Ekam
Guru Granth Sahib

Ang 1036

Ang 1036 · Line 1

ਵਰਨ ਭੇਖ ਨਹੀ ਬ੍ਰਹਮਣ ਖਤ੍ਰੀ ॥

varan bhekh nahee brahaman khatree |

Punjabi

ਕੋਈ ਜਾਤ ਜਾਂ ਧਾਰਮਕ ਲਿਬਾਸ ਜਾਂ ਬ੍ਰਹਮ ਜਾਂ ਖਤ੍ਰੀ ਨਹੀਂ ਸੀ।

Bhai Manmohan Singh (Shabad OS, CC BY-SA)

English

There were no castes or social classes, no religious robes, no Brahmin or Kh'shaatriya.

Dr. Sant Singh Khalsa (Shabad OS, CC BY-SA)
Ang 1036 · Line 2

ਦੇਉ ਨ ਦੇਹੁਰਾ ਗਊ ਗਾਇਤ੍ਰੀ ॥

deo na dehuraa gaoo gaaeitree |

Punjabi

ਨਾਂ ਕੋਈ ਦੇਵਤਾਂ ਸੀ, ਨਾਂ ਮੰਦਿਰ, ਨਾਂ ਗਾਂ, ਨਾਂ ਹੀ ਹਿੰਦੂਆਂ ਦਾ ਮੂਲ ਮੰਤਰ ਗਾਇਤਰੀ।

Bhai Manmohan Singh (Shabad OS, CC BY-SA)

English

There were no demi-gods or temples, no cows or Gaayatri prayer.

Dr. Sant Singh Khalsa (Shabad OS, CC BY-SA)
Ang 1036 · Line 3

ਹੋਮ ਜਗ ਨਹੀ ਤੀਰਥਿ ਨਾਵਣੁ; ਨਾ ਕੋ ਪੂਜਾ ਲਾਇਦਾ ॥੧੦॥

hom jag nahee teerath naavan; naa ko poojaa laaeidaa |10|

Punjabi

ਨਾਂ ਕੋਈ ਹਵਨ ਹੁੰਦਾ ਸੀ, ਨਾਂ ਪੁੰਨਾਰਥੀ ਸਦਾਵਰਤ, ਨਾਂ ਧਰਮ ਅਸਥਾਨਾਂ ਉਤੇ ਇਸ਼ਨਾਨ ਤੇ ਨਾਂ ਹੀ ਕੋਈ ਉਪਾਸ਼ਨਾ ਕਰਦਾ ਸੀ।

Bhai Manmohan Singh (Shabad OS, CC BY-SA)

English

There were no burnt offerings, no ceremonial feasts, no cleansing rituals at sacred shrines of pilgrimage; no one worshipped in adoration. ||10||

Dr. Sant Singh Khalsa (Shabad OS, CC BY-SA)
Ang 1036 · Line 4

ਨਾ ਕੋ ਮੁਲਾ; ਨਾ ਕੋ ਕਾਜੀ ॥

naa ko mulaa; naa ko kaajee |

Punjabi

ਕੋਈ ਮੁਸਲਿਮ ਆਲਮ ਜਾਂ ਮੁਨਸਿਫ ਨਹੀਂ ਸੀ।

Bhai Manmohan Singh (Shabad OS, CC BY-SA)

English

There was no Mullah, there was no Qazi.

Dr. Sant Singh Khalsa (Shabad OS, CC BY-SA)
Ang 1036 · Line 5

ਨਾ ਕੋ ਸੇਖੁ ਮਸਾਇਕੁ ਹਾਜੀ ॥

naa ko sekh masaaeik haajee |

Punjabi

ਨਾਂ ਮੁਸਲਮਾਨ ਉਪਦੇਸ਼ਕ ਹੁੰਦਾ ਸੀ, ਨਾਂ ਮੁਸ਼ਕਤੀ ਨਾਂ ਹੀ ਮੱਕੇ ਦਾ ਯਾਤਰੀ।

Bhai Manmohan Singh (Shabad OS, CC BY-SA)

English

There was no Shaykh, or pilgrims to Mecca.

Dr. Sant Singh Khalsa (Shabad OS, CC BY-SA)
Ang 1036 · Line 6

ਰਈਅਤਿ ਰਾਉ ਨ ਹਉਮੈ ਦੁਨੀਆ; ਨਾ ਕੋ ਕਹਣੁ ਕਹਾਇਦਾ ॥੧੧॥

reeat raau na haumai duneea; naa ko kehan kahaaeidaa |11|

Punjabi

ਕੋਈ ਪਰਜਾ, ਪਾਤਿਸ਼ਾਹ ਅਤੇ ਸੰਸਾਰੀ ਹੰਕਾਰ ਨਹੀਂ ਸੀ, ਨਾਂ ਹੀ ਕੋਈ ਆਪਣਾ ਵੱਡਾ ਨਾਉਂ ਧਰਾਉਂਦਾ ਸੀ।

Bhai Manmohan Singh (Shabad OS, CC BY-SA)

English

There was no king or subjects, and no worldly egotism; no one spoke of himself. ||11||

Dr. Sant Singh Khalsa (Shabad OS, CC BY-SA)
Ang 1036 · Line 7

ਭਾਉ ਨ ਭਗਤੀ; ਨਾ ਸਿਵ ਸਕਤੀ ॥

bhaau na bhagatee; naa siv sakatee |

Punjabi

ਕੋਈ ਪ੍ਰੀਤ ਜਾਂ ਸ਼ਰਧਾ ਨਹੀਂ ਸੀ, ਨਾਂ ਹੀ ਨਰ ਜਾਂ ਮਾਦਾ ਸੀ।

Bhai Manmohan Singh (Shabad OS, CC BY-SA)

English

There was no love or devotion, no Shiva or Shakti - no energy or matter.

Dr. Sant Singh Khalsa (Shabad OS, CC BY-SA)
Ang 1036 · Line 8

ਸਾਜਨੁ ਮੀਤੁ ਬਿੰਦੁ ਨਹੀ ਰਕਤੀ ॥

saajan meet bind nahee rakatee |

Punjabi

ਨਾਂ ਕੋਈ ਦੋਸਤ, ਯਾਰ, ਬੀਜ ਤੇ ਲਹੂ ਨਹੀਂ ਸੀ।

Bhai Manmohan Singh (Shabad OS, CC BY-SA)

English

There were no friends or companions, no semen or blood.

Dr. Sant Singh Khalsa (Shabad OS, CC BY-SA)
Ang 1036 · Line 9

ਆਪੇ ਸਾਹੁ ਆਪੇ ਵਣਜਾਰਾ; ਸਾਚੇ ਏਹੋ ਭਾਇਦਾ ॥੧੨॥

aape saahu aape vanajaaraa; saache eho bhaaeidaa |12|

Punjabi

ਸਾਹਿਬ ਆਪ ਹੀ ਸ਼ਾਹੂਕਾਰ ਸੀ ਅਤੇ ਆਪ ਹੀ ਸੌਦਾਗਰ, ਇਹੋ ਜਿਹੀ ਹੀ ਸੀ ਰਜਾ ਸੱਚੇ ਸੁਆਮੀ ਦੀ।

Bhai Manmohan Singh (Shabad OS, CC BY-SA)

English

He Himself is the banker, and He Himself is the merchant. Such is the Pleasure of the Will of the True Lord. ||12||

Dr. Sant Singh Khalsa (Shabad OS, CC BY-SA)
Ang 1036 · Line 10

ਬੇਦ ਕਤੇਬ ਨ ਸਿੰਮ੍ਰਿਤਿ ਸਾਸਤ ॥

bed kateb na sinmrit saasat |

Punjabi

ਨਾਂ ਕੋਈ ਵੇਦ, ਨਾਂ ਮੁਸਲਮਾਨੀ, ਇਸਾਈ, ਮੁਸਾਈ ਗ੍ਰੰਥ ਨਾਂ ਸਿਮ੍ਰਤੀਆਂ ਅਤੇ ਨਾਂ ਹੀ ਸ਼ਾਸ਼ਤਰ ਹੁੰਦੇ ਸਨ।

Bhai Manmohan Singh (Shabad OS, CC BY-SA)

English

There were no Vedas, Korans or Bibles, no Simritees or Shaastras.

Dr. Sant Singh Khalsa (Shabad OS, CC BY-SA)
Ang 1036 · Line 11

ਪਾਠ ਪੁਰਾਣ ਉਦੈ ਨਹੀ ਆਸਤ ॥

paatth puraan udai nahee aasat |

Punjabi

ਨਾਂ ਕੋਈ ਪੁਰਾਨਾਂ ਦਾ ਪੜ੍ਹਨਾ ਹੁੰਦਾ ਸੀ। ਨਾਂ ਸੂਰਜ ਦਾ ਚੜ੍ਹਨਾ ਅਤੇ ਨਾਂ ਹੀ ਸੂਰਜ ਦਾ ਛਿਪਣਾ।

Bhai Manmohan Singh (Shabad OS, CC BY-SA)

English

There was no recitation of the Puraanas, no sunrise or sunset.

Dr. Sant Singh Khalsa (Shabad OS, CC BY-SA)
Ang 1036 · Line 12

ਕਹਤਾ ਬਕਤਾ ਆਪਿ ਅਗੋਚਰੁ; ਆਪੇ ਅਲਖੁ ਲਖਾਇਦਾ ॥੧੩॥

kahataa bakataa aap agochar; aape alakh lakhaaeidaa |13|

Punjabi

ਅਗਾਧ ਸੁਆਮੀ ਆਪੇ ਬੋਲਣਹਾਰ, ਅਤੇ ਪ੍ਰਚਾਰਕ ਸੀ ਅਦ੍ਰਿਸ਼ਟ ਸਾਹਿਬ ਖੁਦ ਸਾਰਾ ਕੁਝ ਵੇਖਦਾ ਸੀ।

Bhai Manmohan Singh (Shabad OS, CC BY-SA)

English

The Unfathomable Lord Himself was the speaker and the preacher; the unseen Lord Himself saw everything. ||13||

Dr. Sant Singh Khalsa (Shabad OS, CC BY-SA)
Ang 1036 · Line 13

ਜਾ ਤਿਸੁ ਭਾਣਾ; ਤਾ ਜਗਤੁ ਉਪਾਇਆ ॥

jaa tis bhaanaa; taa jagat upaaeaa |

Punjabi

ਜਦ ਉਸ ਨੂੰ ਐਕੁਰ ਚੰਗਾ ਲੱਗਾ, ਤਦ ਉਸ ਨੇ ਸੰਸਾਰ ਨੂੰ ਰਚਿਆ,

Bhai Manmohan Singh (Shabad OS, CC BY-SA)

English

When He so willed, He created the world.

Dr. Sant Singh Khalsa (Shabad OS, CC BY-SA)
Ang 1036 · Line 14

ਬਾਝੁ ਕਲਾ; ਆਡਾਣੁ ਰਹਾਇਆ ॥

baajh kalaa; aaddaan rahaaeaa |

Punjabi

ਅਤੇ ਬਿਨਾਂ ਆਸਰੇ ਦੇ ਅਸਮਾਨ ਟਿਕਾ ਦਿੱਤਾ।

Bhai Manmohan Singh (Shabad OS, CC BY-SA)

English

Without any supporting power, He sustained the universe.

Dr. Sant Singh Khalsa (Shabad OS, CC BY-SA)
Ang 1036 · Line 15

ਬ੍ਰਹਮਾ ਬਿਸਨੁ ਮਹੇਸੁ ਉਪਾਏ; ਮਾਇਆ ਮੋਹੁ ਵਧਾਇਦਾ ॥੧੪॥

brahamaa bisan mahes upaae; maaeaa mohu vadhaaeidaa |14|

Punjabi

ਉਸ ਨੇ ਬ੍ਰਹਮਾਂ, ਵਿਸ਼ਨੂੰ ਅਤੇ ਸ਼ਿਵਜੀ ਪੈਦਾ ਕੀਤੇ ਅਤੇ ਮੋਹਨੀ ਮਾਇਆ ਦਾ ਪਿਆਰ ਘਨੇਰਾ ਖਿਲਾਰ ਦਿੱਤਾ।

Bhai Manmohan Singh (Shabad OS, CC BY-SA)

English

He created Brahma, Vishnu and Shiva; He fostered enticement and attachment to Maya. ||14||

Dr. Sant Singh Khalsa (Shabad OS, CC BY-SA)
Ang 1036 · Line 16

ਵਿਰਲੇ ਕਉ; ਗੁਰਿ ਸਬਦੁ ਸੁਣਾਇਆ ॥

virale kau; gur sabad sunaaeaa |

Punjabi

ਕਿਸੇ ਟਾਂਵੇਂ ਟੱਲੇ ਪੁਰਸ਼ ਨੂੰ ਹੀ ਗੁਰੂ ਜੀ ਸੁਆਮੀ ਦਾ ਨਾਮ ਸਰਵਣ ਕਰਾਉਂਦੇ ਹਨ।

Bhai Manmohan Singh (Shabad OS, CC BY-SA)

English

How rare is that person who listens to the Word of the Guru's Shabad.

Dr. Sant Singh Khalsa (Shabad OS, CC BY-SA)
Ang 1036 · Line 17

ਕਰਿ ਕਰਿ ਦੇਖੈ; ਹੁਕਮੁ ਸਬਾਇਆ ॥

kar kar dekhai; hukam sabaaeaa |

Punjabi

ਆਪਣੀ ਰਜਾ ਦੁਆਰਾ, ਰੱਬ ਨੇ ਰਚਨਾ ਰਚੀ ਹੈ ਅਤੇ ਇਸ ਸਾਰੀ ਨੂੰ ਵੇਖ ਰਿਹਾ ਹੈ।

Bhai Manmohan Singh (Shabad OS, CC BY-SA)

English

He created the creation, and watches over it; the Hukam of His Command is over all.

Dr. Sant Singh Khalsa (Shabad OS, CC BY-SA)
Ang 1036 · Line 18

ਖੰਡ ਬ੍ਰਹਮੰਡ ਪਾਤਾਲ ਅਰੰਭੇ; ਗੁਪਤਹੁ ਪਰਗਟੀ ਆਇਦਾ ॥੧੫॥

khandd brahamandd paataal aranbhe; gupatahu paragattee aaeidaa |15|

Punjabi

ਉਸ ਨੈ ਮਹਾਂਵੀਰ, ਸੂਰਜ ਮੰਡਲ ਅਤੇ ਪਤਾਲਾਂ ਦੀ ਨੀਂਹ ਰੱਖੀ ਅਤੇ ਨਿਰਗੁਣ ਸਰੂਪ ਤੋਂ ਉਹ ਪ੍ਰਗਟ ਹੋ ਗਿਆ।

Bhai Manmohan Singh (Shabad OS, CC BY-SA)

English

He formed the planets, solar systems and nether regions, and brought what was hidden to manifestation. ||15||

Dr. Sant Singh Khalsa (Shabad OS, CC BY-SA)
Ang 1036 · Line 19

ਤਾ ਕਾ ਅੰਤੁ; ਨ ਜਾਣੈ ਕੋਈ ॥

taa kaa ant; na jaanai koee |

Punjabi

ਉਸ ਦੇ ਓੜਕ ਨੂੰ ਕੋਈ ਨਹੀਂ ਜਾਣਦਾ।

Bhai Manmohan Singh (Shabad OS, CC BY-SA)

English

No one knows His limits.

Dr. Sant Singh Khalsa (Shabad OS, CC BY-SA)
Ang 1036 · Line 20

ਪੂਰੇ ਗੁਰ ਤੇ; ਸੋਝੀ ਹੋਈ ॥

poore gur te; sojhee hoee |

Punjabi

ਪੂਰਨ ਗੁਰਾਂ ਦੇ ਰਾਹੀਂ ਮੈਨੂੰ ਸਮਝ ਪ੍ਰਾਪਤ ਹੋਈ ਹੈ।

Bhai Manmohan Singh (Shabad OS, CC BY-SA)

English

This understanding comes from the Perfect Guru.

Dr. Sant Singh Khalsa (Shabad OS, CC BY-SA)
Ang 1036 · Line 21

ਨਾਨਕ ਸਾਚਿ ਰਤੇ ਬਿਸਮਾਦੀ; ਬਿਸਮ ਭਏ ਗੁਣ ਗਾਇਦਾ ॥੧੬॥੩॥੧੫॥

naanak saach rate bisamaadee; bisam bhe gun gaaeidaa |16|3|15|

Punjabi

ਨਾਨਕ ਅਦਭੁਤ ਹਨ ਉਹ ਜੋ ਸੁਆਮੀ ਦੇ ਸੱਚ ਨਾਲ ਰੰਗੀਜੇ ਹਨ ਅਤੇ ਉਸ ਦਾ ਜੱਸ ਗਾਇਨ ਕਰਨ ਦੁਆਰਾ ਉਹ ਪ੍ਰਸੰਨ ਥੀ ਵੰਝਦੇ ਹਨ।

Bhai Manmohan Singh (Shabad OS, CC BY-SA)

English

O Nanak, those who are attuned to the Truth are wonderstruck; singing His Glorious Praises, they are filled with wonder. ||16||3||15||

Dr. Sant Singh Khalsa (Shabad OS, CC BY-SA)
Ang 1036 · Line 22

ਮਾਰੂ ਮਹਲਾ ੧ ॥

maaroo mahalaa 1 |

Punjabi

ਮਾਰੂ ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Maaroo, First Mehl:

Dr. Sant Singh Khalsa (Shabad OS, CC BY-SA)
Ang 1036 · Line 23

ਆਪੇ ਆਪੁ ਉਪਾਇ ਨਿਰਾਲਾ ॥

aape aap upaae niraalaa |

Punjabi

ਸੰਸਾਰ ਨੂੰ ਖ਼ੁਦ-ਬ-ਖ਼ੁਦ ਰੱਚ ਕੇ ਸੁਆਮੀ ਆਪ ਨਿਰਲੇਪ ਰਹਿੰਦਾ ਹੈ।

Bhai Manmohan Singh (Shabad OS, CC BY-SA)

English

He Himself created the creation, remaining unattached.

Dr. Sant Singh Khalsa (Shabad OS, CC BY-SA)
Ang 1036 · Line 24

ਸਾਚਾ ਥਾਨੁ ਕੀਓ ਦਇਆਲਾ ॥

saachaa thaan keeo deaalaa |

Punjabi

ਮਿਹਰਬਾਨ ਮਾਲਕ ਨੇ ਆਪਣਾ ਸੱਚਾ ਟਿਕਾਣਾ ਸਥਾਪਨ ਕੀਤਾ।

Bhai Manmohan Singh (Shabad OS, CC BY-SA)

English

The Merciful Lord has established His True Home.

Dr. Sant Singh Khalsa (Shabad OS, CC BY-SA)
Ang 1036 · Line 25

ਪਉਣ ਪਾਣੀ ਅਗਨੀ ਕਾ ਬੰਧਨੁ; ਕਾਇਆ ਕੋਟੁ ਰਚਾਇਦਾ ॥੧॥

paun paanee aganee kaa bandhan; kaaeaa kott rachaaeidaa |1|

Punjabi

ਹਵਾ, ਜਲ ਅਤੇ ਅੱਗ ਨੂੰ ਇਕੱਠੇ ਬੰਨ੍ਹ ਕੇ, ਉਸ ਨੇ ਦੇਹ ਕਿਲ੍ਹੇ ਨੂੰ ਰਚਿਆ ਹੈ।

Bhai Manmohan Singh (Shabad OS, CC BY-SA)

English

Binding together air, water and fire, He created the fortress of the body. ||1||

Dr. Sant Singh Khalsa (Shabad OS, CC BY-SA)
Ang 1036 · Line 26

ਨਉ ਘਰ ਥਾਪੇ; ਥਾਪਣਹਾਰੈ ॥

nau ghar thaape; thaapanahaarai |

Punjabi

ਇਸ ਨੂੰ ਸਿਰਜਣਹਾਰ ਨੇ ਨੌ ਦਰਵਾਜ਼ੇ ਲਾਏ ਹਨ।

Bhai Manmohan Singh (Shabad OS, CC BY-SA)

English

The Creator established the nine gates.

Dr. Sant Singh Khalsa (Shabad OS, CC BY-SA)
Ang 1036 · Line 27

ਦਸਵੈ ਵਾਸਾ; ਅਲਖ ਅਪਾਰੈ ॥

dasavai vaasaa; alakh apaarai |

Punjabi

ਦਸਮ ਦੁਆਰ ਦੇ ਅੰਦਰ ਅਦ੍ਰਿਸ਼ਟ ਅਤੇ ਅਨੰਤ ਪ੍ਰਭੂ ਦਾ ਨਿਵਾਸ ਅਸਥਾਨ ਹੈ।

Bhai Manmohan Singh (Shabad OS, CC BY-SA)

English

In the Tenth Gate, is the dwelling of the infinite, unseen Lord.

Dr. Sant Singh Khalsa (Shabad OS, CC BY-SA)
Ang 1036 · Line 28

ਸਾਇਰ ਸਪਤ ਭਰੇ ਜਲਿ ਨਿਰਮਲਿ; ਗੁਰਮੁਖਿ. ਮੈਲੁ, ਨ ਲਾਇਦਾ ॥੨॥

saaeir sapat bhare jal niramal; guramukh. mail, na laaeidaa |2|

Punjabi

ਪ੍ਰਭੂ ਨੂੰ ਜਾਨਣ ਵਾਲੇ ਦੇ ਸੱਤੇ ਸਮੁੰਦਰ, ਵਾਹਿਗੁਰੂ ਦੇ ਨਾਮ ਦੇ ਪਵਿੱਤ੍ਰ ਪਾਣੀ ਨਾਲ ਪਰੀਪੂਰਨ ਹਨ, ਅਤੇ ਉਨ੍ਹਾਂ ਨੂੰ ਕੋਈ ਮਲੀਣਤਾ ਨਹੀਂ ਚਿਮੜਦੀ।

Bhai Manmohan Singh (Shabad OS, CC BY-SA)

English

The seven seas are overflowing with the Ambrosial Water; the Gurmukhs are not stained with filth. ||2||

Dr. Sant Singh Khalsa (Shabad OS, CC BY-SA)
Ang 1036 · Line 29

ਰਵਿ ਸਸਿ ਦੀਪਕ ਜੋਤਿ ਸਬਾਈ ॥

rav sas deepak jot sabaaee |

Punjabi

ਸੂਰਜ ਅਤੇ ਚੰਦ ਦੇ ਦੀਵੀਆਂ ਅੰਦਰ ਸਮੂਹ ਪ੍ਰਕਾਸ਼ ਤੈਡਾਂ ਹੀ ਹੈ, ਹੇ ਪ੍ਰਭੂ।

Bhai Manmohan Singh (Shabad OS, CC BY-SA)

English

The lamps of the sun and the moon fill all with light.

Dr. Sant Singh Khalsa (Shabad OS, CC BY-SA)
Ang 1036 · Line 30

ਆਪੇ ਕਰਿ ਵੇਖੈ ਵਡਿਆਈ ॥

aape kar vekhai vaddiaaee |

Punjabi

ਉਨ੍ਹਾਂ ਨੂੰ ਰੱਚ ਕੇ ਤੂੰ ਆਪਣੀ ਨਿੱਜ ਦੀ ਪ੍ਰਭਤਾ ਨੂੰ ਤੱਕਦਾ ਹੈਂ।

Bhai Manmohan Singh (Shabad OS, CC BY-SA)

English

Creating them, He beholds His own glorious greatness.

Dr. Sant Singh Khalsa (Shabad OS, CC BY-SA)
Ang 1036 · Line 31

ਜੋਤਿ ਸਰੂਪ ਸਦਾ ਸੁਖਦਾਤਾ; ਸਚੇ ਸੋਭਾ ਪਾਇਦਾ ॥੩॥

jot saroop sadaa sukhadaataa; sache sobhaa paaeidaa |3|

Punjabi

ਆਰਾਮ-ਬਖਸ਼ਣਹਾਰ ਸੁਆਮੀ ਸਦੀਵ ਹੀ ਪ੍ਰਕਾਸ਼ ਦਾ ਪੰਜ ਹੈ ਅਤੇ ਉਸ ਸੱਚੇ ਸਾਈਂ ਨਾਲ ਮਿਲ ਕੇ ਇਨਸਾਨ ਪ੍ਰਭਤਾ ਪਾਉਂਦਾ ਹੈ।

Bhai Manmohan Singh (Shabad OS, CC BY-SA)

English

The Giver of peace is forever the embodiment of Light; from the True Lord, glory is obtained. ||3||

Dr. Sant Singh Khalsa (Shabad OS, CC BY-SA)
Ang 1036 · Line 32

ਗੜ ਮਹਿ; ਹਾਟ ਪਟਣ ਵਾਪਾਰਾ ॥

garr meh; haatt pattan vaapaaraa |

Punjabi

ਦੇਹ ਦੇ ਕਿਲ੍ਹੇ ਅੰਦਰ ਸ਼ਹਿਰ ਅਤੇ ਦੁਕਾਨਾਂ ਹਨ ਅਤੇ ਓਥੇ ਵਣਜ ਵਾਪਾਰ ਹੁੰਦਾ ਹੈ।

Bhai Manmohan Singh (Shabad OS, CC BY-SA)

English

Within the fortress are the stores and markets; the business is transacted there.

Dr. Sant Singh Khalsa (Shabad OS, CC BY-SA)
Ang 1036 · Line 33

ਪੂਰੈ ਤੋਲਿ; ਤੋਲੈ ਵਣਜਾਰਾ ॥

poorai tol; tolai vanajaaraa |

Punjabi

ਮੇਰਾ ਵਾਹਿਗੁਰੂ, ਸਦਾਗਰ, ਖਰੇ ਵੱਟਿਆ ਨਾਲ ਆਪਣੀ ਵਾਸਤੂ ਨੂੰ ਹਾੜਦਾ ਹੈ।

Bhai Manmohan Singh (Shabad OS, CC BY-SA)

English

The Supreme Merchant weighs with the perfect weights.

Dr. Sant Singh Khalsa (Shabad OS, CC BY-SA)
Ang 1036 · Line 34

ਆਪੇ ਰਤਨੁ ਵਿਸਾਹੇ ਲੇਵੈ; ਆਪੇ ਕੀਮਤਿ ਪਾਇਦਾ ॥੪॥

aape ratan visaahe levai; aape keemat paaeidaa |4|

Punjabi

ਸੁਆਮੀ ਆਪ ਹੀ ਮਾਣਕ ਨੂੰ ਖਰੀਦਦਾ ਹੈ ਅਤੇ ਆਪ ਹੀ ਇਸ ਦਾ ਮੁਲ ਪਾਉਂਦਾ ਹੈ।

Bhai Manmohan Singh (Shabad OS, CC BY-SA)

English

He Himself buys the jewel, and He Himself appraises its value. ||4||

Dr. Sant Singh Khalsa (Shabad OS, CC BY-SA)
Ang 1036 · Line 35

ਕੀਮਤਿ ਪਾਈ ਪਾਵਣਹਾਰੈ ॥

keemat paaee paavanahaarai |

Punjabi

ਮੁਲ ਪਾਉਣਹਾਰ ਖ਼ੁਦ ਹੀ ਚੀਜ਼ ਦਾ ਮੁਲ ਪਾਉਂਦਾ ਹੈ।

Bhai Manmohan Singh (Shabad OS, CC BY-SA)

English

The Appraiser appraises its value.

Dr. Sant Singh Khalsa (Shabad OS, CC BY-SA)
Ang 1036 · Line 36

ਵੇਪਰਵਾਹ ਪੂਰੇ ਭੰਡਾਰੈ ॥

veparavaah poore bhanddaarai |

Punjabi

ਪਰੀਪੂਰਨ ਹਨ ਖ਼ਜ਼ਾਨੇ ਮੁਛੰਦਗੀ-ਰਹਿਤ ਸੁਆਮੀ ਦੇ।

Bhai Manmohan Singh (Shabad OS, CC BY-SA)

English

The Independent Lord is overflowing with His treasures.

Dr. Sant Singh Khalsa (Shabad OS, CC BY-SA)
Ang 1036 · Line 37

ਸਰਬ ਕਲਾ ਲੇ ਆਪੇ ਰਹਿਆ; ਗੁਰਮੁਖਿ ਕਿਸੈ ਬੁਝਾਇਦਾ ॥੫॥

sarab kalaa le aape rahiaa; guramukh kisai bujhaaeidaa |5|

Punjabi

ਸਾਰੀਆਂ ਸ਼ਕਤੀਆਂ ਆਪਣੇ ਹੱਥ ਵਿੱਚ ਰੱਖ ਕੇ, ਸਾਈਂ ਖੁਦ ਹੀ ਸਾਰੇ ਰਮ ਰਹਿਆ ਹੈ। ਗੁਰਾਂ ਦੀ ਦਇਆ ਦੁਆਰਾ ਕੋਈ ਵਿਰਲਾ ਹੀ ਇਸ ਨੂੰ ਸਮਝਦਾ ਹੈ।

Bhai Manmohan Singh (Shabad OS, CC BY-SA)

English

He holds all powers, He is all-pervading; how few are those who, as Gurmukh, understand this. ||5||

Dr. Sant Singh Khalsa (Shabad OS, CC BY-SA)
Ang 1036 · Line 38

ਨਦਰਿ ਕਰੇ; ਪੂਰਾ ਗੁਰੁ ਭੇਟੈ ॥

nadar kare; pooraa gur bhettai |

Punjabi

ਜੇਕਰ ਪ੍ਰਭੂ ਮਿਹਰ ਧਾਰੇ ਤਾਂ ਬੰਦਾ ਪੂਰਨ ਗੁਰਾਂ ਨਾਲ ਮਿਲ ਪੈਂਦਾ ਹੈ,

Bhai Manmohan Singh (Shabad OS, CC BY-SA)

English

When He bestows His Glance of Grace, one meets the Perfect Guru.

Dr. Sant Singh Khalsa (Shabad OS, CC BY-SA)
Ang 1036 · Line 39

ਜਮ ਜੰਦਾਰੁ. ਨ ਮਾਰੈ ਫੇਟੈ ॥

jam jandaar. na maarai fettai |

Punjabi

ਅਤੇ ਮੌਤ ਦਾ ਜ਼ਾਲਮ ਦੂਤ ਉਸ ਨੂੰ ਸੱਟ ਨਹੀਂ ਮਾਰਦਾ।

Bhai Manmohan Singh (Shabad OS, CC BY-SA)

English

The tyrannical Messenger of Death cannot strike him then.

Dr. Sant Singh Khalsa (Shabad OS, CC BY-SA)
Ang 1036 · Line 40

ਜਿਉ ਜਲ ਅੰਤਰਿ ਕਮਲੁ ਬਿਗਾਸੀ; ਆਪੇ ਬਿਗਸਿ ਧਿਆਇਦਾ ॥੬॥

jiau jal antar kamal bigaasee; aape bigas dhiaaeidaa |6|

Punjabi

ਪਾਣੀ ਅੰਦਰ ਕੰਵਲ ਫੁਲ ਦੀ ਤਰ੍ਹਾਂ ਉਹ ਪ੍ਰਫੁਲਤ ਹੋ ਜਾਂਦਾ ਹੈ ਅਤੇ ਸੁਭਾਵਕ ਹੀ ਖ਼ੁਸ਼ੀ ਨਾਲ ਸੁਆਮੀ ਨੂੰ ਸਿਮਰਦਾ ਹੈ।

Bhai Manmohan Singh (Shabad OS, CC BY-SA)

English

He blossoms forth like the lotus flower in the water; he blossoms forth in joyful meditation. ||6||

Dr. Sant Singh Khalsa (Shabad OS, CC BY-SA)
Ang 1036 · Line 41

ਆਪੇ ਵਰਖੈ ਅੰਮ੍ਰਿਤ ਧਾਰਾ ॥

aape varakhai amrit dhaaraa |

Punjabi

ਪ੍ਰਭੂ ਆਪ ਹੀ ਉਸ ਉਤੇ ਬੇਅੰਤ ਮੁਲ ਦੇ ਜਵਾਹਿਰਾਤ,

Bhai Manmohan Singh (Shabad OS, CC BY-SA)

English

He Himself rains down the Ambrosial Stream of jewels,

Dr. Sant Singh Khalsa (Shabad OS, CC BY-SA)
Ang 1036 · Line 42

ਰਤਨ ਜਵੇਹਰ ਲਾਲ ਅਪਾਰਾ ॥

ratan javehar laal apaaraa |

Punjabi

ਮਾਣਿਕਾਂ ਅਤੇ ਹੀਰਿਆਂ ਦੇ ਅੰਮ੍ਰਿਤ ਦੀ ਧਾਰ ਬਰਸਾਉਦਾਂ ਹੈ।

Bhai Manmohan Singh (Shabad OS, CC BY-SA)

English

Diamonds, and rubies of priceless value.

Dr. Sant Singh Khalsa (Shabad OS, CC BY-SA)
Ang 1036 · Line 43

ਸਤਿਗੁਰੁ ਮਿਲੈ. ਤ ਪੂਰਾ ਪਾਈਐ; ਪ੍ਰੇਮ ਪਦਾਰਥੁ ਪਾਇਦਾ ॥੭॥

satigur milai. ta pooraa paaeeai; prem padaarath paaeidaa |7|

Punjabi

ਜੇਕਰ ਸੱਚੇ ਗੁਰੂ ਜੀ ਮਿਲ ਪੈਣ ਤਾਂ ਈਸ਼ਵਰੀ ਪ੍ਰੀਤ ਦੀ ਦੌਲਤ ਨੂੰ ਪ੍ਰਾਪਤ ਕਰਨ ਦੁਆਰਾ ਬੰਦਾ ਪੂਰਨ ਪ੍ਰਭੂ ਨੂੰ ਪਾ ਲੈਂਦਾ ਹੈ।

Bhai Manmohan Singh (Shabad OS, CC BY-SA)

English

When they meet the True Guru, then they find the Perfect Lord; they obtain the treasure of Love. ||7||

Dr. Sant Singh Khalsa (Shabad OS, CC BY-SA)
Ang 1036 · Line 44

ਪ੍ਰੇਮ ਪਦਾਰਥੁ ਲਹੈ ਅਮੋਲੋ ॥

prem padaarath lahai amolo |

Punjabi

ਜੋ ਕੋਈ ਭੀ ਪ੍ਰਭੂ ਦੀ ਪ੍ਰੀਤ ਦੀ ਅਣਮੁੱਲੀ ਦੌਲਤ ਨੂੰ ਪ੍ਰਾਪਤ ਕਰ ਲੈਂਦਾ ਹੈ,

Bhai Manmohan Singh (Shabad OS, CC BY-SA)

English

Whoever receives the priceless treasure of Love

Dr. Sant Singh Khalsa (Shabad OS, CC BY-SA)
Ang 1036 · Line 45

ਕਬ ਹੀ ਨ ਘਾਟਸਿ; ਪੂਰਾ ਤੋਲੋ ॥

kab hee na ghaattas; pooraa tolo |

Punjabi

ਉਹ ਪੂਰੇ ਵਜ਼ਨ ਦਾ ਥੀ ਵੰਝਦਾ ਹੈ ਅਤੇ ਕਦੇ ਭੀ ਤੋਲ ਵਿੱਚ ਘਟ ਨਹੀਂ ਹੁੰਦਾ।

Bhai Manmohan Singh (Shabad OS, CC BY-SA)

English

- his weight never decreases; he has perfect weight.

Dr. Sant Singh Khalsa (Shabad OS, CC BY-SA)
Ang 1036 · Line 46

ਸਚੇ ਕਾ ਵਾਪਾਰੀ ਹੋਵੈ; ਸਚੋ ਸਉਦਾ ਪਾਇਦਾ ॥੮॥

sache kaa vaapaaree hovai; sacho saudaa paaeidaa |8|

Punjabi

ਜੋ ਸੱਚੇ ਸੁਆਮੀ ਦਾ ਵਣਜਾਰਾ ਹੈ, ਉਹ ਸੱਚਾ ਸਉਦਾ ਸੂਤ ਹੀ ਲੱਦਦਾ ਹੈ।

Bhai Manmohan Singh (Shabad OS, CC BY-SA)

English

The trader of Truth becomes true, and obtains the merchandise. ||8||

Dr. Sant Singh Khalsa (Shabad OS, CC BY-SA)
Ang 1036 · Line 47

ਸਚਾ ਸਉਦਾ; ਵਿਰਲਾ ਕੋ ਪਾਏ ॥

sachaa saudaa; viralaa ko paae |

Punjabi

ਕੋਈ ਟਾਂਵਾਂ ਪੁਰਸ਼ ਹੀ ਸੱਚੇ ਮਾਲ ਨੂੰ ਇਕੱਤ੍ਰ ਕਰਦਾ ਹੈ।

Bhai Manmohan Singh (Shabad OS, CC BY-SA)

English

How rare are those who obtain the true merchandise.

Dr. Sant Singh Khalsa (Shabad OS, CC BY-SA)
Ang 1036 · Line 48

ਪੂਰਾ ਸਤਿਗੁਰੁ ਮਿਲੈ ਮਿਲਾਏ ॥

pooraa satigur milai milaae |

Punjabi

ਪੂਰਨ ਸੱਚੇ ਗੁਰਾਂ ਨਾਲ ਮਿਲਣ ਦੁਆਰਾ ਪ੍ਰਾਨੀ ਆਪਣੇ ਪ੍ਰਭੂ ਨਾਲ ਮਿਲ ਪੈਦਾ ਹੈ।

Bhai Manmohan Singh (Shabad OS, CC BY-SA)

English

Meeting the Perfect True Guru, one meets with the Lord.

Dr. Sant Singh Khalsa (Shabad OS, CC BY-SA)