Ang 1027
ਚਾਰਿ ਪਦਾਰਥ ਲੈ; ਜਗਿ ਆਇਆ ॥
chaar padaarath lai; jag aaeaa |
Punjabi
ਉਹ ਚਾਰ ਉਤਮ ਦਾਤਾਂ ਲੈਣ ਲਈ ਜਹਾਨ ਵਿੱਚ ਆਇਆ,
English
He came into the world to obtain the four great blessings.
ਸਿਵ ਸਕਤੀ ਘਰਿ ਵਾਸਾ ਪਾਇਆ ॥
siv sakatee ghar vaasaa paaeaa |
Punjabi
ਅਤੇ ਉਸ ਨੂੰ ਪ੍ਰਮਾਤਮਾ ਦੀ ਮਾਇਆ ਦੇ ਗ੍ਰਹਿ ਅੰਦਰ ਨਿਵਾਸ ਮਿਲਿਆ।
English
He came to dwell in the home of the Shiva and Shakti, energy and matter.
ਏਕੁ ਵਿਸਾਰੇ. ਤਾ ਪਿੜ ਹਾਰੇ; ਅੰਧੁਲੈ. ਨਾਮੁ ਵਿਸਾਰਾ ਹੇ ॥੬॥
ek visaare. taa pirr haare; andhulai. naam visaaraa he |6|
Punjabi
ਜਦ ਉਹ ਇੱਕ ਸਾਈਂ ਨੂੰ ਭੁਲਾ ਦਿੰਦਾ ਹੈ, ਤਦ ਉਹ ਬਾਜੀ ਹਾਰ ਜਾਂਦਾ ਹੈ। ਅੰਨ੍ਹਾ ਆਦਮੀ ਨਾਮ ਨੂੰ ਤਿਆਗ ਦਿੰਦਾ ਹੈ।
English
But he forgot the One Lord, and he has lost the game. The blind person forgets the Naam, the Name of the Lord. ||6||
ਬਾਲਕੁ ਮਰੈ; ਬਾਲਕ ਕੀ ਲੀਲਾ ॥
baalak marai; baalak kee leelaa |
Punjabi
ਬੱਚਾ ਆਪਣੇ ਬਚਪਦੇ ਦੇ ਕਲੋਲਾਂ ਅੰਦਰ ਮਰ ਜਾਂਦਾ ਹੈ।
English
The child dies in his childish games.
ਕਹਿ ਕਹਿ ਰੋਵਹਿ; ਬਾਲੁ ਰੰਗੀਲਾ ॥
keh keh roveh; baal rangeelaa |
Punjabi
ਉਹ ਖਿਲੰਦੜਾ ਬੱਚਾ ਸੀ, ਆਖ ਤੇ ਪੁਕਾਰ ਕੇ ਉਹ ਵਿਰਲਾਪ ਕਰਦੇ ਹਨ।
English
They cry and mourn, saying that he was such a playful child.
ਜਿਸ ਕਾ ਸਾ. ਸੋ ਤਿਨ ਹੀ ਲੀਆ; ਭੂਲਾ ਰੋਵਣਹਾਰਾ ਹੇ ॥੭॥
jis kaa saa. so tin hee leea; bhoolaa rovanahaaraa he |7|
Punjabi
ਜਿਸ ਦੀ ਉਹ ਮਲਕੀਅਤ ਸੀ, ਉਹ ਉਸ ਨੂੰ ਲੈ ਗਿਆ ਹੈ। ਵਿਰਲਾਪ ਕਰਨ ਵਾਲਾ ਭੁਲੇਖੇ ਅੰਦਰ ਹੈ।
English
The Lord who owns him has taken him back. Those who weep and mourn are mistaken. ||7||
ਭਰਿ ਜੋਬਨਿ ਮਰਿ ਜਾਹਿ. ਕਿ ਕੀਜੈ ॥
bhar joban mar jaeh. ki keejai |
Punjabi
ਬੰਦਾ ਕੀ ਕਰ ਸਕਦਾ ਹੈ, ਜੇਕਰ ਉਹ ਪੂਰੀ ਜੁਆਨੀ ਚੜ੍ਹ ਮਰ ਜਾਵੇ,
English
What can they do, if he dies in his youth?
ਮੇਰਾ ਮੇਰਾ ਕਰਿ; ਰੋਵੀਜੈ ॥
meraa meraa kar; roveejai |
Punjabi
ਹੁਣ ਜੋ ਉਹ ਉਸ ਨੂੰ ਮੈਡਾਂ ਮੈਡਾਂ ਆਖ ਕੇ ਰੋਂਦਾ ਹੈ?
English
They cry out, "His is mine, he is mine!"
ਮਾਇਆ ਕਾਰਣਿ ਰੋਇ ਵਿਗੂਚਹਿ; ਧ੍ਰਿਗੁ ਜੀਵਣੁ ਸੰਸਾਰਾ ਹੇ ॥੮॥
maaeaa kaaran roe vigoocheh; dhrig jeevan sansaaraa he |8|
Punjabi
ਇਸ ਜੱਗ ਵਿੱਚ ਲਾਣ੍ਹਤ ਮਾਰੀ ਹੈ, ਉਨ੍ਹਾਂ ਦੀ ਜਿੰਦਗੀ, ਜੋ ਧਨ-ਦੌਲਤ ਦੀ ਖ਼ਾਤਰ ਰੋ ਕੇ ਦੁਖੀ ਹੁੰਦੇ ਹਨ।
English
They cry for the sake of Maya, and are ruined; their lives in this world are cursed. ||8||
ਕਾਲੀ ਹੂ ਫੁਨਿ ਧਉਲੇ ਆਏ ॥
kaalee hoo fun dhaule aae |
Punjabi
ਕਾਲੇ ਵਾਲ, ਅੰਤ ਨੂੰ ਚਿੱਟੇ ਹੋ ਜਾਂਦੇ ਹਨ।
English
Their black hair eventually turns grey.
ਵਿਣੁ ਨਾਵੈ; ਗਥੁ ਗਇਆ ਗਵਾਏ ॥
vin naavai; gath geaa gavaae |
Punjabi
ਨਾਮ ਦੇ ਬਾਝੋਂ, ਬੰਦਾ ਆਪਣੀ ਰਾਸ ਗਵਾ ਕੇ ਟੁਰ ਜਾਂਦਾ ਹੈ।
English
Without the Name, they lose their wealth, and then leave.
ਦੁਰਮਤਿ ਅੰਧੁਲਾ ਬਿਨਸਿ ਬਿਨਾਸੈ; ਮੂਠੇ ਰੋਇ ਪੂਕਾਰਾ ਹੇ ॥੯॥
duramat andhulaa binas binaasai; mootthe roe pookaaraa he |9|
Punjabi
ਖੋਟੀ ਮਤ ਵਾਲਾ ਅੰਨ੍ਹਾਂ ਇਨਸਾਨ ਹੱਢੋਂ ਤੀ ਤਬਾਹ ਹੋ ਜਾਂਦਾ ਹੈ ਅਤੇ ਲੁੱਟਿਆ ਪੁੱਟਿਆ ਜਾ ਕੇ, ਰੋਂਦਾ ਅਤੇ ਚੀਕਦਾ ਹੈ।
English
They are evil-minded and blind - they are totally ruined; they are plundered, and cry out in pain. ||9||
ਆਪੁ ਵੀਚਾਰਿ; ਨ ਰੋਵੈ ਕੋਈ ॥
aap veechaar; na rovai koee |
Punjabi
ਜੋ ਆਪਣੇ ਆਪ ਨੂੰ ਸਮਝਦਾ ਹੈ, ਉਹ ਰੋਂਦਾ ਨਹੀਂ।
English
One who understands himself, does not cry.
ਸਤਿਗੁਰੁ ਮਿਲੈ; ਤ ਸੋਝੀ ਹੋਈ ॥
satigur milai; ta sojhee hoee |
Punjabi
ਜਦ ਬੰਦਾ ਸੱਚੇ ਗੁਰਾਂ ਨਾਲ ਮਿਲ ਪੈਂਦਾ ਹੈ, ਤਦ ਹੀ ਉਹ ਨੂੰ ਯਥਾਰਥ ਸਮਝ ਆਉਂਦੀ ਹੈ।
English
When he meets the True Guru, then he understands.
ਬਿਨੁ ਗੁਰ. ਬਜਰ ਕਪਾਟ, ਨ ਖੂਲਹਿ; ਸਬਦਿ ਮਿਲੈ ਨਿਸਤਾਰਾ ਹੇ ॥੧੦॥
bin gur. bajar kapaatt, na khooleh; sabad milai nisataaraa he |10|
Punjabi
ਗੁਰਾਂ ਦੇ ਬਗ਼ੈਰ ਸਖ਼ਤ ਕਰੜਾ ਬੂਹਾ ਖੁਲ੍ਹਦਾ ਨਹੀਂ। ਸੁਆਮੀ ਦਾ ਨਾਮ ਪ੍ਰਾਪਤ ਕਰਨ ਦੁਆਰਾ ਬੰਦੇ ਦਾ ਪਾਰ ਉਤਾਰਾ ਹੋ ਜਾਂਦਾ ਹੈ।
English
Without the Guru, the heavy, hard doors are not opened. Obtaining the Word of the Shabad, one is emancipated. ||10||
ਬਿਰਧਿ ਭਇਆ ਤਨੁ; ਛੀਜੈ ਦੇਹੀ ॥
biradh bheaa tan; chheejai dehee |
Punjabi
ਜਦ ਇਨਸਾਨ ਬੁੱਢਾ ਹੋ ਜਾਂਦਾ ਹੈ, ਉਸ ਦਾ ਸਰੀਰ ਕਰੂਪ ਥੀ ਵੰਝਦਾ ਹੈ।
English
The body grows old, and is beaten out of shape.
ਰਾਮੁ. ਨ ਜਪਈ; ਅੰਤਿ ਸਨੇਹੀ ॥
raam. na japee; ant sanehee |
Punjabi
ਤਦ ਭੀ ਉਹ ਆਪਣੇ ਅਖ਼ੀਰ ਦੇ ਵੇਲੇ ਦੇ ਮਿੱਤ੍ਰ, ਸਾਹਿਬ, ਦਾ ਸਿਮਰਨ ਨਹੀਂ ਕਰਦਾ।
English
But he does not meditate on the Lord, His only friend, even at the end.
ਨਾਮੁ ਵਿਸਾਰਿ. ਚਲੈ ਮੁਹਿ ਕਾਲੈ; ਦਰਗਹ ਝੂਠੁ ਖੁਆਰਾ ਹੇ ॥੧੧॥
naam visaar. chalai muhi kaalai; daragah jhootth khuaaraa he |11|
Punjabi
ਜੋ ਨਾਮ ਨੂੰ ਭੁਲਾਉਂਦਾ ਹੈ, ਉਹ ਕਾਲੇ ਮੂੰਹ ਨਾਲ ਟੁਰ ਜਾਂਦਾ ਹੈ। ਕੂੜਾ ਪ੍ਰਾਣੀ ਸਾਈਂ ਦੇ ਦਰਬਾਰ ਵਿੱਚ ਖੱਜਲ ਖੁਆਰ ਹੁੰਦਾ ਹੈ।
English
Forgetting the Naam, the Name of the Lord, he departs with his face blackened. The false are humiliated in the Court of the Lord. ||11||
ਨਾਮੁ ਵਿਸਾਰਿ ਚਲੈ; ਕੂੜਿਆਰੋ ॥
naam visaar chalai; koorriaaro |
Punjabi
ਕੂੜਾ ਪ੍ਰਾਣੀ ਨਾਮ ਨੂੰ ਭੁਲਾ ਕੇ ਤੁਰ ਜਾਂਦਾ ਹੈ।
English
Forgetting the Naam, the false ones depart.
ਆਵਤ ਜਾਤ; ਪੜੈ ਸਿਰਿ ਛਾਰੋ ॥
aavat jaat; parrai sir chhaaro |
Punjabi
ਆਉਂਦਾ ਤੇ ਜਾਂਦੇ ਹੋਏ ਦੇ ਉਸ ਦੇ ਸਿਰ ਉਤੇ ਖੇਹ ਪੈਂਦੀ ਹੈ।
English
Coming and going, dust falls on their heads.
ਸਾਹੁਰੜੈ ਘਰਿ ਵਾਸੁ. ਨ ਪਾਏ; ਪੇਈਅੜੈ ਸਿਰਿ ਮਾਰਾ ਹੇ ॥੧੨॥
saahurarrai ghar vaas. na paae; peeearrai sir maaraa he |12|
Punjabi
ਜੋ ਏਥੇ ਆਪਣੇ ਪੇਕੇ ਘਰ ਵਿੱਚ, ਦਵੈਤ-ਭਾਵ ਅੰਦਰ ਆਪਣਾ ਸਿਰ ਖਪਾਉਂਦੀ ਹੈ, ਉਹ ਅਗੇ ਆਪਣੇ ਸਹੁਰੇ ਘਰ ਵਿੱਚ ਵਸੇਬਾ ਨਹੀਂ ਪਾਂਦੀ।
English
The soul-bride finds no home in her in-laws' home, the world hereafter; she suffers in agony in this world of her parents' home. ||12||
ਖਾਜੈ ਪੈਝੈ; ਰਲੀ ਕਰੀਜੈ ॥
khaajai paijhai; ralee kareejai |
Punjabi
ਆਦਮੀ ਖਾਂਦਾ, ਪਹਿਨਦਾ ਅਤੇ ਅਨੰਦ ਮਾਣਦਾ ਹੈ,
English
She eats, dresses and plays joyfully,
ਬਿਨੁ ਅਭ ਭਗਤੀ; ਬਾਦਿ ਮਰੀਜੈ ॥
bin abh bhagatee; baad mareejai |
Punjabi
ਪ੍ਰੰਤੂ ਸਾਹਿਬ ਦੀ ਦਿਲੀ-ਸੇਵਾ ਦੇ ਬਾਝੋਂ ਵਿਅਰਥ ਮਰ ਜਾਂਦਾ ਹੈ?
English
but without loving devotional worship of the Lord, she dies uselessly.
ਸਰ ਅਪਸਰ ਕੀ ਸਾਰ. ਨ ਜਾਣੈ; ਜਮੁ ਮਾਰੇ ਕਿਆ ਚਾਰਾ ਹੇ ॥੧੩॥
sar apasar kee saar. na jaanai; jam maare kiaa chaaraa he |13|
Punjabi
ਯਮ ਉਸ ਨੂੰ ਮਾਰਦਾ ਹੇ ਜੋ ਭਲੇ ਤੇ ਬੁਰੇ ਵਿੱਚ ਪਛਾਣ ਨਹੀਂ ਕਰਦਾ। ਇਸ ਤੋਂ ਬਚਾਅ ਦਾ ਕੀ ਹੀਲਾ ਹੋ ਸਕਦਾ ਹੈ?
English
One who does not distinguish between good and evil, is beaten by the Messenger of Death; how can anyone escape this? ||13||
ਪਰਵਿਰਤੀ ਨਰਵਿਰਤਿ ਪਛਾਣੈ ॥
paraviratee naravirat pachhaanai |
Punjabi
ਜੇਕਰ ਬੰਦਾ ਇਹ ਜਾਣ ਲਵੇ ਕਿ ਕੀ ਗ੍ਰਹਿਨ ਕਰਨਾ ਜਾਂ ਤਿਆਗਣਾ ਹੈ,
English
One who realizes what he has to possess, and what he has to abandon,
ਗੁਰ ਕੈ ਸੰਗਿ; ਸਬਦਿ ਘਰੁ ਜਾਣੈ ॥
gur kai sang; sabad ghar jaanai |
Punjabi
ਤਦ ਗੁਰਾਂ ਦੀ ਸੰਗਤ ਕਰਨ ਦੁਆਰਾ ਉਹ ਆਪਣੇ ਹਿਰਦੇ-ਘਰ ਅੰਦਰ ਹੀ ਸਾਹਿਬ ਨੂੰ ਅਨੁਭਵ ਕਰ ਲੈਂਦਾ ਹੈ।
English
associating with the Guru, comes to know the Word of the Shabad, within the home of his own self.
ਕਿਸ ਹੀ ਮੰਦਾ ਆਖਿ. ਨ ਚਲੈ; ਸਚਿ ਖਰਾ ਸਚਿਆਰਾ ਹੇ ॥੧੪॥
kis hee mandaa aakh. na chalai; sach kharaa sachiaaraa he |14|
Punjabi
ਸੱਚੇ ਪੁਰਸ਼ ਨੂੰ ਸੱਚ ਸ੍ਰੇਸ਼ਟ ਲਗਦਾ ਹੈ। ਉਹ ਕਿਸੇ ਨੂੰ ਭੀ, ਬੁਰਾ ਨਹੀਂ ਆਖਦਾ। ਇਹ ਹੈ ਉਸ ਦਾ ਜੀਵਨ-ਮਾਰਗ।
English
Do not call anyone else bad; follow this way of life. Those who are true are judged to be genuine by the True Lord. ||14||
ਸਾਚ ਬਿਨਾ; ਦਰਿ ਸਿਝੈ. ਨ ਕੋਈ ॥
saach binaa; dar sijhai. na koee |
Punjabi
ਸੱਚ ਦੇ ਬਗ਼ੈਰ, ਕੋਈ ਭੀ ਸਾਈਂ ਦੇ ਦਰਬਾਰ ਵਿੱਚ ਕਾਮਯਾਬ ਨਹੀਂ ਹੁੰਦਾ।
English
Without Truth, no one succeeds in the Court of the Lord.
ਸਾਚ ਸਬਦਿ ਪੈਝੈ; ਪਤਿ ਹੋਈ ॥
saach sabad paijhai; pat hoee |
Punjabi
ਸੱਚੇ ਨਾਮ ਦੇ ਰਾਹੀਂ, ਆਦਮੀ ਸੱਚੇ ਦਰਬਾਰ ਅੰਦਰ ਪਹਿਰਾਇਆ ਅਤੇ ਵਡਿਆਇਆ ਜਾਂਦਾ ਹੈ।
English
Through the True Shabad, one is robed in honor.
ਆਪੇ ਬਖਸਿ ਲਏ ਤਿਸੁ ਭਾਵੈ; ਹਉਮੈ ਗਰਬੁ ਨਿਵਾਰਾ ਹੇ ॥੧੫॥
aape bakhas le tis bhaavai; haumai garab nivaaraa he |15|
Punjabi
ਜਿਹੜਾ ਕੋਈ ਭੀ ਆਪਣੇ ਹੰਕਾਰ ਅਤੇ ਸਵੈ-ਹੰਗਤਾ ਨੂੰ ਮੇਟ ਦਿੰਦਾ ਹੈ, ਉਹ ਉਸ ਸੁਆਮੀ ਨੂੰ ਚੰਗਾ ਲਗਦਾ ਹੈ ਅਤੇ ਉਹ ਆਪ ਹੀ ਉਸ ਨੂੰ ਮਾਫ਼ ਕਰ ਦਿੰਦਾ ਹੈ।
English
He forgives those with whom He is pleased; they silence their egotism and pride. ||15||
ਗੁਰ ਕਿਰਪਾ ਤੇ; ਹੁਕਮੁ ਪਛਾਣੈ ॥
gur kirapaa te; hukam pachhaanai |
Punjabi
ਜੋ ਗੁਰਾਂ ਦੀ ਦਇਆ ਦੁਆਰਾ, ਸਾਈਂ ਦੀ ਰਜ਼ਾ ਨੂੰ ਜਾਣਦਾ ਹੈ,
English
One who realizes the Hukam of God's Command, by the Grace of the Guru,
ਜੁਗਹ ਜੁਗੰਤਰ ਕੀ ਬਿਧਿ ਜਾਣੈ ॥
jugah jugantar kee bidh jaanai |
Punjabi
ਉਹ ਸਾਰਿਆਂ ਯੁਗਾਂ ਦੀ ਜੀਵਨ ਰਹੁ-ਰੀਤੀ ਨੂੰ ਅਨੁਭਵ ਕਰ ਲੈਂਦਾ ਹੈ।
English
comes to know the lifestyle of the ages.
ਨਾਨਕ. ਨਾਮੁ ਜਪਹੁ ਤਰੁ ਤਾਰੀ; ਸਚੁ ਤਾਰੇ ਤਾਰਣਹਾਰਾ ਹੇ ॥੧੬॥੧॥੭॥
naanak. naam japahu tar taaree; sach taare taaranahaaraa he |16|1|7|
Punjabi
ਹੇ ਨਾਨਕ! ਤੂੰ ਨਾਮ ਦਾ ਉਚਾਰਨ ਕਰ, ਜੋ ਪਾਰ ਹੋਣ ਲਈ ਇਕ ਬੇੜੀ ਹੈ। ਇਸ ਤਰ੍ਹਾਂ ਬਚਾਉਣਹਾਰ ਸੱਚ ਹਰੀ ਪ੍ਰਾਨੀ ਨੂੰ ਬਚਾ ਲੈਂਦਾ ਹੈ।
English
O Nanak, chant the Naam, and cross over to the other side. The True Lord will carry you across. ||16||1||7||
ਮਾਰੂ ਮਹਲਾ ੧ ॥
maaroo mahalaa 1 |
Punjabi
ਮਾਰੂ ਪਹਿਲੀ ਪਾਤਿਸ਼ਾਹੀ।
English
Maaroo, First Mehl:
ਹਰਿ ਸਾ ਮੀਤੁ ਨਾਹੀ ਮੈ ਕੋਈ ॥
har saa meet naahee mai koee |
Punjabi
ਪ੍ਰਭੂ ਵਰਗਾ ਮੈਡਾਂ ਕੋਈ ਮਿੱਤ੍ਰ ਨਹੀਂ,
English
I have no other friend like the Lord.
ਜਿਨਿ ਤਨੁ ਮਨੁ ਦੀਆ. ਸੁਰਤਿ ਸਮੋਈ ॥
jin tan man deea. surat samoee |
Punjabi
ਜਿਸ ਨੇ ਮੈਨੂੰ ਦੇਹ ਅਤੇ ਜਿੰਦੜੀ ਬਖ਼ਸ਼ੀ ਹੈ ਅਤੇ ਮੇਰੇ ਅੰਦਰ ਸਮਝ ਪਾਈ ਹੈ।
English
He gave me body and mind, and infused consciousness into my being.
ਸਰਬ ਜੀਆ ਪ੍ਰਤਿਪਾਲਿ ਸਮਾਲੇ; ਸੋ ਅੰਤਰਿ ਦਾਨਾ ਬੀਨਾ ਹੇ ॥੧॥
sarab jeea pratipaal samaale; so antar daanaa beenaa he |1|
Punjabi
ਉਹ ਸਮੂਹ ਜੀਵਾਂ ਦੀ ਪਾਲਣਾ-ਪੋਸਣਾ ਅਤੇ ਸੰਭਾਲ ਕਰਦਾ ਹੈ। ਉਹ ਸਿਆਣਾ ਅਤੇ ਸਰਬੱਗ ਸੁਆਮੀ ਸਾਰਿਆਂ ਦੇ ਅੰਦਰ ਵਸਦਾ ਹੈ।
English
He cherishes and cares for all beings; He is deep within, the wise, all-knowing Lord. ||1||
ਗੁਰੁ ਸਰਵਰੁ; ਹਮ ਹੰਸ ਪਿਆਰੇ ॥
gur saravar; ham hans piaare |
Punjabi
ਗੁਰੂ ਜੀ ਅੰਮ੍ਰਿਤ ਦੇ ਸਰੋਵਰ ਹਨ ਅਤੇ ਮੈਂ ਉਨ੍ਹਾਂ ਦਾ ਪਿਆਰਾ ਰਾਜਹੰਸ ਹਾਂ।
English
The Guru is the sacred pool, and I am His beloved swan.
ਸਾਗਰ ਮਹਿ; ਰਤਨ ਲਾਲ ਬਹੁ ਸਾਰੇ ॥
saagar meh; ratan laal bahu saare |
Punjabi
ਗੁਰਦੇਵ ਸਮੁੰਦਰ ਵਿੱਚ ਬਹੁਤ ਸਾਰੇ ਜਵੇਹਰ ਤੇ ਮਾਣਕ ਹਨ।
English
In the ocean, there are so many jewels and rubies.
ਮੋਤੀ ਮਾਣਕ ਹੀਰਾ ਹਰਿ ਜਸੁ; ਗਾਵਤ ਮਨੁ ਤਨੁ ਭੀਨਾ ਹੇ ॥੨॥
motee maanak heeraa har jas; gaavat man tan bheenaa he |2|
Punjabi
ਵਾਹਿਗੁਰੂ ਦੀਆਂ ਸਿਫ਼ਤਾਂ-ਮਣੀਆਂ, ਲਾਲ ਅਤੇ ਰਤਨ ਹਨ। ਉਨ੍ਹਾਂ ਨੂੰ ਗਾਇਨ ਕਰਨ ਦੁਆਰਾ ਮੇਰੀ ਜਿੰਦੜੀ ਤੇ ਦੇਹ ਪ੍ਰਭੂ ਦੀ ਪ੍ਰੀਤ ਨਾਲ ਗੱਚ ਥੀ ਗਏ ਹਨ।
English
The Lord's Praises are pearls, gems and diamonds. Singing His Praises, my mind and body are drenched with His Love. ||2||
ਹਰਿ ਅਗਮ ਅਗਾਹੁ ਅਗਾਧਿ ਨਿਰਾਲਾ ॥
har agam agaahu agaadh niraalaa |
Punjabi
ਮੇਰਾ ਵਾਹਿਗੁਰੂ ਪਹੁੰਚ ਤੋਂ ਪਰੇ, ਸੋਚ ਸਮਝ ਤੋਂ ਉਚੇਰਾ, ਅਥਾਹ ਅਤੇ ਨਿਰਲੇਪ ਹੈ।
English
The Lord is inaccessible, inscrutable, unfathomable and unattached.
ਹਰਿ. ਅੰਤੁ, ਨ ਪਾਈਐ; ਗੁਰ ਗੋਪਾਲਾ ॥
har. ant, na paaeeai; gur gopaalaa |
Punjabi
ਗੁਰੂ-ਪ੍ਰਮੇਸ਼ਰ ਦਾ ਪਾਰਾਵਾਰ ਪਾਇਆ ਨਹੀਂ ਜਾ ਸਕਦਾ।
English
The Lord's limits cannot be found; the Guru is the Lord of the World.
ਸਤਿਗੁਰ ਮਤਿ ਤਾਰੇ ਤਾਰਣਹਾਰਾ; ਮੇਲਿ ਲਏ ਰੰਗਿ ਲੀਨਾ ਹੇ ॥੩॥
satigur mat taare taaranahaaraa; mel le rang leenaa he |3|
Punjabi
ਸੱਚੇ ਗੁਰਾਂ ਦੇ ਉਪਦੇਸ਼ ਰਾਹੀਂ ਤਾਰਨ ਵਾਲਾ ਸੁਆਮੀ ਪਰਾਣੀਆਂ ਦਾ ਪਾਰ ਉਤਾਰਾ ਕਰ ਦਿੰਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਜੋ ਉਸ ਦੇ ਪ੍ਰੇਮ ਅੰਦਰ ਸਮਾਏ ਹੋਏ ਹਨ।
English
Through the Teachings of the True Guru, the Lord carries us across to the other side. He unites in His Union those who are colored by His Love. ||3||
ਸਤਿਗੁਰ ਬਾਝਹੁ. ਮੁਕਤਿ ਕਿਨੇਹੀ ॥
satigur baajhahu. mukat kinehee |
Punjabi
ਸੰਚੇ ਗੁਰਾਂ ਦੇ ਬਿਨਾ ਕਲਿਆਨ ਕਿਸ ਤਰ੍ਹਾਂ ਹੋ ਸਕਦੀ ਹੈ?
English
Without the True Guru, how can anyone be liberated?
ਓਹੁ ਆਦਿ ਜੁਗਾਦੀ. ਰਾਮ ਸਨੇਹੀ ॥
ohu aad jugaadee. raam sanehee |
Punjabi
ਜੋ ਸੁਆਮੀ ਐਨ ਆਰੰਭ ਅਤੇ ਯੁਗਾਂ ਦੇ ਸ਼ੁਰੂ ਤੋਂ ਹੈ, ਗੁਰੂ ਜੀ ਉਸ ਦੇ ਮਿੱਤ੍ਰ ਹਨ।
English
He has been the Friend of the Lord, from the very beginning of time, and all throughout the ages.
ਦਰਗਹ ਮੁਕਤਿ ਕਰੇ ਕਰਿ ਕਿਰਪਾ; ਬਖਸੇ ਅਵਗੁਣ ਕੀਨਾ ਹੇ ॥੪॥
daragah mukat kare kar kirapaa; bakhase avagun keenaa he |4|
Punjabi
ਸਾਈਂ ਦਇਆ ਧਾਰ ਕੇ, ਬੰਦੇ ਨੂੰ ਉਸ ਦੇ ਕੀਤੇ ਹੋਏ ਪਾਪ ਮਾਫ਼ ਕਰ ਦਿੰਦਾ ਹੈ ਅਤੇ ਆਪਣੇ ਦਰਬਾਰ ਅੰਦਰ ਉਸ ਦੀ ਕਲਿਆਨ ਕਰ ਦਿੰਦਾ ਹੈ।
English
By His Grace, He grants liberation in His Court; He forgives them for their sins. ||4||