Ang 1039
ਤੂ ਦਾਤਾ; ਹਮ ਸੇਵਕ ਤੇਰੇ ॥
too daataa; ham sevak tere |
Punjabi
ਤੂੰ ਮੇਰਾ ਦਾਤਾਰ ਸਾਹਿਬ ਹੈਂ ਅਤੇ ਮੈਂ ਤੈਡਾਂ ਗੋਲਾ ਹਾਂ।
English
You are the Great Giver; I am Your slave.
ਅੰਮ੍ਰਿਤ ਨਾਮੁ ਕ੍ਰਿਪਾ ਕਰਿ ਦੀਜੈ; ਗੁਰਿ ਗਿਆਨ ਰਤਨੁ ਦੀਪਾਇਆ ॥੬॥
amrit naam kripaa kar deejai; gur giaan ratan deepaaeaa |6|
Punjabi
ਮਿਹਰ ਧਾਰ ਕੇ ਤੂੰ ਮੂੈਨੂੰ ਆਪਣਾ ਅੰਮ੍ਰਿਤਮਈ ਨਾਮ ਅਤੇ ਗੁਰਾਂ ਦੇ ਬ੍ਰਹਮਬੋਧ ਦੇ ਦੀਵੇ ਦਾ ਜਵੇਹਰ ਪ੍ਰਦਾਨ ਕਰ।
English
Please be merciful and bless me with Your Ambrosial Naam, and the jewel, the lamp of the Guru's spiritual wisdom. ||6||
ਪੰਚ ਤਤੁ ਮਿਲਿ; ਇਹੁ ਤਨੁ ਕੀਆ ॥
panch tat mil; ihu tan keea |
Punjabi
ਪੰਜਾਂ ਮੂਲ ਅੰਸ਼ਾਂ ਨੂੰ ਇਕੱਠਾ ਕਰਕੇ ਇਹ ਦੇਹ ਬਣਾਈ ਹੈ।
English
From the union of the five elements, this body was made.
ਆਤਮ ਰਾਮ ਪਾਏ; ਸੁਖੁ ਥੀਆ ॥
aatam raam paae; sukh theea |
Punjabi
ਸਰਬ-ਵਿਆਪਕ ਸੁਆਮੀ ਨੂੰ ਪਾਉਣ ਦੁਆਰਾ ਆਰਾਮ ਹੁੰਦਾ।
English
Finding the Lord, the Supreme Soul, peace is established.
ਕਰਮ ਕਰਤੂਤਿ. ਅੰਮ੍ਰਿਤ ਫਲੁ ਲਾਗਾ; ਹਰਿ ਨਾਮ ਰਤਨੁ ਮਨਿ ਪਾਇਆ ॥੭॥
karam karatoot. amrit fal laagaa; har naam ratan man paaeaa |7|
Punjabi
ਨੇਕ ਅਮਲਾਂ ਅਤੇ ਵਿਹਾਰਾਂ ਨੂੰ ਅੰਮ੍ਰਿਤ ਮੇਵੇ ਲਗਦੇ ਹਨ ਅਤੇ ਪ੍ਰਾਣੀ ਨੂੰ ਪ੍ਰਭੂ ਦੇ ਨਾਮ ਦੇ ਹੀਰੇ ਦੀ ਦਾਤ ਮਿਲਦੀ ਹੈ।
English
The good karma of past actions brings fruitful rewards, and man is blessed with the jewel of the Lord's Name. ||7||
ਨਾ ਤਿਸੁ ਭੂਖ ਪਿਆਸ; ਮਨੁ ਮਾਨਿਆ ॥
naa tis bhookh piaas; man maaniaa |
Punjabi
ਉਸ ਦਾ ਮਨ ਭੁੱਖ ਤੇ ਤ੍ਰੇਹ ਮਹਿਸੂਸ ਨਹੀਂ ਕਰਦਾ।
English
His mind does not feel any hunger or thirst.
ਸਰਬ ਨਿਰੰਜਨੁ ਘਟਿ ਘਟਿ ਜਾਨਿਆ ॥
sarab niranjan ghatt ghatt jaaniaa |
Punjabi
ਉਹ ਪਵਿੱਤ੍ਰ ਪ੍ਰਭੂ ਨੂੰ ਹਰ ਥਾਂ ਅਤੇ ਸਾਰਿਆਂ ਦਿਲਾਂ ਅੰਦਰ ਅਨੁਭਵ ਕਰਦਾ ਹੈ।
English
He knows the Immaculate Lord to be everywhere, in each and every heart.
ਅੰਮ੍ਰਿਤ ਰਸਿ ਰਾਤਾ ਕੇਵਲ ਬੈਰਾਗੀ; ਗੁਰਮਤਿ ਭਾਇ ਸੁਭਾਇਆ ॥੮॥
amrit ras raataa keval bairaagee; guramat bhaae subhaaeaa |8|
Punjabi
ਗੁਰਾਂ ਦੇ ਉਪਦੇਸ਼ ਅਤੇ ਪ੍ਰੇਮ ਨਾਲ ਸ਼ਸੋਭਤ ਹੈ, ਉਹ ਪਵਿੱਤਰ ਅਤੇ ਨਿਰਲੇਪ ਥੀ ਵੰਝਦਾ ਹੈ ਅਤੇ ਪ੍ਰਭੂ ਦੇ ਅੰਮ੍ਰਿਤਮਈ ਸੁਆਦ ਨਾਲ ਰੰਗਿਆ ਜਾਂਦਾ ਹੈ।
English
Imbued with the Lord's Ambrosial essence, he becomes a pure, detached renunciate; he is lovingly absorbed in the Guru's Teachings. ||8||
ਅਧਿਆਤਮ ਕਰਮ ਕਰੇ ਦਿਨੁ ਰਾਤੀ ॥
adhiaatam karam kare din raatee |
Punjabi
ਜੋ ਕੋਈ ਦਿਨ ਰਾਤ ਰੂਹਾਨੀ ਅਮਲ ਕਮਾਉਂਦਾ ਹੈ,
English
Whoever does the deeds of the soul, day and night,
ਨਿਰਮਲ ਜੋਤਿ ਨਿਰੰਤਰਿ ਜਾਤੀ ॥
niramal jot nirantar jaatee |
Punjabi
ਉਹ ਆਪਣੇ ਅੰਦਰ ਪਵਿੱਤਰ ਈਸ਼ਵਰੀ ਨੂਰ ਨੂੰ ਅਨੁਭਵ ਕਰ ਲੈਂਦਾ ਹੈ।
English
sees the immaculate Divine Light deep within.
ਸਬਦੁ ਰਸਾਲੁ ਰਸਨ ਰਸਿ ਰਸਨਾ; ਬੇਣੁ ਰਸਾਲੁ ਵਜਾਇਆ ॥੯॥
sabad rasaal rasan ras rasanaa; ben rasaal vajaaeaa |9|
Punjabi
ਅੰਮ੍ਰਿਤ ਦੇ ਘਰ ਵਾਹਿਗੁਰੂ ਦੇ ਨਾਮ ਦੇ ਸੁਆਦ ਨਾਲ ਪਰਮ ਪ੍ਰਸੰਨ ਹੋਈ ਹੋਈ, ਮੇਰੀ ਜੀਹਭਾ ਮੁਰੀਲੀ ਬੰਸਰੀ ਬਜਾਉਂਦੀ ਹੈ।
English
Enraptured with the delightful essence of the Shabad, the source of nectar, my tongue plays the sweet music of the flute. ||9||
ਬੇਣੁ ਰਸਾਲ ਵਜਾਵੈ ਸੋਈ ॥
ben rasaal vajaavai soee |
Punjabi
ਕੇਵਲ ਉਹ ਹੀ ਰਸੀਲੀ ਬੰਸਰੀ ਵਜਾਉਂਦਾ ਹੈ,
English
He alone plays the sweet music of this flute,
ਜਾ ਕੀ; ਤ੍ਰਿਭਵਣ ਸੋਝੀ ਹੋਈ ॥
jaa kee; tribhavan sojhee hoee |
Punjabi
ਜਿਸ ਨੂੰ ਤਿੰਨਾਂ ਜਹਾਨਾਂ ਦੀ ਗਿਆਤ ਹੈ।
English
who knows the three worlds.
ਨਾਨਕ. ਬੂਝਹੁ ਇਹ ਬਿਧਿ ਗੁਰਮਤਿ; ਹਰਿ ਰਾਮ ਨਾਮਿ ਲਿਵ ਲਾਇਆ ॥੧੦॥
naanak. boojhahu ih bidh guramat; har raam naam liv laaeaa |10|
Punjabi
ਹੇ ਨਾਨਕ! ਤੂੰ ਗੁਰਾਂ ਦੇ ਉਪਦੇਸ਼ ਰਾਹੀਂ ਇਸ ਰੀਤੀ ਨੂੰ ਜਾਣ ਲੈ ਅਤੇ ਸੁਆਮੀ ਵਾਹਿਗੁਰੂ ਦੇ ਨਾਮ ਨਾਲ ਪ੍ਰੀਤ ਪਾ ਲੈ।
English
O Nanak, know this, through the Guru's Teachings, and lovingly focus yourself on the Lord's Name. ||10||
ਐਸੇ ਜਨ; ਵਿਰਲੇ ਸੰਸਾਰੇ ॥
aise jan; virale sansaare |
Punjabi
ਬਹੁਤ ਥੋੜੇ ਹਨ ਐਹੋ ਜੇਹੇ ਪੁਰਸ਼ ਇਸ ਜਹਾਨ ਵਿੱਚ,
English
Rare are those beings in this world,
ਗੁਰਸਬਦੁ ਵੀਚਾਰਹਿ; ਰਹਹਿ ਨਿਰਾਰੇ ॥
gurasabad veechaareh; raheh niraare |
Punjabi
ਜੋ ਗੁਰਾਂ ਦੀ ਬਾਣੀ ਦਾ ਵਿਚਾਰ ਕਰਦੇ ਅਤੇ ਨਿਰਲੇਪ ਰਹਿੰਦੇ ਹਨ।
English
who contemplate the Word of the Guru's Shabad, and remain detached.
ਆਪਿ ਤਰਹਿ. ਸੰਗਤਿ ਕੁਲ ਤਾਰਹਿ; ਤਿਨ ਸਫਲ ਜਨਮੁ, ਜਗਿ ਆਇਆ ॥੧੧॥
aap tareh. sangat kul taareh; tin safal janam, jag aaeaa |11|
Punjabi
ਉਹ ਖ਼ੁਦ ਪਾਰ ਉੱਤਰ ਜਾਂਦੇ ਹਨ ਅਤੇ ਆਪਣੇ ਸਮੂਹ ਮੇਲ-ਮਿਲਾਪੀਆਂ ਦਾ ਪਾਰ ਉਤਾਰਾ ਕਰ ਦਿੰਦੇ ਹਨ। ਫਲਦਾਇਕ ਹੈ ਉਨ੍ਹਾਂ ਦੀ ਪੈਦਾਇਸ਼ ਤੇ ਆਗਮਨ ਇਸ ਜਹਾਨ ਵਿੱਚ।
English
They save themselves, and save all their associates and ancestors; fruitful is their birth and coming into this world. ||11||
ਘਰੁ ਦਰੁ ਮੰਦਰੁ; ਜਾਣੈ ਸੋਈ ॥
ghar dar mandar; jaanai soee |
Punjabi
ਕੇਵਲ ਉਹ ਹੀ ਆਪਣੇ ਸਰੀਰ-ਗ੍ਰਹਿ ਅਤੇ ਹਰੀ ਦੇ ਮਹਿਲ ਨੂੰ ਜਾਣਦਾ ਹੈ,
English
He alone knows the home of his own heart, and the door to the temple,
ਜਿਸੁ ਪੂਰੇ ਗੁਰ ਤੇ; ਸੋਝੀ ਹੋਈ ॥
jis poore gur te; sojhee hoee |
Punjabi
ਜਿਸ ਨੂੰ ਪੂਰਨ ਗੁਰਾਂ ਪਾਸੋਂ ਗਿਆਤ ਪ੍ਰਾਪਤ ਹੋਈ ਹੈ।
English
who obtains perfect understanding from the Guru.
ਕਾਇਆ ਗੜ ਮਹਲ, ਮਹਲੀ ਪ੍ਰਭੁ ਸਾਚਾ; ਸਚੁ ਸਾਚਾ ਤਖਤੁ ਰਚਾਇਆ ॥੧੨॥
kaaeaa garr mehal, mahalee prabh saachaa; sach saachaa takhat rachaaeaa |12|
Punjabi
ਸਰੀਰ ਦੇ ਕਿਲੇ ਅੰਦਰ ਇਕ ਮੰਦਰ ਹੈ, ਜਿਸ ਅੰਦਰ ਮੰਦਰ ਦਾ ਸੁਆਮੀ, ਸੱਚਾ ਮਾਲਕ ਵਸਦਾ ਹੈ। ਸਤਿਪੁਰਖ ਨੇ ਆਪਨਾ ਸੱਚਾ ਰਾਜ-ਸਿੰਘਾਸਣ ਦਸਮ ਦੁਆਰ ਵਿੱਚ ਬਣਾਇਆ ਹੋਇਆ ਹੈ।
English
In the body-fortress is the palace; God is the True Master of this Palace. The True Lord established His True Throne there. ||12||
ਚਤੁਰ ਦਸ ਹਾਟ; ਦੀਵੇ ਦੁਇ ਸਾਖੀ ॥
chatur das haatt; deeve due saakhee |
Punjabi
ਚੌਦਾਂ ਲੋਕ (ਚਾਰ ਤੇ ਦਸ ਹਟੀਆਂ) ਤੇ ਸੂਰਜ ਤੇ ਚੰਦ ਦੇ ਦੋ ਦੀਪਕ ਗਵਾਹ ਹਨ,
English
The fourteen realms and the two lamps are the witnesses.
ਸੇਵਕ ਪੰਚ; ਨਾਹੀ ਬਿਖੁ ਚਾਖੀ ॥
sevak panch; naahee bikh chaakhee |
Punjabi
ਕਿ ਮੁਖੀਜਨ, ਪ੍ਰਭੂ ਦੇ ਗੋਲੇ, ਪਾਪਾਂ ਦੀ ਜ਼ਹਿਰ ਨੂੰ ਨਹੀਂ ਚਖਦੇ।
English
The Lord's servants, the self-elect, do not taste the poison of corruption.
ਅੰਤਰਿ ਵਸਤੁ ਅਨੂਪ ਨਿਰਮੋਲਕ; ਗੁਰਿ ਮਿਲਿਐ. ਹਰਿ ਧਨੁ ਪਾਇਆ ॥੧੩॥
antar vasat anoop niramolak; gur miliai. har dhan paaeaa |13|
Punjabi
ਪ੍ਰਾਣੀ ਦੇ ਅੰਦਰ ਲਾਸਾਨੀ ਸੰਦਰਤਾ ਵਾਲੀ ਅਮੋਲਕ ਵਸਤੂ ਹੈ। ਗੁਰਦੇਵ ਜੀ ਨਾਲ ਮਿਲਣ ਦੁਆਰਾ, ਪ੍ਰਭੂ ਦੀ ਇਹ ਦੌਲਤ ਪਾਈ ਜਾਂਦੀ ਹੈ।
English
Deep within, is the priceless, incomparable commodity; meeting with the Guru, the wealth of the Lord is obtained. ||13||
ਤਖਤਿ ਬਹੈ; ਤਖਤੈ ਕੀ ਲਾਇਕ ॥
takhat bahai; takhatai kee laaeik |
Punjabi
ਕੇਵਲ ਉਹ ਹੀ ਰਾਜਸਿੰਘਾਸਣ ਤੇ ਬੈਠਦਾ ਹੈ ਜੋ ਰਾਜਸਿੰਘਾਸਣ ਦੇ ਯੋਗ ਹੁੰਦਾ ਹੈ।
English
He alone sits on the throne, who is worthy of the throne.
ਪੰਚ ਸਮਾਏ; ਗੁਰਮਤਿ ਪਾਇਕ ॥
panch samaae; guramat paaeik |
Punjabi
ਉਹ ਪ੍ਰਭੂ ਦਾ ਐਹੋ ਜੇਹਾ ਪਿਆਦਾ ਹੈ, ਜਿਸ ਨੇ ਗੁਰਾਂ ਦੇ ਉਪਦੇਸ਼ ਦੁਆਰਾ ਪੰਜਾਂ ਭੂਤਨਿਆਂ ਨੂੰ ਕਾਬੂ ਕਰ ਲਿਆ ਹੈ।
English
Following the Guru's Teachings, he subdues the five demons, and becomes the Lord's foot soldier.
ਆਦਿ ਜੁਗਾਦੀ. ਹੈ ਭੀ ਹੋਸੀ; ਸਹਸਾ ਭਰਮੁ ਚੁਕਾਇਆ ॥੧੪॥
aad jugaadee. hai bhee hosee; sahasaa bharam chukaaeaa |14|
Punjabi
ਉਹ ਦਾ ਸਿਮਰਨ ਕਰਨ ਦੁਆਰਾ, ਜੋ ਐਨ ਆਰੰਭ ਅਤੇ ਯੁਗਾਂ ਦੇ ਅਰੰਭ ਵਿੱਚ ਸੀ, ਹੁਣ ਹੈ ਅਤੇ ਅਗੇ ਨੂੰ ਭੀ ਹੋਵੇਗਾ, ਬੰਦੇ ਦਾ iਫ਼ਕਰ ਤੇ ਵਹਿਮ ਦੂਰ ਹੋ ਜਾਂਦਾ ਹੈ।
English
He has existed from the very beginning of time and throughout the ages; He exists here and now, and will always exist. Meditating on Him, skepticism and doubt are dispelled. ||14||
ਤਖਤਿ ਸਲਾਮੁ ਹੋਵੈ. ਦਿਨੁ ਰਾਤੀ ॥
takhat salaam hovai. din raatee |
Punjabi
ਦਿਹੁੰ ਤੇ ਰੈਣ ਤਖ਼ਤ ਤਾਜ ਦੇ ਸੁਆਮੀ ਨੂੰ ਨਮਸ਼ਕਾਰ ਹੁੰਦੀ ਹੈ।
English
The Lord of the Throne is greeted and worshipped day and night.
ਇਹੁ ਸਾਚੁ ਵਡਾਈ; ਗੁਰਮਤਿ ਲਿਵ ਜਾਤੀ ॥
eihu saach vaddaaee; guramat liv jaatee |
Punjabi
ਇਸ ਸੱਚੀ ਪ੍ਰਭਤਾ ਨੂੰ ਕੇਵਲ ਉਹ ਹੀ ਪ੍ਰਾਪਤ ਕਰਦਾ ਹੈ ਜੋ ਗੁਰਾਂ ਦੇ ਉਪਦੇਸ਼ ਨੂੰ ਪਿਆਰ ਕਰਦਾ ਹੈ।
English
This true glorious greatness comes to those who love the Guru's Teachings.
ਨਾਨਕ. ਰਾਮੁ ਜਪਹੁ ਤਰੁ ਤਾਰੀ; ਹਰਿ ਅੰਤਿ ਸਖਾਈ ਪਾਇਆ ॥੧੫॥੧॥੧੮॥
naanak. raam japahu tar taaree; har ant sakhaaee paaeaa |15|1|18|
Punjabi
ਹੇ ਨਾਨਕ! ਤੂੰ ਸੁਆਮੀ ਦਾ ਸਿਮਰਨ ਕਰ; ਇਸ ਤਰ੍ਹਾਂ ਸੰਸਾਰ ਦੇ ਦਰਿਆ ਤੋਂ ਪਾਰ ਉਤਰ ਅਤੇ ਆਪਣੇ ਵਾਹਿਗੁਰੂ ਨੂੰ ਪ੍ਰਾਪਤ ਕਰ ਜੋ ਅਖੀਰ ਨੂੰ ਤੇਰਾ ਸਹਾਇਕ ਹੋਵੇਗਾ।
English
O Nanak, meditate on the Lord, and swim across the river; they find the Lord, their best friend, in the end. ||15||1||18||
ਮਾਰੂ ਮਹਲਾ ੧ ॥
maaroo mahalaa 1 |
Punjabi
ਮਾਰੂ ਪਹਿਲੀ ਪਾਤਿਸ਼ਾਹੀ।
English
Maaroo, First Mehl:
ਹਰਿ ਧਨੁ ਸੰਚਹੁ; ਰੇ ਜਨ ਭਾਈ ॥
har dhan sanchahu; re jan bhaaee |
Punjabi
ਹੇ ਇਨਸਾਨ! ਮੇਰੇ ਵੀਰ! ਤੂੰ ਪ੍ਰਭੂ ਦਾ ਮਾਲ ਧਨ ਇਕੱਤਰ ਕਰ।
English
Gather in the wealth of the Lord, O humble Siblings of Destiny.
ਸਤਿਗੁਰ ਸੇਵਿ; ਰਹਹੁ ਸਰਣਾਈ ॥
satigur sev; rahahu saranaaee |
Punjabi
ਸੱਚੇ ਗੁਰਾਂ ਦੀ ਟਹਿਲ ਕਮਾ ਅਤੇ ਉਨ੍ਹਾਂ ਦੀ ਸਰਣਾਗਤ ਵਿੱਚ ਵੱਸ।
English
Serve the True Guru, and remain in His Sanctuary.
ਤਸਕਰੁ ਚੋਰੁ. ਨ ਲਾਗੈ ਤਾ ਕਉ; ਧੁਨਿ ਉਪਜੈ ਸਬਦਿ ਜਗਾਇਆ ॥੧॥
tasakar chor. na laagai taa kau; dhun upajai sabad jagaaeaa |1|
Punjabi
ਪ੍ਰਭੂ ਦਾ ਮਾਲ ਧਨ ਚੁਰਾਇਆ ਜਾਂ ਖੋਹਿਆ ਖਿੰਜਿਆ ਨਹੀਂ ਜਾ ਸਕਦਾ, ਕਿਉਂ ਜੋ ਉਸ ਦੇ ਅੰਦਰ ਨਾਮ ਦਾ ਰਾਗ ਉਤਪੰਨ ਹੋ ਜਾਂਦਾ ਹੈ ਤੇ ਉਹ ਜਾਗਦਾ ਰਹਿੰਦਾ ਹੈ।
English
This wealth cannot be stolen; the celestial melody of the Shabad wells up and keeps us awake and aware. ||1||
ਤੂ ਏਕੰਕਾਰੁ ਨਿਰਾਲਮੁ ਰਾਜਾ ॥
too ekankaar niraalam raajaa |
Punjabi
ਹੇ ਅਦੁੱਤੀ ਸੁਆਮੀ! ਤੂੰ ਮੇਰਾ ਪਵਿੱਤ੍ਰ ਪਾਤਿਸ਼ਾਹ ਹੈਂ।
English
You are the One Universal Creator, the Immaculate King.
ਤੂ ਆਪਿ ਸਵਾਰਹਿ; ਜਨ ਕੇ ਕਾਜਾ ॥
too aap savaareh; jan ke kaajaa |
Punjabi
ਤੂੰ ਆਪੇ ਹੀ ਆਪਣੇ ਗੋਲਿਆਂ ਦੇ ਕਾਰਾ ਰਾਸ ਕਰਦਾ ਹੈਂ।
English
You Yourself arrange and resolve the affairs of Your humble servant.
ਅਮਰੁ ਅਡੋਲੁ ਅਪਾਰੁ ਅਮੋਲਕੁ; ਹਰਿ ਅਸਥਿਰ ਥਾਨਿ ਸੁਹਾਇਆ ॥੨॥
amar addol apaar amolak; har asathir thaan suhaaeaa |2|
Punjabi
ਤੂੰ, ਹੇ ਸਾਈਂ! ਅਬਿਨਾਸੀ, ਅਹਿੱਲ, ਬੇਅੰਤ ਤੇ ਅਣਮੁੱਲਾ ਹੈਂ ਅਤੇ ਸਦੀਵੀ ਸਥਿਰ ਹੈ ਤਰਾ ਸੁੰਦਰ ਟਿਕਾਣਾ।
English
You are immortal, immovable, infinite and priceless; O Lord, Your place is beautiful and eternal. ||2||
ਦੇਹੀ ਨਗਰੀ ਊਤਮ ਥਾਨਾ ॥
dehee nagaree aootam thaanaa |
Punjabi
ਸਰੀਰ (ਪਿੰਡ) ਦੇ ਸ਼੍ਰੇਸ਼ਟ ਅਸਥਾਨ ਅੰਦਰ,
English
In the body-village, the most sublime place,
ਪੰਚ ਲੋਕ ਵਸਹਿ ਪਰਧਾਨਾ ॥
panch lok vaseh paradhaanaa |
Punjabi
ਵਸਦੇ ਹਨ ਪਰਮ ਪਵਿੱਤਰ ਪੁਰਸ਼।
English
the supremely noble people dwell.
ਊਪਰਿ ਏਕੰਕਾਰੁ ਨਿਰਾਲਮੁ; ਸੁੰਨ ਸਮਾਧਿ ਲਗਾਇਆ ॥੩॥
aoopar ekankaar niraalam; sun samaadh lagaaeaa |3|
Punjabi
ਉਹ ਸ਼੍ਰੋਮਣੀ ਅਤੇ ਪਵਿੱਤਰ ਅਦੁੱਤੀ ਪ੍ਰਭੂ ਦੀ ਅਫੁਰ ਸਮਾਧੀ ਅੰਦਰ ਇਸਥਿਤ ਹੁੰਦੇ ਹਨ।
English
Above them is the Immaculate Lord, the One Universal Creator; they are lovingly absorbed in the profound, primal state of Samaadhi. ||3||
ਦੇਹੀ ਨਗਰੀ ਨਉ ਦਰਵਾਜੇ ॥
dehee nagaree nau daravaaje |
Punjabi
ਹਰ ਦੇਹ ਦੇ ਗਰਾਉਂ ਨੂੰ ਨੌ ਬੂਹੇ,
English
There are nine gates to the body-village;
ਸਿਰਿ ਸਿਰਿ ਕਰਣੈਹਾਰੈ ਸਾਜੇ ॥
sir sir karanaihaarai saaje |
Punjabi
ਲਾਏ ਹਨ ਸਿਰਜਣਹਾਰ-ਸੁਆਮੀ ਨੇ।
English
the Creator Lord fashioned them for each and every person.
ਦਸਵੈ ਪੁਰਖੁ ਅਤੀਤੁ ਨਿਰਾਲਾ; ਆਪੇ ਅਲਖੁ ਲਖਾਇਆ ॥੪॥
dasavai purakh ateet niraalaa; aape alakh lakhaaeaa |4|
Punjabi
ਦਸਮ ਦੁਆਰ ਦੇ ਅੰਦਰ ਨਿਰਲੇਪ ਅਤੇ ਲਾਸਾਨੀ ਸੁਆਮੀ ਵਸਦਾ ਹੈ। ਖੋਜ-ਰਹਿਤ ਸੁਆਮੀ ਆਪ ਹੀ ਬੰਦੇ ਨੂੰ ਆਪਣਾ ਆਪ ਦਰਸਾ ਦਿੰਦਾ ਹੈ।
English
Within the Tenth Gate, dwells the Primal Lord, detached and unequalled. The unknowable reveals Himself. ||4||
ਪੁਰਖੁ ਅਲੇਖੁ ਸਚੇ ਦੀਵਾਨਾ ॥
purakh alekh sache deevaanaa |
Punjabi
ਸੱਚਾ ਹੈ ਦਰਬਾਰ ਬੰਅੰਤ ਪ੍ਰਭੂ ਦਾ।
English
The Primal Lord cannot be held to account; True is His Celestial Court.
ਹੁਕਮਿ ਚਲਾਏ ਸਚੁ ਨੀਸਾਨਾ ॥
hukam chalaae sach neesaanaa |
Punjabi
ਉਹ ਮਾਲਕ, ਸੱਚੇ ਫ਼ੁਰਮਾਨ ਅਤੇ ਪਰਵਾਨੇ ਜਾਰੀ ਕਰਦਾ ਹੈ।
English
The Hukam of His Command is in effect; True is His Insignia.
ਨਾਨਕ. ਖੋਜਿ ਲਹਹੁ ਘਰੁ ਅਪਨਾ; ਹਰਿ ਆਤਮ ਰਾਮ ਨਾਮੁ ਪਾਇਆ ॥੫॥
naanak. khoj lahahu ghar apanaa; har aatam raam naam paaeaa |5|
Punjabi
ਨਾਨਕ, ਆਪਣੇ ਨਿੱਜ ਦੇ ਗ੍ਰਹਿ ਨੂੰ ਢੂੰਡ ਭਾਲ ਕੇ, ਤੂੰ ਸਰਬ-ਵਿਆਪਕ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਪ੍ਰਾਪਤ ਹੋ।
English
O Nanak, search and examine your own home, and you shall find the Supreme Soul, and the Name of the Lord. ||5||