Ekam
Guru Granth Sahib

Ang 1040

Ang 1040 · Line 1

ਸਰਬ ਨਿਰੰਜਨ ਪੁਰਖੁ ਸੁਜਾਨਾ ॥

sarab niranjan purakh sujaanaa |

Punjabi

ਉਹ ਸੁਆਮੀ ਸਾਰੇ ਵਿਆਪਕ, ਪਵਿੱਤਰ ਅਤੇ ਸਰਬੱਗ ਹੈ।

Bhai Manmohan Singh (Shabad OS, CC BY-SA)

English

The Primal Lord is everywhere, immaculate and all-knowing.

Dr. Sant Singh Khalsa (Shabad OS, CC BY-SA)
Ang 1040 · Line 2

ਅਦਲੁ ਕਰੇ; ਗੁਰ ਗਿਆਨ ਸਮਾਨਾ ॥

adal kare; gur giaan samaanaa |

Punjabi

ਉਹ ਇਨਸਾਫ਼ ਕਰਦਾ ਹੈ ਅਤੇ ਗੁਰਾਂ ਦੀ ਬ੍ਰਹਮ ਗਿਆਤ ਅੰਦਰ ਲੀਨ ਹੋਇਆ ਹੋਇਆ ਹੈ।

Bhai Manmohan Singh (Shabad OS, CC BY-SA)

English

He administers justice, and is absorbed in the spiritual wisdom of the Guru.

Dr. Sant Singh Khalsa (Shabad OS, CC BY-SA)
Ang 1040 · Line 3

ਕਾਮੁ ਕ੍ਰੋਧੁ. ਲੈ ਗਰਦਨਿ ਮਾਰੇ; ਹਉਮੈ ਲੋਭੁ ਚੁਕਾਇਆ ॥੬॥

kaam krodh. lai garadan maare; haumai lobh chukaaeaa |6|

Punjabi

ਗਿਚੀਓਂ ਫੜ ਕੇ ਉਹ ਵਿਸ਼ੇ ਭੋਗ ਤੇ ਗੁੱਸੇ ਨੂੰ ਮਾਰ ਸੁੱਟਦਾ ਹੈ ਅਤੇ ਹੰਕਾਰ ਤੇ ਲਾਲਚ ਨੂੰ ਦੂਰ ਦਰ ਦਿੰਦਾ ਹੈ।

Bhai Manmohan Singh (Shabad OS, CC BY-SA)

English

He seizes sexual desire and anger by their necks, and kills them; He eradicates egotism and greed. ||6||

Dr. Sant Singh Khalsa (Shabad OS, CC BY-SA)
Ang 1040 · Line 4

ਸਚੈ ਥਾਨਿ ਵਸੈ ਨਿਰੰਕਾਰਾ ॥

sachai thaan vasai nirankaaraa |

Punjabi

ਸੱਚੇ ਅਸਥਾਨ ਅੰਦਰ ਵਸਦਾ ਹੈ ਰੂਪ ਰੰਗ-ਰਹਿਤ ਸਾਈਂ।

Bhai Manmohan Singh (Shabad OS, CC BY-SA)

English

In the True Place, the Formless Lord abides.

Dr. Sant Singh Khalsa (Shabad OS, CC BY-SA)
Ang 1040 · Line 5

ਆਪਿ ਪਛਾਣੈ; ਸਬਦੁ ਵੀਚਾਰਾ ॥

aap pachhaanai; sabad veechaaraa |

Punjabi

ਕੇਵਲ ਉਹ ਹੀ ਉਸ ਦੇ ਨਾਮ ਨੂੰ ਆਰਾਧਦਾ ਹੈ ਜੋ ਆਪਣੇ ਆਪ ਨੂੰ ਸਮਝਦਾ ਹੈ।

Bhai Manmohan Singh (Shabad OS, CC BY-SA)

English

Whoever understands his own self, contemplates the Word of the Shabad.

Dr. Sant Singh Khalsa (Shabad OS, CC BY-SA)
Ang 1040 · Line 6

ਸਚੈ ਮਹਲਿ ਨਿਵਾਸੁ ਨਿਰੰਤਰਿ; ਆਵਣ ਜਾਣੁ ਚੁਕਾਇਆ ॥੭॥

sachai mehal nivaas nirantar; aavan jaan chukaaeaa |7|

Punjabi

ਸੱਚੇ ਮੰਦਰ ਅੰਦਰ ਸਾਹਿਬ ਵਸਦਾ ਹੈ ਅਤੇ ਉਹ ਬੰਦੇ ਨੂੰ ਆਵਾਗਉਣ ਤੋਂ ਰਹਿਤ ਕਰ ਦਿੰਦਾ ਹੈ।

Bhai Manmohan Singh (Shabad OS, CC BY-SA)

English

He comes to abide deep within the True Mansion of His Presence, and his comings and goings are ended. ||7||

Dr. Sant Singh Khalsa (Shabad OS, CC BY-SA)
Ang 1040 · Line 7

ਨਾ ਮਨੁ ਚਲੈ, ਨ ਪਉਣੁ ਉਡਾਵੈ ॥

naa man chalai, na paun uddaavai |

Punjabi

ਉਸ ਦਾ ਮਨੂਆ ਡਿਕਡੋਲੇ ਨਹੀਂ ਖਾਂਦਾ ਤੇ ਨਾਂ ਹੀ ਖ਼ਾਹਿਸ਼ ਦੀ ਹਵਾ ਉਸ ਨੂੰ ਉਡਾਉਂਦੀ ਹੈ,

Bhai Manmohan Singh (Shabad OS, CC BY-SA)

English

His mind does not waver, and he is not buffeted by the winds of desire.

Dr. Sant Singh Khalsa (Shabad OS, CC BY-SA)
Ang 1040 · Line 8

ਜੋਗੀ; ਸਬਦੁ ਅਨਾਹਦੁ ਵਾਵੈ ॥

jogee; sabad anaahad vaavai |

Punjabi

ਜਿਸ ਯੋਗੀ ਦੇ ਅੰਦਰ ਬੈਕੁੰਠੀ ਕੀਰਤਨ ਗੂੰਜਦਾ ਹੈ।

Bhai Manmohan Singh (Shabad OS, CC BY-SA)

English

Such a Yogi vibrates the unstruck sound current of the Shabad.

Dr. Sant Singh Khalsa (Shabad OS, CC BY-SA)
Ang 1040 · Line 9

ਪੰਚ ਸਬਦ ਝੁਣਕਾਰੁ ਨਿਰਾਲਮੁ; ਪ੍ਰਭਿ ਆਪੇ ਵਾਇ ਸੁਣਾਇਆ ॥੮॥

panch sabad jhunakaar niraalam; prabh aape vaae sunaaeaa |8|

Punjabi

ਸਾਹਿਬ ਆਪ ਹੀ ਪੰਜਾਂ ਧੁਨਾਂ ਵਾਲ ਪਵਿੱਤਰ ਰਾਗ ਆਲਾਪਦਾ ਹੈ ਅਤੇ ਯੋਗੀ ਨੂੰ ਸੁਣਾਉਂਦਾ ਹੈ,

Bhai Manmohan Singh (Shabad OS, CC BY-SA)

English

God Himself plays the pure music of the Panch Shabad, the five primal sounds to hear. ||8||

Dr. Sant Singh Khalsa (Shabad OS, CC BY-SA)
Ang 1040 · Line 10

ਭਉ ਬੈਰਾਗਾ ਸਹਜਿ ਸਮਾਤਾ ॥

bhau bairaagaa sehaj samaataa |

Punjabi

ਜੋ ਸੁਆਮੀ ਦਾ ਡਰ ਅਤੇ ਪ੍ਰੇਮ ਧਾਰਨ ਕਰਦਾ ਹੈ ਉਹ ਅਡੈਲਤਾ ਅੰਦਰ ਲੀਨ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

In the Fear of God, in detachment, one intuitively merges into the Lord.

Dr. Sant Singh Khalsa (Shabad OS, CC BY-SA)
Ang 1040 · Line 11

ਹਉਮੈ ਤਿਆਗੀ ਅਨਹਦਿ ਰਾਤਾ ॥

haumai tiaagee anahad raataa |

Punjabi

ਉਹ ਹੰਕਾਰ ਨੂੰ ਛੱਡ ਦਿੰਦਾ ਹੈ ਅਤੇ ਹਦਬੰਨਾ ਰਹਿਤ ਪ੍ਰਭੂ ਨਾਲ ਰੰਗਿਆ ਜਾਂਦਾ ਹੈ।

Bhai Manmohan Singh (Shabad OS, CC BY-SA)

English

Renouncing egotism, he is imbued with the unstruck sound current.

Dr. Sant Singh Khalsa (Shabad OS, CC BY-SA)
Ang 1040 · Line 12

ਅੰਜਨੁ ਸਾਰਿ ਨਿਰੰਜਨੁ ਜਾਣੈ; ਸਰਬ ਨਿਰੰਜਨੁ ਰਾਇਆ ॥੯॥

anjan saar niranjan jaanai; sarab niranjan raaeaa |9|

Punjabi

ਬ੍ਰਹਮ ਗਿਆਨ ਦਾ ਸੁਰਮਾ ਪਾ ਕੇ, ਬੰਦਾ ਅਨੁਭਵ ਕਰ ਲੈਂਦਾ ਹੈ ਕਿ ਹਰ ਥਾਂ ਵਿਆਪਕ ਹੁੰਦਾ ਹੋਇਆ ਭੀ ਵਾਹਿਗੁਰੂ ਪਾਤਿਸ਼ਾਹ ਨਿਰਲੇਪ ਰਹਿੰਦਾ ਹੈ।

Bhai Manmohan Singh (Shabad OS, CC BY-SA)

English

With the ointment of enlightenment, the Immaculate Lord is known; the Immaculate Lord King is pervading everywhere. ||9||

Dr. Sant Singh Khalsa (Shabad OS, CC BY-SA)
Ang 1040 · Line 13

ਦੁਖ ਭੈ ਭੰਜਨੁ; ਪ੍ਰਭੁ ਅਬਿਨਾਸੀ ॥

dukh bhai bhanjan; prabh abinaasee |

Punjabi

ਨਾਸ-ਰਹਿਤ ਸੁਆਮੀ ਤਕਲਫ਼ਿ ਅਤੇ ਡਰ ਨੂੰ ਨਾਸ ਕਰਨ ਵਾਲਾ ਹੈ।

Bhai Manmohan Singh (Shabad OS, CC BY-SA)

English

God is eternal and imperishable; He is the Destroyer of pain and fear.

Dr. Sant Singh Khalsa (Shabad OS, CC BY-SA)
Ang 1040 · Line 14

ਰੋਗ ਕਟੇ; ਕਾਟੀ ਜਮ ਫਾਸੀ ॥

rog katte; kaattee jam faasee |

Punjabi

ਉਹ ਬੀਮਾਰੀਆਂ ਦੂਰ ਕਰ ਦਿੰਦਾ ਹੈ ਅਤੇ ਮੌਤ ਦੀ ਫਾਹੀ ਨੂੰ ਕੱਟ ਦਿੰਦਾ ਹੈ।

Bhai Manmohan Singh (Shabad OS, CC BY-SA)

English

He cures the disease, and cuts away the noose of death.

Dr. Sant Singh Khalsa (Shabad OS, CC BY-SA)
Ang 1040 · Line 15

ਨਾਨਕ. ਹਰਿ ਪ੍ਰਭੁ ਸੋ ਭਉ ਭੰਜਨੁ; ਗੁਰਿ ਮਿਲਿਐ. ਹਰਿ ਪ੍ਰਭੁ ਪਾਇਆ ॥੧੦॥

naanak. har prabh so bhau bhanjan; gur miliai. har prabh paaeaa |10|

Punjabi

ਨਾਨਕ, ਸੁਆਮੀ ਵਾਹਿਗੁਰੂ, ਡਰ ਨੂੰ ਨਾਸ ਕਰਨ ਵਾਲਾ ਹੈ ਅਤੇ ਉਹ ਸੁਆਮੀ ਵਾਹਿਗੁਰੂ, ਗੁਰਾਂ ਨਾਲ ਮਿਲਣ ਦੁਆਰਾ ਪ੍ਰਾਪਤ ਹੁੰਦਾ ਹੈ।

Bhai Manmohan Singh (Shabad OS, CC BY-SA)

English

O Nanak, the Lord God is the Destroyer of fear; meeting the Guru, the Lord God is found. ||10||

Dr. Sant Singh Khalsa (Shabad OS, CC BY-SA)
Ang 1040 · Line 16

ਕਾਲੈ ਕਵਲੁ ਨਿਰੰਜਨੁ ਜਾਣੈ ॥

kaalai kaval niranjan jaanai |

Punjabi

ਜੋ ਪਵਿੱਤਰ ਪ੍ਰਭੂ ਨੂੰ ਅਨੁਭਵ ਕਰ ਲੈਂਦਾ ਹੈ, ਉਹ ਮੌਤ ਨੂੰ ਖਾ ਲੈਂਦਾ ਹੈ।

Bhai Manmohan Singh (Shabad OS, CC BY-SA)

English

One who knows the Immaculate Lord chews up death.

Dr. Sant Singh Khalsa (Shabad OS, CC BY-SA)
Ang 1040 · Line 17

ਬੂਝੈ ਕਰਮੁ; ਸੁ ਸਬਦੁ ਪਛਾਣੈ ॥

boojhai karam; su sabad pachhaanai |

Punjabi

ਜੋ ਸਾਹਿਬ ਦੀ ਰਹਿਮਤ ਨੂੰ ਅਨੁਭਵ ਕਰਦਾ ਹੈ, ਉਹ ਉਸ ਦੇ ਨਾਮ ਨੂੰ ਸਮਝ ਲੈਂਦਾ ਹੈ।

Bhai Manmohan Singh (Shabad OS, CC BY-SA)

English

One who understands karma, realizes the Word of the Shabad.

Dr. Sant Singh Khalsa (Shabad OS, CC BY-SA)
Ang 1040 · Line 18

ਆਪੇ ਜਾਣੈ ਆਪਿ ਪਛਾਣੈ; ਸਭੁ ਤਿਸ ਕਾ ਚੋਜੁ ਸਬਾਇਆ ॥੧੧॥

aape jaanai aap pachhaanai; sabh tis kaa choj sabaaeaa |11|

Punjabi

ਪ੍ਰਭੂ ਖੁਦ ਪ੍ਰਾਣੀਆਂ ਦੇ ਅਮਲਾਂ ਨੂੰ ਜਾਣਦਾ ਹੈ ਅਤੇ ਖ਼ੁਦ ਹੀ ਉਨ੍ਹਾਂ ਦੀ ਪਰਖ ਕਰਦਾ ਹੈ। ਸਮੂਹ ਸੰਸਾਰ, ਸਾਰਾ, ਉਸ ਦੀ ਹੀ ਲੀਲਾ ਹੈ।

Bhai Manmohan Singh (Shabad OS, CC BY-SA)

English

He Himself knows, and He Himself realizes. This whole world is all His play. ||11||

Dr. Sant Singh Khalsa (Shabad OS, CC BY-SA)
Ang 1040 · Line 19

ਆਪੇ ਸਾਹੁ ਆਪੇ ਵਣਜਾਰਾ ॥

aape saahu aape vanajaaraa |

Punjabi

ਆਪ ਹੀ ਸੁਆਮੀ ਸ਼ਾਹੂਕਾਰ ਹੈ ਅਤੇ ਆਪ ਹੀ ਵਾਪਾਰੀ।

Bhai Manmohan Singh (Shabad OS, CC BY-SA)

English

He Himself is the Banker, and He Himself is the Merchant.

Dr. Sant Singh Khalsa (Shabad OS, CC BY-SA)
Ang 1040 · Line 20

ਆਪੇ ਪਰਖੇ ਪਰਖਣਹਾਰਾ ॥

aape parakhe parakhanahaaraa |

Punjabi

ਖ਼ੁਦ ਹੀ ਪਾਰਖੂ ਬਣ ਕੇ ਉਹ ਇਨਸਾਨਾਂ ਨੂੰ ਪਰਖਦਾ ਹੈ।

Bhai Manmohan Singh (Shabad OS, CC BY-SA)

English

The Appraiser Himself appraises.

Dr. Sant Singh Khalsa (Shabad OS, CC BY-SA)
Ang 1040 · Line 21

ਆਪੇ ਕਸਿ ਕਸਵਟੀ ਲਾਏ; ਆਪੇ ਕੀਮਤਿ ਪਾਇਆ ॥੧੨॥

aape kas kasavattee laae; aape keemat paaeaa |12|

Punjabi

ਉਹ ਆਪ ਹੀ ਕਸਵੱਟੀ ਤੇ ਪਰਖਦਾ ਹੈ ਅਤੇ ਆਪ ਹੀ ਉਨ੍ਹਾਂ ਦਾ ਮੁਲ ਪਾਉਂਦਾ ਹੈ।

Bhai Manmohan Singh (Shabad OS, CC BY-SA)

English

He Himself tests upon His Touchstone, and He Himself estimates the value. ||12||

Dr. Sant Singh Khalsa (Shabad OS, CC BY-SA)
Ang 1040 · Line 22

ਆਪਿ ਦਇਆਲਿ ਦਇਆ ਪ੍ਰਭਿ ਧਾਰੀ ॥

aap deaal deaa prabh dhaaree |

Punjabi

ਮਿਹਰਬਾਨ ਮਾਲਕ ਖ਼ੁਦ ਹੀ ਮਿਹਰ ਕਰਦਾ ਹੈ।

Bhai Manmohan Singh (Shabad OS, CC BY-SA)

English

God Himself, the Merciful Lord, grants His Grace.

Dr. Sant Singh Khalsa (Shabad OS, CC BY-SA)
Ang 1040 · Line 23

ਘਟਿ ਘਟਿ ਰਵਿ ਰਹਿਆ. ਬਨਵਾਰੀ ॥

ghatt ghatt rav rahiaa. banavaaree |

Punjabi

ਉਹ ਜੰਗਲਾਂ ਦਾ ਮਾਲੀ ਸਾਰਿਆਂ ਦਿਲਾਂ ਅੰਦਰ ਰਮ ਰਿਹਾ ਹੈ।

Bhai Manmohan Singh (Shabad OS, CC BY-SA)

English

The Gardener pervades and permeates each and every heart.

Dr. Sant Singh Khalsa (Shabad OS, CC BY-SA)
Ang 1040 · Line 24

ਪੁਰਖੁ ਅਤੀਤੁ ਵਸੈ ਨਿਹਕੇਵਲੁ; ਗੁਰ ਪੁਰਖੈ ਪੁਰਖੁ ਮਿਲਾਇਆ ॥੧੩॥

purakh ateet vasai nihakeval; gur purakhai purakh milaaeaa |13|

Punjabi

ਨਿਰਲੇਪ ਅਤੇ ਪਵਿੱਤ੍ਰ ਪ੍ਰਭੂ ਸਾਰਿਆਂ ਅੰਦਰ ਹੈ। ਗੁਰੂ-ਪ੍ਰਮੇਸ਼ਰ ਬੰਦੇ ਨੂੰ ਪ੍ਰਮੇਸ਼ਰ ਨਾਲ ਮਿਲਾ ਦਿੰਦੇ ਹਨ।

Bhai Manmohan Singh (Shabad OS, CC BY-SA)

English

The pure, primal, detached Lord abides within all. The Guru, the Lord Incarnate, leads us to meet the Lord God. ||13||

Dr. Sant Singh Khalsa (Shabad OS, CC BY-SA)
Ang 1040 · Line 25

ਪ੍ਰਭੁ ਦਾਨਾ ਬੀਨਾ; ਗਰਬੁ ਗਵਾਏ ॥

prabh daanaa beenaa; garab gavaae |

Punjabi

ਸਰਬ ਸਿਆਣਾ ਅਤੇ ਸਰਬ-ਗਿਆਤ ਗੁਰ-ਪ੍ਰਮੇਸ਼ਰ ਬੰਦੇ ਦਾ ਹੰਕਾਰ ਨਵਿਰਤ ਕਰ ਦਿੰਦਾ ਹੈ,

Bhai Manmohan Singh (Shabad OS, CC BY-SA)

English

God is wise and all-knowing; He purges men of their pride.

Dr. Sant Singh Khalsa (Shabad OS, CC BY-SA)
Ang 1040 · Line 26

ਦੂਜਾ ਮੇਟੈ; ਏਕੁ ਦਿਖਾਏ ॥

doojaa mettai; ek dikhaae |

Punjabi

ਤੇ ਦਵੈਤ-ਪਾਭ ਤੋਂ ਰਹਿਤ ਕਰ ਦਿੰਦਾ ਹੈ ਅਤੇ ਉਸ ਨੂੰ ਇਕ ਪ੍ਰਭੂ ਵਿਖਾਲ ਦਿੰਦਾ ਹੈ।

Bhai Manmohan Singh (Shabad OS, CC BY-SA)

English

Eradicating duality, the One Lord reveals Himself.

Dr. Sant Singh Khalsa (Shabad OS, CC BY-SA)
Ang 1040 · Line 27

ਆਸਾ ਮਾਹਿ ਨਿਰਾਲਮੁ ਜੋਨੀ; ਅਕੁਲ ਨਿਰੰਜਨੁ ਗਾਇਆ ॥੧੪॥

aasaa maeh niraalam jonee; akul niranjan gaaeaa |14|

Punjabi

ਐਹੋ ਜੇਹਾ ਇਨਸਾਨ ਆਸ਼ਾ ਅੰਦਰ ਨਿਰਲੇਪ ਵਿਚਰਦਾ ਹੈ ਤੇ ਜਾਤੀ-ਰਹਿਤ ਪਵਿੱਤਰ ਪ੍ਰਭੂ ਦਾ ਜੱਸ ਗਾਇਨ ਕਰਦਾ ਹੈ।

Bhai Manmohan Singh (Shabad OS, CC BY-SA)

English

Such a being remains unattached amidst hope, singing the Praise of the Immaculate Lord, who has no ancestry. ||14||

Dr. Sant Singh Khalsa (Shabad OS, CC BY-SA)
Ang 1040 · Line 28

ਹਉਮੈ ਮੇਟਿ; ਸਬਦਿ ਸੁਖੁ ਹੋਈ ॥

haumai mett; sabad sukh hoee |

Punjabi

ਜੋ ਆਪਣੇ ਹੰਕਾਰ ਨੂੰ ਮਾਰ ਲੈਂਦਾ ਹੈ, ਉਹ ਨਾਮ ਦੀ ਖੁਸ਼ੀ ਨੂੰ ਪਾ ਲੈਂਦਾ ਹੈ।

Bhai Manmohan Singh (Shabad OS, CC BY-SA)

English

Eradicating egotism, he obtains the peace of the Shabad.

Dr. Sant Singh Khalsa (Shabad OS, CC BY-SA)
Ang 1040 · Line 29

ਆਪੁ ਵੀਚਾਰੇ; ਗਿਆਨੀ ਸੋਈ ॥

aap veechaare; giaanee soee |

Punjabi

ਕੇਵਲ ਉਹ ਹੀ ਬ੍ਰਹਮਬੇਤਾ ਹੈ ਜੋ ਆਪਣੇ ਆਪ ਨੂੰ ਸੋਚਦਾ ਸਮਝਦਾ ਹੈ।

Bhai Manmohan Singh (Shabad OS, CC BY-SA)

English

He alone is spiritually wise, who contemplates his own self.

Dr. Sant Singh Khalsa (Shabad OS, CC BY-SA)
Ang 1040 · Line 30

ਨਾਨਕ. ਹਰਿ ਜਸੁ ਹਰਿ ਗੁਣ ਲਾਹਾ; ਸਤਸੰਗਤਿ ਸਚੁ ਫਲੁ ਪਾਇਆ ॥੧੫॥੨॥੧੯॥

naanak. har jas har gun laahaa; satasangat sach fal paaeaa |15|2|19|

Punjabi

ਨਾਨਕ, ਵਾਹਿਗੁਰੂ ਦੀ ਕੀਰਤੀ ਅਤੇ ਵਾਹਿਗੁਰੂ ਦੀ ਮਹਿਮਾ ਗਾਇਨ ਕਰਨ ਦੁਆਰਾ ਨਫ਼ਾ ਪ੍ਰਾਪਤ ਹੁੰਦਾ ਹੈ ਅਤੇ ਸਤਿਸੰਗ ਕਰਨ ਦੁਆਰਾ ਸੱਚਾ ਮੇਵਾ।

Bhai Manmohan Singh (Shabad OS, CC BY-SA)

English

O Nanak, singing the Glorious Praises of the Lord, the true profit is obtained; in the Sat Sangat, the True Congregation, the fruit of Truth is obtained. ||15||2||19||

Dr. Sant Singh Khalsa (Shabad OS, CC BY-SA)
Ang 1040 · Line 31

ਮਾਰੂ ਮਹਲਾ ੧ ॥

maaroo mahalaa 1 |

Punjabi

ਮਾਰੂ ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Maaroo, First Mehl:

Dr. Sant Singh Khalsa (Shabad OS, CC BY-SA)
Ang 1040 · Line 32

ਸਚੁ ਕਹਹੁ; ਸਚੈ ਘਰਿ ਰਹਣਾ ॥

sach kahahu; sachai ghar rahanaa |

Punjabi

ਜੇਕਰ ਤੂੰ ਸੱਚੇ ਗ੍ਰਹਿ ਅੰਦਰ ਵਸਣਾ ਲੋੜਦਾ ਹੈ, ਤਦ ਤੂੰ ਸੱਚ ਬੋਲਿਆ ਕਰ।

Bhai Manmohan Singh (Shabad OS, CC BY-SA)

English

Speak the Truth, and remain in the home of Truth.

Dr. Sant Singh Khalsa (Shabad OS, CC BY-SA)
Ang 1040 · Line 33

ਜੀਵਤ ਮਰਹੁ; ਭਵਜਲੁ ਜਗੁ ਤਰਣਾ ॥

jeevat marahu; bhavajal jag taranaa |

Punjabi

ਜੀਉਂਦੇ ਜੀ ਮਰ ਕੇ, ਤੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇਗਾ।

Bhai Manmohan Singh (Shabad OS, CC BY-SA)

English

Remain dead while yet alive, and cross over the terrifying world-ocean.

Dr. Sant Singh Khalsa (Shabad OS, CC BY-SA)
Ang 1040 · Line 34

ਗੁਰੁ ਬੋਹਿਥੁ. ਗੁਰੁ ਬੇੜੀ ਤੁਲਹਾ; ਮਨ ਹਰਿ ਜਪਿ ਪਾਰਿ ਲੰਘਾਇਆ ॥੧॥

gur bohith. gur berree tulahaa; man har jap paar langhaaeaa |1|

Punjabi

ਗੁਰੂ ਜੀ ਜਹਾਜ਼ ਹਨ ਅਤੇ ਗੁਰੂ ਜੀ ਹੀ ਨਉਕਾ ਅਤੇ ਤੁਲਹੜਾ! ਵਾਹਿਗੁਰੂ ਨੂੰ ਸਿਮਰ ਕੇ ਪ੍ਰਾਣੀ ਸੰਸਾਰ ਸਾਗਰ ਤੋਂ ਪਾਰ ਉੱਤਰ ਜਾਂਦਾ ਹੈ।

Bhai Manmohan Singh (Shabad OS, CC BY-SA)

English

The Guru is the boat, the ship, the raft; meditating on the Lord in your mind, you shall be carried across to the other side. ||1||

Dr. Sant Singh Khalsa (Shabad OS, CC BY-SA)
Ang 1040 · Line 35

ਹਉਮੈ ਮਮਤਾ ਲੋਭ ਬਿਨਾਸਨੁ ॥

haumai mamataa lobh binaasan |

Punjabi

ਜੋ ਆਪਣੀ ਹੰਗਤਾ, ਸੰਸਾਰੀ ਮੋਹ ਅਤੇ ਲਾਲਚ ਨੂੰ ਮਾਰ ਸੁੱਟਦਾ ਹੈ,

Bhai Manmohan Singh (Shabad OS, CC BY-SA)

English

Eliminating egotism, possessiveness and greed,

Dr. Sant Singh Khalsa (Shabad OS, CC BY-SA)
Ang 1040 · Line 36

ਨਉ ਦਰ ਮੁਕਤੇ; ਦਸਵੈ ਆਸਨੁ ॥

nau dar mukate; dasavai aasan |

Punjabi

ਉਹ ਨੌਵਾਂ ਬੂਹਿਆਂ ਦੀ ਪਕੜ ਤੋਂ ਖ਼ਲਾਸੀ ਪਾ ਜਾਂਦਾ ਹੈ ਅਤੇ ਦਸਮ ਦੁਆਰਾ ਅੰਦਰ ਵਾਸਾ ਪਾ ਲੈਂਦਾ ਹੈ।

Bhai Manmohan Singh (Shabad OS, CC BY-SA)

English

one is liberated from the nine gates, and obtains a place in the Tenth Gate.

Dr. Sant Singh Khalsa (Shabad OS, CC BY-SA)
Ang 1040 · Line 37

ਊਪਰਿ ਪਰੈ. ਪਰੈ ਅਪਰੰਪਰੁ; ਜਿਨਿ ਆਪੇ ਆਪੁ ਉਪਾਇਆ ॥੨॥

aoopar parai. parai aparanpar; jin aape aap upaaeaa |2|

Punjabi

ਸਾਈਂ ਜਿਸ ਨੇ ਆਪਣੇ ਆਪ ਨੂੰ ਰੱਚਿਆ ਹੈ ਪਰਮ ਉੱਚਾ, ਦੁਰੇਡੇ ਤੋਂ ਮਹਾਨ ਦੁਰੇਡਾ ਅਤੇ ਹਦਬੰਨੇ ਤੋਂ ਪਰੇ ਹੈ।

Bhai Manmohan Singh (Shabad OS, CC BY-SA)

English

Lofty and high, the farthest of the far and infinite, He created Himself. ||2||

Dr. Sant Singh Khalsa (Shabad OS, CC BY-SA)
Ang 1040 · Line 38

ਗੁਰਮਤਿ ਲੇਵਹੁ; ਹਰਿ ਲਿਵ ਤਰੀਐ ॥

guramat levahu; har liv tareeai |

Punjabi

ਗੁਰਾਂ ਦੀ ਉਪਦੇਸ਼ ਨੂੰ ਪ੍ਰਾਪਤ ਹੋ ਅਤੇ ਪ੍ਰਭੂ ਨਾਲ ਪ੍ਰੀਤ ਪਾ ਕੇ ਜੀਵ ਸੰਸਾਰ ਸਮੁੰਦਰ ਤੋਂ ਪਾਰ ਉੱਤਰ ਜਾਂਦਾ ਹੈ।

Bhai Manmohan Singh (Shabad OS, CC BY-SA)

English

Receiving the Guru's Teachings, and lovingly attuned to the Lord, one crosses over.

Dr. Sant Singh Khalsa (Shabad OS, CC BY-SA)
Ang 1040 · Line 39

ਅਕਲੁ ਗਾਇ; ਜਮ ਤੇ ਕਿਆ ਡਰੀਐ ॥

akal gaae; jam te kiaa ddareeai |

Punjabi

ਜਦ ਇਨਸਾਨ ਪਾਪ-ਰਹਿਤ ਸੁਆਮੀ ਦਾ ਜੱਸ ਗਾਇਨ ਕਰਦਾ ਹੈ ਤਾਂ ਉਹ ਮੌਤ ਤੋਂ ਕਿਉਂ ਡਰੇ।

Bhai Manmohan Singh (Shabad OS, CC BY-SA)

English

Singing the Praises of the absolute Lord, why should anyone be afraid of death?

Dr. Sant Singh Khalsa (Shabad OS, CC BY-SA)
Ang 1040 · Line 40

ਜਤ ਜਤ ਦੇਖਉ. ਤਤ ਤਤ ਤੁਮ ਹੀ; ਅਵਰੁ. ਨ ਦੁਤੀਆ ਗਾਇਆ ॥੩॥

jat jat dekhau. tat tat tum hee; avar. na duteea gaaeaa |3|

Punjabi

ਜਿੱਥੇ ਕਿਤੇ ਭੀ ਮੈਂ ਵੇਖਦਾ ਹਾਂ ਉੱਥੇ ਮੈਂ ਕੇਵਲ ਤੈਨੂੰ ਹੀ ਵੇਖਦਾ ਹਾਂ। ਮੈਂ ਕਿਸੇ ਹੋਰਸ ਨੂੰ ਗਾਇਨ ਨਹੀਂ ਕਰਦਾ।

Bhai Manmohan Singh (Shabad OS, CC BY-SA)

English

Wherever I look, I see only You; I do not sing of any other at all. ||3||

Dr. Sant Singh Khalsa (Shabad OS, CC BY-SA)
Ang 1040 · Line 41

ਸਚੁ ਹਰਿ ਨਾਮੁ; ਸਚੁ ਹੈ ਸਰਣਾ ॥

sach har naam; sach hai saranaa |

Punjabi

ਸੱਚਾ ਹੈ ਸਾਹਿਬ ਦਾ ਨਾਮ ਅਤੇ ਸੱਚੀ ਉਸ ਦੀ ਸ਼ਰਣਾਗਤ।

Bhai Manmohan Singh (Shabad OS, CC BY-SA)

English

True is the Lord's Name, and True is His Sanctuary.

Dr. Sant Singh Khalsa (Shabad OS, CC BY-SA)
Ang 1040 · Line 42

ਸਚੁ ਗੁਰਸਬਦੁ; ਜਿਤੈ ਲਗਿ ਤਰਣਾ ॥

sach gurasabad; jitai lag taranaa |

Punjabi

ਸੱਚਾ ਹੈ ਗੁਰਾਂ ਦਾ ਉਪਦੇਸ਼, ਜਿਸ ਨਾਲ ਲੱਗ ਕੇ ਬੰਦਾ ਪਾਰ ਉੱਤਰ ਜਾਂਦਾ ਹੈ।

Bhai Manmohan Singh (Shabad OS, CC BY-SA)

English

True is the Word of the Guru's Shabad, grasping it, one is carries across.

Dr. Sant Singh Khalsa (Shabad OS, CC BY-SA)
Ang 1040 · Line 43

ਅਕਥੁ ਕਥੈ ਦੇਖੈ ਅਪਰੰਪਰੁ; ਫੁਨਿ. ਗਰਭਿ ਨ ਜੋਨੀ ਜਾਇਆ ॥੪॥

akath kathai dekhai aparanpar; fun. garabh na jonee jaaeaa |4|

Punjabi

ਜੋ ਪ੍ਰਾਣੀ, ਨਾਂ ਬਿਆਨ ਹੋਣ ਵਾਲੀ ਧਾਰਮਕ ਕਥਾ ਨੂੰ ਬਿਆਨ ਕਰਦਾ ਹੈ, ਉਹ ਬੇਅੰਤ ਪ੍ਰਭੂ ਨੂੰ ਵੇਖ ਲੈਂਦਾ ਹੈ ਅਤੇ ਮੁੜ ਕੇ ਉਦਰ ਦੀਆਂ ਜੂਨੀਆਂ ਵਿੱਚ ਨਹੀਂ ਪੈਂਦਾ।

Bhai Manmohan Singh (Shabad OS, CC BY-SA)

English

Speaking the Unspoken, one sees the Infinite Lord, and then, he does not have to enter the womb of reincarnation again. ||4||

Dr. Sant Singh Khalsa (Shabad OS, CC BY-SA)
Ang 1040 · Line 44

ਸਚ ਬਿਨੁ; ਸਤੁ ਸੰਤੋਖੁ ਨ ਪਾਵੈ ॥

sach bin; sat santokh na paavai |

Punjabi

ਸੱਚੇ ਨਾਮ ਦੇ ਬਗੈਰ, ਬੰਦੇ ਨੂੰ ਪਵਿੱਤਰਤਾ ਅਤੇ ਸੰਤੁਸ਼ਟਤਾ ਪ੍ਰਾਪਤ ਨਹੀਂ ਹੁੰਦੀਆਂ।

Bhai Manmohan Singh (Shabad OS, CC BY-SA)

English

Without the Truth, no one finds sincerity or contentment.

Dr. Sant Singh Khalsa (Shabad OS, CC BY-SA)
Ang 1040 · Line 45

ਬਿਨੁ ਗੁਰ. ਮੁਕਤਿ ਨ; ਆਵੈ ਜਾਵੈ ॥

bin gur. mukat na; aavai jaavai |

Punjabi

ਗੁਰਾਂ ਦੇ ਬਗੈਰ ਬੰਦੇ ਦੀ ਕਲਿਆਨ ਨਹੀਂ ਹੁੰਦੀ, ਅਤੇ ਉਹ ਆਉਂਦਾ ਤੇ ਜਾਂਦਾ ਰਹਿੰਦਾ ਹੈ।

Bhai Manmohan Singh (Shabad OS, CC BY-SA)

English

Without the Guru, no one is liberated; coming and going in reincarnation continue.

Dr. Sant Singh Khalsa (Shabad OS, CC BY-SA)
Ang 1040 · Line 46

ਮੂਲ ਮੰਤ੍ਰੁ ਹਰਿ ਨਾਮੁ ਰਸਾਇਣੁ; ਕਹੁ ਨਾਨਕ. ਪੂਰਾ ਪਾਇਆ ॥੫॥

mool mantru har naam rasaaein; kahu naanak. pooraa paaeaa |5|

Punjabi

ਗੁਰੂ ਜੀ ਆਖਦੇ ਹਨ ਆਦੀ ਧਰਮ ਉਪਦੇਸ਼ ਅਤੇ ਅੰਮ੍ਰਿਤ ਦੇ ਘਰ ਸਾਈਂ ਦਾ ਨਾਮ ਉਚਾਰਨ ਕਰਨ ਦੁਆਰਾ, ਮੈਂ ਪੂਰਨ ਪ੍ਰਭੂ ਨੂੰ ਪ੍ਰਾਪਤ ਕਰ ਲਿਆ ਹੈ।

Bhai Manmohan Singh (Shabad OS, CC BY-SA)

English

Chanting the Mool Mantra, and the Name of the Lord, the source of nectar, says Nanak, I have found the Perfect Lord. ||5||

Dr. Sant Singh Khalsa (Shabad OS, CC BY-SA)