Ekam
Guru Granth Sahib

Ang 1023

Ang 1023 · Line 1

ਸਚੈ ਊਪਰਿ ਅਵਰ. ਨ ਦੀਸੈ; ਸਾਚੇ ਕੀਮਤਿ ਪਾਈ ਹੇ ॥੮॥

sachai aoopar avar. na deesai; saache keemat paaee he |8|

Punjabi

ਸੱਚੇ ਸੁਆਮੀ ਤੋਂ ਉੱਚਾ ਮੈਨੂੰ ਹੋਰ ਕੋਈ ਨਹੀਂ ਦਿਸਦਾ। ਕੇਵਲ ਸੱਚਾ ਸੁਆਮੀ ਹੀ ਪ੍ਰਾਣੀਆਂ ਦਾ ਮੁਲ ਪਾਉਂਦਾ ਹੈ।

Bhai Manmohan Singh (Shabad OS, CC BY-SA)

English

I cannot see any other above the True Lord. The True Lord does the appraisal. ||8||

Dr. Sant Singh Khalsa (Shabad OS, CC BY-SA)
Ang 1023 · Line 2

ਐਥੈ ਗੋਇਲੜਾ; ਦਿਨ ਚਾਰੇ ॥

aithai goeilarraa; din chaare |

Punjabi

ਇਸ ਚਰਾਗਾਹ (ਚਰਾਂਦ) ਅੰਦਰ ਬੰਦੇ ਨੇ ਕੇਵਲ ਚਾਰ ਦਿਹੁੰ ਗੁਜ਼ਾਰਨੇ ਹਨ,

Bhai Manmohan Singh (Shabad OS, CC BY-SA)

English

In this green pasture, the mortal stays only a few days.

Dr. Sant Singh Khalsa (Shabad OS, CC BY-SA)
Ang 1023 · Line 3

ਖੇਲੁ ਤਮਾਸਾ; ਧੁੰਧੂਕਾਰੇ ॥

khel tamaasaa; dhundhookaare |

Punjabi

ਅਤੇ ਉਹ ਅਨ੍ਹੇਰੇ ਘੁੱਪ ਅੰਦਰ ਮੌਜਾਂ ਮਾਣਦਾ ਤੇ ਖੇਲ੍ਹਦਾ ਮੱਲ੍ਹਦਾ ਹੈ।

Bhai Manmohan Singh (Shabad OS, CC BY-SA)

English

He plays and frolics in utter darkness.

Dr. Sant Singh Khalsa (Shabad OS, CC BY-SA)
Ang 1023 · Line 4

ਬਾਜੀ ਖੇਲਿ ਗਏ ਬਾਜੀਗਰ; ਜਿਉ ਨਿਸਿ ਸੁਪਨੈ ਭਖਲਾਈ ਹੇ ॥੯॥

baajee khel ge baajeegar; jiau nis supanai bhakhalaaee he |9|

Punjabi

ਰਾਤ ਦੇ ਸੁਫਨੇ ਵਿੱਚ ਗੁਣਗੁਣਾਉਣ ਦੀ ਤਰ੍ਹਾਂ ਆਪਣੀ ਖੇਡ, ਖੇਡ ਕੇ ਮਦਾਰੀ ਇਸ ਸੰਸਾਰ ਤੋਂ ਲੱਦ ਗਏ ਹਨ।

Bhai Manmohan Singh (Shabad OS, CC BY-SA)

English

The jugglers have staged their show, and left, like people mumbling in a dream. ||9||

Dr. Sant Singh Khalsa (Shabad OS, CC BY-SA)
Ang 1023 · Line 5

ਤਿਨ ਕਉ; ਤਖਤਿ ਮਿਲੀ ਵਡਿਆਈ ॥

tin kau; takhat milee vaddiaaee |

Punjabi

ਕੇਵਲ ਉਹ ਹੀ ਸਾਈਂ ਦੇ ਦਰਬਾਰ ਅੰਦਰ ਪ੍ਰਭਤਾ ਪਾਉਂਦੇ ਹਨ,

Bhai Manmohan Singh (Shabad OS, CC BY-SA)

English

They alone are blessed with glorious greatness at the Lord's throne,

Dr. Sant Singh Khalsa (Shabad OS, CC BY-SA)
Ang 1023 · Line 6

ਨਿਰਭਉ ਮਨਿ ਵਸਿਆ; ਲਿਵ ਲਾਈ ॥

nirbhau man vasiaa; liv laaee |

Punjabi

ਜੋ ਉਸ ਨੂੰ ਪਿਆਰ ਕਰਦੇ ਹਨ ਅਤੇ ਜਿਨ੍ਹਾਂ ਦੇ ਅੰਤਰ ਆਤਮੇ ਭੈ-ਰਹਿਤ ਸੁਆਮੀ ਨਿਵਾਸ ਰਖਦਾ ਹੈ।

Bhai Manmohan Singh (Shabad OS, CC BY-SA)

English

who enshrine the fearless Lord in their minds, and lovingly center themselves on Him.

Dr. Sant Singh Khalsa (Shabad OS, CC BY-SA)
Ang 1023 · Line 7

ਖੰਡੀ ਬ੍ਰਹਮੰਡੀ ਪਾਤਾਲੀ ਪੁਰੀਈ; ਤ੍ਰਿਭਵਣ ਤਾੜੀ ਲਾਈ ਹੇ ॥੧੦॥

khanddee brahamanddee paataalee pureeee; tribhavan taarree laaee he |10|

Punjabi

ਮਹਾਂਦੀਪਾਂ, ਬ੍ਰਹਮੰੜਾਂ, ਪਤਾਲਾਂ, ਗੋਲਾਕਾਰਾਂ ਅਤੇ ਤਿੰਨਾਂ ਜਹਾਨਾਂ ਅੰਦਰ ਸਾਹਿਬ ਸਮਾਧੀ ਲਾਈ ਬੈਠ ਰਿਹਾ ਹੈ।

Bhai Manmohan Singh (Shabad OS, CC BY-SA)

English

In the galaxies and solar systems, nether regions, celestial realms and the three worlds, the Lord is in the primal void of deep absorption. ||10||

Dr. Sant Singh Khalsa (Shabad OS, CC BY-SA)
Ang 1023 · Line 8

ਸਾਚੀ ਨਗਰੀ; ਤਖਤੁ ਸਚਾਵਾ ॥

saachee nagaree; takhat sachaavaa |

Punjabi

ਸੱਚਾ ਹੈ ਦੇਹ ਰੂਪੀ ਨਗਰੀ ਅਤੇ ਸੱਚਾ ਦਿਲ ਰਾਜ-ਸਿੰਘਾਸਨ ਉਨ੍ਹਾਂ ਦਾ,

Bhai Manmohan Singh (Shabad OS, CC BY-SA)

English

True is the village, and true is the throne,

Dr. Sant Singh Khalsa (Shabad OS, CC BY-SA)
Ang 1023 · Line 9

ਗੁਰਮੁਖਿ ਸਾਚੁ ਮਿਲੈ; ਸੁਖੁ ਪਾਵਾ ॥

guramukh saach milai; sukh paavaa |

Punjabi

ਜੋ ਗੁਰਾਂ ਦੀ ਦਇਆ ਦੁਆਰਾ, ਸੱਚੇ ਸੁਆਮੀ ਨਾਲ ਮਿਲ ਕੇ ਪ੍ਰਸੰਨਤਾ ਨੂੰ ਪ੍ਰਾਪਤ ਹੁੰਦਾ ਹਨ।

Bhai Manmohan Singh (Shabad OS, CC BY-SA)

English

of those Gurmukhs who meet with the True Lord, and find peace.

Dr. Sant Singh Khalsa (Shabad OS, CC BY-SA)
Ang 1023 · Line 10

ਸਾਚੇ ਸਾਚੈ ਤਖਤਿ ਵਡਾਈ; ਹਉਮੈ ਗਣਤ ਗਵਾਈ ਹੇ ॥੧੧॥

saache saachai takhat vaddaaee; haumai ganat gavaaee he |11|

Punjabi

ਸੱਚੇ ਨਾਮ ਦੇ ਰਾਹੀਂ ਬੰਦੇ ਨੂੰ ਸੱਚੇ ਰਾਜਸਿੰਘਾਸਨ ਤੋਂ ਇੱਜ਼ਤ ਆਬਰੂ ਪ੍ਰਾਪਤ ਹੁੰਦੀ ਹੈ ਅਤੇ ਮਿੱਟ ਜਾਂਦੀ ਹੈ ਉਸ ਦੀ ਹੰਗਤਾ ਅਤੇ ਕਰਮਾਂ ਦੀ ਗਿਦਤੀ ਮਿਣਤੀ।

Bhai Manmohan Singh (Shabad OS, CC BY-SA)

English

In Truth, seated upon the true throne, they are blessed with glorious greatness; their egotism is eradicated, along with the calculation of their account. ||11||

Dr. Sant Singh Khalsa (Shabad OS, CC BY-SA)
Ang 1023 · Line 11

ਗਣਤ ਗਣੀਐ; ਸਹਸਾ ਜੀਐ ॥

ganat ganeeai; sahasaa jeeai |

Punjabi

ਹਿਸਾਬ ਕਿਤਾਬ ਕਰਨ ਦੁਆਰਾ ਜਿੰਦੜੀ iਫ਼ਕਰ ਚਿੰਤਾ ਅੰਦਰ ਫਸ ਜਾਂਦੀ ਹੈ।

Bhai Manmohan Singh (Shabad OS, CC BY-SA)

English

Calculating its account, the soul becomes anxious.

Dr. Sant Singh Khalsa (Shabad OS, CC BY-SA)
Ang 1023 · Line 12

ਕਿਉ ਸੁਖੁ ਪਾਵੈ; ਦੂਐ ਤੀਐ ॥

kiau sukh paavai; dooai teeai |

Punjabi

ਦਵੈਤ-ਭਾਵ ਅਤੇ ਤਿੰਨਾਂ ਸੁਭਾਵਾਂ ਦੇ ਰਾਹੀਂ ਇਨਸਾਨ ਆਰਾਮ ਕਿਸ ਤਰ੍ਹਾਂ ਪਾ ਸਕਦਾ ਹੈ।

Bhai Manmohan Singh (Shabad OS, CC BY-SA)

English

How can one find peace, through duality and the three gunas - the three qualities?

Dr. Sant Singh Khalsa (Shabad OS, CC BY-SA)
Ang 1023 · Line 13

ਨਿਰਮਲੁ ਏਕੁ ਨਿਰੰਜਨੁ ਦਾਤਾ; ਗੁਰ ਪੂਰੇ ਤੇ ਪਤਿ ਪਾਈ ਹੇ ॥੧੨॥

niramal ek niranjan daataa; gur poore te pat paaee he |12|

Punjabi

ਕੇਵਲ ਦਾਤਾਰ ਪ੍ਰਭੂ ਹੀ ਬੇਦਾਗ਼ ਅਤੇ ਪਾਵਨ ਪਵਿੱਤ੍ਰ ਹੈ। ਪੂਰਨ ਗੁਰਦੇਵ ਜੀ ਦੇ ਰਾਹੀਂ ਹੀ ਪਤਿ-ਆਬਰੂ ਪ੍ਰਾਪਤ ਹੁੰਦੀ ਹੈ।

Bhai Manmohan Singh (Shabad OS, CC BY-SA)

English

The One Lord is immaculate and formless, the Great Giver; through the Perfect Guru, honor is obtained. ||12||

Dr. Sant Singh Khalsa (Shabad OS, CC BY-SA)
Ang 1023 · Line 14

ਜੁਗਿ ਜੁਗਿ; ਵਿਰਲੀ ਗੁਰਮੁਖਿ ਜਾਤਾ ॥

jug jug; viralee guramukh jaataa |

Punjabi

ਹਰ ਯੁੱਗ ਅੰਦਰ ਕੋਈ ਟਾਵਾਂ ਟੱਲਾ ਪੁਰਸ਼ ਹੀ ਗੁਰਾਂ ਦੀ ਦਇਆ ਦੁਆਰਾ ਸਾਹਿਬ ਨੂੰ ਅਨੁਭਵ ਕਰਦਾ ਹੈ।

Bhai Manmohan Singh (Shabad OS, CC BY-SA)

English

In each and every age, very rare are those who, as Gurmukh, realize the Lord.

Dr. Sant Singh Khalsa (Shabad OS, CC BY-SA)
Ang 1023 · Line 15

ਸਾਚਾ ਰਵਿ ਰਹਿਆ; ਮਨੁ ਰਾਤਾ ॥

saachaa rav rahiaa; man raataa |

Punjabi

ਉਸ ਦੀ ਜਿੰਦੜੀ ਉਸ ਸੱਚੇ ਸੁਆਮੀ ਨਾਲ ਰੰਗੀ ਰਹਿੰਦੀ ਹੈ ਜੋ ਸਾਰੇ ਵਿਆਪਕ ਹੋ ਰਿਹਾ ਹੈ।

Bhai Manmohan Singh (Shabad OS, CC BY-SA)

English

Their minds are imbued with the True, all-pervading Lord.

Dr. Sant Singh Khalsa (Shabad OS, CC BY-SA)
Ang 1023 · Line 16

ਤਿਸ ਕੀ ਓਟ ਗਹੀ ਸੁਖੁ ਪਾਇਆ; ਮਨਿ ਤਨਿ ਮੈਲੁ. ਨ ਕਾਈ ਹੇ ॥੧੩॥

tis kee ott gahee sukh paaeaa; man tan mail. na kaaee he |13|

Punjabi

ਉਸ ਦੀ ਪਨਾਹ ਲੈਣ ਦੁਆਰਾ ਇਨਸਾਨ ਨੂੰ ਆਰਾਮ ਪ੍ਰਾਪਤ ਹੁੰਦਾ ਹੈ ਅਤੇ ਉਸ ਦੀ ਜਿੰਦੜੀ ਅਤੇ ਦੇਹ ਨੂੰ ਕੋਈ ਮਲੀਣਤਾ ਚਿਮੜੀ ਨਹੀਂ ਰਹਿੰਦੀ।

Bhai Manmohan Singh (Shabad OS, CC BY-SA)

English

Seeking His Shelter, they find peace, and their minds and bodies are not stained with filth. ||13||

Dr. Sant Singh Khalsa (Shabad OS, CC BY-SA)
Ang 1023 · Line 17

ਜੀਭ; ਰਸਾਇਣਿ ਸਾਚੈ ਰਾਤੀ ॥

jeebh; rasaaein saachai raatee |

Punjabi

ਜਿਸ ਦੀ ਜੀਭ੍ਹਾ, ਅੰਮ੍ਰਿਤ ਦੇ ਘਰ, ਸੱਚੇ ਸੁਆਮੀ ਨਾਲ ਰੰਗੀ ਜਾਂਦੀ ਹੈ,

Bhai Manmohan Singh (Shabad OS, CC BY-SA)

English

Their tongues are imbued with the True Lord, the source of nectar;

Dr. Sant Singh Khalsa (Shabad OS, CC BY-SA)
Ang 1023 · Line 18

ਹਰਿ ਪ੍ਰਭੁ ਸੰਗੀ; ਭਉ. ਨ ਭਰਾਤੀ ॥

har prabh sangee; bhau. na bharaatee |

Punjabi

ਉਹ ਆਪਣੇ ਸੁਆਮੀ ਵਾਹਿਗੁਰੂ ਨਾਲ ਵਸਦਾ ਹੈ ਅਤੇ ਡਰ ਤੇ ਵਹਿਮ ਤੋਂ ਖ਼ਲਾਸੀ ਪਾ ਜਾਂਦਾ ਹੈ।

Bhai Manmohan Singh (Shabad OS, CC BY-SA)

English

abiding with the Lord God, they have no fear or doubt.

Dr. Sant Singh Khalsa (Shabad OS, CC BY-SA)
Ang 1023 · Line 19

ਸ੍ਰਵਣ ਸ੍ਰੋਤ ਰਜੇ, ਗੁਰਬਾਣੀ; ਜੋਤੀ ਜੋਤਿ ਮਿਲਾਈ ਹੇ ॥੧੪॥

sravan srot raje, gurabaanee; jotee jot milaaee he |14|

Punjabi

ਗੁਰਾਂ ਦੀ ਬਾਣੀ ਸੁਣਨ ਦੁਆਰਾ ਉਸ ਦੇ ਕੰਨ ਰੱਜ ਜਾਂਦੇ ਹਨ ਅਤੇ ਉਸ ਦਾ ਨੂਰ ਪਰਮ ਨੂਰ ਨਾਲ ਅਭੇਦ ਥੀ ਵੰਝਦਾ ਹੈ।

Bhai Manmohan Singh (Shabad OS, CC BY-SA)

English

Hearing the Word of the Guru's Bani, their ears are satisfied, and their light merges into the Light. ||14||

Dr. Sant Singh Khalsa (Shabad OS, CC BY-SA)
Ang 1023 · Line 20

ਰਖਿ ਰਖਿ ਪੈਰ ਧਰੇ ਪਉ ਧਰਣਾ ॥

rakh rakh pair dhare pau dharanaa |

Punjabi

ਬਹੁਤ ਸੋਚ ਵਿਚਾਰ ਕੇ ਮੈਂ ਆਪਣਾ ਪੈਰ ਧਰਤੀ ਉੱਤੇ ਰਖਦਾ ਹਾਂ।

Bhai Manmohan Singh (Shabad OS, CC BY-SA)

English

Carefully, carefully, I place my feet upon the ground.

Dr. Sant Singh Khalsa (Shabad OS, CC BY-SA)
Ang 1023 · Line 21

ਜਤ ਕਤ ਦੇਖਉ; ਤੇਰੀ ਸਰਣਾ ॥

jat kat dekhau; teree saranaa |

Punjabi

ਜਿੱਥੇ ਕਿਤੇ ਭੀ ਮੈਂ ਹੁੰਦਾ ਹਾਂ, ਮੈਂ ਤੇਰੀ ਪਨਾਹ ਤਕਾਉਂਦਾ ਹਾਂ।

Bhai Manmohan Singh (Shabad OS, CC BY-SA)

English

Wherever I go, I behold Your Sanctuary.

Dr. Sant Singh Khalsa (Shabad OS, CC BY-SA)
Ang 1023 · Line 22

ਦੁਖੁ ਸੁਖੁ ਦੇਹਿ ਤੂਹੈ ਮਨਿ ਭਾਵਹਿ; ਤੁਝ ਹੀ ਸਿਉ ਬਣਿ ਆਈ ਹੇ ॥੧੫॥

dukh sukh dehi toohai man bhaaveh; tujh hee siau ban aaee he |15|

Punjabi

ਭਾਵੇਂ ਤੂੰ ਮੈਨੂੰ ਗ਼ਮੀ ਬਖ਼ਸ਼ੇ ਜਾਂ ਖ਼ੁਸ਼ੀ, ਤੂੰ ਮੇਰੇ ਚੱਤ ਨੂੰ ਮਿੱਠਾ ਲਗਦਾ ਹੈਂ। ਤੇਰੇ ਨਾਲ, ਹੇ ਮੇਰੇ ਸੁਆਮੀ! ਮੇਰੀ ਅਤਿਅੰਤ ਲਗਨ ਹੈ।

Bhai Manmohan Singh (Shabad OS, CC BY-SA)

English

Whether You grant me pain or pleasure, You are pleasing to my mind. I am in harmony with You. ||15||

Dr. Sant Singh Khalsa (Shabad OS, CC BY-SA)
Ang 1023 · Line 23

ਅੰਤ ਕਾਲਿ; ਕੋ ਬੇਲੀ ਨਾਹੀ ॥

ant kaal; ko belee naahee |

Punjabi

ਅਖ਼ੀਰ ਦੇ ਵੇਲੇ ਬੰਦੇ ਦਾ ਕੋਈ ਸਹਾਇਕ ਨਹੀਂ,

Bhai Manmohan Singh (Shabad OS, CC BY-SA)

English

No one is anyone's companion or helper at the very last moment;

Dr. Sant Singh Khalsa (Shabad OS, CC BY-SA)
Ang 1023 · Line 24

ਗੁਰਮੁਖਿ ਜਾਤਾ; ਤੁਧੁ ਸਾਲਾਹੀ ॥

guramukh jaataa; tudh saalaahee |

Punjabi

ਸੋ ਗੁਰਾਂ ਦੀ ਦਇਆ ਦੁਆਰਾ, ਤੈਨੂੰ ਅਨੁਭਵ ਕਰ ਕੇ ਮੈਂ ਤੇਰਾ ਜੱਸ ਕਰਦਾ ਹਾਂ।

Bhai Manmohan Singh (Shabad OS, CC BY-SA)

English

as Gurmukh, I realize You and praise You.

Dr. Sant Singh Khalsa (Shabad OS, CC BY-SA)
Ang 1023 · Line 25

ਨਾਨਕ. ਨਾਮਿ ਰਤੇ ਬੈਰਾਗੀ; ਨਿਜ ਘਰਿ ਤਾੜੀ ਲਾਈ ਹੇ ॥੧੬॥੩॥

naanak. naam rate bairaagee; nij ghar taarree laaee he |16|3|

Punjabi

ਸਾਹਬਿ ਦੇ ਨਾਮ ਨਾਲ ਰੰਗੀਜ ਕੇ ਮੈਂ ਇੱਛਾ-ਰਹਿਤ ਹੋ ਗਿਆ ਹਾਂ ਅਤੇ ਹੁਣ ਮੈਂ ਆਪਣੇ ਨਿੱਜ ਦੇ ਧਾਮ ਅੰਦਰ ਸਮਾਧੀ ਅੰਦਰ ਇਸਥਿਤ ਹਾਂ।

Bhai Manmohan Singh (Shabad OS, CC BY-SA)

English

O Nanak, imbued with the Naam, I am detached; in the home of my own self deep within, I am absorbed in the primal void of deep meditation. ||16||3||

Dr. Sant Singh Khalsa (Shabad OS, CC BY-SA)
Ang 1023 · Line 26

ਮਾਰੂ ਮਹਲਾ ੧ ॥

maaroo mahalaa 1 |

Punjabi

ਮਾਰੂ ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Maaroo, First Mehl:

Dr. Sant Singh Khalsa (Shabad OS, CC BY-SA)
Ang 1023 · Line 27

ਆਦਿ ਜੁਗਾਦੀ; ਅਪਰ ਅਪਾਰੇ ॥

aad jugaadee; apar apaare |

Punjabi

ਹੇ ਮੇਰੇ ਬੇਅੰਤ ਅਤੇ ਬੇਮਿਸਾਲ ਪ੍ਰਭੂ! ਤੂੰ ਐਨ ਅਰੰਭ ਅਤੇ ਯੁੱਗਾਂ ਦੇ ਆਰੰਭ ਤੋਂ ਹੈਂ।

Bhai Manmohan Singh (Shabad OS, CC BY-SA)

English

From the very beginning of time, and throughout the ages, You are infinite and incomparable.

Dr. Sant Singh Khalsa (Shabad OS, CC BY-SA)
Ang 1023 · Line 28

ਆਦਿ ਨਿਰੰਜਨ; ਖਸਮ ਹਮਾਰੇ ॥

aad niranjan; khasam hamaare |

Punjabi

ਹੇ ਪਰਾ ਪੂਰਬਲੇ ਪਵਿੱਤ੍ਰ ਪ੍ਰਭੂ! ਤੂੰ ਮੇਰਾ ਪਿਆਰਾ ਪਤੀ ਹੈਂ।

Bhai Manmohan Singh (Shabad OS, CC BY-SA)

English

You are my primal, immaculate Lord and Master.

Dr. Sant Singh Khalsa (Shabad OS, CC BY-SA)
Ang 1023 · Line 29

ਸਾਚੇ ਜੋਗ ਜੁਗਤਿ ਵੀਚਾਰੀ; ਸਾਚੇ ਤਾੜੀ ਲਾਈ ਹੇ ॥੧॥

saache jog jugat veechaaree; saache taarree laaee he |1|

Punjabi

ਮੈਂ, ਸਤਿਪੁਰਖ ਨਾਲ ਮਿਲਣ ਦੇ ਰਸਤੇ ਨੂੰ ਸੋਚਦਾ ਹਾਂ ਅਤੇ ਸਤਿਪੁਰਖ ਅੰਦਰ ਹੀ ਆਪਣੀ ਬਿਰਤੀ ਜੋੜਦਾ ਹਾਂ।

Bhai Manmohan Singh (Shabad OS, CC BY-SA)

English

I contemplate the Way of Yoga, the Way of Union with the True Lord. I am truly absorbed in the primal void of deep meditation. ||1||

Dr. Sant Singh Khalsa (Shabad OS, CC BY-SA)
Ang 1023 · Line 30

ਕੇਤੜਿਆ ਜੁਗ; ਧੁੰਧੂਕਾਰੈ ॥

ketarriaa jug; dhundhookaarai |

Punjabi

ਅਨੇਕਾਂ ਯੁੱਗ ਕਾਲਾ ਬੋਲਾ ਅਨ੍ਹੇਰ ਹੀ ਸੀ,

Bhai Manmohan Singh (Shabad OS, CC BY-SA)

English

For so many ages, there was only pitch darkness;

Dr. Sant Singh Khalsa (Shabad OS, CC BY-SA)
Ang 1023 · Line 31

ਤਾੜੀ ਲਾਈ; ਸਿਰਜਣਹਾਰੈ ॥

taarree laaee; sirajanahaarai |

Punjabi

ਅਤੇ ਰਚਨਹਾਰ ਸੁਆਮੀ ਸਮਾਧੀ ਲਾਈ ਬੈਠਾ ਸੀ।

Bhai Manmohan Singh (Shabad OS, CC BY-SA)

English

the Creator Lord was absorbed in the primal void.

Dr. Sant Singh Khalsa (Shabad OS, CC BY-SA)
Ang 1023 · Line 32

ਸਚੁ ਨਾਮੁ ਸਚੀ ਵਡਿਆਈ; ਸਾਚੈ ਤਖਤਿ ਵਡਾਈ ਹੇ ॥੨॥

sach naam sachee vaddiaaee; saachai takhat vaddaaee he |2|

Punjabi

ਤਦ ਕੇਵਲ ਤੇਰਾ ਸੱਚਾ ਨਾਮ ਤੇਰੀ ਸੱਚੀ ਪ੍ਰਭਤਾ ਅਤੇ ਤੇਰੇ ਸੱਚੇ ਰਾਜਸਿੰਘਾਸਣ ਦੀ ਵਿਸ਼ਾਲਤਾ ਹੀ ਸੀ।

Bhai Manmohan Singh (Shabad OS, CC BY-SA)

English

There was the True Name, the glorious greatness of the Truth, and the glory of His true throne. ||2||

Dr. Sant Singh Khalsa (Shabad OS, CC BY-SA)
Ang 1023 · Line 33

ਸਤਜੁਗਿ; ਸਤੁ ਸੰਤੋਖੁ ਸਰੀਰਾ ॥

satajug; sat santokh sareeraa |

Punjabi

ਸੱਚੇ ਯੁੱਗ ਅੰਦਰ ਸੱਚ ਅਤੇ ਸੰਤੁਸ਼ਟਤਾ, ਮਨੁਖੀ ਦੇਹਾਂ ਅੰਦਰ ਰਮੇ ਹੋਏ ਹਨ।

Bhai Manmohan Singh (Shabad OS, CC BY-SA)

English

In the Golden Age of Truth, Truth and contentment filled the bodies.

Dr. Sant Singh Khalsa (Shabad OS, CC BY-SA)
Ang 1023 · Line 34

ਸਤਿ ਸਤਿ ਵਰਤੈ; ਗਹਿਰ ਗੰਭੀਰਾ ॥

sat sat varatai; gahir ganbheeraa |

Punjabi

ਓਦੋਂ ਪ੍ਰਾਣੀ ਸੱਚ ਅਤੇ ਤੇਰੇ ਵਿੱਚ, ਹੇ ਡੂੰਘੇ ਅਤੇ ਅਥਾਹ ਸੱਚੇ ਸੁਆਮੀ, ਲੀਨ ਹੋਏ ਰਹਿੰਦੇ ਹਨ।

Bhai Manmohan Singh (Shabad OS, CC BY-SA)

English

Truth was pervasive, Truth, deep, profound and unfathomable.

Dr. Sant Singh Khalsa (Shabad OS, CC BY-SA)
Ang 1023 · Line 35

ਸਚਾ ਸਾਹਿਬੁ ਸਚੁ ਪਰਖੈ; ਸਾਚੈ ਹੁਕਮਿ ਚਲਾਈ ਹੇ ॥੩॥

sachaa saahib sach parakhai; saachai hukam chalaaee he |3|

Punjabi

ਸੱਚਾ ਸੁਆਮੀ ਸੱਚ ਦੀ ਕਸਵੱਟੀ ਉਤੇ ਪ੍ਰਾਣੀਆਂ ਨੂੰ ਪਰਖਦਾ ਹੈ ਅਤੇ ਸੱਚੇ ਫ਼ੁਰਮਾਨ ਜਾਰੀ ਕਰਦਾ ਹੈ।

Bhai Manmohan Singh (Shabad OS, CC BY-SA)

English

The True Lord appraises the mortals on the Touchstone of Truth, and issues His True Command. ||3||

Dr. Sant Singh Khalsa (Shabad OS, CC BY-SA)
Ang 1023 · Line 36

ਸਤ ਸੰਤੋਖੀ ਸਤਿਗੁਰੁ ਪੂਰਾ ॥

sat santokhee satigur pooraa |

Punjabi

ਸੱਚੇ ਅਤੇ ਸੰਤੁਸ਼ਟ ਹਨ ਮੇਰੇ ਪੂਰਨ ਸੱਚੇ ਗੁਰਦੇਵ ਜੀ।

Bhai Manmohan Singh (Shabad OS, CC BY-SA)

English

The Perfect True Guru is true and contented.

Dr. Sant Singh Khalsa (Shabad OS, CC BY-SA)
Ang 1023 · Line 37

ਗੁਰ ਕਾ ਸਬਦੁ ਮਨੇ; ਸੋ ਸੂਰਾ ॥

gur kaa sabad mane; so sooraa |

Punjabi

ਕੇਵਲ ਉਹ ਹੀ ਸੂਰਮਾ ਹੈ ਜੋ ਗੁਰਾਂ ਦੀ ਬਾਣੀ ਉਤੇ ਭਰੋਸਾ ਧਾਰਦਾ ਹੈ।

Bhai Manmohan Singh (Shabad OS, CC BY-SA)

English

He alone is a spiritual hero, who believes in the Word of the Guru's Shabad.

Dr. Sant Singh Khalsa (Shabad OS, CC BY-SA)
Ang 1023 · Line 38

ਸਾਚੀ ਦਰਗਹ ਸਾਚੁ ਨਿਵਾਸਾ; ਮਾਨੈ ਹੁਕਮੁ ਰਜਾਈ ਹੇ ॥੪॥

saachee daragah saach nivaasaa; maanai hukam rajaaee he |4|

Punjabi

ਜੋ ਰਜ਼ਾ ਵਾਲੇ ਸਾਈਂ ਦੀ ਰਜਾ ਨੂੰ ਕਬੂਲ ਕਰਦਾ ਹੈ, ਉਹ ਸੱਚੇ ਦਰਬਾਰ ਅੰਦਰ ਸੱਚਾ ਟਿਕਾਣਾ ਪਾ ਲੈਂਦਾ ਹੈਂ।

Bhai Manmohan Singh (Shabad OS, CC BY-SA)

English

He alone obtains a true seat in the True Court of the Lord, who surrenders to the Command of the Commander. ||4||

Dr. Sant Singh Khalsa (Shabad OS, CC BY-SA)
Ang 1023 · Line 39

ਸਤਜੁਗਿ; ਸਾਚੁ ਕਹੈ ਸਭੁ ਕੋਈ ॥

satajug; saach kahai sabh koee |

Punjabi

ਸੁਨਹਿਰੀ ਯੁੱਗ ਅੰਦਰ ਹਰ ਕੋਈ ਸੱਚ ਬੋਲਦਾ ਸੀ,

Bhai Manmohan Singh (Shabad OS, CC BY-SA)

English

In the Golden Age of Truth, everyone spoke the Truth.

Dr. Sant Singh Khalsa (Shabad OS, CC BY-SA)
Ang 1023 · Line 40

ਸਚਿ ਵਰਤੈ; ਸਾਚਾ ਸੋਈ ॥

sach varatai; saachaa soee |

Punjabi

ਅਤੇ ਕੇਵਲ ਉਹ ਹੀ ਸੰਚਾ ਜਾਣਿਆ ਜਾਂਦਾ ਸੀ ਜੋ ਸੱਚ ਦੀ ਕਮਾਈ ਕਰਦਾ ਸੀ।

Bhai Manmohan Singh (Shabad OS, CC BY-SA)

English

Truth was pervasive - the Lord was Truth.

Dr. Sant Singh Khalsa (Shabad OS, CC BY-SA)
Ang 1023 · Line 41

ਮਨਿ ਮੁਖਿ ਸਾਚੁ, ਭਰਮ ਭਉ ਭੰਜਨੁ; ਗੁਰਮੁਖਿ ਸਾਚੁ ਸਖਾਈ ਹੇ ॥੫॥

man mukh saach, bharam bhau bhanjan; guramukh saach sakhaaee he |5|

Punjabi

ਪ੍ਰਾਨੀਆਂ ਦੇ ਹਿਰਦੇ ਅਤੇ ਮੂੰਹ ਵਿੱਚ ਸੰਚ ਸੀ ਅਤੇ ਗੁਰਾਂ ਦੀ ਦਇਆ ਦੁਆਰਾ ਸੱਚ ਉਨ੍ਹਾਂ ਦਾ ਮਿਤੱਰ ਹੋਣ ਕਰਕੇ, ਉਨ੍ਹਾਂ ਦਾ ਸੰਦੇਹ ਤੇ ਡਰ ਦੂਰ ਹੋਇਆ ਹੋਇਆ ਸੀ।

Bhai Manmohan Singh (Shabad OS, CC BY-SA)

English

With Truth in their minds and mouths, mortals were rid of doubt and fear. Truth was the friend of the Gurmukhs. ||5||

Dr. Sant Singh Khalsa (Shabad OS, CC BY-SA)
Ang 1023 · Line 42

ਤ੍ਰੇਤੈ; ਧਰਮ ਕਲਾ ਇਕ ਚੂਕੀ ॥

tretai; dharam kalaa ik chookee |

Punjabi

ਚਾਂਦੀ ਦੇ ਯੁੱਗ ਅੰਦਰ ਧਰਮ ਈਮਾਨ ਦੀ ਇਕ ਸ਼ਕਤੀ ਦੂਰ ਹੋ ਗਈ।

Bhai Manmohan Singh (Shabad OS, CC BY-SA)

English

In the Silver Age of Traytaa Yoga, one power of Dharma was lost.

Dr. Sant Singh Khalsa (Shabad OS, CC BY-SA)
Ang 1023 · Line 43

ਤੀਨਿ ਚਰਣ; ਇਕ ਦੁਬਿਧਾ ਸੂਕੀ ॥

teen charan; ik dubidhaa sookee |

Punjabi

ਤਿੰਨ ਪੈਰ ਰਹਿ ਗਏ ਅਤੇ ਦਵੈਤ-ਭਾਵ ਰਾਹੀਂ ਚੌਥਾ ਪੈਰ ਝੜ ਗਿਆ।

Bhai Manmohan Singh (Shabad OS, CC BY-SA)

English

Three feet remained; through duality, one was cut off.

Dr. Sant Singh Khalsa (Shabad OS, CC BY-SA)
Ang 1023 · Line 44

ਗੁਰਮੁਖਿ. ਹੋਵੈ ਸੁ ਸਾਚੁ ਵਖਾਣੈ; ਮਨਮੁਖਿ ਪਚੈ ਅਵਾਈ ਹੇ ॥੬॥

guramukh. hovai su saach vakhaanai; manamukh pachai avaaee he |6|

Punjabi

ਜੋ ਗੁਰੂ-ਅਨੁਸਾਰੀ ਹੋ ਜਾਂਦਾ ਸੀ ਉਹ ਸੱਚੇ ਨਾਮ ਦਾ ਉਚਾਰਨ ਕਰਦਾ ਸੀ ਅਤੇ ਆਪ-ਹੁਦਰ ਬੇਫਾਇਦਾ ਹੀ ਬਰਬਾਦ ਹੁੰਦਾ ਸੀ।

Bhai Manmohan Singh (Shabad OS, CC BY-SA)

English

Those who were Gurmukh spoke the Truth, while the self-willed manmukhs wasted away in vain. ||6||

Dr. Sant Singh Khalsa (Shabad OS, CC BY-SA)
Ang 1023 · Line 45

ਮਨਮੁਖਿ ਕਦੇ; ਨ ਦਰਗਹ ਸੀਝੈ ॥

manamukh kade; na daragah seejhai |

Punjabi

ਅਧਰਮੀ ਪ੍ਰਭੂ ਦੇ ਦਰਬਾਰ ਅੰਦਰ ਕਦਾਚਿਤ ਕਾਮਯਾਬ ਨਹੀਂ ਹੁੰਦਾ।

Bhai Manmohan Singh (Shabad OS, CC BY-SA)

English

The manmukh never succeeds in the Court of the Lord.

Dr. Sant Singh Khalsa (Shabad OS, CC BY-SA)
Ang 1023 · Line 46

ਬਿਨੁ ਸਬਦੈ; ਕਿਉ ਅੰਤਰੁ ਰੀਝੈ ॥

bin sabadai; kiau antar reejhai |

Punjabi

ਨਾਮ ਦੇ ਬਾਝੋਂ ਆਤਮਾ ਕਿਸ ਤਰ੍ਹਾਂ ਪ੍ਰਸੰਨ ਹੋ ਸਕਦੀ ਹੈ?

Bhai Manmohan Singh (Shabad OS, CC BY-SA)

English

Without the Word of the Shabad, how can one be pleased within?

Dr. Sant Singh Khalsa (Shabad OS, CC BY-SA)
Ang 1023 · Line 47

ਬਾਧੇ ਆਵਹਿ ਬਾਧੇ ਜਾਵਹਿ; ਸੋਝੀ ਬੂਝ. ਨ ਕਾਈ ਹੇ ॥੭॥

baadhe aaveh baadhe jaaveh; sojhee boojh. na kaaee he |7|

Punjabi

ਕਰਮਾਂ ਦੇ ਬਨ੍ਹੈ ਹੋਏ ਬੰਦੇ ਆਉਂਦੇ ਹਨ ਅਤੇ ਕਰਮਾਂ ਦੇ ਬਨ੍ਹੇ ਹੋਏ ਹੀ ਉਹ ਜਾਂਦੇ ਹਨ। ਉਹ ਕੁਝ ਭੀ ਜਾਣਦੇ ਤੇ ਸਮਝਦੇ ਨਹੀਂ।

Bhai Manmohan Singh (Shabad OS, CC BY-SA)

English

In bondage they come, and in bondage they go; they understand and comprehend nothing. ||7||

Dr. Sant Singh Khalsa (Shabad OS, CC BY-SA)
Ang 1023 · Line 48

ਦਇਆ ਦੁਆਪੁਰਿ; ਅਧੀ ਹੋਈ ॥

deaa duaapur; adhee hoee |

Punjabi

ਪਿੱਤਲ ਦੇ ਯੁਗ ਅੰਦਰ, ਬੰਦਿਆਂ ਵਿੱਚ ਰਹਿਮ ਅੱਧਾ ਹੋ ਗਿਆ।

Bhai Manmohan Singh (Shabad OS, CC BY-SA)

English

In the Brass Age of Dwaapur Yuga, compassion was cut in half.

Dr. Sant Singh Khalsa (Shabad OS, CC BY-SA)