Ang 1042
ਅਤਿ ਰਸੁ ਮੀਠਾ. ਨਾਮੁ ਪਿਆਰਾ ॥
at ras meetthaa. naam piaaraa |
Punjabi
ਪਰਮ ਮਿੱਠਾ ਹੈ ਲਾਡਲੇ ਨਾਮ ਦਾ ਆਬਿਹਿਯਾਤ।
English
The sublime essence of the Beloved Naam is utterly sweet.
ਨਾਨਕ ਕਉ. ਜੁਗਿ ਜੁਗਿ ਹਰਿ ਜਸੁ ਦੀਜੈ; ਹਰਿ ਜਪੀਐ. ਅੰਤੁ, ਨ ਪਾਇਆ ॥੫॥
naanak kau. jug jug har jas deejai; har japeeai. ant, na paaeaa |5|
Punjabi
ਗੁਰੂ ਜੀ ਆਖਦੇ ਹਨ, ਹੇ ਸੁਆਮੀ ਵਾਹਿਗੁਰੂ ਹਰ ਯੁੱਗ ਅੰਦਰ ਤੂੰ ਮੈਨੂੰ ਆਪਣੀ ਸਿਫ਼ਤ ਸ਼ਲਾਘਾ ਪ੍ਰਦਾਨ ਕਰ। ਤੇਰਾ ਸਿਮਰਨ ਕਰਨ ਦੁਆਰਾ, ਮੈਂ ਤੇਰਾ ਓੜਕ ਨਹੀਂ ਪਾ ਸਕਦਾ।
English
O Lord, please bless Nanak with Your Praise in each and every age; meditating on the Lord, I cannot find His limits. ||5||
ਅੰਤਰਿ ਨਾਮੁ ਪਰਾਪਤਿ ਹੀਰਾ ॥
antar naam paraapat heeraa |
Punjabi
ਨਾਮ ਨੂੰ ਹਿਰਦੇ ਅੰਦਰ ਟਿਕਾਉਣ ਦੁਆਰਾ, ਵਾਹਿਗੁਰੂ ਜਵੇਹਰ ਪਾਇਆ ਜਾਂਦਾ ਹੈ।
English
With the Naam deep within the nucleus of the self, the jewel is obtained.
ਹਰਿ ਜਪਤੇ; ਮਨੁ ਮਨ ਤੇ. ਧੀਰਾ ॥
har japate; man man te. dheeraa |
Punjabi
ਸੁਆਮੀ ਦਾ ਸਿਮਰਨ ਕਰਨ ਦੁਆਰਾ, ਮਨ ਨੂੰ ਮਨ ਤੋਂ ਹੀ ਠੰਡ-ਚੈਨ ਪ੍ਰਾਪਤ ਹੋ ਜਾਂਦੀ ਹੈ।
English
Meditating on the Lord, the mind is comforted and consoled by the mind itself.
ਦੁਘਟ ਘਟ. ਭਉ ਭੰਜਨੁ ਪਾਈਐ; ਬਾਹੁੜਿ ਜਨਮਿ. ਨ ਜਾਇਆ ॥੬॥
dughatt ghatt. bhau bhanjan paaeeai; baahurr janam. na jaaeaa |6|
Punjabi
ਔਖੇ ਰਸਤੇ ਟੁਰਨ ਦੁਆਰਾ, ਡਰ ਦੇ ਨਾਸ ਕਰਨ ਵਾਲਾ ਵਾਹਿਗੁਰੂ ਪਾਇਆ ਜਾਂਦਾ ਹੈ ਅਤੇ ਇਨਸਾਨ ਮੁੜ ਕੇ ਗਰਭ ਵਿੱਚ ਨਹੀਂ ਪੈਂਦਾ।
English
On that most difficult path, the Destroyer of fear is found, and one does not have to enter the womb of reincarnation again. ||6||
ਭਗਤਿ ਹੇਤਿ; ਗੁਰ ਸਬਦਿ ਤਰੰਗਾ ॥
bhagat het; gur sabad tarangaa |
Punjabi
ਗੁਰਾਂ ਦੀ ਬਾਣੀ ਰਾਹੀਂ, ਪ੍ਰਭੂ ਦੀ ਪ੍ਰੇਮਮਈ ਸੇਵਾ ਲਈ ਉਤਸ਼ਾਹ ਪੈਦਾ ਹੁੰਦਾ ਹੈ।
English
Through the Word of the Guru's Shabad, inspiration for loving devotional worship wells up.
ਹਰਿ ਜਸੁ ਨਾਮੁ ਪਦਾਰਥੁ ਮੰਗਾ ॥
har jas naam padaarath mangaa |
Punjabi
ਮੈਂ ਵਾਹਿਗੁਰੂ ਦੀ ਕੀਰਤੀ ਅਤੇ ਨਾਮ ਦੀ ਦੌਲਤ ਦੀ ਯਾਚਨਾ ਕਰਦਾ ਹੈ।
English
I beg for the treasure of the Naam, and the Lord's Praise.
ਹਰਿ ਭਾਵੈ ਗੁਰ ਮੇਲਿ ਮਿਲਾਏ; ਹਰਿ ਤਾਰੇ ਜਗਤੁ ਸਬਾਇਆ ॥੭॥
har bhaavai gur mel milaae; har taare jagat sabaaeaa |7|
Punjabi
ਜਦ ਸੁਆਮੀ ਵਾਹਿਗੁਰੂ ਨੂੰ ਐਕੁਰ ਚੰਗਾ ਲਗਦਾ ਹੈ, ਉਹ ਮੈਨੂੰ ਗੁਰਾਂ ਦੇ ਮਿਲਾਪ ਵਿੱਚ ਮਿਲਾ ਦਿੰਦਾ ਹੈ ਤੇ ਸਾਰੇ ਜੱਗ ਨੂੰ ਤਾਰ ਦਿੰਦਾ ਹੈ।
English
When it pleases the Lord, He unites me in Union with the Guru; the Lord saves the whole world. ||7||
ਜਿਨਿ ਜਪੁ ਜਪਿਓ; ਸਤਿਗੁਰ ਮਤਿ ਵਾ ਕੇ ॥
jin jap japio; satigur mat vaa ke |
Punjabi
ਜੋ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹੈ ਉਹ ਸੱਚੇ ਗੁਰਾਂ ਦੀ ਸਿਆਣਪ ਨੂੰ ਪ੍ਰਾਪਤ ਹੋ ਜਾਂਦਾ ਹੈ।
English
One who chants the Lord's Chant, attains the Wisdom of the True Guru.
ਜਮਕੰਕਰ ਕਾਲੁ; ਸੇਵਕ ਪਗ ਤਾ ਕੇ ॥
jamakankar kaal; sevak pag taa ke |
Punjabi
ਮੌਤ ਦਾ ਜ਼ਾਲਮ ਦੂਤ ਉਸ ਦੇ ਪੈਰਾਂ ਦਾ ਨੌਕਰ ਥੀ ਵੰਝਦਾ ਹੈ।
English
The tyrant, the Messenger of Death, becomes a servant at his feet.
ਊਤਮ ਸੰਗਤਿ. ਗਤਿ ਮਿਤਿ ਊਤਮ; ਜਗੁ ਭਉਜਲੁ ਪਾਰਿ ਤਰਾਇਆ ॥੮॥
aootam sangat. gat mit aootam; jag bhaujal paar taraaeaa |8|
Punjabi
ਸ਼੍ਰੇਸ਼ਟ ਸੰਗਤ ਅੰਦਰ ਬੰਦੇ ਦੀ ਅਵਸਥਾ ਅਤੇ ਜੀਵਨ-ਮਰਯਾਦਾ ਸ਼੍ਰੇਸ਼ਟ ਹੋ ਵੰਝਦੇ ਹਨ ਅਤੇ ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉੱਤਰ ਜਾਂਦਾ ਹੈ।
English
In the noble congregation of the Sangat, one's state and way of life become noble as well, and one crosses over the terrifying world-ocean. ||8||
ਇਹੁ ਭਵਜਲੁ ਜਗਤੁ; ਸਬਦਿ ਗੁਰ ਤਰੀਐ ॥
eihu bhavajal jagat; sabad gur tareeai |
Punjabi
ਇਹ ਡਰਾਉਣਾ ਜੱਗ-ਸਮੁੰਦਰ, ਗੁਰਾਂ ਦੇ ਉਪਦੇਸ਼ ਦੁਆਰਾ ਪਾਰ ਕੀਤਾ ਜਾਂਦਾ ਹੈ,
English
Through the Shabad, one crosses over this terrifying world-ocean.
ਅੰਤਰ ਕੀ ਦੁਬਿਧਾ; ਅੰਤਰਿ ਜਰੀਐ ॥
antar kee dubidhaa; antar jareeai |
Punjabi
ਅਤੇ ਮਨ ਦੀ ਦਵੈਤ-ਭਾਵਨਾ ਮਨ ਅੰਦਰ ਹੀ ਸੜ ਜਾਂਦੀ ਹੈ।
English
The duality within is burnt away from within.
ਪੰਚ ਬਾਣ ਲੇ. ਜਮ ਕਉ ਮਾਰੈ; ਗਗਨੰਤਰਿ ਧਣਖੁ ਚੜਾਇਆ ॥੯॥
panch baan le. jam kau maarai; gaganantar dhanakh charraaeaa |9|
Punjabi
ਨੇਕੀਆਂ ਦੇ ਪੰਜਾਂ ਤੀਰਾਂ ਨੂੰ ਲੈ ਕੇ ਬੰਦੇ ਨੂੰ ਉਨ੍ਹਾਂ ਨੂੰ ਦਸਮ ਦੁਆਰ ਦੀ ਕਮਾਣ ਉਤੇ ਚਾੜ੍ਹ ਕੇ ਮੌਤ ਨੂੰ ਮਾਰਨਾ ਚਾਹੀਦਾ ਹੈ।
English
Taking up the five arrows of virtue, Death is killed, drawing the Bow of the Tenth Gate in the Mind's Sky. ||9||
ਸਾਕਤ ਨਰਿ; ਸਬਦ ਸੁਰਤਿ. ਕਿਉ ਪਾਈਐ ॥
saakat nar; sabad surat. kiau paaeeai |
Punjabi
ਪ੍ਰਤੀਕੂਲ ਪੁਰਸ਼ ਨੂੰ ਪ੍ਰਭੂ ਦੇ ਨਾਮ ਦੀ ਗਿਆਤ ਕਿਸ ਤਰ੍ਹਾਂ ਹੋ ਸਕਦੀ ਹੈ।
English
How can the faithless cynics attain enlightened awareness of the Shabad?
ਸਬਦ ਸੁਰਤਿ ਬਿਨੁ; ਆਈਐ ਜਾਈਐ ॥
sabad surat bin; aaeeai jaaeeai |
Punjabi
ਨਾਮ ਦੀ ਗਿਆਤ ਦੇ ਬਾਝੋਂ ਇਨਸਾਨ ਆਉਂਦਾ (ਜੰਮਦਾ) ਤੇ ਜਾਂਦਾ (ਮਰਦਾ) ਰਹਿੰਦਾ ਹੈ।
English
Without awareness of the Shabad, they come and go in reincarnation.
ਨਾਨਕ. ਗੁਰਮੁਖਿ ਮੁਕਤਿ ਪਰਾਇਣੁ; ਹਰਿ ਪੂਰੈ ਭਾਗਿ ਮਿਲਾਇਆ ॥੧੦॥
naanak. guramukh mukat paraaein; har poorai bhaag milaaeaa |10|
Punjabi
ਗੁਰਾਂ ਦੀ ਦਇਆ ਦੁਆਰਾ ਬੰਦੇ ਨੂੰ ਮੋਖਸ਼ ਦਾ ਆਸਰਾ ਮਿਲਦਾ ਹੈ ਅਤੇ ਪੂਰਨ ਚੰਗੀ ਕਿਸਮਤ ਰਾਹੀਂ ਉਹ-ਨਾਲ ਮਿਲ ਜਾਂਦਾ ਹੈ, ਹੇ ਨਾਨਕ!
English
O Nanak, the Gurmukh obtains the support of liberation; by perfect destiny, he meets the Lord. ||10||
ਨਿਰਭਉ ਸਤਿਗੁਰੁ ਹੈ ਰਖਵਾਲਾ ॥
nirbhau satigur hai rakhavaalaa |
Punjabi
ਨਿਡਰ ਸੱਚ ਗੁਰੂ ਸਾਰਿਆਂ ਦਾ ਰੱਖਿਅਕ ਹੈ।
English
The Fearless True Guru is our Savior and Protector.
ਭਗਤਿ ਪਰਾਪਤਿ ਗੁਰ ਗੋਪਾਲਾ ॥
bhagat paraapat gur gopaalaa |
Punjabi
ਗੁਰੂ-ਪ੍ਰਮੇਸ਼ਰ ਦੇ ਰਾਹੀਂ ਹੀ ਪ੍ਰਭੂ ਦੀ ਭਜਨ ਬੰਦਗੀ ਪਾਈ ਜਾਂਦੀ ਹੈ।
English
Devotional worship is obtained through the Guru, the Lord of the world.
ਧੁਨਿ ਅਨੰਦ ਅਨਾਹਦੁ ਵਾਜੈ; ਗੁਰ ਸਬਦਿ ਨਿਰੰਜਨੁ ਪਾਇਆ ॥੧੧॥
dhun anand anaahad vaajai; gur sabad niranjan paaeaa |11|
Punjabi
ਗੁਰਾਂ ਦੀ ਬਾਣੀ ਦਾ ਪ੍ਰਸੰਨਤਾ-ਭਰਿਆ ਕੀਰਤਨ ਸੁਤੇ ਸਿਧ ਹੀ ਉਸ ਲਈ ਹੁੰਦਾ ਹੈ, ਜਿਸ ਨੇ ਪਵਿੱਤ੍ਰ ਪ੍ਰਭੂ ਪ੍ਰਾਪਤ ਕਰ ਲਿਆ ਹੈ।
English
The blissful music of the unstruck sound current vibrates and resounds; through the Word of the Guru's Shabad, the Immaculate Lord is obtained. ||11||
ਨਿਰਭਉ ਸੋ; ਸਿਰਿ. ਨਾਹੀ ਲੇਖਾ ॥
nirbhau so; sir. naahee lekhaa |
Punjabi
ਕੇਵਲ ਉਹ ਪ੍ਰਭੂ ਹੀ ਭੈ-ਰਹਿਤ ਹੈ ਅਤੇ ਉਸ ਦੇ ਸੀਸ ਉਹ ਪ੍ਰਾਲਭਧ ਲਿਖੀ ਹੋਈ ਨਹੀਂ।
English
He alone is fearless, who has no destiny written on His head.
ਆਪਿ ਅਲੇਖੁ; ਕੁਦਰਤਿ ਹੈ ਦੇਖਾ ॥
aap alekh; kudarat hai dekhaa |
Punjabi
ਖ਼ੁਦ ਸੁਆਮੀ ਅਦ੍ਰਿਸ਼ਟ ਹੈ ਪ੍ਰੰਤੂ ਉਹ ਆਪਣੀ ਅਲੌਕਿਕ ਮਰਯਾਦਾ ਰਾਹੀਂ ਵੇਖਿਆ ਜਾਂਦਾ ਹੈ।
English
God Himself is unseen; He reveals Himself through His wondrous creative power.
ਆਪਿ ਅਤੀਤੁ ਅਜੋਨੀ ਸੰਭਉ; ਨਾਨਕ. ਗੁਰਮਤਿ ਸੋ ਪਾਇਆ ॥੧੨॥
aap ateet ajonee sanbhau; naanak. guramat so paaeaa |12|
Punjabi
ਸੁਆਮੀ ਖ਼ੁਦ ਨਿਰਲੇਪ, ਅਜਨਮਾ ਅਤੇ ਆਪਣੇ ਆਪ ਥੀ ਹੋਣ ਵਾਲਾ ਹੈ। ਉਹ ਸੁਆਮੀ, ਹੇ ਨਾਨਕ ਗੁਰਾਂ ਦੇ ਉਪਦੇਸ਼ ਰਾਹੀਂ ਪ੍ਰਾਪਤ ਹੁੰਦਾ ਹੈ।
English
He Himself is unattached, unborn and self-existent. O Nanak, through the Guru's Teachings, He is found. ||12||
ਅੰਤਰ ਕੀ ਗਤਿ; ਸਤਿਗੁਰੁ ਜਾਣੈ ॥
antar kee gat; satigur jaanai |
Punjabi
ਸੱਚਾ ਗੁਰੂ ਬੰਦੇ ਦੇ ਮਨ ਦੀ ਅਵਸਥਾ ਨੂੰ ਜਾਣਦਾ ਹੈ।
English
The True Guru knows the state of one's inner being.
ਸੋ ਨਿਰਭਉ; ਗੁਰ ਸਬਦਿ ਪਛਾਣੈ ॥
so nirbhau; gur sabad pachhaanai |
Punjabi
ਕੇਵਲ ਉਹ ਹੀ ਭੈ-ਰਹਿਤ ਹੈ ਜੋ ਗੁਰਾਂ ਦੀ ਬਾਣੀ ਰਾਹੀਂ ਸਾਹਿਬ ਨੂੰ ਅਨੁਭਵ ਕਰਦਾ ਹੈ।
English
He alone is fearless, who realizes the Word of the Guru's Shabad.
ਅੰਤਰੁ ਦੇਖਿ. ਨਿਰੰਤਰਿ ਬੂਝੈ; ਅਨਤ. ਨ ਮਨੁ ਡੋਲਾਇਆ ॥੧੩॥
antar dekh. nirantar boojhai; anat. na man ddolaaeaa |13|
Punjabi
ਉਹ ਆਪਣੇ ਅੰਦਰ ਝਾਤੀ ਪਾ ਕੇ ਪ੍ਰਭੂ ਨੂੰ ਸਾਰਿਆਂ ਦੇ ਅੰਦਰ ਅਨੁਭਵ ਕਰਦਾ ਹੈ ਅਤੇ ਉਸ ਦਾ ਮਨੂਆ ਦਵੈਤ-ਭਾਵ ਅੰਦਰ ਡਿਕਡੋਲੇ ਨਹੀਂ ਖਾਂਦਾ।
English
He looks within his own inner being, and realizes the Lord within all; his mind does not waver at all. ||13||
ਨਿਰਭਉ ਸੋ; ਅਭ ਅੰਤਰਿ ਵਸਿਆ ॥
nirbhau so; abh antar vasiaa |
Punjabi
ਕੇਵਲ ਉਹ ਹੀ ਨਿਡਰ ਹੈ, ਜਿਸ ਦੇ ਹਿਰਦੇ ਅੰਦਰ ਪ੍ਰਭੂ ਨਿਵਾਸ ਰਖਦਾ ਹੈ,
English
He alone is fearless, within whose being the Lord abides.
ਅਹਿਨਿਸਿ ਨਾਮਿ ਨਿਰੰਜਨ ਰਸਿਆ ॥
ahinis naam niranjan rasiaa |
Punjabi
ਅਤੇ ਜੋ ਦਿਹੁੰ ਤੇ ਰੈਣ ਉਸ ਦੇ ਪਵਿੱਤ੍ਰ ਨਾਮ ਨਾਲ ਪ੍ਰਸੰਨ ਰਹਿੰਦਾ ਹੈ।
English
Day and night, he is delighted with the Immaculate Naam, the Name of the Lord.
ਨਾਨਕ. ਹਰਿ ਜਸੁ ਸੰਗਤਿ ਪਾਈਐ; ਹਰਿ ਸਹਜੇ ਸਹਜਿ ਮਿਲਾਇਆ ॥੧੪॥
naanak. har jas sangat paaeeai; har sahaje sehaj milaaeaa |14|
Punjabi
ਨਾਨਕ, ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਬੰਦੇ ਨੂੰ ਸਾਧ ਸੰਗਤ ਰਾਹੀਂ ਪ੍ਰਾਪਤ ਹੁੰਦੀ ਹੈ ਅਤੇ ਉਹ ਸੁਤੇ ਸਿਧ ਹੀ ਵਾਹਿਗੁਰੂ ਨਾਲ ਮਿਲ ਜਾਂਦਾ ਹੈ।
English
O Nanak, in the Sangat, the Holy Congregation, the Lord's Praise is obtained, and one easily, intuitively meets the Lord. ||14||
ਅੰਤਰਿ ਬਾਹਰਿ; ਸੋ ਪ੍ਰਭੁ ਜਾਣੈ ॥
antar baahar; so prabh jaanai |
Punjabi
ਜੋ ਉਸ ਸਾਈਂ ਨੂੰ ਅੰਦਰ ਅਤੇ ਬਾਹਰ ਜਾਣਦਾ ਹੈ,
English
One who knows God, within the self and beyond,
ਰਹੈ ਅਲਿਪਤੁ; ਚਲਤੇ ਘਰਿ ਆਣੈ ॥
rahai alipat; chalate ghar aanai |
Punjabi
ਨਿਰਲੇਪ ਰਹਿੰਦਾ ਹੈ ਅਤੇ ਆਪਣੇ ਭਟਕਦੇ ਹੋਏ ਮਨੂਏ ਨੂੰ ਮੋੜ ਕੇ ਹਿਰਦੇ-ਗ੍ਰਿਹਿ ਲਿਆਉਂਦਾ ਹੈ;
English
remains detached, and brings his wandering mind back to its home.
ਊਪਰਿ ਆਦਿ ਸਰਬ ਤਿਹੁ ਲੋਈ; ਸਚੁ ਨਾਨਕ. ਅੰਮ੍ਰਿਤ ਰਸੁ ਪਾਇਆ ॥੧੫॥੪॥੨੧॥
aoopar aad sarab tihu loee; sach naanak. amrit ras paaeaa |15|4|21|
Punjabi
ਉਹ, ਹੇ ਨਾਨਕ! ਆਦੀ ਸੱਚੇ ਵਾਹਿਗੁਰੂ, ਜੋ ਸਮੂਹ ਤਿੰਨਾਂ ਜਹਾਨਾਂ ਦਾ ਸ਼੍ਰੋਮਣੀ ਸਾਹਿਬ ਹੈ, ਦੇ ਸੁਆਦਲੇ ਆਬਿ-ਹਿਯਾਤ ਨੂੰ ਪਾ ਲੈਂਦਾ ਹੈ।
English
The True Primal Lord is over all the three worlds; O Nanak, His Ambrosial Nectar is obtained. ||15||4||21||
ਮਾਰੂ ਮਹਲਾ ੧ ॥
maaroo mahalaa 1 |
Punjabi
ਮਾਰੂ ਪਹਿਲੀ ਪਾਤਿਸ਼ਾਹੀ।
English
Maaroo, First Mehl:
ਕੁਦਰਤਿ ਕਰਨੈਹਾਰ ਅਪਾਰਾ ॥
kudarat karanaihaar apaaraa |
Punjabi
ਬੇਅੰਤ ਹੈ ਸਿਰਜਣਹਾਰ, ਜੋ ਆਪਣੀ ਅਨੰਤ ਸ਼ਕਤੀ ਰਾਹੀਂ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ।
English
The Creator Lord is infinite; His creative power is wondrous.
ਕੀਤੇ ਕਾ; ਨਾਹੀ ਕਿਹੁ ਚਾਰਾ ॥
keete kaa; naahee kihu chaaraa |
Punjabi
ਰਚੇ ਹੋਏ ਦੀ ਉਸ ਦੇ ਅਗੇ ਕੋਈ ਸੱਤਿਆ ਨਹੀਂ।
English
Created beings have no power over Him.
ਜੀਅ ਉਪਾਇ ਰਿਜਕੁ ਦੇ ਆਪੇ; ਸਿਰਿ ਸਿਰਿ ਹੁਕਮੁ ਚਲਾਇਆ ॥੧॥
jeea upaae rijak de aape; sir sir hukam chalaaeaa |1|
Punjabi
ਜੀਵਾਂ ਨੂੰ ਪੈਦਾ ਕਰਕੇ ਉਹ ਖ਼ੁਦ ਉਨ੍ਹਾਂ ਨੂੰ ਰੋਜ਼ੀ ਪੁਚਾਉਂਦਾ ਹੈ। ਉਸ ਦਾ ਫ਼ੁਰਮਾਨ ਸਾਰਿਆਂ ਉਤੇ ਹਾਵੀ ਹੈ।
English
He formed the living beings, and He Himself sustains them; the Hukam of His Command controls each and every one. ||1||
ਹੁਕਮੁ ਚਲਾਇ; ਰਹਿਆ ਭਰਪੂਰੇ ॥
hukam chalaae; rahiaa bharapoore |
Punjabi
ਵਿਆਪਕ ਵਾਹਿਗੁਰੂ ਸਾਰਿਆਂ ਨੂੰ ਆਪਣੀ ਰਜ਼ਾ ਅੰਦਰ ਟੋਰ ਰਿਹਾ ਹੈ।
English
The all-pervading Lord orchestrates all through His Hukam.
ਕਿਸੁ ਨੇੜੈ; ਕਿਸੁ ਆਖਾਂ ਦੂਰੇ ॥
kis nerrai; kis aakhaan doore |
Punjabi
ਕਿਸ ਨੂੰ ਮੈਂ ਉਸ ਦੇ ਲਾਗੇ ਕਹਾਂ ਅਤੇ ਕਿਸ ਨੂੰ ਦੁਰੇਡੇ?
English
Who is near, and who is far away?
ਗੁਪਤ ਪ੍ਰਗਟ ਹਰਿ ਘਟਿ ਘਟਿ ਦੇਖਹੁ; ਵਰਤੈ ਤਾਕੁ ਸਬਾਇਆ ॥੨॥
gupat pragatt har ghatt ghatt dekhahu; varatai taak sabaaeaa |2|
Punjabi
ਦੋਨੋਂ, ਅਲੋਪ ਅਤੇ ਪ੍ਰਤੱਖ ਤੌਰ ਤੇ ਤੂੰ ਸੁਆਮੀ ਨੂੰ ਸਾਰਿਆਂ ਦਿਲਾਂ ਅੰਦਰ ਵੇਖ। ਅਦੁੱਤੀ ਸਾਹਿਬ ਸਾਰਿਆਂ ਅੰਦਰ ਰਮਿਆ ਹੋਇਆ ਹੈ।
English
Behold the Lord, both hidden and manifest, in each and every heart; the unique Lord is permeating all. ||2||
ਜਿਸ ਕਉ ਮੇਲੇ; ਸੁਰਤਿ ਸਮਾਏ ॥
jis kau mele; surat samaae |
Punjabi
ਜਿਸ ਨੂੰ ਸਾਹਿਬ ਆਪਣੇ ਨਾਲ ਮਿਲਾ ਲੈਂਦਾ ਹੈ; ਉਸ ਦੇ ਖ਼ਿਆਲ ਅੰਦਰ ਉਹ ਆਪ ਵਸਦਾ ਹੈ।
English
One whom the Lord unites with Himself, merges in conscious awareness.
ਗੁਰਸਬਦੀ; ਹਰਿ ਨਾਮੁ ਧਿਆਏ ॥
gurasabadee; har naam dhiaae |
Punjabi
ਗੁਰਾਂ ਦੇ ਉਪਦੇਸ਼ ਦੁਆਰਾ, ਇਨਸਾਨ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹੈ।
English
Through the Word of the Guru's Shabad, meditate on the Lord's Name.
ਆਨਦ ਰੂਪ ਅਨੂਪ ਅਗੋਚਰ; ਗੁਰ ਮਿਲਿਐ. ਭਰਮੁ ਜਾਇਆ ॥੩॥
aanad roop anoop agochar; gur miliai. bharam jaaeaa |3|
Punjabi
ਸੁੰਦਰ ਸੁਆਮੀ ਅਗਾਧ ਅਤੇ ਪ੍ਰਸੰਨਤਾ ਦਾ ਸਰੂਪ ਹੈ। ਗੁਰਾਂ ਨਾਲ ਮਿਲਣ ਦੁਆਰਾ, ਬੰਦੇ ਦਾ ਸੰਦੇਹ ਦੂਰ ਹੋ ਜਾਂਦਾ ਹੈ।
English
God is the embodiment of bliss, incomparably beautiful and unfathomable; meeting with the Guru, doubt is dispelled. ||3||
ਮਨ ਤਨ ਧਨ ਤੇ; ਨਾਮੁ ਪਿਆਰਾ ॥
man tan dhan te; naam piaaraa |
Punjabi
ਮੇਰੇ ਮਨ, ਦੇਹ ਅਤੇ ਦੌਲਤ ਨਾਲੋਂ ਮੈਨੂੰ ਪ੍ਰਭੂ ਦਾ ਨਾਮ ਵਧੇਰਾ ਲਾਡਲਾ ਹੈ।
English
The Naam, the Name of the Lord, is more dear to me than my mind, body and wealth.
ਅੰਤਿ ਸਖਾਈ ਚਲਣਵਾਰਾ ॥
ant sakhaaee chalanavaaraa |
Punjabi
ਅਖ਼ੀਰ ਨੂੰ ਟੂਰਨ ਦੇ ਵੇਲੇ ਇਹ ਮੇਰਾ ਸਹਾਇਕ ਹੋਵੇਗਾ।
English
In the end, when I must depart, it shall be my only help and support.