Ang 1024
ਗੁਰਮੁਖਿ; ਵਿਰਲਾ ਚੀਨੈ ਕੋਈ ॥
guramukh; viralaa cheenai koee |
Punjabi
ਕੋਈ ਇਕ ਅੱਧਾ ਜਣਾ ਹੀ ਗੁਰਾਂ ਦੀ ਦਇਆ ਦੁਆਰਾ ਸਾਹਿਬ ਦਾ ਸਿਮਰਨ ਕਰਦਾ ਸੀ।
English
Only a few, as Gurmukh, remembered the Lord.
ਦੁਇ ਪਗ ਧਰਮੁ ਧਰੇ ਧਰਣੀਧਰ; ਗੁਰਮੁਖਿ ਸਾਚੁ ਤਿਥਾਈ ਹੇ ॥੮॥
due pag dharam dhare dharaneedhar; guramukh saach tithaaee he |8|
Punjabi
ਧਰਮ ਈਮਾਨ, ਜੋ ਧਰਤੀ ਨੂੰ ਠਲ੍ਹਦਾ ਅਤੇ ਆਸਰਾ ਦਿੰਦਾ ਹੈ, ਦੋ ਪੈਰਾਂ ਵਾਲਾ ਹੋ ਗਿਆ ਅਤੇ ਤਦ ਭੀ ਸੱਚਾ ਸੁਆਮੀ ਗੁਰਾਂ ਦੀ ਦਇਆ ਦੁਆਰਾ ਹੀ ਪ੍ਰਾਪਤ ਹੁੰਦਾ ਸੀ।
English
Dharmic faith, which upholds and supports the earth, had only two feet; Truth was revealed to the Gurmukhs. ||8||
ਰਾਜੇ ਧਰਮੁ ਕਰਹਿ; ਪਰਥਾਏ ॥
raaje dharam kareh; parathaae |
Punjabi
ਪਤਿਸ਼ਾਹ ਕਿਸੇ ਸਵੈ-ਮਨੋਰਥ ਲਈ ਚੰਗੇ ਕਰਮ ਕਰਦੇ ਸਨ।
English
The kings acted righteously only out of self-interest.
ਆਸਾ ਬੰਧੇ; ਦਾਨੁ ਕਰਾਏ ॥
aasaa bandhe; daan karaae |
Punjabi
ਕਿਸੇ ਉਮੈਦ ਨਾਲ ਬੱਝ ਕੇ ਉਹ ਪੁੰਨ ਦਾਨ ਕਰਦੇ ਸਨ।
English
Tied to hopes of reward, they gave to charities.
ਰਾਮ ਨਾਮ ਬਿਨੁ ਮੁਕਤਿ. ਨ ਹੋਈ; ਥਾਕੇ ਕਰਮ ਕਮਾਈ ਹੇ ॥੯॥
raam naam bin mukat. na hoee; thaake karam kamaaee he |9|
Punjabi
ਸਾਈਂ ਦੇ ਨਾਮ ਦੇ ਬਗ਼ੈਰ ਉਹ ਮੁਕਤ ਨਹੀਂ ਹੋ ਸਕਦੇ ਸਨ, ਭਾਵੇਂ ਉਹ ਹੋਰ ਅਮਲ ਕਮਾਉਂਦੇ ਹਾਰ ਹੁੱਟ ਗਏ ਹਨ।
English
Without the Lord's Name, liberation did not come, although they grew weary of performing rituals. ||9||
ਕਰਮ ਧਰਮ ਕਰਿ; ਮੁਕਤਿ ਮੰਗਾਹੀ ॥
karam dharam kar; mukat mangaahee |
Punjabi
ਮਜ਼ਹਬੀ ਕਰਮਕਾਡ ਕਰਨ ਦੁਆਰਾ, ਉਹ ਕਲਿਆਣ ਦੀ ਚਾਹਨਾਂ ਕਰਦੇ ਸਨ,
English
Practicing religious rituals, they sought liberation,
ਮੁਕਤਿ ਪਦਾਰਥੁ; ਸਬਦਿ ਸਲਾਹੀ ॥
mukat padaarath; sabad salaahee |
Punjabi
ਪ੍ਰੰਤੂ ਕਲਿਆਣ ਦੀ ਦੌਲਤ ਸਾਹਿਬ ਦੀ ਸਿਫ਼ਤ ਸ਼ਲਾਘਾ ਕਰਨ ਦੁਆਰਾ ਪ੍ਰਾਪਤ ਹੁੰਦੀ ਹੈ।
English
but the treasure of liberation comes only by praising the Shabad.
ਬਿਨੁ ਗੁਰਸਬਦੈ ਮੁਕਤਿ. ਨ ਹੋਈ; ਪਰਪੰਚੁ ਕਰਿ ਭਰਮਾਈ ਹੇ ॥੧੦॥
bin gurasabadai mukat. na hoee; parapanch kar bharamaaee he |10|
Punjabi
ਗੁਰਾਂ ਦੀ ਬਾਣੀ ਦੇ ਬਾਝੌਂ, ਮਨੁਖ ਮੁਕਤ ਨਹੀਂ ਹੁੰਦਾ, ਪਾਖੰਡ ਕਰਨ ਦੁਆਰਾ ਉਹ ਜੂਨੀਆਂ ਅੰਦਰ ਭਟਕਦਾ ਹੈ।
English
Without the Word of the Guru's Shabad, liberation is not obtained; practicing hypocrisy, they wander around confused. ||10||
ਮਾਇਆ ਮਮਤਾ; ਛੋਡੀ. ਨ ਜਾਈ ॥
maaeaa mamataa; chhoddee. na jaaee |
Punjabi
ਇਨਸਾਨ ਧਨ-ਦੌਲਤ ਦੇ ਪਿਆਰ ਨੂੰ ਛੱਡ ਨਹੀਂ ਸਕਦਾ।
English
Love and attachment to Maya cannot be abandoned.
ਸੇ ਛੂਟੇ; ਸਚੁ ਕਾਰ ਕਮਾਈ ॥
se chhootte; sach kaar kamaaee |
Punjabi
ਕੇਵਲ ਉਹ ਹੀ ਬੰਦਖ਼ਲਾਸ ਹੁੰਦੇ ਹਨ ਜੇ ਨੇਕ ਅਮਲ ਕਮਾਉਂਦੇ ਹਨ।
English
They alone find release, who practice deeds of Truth.
ਅਹਿਨਿਸਿ ਭਗਤਿ ਰਤੇ ਵੀਚਾਰੀ; ਠਾਕੁਰ ਸਿਉ ਬਣਿ ਆਈ ਹੇ ॥੧੧॥
ahinis bhagat rate veechaaree; tthaakur siau ban aaee he |11|
Punjabi
ਦਿਹੁੰ ਰੈਣ ਬੰਦਗੀ ਵਾਲੇ ਬੰਦੇ ਸਾਈਂ ਦੀ ਚਾਕਰੀ ਵਿੱਚ ਰੰਗੇ ਰਹਿੰਦੇ ਹਨ ਤੇ ਇਸ ਤਰ੍ਹਾਂ ਉਹ ਆਪਦੇ ਸਾਈਂ ਨੂੰ ਖੁਸ਼ ਕਰ ਲੈਂਦੇ ਹਨ।
English
Day and night, the devotees remain imbued with contemplative meditation; they become just like their Lord and Master. ||11||
ਇਕਿ ਜਪ ਤਪ ਕਰਿ ਕਰਿ; ਤੀਰਥ ਨਾਵਹਿ ॥
eik jap tap kar kar; teerath naaveh |
Punjabi
ਕਈ ਪਾਠ ਅਤੇ ਤਪੱਸਿਆ ਕਰਦੇ ਹਨ ਅਤੇ ਧਰਮ ਅਸਥਾਨਾਂ ਤੇ ਇਸ਼ਨਾਨ ਵੀ।
English
Some chant and practice intensive meditation, and take cleansing baths at sacred shrines of pilgrimage.
ਜਿਉ ਤੁਧੁ ਭਾਵੈ; ਤਿਵੈ ਚਲਾਵਹਿ ॥
jiau tudh bhaavai; tivai chalaaveh |
Punjabi
ਜਿਸ ਤਰ੍ਹਾਂ ਤੈਨੂੰ ਚੰਗਾ ਲਗਦਾ ਹੈ, ਉਸੇ ਤਰ੍ਹਾਂ ਹੀ ਤੂੰ ਉਨ੍ਹਾਂ ਨੂੰ ਟੋਰਦਾ ਹੈਂ।
English
They walk as You will them to walk.
ਹਠਿ ਨਿਗ੍ਰਹਿ, ਅਪਤੀਜੁ. ਨ ਭੀਜੈ; ਬਿਨੁ ਹਰਿ ਗੁਰ, ਕਿਨਿ ਪਤਿ ਪਾਈ ਹੇ ॥੧੨॥
hatth nigreh, apateej. na bheejai; bin har gur, kin pat paaee he |12|
Punjabi
ਹਠੀਲੇ ਕਰਮਕਾਂਡਾਂ ਰਾਹੀਂ ਨਾਂ-ਪਤੀਜਣ ਵਾਲੀ ਆਤਮਾ ਪ੍ਰਸੰਨ ਨਹੀਂ ਹੁੰਦੀ। ਗੁਰੂ-ਪ੍ਰਮੇਸ਼ਰ ਦੇ ਬਾਝੋਂ, ਕਦੋਂ ਕਿਸੇ ਨੂੰ ਇੱਜ਼ਤ ਪ੍ਰਾਪਤ ਹੋਈ ਹੈ?
English
By stubborn rituals of self-suppression, the Lord is not pleased. No one has ever obtained honor, without the Lord, without the Guru. ||12||
ਕਲੀ ਕਾਲ ਮਹਿ; ਇਕ ਕਲ ਰਾਖੀ ॥
kalee kaal meh; ik kal raakhee |
Punjabi
ਕਲਯੁੱਗ ਅੰਦਰ ਕੇਵਲ ਇਕ ਸ਼ਕਤੀ ਹੀ ਰਹਿ ਗਈ।
English
In the Iron Age, the Dark Age of Kali Yuga, only one power remains.
ਬਿਨੁ ਗੁਰ ਪੂਰੇ; ਕਿਨੈ. ਨ ਭਾਖੀ ॥
bin gur poore; kinai. na bhaakhee |
Punjabi
ਪੂਰਨ ਗੁਰਾਂ ਦੇ ਬਗ਼ੈਰ ਕਿਸੇ ਨੇ ਇਸ ਨੂੰ ਵਰਨਣ ਨਹੀਂ ਕੀਤਾ।
English
Without the Perfect Guru, no one has even described it.
ਮਨਮੁਖਿ ਕੂੜੁ ਵਰਤੈ ਵਰਤਾਰਾ; ਬਿਨੁ ਸਤਿਗੁਰ. ਭਰਮੁ. ਨ ਜਾਈ ਹੇ ॥੧੩॥
manamukh koorr varatai varataaraa; bin satigur. bharam. na jaaee he |13|
Punjabi
ਅਧਰਮੀ ਝੂਠ ਦੀ ਖੇਡ ਖੇਡਦੇ ਹਨ। ਸੱਚੇ ਗੁਰਾਂ ਦੇ ਬਾਝੋਂ ਉਨ੍ਹਾਂ ਦਾ ਸੰਦੇਹ ਦੂਰ ਨਹੀਂ ਹੁੰਦਾ।
English
The self-willed manmukhs have staged the show of falsehood. Without the True Guru, doubt does not depart. ||13||
ਸਤਿਗੁਰੁ ਵੇਪਰਵਾਹੁ ਸਿਰੰਦਾ ॥
satigur veparavaahu sirandaa |
Punjabi
ਸੱਚੇ ਗੁਰੂ ਜੀ ਖ਼ੁਦ ਮੁਛੰਦਗੀ-ਰਹਿਤ ਸਿਰਜਣਹਾਰ ਸੁਆਮੀ ਹਨ।
English
The True Guru is the Creator Lord, independent and carefree.
ਨਾ ਜਮ ਕਾਣਿ; ਨ ਛੰਦਾ ਬੰਦਾ ॥
naa jam kaan; na chhandaa bandaa |
Punjabi
ਉਸ ਨੂੰ ਨਾਂ ਮੌਤ ਦਾ ਡਰ ਹੈ ਨਾਂ ਹੀ ਲੋਕਾਂ ਦੀ ਮੁਬਾਜੀ।
English
He does not fear death, and He is not dependent on mortal men.
ਜੋ ਤਿਸੁ ਸੇਵੇ. ਸੋ ਅਬਿਨਾਸੀ; ਨਾ ਤਿਸੁ ਕਾਲੁ ਸੰਤਾਈ ਹੇ ॥੧੪॥
jo tis seve. so abinaasee; naa tis kaal santaaee he |14|
Punjabi
ਜੋ ਉਨ੍ਹਾਂ ਦੀ ਟਹਿਲ ਕਮਾਉਂਦਾ ਹੈ ਉਹ ਅਮਰ ਥੀ ਵੰਝਦਾ ਹੈ ਅਤੇ ਉਸ ਨੂੰ ਮੌਤ ਦੁਖ ਨਹੀਂ ਦਿੰਦੀ।
English
Whoever serves Him becomes immortal and imperishable, and will not be tortured by death. ||14||
ਗੁਰ ਮਹਿ; ਆਪੁ ਰਖਿਆ ਕਰਤਾਰੇ ॥
gur meh; aap rakhiaa karataare |
Punjabi
ਗੁਰਾਂ ਦੇ ਅੰਦਰ ਕਰਤੇ ਨੇ ਆਪਣੇ ਆਪ ਨੂੰ ਰੱਖਿਆ ਹੋਇਆ ਹੈ।
English
The Creator Lord has enshrined Himself within the Guru.
ਗੁਰਮੁਖਿ; ਕੋਟਿ ਅਸੰਖ ਉਧਾਰੇ ॥
guramukh; kott asankh udhaare |
Punjabi
ਗੁਰਾਂ ਦੀ ਦਇਆ ਦੁਆਰਾ, ਅਣਗਿਣਤ ਕ੍ਰੋੜਾਂ ਹੀ ਪਾਰ ਉੱਤਰ ਜਾਂਦੇ ਹਨ।
English
The Gurmukh saves countless millions.
ਸਰਬ ਜੀਆ ਜਗਜੀਵਨੁ ਦਾਤਾ; ਨਿਰਭਉ. ਮੈਲੁ, ਨ ਕਾਈ ਹੇ ॥੧੫॥
sarab jeea jagajeevan daataa; nirbhau. mail, na kaaee he |15|
Punjabi
ਜਗਤ ਦੀ ਜਿੰਦ ਜਾਨ ਵਾਹਿਗੁਰੂ ਸਾਰੇ ਜੀਵਾਂ ਦਾ ਦਾਤਾਰ ਹੈ। ਭੈ-ਰਹਿਤ ਪ੍ਰਭੂ ਵਿੰਚ ਦੋਈ ਮਲੀਣਤਾ ਨਹੀਂ।
English
The Life of the World is the Great Giver of all beings. The Fearless Lord has no filth at all. ||15||
ਸਗਲੇ ਜਾਚਹਿ; ਗੁਰ ਭੰਡਾਰੀ ॥
sagale jaacheh; gur bhanddaaree |
Punjabi
ਹਰ ਕੋਈ ਪ੍ਰਭੂ ਦੇ ਖ਼ਜ਼ਾਨਚੀ, ਗੁਰਾਂ ਪਾਸੋਂ ਖ਼ੈਰ ਮੰਗਦਾ ਹੈ।
English
Everyone begs from the Guru, God's Treasurer.
ਆਪਿ ਨਿਰੰਜਨੁ; ਅਲਖ ਅਪਾਰੀ ॥
aap niranjan; alakh apaaree |
Punjabi
ਗੁਰੂ ਜੀ ਆਪੇ ਹੀ ਪਵਿੱਤ੍ਰ, ਅਗਾਧ ਅਤੇ ਬੇਅੰਤ ਪ੍ਰਭੂ ਹਨ।
English
He Himself is the immaculate, unknowable, infinite Lord.
ਨਾਨਕੁ ਸਾਚੁ ਕਹੈ. ਪ੍ਰਭ ਜਾਚੈ; ਮੈ ਦੀਜੈ ਸਾਚੁ ਰਜਾਈ ਹੇ ॥੧੬॥੪॥
naanak saach kahai. prabh jaachai; mai deejai saach rajaaee he |16|4|
Punjabi
ਨਾਨਕ ਸੱਚ ਆਖਦਾ ਹੈ ਕਿ ਉਹ ਕੇਵਲ ਸਾਹਿਬ ਪਾਸੋਂ ਹੀ ਮੰਗਦਾ ਹੈ, ਹੇ ਰਜ਼ਾ ਦੇ ਮਾਲਕ! ਤੂੰ ਮੈਨੂੰ ਆਪਣਾ ਸੱਚਾ ਨਾਮ ਪ੍ਰਦਾਨ ਕਰ।
English
Nanak speaks the Truth; he begs from God. Please bless me with the Truth, by Your Will. ||16||4||
ਮਾਰੂ ਮਹਲਾ ੧ ॥
maaroo mahalaa 1 |
Punjabi
ਮਾਰੂ ਪਹਿਲੀ ਪਾਤਿਸ਼ਾਹੀ।
English
Maaroo, First Mehl:
ਸਾਚੈ ਮੇਲੇ; ਸਬਦਿ ਮਿਲਾਏ ॥
saachai mele; sabad milaae |
Punjabi
ਜੋ ਉਸ ਦੇ ਨਾਮ ਨਾਲ ਜੁੜਦੇ ਹਨ; ਉਨ੍ਹਾਂ ਨੂੰ ਸੱਚਾ ਸੁਆਮੀ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
English
The True Lord unites with those who are united with the Word of the Shabad.
ਜਾ ਤਿਸੁ ਭਾਣਾ; ਸਹਜਿ ਸਮਾਏ ॥
jaa tis bhaanaa; sehaj samaae |
Punjabi
ਜਦ ਉਸ ਨੂੰ ਚੰਗਾ ਲਗਦਾ ਹੈ, ਇਨਸਾਨ ਅਡੋਲਤਾ ਅੰਦਰ ਲੀਨ ਹੋ ਜਾਂਦਾ ਹੈ।
English
When it pleases Him, we intuitively merge with Him.
ਤ੍ਰਿਭਵਣ ਜੋਤਿ ਧਰੀ ਪਰਮੇਸਰਿ; ਅਵਰੁ. ਨ ਦੂਜਾ ਭਾਈ ਹੇ ॥੧॥
tribhavan jot dharee paramesar; avar. na doojaa bhaaee he |1|
Punjabi
ਤਿੰਨਾਂ ਜਹਾਨਾਂ ਅੰਦਰ ਪ੍ਰਭੂ ਦਾ ਪ੍ਰਕਾਸ਼ ਵਿਅਪਕ ਹੋ ਰਿਹਾ ਹੈ। ਉਸ ਦੇ ਬਗ਼ੈਰ ਹੋਰ ਦੂਸਰਾ ਕੋਈ ਨਹੀਂ, ਹੇ ਵੀਰ!
English
The Light of the Transcendent Lord pervades the three worlds; there is no other at all, O Siblings of Destiny. ||1||
ਜਿਸ ਕੇ ਚਾਕਰ; ਤਿਸ ਕੀ ਸੇਵਾ ॥
jis ke chaakar; tis kee sevaa |
Punjabi
ਮੈਂ ਉਸ ਦੀ ਟਹਿਲ ਸੇਵਾ ਕਰਦਾ ਹਾਂ ਜਿਸ ਦਾ ਮੈਂ ਨੌਕਰ ਹਾਂ।
English
I am His servant; I serve Him.
ਸਬਦਿ ਪਤੀਜੈ; ਅਲਖ ਅਭੇਵਾ ॥
sabad pateejai; alakh abhevaa |
Punjabi
ਅਦ੍ਰਿਸ਼ਟ ਅਤੇ ਭੇਰ-ਰਹਿਤ ਠਾਕੁਰ ਗੁਰਾਂ ਦੀ ਬਾਣੀ ਰਾਹੀਂ ਪ੍ਰਸੰਨ ਹੁੰਦਾ ਹੈ।
English
He is unknowable and mysterious; He is pleased by the Shabad.
ਭਗਤਾ ਕਾ ਗੁਣਕਾਰੀ ਕਰਤਾ; ਬਖਸਿ ਲਏ ਵਡਿਆਈ ਹੇ ॥੨॥
bhagataa kaa gunakaaree karataa; bakhas le vaddiaaee he |2|
Punjabi
ਸਿਰਜਣਹਾਰ ਆਪਣੇ ਸਾਧੂਆਂ ਨਾਲ ਨੇਕੀ ਕਰਨਹਾਰ ਹੈ। ਉਹ ਉਨ੍ਹਾਂ ਨੂੰ ਮਾਫ਼ ਕਰ ਦਿੰਦਾ ਹੈ। ਐਹੋ ਜੇਹੀ ਹੈ ਉਸ ਦੀ ਮਹਾਨਤਾ।
English
The Creator is the Benefactor of His devotees. He forgives them - such is His greatness. ||2||
ਦੇਦੇ; ਤੋਟਿ. ਨ ਆਵੈ, ਸਾਚੇ ॥
dede; tott. na aavai, saache |
Punjabi
ਸੱਚਾ ਸਾਈਂ ਸਦਾ ਹੀ ਦਿੰਦਾ ਹੈ ਅਤੇ ਉਸ ਦੀਆਂ ਦਾਤਾਂ ਮੁਕਤੀਆਂ ਨਹੀਂ।
English
The True Lord gives and gives; His blessings never run short.
ਲੈ ਲੈ; ਮੁਕਰਿ ਪਉਦੇ ਕਾਚੇ ॥
lai lai; mukar paude kaache |
Punjabi
ਝੂਠੇ ਜੀਵ ਲੈਂਦੇ ਹਨ ਅਤੇ ਉਨ੍ਹਾਂ ਦੀ ਵਸੂਲੀ ਤੋਂ ਮੁਨਕਰ ਹੋ ਜਾਂਦੇ ਹਨ।
English
The false ones receive, and then deny having received.
ਮੂਲੁ. ਨ ਬੂਝਹਿ, ਸਾਚਿ. ਨ ਰੀਝਹਿ; ਦੂਜੈ ਭਰਮਿ ਭੁਲਾਈ ਹੇ ॥੩॥
mool. na boojheh, saach. na reejheh; doojai bharam bhulaaee he |3|
Punjabi
ਉਹ ਆਪਣੇ ਮੁੱਢ ਨੂੰ ਨਹੀਂ ਜਾਣਦੇ, ਸੱਚ ਨਾਲ ਖੁਸ਼ ਨਹੀਂ ਹੁੰਦੇ ਅਤੇ ਦਵੈਤ-ਭਾਵ ਅਤੇ ਸੰਦੇਹ ਅੰਦਰ ਭਟਕਦੇ ਹਨ।
English
They do not understand their origins, they are not pleased with the Truth, and so they wander in duality and doubt. ||3||
ਗੁਰਮੁਖਿ; ਜਾਗਿ ਰਹੇ ਦਿਨ ਰਾਤੀ ॥
guramukh; jaag rahe din raatee |
Punjabi
ਗੁਰੂ-ਸਮਰਪਨ ਦਿਹੁੰ ਰੈਣ ਜਾਗਦੇ ਰਹਿੰਦੇ ਹਨ।
English
The Gurmukhs remain awake and aware, day and night.
ਸਾਚੇ ਕੀ ਲਿਵ; ਗੁਰਮਤਿ ਜਾਤੀ ॥
saache kee liv; guramat jaatee |
Punjabi
ਗੁਰਾਂ ਦੀ ਸਿਖਮਤ ਰਾਹੀਂ, ਉਹ ਸੱਚੇ ਪ੍ਰਭੂ ਦੀ ਪ੍ਰੀਤ ਦੀ ਕਦਰ ਨੂੰ ਅਨੁਭਵ ਕਰ ਲੈਂਦੇ ਹਨ।
English
Following the Guru's Teachings, they know the Love of the True Lord.
ਮਨਮੁਖ ਸੋਇ ਰਹੇ ਸੇ ਲੂਟੇ; ਗੁਰਮੁਖਿ ਸਾਬਤੁ ਭਾਈ ਹੇ ॥੪॥
manamukh soe rahe se lootte; guramukh saabat bhaaee he |4|
Punjabi
ਆਪ ਹੁਦਰੇ ਸੁੱਤੇ ਰਹਿੰਦੇ ਹਨ ਅਤੇ ਉਹ ਲੁਟੇ ਪੁਟੇ ਜਾਂਦੇ ਹਨ। ਸਾਈਂ ਨੂੰ ਜਾਨਣ ਵਾਲੇ ਸਹੀ ਸਲਾਮਤ ਰਹਿੰਦੇ ਹਨ, ਹੇ ਵੀਰ!
English
The self-willed manmukhs remain asleep, and are plundered. The Gurmukhs remain safe and sound, O Siblings of Destiny. ||4||
ਕੂੜੇ ਆਵੈ; ਕੂੜੇ ਜਾਵੈ ॥
koorre aavai; koorre jaavai |
Punjabi
ਝੂਠੀ ਆਉਂਦੀ ਹੈ, ਝੂਠੀ ਜਾਂਦੀ ਹੈ,
English
The false come, and the false go;
ਕੂੜੇ ਰਾਤੀ; ਕੂੜੁ ਕਮਾਵੈ ॥
koorre raatee; koorr kamaavai |
Punjabi
ਅਤੇ ਝੂਠ ਨਾਲ ਰੰਗੀ ਹੋਈ ਉਹ ਉਹਦੀ ਕਮਾਈ ਕਰਦੀ ਹੈ।
English
imbued with falsehood, they practice only falsehood.
ਸਬਦਿ ਮਿਲੇ. ਸੇ ਦਰਗਹ ਪੈਧੇ; ਗੁਰਮੁਖਿ ਸੁਰਤਿ ਸਮਾਈ ਹੇ ॥੫॥
sabad mile. se daragah paidhe; guramukh surat samaaee he |5|
Punjabi
ਜਿਨ੍ਹਾਂ ਨੂੰ ਗੁਰਾਂ ਦੀ ਦਇਆ ਦੁਆਰਾ, ਨਾਮ ਦੀ ਦਾਤ ਮਿਲੀ ਹੈ, ਉਹ ਪ੍ਰਭੂ ਦੇ ਦਰਬਾਰ ਅੰਦਰ ਪਹਿਰਾਏ ਜਾਂਦੇ ਹਨ ਅਤੇ ਉਨ੍ਹਾਂ ਦੀ ਬਿਰਤੀ ਉਸ ਅੰਦਰ ਲੀਨ ਰਹਿੰਦੀ ਹੈ।
English
Those who are imbued with the Shabad are robed in honor in the Court of the Lord; the Gurmukhs focus their consciousness on Him. ||5||
ਕੂੜਿ ਮੁਠੀ; ਠਗੀ ਠਗਵਾੜੀ ॥
koorr mutthee; tthagee tthagavaarree |
Punjabi
ਝੂਠੀ ਨੂੰ ਛਲੀਆਂ ਨੇ ਛਲ ਅਤੇ ਲੁਟਪੁਟ ਲਿਆ ਹੈ।
English
The false are cheated, and robbed by the robbers.
ਜਿਉ; ਵਾੜੀ ਓਜਾੜਿ ਉਜਾੜੀ ॥
jiau; vaarree ojaarr ujaarree |
Punjabi
ਉਸ ਦਾ ਈਸ਼ਵਰੀ ਬਾਗ਼, ਬੀਆਬਾਨ ਦੀ ਤਰ੍ਹਾਂ ਉਜੜਿਆ ਪਿਆ ਹੈ।
English
The garden is laid waste, like the rough wilderness.
ਨਾਮ ਬਿਨਾ ਕਿਛੁ ਸਾਦਿ. ਨ ਲਾਗੈ; ਹਰਿ ਬਿਸਰਿਐ ਦੁਖੁ ਪਾਈ ਹੇ ॥੬॥
naam binaa kichh saad. na laagai; har bisariai dukh paaee he |6|
Punjabi
ਨਾਮ ਦੇ ਬਗ਼ੈਰ ਕੁਝ ਭੀ ਮਿੱਠਾ ਨਹੀਂ ਲਗਦਾ। ਨਾਮ ਨੂੰ ਭੁਲਾ ਇਨਸਾਨ ਬਹੁਤ ਤਕਲਫ਼ਿ ਉਠਾਉਂਦਾ ਹੈ।
English
Without the Naam, the Name of the Lord, nothing tastes sweet; forgetting the Lord, they suffer in sorrow. ||6||
ਭੋਜਨੁ ਸਾਚੁ ਮਿਲੈ ਆਘਾਈ ॥
bhojan saach milai aaghaaee |
Punjabi
ਸੱਚ ਦਾ ਆਹਾਰ ਪਾਣ ਨਾਲ, ਜੀਵ ਰੱਜ ਜਾਂਦਾ ਹੈ।
English
Receiving the food of Truth, one is satisfied.
ਨਾਮ ਰਤਨੁ; ਸਾਚੀ ਵਡਿਆਈ ॥
naam ratan; saachee vaddiaaee |
Punjabi
ਸੱਚਾ ਹੈ ਤੇਜ ਪਰਤਾਪ ਨਾਮ ਦੇ ਹੀਰੇ ਦਾ।
English
True is the glorious greatness of the jewel of the Name.
ਚੀਨੈ ਆਪੁ. ਪਛਾਣੈ ਸੋਈ; ਜੋਤੀ ਜੋਤਿ ਮਿਲਾਈ ਹੇ ॥੭॥
cheenai aap. pachhaanai soee; jotee jot milaaee he |7|
Punjabi
ਜੋ ਆਪਣੇ ਆਪ ਨੂੰ ਸਮਝਦਾ ਹੈ ਉਹ ਸਾਈਂ ਨੂੰ ਅਨੁਭਵ ਕਰ ਲੈਂਦਾ ਹੈ ਅਤੇ ਉਸ ਦਾ ਨੂਰ ਪਰਮ ਨੂਰ ਨਾਲ ਅਭੇਦ ਹੋ ਜਾਂਦਾ ਹੈ।
English
One who understands his own self, realizes the Lord. His light merges into the Light. ||7||