Ekam
Guru Granth Sahib

Ang 1029

Ang 1029 · Line 1

ਕਰਿ ਕਿਰਪਾ ਪ੍ਰਭਿ; ਪਾਰਿ ਉਤਾਰੀ ॥

kar kirapaa prabh; paar utaaree |

Punjabi

ਆਪਣੀ ਰਹਿਮਤ ਧਾਰ ਕੇ ਸਾਹਿਬ ਉਸ ਨੂੰ ਤਾਰ ਦਿੰਦਾ ਹੈ।

Bhai Manmohan Singh (Shabad OS, CC BY-SA)

English

God grants His Grace, and carries him across to the other side.

Dr. Sant Singh Khalsa (Shabad OS, CC BY-SA)
Ang 1029 · Line 2

ਅਗਨਿ ਪਾਣੀ ਸਾਗਰੁ ਅਤਿ ਗਹਰਾ; ਗੁਰੁ ਸਤਿਗੁਰੁ ਪਾਰਿ ਉਤਾਰਾ ਹੇ ॥੨॥

agan paanee saagar at gaharaa; gur satigur paar utaaraa he |2|

Punjabi

ਪਰਮ ਡੂੰਘੇ, ਅੱਗ ਵਰਗੇ, ਪਾਣੀ ਨਾਲ ਭਰੇ ਸਮੁੰਦਰ ਤੋਂ ਵੱਡੇ ਸੱਚੇ ਗੁਰੂ ਜੀ ਪਾਰ ਕਰ ਦਿੰਦੇ ਹਨ।

Bhai Manmohan Singh (Shabad OS, CC BY-SA)

English

The ocean is very deep, filled with fiery water; the Guru, the True Guru, carries us across to the other side. ||2||

Dr. Sant Singh Khalsa (Shabad OS, CC BY-SA)
Ang 1029 · Line 3

ਮਨਮੁਖ ਅੰਧੁਲੇ; ਸੋਝੀ ਨਾਹੀ ॥

manamukh andhule; sojhee naahee |

Punjabi

ਅੰਨ੍ਹੇ ਅਧਰਮੀ ਨੂੰ ਕੋਈ ਸਮਝ ਨਹੀਂ।

Bhai Manmohan Singh (Shabad OS, CC BY-SA)

English

The blind, self-willed manmukh does not understand.

Dr. Sant Singh Khalsa (Shabad OS, CC BY-SA)
Ang 1029 · Line 4

ਆਵਹਿ ਜਾਹਿ; ਮਰਹਿ ਮਰਿ ਜਾਹੀ ॥

aaveh jaeh; mareh mar jaahee |

Punjabi

ਉਹ ਆਉਂਦਾ, ਜਾਂਦਾ ਤੇ ਬਾਰੰਬਾਰ ਮਰਦਾ ਤੇ ਜਾਂਦਾ ਹੈ।

Bhai Manmohan Singh (Shabad OS, CC BY-SA)

English

He comes and goes in reincarnation, dying, and dying again.

Dr. Sant Singh Khalsa (Shabad OS, CC BY-SA)
Ang 1029 · Line 5

ਪੂਰਬਿ ਲਿਖਿਆ ਲੇਖੁ. ਨ ਮਿਟਈ; ਜਮ ਦਰਿ ਅੰਧੁ ਖੁਆਰਾ ਹੇ ॥੩॥

poorab likhiaa lekh. na mittee; jam dar andh khuaaraa he |3|

Punjabi

ਮੁੱਢ ਦੀ ਲਿਖੀ ਹੋਈ ਲਿਖਤਾਕਾਰ ਮੇਟੀ ਨਹੀਂ ਜਾ ਸਕਦੀ ਤੇ ਅੰਨ੍ਹਾਂ ਇਨਸਾਨ ਮੌਤ ਦੇ ਬੂਹੇ ਤੇ ਅਵਾਜ਼ਾਰ ਹੁੰਦਾ ਹੈ।

Bhai Manmohan Singh (Shabad OS, CC BY-SA)

English

The primal inscription of destiny cannot be erased. The spiritually blind suffer terribly at Death's door. ||3||

Dr. Sant Singh Khalsa (Shabad OS, CC BY-SA)
Ang 1029 · Line 6

ਇਕਿ ਆਵਹਿ ਜਾਵਹਿ; ਘਰਿ ਵਾਸੁ. ਨ ਪਾਵਹਿ ॥

eik aaveh jaaveh; ghar vaas. na paaveh |

Punjabi

ਕਈ ਐਸੇ ਹਨ ਜੋ ਆਉਂਦੇ ਤੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਗ੍ਰਹਿ ਅੰਦਰ ਵਸੇਬਾ ਨਹੀਂ ਮਿਲਦਾ।

Bhai Manmohan Singh (Shabad OS, CC BY-SA)

English

Some come and go, and do not find a home in their own heart.

Dr. Sant Singh Khalsa (Shabad OS, CC BY-SA)
Ang 1029 · Line 7

ਕਿਰਤ ਕੇ ਬਾਧੇ; ਪਾਪ ਕਮਾਵਹਿ ॥

kirat ke baadhe; paap kamaaveh |

Punjabi

ਪੂਰਬਲੇ ਕਰਮਾਂ ਨਾਲ ਬੱਝੋਂ ਹੋਏ ਉਹ ਗੁਨਾਹ ਕਰਦੇ ਹਨ।

Bhai Manmohan Singh (Shabad OS, CC BY-SA)

English

Bound by their past actions, they commit sins.

Dr. Sant Singh Khalsa (Shabad OS, CC BY-SA)
Ang 1029 · Line 8

ਅੰਧੁਲੇ ਸੋਝੀ ਬੂਝ. ਨ ਕਾਈ; ਲੋਭੁ ਬੁਰਾ ਅਹੰਕਾਰਾ ਹੇ ॥੪॥

andhule sojhee boojh. na kaaee; lobh buraa ahankaaraa he |4|

Punjabi

ਅੰਨ੍ਹੇ ਮਨੁੱਸ਼ਾਂ ਨੂੰ ਕੋਈ ਗਿਆਤ ਜਾਂ ਸਮਝ ਨਹੀਂ। ਉਨ੍ਹਾਂ ਨੂੰ ਲਾਲਚ ਅਤੇ ਹੰਕਾਰ ਨੇ ਭ੍ਰਿਸ਼ਟ ਕਰ ਛੱਡਿਆ ਹੈ।

Bhai Manmohan Singh (Shabad OS, CC BY-SA)

English

The blind ones have no understanding, no wisdom; they are trapped and ruined by greed and egotism. ||4||

Dr. Sant Singh Khalsa (Shabad OS, CC BY-SA)
Ang 1029 · Line 9

ਪਿਰ ਬਿਨੁ; ਕਿਆ ਤਿਸੁ ਧਨ ਸੀਗਾਰਾ ॥

pir bin; kiaa tis dhan seegaaraa |

Punjabi

ਆਪਣੇ ਕੰਤ ਦੇ ਬਾਝੌਂ ਉਸ ਪਤਨੀ ਦਾ ਹਾਰ ਸ਼ਿੰਗਾਰ ਕਿਹੜੇ ਕੰਮ ਹੈ;

Bhai Manmohan Singh (Shabad OS, CC BY-SA)

English

Without her Husband Lord, what good are the soul-bride's decorations?

Dr. Sant Singh Khalsa (Shabad OS, CC BY-SA)
Ang 1029 · Line 10

ਪਰ ਪਿਰ ਰਾਤੀ; ਖਸਮੁ ਵਿਸਾਰਾ ॥

par pir raatee; khasam visaaraa |

Punjabi

ਜੋ ਆਪਣੇ ਪਤੀ ਨੂੰ ਛੱਡ ਕੇ, ਹੋਰਸ ਦੇ ਖਾਵੰਦ ਦੇ ਪਿਆਰ ਨਾਲ ਰੰਗੀ ਹੋਈ ਹੈ।

Bhai Manmohan Singh (Shabad OS, CC BY-SA)

English

She has forgotten her Lord and Master, and is infatuated with another's husband.

Dr. Sant Singh Khalsa (Shabad OS, CC BY-SA)
Ang 1029 · Line 11

ਜਿਉ ਬੇਸੁਆ ਪੂਤ. ਬਾਪੁ, ਕੋ ਕਹੀਐ; ਤਿਉ ਫੋਕਟ ਕਾਰ ਵਿਕਾਰਾ ਹੇ ॥੫॥

jiau besuaa poot. baap, ko kaheeai; tiau fokatt kaar vikaaraa he |5|

Punjabi

ਜਿਸ ਤਰ੍ਹਾਂ ਕੋਈ ਨਹੀਂ ਜਾਣਦਾ ਕਿ ਕੰਜਰੀ ਦੇ ਪੁਤ੍ਰ ਦਾ ਪਿਓ ਕੌਣ ਹੈ, ਇਸੇ ਤਰ੍ਹਾਂ ਹੀ ਨਿਸਫਲ ਅਤੇ ਵਿਅਰਥ ਹਨ ਨਿਗੁਰੇ ਪ੍ਰਾਨੀ ਦੇ ਕਰਮ।

Bhai Manmohan Singh (Shabad OS, CC BY-SA)

English

Just as no one knows who is the father of the prostitute's son, such are the worthless, useless deeds that are done. ||5||

Dr. Sant Singh Khalsa (Shabad OS, CC BY-SA)
Ang 1029 · Line 12

ਪ੍ਰੇਤ ਪਿੰਜਰ ਮਹਿ; ਦੂਖ ਘਨੇਰੇ ॥

pret pinjar meh; dookh ghanere |

Punjabi

ਮਨ-ਭੂਤ ਦੇ, ਦੇਹ ਪਿੰਜਰੇ ਅੰਦਰ, ਬਹੁਤੇ ਦੁਖ ਹਨ।

Bhai Manmohan Singh (Shabad OS, CC BY-SA)

English

The ghost, in the body-cage, suffers all sorts of afflictions.

Dr. Sant Singh Khalsa (Shabad OS, CC BY-SA)
Ang 1029 · Line 13

ਨਰਕਿ ਪਚਹਿ; ਅਗਿਆਨ ਅੰਧੇਰੇ ॥

narak pacheh; agiaan andhere |

Punjabi

ਆਤਮਕ ਬੇਸਮਝੀ ਦੇ ਅਨ੍ਹੇਰੀ ਦੇ ਰਾਹੀਂ ਪ੍ਰਾਣੀ ਦੋਜ਼ਕ ਅੰਦਰ ਅੰਦਰ ਗਲਦੇ ਸੜਦੇ ਹਲ।

Bhai Manmohan Singh (Shabad OS, CC BY-SA)

English

Those who are blind to spiritual wisdom, putrefy in hell.

Dr. Sant Singh Khalsa (Shabad OS, CC BY-SA)
Ang 1029 · Line 14

ਧਰਮ ਰਾਇ ਕੀ ਬਾਕੀ ਲੀਜੈ; ਜਿਨਿ ਹਰਿ ਕਾ ਨਾਮੁ ਵਿਸਾਰਾ ਹੇ ॥੬॥

dharam raae kee baakee leejai; jin har kaa naam visaaraa he |6|

Punjabi

ਜੋ ਕੋਈ ਭੀ ਪ੍ਰਭੂ ਦੇ ਨਾਮ ਨੂੰ ਭੁਲਾਉਂਦਾ ਹੈ; ਉਸ ਨੂੰ ਆਪਣੇ ਕਰਮਾਂ ਦਾ ਬਕਾਇਆ (ਹਿਸਾਬ) ਧਰਮਰਾਜੇ ਨੂੰ ਦੇਣਾ ਪੈਂਦਾ ਹੈ।

Bhai Manmohan Singh (Shabad OS, CC BY-SA)

English

The Righteous Judge of Dharma collects the balance due on the account, of those who forget the Name of the Lord. ||6||

Dr. Sant Singh Khalsa (Shabad OS, CC BY-SA)
Ang 1029 · Line 15

ਸੂਰਜੁ ਤਪੈ; ਅਗਨਿ ਬਿਖੁ ਝਾਲਾ ॥

sooraj tapai; agan bikh jhaalaa |

Punjabi

ਉਸ ਦੇ ਅੰਦਰ ਸਾੜ ਸੁੱਟਣ ਵਾਲਾ, ਖਾਹਿਸ਼ ਦਾ ਸੂਰਜ ਜ਼ਹਿਰੀਲੀਆਂ ਲਾਟਾਂ ਸਹਿਤ ਤਪਦਾ ਹੈ।

Bhai Manmohan Singh (Shabad OS, CC BY-SA)

English

The scorching sun blazes with flames of poison.

Dr. Sant Singh Khalsa (Shabad OS, CC BY-SA)
Ang 1029 · Line 16

ਅਪਤੁ ਪਸੂ; ਮਨਮੁਖੁ ਬੇਤਾਲਾ ॥

apat pasoo; manamukh betaalaa |

Punjabi

ਉਹ ਆਪ ਹੁਦਰਾ ਪ੍ਰਾਣੀ, ਬੇਇੱਜ਼ਤ ਡੰਗਰ ਅਤੇ ਭੂਤਨਾ ਹੈ।

Bhai Manmohan Singh (Shabad OS, CC BY-SA)

English

The self-willed manmukh is dishonored, a beast, a demon.

Dr. Sant Singh Khalsa (Shabad OS, CC BY-SA)
Ang 1029 · Line 17

ਆਸਾ ਮਨਸਾ ਕੂੜੁ ਕਮਾਵਹਿ; ਰੋਗੁ ਬੁਰਾ ਬੁਰਿਆਰਾ ਹੇ ॥੭॥

aasaa manasaa koorr kamaaveh; rog buraa buriaaraa he |7|

Punjabi

ਉਮੈਦ ਅਤੇ ਖ਼ਾਹਿਸ਼ ਅੰਦਰ ਗ੍ਰਸਿਆ ਹੋਇਆ ਉਹ ਝੂਠ ਦੀ ਕਿਰਤ ਕਰਦਾ ਹੈ ਤੇ ਬਦੀ ਦੀ ਬੁਰੀ ਬੀਮਾਰ ਦਾ ਦੁਖੀ ਕੀਤਾ ਹੋਇਆ ਹੈ।

Bhai Manmohan Singh (Shabad OS, CC BY-SA)

English

Trapped by hope and desire, he practices falsehood, and is afflicted by the terrible disease of corruption. ||7||

Dr. Sant Singh Khalsa (Shabad OS, CC BY-SA)
Ang 1029 · Line 18

ਮਸਤਕਿ ਭਾਰੁ; ਕਲਰ ਸਿਰਿ ਭਾਰਾ ॥

masatak bhaar; kalar sir bhaaraa |

Punjabi

ਉਹ ਆਪਣੇ ਮੱਥੇ ਅਤੇ ਸਿਰ ਉਤੇ ਪਾਪਾਂ ਦੇ ਸ਼ੋਰੇ ਦਾ ਬੋਝਲ ਬੋਝ ਚੁੱਕੀ ਫਿਰਦਾ ਹੈ।

Bhai Manmohan Singh (Shabad OS, CC BY-SA)

English

He carries the heavy load of sins on his forehead and head.

Dr. Sant Singh Khalsa (Shabad OS, CC BY-SA)
Ang 1029 · Line 19

ਕਿਉ ਕਰਿ. ਭਵਜਲੁ ਲੰਘਸਿ ਪਾਰਾ ॥

kiau kar. bhavajal langhas paaraa |

Punjabi

ਉਹ ਕਿਸ ਤਰ੍ਹਾਂ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉੱਤਰ ਸਕਦਾ ਹੈ?

Bhai Manmohan Singh (Shabad OS, CC BY-SA)

English

How can he cross the terrifying world-ocean?

Dr. Sant Singh Khalsa (Shabad OS, CC BY-SA)
Ang 1029 · Line 20

ਸਤਿਗੁਰੁ ਬੋਹਿਥੁ. ਆਦਿ ਜੁਗਾਦੀ; ਰਾਮ ਨਾਮਿ ਨਿਸਤਾਰਾ ਹੇ ॥੮॥

satigur bohith. aad jugaadee; raam naam nisataaraa he |8|

Punjabi

ਮੁੱਢ ਕਦੀਮਾਂ ਤੋਂ ਸੱਚੇ ਗੁਰੂ ਜੀ ਜਹਾਜ਼ ਹਨ ਜੋ ਸੁਆਮੀ ਦੇ ਨਾਮ ਦੇ ਰਾਹੀਂ ਇਨਸਾਨ ਦਾ ਪਾਰ ਉਤਾਰਾ ਕਰ ਦਿੰਦੇ ਹਨ।

Bhai Manmohan Singh (Shabad OS, CC BY-SA)

English

From the very beginning of time, and throughout the ages, the True Guru has been the boat; through the Lord's Name, He carries us across. ||8||

Dr. Sant Singh Khalsa (Shabad OS, CC BY-SA)
Ang 1029 · Line 21

ਪੁਤ੍ਰ ਕਲਤ੍ਰ ਜਗਿ; ਹੇਤੁ ਪਿਆਰਾ ॥

putr kalatr jag; het piaaraa |

Punjabi

ਮਨੁਖ ਨੂੰ ਸੰਸਾਰ ਵਿੰਚ ਬੇਟਿਆਂ ਤੇ ਵਹੁਟੀ ਦੀ ਪ੍ਰੀਤ ਮਿੱਠੜੀ ਲਗਦੀ ਹੈ।

Bhai Manmohan Singh (Shabad OS, CC BY-SA)

English

The love of one's children and spouse is so sweet in this world.

Dr. Sant Singh Khalsa (Shabad OS, CC BY-SA)
Ang 1029 · Line 22

ਮਾਇਆ ਮੋਹੁ; ਪਸਰਿਆ ਪਾਸਾਰਾ ॥

maaeaa mohu; pasariaa paasaaraa |

Punjabi

ਸਾਰਾ ਸੰਸਾਰ ਮੋਹਨੀ ਦੀ ਮਮਤਾ ਦਾ ਹੀ ਖਿਲਾਰਾ ਹੈ।

Bhai Manmohan Singh (Shabad OS, CC BY-SA)

English

The expansive expanse of the Universe is attachment to Maya.

Dr. Sant Singh Khalsa (Shabad OS, CC BY-SA)
Ang 1029 · Line 23

ਜਮ ਕੇ ਫਾਹੇ. ਸਤਿਗੁਰਿ ਤੋੜੇ; ਗੁਰਮੁਖਿ ਤਤੁ ਬੀਚਾਰਾ ਹੇ ॥੯॥

jam ke faahe. satigur torre; guramukh tat beechaaraa he |9|

Punjabi

ਜੇਕਰ ਬ੍ਰਹਮ-ਬੇਤਾ ਪ੍ਰਾਣੀ ਅਸਲੀਅਤ ਦੀ ਵੀਚਾਰ ਕਰੇ, ਤਾਂ ਸੱਚੇ ਗੁਰੂ ਜੀ ਉਸ ਦੀ ਮੌਤ ਦੀ ਫਾਂਸੀ ਨੂੰ ਕੱਟ ਦਿੰਦੇ ਹਨ।

Bhai Manmohan Singh (Shabad OS, CC BY-SA)

English

The True Guru snaps the noose of Death, for that Gurmukh who contemplates the essence of reality. ||9||

Dr. Sant Singh Khalsa (Shabad OS, CC BY-SA)
Ang 1029 · Line 24

ਕੂੜਿ ਮੁਠੀ; ਚਾਲੈ ਬਹੁ ਰਾਹੀ ॥

koorr mutthee; chaalai bahu raahee |

Punjabi

ਜਦੋਂ ਕੋਈ ਝੂਠ ਦੀ ਠੱਗੀ ਹੋਈ, ਘਣੇਰਿਆਂ ਰਸਤਿਆਂ ਅੰਦਰ ਟੁਰਦੀ ਹੈ,

Bhai Manmohan Singh (Shabad OS, CC BY-SA)

English

Cheated by falsehood, the self-willed manmukh walks along many paths;

Dr. Sant Singh Khalsa (Shabad OS, CC BY-SA)
Ang 1029 · Line 25

ਮਨਮੁਖੁ ਦਾਝੈ; ਪੜਿ ਪੜਿ ਭਾਹੀ ॥

manamukh daajhai; parr parr bhaahee |

Punjabi

ਐਹੋ ਜਹੀ ਆਪ ਹੁਦਰੀ ਇਸਤ੍ਰੀ ਭਾਵੇਂ ਬਹੁਤੀ ਪੜ੍ਹੀ ਲਿਖੀ ਹੋਵੇ, ਅੱਗ ਵਿੱਚ ਸੜਦੀ ਹੈ।

Bhai Manmohan Singh (Shabad OS, CC BY-SA)

English

he may be highly educated, but he burns in the fire.

Dr. Sant Singh Khalsa (Shabad OS, CC BY-SA)
Ang 1029 · Line 26

ਅੰਮ੍ਰਿਤ ਨਾਮੁ ਗੁਰੂ ਵਡ ਦਾਣਾ; ਨਾਮੁ ਜਪਹੁ ਸੁਖ ਸਾਰਾ ਹੇ ॥੧੦॥

amrit naam guroo vadd daanaa; naam japahu sukh saaraa he |10|

Punjabi

ਗੁਰੂ ਜੀ ਨਾਮ-ਅੰਮ੍ਰਿਤ ਦੇ ਵੱਡੇ ਦਾਤਾਰ ਹਨ। ਲਾਮ ਦਾ ਉਚਾਰਨ ਕਰਨ ਦੁਆਰਾ ਸ੍ਰੇਸ਼ਟ ਖ਼ੁਸ਼ੀ ਪ੍ਰਾਪਤ ਹੁੰਦੀ ਹੈ।

Bhai Manmohan Singh (Shabad OS, CC BY-SA)

English

The Guru is the Great Giver of the Ambrosial Naam, the Name of the Lord. Chanting the Naam, sublime peace is obtained. ||10||

Dr. Sant Singh Khalsa (Shabad OS, CC BY-SA)
Ang 1029 · Line 27

ਸਤਿਗੁਰੁ ਤੁਠਾ; ਸਚੁ ਦ੍ਰਿੜਾਏ ॥

satigur tutthaa; sach drirraae |

Punjabi

ਮਿਹਰਬਾਨ ਹੋ ਸੱਚੇ ਗੁਰਦੇਵ ਜੀ ਬੰਦੇ ਦੇ ਅੰਦਰ ਸੰਚਾ ਨਾਮ ਪੱਕਾ ਕਰ ਦਿੰਦੇ ਹਨ,

Bhai Manmohan Singh (Shabad OS, CC BY-SA)

English

The True Guru, in His Mercy, implants Truth within.

Dr. Sant Singh Khalsa (Shabad OS, CC BY-SA)
Ang 1029 · Line 28

ਸਭਿ ਦੁਖ ਮੇਟੇ; ਮਾਰਗਿ ਪਾਏ ॥

sabh dukh mette; maarag paae |

Punjabi

ਉਸ ਦੇ ਸਾਰੇ ਦੁਖੜੇ ਮੇਟ ਦਿੰਦੇ ਹਨ ਅਤੇ ਉਸ ਨੂੰ ਠੀਕ ਰਸਤੇ ਪਾ ਦਿੰਦੇ ਹਨ।

Bhai Manmohan Singh (Shabad OS, CC BY-SA)

English

All suffering is eradicated, and one is placed on the Path.

Dr. Sant Singh Khalsa (Shabad OS, CC BY-SA)
Ang 1029 · Line 29

ਕੰਡਾ ਪਾਇ. ਨ ਗਡਈ ਮੂਲੇ; ਜਿਸੁ ਸਤਿਗੁਰੁ ਰਾਖਣਹਾਰਾ ਹੇ ॥੧੧॥

kanddaa paae. na gaddee moole; jis satigur raakhanahaaraa he |11|

Punjabi

ਇੱਕ ਕੰਡਾ ਤਕ ਭੀ ਉਸ ਦੇ ਪੈਰ ਵਿੱਚ ਕਦਾਚਿਤ ਨਹੀਂ ਲਗਦਾ ਜਿਸ ਦੇ ਰੱਖਿਅਕ ਸੱਚੇ ਗੁਰੂ ਜੀ ਹਨ।

Bhai Manmohan Singh (Shabad OS, CC BY-SA)

English

Not even a thorn ever pierces the foot of one who has the True Guru as his Protector. ||11||

Dr. Sant Singh Khalsa (Shabad OS, CC BY-SA)
Ang 1029 · Line 30

ਖੇਹੂ ਖੇਹ ਰਲੈ; ਤਨੁ ਛੀਜੈ ॥

khehoo kheh ralai; tan chheejai |

Punjabi

ਜਦ ਦੇਹ ਨਾਸ ਹੋ ਜਾਂਦੀ ਹੈ, ਮਿੱਟੀ ਮਿੱਟੀ ਵਿੱਚ ਮਿਲ ਜਾਂਦੀ ਹੈ।

Bhai Manmohan Singh (Shabad OS, CC BY-SA)

English

Dust mixes with dust, when the body wastes away.

Dr. Sant Singh Khalsa (Shabad OS, CC BY-SA)
Ang 1029 · Line 31

ਮਨਮੁਖੁ ਪਾਥਰੁ ਸੈਲੁ; ਨ ਭੀਜੈ ॥

manamukh paathar sail; na bheejai |

Punjabi

ਆਪ ਹੁਦਰਾ ਪੱਥਰ ਦੀ ਸਲੇਟ ਦੀ ਮਾਨੰਦ ਹੈ ਜੋ ਪਾਣੀ ਨਾਲ ਨਹੀਂ ਭਿਜਦੀ।

Bhai Manmohan Singh (Shabad OS, CC BY-SA)

English

The self-willed manmukh is like a stone slab, which is impervious to water.

Dr. Sant Singh Khalsa (Shabad OS, CC BY-SA)
Ang 1029 · Line 32

ਕਰਣ ਪਲਾਵ ਕਰੇ ਬਹੁਤੇਰੇ; ਨਰਕਿ ਸੁਰਗਿ ਅਵਤਾਰਾ ਹੇ ॥੧੨॥

karan palaav kare bahutere; narak surag avataaraa he |12|

Punjabi

ਉਹ ਬਥੇਰੇ ਰੋਂਦੇ ਪਿੱਟਣੇ ਕਰਦਾ ਹੈ ਅਤੇ ਕਦੇ ਦੋਜਕ ਵਿੱਚ ਪ੍ਰਵੇਸ਼ ਕਰਦਾ ਹੈ ਤੇ ਕਦੇ ਬਹਿਸ਼ਤ ਵਿੱਚ।

Bhai Manmohan Singh (Shabad OS, CC BY-SA)

English

He cries out and weeps and wails; he is reincarnated into heaven and then hell. ||12||

Dr. Sant Singh Khalsa (Shabad OS, CC BY-SA)
Ang 1029 · Line 33

ਮਾਇਆ ਬਿਖੁ; ਭੁਇਅੰਗਮ ਨਾਲੇ ॥

maaeaa bikh; bhueiangam naale |

Punjabi

ਪ੍ਰਾਨੀ, ਧਨ-ਦੌਲਤ ਦੀ ਜ਼ਹਿਰੀਲੀ ਸੱਪਣੀ ਦੇ ਸੰਗ ਵਸਦੇ ਹਨ।

Bhai Manmohan Singh (Shabad OS, CC BY-SA)

English

They live with the poisonous snake of Maya.

Dr. Sant Singh Khalsa (Shabad OS, CC BY-SA)
Ang 1029 · Line 34

ਇਨਿ ਦੁਬਿਧਾ; ਘਰ ਬਹੁਤੇ ਗਾਲੇ ॥

ein dubidhaa; ghar bahute gaale |

Punjabi

ਇਸ ਦਵੈਤ-ਭਾਵ ਨੇ ਘਣੇਰੇ ਗ੍ਰਹਿ ਬਰਬਾਦ ਕਰ ਛੱਡੇ ਹਨ।

Bhai Manmohan Singh (Shabad OS, CC BY-SA)

English

This duality has ruined so many homes.

Dr. Sant Singh Khalsa (Shabad OS, CC BY-SA)
Ang 1029 · Line 35

ਸਤਿਗੁਰ ਬਾਝਹੁ. ਪ੍ਰੀਤਿ, ਨ ਉਪਜੈ; ਭਗਤਿ ਰਤੇ ਪਤੀਆਰਾ ਹੇ ॥੧੩॥

satigur baajhahu. preet, na upajai; bhagat rate pateeaaraa he |13|

Punjabi

ਸੱਚੇ ਗੁਰਾਂ ਦੇ ਬਿਨਾ ਪ੍ਰਭੂ ਦਾ ਪ੍ਰੇਮ ਉਤਪੰਨ ਨਹੀਂ ਹੁੰਦਾ। ਹਰੀ ਦੇ ਪ੍ਰੇਮ ਨਾਲ ਰੰਗੀਜਣ ਦੁਆਰਾ ਆਤਮਾ ਰੱਜ ਜਾਂਦੀ ਹੈ।

Bhai Manmohan Singh (Shabad OS, CC BY-SA)

English

Without the True Guru, love does not well up. Imbued with devotional worship, the soul is satisfied. ||13||

Dr. Sant Singh Khalsa (Shabad OS, CC BY-SA)
Ang 1029 · Line 36

ਸਾਕਤ; ਮਾਇਆ ਕਉ ਬਹੁ ਧਾਵਹਿ ॥

saakat; maaeaa kau bahu dhaaveh |

Punjabi

ਮਾਇਆ ਦੇ ਪੁਜਾਰੀ ਧਨ-ਦੌਲਤ ਮਗਰ ਬਹੁਤ ਨਸਦੇ ਹਨ।

Bhai Manmohan Singh (Shabad OS, CC BY-SA)

English

The faithless cynics chase after Maya.

Dr. Sant Singh Khalsa (Shabad OS, CC BY-SA)
Ang 1029 · Line 37

ਨਾਮੁ ਵਿਸਾਰਿ; ਕਹਾ ਸੁਖੁ ਪਾਵਹਿ ॥

naam visaar; kahaa sukh paaveh |

Punjabi

ਨਾਮ ਨੂੰ ਭੁਲਾ ਕੇ ਉਹ ਆਰਾਮ ਕਿਸ ਤਰ੍ਹਾਂ ਪਾ ਸਕਦੇ ਹਨ?

Bhai Manmohan Singh (Shabad OS, CC BY-SA)

English

Forgetting the Naam, how can they find peace?

Dr. Sant Singh Khalsa (Shabad OS, CC BY-SA)
Ang 1029 · Line 38

ਤ੍ਰਿਹੁ ਗੁਣ ਅੰਤਰਿ ਖਪਹਿ ਖਪਾਵਹਿ; ਨਾਹੀ ਪਾਰਿ ਉਤਾਰਾ ਹੇ ॥੧੪॥

trihu gun antar khapeh khapaaveh; naahee paar utaaraa he |14|

Punjabi

ਤਿੰਨਾਂ ਅਵਸਥਾਵਾਂ ਵਿੱਚ ਉਹ ਤਬਾਹ ਹੋ ਜਾਂਦੇ ਹਨ ਅਤੇ ਮੋਖ਼ਸ਼ ਨੂੰ ਪ੍ਰਾਪਤ ਨਹੀਂ ਹੁੰਦੇ।

Bhai Manmohan Singh (Shabad OS, CC BY-SA)

English

In the three qualities, they are destroyed; they cannot cross over to the other side. ||14||

Dr. Sant Singh Khalsa (Shabad OS, CC BY-SA)
Ang 1029 · Line 39

ਕੂਕਰ ਸੂਕਰ ਕਹੀਅਹਿ ਕੂੜਿਆਰਾ ॥

kookar sookar kaheeeh koorriaaraa |

Punjabi

ਝੂਠਾ ਆਦਮੀ ਕੁੱਤਾ ਅਤੇ ਸੂਰ ਆਖਿਆ ਜਾਂਦਾ ਹੈ।

Bhai Manmohan Singh (Shabad OS, CC BY-SA)

English

The false are called pigs and dogs.

Dr. Sant Singh Khalsa (Shabad OS, CC BY-SA)
Ang 1029 · Line 40

ਭਉਕਿ ਮਰਹਿ; ਭਉ ਭਉ ਭਉਹਾਰਾ ॥

bhauk mareh; bhau bhau bhauhaaraa |

Punjabi

ਭੈ-ਭੀਤ ਹੋਇਆ ਹੋਇਆ ਉਹ ਭੌਂਕਦਾ, ਭੌਂਕਦਾ, ਭੌਂਕ ਕੇ ਮਰ ਜਾਂਦਾ ਹੈ।

Bhai Manmohan Singh (Shabad OS, CC BY-SA)

English

They bark themselves to death; they bark and bark and howl in fear.

Dr. Sant Singh Khalsa (Shabad OS, CC BY-SA)
Ang 1029 · Line 41

ਮਨਿ ਤਨਿ ਝੂਠੇ. ਕੂੜੁ ਕਮਾਵਹਿ; ਦੁਰਮਤਿ ਦਰਗਹ ਹਾਰਾ ਹੇ ॥੧੫॥

man tan jhootthe. koorr kamaaveh; duramat daragah haaraa he |15|

Punjabi

ਚਿੱਤ ਤੇ ਦੇਹ ਕਰਕੇ ਕੂੜਾ, ਉਹ ਝੂਠ ਦੀ ਕਿਰਤ ਕਰਦਾ ਹੈ ਤੇ ਖੋਟੀ ਬੁੱਧੀ ਦੇ ਕਾਰਣ ਪ੍ਰਭੂ ਦੀ ਦਰਗਾਹ ਵਿੱਚ ਹਾਰ ਜਾਂਦਾ ਹੈ।

Bhai Manmohan Singh (Shabad OS, CC BY-SA)

English

False in mind and body, they practice falsehood; through their evil-mindedness, they lose out in the Court of the Lord. ||15||

Dr. Sant Singh Khalsa (Shabad OS, CC BY-SA)
Ang 1029 · Line 42

ਸਤਿਗੁਰੁ ਮਿਲੈ; ਤ ਮਨੂਆ ਟੇਕੈ ॥

satigur milai; ta manooaa ttekai |

Punjabi

ਜੇਕਰ ਸੱਚੇ ਗੁਰੂ ਜੀ ਮਿਲ ਪੈਣ ਤਦ ਇਹ ਮਨ ਨੂੰ ਅਸਥਿਰ ਕਰ ਦਿੰਦੇ ਹਨ।

Bhai Manmohan Singh (Shabad OS, CC BY-SA)

English

Meeting the True Guru, the mind is stabilized.

Dr. Sant Singh Khalsa (Shabad OS, CC BY-SA)
Ang 1029 · Line 43

ਰਾਮ ਨਾਮੁ ਦੇ; ਸਰਣਿ ਪਰੇਕੈ ॥

raam naam de; saran parekai |

Punjabi

ਜੋ ਗੁਰਾਂ ਦੀ ਪਨਾਹ ਲੈਂਦਾ ਹੈ; ਉਸ ਨੂੰ ਗੁਰੂ ਜੀ ਪ੍ਰਭੂ ਦਾ ਨਾਮ ਪ੍ਰਦਾਨ ਕਰਦੇ ਹਨ।

Bhai Manmohan Singh (Shabad OS, CC BY-SA)

English

One who seeks His Sanctuary is blessed with the Lord's Name.

Dr. Sant Singh Khalsa (Shabad OS, CC BY-SA)
Ang 1029 · Line 44

ਹਰਿ ਧਨੁ ਨਾਮੁ ਅਮੋਲਕੁ ਦੇਵੈ; ਹਰਿ ਜਸੁ ਦਰਗਹ ਪਿਆਰਾ ਹੇ ॥੧੬॥

har dhan naam amolak devai; har jas daragah piaaraa he |16|

Punjabi

ਗੁਰੂ ਜੀ ਸੁਆਮੀ ਦੇ ਅਣਮੁੱਲੇ ਨਾਮ ਦੀ ਦੌਲਤ ਦਿੰਦੇ ਹਨ। ਜੋ ਕੋਈ ਭੀ ਪ੍ਰਭੂ ਦੀ ਕੀਰਤੀ ਗਾਇਨ ਕਰਦਾ ਹੈ; ਉਹ ਉਸ ਦੇ ਦਰਬਾਰ ਅੰਦਰ ਮਨਮੋਹਨਾ ਭਾਸਦਾ ਹੈ।

Bhai Manmohan Singh (Shabad OS, CC BY-SA)

English

They are given the priceless wealth of the Lord's Name; singing His Praises, they are His beloveds in His court. ||16||

Dr. Sant Singh Khalsa (Shabad OS, CC BY-SA)