Ekam
Guru Granth Sahib

Ang 1025

Ang 1025 · Line 1

ਨਾਵਹੁ ਭੁਲੀ; ਚੋਟਾ ਖਾਏ ॥

naavahu bhulee; chottaa khaae |

Punjabi

ਸੁਆਮੀ ਦੇ ਨਾਮ ਦੇ ਮਾਰਗ ਤੋਂ ਘੁੱਸ ਕੇ ਉਹ ਸੱਟਾਂ ਸਹਾਰਦੀ ਹੈ।

Bhai Manmohan Singh (Shabad OS, CC BY-SA)

English

Wandering from the Name, he endures beatings.

Dr. Sant Singh Khalsa (Shabad OS, CC BY-SA)
Ang 1025 · Line 2

ਬਹੁਤੁ ਸਿਆਣਪ; ਭਰਮੁ. ਨ ਜਾਏ ॥

bahut siaanap; bharam. na jaae |

Punjabi

ਬਹੁਤੀ ਚਤੁਰਾਈ ਰਾਹੀਂ, ਉਸ ਦਾ ਸੰਦੇਹ ਦੂਰ ਨਹੀਂ ਹੁੰਦਾ।

Bhai Manmohan Singh (Shabad OS, CC BY-SA)

English

Even great cleverness does not dispel doubt.

Dr. Sant Singh Khalsa (Shabad OS, CC BY-SA)
Ang 1025 · Line 3

ਪਚਿ ਪਚਿ ਮੁਏ ਅਚੇਤ. ਨ ਚੇਤਹਿ; ਅਜਗਰਿ ਭਾਰਿ ਲਦਾਈ ਹੇ ॥੮॥

pach pach mue achet. na cheteh; ajagar bhaar ladaaee he |8|

Punjabi

ਗਾਫ਼ਲ ਪਤਨੀ ਆਪਣੇ ਸਾਈਂ ਨੂੰ ਯਾਦ ਨਹੀਂ ਕਰਦੀ, ਉਹ ਪਾਪਾਂ ਦਾ ਭਾਰੀ ਬੋਝ ਚੁੱਕਦੀ ਹੈ ਅਤੇ ਗਲ ਸੜ ਕੇ ਮਰ ਮੁਕ ਜਾਂਦੀ ਹੈ।

Bhai Manmohan Singh (Shabad OS, CC BY-SA)

English

The unconscious fool does not remain conscious of the Lord; he putrifies and rots away to death, carrying his heavy load of sin. ||8||

Dr. Sant Singh Khalsa (Shabad OS, CC BY-SA)
Ang 1025 · Line 4

ਬਿਨੁ ਬਾਦ ਬਿਰੋਧਹਿ; ਕੋਈ ਨਾਹੀ ॥

bin baad birodheh; koee naahee |

Punjabi

ਕੋਈ ਭੀ ਝਗੜੇ ਅਤੇ ਫ਼ਸਾਦਾ ਤੋਂ ਸੱਖਣਾ ਨਹੀਂ।

Bhai Manmohan Singh (Shabad OS, CC BY-SA)

English

No one is free of conflict and strife.

Dr. Sant Singh Khalsa (Shabad OS, CC BY-SA)
Ang 1025 · Line 5

ਮੈ ਦੇਖਾਲਿਹੁ; ਤਿਸੁ ਸਾਲਾਹੀ ॥

mai dekhaalihu; tis saalaahee |

Punjabi

ਜੇਕਰ ਤੂੰ ਮੈਨੂੰ ਕੋਈ ਐਹੋ ਜੇਹਾ ਵਿਖਾਲ ਦੇਵੇਂ ਜਿਸ ਵਿੱਚ ਇਹ ਵੈਰ ਵਿਰੋਧ ਨਹੀਂ, ਉਸ ਦੀ ਮੈਂ ਤਾਰਫ਼ਿ ਕਰਾਂਗਾ।

Bhai Manmohan Singh (Shabad OS, CC BY-SA)

English

Show me anyone who is, and I will praise him.

Dr. Sant Singh Khalsa (Shabad OS, CC BY-SA)
Ang 1025 · Line 6

ਮਨੁ ਤਨੁ ਅਰਪਿ ਮਿਲੈ ਜਗਜੀਵਨੁ; ਹਰਿ ਸਿਉ ਬਣਤ ਬਣਾਈ ਹੇ ॥੯॥

man tan arap milai jagajeevan; har siau banat banaaee he |9|

Punjabi

ਆਪਣੀ ਜਿੰਦੜੀ ਤੇ ਦੇਹ, ਜਗਤ ਦੀ ਜਿੰਦਜਾਨ, ਰੱਬ ਨੂੰ ਸਮਰਪਨ ਕਰ, ਬੰਦਾ ਉਸ ਨਾਲ ਗੰਢ ਕੇ, ਉਸ ਸਨਯੂੰ ਮਿਲ ਪੈਂਦਾ ਹੈ।

Bhai Manmohan Singh (Shabad OS, CC BY-SA)

English

Dedicating mind and body to God, one meets the Lord, the Life of the World, and becomes just like Him. ||9||

Dr. Sant Singh Khalsa (Shabad OS, CC BY-SA)
Ang 1025 · Line 7

ਪ੍ਰਭ ਕੀ ਗਤਿ ਮਿਤਿ; ਕੋਇ. ਨ ਪਾਵੈ ॥

prabh kee gat mit; koe. na paavai |

Punjabi

ਗੁਸਾਈਂ ਦੀ ਅਵਸਥਾ ਅਤੇ ਵਿਸਥਾਰ ਨੂੰ ਕੋਈ ਨਹੀਂ ਜਾਣਦਾ।

Bhai Manmohan Singh (Shabad OS, CC BY-SA)

English

No one knows the state and extent of God.

Dr. Sant Singh Khalsa (Shabad OS, CC BY-SA)
Ang 1025 · Line 8

ਜੇ ਕੋ ਵਡਾ ਕਹਾਇ; ਵਡਾਈ ਖਾਵੈ ॥

je ko vaddaa kahaae; vaddaaee khaavai |

Punjabi

ਜਿਹੜਾ ਕੋਈ ਭੀ ਆਪਣੇ ਆਪ ਨੂੰ ਵੱਡਾ ਅਖਵਾਉਂਦਾ ਹੈ, ਉਸ ਦਾ ਵਡੱਪਣ ਉਸ ਨੂੰ ਖਾ ਜਾਂਦਾ ਹੈ।

Bhai Manmohan Singh (Shabad OS, CC BY-SA)

English

Whoever calls himself great, will be eaten by his greatness.

Dr. Sant Singh Khalsa (Shabad OS, CC BY-SA)
Ang 1025 · Line 9

ਸਾਚੇ ਸਾਹਿਬ. ਤੋਟਿ, ਨ ਦਾਤੀ; ਸਗਲੀ. ਤਿਨਹਿ ਉਪਾਈ ਹੇ ॥੧੦॥

saache saahib. tott, na daatee; sagalee. tineh upaaee he |10|

Punjabi

ਸੱਚੇ ਸੁਆਮੀ ਦੀਆਂ ਬਖ਼ਸ਼ੀਸ਼ਾਂ ਦੀ ਕੋਈ ਥੋੜ੍ਹ ਨਹੀਂ। ਉਸ ਨੇ ਹੀ ਸਾਰਿਆਂ ਨੂੰ ਰੱਚਿਆ ਹੈ।

Bhai Manmohan Singh (Shabad OS, CC BY-SA)

English

There is no lack of gifts of our True Lord and Master. He created all. ||10||

Dr. Sant Singh Khalsa (Shabad OS, CC BY-SA)
Ang 1025 · Line 10

ਵਡੀ ਵਡਿਆਈ ਵੇਪਰਵਾਹੇ ॥

vaddee vaddiaaee veparavaahe |

Punjabi

ਵਿਸ਼ਾਲ ਹੈ ਵਿਸ਼ਾਲਤਾ, ਸਵਤੰਤਰ ਸੁਆਮੀ ਦੀ।

Bhai Manmohan Singh (Shabad OS, CC BY-SA)

English

Great is the glorious greatness of the independent Lord.

Dr. Sant Singh Khalsa (Shabad OS, CC BY-SA)
Ang 1025 · Line 11

ਆਪਿ ਉਪਾਏ; ਦਾਨੁ ਸਮਾਹੇ ॥

aap upaae; daan samaahe |

Punjabi

ਆਪੇ ਹੀ ਸਾਰਿਆਂ ਨੂੰ ਰੱਚ ਕੇ, ਉਹ ਉਨ੍ਹਾਂ ਨੂੰ ਰੋਜ਼ੀ ਪੁਚਾਉਂਦਾ ਹੈ।

Bhai Manmohan Singh (Shabad OS, CC BY-SA)

English

He Himself created, and gives sustanance to all.

Dr. Sant Singh Khalsa (Shabad OS, CC BY-SA)
Ang 1025 · Line 12

ਆਪਿ ਦਇਆਲੁ. ਦੂਰਿ ਨਹੀ, ਦਾਤਾ; ਮਿਲਿਆ ਸਹਜਿ ਰਜਾਈ ਹੇ ॥੧੧॥

aap deaal. door nahee, daataa; miliaa sehaj rajaaee he |11|

Punjabi

ਦਾਤਾਰ ਮਿਹਰਬਾਨ ਮਾਲਕ ਦੁਰੇਡੇ ਨਹੀਂ। ਜੇਕਰ ਐਸੀ ਹੋਵੇ ਉਸ ਦੀ ਰਜ਼ਾ, ਤਾਂ ਉਹ ਆਪੇ ਸੁਭਾਵਿਕ ਹੀ ਆਪਣੇ ਗੋਲੇ ਨੂੰ ਮਿਲਾ ਪੈਂਦਾ ਹੈ।

Bhai Manmohan Singh (Shabad OS, CC BY-SA)

English

The Merciful Lord is not far away; the Great Giver spontaneously unites with Himself, by His Will. ||11||

Dr. Sant Singh Khalsa (Shabad OS, CC BY-SA)
Ang 1025 · Line 13

ਇਕਿ ਸੋਗੀ; ਇਕਿ ਰੋਗਿ ਵਿਆਪੇ ॥

eik sogee; ik rog viaape |

Punjabi

ਕਈ ਸ਼ੋਕਵਾਨ ਹਨ ਅਤੇ ਕਈਆਂ ਨੂੰ ਬੀਮਾਰੀ ਨੇ ਪੀੜਤ ਕੀਤਾ ਹੋਇਆ ਹੈ।

Bhai Manmohan Singh (Shabad OS, CC BY-SA)

English

Some are sad, and some are afflicted with disease.

Dr. Sant Singh Khalsa (Shabad OS, CC BY-SA)
Ang 1025 · Line 14

ਜੋ ਕਿਛੁ ਕਰੇ; ਸੁ ਆਪੇ ਆਪੇ ॥

jo kichh kare; su aape aape |

Punjabi

ਜਿਹੜਾ ਕੁੱਛ ਉਹ ਕਰਦਾ ਹੈ, ਉਸ ਨੂੰ ਉਹ ਆਪਣੇ ਆਪ ਹੀ ਕਰਦਾ ਹੈ।

Bhai Manmohan Singh (Shabad OS, CC BY-SA)

English

Whatever God does, He does by Himself.

Dr. Sant Singh Khalsa (Shabad OS, CC BY-SA)
Ang 1025 · Line 15

ਭਗਤਿ ਭਾਉ. ਗੁਰ ਕੀ ਮਤਿ ਪੂਰੀ; ਅਨਹਦਿ ਸਬਦਿ ਲਖਾਈ ਹੇ ॥੧੨॥

bhagat bhaau. gur kee mat pooree; anahad sabad lakhaaee he |12|

Punjabi

ਪ੍ਰਭੂ ਦੀ ਪ੍ਰੇਮ-ਮਈ ਉਪਾਸ਼ਨਾ ਅਤੇ ਗੁਰਾਂ ਦੀ ਪੂਰਨ ਸਿਖਮਤ ਰਾਹੀਂ ਈਸ਼ਵਰੀ ਕੀਰਤਨ ਅਨੁਭਵ ਕੀਤਾ ਜਾਂਦਾ ਹੈ।

Bhai Manmohan Singh (Shabad OS, CC BY-SA)

English

Through loving devotion, and the Perfect Teachings of the Guru, the unstruck sound current of the Shabad is realized. ||12||

Dr. Sant Singh Khalsa (Shabad OS, CC BY-SA)
Ang 1025 · Line 16

ਇਕਿ ਨਾਗੇ ਭੂਖੇ; ਭਵਹਿ ਭਵਾਏ ॥

eik naage bhookhe; bhaveh bhavaae |

Punjabi

ਕਈ ਭੁੱਖੇ ਨੰਗੇ ਤੇ ਭੌਂਦੇ ਭਟਕਦੇ ਫਿਰਦੇ ਹਨ।

Bhai Manmohan Singh (Shabad OS, CC BY-SA)

English

Some wander and roam around, hungry and naked.

Dr. Sant Singh Khalsa (Shabad OS, CC BY-SA)
Ang 1025 · Line 17

ਇਕਿ ਹਠੁ ਕਰਿ ਮਰਹਿ; ਨ ਕੀਮਤਿ ਪਾਏ ॥

eik hatth kar mareh; na keemat paae |

Punjabi

ਕਈ ਜ਼ਿੱਦ ਰਾਹੀਂ ਨਾਸ ਹੋ ਜਾਂਦੇ ਹਨ ਅਤੇ ਸਾਹਿਬ ਦੇ ਮੁਲ ਨੂੰ ਨਹੀਂ ਜਾਣਦੇ।

Bhai Manmohan Singh (Shabad OS, CC BY-SA)

English

Some act in stubbornness and die, but do not know the value of God.

Dr. Sant Singh Khalsa (Shabad OS, CC BY-SA)
Ang 1025 · Line 18

ਗਤਿ ਅਵਿਗਤ ਕੀ ਸਾਰ. ਨ ਜਾਣੈ; ਬੂਝੈ ਸਬਦੁ ਕਮਾਈ ਹੇ ॥੧੩॥

gat avigat kee saar. na jaanai; boojhai sabad kamaaee he |13|

Punjabi

ਉਹ ਚੰਗੇ ਤੇ ਮੰਦੇ ਦੀ ਅਸਲੀਅਤ ਨੂੰ ਨਹੀਂ ਜਾਣਦੇ। ਨਾਮ ਦੀ ਕਮਾਈ ਰਾਹੀਂ ਇਹ ਸੱਚ ਪ੍ਰਗਟ ਹੁੰਦਾ ਹੈ।

Bhai Manmohan Singh (Shabad OS, CC BY-SA)

English

They do not know the difference between good and bad; this is understood only through the practice of the Word of the Shabad. ||13||

Dr. Sant Singh Khalsa (Shabad OS, CC BY-SA)
Ang 1025 · Line 19

ਇਕਿ ਤੀਰਥਿ ਨਾਵਹਿ; ਅੰਨੁ. ਨ ਖਾਵਹਿ ॥

eik teerath naaveh; an. na khaaveh |

Punjabi

ਕਈ ਯਾਤ੍ਰਾ ਅਸਥਾਨਾਂ ਤੇ ਨ੍ਹਾਉਂਦੇ ਹਨ ਅਤੇ ਅਨਾਜ ਨਹੀਂ ਖਾਂਦੇ।

Bhai Manmohan Singh (Shabad OS, CC BY-SA)

English

Some bathe at sacred shrines and refuse to eat.

Dr. Sant Singh Khalsa (Shabad OS, CC BY-SA)
Ang 1025 · Line 20

ਇਕਿ ਅਗਨਿ ਜਲਾਵਹਿ; ਦੇਹ ਖਪਾਵਹਿ ॥

eik agan jalaaveh; deh khapaaveh |

Punjabi

ਕਈ ਅੱਗ ਬਾਲਦੇ ਹਨ ਅਤੇ ਆਪਣੇ ਸਰੀਰ ਨੂੰ ਦੁਖ ਦਿੰਦੇ ਹਨ।

Bhai Manmohan Singh (Shabad OS, CC BY-SA)

English

Some torment their bodies in burning fire.

Dr. Sant Singh Khalsa (Shabad OS, CC BY-SA)
Ang 1025 · Line 21

ਰਾਮ ਨਾਮ ਬਿਨੁ ਮੁਕਤਿ. ਨ ਹੋਈ; ਕਿਤੁ ਬਿਧਿ ਪਾਰਿ ਲੰਘਾਈ ਹੇ ॥੧੪॥

raam naam bin mukat. na hoee; kit bidh paar langhaaee he |14|

Punjabi

ਸੁਆਮੀ ਦੇ ਨਾਮ ਦੇ ਬਗ਼ੈਰ ਮੋਖ਼ਸ਼ ਪ੍ਰਾਪਤ ਨਹੀਂ ਹੁੰਦੀ। ਹੋਰ ਕਿਹੜੇ ਤਰੀਕੇ ਨਾਲ ਇਨਸਾਨ ਪਾਰ ਉੱਤਰ ਸਕਦਾ ਹੈ।

Bhai Manmohan Singh (Shabad OS, CC BY-SA)

English

Without the Lord's Name, liberation is not obtained; how can anyone cross over? ||14||

Dr. Sant Singh Khalsa (Shabad OS, CC BY-SA)
Ang 1025 · Line 22

ਗੁਰਮਤਿ ਛੋਡਹਿ; ਉਝੜਿ ਜਾਈ ॥

guramat chhoddeh; ujharr jaaee |

Punjabi

ਉਹ ਗੁਰਾਂ ਦੇ ਮਾਰਗ ਨੂੰ ਛੱਡ ਕੇ ਬੀਆਬਾਨ ਅੰਦਰ ਭਟਕਦਾ ਹੈ।

Bhai Manmohan Singh (Shabad OS, CC BY-SA)

English

Abandoning the Guru's Teachings, some wander in the wilderness.

Dr. Sant Singh Khalsa (Shabad OS, CC BY-SA)
Ang 1025 · Line 23

ਮਨਮੁਖਿ. ਰਾਮੁ, ਨ ਜਪੈ; ਅਵਾਈ ॥

manamukh. raam, na japai; avaaee |

Punjabi

ਆਪ ਮੁਹਾਰਾ ਅਧਰਮੀ ਆਪਣੇ ਸਾਹਿਬ ਦਾ ਸਿਮਰਨ ਨਹੀਂ ਕਰਦਾ।

Bhai Manmohan Singh (Shabad OS, CC BY-SA)

English

The self-willed manmukhs are destitute; they do not meditate on the Lord.

Dr. Sant Singh Khalsa (Shabad OS, CC BY-SA)
Ang 1025 · Line 24

ਪਚਿ ਪਚਿ ਬੂਡਹਿ. ਕੂੜੁ ਕਮਾਵਹਿ; ਕੂੜਿ ਕਾਲੁ ਬੈਰਾਈ ਹੇ ॥੧੫॥

pach pach booddeh. koorr kamaaveh; koorr kaal bairaaee he |15|

Punjabi

ਉਹ ਝੂਠ ਦੀ ਕਿਰਤ ਕਰਦਾ ਹੈ ਅਤੇ ਬਰਬਾਦ ਹੋ ਡੁੱਬ ਜਾਂਦਾ ਹੈ, ਕਿਉਂਜੁ ਮੌਤ ਝੂਠ ਦੀ ਵੈਰਣ ਹੈ।

Bhai Manmohan Singh (Shabad OS, CC BY-SA)

English

They are ruined, destroyed and drowned from practicing falsehood; death is the enemy of the false. ||15||

Dr. Sant Singh Khalsa (Shabad OS, CC BY-SA)
Ang 1025 · Line 25

ਹੁਕਮੇ ਆਵੈ; ਹੁਕਮੇ ਜਾਵੈ ॥

hukame aavai; hukame jaavai |

Punjabi

ਸਾਈਂ ਦੀ ਰਜ਼ਾ ਵਿੱਚ ਬੰਦਾ ਆਉਂਦਾ ਹੈ ਅਤੇ ਸਾਈਂ ਦੀ ਰਜ਼ਾ ਵਿੱਚ ਉਹ ਟੁਰ ਜਾਂਦਾ ਹੈ।

Bhai Manmohan Singh (Shabad OS, CC BY-SA)

English

By the Hukam of the Lord's Command, they come, and by the Hukam of His Command, they go.

Dr. Sant Singh Khalsa (Shabad OS, CC BY-SA)
Ang 1025 · Line 26

ਬੂਝੈ ਹੁਕਮੁ; ਸੋ ਸਾਚਿ ਸਮਾਵੈ ॥

boojhai hukam; so saach samaavai |

Punjabi

ਜੋ ਰਜ਼ਾ ਨੂੰ ਅਨੁਭਵ ਕਰਦਾ ਹੈ, ਉਹ ਸੱਚੇ ਸਾਈਂ ਵਿੱਚ ਲੀਨ ਹੋ ਵੰਝਦਾ ਹੈ।

Bhai Manmohan Singh (Shabad OS, CC BY-SA)

English

One who realizes His Hukam, merges in the True Lord.

Dr. Sant Singh Khalsa (Shabad OS, CC BY-SA)
Ang 1025 · Line 27

ਨਾਨਕ ਸਾਚੁ ਮਿਲੈ ਮਨਿ ਭਾਵੈ; ਗੁਰਮੁਖਿ ਕਾਰ ਕਮਾਈ ਹੇ ॥੧੬॥੫॥

naanak saach milai man bhaavai; guramukh kaar kamaaee he |16|5|

Punjabi

ਹੇ ਨਾਨਕ! ਐਹੋ ਜੇਹਾ ਪੁਰਸ਼ ਸਤਿਪੁਰਖ ਨੂੰ ਪਿਆਰ ਕਰਦਾ ਹੈ, ਗੁਰਾਂ ਦੇ ਰਾਹੀਂ ਉਸ ਦੀ ਟਹਿਲ ਕਮਾਉਂਦਾ ਹੈ ਅਤੇ ਅੰਤ ਨੂੰ ਉਸ ਨਾਲ ਮਿਲ ਜਾਂਦਾ ਹੈ।

Bhai Manmohan Singh (Shabad OS, CC BY-SA)

English

O Nanak, he merges in the True Lord, and his mind is pleased with the Lord. The Gurmukhs do His work. ||16||5||

Dr. Sant Singh Khalsa (Shabad OS, CC BY-SA)
Ang 1025 · Line 28

ਮਾਰੂ ਮਹਲਾ ੧ ॥

maaroo mahalaa 1 |

Punjabi

ਮਾਰੂ ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Maaroo, First Mehl:

Dr. Sant Singh Khalsa (Shabad OS, CC BY-SA)
Ang 1025 · Line 29

ਆਪੇ ਕਰਤਾ ਪੁਰਖੁ ਬਿਧਾਤਾ ॥

aape karataa purakh bidhaataa |

Punjabi

ਵਾਹਿਗੁਰੂ ਆਪ ਸਰਿਜਣਹਾਰ ਸੁਆਮੀ ਹੈ,

Bhai Manmohan Singh (Shabad OS, CC BY-SA)

English

He Himself is the Creator Lord, the Architect of Destiny.

Dr. Sant Singh Khalsa (Shabad OS, CC BY-SA)
Ang 1025 · Line 30

ਜਿਨਿ ਆਪੇ ਆਪਿ ਉਪਾਇ ਪਛਾਤਾ ॥

jin aape aap upaae pachhaataa |

Punjabi

ਜੋ ਖ਼ੁਦ ਜੀਵਾਂ ਨੂੰ ਰੱਚ ਕੇ ਉਨ੍ਹਾਂ ਨੂੰ ਪਰਖਦਾ ਹੈ।

Bhai Manmohan Singh (Shabad OS, CC BY-SA)

English

He evaluates those whom He Himself has created.

Dr. Sant Singh Khalsa (Shabad OS, CC BY-SA)
Ang 1025 · Line 31

ਆਪੇ ਸਤਿਗੁਰੁ. ਆਪੇ ਸੇਵਕੁ; ਆਪੇ ਸ੍ਰਿਸਟਿ ਉਪਾਈ ਹੇ ॥੧॥

aape satigur. aape sevak; aape srisatt upaaee he |1|

Punjabi

ਉਹ ਆਪ ਸੱਚਾ ਗੁਰੂ ਹੈ, ਆਪ ਹੀ ਟਹਿਲੂਆਂ ਅਤੇ ਆਪ ਹੀ ਸੰਸਾਰ ਨੂੰ ਸਾਜਦਾ ਹੈ।

Bhai Manmohan Singh (Shabad OS, CC BY-SA)

English

He Himself is the True Guru, and He Himself is the servant; He Himself created the Universe. ||1||

Dr. Sant Singh Khalsa (Shabad OS, CC BY-SA)
Ang 1025 · Line 32

ਆਪੇ ਨੇੜੈ; ਨਾਹੀ ਦੂਰੇ ॥

aape nerrai; naahee doore |

Punjabi

ਉਹ ਆਪ ਨਜ਼ਦੀਕ ਹੈ, ਦੁਰੇਡੇ ਨਹੀਂ।

Bhai Manmohan Singh (Shabad OS, CC BY-SA)

English

He is near at hand, not far away.

Dr. Sant Singh Khalsa (Shabad OS, CC BY-SA)
Ang 1025 · Line 33

ਬੂਝਹਿ ਗੁਰਮੁਖਿ; ਸੇ ਜਨ ਪੂਰੇ ॥

boojheh guramukh; se jan poore |

Punjabi

ਪੂਰਨ ਹਨ ਉਹ ਪੁਰਸ਼, ਜੋ ਇਸ ਨੂੰ ਗੁਰਾਂ ਦੀ ਦਇਆ ਦੁਆਰਾ ਸਮਝਦੇ ਹਨ।

Bhai Manmohan Singh (Shabad OS, CC BY-SA)

English

The Gurmukhs understand Him; perfect are those humble beings.

Dr. Sant Singh Khalsa (Shabad OS, CC BY-SA)
Ang 1025 · Line 34

ਤਿਨ ਕੀ ਸੰਗਤਿ ਅਹਿਨਿਸਿ ਲਾਹਾ; ਗੁਰ ਸੰਗਤਿ ਏਹ ਵਡਾਈ ਹੇ ॥੨॥

tin kee sangat ahinis laahaa; gur sangat eeh vaddaaee he |2|

Punjabi

ਦਿਨ ਰਾਤ ਉਨ੍ਹਾਂ ਨਾਲ ਮੇਲ-ਮਿਲਾਪ ਕਰਨ ਵਿੱਚ ਲਾਭ ਹੈ। ਇਹ ਹੈ ਪ੍ਰਭਤਾ ਗੁਰਾਂ ਦੀ ਸਤਿਸੰਗਤ ਦੀ।

Bhai Manmohan Singh (Shabad OS, CC BY-SA)

English

Associating with them night and day is profitable. This is the glorious greatness of associating with the Guru. ||2||

Dr. Sant Singh Khalsa (Shabad OS, CC BY-SA)
Ang 1025 · Line 35

ਜੁਗਿ ਜੁਗਿ ਸੰਤ ਭਲੇ ਪ੍ਰਭ ਤੇਰੇ ॥

jug jug sant bhale prabh tere |

Punjabi

ਸ੍ਰੇਸ਼ਟ ਹਨ ਤੇਰੇ ਸਾਧੂ ਹਰ ਯੁਗ ਅੰਦਰ, ਹੇ ਸੁਆਮੀ!

Bhai Manmohan Singh (Shabad OS, CC BY-SA)

English

Throughout the ages, Your Saints are holy and sublime, O God.

Dr. Sant Singh Khalsa (Shabad OS, CC BY-SA)
Ang 1025 · Line 36

ਹਰਿ ਗੁਣ ਗਾਵਹਿ; ਰਸਨ ਰਸੇਰੇ ॥

har gun gaaveh; rasan rasere |

Punjabi

ਆਪਣੀ ਜੀਭ ਨਾਲ ਉਹ ਖੁਸ਼ੀ ਸਹਿਤ ਸਾਈਂ ਦਾ ਜੱਸ ਗਾਉਂਦੇ ਹਨ।

Bhai Manmohan Singh (Shabad OS, CC BY-SA)

English

They sing the Glorious Praises of the Lord, savoring it with their tongues.

Dr. Sant Singh Khalsa (Shabad OS, CC BY-SA)
Ang 1025 · Line 37

ਉਸਤਤਿ ਕਰਹਿ ਪਰਹਰਿ ਦੁਖੁ ਦਾਲਦੁ; ਜਿਨ. ਨਾਹੀ ਚਿੰਤ ਪਰਾਈ ਹੇ ॥੩॥

ausatat kareh parahar dukh daalad; jin. naahee chint paraaee he |3|

Punjabi

ਉਹ ਪ੍ਰਭੂ ਦੀ ਕੀਰਤੀ ਉਚਾਰਨ ਕਰਦੇ ਹਨ, ਤਕਲਫ਼ਿ ਤੇ ਗ਼ਰੀਬੀ ਤੋਂ ਖ਼ਲਾਸੀ ਪਾ ਜਾਂਦੇ ਹਨ ਅਤੇ ਕਿਸੇ ਕੋਲੋਂ ਭੀ ਨਹੀਂ ਡਰਦੇ।

Bhai Manmohan Singh (Shabad OS, CC BY-SA)

English

They chant His Praises, and their pain and poverty are taken away; they are not afraid of anyone else. ||3||

Dr. Sant Singh Khalsa (Shabad OS, CC BY-SA)
Ang 1025 · Line 38

ਓਇ ਜਾਗਤ ਰਹਹਿ; ਨ ਸੂਤੇ ਦੀਸਹਿ ॥

oe jaagat raheh; na soote deeseh |

Punjabi

ਉਹ ਜਾਗਦੇ ਰਹਿੰਦੇ ਹਨ, ਕਦੀ ਸੁੱਤੇ ਪਏ ਨਹੀਂ ਦਿਸਦੇ।

Bhai Manmohan Singh (Shabad OS, CC BY-SA)

English

They remain awake and aware, and do not appear to sleep.

Dr. Sant Singh Khalsa (Shabad OS, CC BY-SA)
Ang 1025 · Line 39

ਸੰਗਤਿ ਕੁਲ ਤਾਰੇ; ਸਾਚੁ ਪਰੀਸਹਿ ॥

sangat kul taare; saach pareeseh |

Punjabi

ਸੱਚ ਨੂੰ ਪਰੋਸ ਕੇ ਉਹ ਆਪਣੇ ਮੇਲੀਆਂ ਅਤੇ ਵੰਸ ਦਾ ਪਾਰ ਉਤਾਰਾ ਕਰ ਦਿੰਦੇ ਹਨ।

Bhai Manmohan Singh (Shabad OS, CC BY-SA)

English

They serve up Truth, and so save their companions and relatives.

Dr. Sant Singh Khalsa (Shabad OS, CC BY-SA)
Ang 1025 · Line 40

ਕਲਿਮਲ ਮੈਲੁ ਨਾਹੀ. ਤੇ ਨਿਰਮਲ; ਓਇ ਰਹਹਿ ਭਗਤਿ ਲਿਵ ਲਾਈ ਹੇ ॥੪॥

kalimal mail naahee. te niramal; oe raheh bhagat liv laaee he |4|

Punjabi

ਉਨ੍ਹਾਂ ਨੂੰ ਪਾਪ ਦੀ ਗੰਦਗੀ ਨਹੀਂ ਲੱਗੀ ਹੋਈ, ਉਹ ਪਵਿੱਤ੍ਰ ਹਨ ਅਤੇ ਸਦਾ ਪ੍ਰਭੂ ਦੇ ਅਨੁਰਾਗ ਅਤੇ ਪਿਆਰ ਅੰਦਰ ਲੀਨ ਰਹਿੰਦੇ ਹਨ।

Bhai Manmohan Singh (Shabad OS, CC BY-SA)

English

They are not stained with the filth of sins; they are immaculate and pure, and remain absorbed in loving devotional worship. ||4||

Dr. Sant Singh Khalsa (Shabad OS, CC BY-SA)
Ang 1025 · Line 41

ਬੂਝਹੁ ਹਰਿ ਜਨ; ਸਤਿਗੁਰ ਬਾਣੀ ॥

boojhahu har jan; satigur baanee |

Punjabi

ਹੇ ਰੱਬ ਦੇ ਸੰਤੋ! ਤੁਸੀਂ ਸੰਚੇ ਗੁਰਾਂ ਦੀ ਬਾਣੀ ਨੂੰ ਸੋਚੋ ਸਮਝੋ;

Bhai Manmohan Singh (Shabad OS, CC BY-SA)

English

O humble servants of the Lord, understand the Word of the Guru's Bani.

Dr. Sant Singh Khalsa (Shabad OS, CC BY-SA)
Ang 1025 · Line 42

ਏਹੁ ਜੋਬਨੁ ਸਾਸੁ ਹੈ; ਦੇਹ ਪੁਰਾਣੀ ॥

ehu joban saas hai; deh puraanee |

Punjabi

ਇਹ ਜੁਆਨੀ, ਸੁਆਸ਼ ਅਤੇ ਸਰੀਰ ਬੁੱਢੇ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

This youth, breath and body shall pass away.

Dr. Sant Singh Khalsa (Shabad OS, CC BY-SA)
Ang 1025 · Line 43

ਆਜੁ ਕਾਲਿ ਮਰਿ ਜਾਈਐ ਪ੍ਰਾਣੀ; ਹਰਿ ਜਪੁ ਜਪਿ ਰਿਦੈ ਧਿਆਈ ਹੇ ॥੫॥

aaj kaal mar jaaeeai praanee; har jap jap ridai dhiaaee he |5|

Punjabi

ਹੇ ਫ਼ਾਨੀ ਬੰਦੇ! ਤੂੰ ਅੱਜ ਜਾਂ ਸਵੇਰੇ ਮਰ ਵੰਝੇਗਾ। ਤੂੰ ਸਾਈਂ ਦੇ ਨਾਮ ਦਾ ਉਚਾਰਨ ਕਰ ਅਤੇ ਇਸ ਨੂੰ ਆਪਣੇ ਹਿਰਦੇ ਅੰਦਰ ਆਰਾਧ।

Bhai Manmohan Singh (Shabad OS, CC BY-SA)

English

O mortal, you shall die today or tomorrow; chant, and meditate on the Lord within your heart. ||5||

Dr. Sant Singh Khalsa (Shabad OS, CC BY-SA)
Ang 1025 · Line 44

ਛੋਡਹੁ ਪ੍ਰਾਣੀ; ਕੂੜ ਕਬਾੜਾ ॥

chhoddahu praanee; koorr kabaarraa |

Punjabi

ਹੇ ਜੀਵ! ਤੂੰ ਝੂਠ ਅਤੇ ਵਿਹਲੀਆਂ ਗੱਲਾਂ ਨੂੰ ਤਿਆਗ ਦੇ।

Bhai Manmohan Singh (Shabad OS, CC BY-SA)

English

O mortal, abandon falsehood and your worthless ways.

Dr. Sant Singh Khalsa (Shabad OS, CC BY-SA)
Ang 1025 · Line 45

ਕੂੜੁ ਮਾਰੇ; ਕਾਲੁ ਉਛਾਹਾੜਾ ॥

koorr maare; kaal uchhaahaarraa |

Punjabi

ਝੂਠੇ ਨੂੰ ਮੌਤ ਖੱਲ ਲਾਹ ਕੇ ਮਾਰਦੀ ਹੈ।

Bhai Manmohan Singh (Shabad OS, CC BY-SA)

English

Death viciously kills the false beings.

Dr. Sant Singh Khalsa (Shabad OS, CC BY-SA)
Ang 1025 · Line 46

ਸਾਕਤ ਕੂੜਿ ਪਚਹਿ. ਮਨਿ ਹਉਮੈ; ਦੁਹੁ ਮਾਰਗਿ ਪਚੈ ਪਚਾਈ ਹੇ ॥੬॥

saakat koorr pacheh. man haumai; duhu maarag pachai pachaaee he |6|

Punjabi

ਮਾਇਆ ਦਾ ਪੁਜਾਰੀ ਝੂਠ ਅਤੇ ਮਾਨਸਕ ਹੰਕਾਰ ਰਾਹੀਂ ਬਰਬਾਦ ਥੀ ਵੰਝਦਾ ਹੈ ਅਤੇ ਦਵੈਤ-ਭਾਵ ਦੇ ਰਸਤੇ ਅੰਦਰ ਗਲਸੜ ਜਾਂਦਾ ਹੈ।

Bhai Manmohan Singh (Shabad OS, CC BY-SA)

English

The faithless cynic is ruined through falsehood and his egotistical mind.On the path of duality, he rots away and decomposes. ||6||

Dr. Sant Singh Khalsa (Shabad OS, CC BY-SA)