Ang 1028
ਸਤਿਗੁਰੁ ਦਾਤਾ; ਮੁਕਤਿ ਕਰਾਏ ॥
satigur daataa; mukat karaae |
Punjabi
ਦਾਤਾਰ, ਸਤਿਗੁਰੂ ਦੇ ਰਾਹੀਂ ਬੰਦਾ ਮੋਖਸ਼ ਹੋ ਜਾਂਦਾ ਹੈ,
English
The True Guru, the Giver, grants liberation;
ਸਭਿ ਰੋਗ ਗਵਾਏ; ਅੰਮ੍ਰਿਤ ਰਸੁ ਪਾਏ ॥
sabh rog gavaae; amrit ras paae |
Punjabi
ਸਮੂਹ ਬੀਮਾਰੀਆਂ ਤੋਂ ਖ਼ਲਾਸੀ ਪਾ ਜਾਂਦਾ ਹੈ ਅਤੇ ਉਸ ਨੂੰ ਸੁਰਜੀਤ ਕਰਨ ਵਾਲੇ ਨਾਮ-ਅੰਮ੍ਰਿਤ ਦੀ ਦਾਤ ਮਿਲਦੀ ਹੈ।
English
all diseases are eradicated, and one is blessed with the Ambrosial Nectar.
ਜਮੁ ਜਾਗਾਤਿ ਨਾਹੀ ਕਰੁ ਲਾਗੈ; ਜਿਸੁ ਅਗਨਿ ਬੁਝੀ ਠਰੁ ਸੀਨਾ ਹੇ ॥੫॥
jam jaagaat naahee kar laagai; jis agan bujhee tthar seenaa he |5|
Punjabi
ਮਸੂਲ ਲੈਣ ਵਾਲੀ ਮੌਤ ਉਸ ਕੋਲੋਂ ਕੋਈ ਮਸੂਲ ਨਹੀਂ ਲੈਂਦੀ, ਜਿਸ ਦੀ ਅੰਦਰਲੀ ਅੱਗ ਬੁੱਝ ਗਈ ਹੈ ਅਤੇ ਜਿਸ ਦੀ ਛਾਤੀ ਠੰਡੀ ਹੈ।
English
Death, the tax collector, does not impose any tax on one whose inner fire has been put out, whose heart is cool and tranquil. ||5||
ਕਾਇਆ ਹੰਸ ਪ੍ਰੀਤਿ ਬਹੁ ਧਾਰੀ ॥
kaaeaa hans preet bahu dhaaree |
Punjabi
ਦੇਹ ਨੇ ਆਤਮਾ ਨਾਲ ਬਹੁਤਾ ਪਿਆਰ ਪਾ ਲਿਆ ਹੈ।
English
The body has developed a great love for the soul-swan.
ਓਹੁ ਜੋਗੀ ਪੁਰਖੁ; ਓਹ ਸੁੰਦਰਿ ਨਾਰੀ ॥
ohu jogee purakh; oeh sundar naaree |
Punjabi
ਉਹ ਇੱਕ ਰਮਤਾ ਮਰਦ ਹੈ ਤੇ ਉਹ ਸੋਹਣੀ ਸੁਨੱਖੀ ਤ੍ਰੀਮਤ।
English
He is a Yogi, and she is a beautiful woman.
ਅਹਿਨਿਸਿ ਭੋਗੈ ਚੋਜ ਬਿਨੋਦੀ; ਉਠਿ ਚਲਤੈ. ਮਤਾ, ਨ ਕੀਨਾ ਹੇ ॥੬॥
ahinis bhogai choj binodee; utth chalatai. mataa, na keenaa he |6|
Punjabi
ਦਿਹੁੰ ਤੇ ਰੈਣ, ਉਹ ਉਸ ਨੂੰ ਪਿਆਰ ਅਤੇ ਚੋਜਾਂ ਸਹਿਤ ਮਾਣਦਾ ਹੈ ਅਤੇ ਉਠੱ ਕੇ ਟੁਰਣਾ ਵੇਲੇ, ਉਹ ਉਸ ਨਾਲ ਕੋਈ ਸਲਾਹ ਮਸ਼ਵਰਾ ਨਹੀਂ ਕਰਦਾ।
English
Day and night, he enjoys her with delight, and then he arises and departs without consulting her. ||6||
ਸ੍ਰਿਸਟਿ ਉਪਾਇ ਰਹੇ; ਪ੍ਰਭ ਛਾਜੈ ॥
srisatt upaae rahe; prabh chhaajai |
Punjabi
ਜਗਤ ਨੂੰ ਰੱਚ ਕੇ, ਸੁਆਮੀ ਇਸ ਅੰਦਰ ਵਿਆਪਕ ਹੋ ਰਿਹਾ ਹੈ।
English
Creating the Universe, God remains diffused throughout it.
ਪਉਣ ਪਾਣੀ ਬੈਸੰਤਰੁ ਗਾਜੈ ॥
paun paanee baisantar gaajai |
Punjabi
ਉਹ ਹਵਾ, ਜਲ ਅਤੇ ਅੱਗ ਅੰਦਰ ਗੱਜਦਾ ਹੈ।
English
In the wind, water and fire, He vibrates and resounds.
ਮਨੂਆ ਡੋਲੈ ਦੂਤ ਸੰਗਤਿ ਮਿਲਿ; ਸੋ ਪਾਏ ਜੋ ਕਿਛੁ ਕੀਨਾ ਹੇ ॥੭॥
manooaa ddolai doot sangat mil; so paae jo kichh keenaa he |7|
Punjabi
ਮੰਦ ਵਿਸ਼ਿਆਂ ਨਾਲ ਮਿਲਾਪ ਕਰਨ ਦੁਆਰਾ ਮਨ ਡਿਕਡੋਲੇ ਖਾਂਦਾ ਹੈ ਅਤੇ ਜਿਹੜਾ ਕੁਛ ਉਹ ਕਰਦਾ ਹੈ, ਉਸ ਦਾ ਫਲ ਭੁਗਤਦਾ ਹੈ।
English
The mind wavers, keeping company with evil passions; one obtains the rewards of his own actions. ||7||
ਨਾਮੁ ਵਿਸਾਰਿ; ਦੋਖ ਦੁਖ ਸਹੀਐ ॥
naam visaar; dokh dukh saheeai |
Punjabi
ਨਾਮ ਨੂੰ ਭੁਲਾ ਕੇ, ਬੰਦਾ ਵਿਕਾਰਾਂ ਦਾ ਦੁੱਖ ਸਹਾਰਦਾ ਹੈ।
English
Forgetting the Naam, one suffers the misery of his evil ways.
ਹੁਕਮੁ ਭਇਆ ਚਲਣਾ; ਕਿਉ ਰਹੀਐ ॥
hukam bheaa chalanaa; kiau raheeai |
Punjabi
ਜਦ ਕੂਚ ਕਰਨ ਦਾ ਫ਼ੁਰਮਾਨ ਜਾਰੀ ਹੋ ਜਾਂਦਾ ਹੈ, ਬੰਦਾ ਏਥੇ ਕਿਸ ਤਰ੍ਹਾਂ ਠਹਿਰ ਸਕਦਾ ਹੈ?
English
When the order to depart is issued, how can he remain here?
ਨਰਕ ਕੂਪ ਮਹਿ ਗੋਤੇ ਖਾਵੈ; ਜਿਉ ਜਲ ਤੇ ਬਾਹਰਿ. ਮੀਨਾ ਹੇ ॥੮॥
narak koop meh gote khaavai; jiau jal te baahar. meenaa he |8|
Punjabi
ਉਹ ਨਰਕ ਦੇ ਖੂਹ ਅੰਦਰ ਡੁਬਕੀਆਂ ਖਾਂਦਾ ਹੈ ਅਤੇ ਮੱਛੀ ਦੇ, ਪਾਣੀ ਤੋਂ ਬਾਹਰ ਹੋਣ ਦੀ ਮਾਨੰਦ, ਦੁੱਖ ਉਠਾਉਂਦਾ ਹੈ।
English
He falls into the pit of hell, and suffers like a fish out of water. ||8||
ਚਉਰਾਸੀਹ ਨਰਕ; ਸਾਕਤੁ ਭੋਗਾਈਐ ॥
chauraaseeh narak; saakat bhogaaeeai |
Punjabi
ਮਾਇਆ ਦਾ ਉਪਾਸ਼ਕ ਚੁਰਾਸੀ ਲੱਖ ਕਿਸਮਾਂ ਦੇ ਦੋਜ਼ਕਾਂ ਨੂੰ ਭੋਗਦਾ ਹੈ।
English
The faithless cynic has to endure 8.4 million hellish incarnations.
ਜੈਸਾ ਕੀਚੈ ਤੈਸੋ ਪਾਈਐ ॥
jaisaa keechai taiso paaeeai |
Punjabi
ਜੇਹੋ ਜੇਹਾ ਉਹ ਕਰਦਾ ਹੈ, ਉਹੋ ਜੇਹਾ ਹੀ ਉਹ ਫਲ ਭੁਗਤੇਗਾ।
English
As he acts, so does he suffer.
ਸਤਿਗੁਰ ਬਾਝਹੁ. ਮੁਕਤਿ, ਨ ਹੋਈ; ਕਿਰਤਿ ਬਾਧਾ ਗ੍ਰਸਿ ਦੀਨਾ ਹੇ ॥੯॥
satigur baajhahu. mukat, na hoee; kirat baadhaa gras deenaa he |9|
Punjabi
ਸੱਚੇ ਗੁਰਾਂ ਦੇ ਬਿਨਾ ਕਲਿਆਣ ਨਹੀਂ ਹੁੰਦੀ। ਕਰਮਾਂ ਦਾ ਬੰਨ੍ਹਿਆ ਤੇ ਪਕੜਿਆ ਹੋਇਆ ਬੰਦਾ ਬੇਬਸ ਹੋ ਜਾਂਦਾ ਹੈ।
English
Without the True Guru, there is no liberation. Bound and gagged by his own actions, he is helpless. ||9||
ਖੰਡੇ ਧਾਰ ਗਲੀ ਅਤਿ ਭੀੜੀ ॥
khandde dhaar galee at bheerree |
Punjabi
ਤਲਵਾਰ ਦੇ ਤਿੱਖੇ ਪਾਸੇ ਵਰਗਾ ਨਿਹਾਇਤ ਹੀ ਤੰਗ ਹੈ ਪਰਲੋਕ ਨੂੰ ਜਾਣ ਦਾ ਮਾਰਗ।
English
This path is very narrow, like the sharp edge of a sword.
ਲੇਖਾ ਲੀਜੈ; ਤਿਲ ਜਿਉ ਪੀੜੀ ॥
lekhaa leejai; til jiau peerree |
Punjabi
ਇਨਸਾਨ ਪਾਸੋਂ ਹਿਸਾਬ ਕਿਤਾਬ ਲਿਆ ਜਾਵੇਗਾ ਅਤੇ ਉਹ ਤਿਲ ਦੀ ਤਰ੍ਹਾਂ ਪੀੜ ਦਿੱਤਾ ਜਾਊਗਾ।
English
When his account is read, he shall be crushed like the sesame seed in the mill.
ਮਾਤ ਪਿਤਾ ਕਲਤ੍ਰ ਸੁਤ ਬੇਲੀ ਨਾਹੀ; ਬਿਨੁ ਹਰਿ ਰਸ. ਮੁਕਤਿ, ਨ ਕੀਨਾ ਹੇ ॥੧੦॥
maat pitaa kalatr sut belee naahee; bin har ras. mukat, na keenaa he |10|
Punjabi
ਮਾਂ, ਪਿਉ, ਪਤਨੀ ਅਤੇ ਪ੍ਰਭੂ ਉਸ ਦੇ ਮਿੱਤ੍ਰ ਨਹੀਂ ਹੋਣੇ, ਪ੍ਰਭੂ ਦੀ ਪ੍ਰੀਤ ਦੇ ਬਾਝੋਂ ਬੰਦੇ ਦੀ ਕਲਿਆਣ ਨਹੀਂ ਹੁੰਦੀ।
English
Mother, father, spouse and child - none is anyone's friend in the end. Without the Lord's Love, no one is liberated. ||10||
ਮੀਤ ਸਖੇ; ਕੇਤੇ ਜਗ ਮਾਹੀ ॥
meet sakhe; kete jag maahee |
Punjabi
ਜਗਤ ਅੰਦਰ ਬੰਦੇ ਦੇ ਭਾਵੇਂ ਅਨੇਕਾਂ ਮਿੱਤ੍ਰ ਤੇ ਸਾਥੀ ਹੋਣ,
English
You may have many friends and companions in the world,
ਬਿਨੁ ਗੁਰ ਪਰਮੇਸਰ; ਕੋਈ ਨਾਹੀ ॥
bin gur paramesar; koee naahee |
Punjabi
ਪ੍ਰੰਤੂ ਗੁਰੂ-ਪਾਰਬ੍ਰਹਮ ਦੇ ਬਗ਼ੈਰ ਉਸ ਦਾ ਪਾਰ ਉਤਾਰਾ ਕਰਨ ਵਾਲਾ ਕੋਈ ਭੀ ਨਹੀਂ।
English
but without the Guru, the Transcendent Lord Incarnate, there is no one at all.
ਗੁਰ ਕੀ ਸੇਵਾ ਮੁਕਤਿ ਪਰਾਇਣਿ; ਅਨਦਿਨੁ ਕੀਰਤਨੁ ਕੀਨਾ ਹੇ ॥੧੧॥
gur kee sevaa mukat paraaein; anadin keeratan keenaa he |11|
Punjabi
ਗੁਰਾਂ ਦੀ ਟਹਿਲ ਸੇਵਾ ਕਲਿਆਣ ਦਾ ਵਸੀਲਾ ਹੈ ਅਤੇ ਇਸ ਦੇ ਰਾਹੀਂ, ਰੈਣ ਦਿਹੁੰ, ਬੰਦਾ ਪ੍ਰਭੂ ਦੀ ਮਹਿਮਾ ਗਾਇਨ ਕਰਦਾ ਹੈ।
English
Service to the Guru is the way to liberation. Night and day, sing the Kirtan of the Lord's Praises. ||11||
ਕੂੜੁ ਛੋਡਿ; ਸਾਚੇ ਕਉ ਧਾਵਹੁ ॥
koorr chhodd; saache kau dhaavahu |
Punjabi
ਤੂੰ ਝੂਠ ਨੂੰ ਛੱਡ ਦੇ, ਸੱਚ ਮਗਰ ਟੁਰ,
English
Abandon falsehood, and pursue the Truth,
ਜੋ ਇਛਹੁ; ਸੋਈ ਫਲੁ ਪਾਵਹੁ ॥
jo ichhahu; soee fal paavahu |
Punjabi
ਅਤੇ ਤੂੰ ਉਹੀ ਮੇਵਾ ਪਾ ਲਵੇਗਾਂ ਜਿਹੜਾ ਤੂੰ ਲੋੜਦਾ ਹੈ।
English
and you shall obtain the fruits of your desires.
ਸਾਚ ਵਖਰ ਕੇ ਵਾਪਾਰੀ ਵਿਰਲੇ; ਲੈ ਲਾਹਾ ਸਉਦਾ ਕੀਨਾ ਹੇ ॥੧੨॥
saach vakhar ke vaapaaree virale; lai laahaa saudaa keenaa he |12|
Punjabi
ਸੱਚੇ ਸੌਦੇ ਸੂਤ ਦੇ ਬਹੁਤ ਹੀ ਥੋੜੇ ਵਣਜਾਰੇ ਹਨ। ਜੋ ਸੱਚ ਨੂੰ ਵਣਜਦੇ ਹਨ ਉਹ ਨਫ਼ਾ ਉਠਾਉਂਦੇ ਹਨ।
English
Very few are those who trade in the merchandise of Truth. Those who deal in it, obtain the true profit. ||12||
ਹਰਿ ਹਰਿ ਨਾਮੁ; ਵਖਰੁ ਲੈ ਚਲਹੁ ॥
har har naam; vakhar lai chalahu |
Punjabi
ਤੂੰ ਸੁਆਮੀ ਵਾਹਿਗੁਰੂ ਦੇ ਨਾਮ ਦੀ ਸੁਦਾਗਰੀ ਦਾ ਮਾਲ ਲੈ ਕੇ ਕੂਚ ਕਰ,
English
Depart with the merchandise of the Name of the Lord, Har, Har,
ਦਰਸਨੁ ਪਾਵਹੁ; ਸਹਜਿ ਮਹਲਹੁ ॥
darasan paavahu; sehaj mahalahu |
Punjabi
ਅਤੇ ਤੂੰ ਉਸ ਦੇ ਮੰਦਰ ਵਿੱਚ ਸੁਆਮੀ ਦਾ ਦੀਦਾਰ ਸੁਖੈਨ ਹੀ ਪਾ ਲਵੇਗਾ।
English
and you shall intuitively obtain the Blessed Vision of His Darshan, in the Mansion of His Presence.
ਗੁਰਮੁਖਿ ਖੋਜਿ ਲਹਹਿ ਜਨ ਪੂਰੇ; ਇਉ ਸਮਦਰਸੀ ਚੀਨਾ ਹੇ ॥੧੩॥
guramukh khoj laheh jan poore; iau samadarasee cheenaa he |13|
Punjabi
ਗੁਰਾਂ ਦੀ ਦਇਆ ਦੁਆਰਾ, ਪੂਰਨ ਪੁਰਸ਼ ਆਪਣੇ ਪ੍ਰਭੂ ਨੂੰ ਭਾਲ ਕੇ ਲੱਭ ਲੈਂਦੇ ਹਨ। ਇਸ ਤਰ੍ਹਾਂ ਉਹ ਉਸ ਨੂੰ ਵੇਖ ਲੈਂਦੇ ਹਨ, ਜੋ ਸਾਰਿਆਂ ਨੂੰ ਇਕ ਸਮਾਨ ਵੇਖਦਾ ਹੈ।
English
The Gurmukhs search for Him and find Him; they are the perfect humble beings. In this way, they see Him, who looks upon all alike. ||13||
ਪ੍ਰਭ ਬੇਅੰਤ; ਗੁਰਮਤਿ ਕੋ ਪਾਵਹਿ ॥
prabh beant; guramat ko paaveh |
Punjabi
ਅਨੰਤ ਹੈ ਸੁਆਮੀ। ਗੁਰਾਂ ਦੇ ਉਪਦੇਸ਼ ਦੁਆਰਾ ਬਹੁਤ ਹੀ ਥੋੜੇ ਉਸ ਨੂੰ ਪ੍ਰਾਪਤ ਹੁੰਦੇ ਹਨ।
English
God is endless; following the Guru's Teachings, some find Him.
ਗੁਰ ਕੈ ਸਬਦਿ; ਮਨ ਕਉ ਸਮਝਾਵਹਿ ॥
gur kai sabad; man kau samajhaaveh |
Punjabi
ਗੁਰਾਂ ਦੇ ਦਿੱਤੇ ਹੋਏ ਨਾਮ ਦੇ ਰਾਹੀਂ ਉਹ ਆਪਦੇ ਮਨ ਨੂੰ ਸਿਖਮਤ ਦਿੰਦੇ ਹਨ।
English
Through the Word of the Guru's Shabad, they instruct their minds.
ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਮਾਨਹੁ; ਇਉ ਆਤਮ ਰਾਮੈ ਲੀਨਾ ਹੇ ॥੧੪॥
satigur kee baanee sat sat kar maanahu; iau aatam raamai leenaa he |14|
Punjabi
ਸੱਚੇ ਗੁਰਾਂ ਦੀ ਗੁਰਬਾਣੀ ਨੂੰ ਤੂੰ ਪੂਰਨ ਸੱਚੀ ਸਵੀਕਾਰ ਕਰ। ਇਸ ਤਰ੍ਹਾਂ ਤੂੰ ਸਰਬ-ਵਿਆਪਕ ਰੂਹ ਅੰਦਰ ਸਮਾ ਜਾਵੇਗਾਂ।
English
Accept as True, Perfectly True, the Word of the True Guru's Bani. In this way, you shall merge in the Lord, the Supreme Soul. ||14||
ਨਾਰਦ ਸਾਰਦ ਸੇਵਕ ਤੇਰੇ ॥
naarad saarad sevak tere |
Punjabi
ਨਾਰਦ ਤੇ ਸਰਸਵਤੀ ਤੇਰੇ ਦਾਸ ਹਨ, ਹੇ ਪ੍ਰਭੂ!
English
Naarad and Saraswati are Your servants.
ਤ੍ਰਿਭਵਣਿ ਸੇਵਕ ਵਡਹੁ ਵਡੇਰੇ ॥
tribhavan sevak vaddahu vaddere |
Punjabi
ਤਿੰਨਾਂ ਹੀ ਜਹਾਨਾਂ ਅੰਦਰ ਉਚਿਆਂ ਦੇ ਪਰਮ ਉੱਚੇ ਭੀ ਤੈਂਡੇ ਹੀ ਨੌਕਰ ਹਨ।
English
Your servants are the greatest of the great, throughout the three worlds.
ਸਭ ਤੇਰੀ ਕੁਦਰਤਿ. ਤੂ ਸਿਰਿ ਸਿਰਿ ਦਾਤਾ; ਸਭੁ ਤੇਰੋ ਕਾਰਣੁ ਕੀਨਾ ਹੇ ॥੧੫॥
sabh teree kudarat. too sir sir daataa; sabh tero kaaran keenaa he |15|
Punjabi
ਮੈਂਡੇ ਸੁਆਮੀ, ਸਾਰਿਆਂ ਅੰਦਰ ਤੇਰੀ ਹੀ ਸ਼ਕਤੀ ਹੈ। ਤੂੰ ਸਾਰਿਆਂ ਦਾ ਦਾਤਾਰ ਸੁਆਮੀ ਹੈਂ ਕੇਵਲ ਤੂੰ ਹੀ ਸਾਰਾ ਸੰਸਾਰ ਸਾਜਿਆ ਹੈ।
English
Your creative power permeates all; You are the Great Giver of all. You created the whole creation. ||15||
ਇਕਿ ਦਰਿ ਸੇਵਹਿ; ਦਰਦੁ ਵਞਾਏ ॥
eik dar seveh; darad vayaae |
Punjabi
ਕਈ ਜੋ ਤੇਰੇ ਬੂਹੇ ਤੇ ਤੇਰੀ ਟਹਿਲ ਕਮਾਉਂਦੇ ਹਨ, ਉਨ੍ਹਾਂ ਦੀਆਂ ਤਕਲੀਫ਼ਾਂ ਦੂਰ ਹੋ ਜਾਂਦੀਆਂ ਹਨ।
English
Some serve at Your Door, and their sufferings are dispelled.
ਓਇ ਦਰਗਹ ਪੈਧੇ; ਸਤਿਗੁਰੂ ਛਡਾਏ ॥
oe daragah paidhe; satiguroo chhaddaae |
Punjabi
ਉਹ ਸਾਈਂ ਦੇ ਦਰਬਾਰ ਅੰਦਰ ਸਰੋਪਾ ਪਹਿਰਾਏ ਜਾਂਦੇ ਹਲ ਅਤੇ ਸੱਚੇ ਗੁਰੂ ਜੀ ਉਨ੍ਹਾਂ ਨੂੰ ਬੰਦਖ਼ਲਾਸ ਕਰ ਦਿੰਦੇ ਹਨ।
English
They are robed with honor in the Court of the Lord, and emancipated by the True Guru.
ਹਉਮੈ ਬੰਧਨ. ਸਤਿਗੁਰਿ ਤੋੜੇ; ਚਿਤੁ ਚੰਚਲੁ ਚਲਣਿ. ਨ ਦੀਨਾ ਹੇ ॥੧੬॥
haumai bandhan. satigur torre; chit chanchal chalan. na deenaa he |16|
Punjabi
ਸੱਚੇ ਗੁਰੂ ਜੀ ਹੰਕਾਰ ਦੇ ਜੂੜ ਵੱਢ ਸੁਟਦੇ ਹਨ ਅਤੇ ਚੁਲ-ਬੁਲੇ ਮਨੂਏ ਨੂੰ ਭਟਕਣ ਨਹੀਂ ਦਿੰਦੇ।
English
The True Guru breaks the bonds of egotism, and restrains the fickle consciousness. ||16||
ਸਤਿਗੁਰ ਮਿਲਹੁ; ਚੀਨਹੁ ਬਿਧਿ ਸਾਈ ॥
satigur milahu; cheenahu bidh saaee |
Punjabi
ਤੂੰ ਆਪਣੇ ਸੱਚੇ ਗੁਰਾਂ ਨੂੰ ਮਿਲ ਅਤੇ ਉਸ ਰਸਤੇ ਨੂੰ ਤੱਕ,
English
Meet the True Guru, and search for the way,
ਜਿਤੁ ਪ੍ਰਭੁ ਪਾਵਹੁ; ਗਣਤ. ਨ ਕਾਈ ॥
jit prabh paavahu; ganat. na kaaee |
Punjabi
ਜਿਸ ਦੁਆਰਾ ਤੂੰ ਆਪਣੇ ਸਾਹਿਬ ਨੂੰ ਪਾ ਲਵੇ ਅਤੇ ਤੇਰੇ ਜਿੰਮੇ ਕੋਈ ਹਿਸਾਬ-ਕਿਤਾਬ ਨਾਂ ਰਹੇ।
English
by which you may find God, and not have to answer for your account.
ਹਉਮੈ ਮਾਰਿ. ਕਰਹੁ ਗੁਰ ਸੇਵਾ; ਜਨ ਨਾਨਕ. ਹਰਿ ਰੰਗਿ ਭੀਨਾ ਹੇ ॥੧੭॥੨॥੮॥
haumai maar. karahu gur sevaa; jan naanak. har rang bheenaa he |17|2|8|
Punjabi
ਤੂੰ ਆਪਣੇ ਹੰਕਾਰ ਨੂੰ ਮੇਟ ਦੇ ਅਤੇ ਗੁਰਾਂ ਦੀ ਟਹਿਲ ਸੇਵਾ ਕਮਾ। ਇਸ ਤਰ੍ਹਾਂ ਹੇ ਗੋਲੇ ਨਾਨਕ! ਤੂੰ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਜਾਵੇਗਾਂ।
English
Subdue your egotism, and serve the Guru; O servant Nanak, you shall be drenched with the Lord's Love. ||17||2||8||
ਮਾਰੂ ਮਹਲਾ ੧ ॥
maaroo mahalaa 1 |
Punjabi
ਮਾਰੂ ਪਹਿਲੀ ਪਾਤਿਸ਼ਾਹੀ।
English
Maaroo, First Mehl:
ਅਸੁਰ ਸਘਾਰਣ; ਰਾਮੁ ਹਮਾਰਾ ॥
asur saghaaran; raam hamaaraa |
Punjabi
ਮੇਰਾ ਪ੍ਰਭੂ ਦੈਂਤਾਂ ਨੂੰ ਮਾਰਣ ਵਾਲਾ ਹੈ।
English
My Lord is the Destroyer of demons.
ਘਟਿ ਘਟਿ ਰਮਈਆ; ਰਾਮੁ ਪਿਆਰਾ ॥
ghatt ghatt rameea; raam piaaraa |
Punjabi
ਮੈਡਾਂ ਪ੍ਰੀਤਮ-ਪ੍ਰਭੂ ਸਾਰਿਆਂ ਦਿਲਾਂ ਅੰਦਰ ਸਮਾ ਰਿਹਾ ਹੈ।
English
My Beloved Lord is pervading each and every heart.
ਨਾਲੇ ਅਲਖੁ. ਨ ਲਖੀਐ ਮੂਲੇ; ਗੁਰਮੁਖਿ ਲਿਖੁ ਵੀਚਾਰਾ ਹੇ ॥੧॥
naale alakh. na lakheeai moole; guramukh likh veechaaraa he |1|
Punjabi
ਭਾਵੇਂ ਸਦੀਗ ਹੀ ਸਾਡੇ ਨਾਲ ਹੈ, ਅਦ੍ਰਿਸ਼ਟ ਪ੍ਰਭੂ ਉੱਕਾ ਹੀ ਦੇਖਿਆ ਨਹੀਂ ਜਾ ਸਕਦਾ। ਮੁਖੀ ਗੁਰਦੇਵ ਜੀ ਦੀ ਲਿਖਤ ਨੂੰ ਸੋਚਣ ਸਮਝਣ ਦੁਆਰਾ ਉਹ ਜਾਣਿਆ ਜਾਂਦਾ ਹੈ।
English
The unseen Lord is always with us, but He is not seen at all. The Gurmukh contemplates the record. ||1||
ਗੁਰਮੁਖਿ ਸਾਧੂ ਸਰਣਿ ਤੁਮਾਰੀ ॥
guramukh saadhoo saran tumaaree |
Punjabi
ਕੇਵਲ ਉਹ ਤੈਡਾਂ ਪਵਿੱਤ੍ਰ ਸੰਤ ਹੈ, ਹੇ ਸੁਆਮੀ! ਜੋ ਤੇਰੀ ਓਟ ਲੈਂਦਾ ਹੈ।
English
The Holy Gurmukh seeks Your Sanctuary.