Ang 1037
ਗੁਰਮੁਖਿ ਹੋਇ ਸੁ ਹੁਕਮੁ ਪਛਾਣੈ; ਮਾਨੈ ਹੁਕਮੁ ਸਮਾਇਦਾ ॥੯॥
guramukh hoe su hukam pachhaanai; maanai hukam samaaeidaa |9|
Punjabi
ਜੋ ਗੁਰੂ-ਅਨੁਸਾਰੀ ਥੀ ਵੰਝਦਾ ਹੈ, ਉਹ ਪ੍ਰਭੂ ਦੀ ਰਜ਼ਾ ਨੂੰ ਅਨੁਭਵ ਕਰਦਾ ਹੈ ਅਤੇ ਉਸ ਦੀ ਰਜ਼ਾ ਨੂੰ ਮੰਨਣ ਦੁਆਰਾ ਉਹ ਉਸ ਵਿੱਚ ਲੀਨ ਹੋ ਜਾਂਦਾ ਹੈ।
English
One who becomes Gurmukh realizes the Hukam of His command; surrendering to His Command, one merges in the Lord. ||9||
ਹੁਕਮੇ ਆਇਆ ਹੁਕਮਿ ਸਮਾਇਆ ॥
hukame aaeaa hukam samaaeaa |
Punjabi
ਪ੍ਰਭੂ ਦੇ ਫ਼ੁਰਮਾਨ ਤਾਬੇ, ਇਨਸਾਨ ਜੰਮਦਾ ਹੈ ਅਤੇ ਉਸ ਦੇ ਫ਼ੁਰਮਾਨ ਤਾਬੇ ਹੀ ਉਹ ਮਰ ਜਾਂਦਾ ਹੈ।
English
By His Command we come, and by His command we merge into Him again.
ਹੁਕਮੇ ਦੀਸੈ; ਜਗਤੁ ਉਪਾਇਆ ॥
hukame deesai; jagat upaaeaa |
Punjabi
ਸੰਸਾਰ, ਉਸ ਦੀ ਰਜ਼ਾ ਅੰਦਰ ਉਤਪੰਨ ਹੋਇਆ ਦਿਸ ਆਉਂਦਾ ਹੈ।
English
By His Command, the world was formed.
ਹੁਕਮੇ ਸੁਰਗੁ ਮਛੁ ਪਇਆਲਾ; ਹੁਕਮੇ ਕਲਾ ਰਹਾਇਦਾ ॥੧੦॥
hukame surag machh peaalaa; hukame kalaa rahaaeidaa |10|
Punjabi
ਆਪਣੀ ਰਜ਼ਾ ਅੰਦਰ ਸੁਆਮੀ ਨੇ ਬਹਿਸ਼ਤ, ਇਹ ਦੁਨੀਆਂ ਅਤੇ ਪਾਤਾਲ ਰਚੇ ਹਨ ਅਤੇ ਆਪਣੀ ਰਜ਼ਾ ਅੰਦਰ ਹੀ ਉਹ ਉਨ੍ਹਾਂ ਨੂੰ ਆਸਰਾ ਦਿੰਦਾ ਹੈ।
English
By His Command, the heavens, this world and the nether regions were created; by His Command, His Power supports them. ||10||
ਹੁਕਮੇ ਧਰਤੀ; ਧਉਲ ਸਿਰਿ ਭਾਰੰ ॥
hukame dharatee; dhaul sir bhaaran |
Punjabi
ਸਾਹਿਬ ਦੀ ਰਜ਼ਾ ਦੇ ਬਲਦ ਨੇ ਹੀ ਜ਼ਮੀਨ ਦੇ ਬੋਝ ਨੂੰ ਆਪਣੇ ਸੀਸ ਉਤੇ ਚੁੱਕਿਆ ਹੋਇਆ ਹੈ।
English
The Hukam of His Command is the mythical bull which supports the burden of the earth on its head.
ਹੁਕਮੇ; ਪਉਣ ਪਾਣੀ ਗੈਣਾਰੰ ॥
hukame; paun paanee gainaaran |
Punjabi
ਹਵਾ, ਜਲ ਤੇ ਆਸਮਾਨ ਉਸ ਦੇ ਫ਼ੁਰਮਾਨ ਤਾਬੇ ਹਨ।
English
By His Hukam, air, water and fire came into being.
ਹੁਕਮੇ ਸਿਵ ਸਕਤੀ ਘਰਿ ਵਾਸਾ; ਹੁਕਮੇ ਖੇਲ ਖੇਲਾਇਦਾ ॥੧੧॥
hukame siv sakatee ghar vaasaa; hukame khel khelaaeidaa |11|
Punjabi
ਸੁਆਮੀ ਦੀ ਰਜ਼ਾ ਰਾਹੀਂ ਬੰਦਾ ਮਾਇਆ ਦੇ ਗ੍ਰਹਿ ਅੰਦਰ ਵਸਦਾ ਹੈ ਅਤੇ ਉਸ ਦੀ ਰਜ਼ਾ ਰਾਹੀਂ ਉਹ ਜੀਵਨ-ਖੇਡਾ ਖੇਦਦਾ ਹੈ।
English
By His Hukam, one dwells in the house of matter and energy - Shiva and Shakti. By His Hukam, He plays His plays. ||11||
ਹੁਕਮੇ; ਆਡਾਣੇ ਆਗਾਸੀ ॥
hukame; aaddaane aagaasee |
Punjabi
ਸਾਈਂ ਦੀ ਰਜ਼ਾ ਅੰਦਰ ਆਸਮਾਨ ਸਾਰੇ ਤਣਿਆ ਹੋਇਆ ਹੈ।
English
By the Hukam of His command, the sky is spread above.
ਹੁਕਮੇ; ਜਲ ਥਲ ਤ੍ਰਿਭਵਣ ਵਾਸੀ ॥
hukame; jal thal tribhavan vaasee |
Punjabi
ਪ੍ਰਭੂ ਦੀ ਰਜ਼ਾ ਅੰਦਰ ਜੀਵ ਪਾਣੀ, ਸੁੱਕੀ ਧਰਤੀ ਅਤੇ ਤਿੰਨਾਂ ਜਹਾਨਾਂ ਅੰਦਰ ਵਸਦੇ ਹਨ।
English
By His Hukam, His creatures dwell in the water, on the land and throughout the three worlds.
ਹੁਕਮੇ ਸਾਸ ਗਿਰਾਸ ਸਦਾ; ਫੁਨਿ ਹੁਕਮੇ ਦੇਖਿ ਦਿਖਾਇਦਾ ॥੧੨॥
hukame saas giraas sadaa; fun hukame dekh dikhaaeidaa |12|
Punjabi
ਸਾਹਿਬ ਦੀ ਰਜਾ ਰਾਹੀਂ ਅਸੀਂ ਸਦੀਵ ਹੀ ਆਪਣਾ ਸੁਆਸ ਲੈਂਦੇ ਅਤੇ ਬੁਰਕੀ ਖਾਂਦੇ ਹਾਂ, ਅਤੇ ਆਪਣੀ ਰਜ਼ਾ ਰਾਹੀਂ ਹੀ ਉਹ ਸਾਰਿਆਂ ਨੂੰ ਵੇਖਦਾ ਅਤੇ ਉਨ੍ਹਾਂ ਨੂੰ ਵਿਖਾਲਦਾ ਹੈ।
English
By His Hukam, we draw our breath and receive our food; by His Hukam, He watches over us, and inspires us to see. ||12||
ਹੁਕਮਿ ਉਪਾਏ ਦਸ ਅਉਤਾਰਾ ॥
hukam upaae das aautaaraa |
Punjabi
ਆਪਣੇ ਫ਼ੁਰਮਾਨ ਦੁਆਰਾ ਹਰੀ ਨੇ ਦਸ ਪੈਗੰਬਰ,
English
By His Hukam, He created His ten incarnations,
ਦੇਵ ਦਾਨਵ ਅਗਣਤ ਅਪਾਰਾ ॥
dev daanav aganat apaaraa |
Punjabi
ਅਣਗਿਣਤ ਦੇਵਤੇ ਅਤੇ ਬੇਅੰਤ ਰਾਖ਼ਸ਼ ਰਚੇ ਹਨ।
English
and the uncounted and infinite gods and devils.
ਮਾਨੈ ਹੁਕਮੁ. ਸੁ ਦਰਗਹ ਪੈਝੈ; ਸਾਚਿ ਮਿਲਾਇ ਸਮਾਇਦਾ ॥੧੩॥
maanai hukam. su daragah paijhai; saach milaae samaaeidaa |13|
Punjabi
ਜੇ ਕੋਈ ਸਾਈਂ ਦੇ ਫ਼ੁਰਮਾਨ ਨੂੰ ਮੰਨਦਾ ਹੈ; ਉਹ ਉਸ ਦੇ ਦਰਬਾਰ ਅੰਦਰ ਪਹਿਰਾਇਆ ਜਾਂਦਾ ਹੈ। ਸੱਚੇ ਨਾਮ ਨਾਲ ਜੋੜ ਕੇ, ਸਾਈਂ ਉਸ ਨੂੰ ਆਪਣੇ ਵਿੱਚ ਲੀਨ ਕਰ ਲੈਂਦਾ ਹੈ।
English
Whoever obeys the Hukam of His Command, is robed with honor in the Court of the Lord; united with the Truth, He merges in the Lord. ||13||
ਹੁਕਮੇ; ਜੁਗ ਛਤੀਹ ਗੁਦਾਰੇ ॥
hukame; jug chhateeh gudaare |
Punjabi
ਆਪਣੀ ਰਜਾ ਅੰਦਰ ਪ੍ਰਭੂ ਨੇ ਛੱਤੀ ਯੱਗ ਅਫੁਰ ਸਮਾਧੀ ਅੰਦਰ ਬਤੀਤ ਕਰ ਦਿਤੇ।
English
By the Hukam of His Command, the thirty-six ages passed.
ਹੁਕਮੇ; ਸਿਧ ਸਾਧਿਕ ਵੀਚਾਰੇ ॥
hukame; sidh saadhik veechaare |
Punjabi
ਆਪਣੇ ਭਾਣੇ ਅੰਦਰ ਉਸ ਨੇ ਆਪਣੇ ਖੋਜੀ, ਪੂਰਨ ਪੂਰਸ਼ ਅਤੇ ਵਿਚਾਰਵਾਨਬੰਦੇ ਪੈਦਾ ਕੀਤੇ ਹਨ।
English
By His Hukam, the Siddhas and seekers contemplate Him.
ਆਪਿ ਨਾਥੁ. ਨਥਂੀ ਸਭ ਜਾ ਕੀ; ਬਖਸੇ. ਮੁਕਤਿ ਕਰਾਇਦਾ ॥੧੪॥
aap naath. nathanee sabh jaa kee; bakhase. mukat karaaeidaa |14|
Punjabi
ਉਹ ਆਪੇ ਹੀ ਸਾਰਿਆਂ ਦਾ ਸੁਆਮੀ ਹੈ ਅਤੇ ਉਸ ਨੇ ਸਾਰਿਆਂ ਦੇ ਨੱਕ ਵਿੰਚ ਨਕੇਲ ਪਾਈ ਹੋਈ ਹੈ। ਜਿਸ ਕਿਸੇ ਨੂੰ ਉਹ ਬਖਸ਼ ਦੇਦਾਂ ਹੈ, ਉਸ ਨੂੰ ਉਹ ਬੰਦਖ਼ਲਾਸ ਕਰ ਦਿੰਦਾ ਹੈ।
English
The Lord Himself has brought all under His control. Whoever He forgives, is liberated. ||14||
ਕਾਇਆ ਕੋਟੁ ਗੜੈ ਮਹਿ ਰਾਜਾ ॥
kaaeaa kott garrai meh raajaa |
Punjabi
ਮਨ ਪਾਤਿਸ਼ਾਹ ਰਹਿੰਦਾ ਹੈ ਦੇਹ ਦੇ ਮਜ਼ਬੂਤ ਕਿਲ੍ਹੇ ਅੰਦਰ,
English
In the strong fortress of the body with its beautiful doors,
ਨੇਬ ਖਵਾਸ; ਭਲਾ ਦਰਵਾਜਾ ॥
neb khavaas; bhalaa daravaajaa |
Punjabi
ਜੋ ਸੁੰਦਰ ਬੂਹਿਆਂ ਵਾਲੀ ਹੈ ਤੇ ਇਸ ਨਾਲ ਹਨ ਖਾਸ ਮਾਹਿਤਾਂ (ਨਾਇਬ ਤੇ ਸ਼ਾਹੀ ਨੌਕਰ)।
English
Is the king, with his special assistants and ministers.
ਮਿਥਿਆ ਲੋਭੁ. ਨਾਹੀ ਘਰਿ ਵਾਸਾ; ਲਬਿ ਪਾਪਿ ਪਛੁਤਾਇਦਾ ॥੧੫॥
mithiaa lobh. naahee ghar vaasaa; lab paap pachhutaaeidaa |15|
Punjabi
ਜੋ ਕੋਈ ਭੀ ਕੂੜੇ ਅਤੇ ਤਮ੍ਹਾਂ ਅੰਦਰ ਖੱਚਤ ਹੁੰਦਾ ਹੈ, ਉਹ ਸਾਹਿਬ ਦੇ ਗ੍ਰਹਿ ਅੰਦਰ ਵਸੇਥਾ ਨਹੀਂ ਪਾਉਂਦਾ। ਲਾਲਚ ਅਤੇ ਗੁਨਾਹ ਦੇ ਕਰਕੇ ਬੰਦਾ ਖਸਚਾਤਾਪ ਕਰਦਾ ਹੈ।
English
Those gripped by falsehood and greed do not dwell in the celestial home; engrossed in greed and sin, they come to regret and repent. ||15||
ਸਤੁ ਸੰਤੋਖੁ; ਨਗਰ ਮਹਿ ਕਾਰੀ ॥
sat santokh; nagar meh kaaree |
Punjabi
ਤਾਂ ਉਸ ਦੇ ਸਰੀਰ ਵਿੱਚ ਬਲਵਾਨ ਸੱਚ, ਸੰਤੁਸ਼ਟਤਾ,
English
Truth and contentment govern this body-village.
ਜਤੁ ਸਤੁ ਸੰਜਮੁ; ਸਰਣਿ ਮੁਰਾਰੀ ॥
jat sat sanjam; saran muraaree |
Punjabi
ਪਵਿੱਤਰਤਾ ਦਾਨਪੁੰਨ ਅਤੇ ਸਵੈ-ਜਬਤ ਆ ਟਿਕਦੇ ਹਨ, ਜੇਕਰ ਪ੍ਰਾਣੀ ਪ੍ਰਭੂ ਦੀ ਪਨਾਹ ਲੈ ਲਵੇ।
English
Chastity, truth and self-control are in the Sanctuary of the Lord.
ਨਾਨਕ. ਸਹਜਿ ਮਿਲੈ ਜਗਜੀਵਨੁ; ਗੁਰਸਬਦੀ ਪਤਿ ਪਾਇਦਾ ॥੧੬॥੪॥੧੬॥
naanak. sehaj milai jagajeevan; gurasabadee pat paaeidaa |16|4|16|
Punjabi
ਨਾਨਕ ਗੁਰਾਂ ਦੀ ਬਾਣੀ ਰਾਹੀਂ ਬੰਦਾ, ਸੁਖੈਨ ਹੀ ਜਗਤ ਦੀ ਜਿੰਦ-ਜਾਨ ਸੁਆਮੀ ਨਾਲ ਮਿਲ ਪੈਂਦਾ ਅਤੇ ਇੱਜ਼ਤ ਪਾਉਂਦਾ ਹੈ।
English
O Nanak, one intuitively meets the Lord, the Life of the World; the Word of the Guru's Shabad brings honor. ||16||4||16||
ਮਾਰੂ ਮਹਲਾ ੧ ॥
maaroo mahalaa 1 |
Punjabi
ਮਾਰੂ ਪਹਿਲੀ ਪਾਤਿਸ਼ਾਹੀ।
English
Maaroo, First Mehl:
ਸੁੰਨ ਕਲਾ ਅਪਰੰਪਰਿ ਧਾਰੀ ॥
sun kalaa aparanpar dhaaree |
Punjabi
ਬੇਅੰਤ ਪ੍ਰਭੂ ਨੇ ਆਪਣੀ ਸ਼ਕਤੀ ਸਾਰਿਆਂ ਅੰਦਰ ਟਿਕਾਈ ਹੋਈ ਹੈ।
English
In the Primal Void, the Infinite Lord assumed His Power.
ਆਪਿ ਨਿਰਾਲਮੁ ਅਪਰ ਅਪਾਰੀ ॥
aap niraalam apar apaaree |
Punjabi
ਉਹ ਖ਼ੁਦ ਨਿਰਲੇਪ, ਅੰਤ-ਰਹਿਤ ਅਤੇ ਬੇ-ਮਿਸਾਲ ਹੈ।
English
He Himself is unattached, infinite and incomparable.
ਆਪੇ ਕੁਦਰਤਿ ਕਰਿ ਕਰਿ ਦੇਖੈ; ਸੁੰਨਹੁ ਸੁੰਨੁ ਉਪਾਇਦਾ ॥੧॥
aape kudarat kar kar dekhai; sunahu sun upaaeidaa |1|
Punjabi
ਬੰਧਾਨ ਅਤੇ ਰਚਨਾ ਨੂੰ ਰਚ ਕੇ, ਸੁਆਮੀ ਖ਼ੁਦ ਉਨ੍ਹਾਂ ਨੂੰ ਵੇਖਦਾ ਹੈ, ਅਤੇ ਆਪਣੀ ਗੁਪਤ ਸ਼ਕਤੀ ਤੋਂ ਉਸ ਨੇ ਰੂਹਾਂ ਪੈਦਾ ਕੀਤੀਆਂ ਹਨ।
English
He Himself exercised His Creative Power, and He gazes upon His creation; from the Primal Void, He formed the Void. ||1||
ਪਉਣੁ ਪਾਣੀ ਸੁੰਨੈ ਤੇ ਸਾਜੇ ॥
paun paanee sunai te saaje |
Punjabi
ਆਪਣੀ ਨਿਰਗੁਣ ਵਿਅਕਤੀ ਤੋਂ ਉਸ ਨੇ ਹਵਾ ਅਤੇ ਜਲ ਰਚੇ ਹਨ।
English
From this Primal Void, He fashioned air and water.
ਸ੍ਰਿਸਟਿ ਉਪਾਇ; ਕਾਇਆ ਗੜ ਰਾਜੇ ॥
srisatt upaae; kaaeaa garr raaje |
Punjabi
ਸੰਸਾਰ ਨੂੰ ਪੈਦਾ ਕਰਕੇ, ਉਸ ਨੇ ਮਨ ਨੂੰ ਸ਼ਰੀਰ ਦੇ ਕਿਲੇ ਦਾ ਪਾਤਿਸ਼ਾਹ ਨੀਅਤ ਕੀਤਾ ਹੈ।
English
He created the universe, and the king in the fortress of the body.
ਅਗਨਿ ਪਾਣੀ ਜੀਉ ਜੋਤਿ ਤੁਮਾਰੀ; ਸੁੰਨੇ ਕਲਾ ਰਹਾਇਦਾ ॥੨॥
agan paanee jeeo jot tumaaree; sune kalaa rahaaeidaa |2|
Punjabi
ਅੱਗ, ਨੀਰ ਅਤੇ ਜੀਵਾਂ ਅੰਦਰ ਤੇਰਾ ਨੂਰ ਹੈ, ਹੇ ਸੁਆਮੀ! ਅਤੇ ਤੇਰੀ ਨਿਰਗੁਣ ਵਿਅਕਤੀ ਅੰਦਰ ਰਚਨਾ ਦੀ ਸ਼ਕਤੀ ਟਿਕੀ ਹੋਈ ਹੈ।
English
Your Light pervades fire, water and souls; Your Power rests in the Primal Void. ||2||
ਸੁੰਨਹੁ; ਬ੍ਰਹਮਾ ਬਿਸਨੁ ਮਹੇਸੁ ਉਪਾਏ ॥
sunahu; brahamaa bisan mahes upaae |
Punjabi
ਨਿਰਗੁਣ ਪ੍ਰਭੂ ਤੋਂ ਹੀ ਬ੍ਰਹਮਾ ਵਿਸ਼ਨੂੰ ਅਤੇ ਸ਼ਿਵਜੀ ਪੈਦਾ ਹੋਏ ਸਨ।
English
From this Primal Void, Brahma, Vishnu and Shiva issued forth.
ਸੁੰਨੇ ਵਰਤੇ ਜੁਗ ਸਬਾਏ ॥
sune varate jug sabaae |
Punjabi
ਨਿਰਗੁਣ ਪ੍ਰਭੂ ਤੋਂ ਹੀ ਸਾਰੇ ਯੁੱਗ ਉਤਪੰਨ ਹੋਏ ਹਨ।
English
This Primal Void is pervasive throughout all the ages.
ਇਸੁ ਪਦ ਵੀਚਾਰੇ. ਸੋ ਜਨੁ ਪੂਰਾ; ਤਿਸੁ ਮਿਲੀਐ ਭਰਮੁ ਚੁਕਾਇਦਾ ॥੩॥
eis pad veechaare. so jan pooraa; tis mileeai bharam chukaaeidaa |3|
Punjabi
ਪੂਰਨ ਹੈ ਉਹ ਪੁਰਸ਼ ਜੋ ਇਸ ਅਵਸਥਾ ਨੂੰ ਸੋਚਦਾ ਸਮਝਦਾ ਹੈ। ਉਸ ਨਾਲ ਮਿਲਣ ਦੁਆਰਾ ਸੰਦੇਹ ਦੂਰ ਹੋ ਜਾਂਦਾ ਹੈ।
English
That humble being who contemplates this state is perfect; meeting with him, doubt is dispelled. ||3||
ਸੁੰਨਹੁ; ਸਪਤ ਸਰੋਵਰ ਥਾਪੇ ॥
sunahu; sapat sarovar thaape |
Punjabi
ਸੁਆਮੀ ਦੀ ਅਲੋਪ ਸ਼ਕਤੀ ਤੋਂ ਹੀ ਸੱਤੇ ਸਮੁੰਦਰ ਅਸਥਾਪਨ ਹੋਏ ਹਨ।
English
From this Primal Void, the seven seas were established.
ਜਿਨਿ ਸਾਜੇ; ਵੀਚਾਰੇ ਆਪੇ ॥
jin saaje; veechaare aape |
Punjabi
ਜਿਸ ਨੇ ਉਨ੍ਹਾਂ ਨੂੰ ਰਚਿਆ ਹੈ, ਉਹ ਖ਼ੁਦ ਹੀ ਉਨ੍ਹਾਂ ਦਾ ਧਿਆਨ ਰਖਦਾ ਹੈ।
English
The One who created them, Himself contemplates them.
ਤਿਤੁ ਸਤ ਸਰਿ ਮਨੂਆ ਗੁਰਮੁਖਿ ਨਾਵੈ; ਫਿਰਿ ਬਾਹੁੜਿ ਜੋਨਿ. ਨ ਪਾਇਦਾ ॥੪॥
tit sat sar manooaa guramukh naavai; fir baahurr jon. na paaeidaa |4|
Punjabi
ਆਤਮਾ, ਜੋ ਗੁਰਾਂ ਦੀ ਦਇਆ ਦੁਆਰਾ ਸਾਧ ਸੰਗਤ ਦੇ ਉਸ ਸੱਚੇ ਸਰੋਵਰ ਅੰਦਰ ਇਸ਼ਨਾਨ ਕਰਦੀ ਹੈ, ਉਹ ਮਰਗੋਂ ਮੁੜ ਕੇ ਜੂਨੀਆਂ ਅੰਦਰ ਨਹੀਂ ਪੈਂਦੀ।
English
That human being who becomes Gurmukh, who bathes in the pool of Truth, is not cast into the womb of reincarnation again. ||4||
ਸੁੰਨਹੁ; ਚੰਦੁ ਸੂਰਜੁ ਗੈਣਾਰੇ ॥
sunahu; chand sooraj gainaare |
Punjabi
ਨਿਰਗੁਣ ਸੁਆਮੀ ਤੋਂ ਹੀ ਚੰਦਰਮਾ, ਸੂਰਜ ਅਤੇ ਅਸਮਾਨ ਉਤਪੰਨ ਹੋਏ ਹਨ।
English
From this Primal Void, came the moon, the sun and the earth.
ਤਿਸ ਕੀ ਜੋਤਿ ਤ੍ਰਿਭਵਣ ਸਾਰੇ ॥
tis kee jot tribhavan saare |
Punjabi
ਉਸ ਦਾ ਪ੍ਰਕਾਸ਼ ਸਾਰੇ, ਤਿੰਨਾਂ ਲੋਆਂ ਅੰਦਰ, ਰਮਿਆ ਹੋਇਆ ਹੈ।
English
His Light pervades all the three worlds.
ਸੁੰਨੇ ਅਲਖ ਅਪਾਰ ਨਿਰਾਲਮੁ; ਸੁੰਨੇ ਤਾੜੀ ਲਾਇਦਾ ॥੫॥
sune alakh apaar niraalam; sune taarree laaeidaa |5|
Punjabi
ਨਿਰਗੁਣ ਸਰੂਪ ਸੁਆਮੀ ਅਦ੍ਰਿਸ਼ਟ, ਅਨੰਤ ਅਤੇ ਪਾਵਨ ਪਵਿੱਤਰ ਹੈ ਅਤੇ ਸੁਤੰਤਰ ਸੁਆਮੀ ਹੀ ਸਮਾਧੀ ਅੰਦਰ ਇਸਥਿਤ ਹੈ।
English
The Lord of this Primal Void is unseen, infinite and immaculate; He is absorbed in the Primal Trance of Deep Meditation. ||5||
ਸੁੰਨਹੁ ਧਰਤਿ ਅਕਾਸੁ ਉਪਾਏ ॥
sunahu dharat akaas upaae |
Punjabi
ਆਪਣੀ ਗੁਪਤ ਅਧਾਰ ਸ਼ਕਤੀ ਤੋਂ ਉਸ ਨੇ ਧਰਤੀ ਅਤੇ ਅਸਮਾਨ ਰਚੇ ਹਨ।
English
From this Primal Void, the earth and the Akaashic Ethers were created.
ਬਿਨੁ ਥੰਮਾ ਰਾਖੇ; ਸਚੁ ਕਲ ਪਾਏ ॥
bin thamaa raakhe; sach kal paae |
Punjabi
ਆਪਣੀ ਸੱਚੀ ਸੱਤਿਆ ਫੂਕ ਕੇ ਸੁਆਮੀ ਨੇ ਉਨ੍ਹਾਂ ਨੂੰ ਬਗ਼ੈਰ ਥਮਲਿਆਂ ਦੇ ਥੰਮਿਆ ਹੋਇਆ ਹੈ।
English
He supports them without any visible support, by exercising His True Power.
ਤ੍ਰਿਭਵਣ ਸਾਜਿ ਮੇਖੁਲੀ ਮਾਇਆ; ਆਪਿ ਉਪਾਇ ਖਪਾਇਦਾ ॥੬॥
tribhavan saaj mekhulee maaeaa; aap upaae khapaaeidaa |6|
Punjabi
ਸੁਆਮੀ ਨੇ ਤਿੰਨੇ ਜਹਾਨ ਅਤੇ ਫੰਧਾ ਪਾਉਣ ਵਾਲੀ ਮੋਹਨੀ ਮਾਇਆ ਰਚੀ ਹੈ। ਖ਼ੁਦ ਹੀ ਉਹ ਰਚਦਾ ਅਤੇ ਸੰਘਾਰ ਕਰਦਾ ਹੈ।
English
He fashioned the three worlds, and the rope of Maya; He Himself creates and destroys. ||6||
ਸੁੰਨਹੁ ਖਾਣੀ ਸੁੰਨਹੁ ਬਾਣੀ ॥
sunahu khaanee sunahu baanee |
Punjabi
ਨਿਰਗੁਣ ਬ੍ਰਹਮ ਤੋਂ ਹੀ ਉਤਪਤੀ ਦੇ ਚਾਰੇ ਸੌਮੇ ਪੈਦਾ ਹੋਏ ਹਨ ਅਤੇ ਨਿਰਗੁਣ ਬ੍ਰਹਮ ਤੋਂ ਹੀ ਬੋਲ ਬਾਣੀ।
English
From this Primal Void, came the four sources of creation, and the power of speech.
ਸੁੰਨਹੁ ਉਪਜੀ; ਸੁੰਨਿ ਸਮਾਣੀ ॥
sunahu upajee; sun samaanee |
Punjabi
ਸਾਰਾ ਕੁੱਛ ਜੋ ਅਫੁਰ ਸੁਆਮੀ ਤੋਂ ਪੈਦਾ ਹੁੰਦਾ ਹੈ, ਅਫੁਰ ਸੁਆਮੀ ਅੰਦਰ ਹੀ ਲੀਨ ਥੀ ਵੰਝਦਾ ਹੈ।
English
They were created from the Void, and they will merge into the Void.
ਉਤਭੁਜੁ ਚਲਤੁ ਕੀਆ ਸਿਰਿ ਕਰਤੈ; ਬਿਸਮਾਦੁ ਸਬਦਿ ਦੇਖਾਇਦਾ ॥੭॥
autabhuj chalat keea sir karatai; bisamaad sabad dekhaaeidaa |7|
Punjabi
ਸ੍ਰੋਮਣੀ ਸਿਰਜਣਹਾਰ ਸੁਆਮੀ ਨੇ ਹੀ ਬਨਾਸਪਤੀ ਦੀ ਖੇਡ ਰਚੀ ਹੈ ਅਤੇ ਆਪਣੇ ਬਚਨ ਦੁਆਰਾ ਅਸਚਰਜ ਖੇਲ ਵਿਖਾਸ ਦਿੱਤੀ ਹੈ।
English
The Supreme Creator created the play of Nature; through the Word of His Shabad, He stages His Wondrous Show. ||7||
ਸੁੰਨਹੁ; ਰਾਤਿ ਦਿਨਸੁ ਦੁਇ ਕੀਏ ॥
sunahu; raat dinas due kee |
Punjabi
ਆਪਣੀ ਨਿਰਗੁਣ ਵਿਅਕਤੀ ਤੋਂ ਉਸ ਨੇ ਦੌਵੇਂ ਰਾਤ ਅਤੇ ਦਿਨ ਬਣਾਏ ਹਨ।
English
From this Primal Void, He made both night and day;
ਓਪਤਿ ਖਪਤਿ; ਸੁਖਾ ਦੁਖ ਦੀਏ ॥
opat khapat; sukhaa dukh dee |
Punjabi
ਪ੍ਰਭੂ ਤੋਂ ਹੀ ਉਤਪਤੀ, ਬਰਬਾਦੀ, ਪੀੜ ਅਤੇ ਪ੍ਰਸੰਨਤਾ ਪੈਦਾ ਹੌਹੇ ਹਨ।
English
creation and destruction, pleasure and pain.
ਸੁਖ ਦੁਖ ਹੀ ਤੇ ਅਮਰੁ ਅਤੀਤਾ; ਗੁਰਮੁਖਿ ਨਿਜ ਘਰੁ ਪਾਇਦਾ ॥੮॥
sukh dukh hee te amar ateetaa; guramukh nij ghar paaeidaa |8|
Punjabi
ਗੁਰੂ ਸਮਰਪਣ ਖ਼ੁਸ਼ੀ ਅਤੇ ਗ਼ਮੀ ਤੋਂ ਨਿਰਲੇਪ ਰਹਿੰਦਾ ਹੈ ਅਤੇ ਸਦੀਵੀ ਸਥਿਰ ਹੋ, ਆਪਣੇ ਨਿੱਜ ਦੇ ਧਾਮ ਨੂੰ ਪ੍ਰਾਪਤ ਹੋ ਜਾਂਦਾ ਹੈ।
English
The Gurmukh is immortal, untouched by pleasure and pain. He obtains the home of his own inner being. ||8||