ ਉਹ ਆਪਣੇ ਡਰ ਨੂੰ ਖਾ ਜਾਂਦਾ ਹੈ।
English
One who sits in the home of his own self, eats his own fears.
ਧਾਵਤ ਰਾਖੇ; ਠਾਕਿ ਰਹਾਇਆ ॥
dhaavat raakhe; tthaak rahaaeaa |
Punjabi
ਉਹ ਆਪਣੇ ਭਟਕਦੇ ਹੋਏ ਮਨ ਨੂੰ ਰੋਕ ਤੇ ਥਮ ਕੇ ਰਖਦਾ ਹੈ।
English
He quiets and holds his wandering mind still.
ਕਮਲ ਬਿਗਾਸ ਹਰੇ ਸਰ ਸੁਭਰ; ਆਤਮ ਰਾਮੁ ਸਖਾਈ ਹੇ ॥੬॥
kamal bigaas hare sar subhar; aatam raam sakhaaee he |6|
Punjabi
ਉਸ ਦੇ ਜੀਵਨ ਦੇ ਪਰੀਪੂਰਨ ਅਤੇ ਹਰੇ ਭਰੇ ਤਾਲਾਬ ਅੰਦਰ ਉਸ ਦਾ ਦਿਲ ਕੰਵਲ ਖਿੜ ਜਾਂਦਾ ਹੈ ਅਤੇ ਸਰਬ-ਵਿਆਪਕ ਸੁਆਮੀ ਉਸ ਦਾ ਸਹਾਇਕ ਥੀ ਵੰਝਦਾ ਹੈ।
English
His heart-lotus blossoms forth in the overflowing green pool, and the Lord of his soul becomes his companion and helper. ||6||
ਮਰਣੁ ਲਿਖਾਇ; ਮੰਡਲ ਮਹਿ ਆਏ ॥
maran likhaae; manddal meh aae |
Punjabi
ਆਪਣੇ ਮੱਥੇ ਤੇ ਮੌਤ ਲਿਖਾ ਕੇ ਪ੍ਰਾਣੀ ਇਸ ਸੰਸਾਰ ਵਿੱਚ ਆਉਂਦੇ ਹਨ।
English
With their death already ordained, mortals come into this world.
ਕਿਉ ਰਹੀਐ; ਚਲਣਾ ਪਰਥਾਏ ॥
kiau raheeai; chalanaa parathaae |
Punjabi
ਉਹ ਏਥੇ ਕਿਸ ਤਰ੍ਹਾਂ ਠਹਿਰ ਸਕਦੇ ਹਨ? ਉਨ੍ਹਾਂ ਨੂੰ ਪ੍ਰਲੋਕ ਵਿੱਚ ਜਾਣਾ ਪਊਗਾ।
English
How can they remain here? They have to go to the world beyond.
ਸਚਾ ਅਮਰੁ ਸਚੇ ਅਮਰਾ ਪੁਰਿ; ਸੋ ਸਚੁ ਮਿਲੈ ਵਡਾਈ ਹੇ ॥੭॥
sachaa amar sache amaraa pur; so sach milai vaddaaee he |7|
Punjabi
ਸੱਚਾ ਹੈ ਸੁਆਮੀ ਦਾ ਹੁਕਮ ਅਤੇ ਸੱਚੇ ਪੁਰਸ਼ ਉਸ ਦੇ ਅਬਿਨਾਸੀ ਸ਼ਹਿਰ ਅੰਦਰ ਵਸਦੇ ਹਨ। ਉਨ੍ਹਾਂ ਨਾਲ ਮਿਲ ਕੇ ਉਹ ਸੱਚਾ ਪ੍ਰਭੂ ਉਨ੍ਹਾਂ ਨੂੰ ਪ੍ਰਭਤਾ ਪ੍ਰਦਾਨ ਕਰਦਾ ਹੈ।
English
True is the Lord's Command; the true ones dwell in the eternal city. The True Lord blesses them with glorious greatness. ||7||
ਆਪਿ ਉਪਾਇਆ. ਜਗਤੁ ਸਬਾਇਆ ॥
aap upaaeaa. jagat sabaaeaa |
Punjabi
ਉਸ ਨੇ ਆਪੇ ਹੀ ਸਾਰਾ ਸੰਸਾਰ ਰਚਿਆ ਹੈ।
English
He Himself created the whole world.
ਜਿਨਿ ਸਿਰਿਆ; ਤਿਨਿ ਧੰਧੈ ਲਾਇਆ ॥
jin siriaa; tin dhandhai laaeaa |
Punjabi
ਜਿਸ ਨੇ ਇਸ ਨੂੰ ਸਾਜਿਆਂ ਹੈ; ਕੇਵਲ ਉਹ ਹੀ ਇਸ ਨੂੰ ਕੰਮੀ ਲਾਉਂਦਾ ਹੈ।
English
The One who made it, assigns the tasks to it.