Ekam
Guru Granth Sahib

Ang 1041

Ang 1041 · Line 1

ਸਚ ਬਿਨੁ; ਭਵਜਲੁ. ਜਾਇ. ਨ ਤਰਿਆ ॥

sach bin; bhavajal. jaae. na tariaa |

Punjabi

ਸੱਚੇ ਨਾਮ ਦੇ ਬਗੈਰ, ਭਿਆਨਕ ਸੰਸਾਰ ਸਮੁੰਦਰ ਪਾਰ ਕੀਤਾ ਨਹੀਂ ਜਾ ਸਕਦਾ।

Bhai Manmohan Singh (Shabad OS, CC BY-SA)

English

Without the Truth, the terrifying world-ocean cannot be crossed.

Dr. Sant Singh Khalsa (Shabad OS, CC BY-SA)
Ang 1041 · Line 2

ਏਹੁ ਸਮੁੰਦੁ ਅਥਾਹੁ; ਮਹਾ ਬਿਖੁ ਭਰਿਆ ॥

ehu samund athaahu; mahaa bikh bhariaa |

Punjabi

ਇਹ ਬੇਥਾਹ ਸਮੁੰਦਰ ਅਤਿ ਜ਼ਹਿਰੀਲੇ ਪਾਣੀ ਨਾਲ ਪਰੀਪੂਰਨ ਹੈ।

Bhai Manmohan Singh (Shabad OS, CC BY-SA)

English

This ocean is vast and unfathomable; it is overflowing with the worst poison.

Dr. Sant Singh Khalsa (Shabad OS, CC BY-SA)
Ang 1041 · Line 3

ਰਹੈ ਅਤੀਤੁ. ਗੁਰਮਤਿ ਲੇ ਊਪਰਿ; ਹਰਿ ਨਿਰਭਉ ਕੈ ਘਰਿ ਪਾਇਆ ॥੬॥

rahai ateet. guramat le aoopar; har nirbhau kai ghar paaeaa |6|

Punjabi

ਗੁਰਾਂ ਦੀ ਸਿਖਿਆ ਪ੍ਰਾਪਤ ਕਰ ਕੇ ਜੋ ਨਿਰਲੇਪ ਅਤੇ ਖ਼ਾਹਿਸ਼ ਤੋਂ ਉਚੇਰਾ ਰਹਿੰਦਾ ਹੈ, ਉਹ ਨਿਡਰ ਸੁਆਮੀ ਦੇ ਘਰ ਵਿੱਚ ਥਾਂ ਪਾ ਲੈਂਦਾ ਹੈ।

Bhai Manmohan Singh (Shabad OS, CC BY-SA)

English

One who receives the Guru's Teachings, and remains aloof and detached, obtains a place in the home of the Fearless Lord. ||6||

Dr. Sant Singh Khalsa (Shabad OS, CC BY-SA)
Ang 1041 · Line 4

ਝੂਠੀ; ਜਗ ਹਿਤ ਕੀ ਚਤੁਰਾਈ ॥

jhootthee; jag hit kee chaturaaee |

Punjabi

ਕੂੜੀ ਹੈ ਸੰਸਾਰ ਦੀ ਪ੍ਰੀਤ ਅਤੇ ਚਲਾਕੀ।

Bhai Manmohan Singh (Shabad OS, CC BY-SA)

English

False is the cleverness of loving attachment to the world.

Dr. Sant Singh Khalsa (Shabad OS, CC BY-SA)
Ang 1041 · Line 5

ਬਿਲਮ. ਨ ਲਾਗੈ; ਆਵੈ ਜਾਈ ॥

bilam. na laagai; aavai jaaee |

Punjabi

ਉਹ ਆਉਣ ਅਤੇ ਜਾਣ ਵਿੱਚ ਚਿਰ ਨਹੀਂ ਲਾਉਂਦੀਆਂ।

Bhai Manmohan Singh (Shabad OS, CC BY-SA)

English

In no time at all, it comes and goes.

Dr. Sant Singh Khalsa (Shabad OS, CC BY-SA)
Ang 1041 · Line 6

ਨਾਮੁ ਵਿਸਾਰਿ, ਚਲਹਿ ਅਭਿਮਾਨੀ; ਉਪਜੈ ਬਿਨਸਿ ਖਪਾਇਆ ॥੭॥

naam visaar, chaleh abhimaanee; upajai binas khapaaeaa |7|

Punjabi

ਹੰਕਾਰੀ ਬੰਦੇ ਨਾਮ ਨੂੰ ਭੁਲਾ ਕੇ ਟੁਰਦੇ ਹਨ। ਉਹ ਜੰਮਣ ਅਤੇ ਮਰਨ ਵਿੱਚ ਖ਼ੱਜਲ ਖ਼ੁਆਰ ਹੁੰਦੇ ਹਨ।

Bhai Manmohan Singh (Shabad OS, CC BY-SA)

English

Forgetting the Naam, the Name of the Lord, the proud egotistical people depart; in creation and destruction they are wasted away. ||7||

Dr. Sant Singh Khalsa (Shabad OS, CC BY-SA)
Ang 1041 · Line 7

ਉਪਜਹਿ ਬਿਨਸਹਿ; ਬੰਧਨ ਬੰਧੇ ॥

aupajeh binaseh; bandhan bandhe |

Punjabi

ਸੰਸਾਰੀ ਬੰਧਨਾਂ ਅੰਦਰ ਜਕੜੇ ਹੋਏ ਪ੍ਰਾਣੀ ਆਉਂਦੇ ਤੇ ਜਾਂਦੇ ਹਨ।

Bhai Manmohan Singh (Shabad OS, CC BY-SA)

English

In creation and destruction, they are bound in bondage.

Dr. Sant Singh Khalsa (Shabad OS, CC BY-SA)
Ang 1041 · Line 8

ਹਉਮੈ ਮਾਇਆ ਕੇ ਗਲਿ ਫੰਧੇ ॥

haumai maaeaa ke gal fandhe |

Punjabi

ਧਨ-ਦੌਲਤ ਦੇ ਹੰਕਾਰ ਦੀ ਫਾਹੀ ਉਨ੍ਹਾਂ ਦੀ ਗਰਦਨ ਦੁਆਲੇ ਹੈ।

Bhai Manmohan Singh (Shabad OS, CC BY-SA)

English

The noose of egotism and Maya is around their necks.

Dr. Sant Singh Khalsa (Shabad OS, CC BY-SA)
Ang 1041 · Line 9

ਜਿਸੁ ਰਾਮ ਨਾਮੁ ਨਾਹੀ ਮਤਿ ਗੁਰਮਤਿ; ਸੋ ਜਮ ਪੁਰਿ ਬੰਧਿ ਚਲਾਇਆ ॥੮॥

jis raam naam naahee mat guramat; so jam pur bandh chalaaeaa |8|

Punjabi

ਜਿਹੜਾ ਕੋਈ ਭੀ ਸੁਆਮੀ ਦੇ ਨਾਮ ਨੂੰ ਆਪਣੇ ਮਨ ਅੰਦਰ ਗੁਰਾਂ ਦੀ ਸਿੱਖਿਆ ਦੁਆਰਾ ਨਹੀਂ ਟਿਕਾਉਂਦਾ; ਉਸ ਨੂੰ ਨਰੜ ਕੇ ਮੌਤ ਦੇ ਸ਼ਹਿਰ ਨੂੰ ਧੱਕਾ ਦਿੱਤਾ ਜਾਂਦਾ ਹੈ।

Bhai Manmohan Singh (Shabad OS, CC BY-SA)

English

Whoever does not accept the Guru's Teachings, and does not dwell upon the Lord's Name, is bound and bagged, and dragged into the City of Death. ||8||

Dr. Sant Singh Khalsa (Shabad OS, CC BY-SA)
Ang 1041 · Line 10

ਗੁਰ ਬਿਨੁ; ਮੋਖ ਮੁਕਤਿ. ਕਿਉ ਪਾਈਐ ॥

gur bin; mokh mukat. kiau paaeeai |

Punjabi

ਗੁਰਾਂ ਦੇ ਬਗੈਰ ਬਰੀਅਤ ਅਤੇ ਕਲਿਆਨ ਕਿਸ ਤਰ੍ਹਾਂ ਹੋ ਸਕਦੀ ਹੈ।

Bhai Manmohan Singh (Shabad OS, CC BY-SA)

English

Without the Guru, how can anyone be emancipated or liberated?

Dr. Sant Singh Khalsa (Shabad OS, CC BY-SA)
Ang 1041 · Line 11

ਬਿਨੁ ਗੁਰ; ਰਾਮ ਨਾਮੁ. ਕਿਉ ਧਿਆਈਐ ॥

bin gur; raam naam. kiau dhiaaeeai |

Punjabi

ਗੁਰਾਂ ਦੇ ਬਗੈਰ, ਸੁਆਮੀ ਦਾ ਨਾਮ ਕਿਸ ਤਰ੍ਹਾਂ ਸਿਮਰਿਆਂ ਜਾ ਸਕਦਾ ਹੈ?

Bhai Manmohan Singh (Shabad OS, CC BY-SA)

English

Without the Guru, how can anyone meditate on the Lord's Name?

Dr. Sant Singh Khalsa (Shabad OS, CC BY-SA)
Ang 1041 · Line 12

ਗੁਰਮਤਿ ਲੇਹੁ. ਤਰਹੁ ਭਵ ਦੁਤਰੁ; ਮੁਕਤਿ ਭਏ ਸੁਖੁ ਪਾਇਆ ॥੯॥

guramat lehu. tarahu bhav dutar; mukat bhe sukh paaeaa |9|

Punjabi

ਗੁਰਾਂ ਦਾ ਉਪਦੇਸ਼ ਪ੍ਰਾਪਤ ਕਰਕੇ ਤੂੰ ਕਠਨ ਸੰਸਾਰ ਸਮੁੰਦਰ ਤੋਂ ਪਾਰ ਹੋ ਜਾ। ਇਸ ਤਰ੍ਹਾਂ ਤੂੰ ਮੋਖਸ਼ ਹੋ ਅਤੇ ਅਨੰਦ ਪ੍ਰਾਪਤ ਕਰ।

Bhai Manmohan Singh (Shabad OS, CC BY-SA)

English

Accepting the Guru's Teachings, cross over the arduous, terrifying world-ocean; you shall be emancipated, and find peace. ||9||

Dr. Sant Singh Khalsa (Shabad OS, CC BY-SA)
Ang 1041 · Line 13

ਗੁਰਮਤਿ; ਕ੍ਰਿਸਨਿ ਗੋਵਰਧਨ ਧਾਰੇ ॥

guramat; krisan govaradhan dhaare |

Punjabi

ਗੁਰ ਦੀ ਮੱਤ ਰਾਹੀਂ ਕ੍ਰਿਸ਼ਨ ਨੇ ਗੋਵਰਪਨ ਪਹਾੜ ਨੂੰ ਚੁੱਕ ਲਿਆ।

Bhai Manmohan Singh (Shabad OS, CC BY-SA)

English

Through the Guru's Teachings, Krishna lifted up the mountain of Govardhan.

Dr. Sant Singh Khalsa (Shabad OS, CC BY-SA)
Ang 1041 · Line 14

ਗੁਰਮਤਿ; ਸਾਇਰਿ ਪਾਹਣ ਤਾਰੇ ॥

guramat; saaeir paahan taare |

Punjabi

ਗੁਰਾਂ ਦੀ ਅਗਵਾਈ ਤਾਬੇ, ਰਾਮ ਚੰਦਰ ਨੇ, ਸਮੁੰਦਰ ਉਤੇ ਪੱਥਰ ਤਾਰ ਦਿੱਤੇ।

Bhai Manmohan Singh (Shabad OS, CC BY-SA)

English

Through the Guru's Teachings, Rama floated stones across the ocean.

Dr. Sant Singh Khalsa (Shabad OS, CC BY-SA)
Ang 1041 · Line 15

ਗੁਰਮਤਿ ਲੇਹੁ. ਪਰਮ ਪਦੁ ਪਾਈਐ; ਨਾਨਕ ਗੁਰਿ. ਭਰਮੁ ਚੁਕਾਇਆ ॥੧੦॥

guramat lehu. param pad paaeeai; naanak gur. bharam chukaaeaa |10|

Punjabi

ਗੁਰਾਂ ਦਾ ਉਪਦੇਸ਼ ਪ੍ਰਾਪਤ ਕਰਨ ਦੁਆਰਾ, ਮਹਾਨ ਮਰਤਬਾ ਪਾ ਲਿਆ ਜਾਂਦਾ ਹੈ। ਨਾਨਕ, ਗੁਰੂ ਜੀ ਬੰਦੇ ਦਾ ਸੰਦੇਹ ਦੂਰ ਕਰ ਦਿੰਦੇ ਹਨ।

Bhai Manmohan Singh (Shabad OS, CC BY-SA)

English

Accepting the Guru's Teachings, the supreme status is obtained; O Nanak, the Guru eradicates doubt. ||10||

Dr. Sant Singh Khalsa (Shabad OS, CC BY-SA)
Ang 1041 · Line 16

ਗੁਰਮਤਿ ਲੇਹੁ; ਤਰਹੁ ਸਚੁ ਤਾਰੀ ॥

guramat lehu; tarahu sach taaree |

Punjabi

ਗੁਰਾਂ ਦੇ ਉਪਦੇਸ਼ ਉੱਤੇ ਅਮਲ ਕਰ, ਸੱਚ ਦੇ ਰਾਹੀਂ ਤੂੰ ਸੰਸਾਰ ਦੀ ਨਦੀ ਤੋਂ ਪਾਰ ਹੋ ਜਾ,

Bhai Manmohan Singh (Shabad OS, CC BY-SA)

English

Accepting the Guru's Teachings, cross over to the other side through Truth.

Dr. Sant Singh Khalsa (Shabad OS, CC BY-SA)
Ang 1041 · Line 17

ਆਤਮ ਚੀਨਹੁ ਰਿਦੈ ਮੁਰਾਰੀ ॥

aatam cheenahu ridai muraaree |

Punjabi

ਅਤੇ ਆਪਣੇ ਦਿਲ ਦੇ ਦਿਲ ਅੰਦਰ ਤੂੰ ਹੰਕਾਰ ਦੇ ਵੈਰੀ, ਵਾਹਿਗੁਰੂ ਦਾ ਸਿਮਰਨ ਕਰ।

Bhai Manmohan Singh (Shabad OS, CC BY-SA)

English

O soul, remember the Lord within your heart.

Dr. Sant Singh Khalsa (Shabad OS, CC BY-SA)
Ang 1041 · Line 18

ਜਮ ਕੇ ਫਾਹੇ. ਕਾਟਹਿ ਹਰਿ ਜਪਿ; ਅਕੁਲ ਨਿਰੰਜਨੁ ਪਾਇਆ ॥੧੧॥

jam ke faahe. kaatteh har jap; akul niranjan paaeaa |11|

Punjabi

ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਮੌਤ ਦੀ ਫਾਂਸੀ ਕੱਟੀ ਜਾਂਦੀ ਹੈ ਅਤੇ ਕੁਲ-ਰਹਿਤ ਪਵਿੱਤ੍ਰ ਪ੍ਰਭੂ ਪ੍ਰਾਪਤ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

The noose of death is cut away, meditating on the Lord; you shall obtain the Immaculate Lord, who has no ancestry. ||11||

Dr. Sant Singh Khalsa (Shabad OS, CC BY-SA)
Ang 1041 · Line 19

ਗੁਰਮਤਿ; ਪੰਚ ਸਖੇ ਗੁਰ ਭਾਈ ॥

guramat; panch sakhe gur bhaaee |

Punjabi

ਗੁਰਾਂ ਦੇ ਧਰਮ ਉਪਦੇਸ਼ ਦੁਆਰਾ, ਸੰਤ ਬੰਦੇ ਦੇ ਮਦਦਗਾਰ ਹੋ ਵੰਝਦੇ ਹਨ, ਹੇ ਮੇਰੇ ਗੁਰਭਾਈ!

Bhai Manmohan Singh (Shabad OS, CC BY-SA)

English

Through the Guru's Teachings, the Holy become one's friends and Siblings of Destiny.

Dr. Sant Singh Khalsa (Shabad OS, CC BY-SA)
Ang 1041 · Line 20

ਗੁਰਮਤਿ; ਅਗਨਿ ਨਿਵਾਰਿ. ਸਮਾਈ ॥

guramat; agan nivaar. samaaee |

Punjabi

ਗੁਰਾਂ ਦੇ ਉਪਦੇਸ਼ ਦੁਆਰਾ ਇਨਸਾਨ ਦੀ ਅੰਦਰਲੀ ਅੱਗ ਬੁੱਝ ਅਤੇ ਨਾਸ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

Through the Guru's Teachings, the inner fire is subdued and extinguished.

Dr. Sant Singh Khalsa (Shabad OS, CC BY-SA)
Ang 1041 · Line 21

ਮਨਿ ਮੁਖਿ ਨਾਮੁ ਜਪਹੁ ਜਗਜੀਵਨ; ਰਿਦ ਅੰਤਰਿ ਅਲਖੁ ਲਖਾਇਆ ॥੧੨॥

man mukh naam japahu jagajeevan; rid antar alakh lakhaaeaa |12|

Punjabi

ਆਪਣੇ ਚਿੱਤ ਅਤੇ ਮੂੰਹ ਨਾਲ ਤੂੰ ਜਗਤ ਦੀ ਜਿੰਦ-ਜਾਨ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ ਅਤੇ ਆਪਣੇ ਦਿਲ ਅੰਦਰ ਤੂੰ ਗਿਆਤ ਤੋਂ ਉਚੇਰੇ ਸੁਆਮੀ ਨੂੰ ਸਮਝ।

Bhai Manmohan Singh (Shabad OS, CC BY-SA)

English

Chant the Naam with your mind and mouth; know the unknowable Lord, the Life of the World, deep within the nucleus of your heart. ||12||

Dr. Sant Singh Khalsa (Shabad OS, CC BY-SA)
Ang 1041 · Line 22

ਗੁਰਮੁਖਿ ਬੂਝੈ; ਸਬਦਿ ਪਤੀਜੈ ॥

guramukh boojhai; sabad pateejai |

Punjabi

ਜੋ ਗੁਰਾਂ ਦੀ ਦਇਆ ਦੁਆਰਾ ਸਾਈਂ ਨੂੰ ਜਾਣ ਲੈਂਦਾ ਹੈ, ਉਹ ਨਾਮ ਨਾਲ ਪ੍ਰੰਸਨ ਥੀ ਵੰਝਦਾ ਹੈ!

Bhai Manmohan Singh (Shabad OS, CC BY-SA)

English

The Gurmukh understands, and is pleased with the Word of the Shabad.

Dr. Sant Singh Khalsa (Shabad OS, CC BY-SA)
Ang 1041 · Line 23

ਉਸਤਤਿ ਨਿੰਦਾ; ਕਿਸ ਕੀ ਕੀਜੈ ॥

ausatat nindaa; kis kee keejai |

Punjabi

ਉਹ ਐਸਾ ਮਨੁੱਖ ਕੀਹਦੀ ਵਡਿਆਈ ਜਾਂ ਬਦਖੋਈ ਕਰਦਾ ਹੈ? ਭਾਵ, ਉਹ ਕਿਸੇ ਦੀ ਮਹਿਮਾ ਜਾਂ ਬਦਖ਼ੋਈ ਨਹੀਂ ਕਰਦਾ।

Bhai Manmohan Singh (Shabad OS, CC BY-SA)

English

Who does he praise or slander?

Dr. Sant Singh Khalsa (Shabad OS, CC BY-SA)
Ang 1041 · Line 24

ਚੀਨਹੁ ਆਪੁ. ਜਪਹੁ ਜਗਦੀਸਰੁ; ਹਰਿ ਜਗੰਨਾਥੁ ਮਨਿ ਭਾਇਆ ॥੧੩॥

cheenahu aap. japahu jagadeesar; har jaganaath man bhaaeaa |13|

Punjabi

ਤੂੰ ਆਪਣੇ ਆਪ ਨੂੰ ਸਮਝ, ਸ਼੍ਰਿਸ਼ਟੀ ਦੇ ਸੁਆਮੀ ਨੂੰ ਸਿਮਰ ਅਤੇ ਆਪਣੇ ਚਿੱਤ ਅੰਦਰ ਕੁਲ ਆਲਮ ਦੇ ਮਾਲਕ ਨਾਲ ਪ੍ਰਸੰਨ ਹੋ।

Bhai Manmohan Singh (Shabad OS, CC BY-SA)

English

Know yourself, and meditate on the Lord of the Universe; let your mind be pleased with the Lord, the Master of the Universe. ||13||

Dr. Sant Singh Khalsa (Shabad OS, CC BY-SA)
Ang 1041 · Line 25

ਜੋ ਬ੍ਰਹਮੰਡਿ. ਖੰਡਿ ਸੋ ਜਾਣਹੁ ॥

jo brahamandd. khandd so jaanahu |

Punjabi

ਤੂੰ ਉਸ ਨੂੰ ਜਾਣ ਜੋ ਸੰਸਾਰ ਅਤੇ ਮਹਾਂਦੀਪਾਂ ਅੰਦਰ ਰਵਿ ਰਿਹਾ ਹੈ।

Bhai Manmohan Singh (Shabad OS, CC BY-SA)

English

Know the One who pervades all the realms of the universe.

Dr. Sant Singh Khalsa (Shabad OS, CC BY-SA)
Ang 1041 · Line 26

ਗੁਰਮੁਖਿ ਬੂਝਹੁ; ਸਬਦਿ ਪਛਾਣਹੁ ॥

guramukh boojhahu; sabad pachhaanahu |

Punjabi

ਗੁਰਾਂ ਦੀ ਦਇਆ ਦੁਆਰਾ ਤੂੰ ਆਪਣੇ ਸੁਆਮੀ ਨੂੰ ਸਮਝ ਅਤੇ ਅਨੁਭਵ ਕਰ।

Bhai Manmohan Singh (Shabad OS, CC BY-SA)

English

As Gurmukh, understand and realize the Shabad.

Dr. Sant Singh Khalsa (Shabad OS, CC BY-SA)
Ang 1041 · Line 27

ਘਟਿ ਘਟਿ ਭੋਗੇ ਭੋਗਣਹਾਰਾ; ਰਹੈ ਅਤੀਤੁ ਸਬਾਇਆ ॥੧੪॥

ghatt ghatt bhoge bhoganahaaraa; rahai ateet sabaaeaa |14|

Punjabi

ਅਨੰਦ ਮਾਣਨ ਵਾਲਾ ਸਾਰਿਆਂ ਦਿਲਾਂ ਅੰਦਰ ਅਨੰਦ ਮਾਣਦਾ ਹੈ ਅਤੇ ਫਿਰ ਵੀ ਸਾਰਿਆਂ ਨਾਲੋਂ ਨਿਰਲੇਪ ਵਿਚਰਦਾ ਹੈ।

Bhai Manmohan Singh (Shabad OS, CC BY-SA)

English

The Enjoyer enjoys each and every heart, and yet He remains detached from all. ||14||

Dr. Sant Singh Khalsa (Shabad OS, CC BY-SA)
Ang 1041 · Line 28

ਗੁਰਮਤਿ ਬੋਲਹੁ; ਹਰਿ ਜਸੁ ਸੂਚਾ ॥

guramat bolahu; har jas soochaa |

Punjabi

ਗੁਰਾਂ ਦੀ ਸਿੱਖਮਤ ਦੁਆਰਾ ਤੂੰ ਵਾਹਿਗੁਰੂ ਦੀ ਪਵਿੱਤ੍ਰ ਮਹਿਮਾ ਉਚਾਰਨ ਕਰ।

Bhai Manmohan Singh (Shabad OS, CC BY-SA)

English

Through the Guru's Teachings, chant the Pure Praises of the Lord.

Dr. Sant Singh Khalsa (Shabad OS, CC BY-SA)
Ang 1041 · Line 29

ਗੁਰਮਤਿ ਆਖੀ ਦੇਖਹੁ ਊਚਾ ॥

guramat aakhee dekhahu aoochaa |

Punjabi

ਗੁਰਾਂ ਦੇ ਉਪਦੇਸ਼ ਰਾਹੀਂ ਤੂੰ ਬੁਲੰਦ ਪ੍ਰਭੂ ਨੂੰ ਆਪਣੀਆਂ ਅੱਖਾਂ ਨਾਲ ਵੇਖ।

Bhai Manmohan Singh (Shabad OS, CC BY-SA)

English

Through the Guru's Teachings, behold the lofty Lord with your eyes.

Dr. Sant Singh Khalsa (Shabad OS, CC BY-SA)
Ang 1041 · Line 30

ਸ੍ਰਵਣੀ ਨਾਮੁ ਸੁਣੈ ਹਰਿ ਬਾਣੀ; ਨਾਨਕ. ਹਰਿ ਰੰਗਿ ਰੰਗਾਇਆ ॥੧੫॥੩॥੨੦॥

sravanee naam sunai har baanee; naanak. har rang rangaaeaa |15|3|20|

Punjabi

ਜਿਹੜਾ ਕੋਈ ਆਪਣੇ ਕੰਨਾਂ ਨਾਲ ਨਾਮ ਅਤੇ ਈਸ਼ਵਰੀ ਗੁਰਬਾਣੀ ਨੂੰ ਸ੍ਰਵਣ ਕਰਦਾ ਹੈ; ਉਹ ਪ੍ਰਭੂ ਦੇ ਪ੍ਰੇਮ ਨਾਲ ਰੰਗਿਆ ਜਾਂਦਾ ਹੈ, ਹੇ ਨਾਨਕ!

Bhai Manmohan Singh (Shabad OS, CC BY-SA)

English

Whoever listens to the Lord's Name, and the Word of His Bani, O Nanak, is imbued with the color of the Lord's Love. ||15||3||20||

Dr. Sant Singh Khalsa (Shabad OS, CC BY-SA)
Ang 1041 · Line 31

ਮਾਰੂ ਮਹਲਾ ੧ ॥

maaroo mahalaa 1 |

Punjabi

ਮਾਰੂ ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Maaroo, First Mehl:

Dr. Sant Singh Khalsa (Shabad OS, CC BY-SA)
Ang 1041 · Line 32

ਕਾਮੁ ਕ੍ਰੋਧੁ ਪਰਹਰੁ ਪਰ ਨਿੰਦਾ ॥

kaam krodh parahar par nindaa |

Punjabi

ਤੂੰ ਆਪਣੇ ਵਿਸ਼ੇ-ਭੋਗ, ਗੁੱਸੇ ਤੇ ਹੋਰਨਾਂ ਦੀ ਬਦਖ਼ੋਈ ਨੂੰ ਛੱਡ ਦੇ।

Bhai Manmohan Singh (Shabad OS, CC BY-SA)

English

Leave behind sexual desire, anger and the slander of others.

Dr. Sant Singh Khalsa (Shabad OS, CC BY-SA)
Ang 1041 · Line 33

ਲਬੁ ਲੋਭੁ ਤਜਿ; ਹੋਹੁ ਨਿਚਿੰਦਾ ॥

lab lobh taj; hohu nichindaa |

Punjabi

ਆਪਣੇ ਲਾਲਚ ਅਤੇ ਤਮ੍ਹਾਂ ਨੂੰ ਛੱਡ ਕੇ ਤੂੰ ਬੇiਫ਼ਕਰ ਹੋ ਜਾ।

Bhai Manmohan Singh (Shabad OS, CC BY-SA)

English

Renounce greed and possessiveness, and become carefree.

Dr. Sant Singh Khalsa (Shabad OS, CC BY-SA)
Ang 1041 · Line 34

ਭ੍ਰਮ ਕਾ ਸੰਗਲੁ ਤੋੜਿ. ਨਿਰਾਲਾ; ਹਰਿ ਅੰਤਰਿ ਹਰਿ ਰਸੁ ਪਾਇਆ ॥੧॥

bhram kaa sangal torr. niraalaa; har antar har ras paaeaa |1|

Punjabi

ਸੰਦੇਹ ਦੀ ਜ਼ੰਜੀਰ ਨੂੰ ਤੋੜ ਕੇ ਤੂੰ ਨਿਰਲੇਪ ਹੋ ਜਾ ਇਸ ਤਰ੍ਹਾਂ ਤੂੰ ਵਾਹਿਗੁਰੂ ਤੇ ਵਾਹਿਗੁਰੂ ਦੇ ਅੰਮ੍ਰਿਤ ਨੂੰ ਆਪਣੇ ਅੰਦਰ ਪਾ ਲਵੇਗਾ।

Bhai Manmohan Singh (Shabad OS, CC BY-SA)

English

Break the chains of doubt, and remain unattached; you shall find the Lord, and the Lord's sublime essence, deep within yourself. ||1||

Dr. Sant Singh Khalsa (Shabad OS, CC BY-SA)
Ang 1041 · Line 35

ਨਿਸਿ ਦਾਮਨਿ ਜਿਉ ਚਮਕਿ; ਚੰਦਾਇਣੁ ਦੇਖੈ ॥

nis daaman jiau chamak; chandaaein dekhai |

Punjabi

ਜਿਸ ਤਰ੍ਹਾਂ ਰਾਤ ਦੇ ਸਮੇਂ ਬਿਜਲੀ ਲਿਸ਼ਕ ਨਾਲ ਬੰਦਾ ਚਾਨਣ ਵੇਖਦਾ ਹੈ,

Bhai Manmohan Singh (Shabad OS, CC BY-SA)

English

As one sees the flash of lightning in the night,

Dr. Sant Singh Khalsa (Shabad OS, CC BY-SA)
Ang 1041 · Line 36

ਅਹਿਨਿਸਿ; ਜੋਤਿ ਨਿਰੰਤਰਿ ਪੇਖੈ ॥

ahinis; jot nirantar pekhai |

Punjabi

ਏਸੇ ਤਰ੍ਹਾਂ ਹੀ ਦਿਹੁੰ ਰੈਣ ਉਹ, ਉਸ ਰੱਬ ਦੇ ਨੂਰ ਨੂੰ ਆਪਣੇ ਅੰਦਰ ਦੇਖਦਾ ਹੈ।

Bhai Manmohan Singh (Shabad OS, CC BY-SA)

English

see the Divine Light deep within your nucleus, day and night.

Dr. Sant Singh Khalsa (Shabad OS, CC BY-SA)
Ang 1041 · Line 37

ਆਨੰਦ ਰੂਪੁ ਅਨੂਪੁ ਸਰੂਪਾ; ਗੁਰਿ ਪੂਰੈ ਦੇਖਾਇਆ ॥੨॥

aanand roop anoop saroopaa; gur poorai dekhaaeaa |2|

Punjabi

ਪ੍ਰਸੰਨਤਾ ਦੇ ਪੁੰਜ ਵਾਹਿਗੁਰੂ ਦੀ ਲਾਸਾਨੀ ਸੁੰਦਰਤਾ ਰਖਦਾ ਹੈ ਪੂਰਨ ਗੁਰਾਂ ਦੇ ਰਾਹੀਂ ਪ੍ਰਾਣੀ ਉਸ ਨੂੰ ਵੇਖ ਲੈਂਦਾ ਹੈ।

Bhai Manmohan Singh (Shabad OS, CC BY-SA)

English

The Lord, the embodiment of bliss, incomparably beautiful, reveals the Perfect Guru. ||2||

Dr. Sant Singh Khalsa (Shabad OS, CC BY-SA)
Ang 1041 · Line 38

ਸਤਿਗੁਰ ਮਿਲਹੁ; ਆਪੇ ਪ੍ਰਭੁ ਤਾਰੇ ॥

satigur milahu; aape prabh taare |

Punjabi

ਤੂੰ ਸੱਚੇ ਗੁਰਾਂ ਨਾਲ ਮਿਲ, ਪ੍ਰਭੂ ਖ਼ੁਦ ਹੀ ਤੇਰਾ ਪਾਰ ਉਤਾਰਾ ਕਰੇਗਾ,

Bhai Manmohan Singh (Shabad OS, CC BY-SA)

English

So meet with the True Guru, and God Himself will save you.

Dr. Sant Singh Khalsa (Shabad OS, CC BY-SA)
Ang 1041 · Line 39

ਸਸਿ ਘਰਿ ਸੂਰੁ ਦੀਪਕੁ ਗੈਣਾਰੇ ॥

sas ghar soor deepak gainaare |

Punjabi

ਜਿਸ ਨੇ ਆਸਮਾਨ ਗ੍ਰਹਿ ਦੇ ਅੰਦਰ ਚੰਦ੍ਰਮਾਂ ਤੇ ਸੂਰਜ ਦੇ ਦੀਵੇ ਟਿਕਾਏ ਹਨ।

Bhai Manmohan Singh (Shabad OS, CC BY-SA)

English

He placed the lamps of the sun and the moon in the home of the sky.

Dr. Sant Singh Khalsa (Shabad OS, CC BY-SA)
Ang 1041 · Line 40

ਦੇਖਿ ਅਦਿਸਟੁ ਰਹਹੁ ਲਿਵ ਲਾਗੀ; ਸਭੁ ਤ੍ਰਿਭਵਣਿ ਬ੍ਰਹਮੁ ਸਬਾਇਆ ॥੩॥

dekh adisatt rahahu liv laagee; sabh tribhavan braham sabaaeaa |3|

Punjabi

ਤੂੰ ਅਣਡਿੱਠ ਸੁਆਮੀ ਨੂੰ ਵੇਖ ਅਤੇ ਉਸ ਦੀ ਪ੍ਰੀਤ ਅੰਦਰ ਲੀਨ ਹੋਇਆ ਰਹੁ। ਸਮੂਹ ਤਿੰਨ੍ਹਾਂ ਜਹਾਨਾਂ ਅੰਦਰ, ਵਿਆਪਕ ਵਾਹਿਗੁਰੂ ਸਾਰੇ ਰਮਿਆ ਹੋਇਆ ਹੈ।

Bhai Manmohan Singh (Shabad OS, CC BY-SA)

English

See the invisible Lord, and remain absorbed in loving devotion. God is all throughout the three worlds. ||3||

Dr. Sant Singh Khalsa (Shabad OS, CC BY-SA)
Ang 1041 · Line 41

ਅੰਮ੍ਰਿਤ ਰਸੁ ਪਾਏ; ਤ੍ਰਿਸਨਾ ਭਉ ਜਾਏ ॥

amrit ras paae; trisanaa bhau jaae |

Punjabi

ਸੁਰਜੀਤ ਕਰਨ ਵਾਲਾ ਨਾਮ-ਅੰਮ੍ਰਿਤ ਪ੍ਰਾਪਤ ਕਰਨ ਦੁਆਰਾ, ਖ਼ਾਹਿਸ਼ ਤੇ ਡਰ ਦੂਰ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

Obtaining the sublime ambrosial essence, desire and fear are dispelled.

Dr. Sant Singh Khalsa (Shabad OS, CC BY-SA)
Ang 1041 · Line 42

ਅਨਭਉ ਪਦੁ ਪਾਵੈ; ਆਪੁ ਗਵਾਏ ॥

anbhau pad paavai; aap gavaae |

Punjabi

ਆਪਣੀ ਸਵੈ-ਹੰਗਤਾ ਨੂੰ ਮਾਰ ਕੇ, ਇਨਸਾਨ ਗੈਬੀ ਗਿਆਤ ਦੇ ਮਰਤਬੇ ਨੂੰ ਪਾ ਲੈਂਦਾ ਹੈ।

Bhai Manmohan Singh (Shabad OS, CC BY-SA)

English

The state of inspired illumination is obtained, and self-conceit is eradicated.

Dr. Sant Singh Khalsa (Shabad OS, CC BY-SA)
Ang 1041 · Line 43

ਊਚੀ ਪਦਵੀ ਊਚੋ ਊਚਾ; ਨਿਰਮਲ ਸਬਦੁ ਕਮਾਇਆ ॥੪॥

aoochee padavee aoocho aoochaa; niramal sabad kamaaeaa |4|

Punjabi

ਪਵਿੱਤਰ ਨਾਮ ਦੀ ਕਮਾਈ ਕਰਨ ਦੁਆਰਾ, ਬੰਦੇ ਨੂੰ ਉੱਚਾ ਦਰਜਾ ਪ੍ਰਾਪਤ ਹੋ ਜਾਂਦਾ ਹੈ ਅਤੇ ਉਹ ਬੁਲੰਦੀਆਂ ਦਾ ਪਰਮ ਬੁਲੰਦ ਥੀ ਞੰਝਦਾ ਹੈ।

Bhai Manmohan Singh (Shabad OS, CC BY-SA)

English

The lofty and exalted state, the highest of the high is obtained, practicing the immaculate Word of the Shabad. ||4||

Dr. Sant Singh Khalsa (Shabad OS, CC BY-SA)
Ang 1041 · Line 44

ਅਦ੍ਰਿਸਟ ਅਗੋਚਰੁ; ਨਾਮੁ ਅਪਾਰਾ ॥

adrisatt agochar; naam apaaraa |

Punjabi

ਬੇਅੰਤ ਹੈ ਨਾਮ ਅਣਡਿੱਠ ਅਤੇ ਅਗਾਧ ਪ੍ਰਭੂ ਦਾ।

Bhai Manmohan Singh (Shabad OS, CC BY-SA)

English

The Naam, the Name of the invisible and unfathomable Lord, is infinite.

Dr. Sant Singh Khalsa (Shabad OS, CC BY-SA)