Ang 1047
ਜੋ ਤਿਸੁ ਭਾਵੈ. ਸੋਈ ਕਰਸੀ ॥
jo tis bhaavai. soee karasee |
Punjabi
ਜਿਹੜਾ ਕੁੱਛ ਉਹ ਚਾਹੁੰਦਾ ਹੈ, ਕੇਵਲ ਉਹ ਹੀ ਉਹ ਕਰਦਾ ਹੈ।
English
He does whatever He pleases.
ਆਪਹੁ ਹੋਆ ਨਾ ਕਿਛੁ ਹੋਸੀ ॥
aapahu hoaa naa kichh hosee |
Punjabi
ਆਪਣੇ ਆਪ, ਨਾਂ ਬੰਦੇ ਨੇ ਕੁਝ ਕੀਤਾ ਹੈ, ਨਾਂ ਹੀ ਉਹ ਕਦੇ ਕਰੇਗਾ।
English
No one has done, or can do anything by himself.
ਨਾਨਕ. ਨਾਮੁ ਮਿਲੈ ਵਡਿਆਈ; ਦਰਿ ਸਾਚੈ ਪਤਿ ਪਾਈ ਹੇ ॥੧੬॥੩॥
naanak. naam milai vaddiaaee; dar saachai pat paaee he |16|3|
Punjabi
ਨਾਨਕ, ਨਾਮ ਦੇ ਰਾਹੀਂ ਜੀਵ ਨੂੰ ਪ੍ਰਭਤਾ ਦੀ ਦਾਤ ਮਿਲਦੀ ਹੈ ਅਤੇ ਸੱਚੇ ਦਰਬਾਰ ਅੰਦਰ ਉਹ ਇੱਜ਼ਤ ਪਾਉਂਦਾ ਹੈ।
English
O Nanak, through the Name, one is blessed with glorious greatness, and obtains honor in the Court of the True Lord. ||16||3||
ਮਾਰੂ ਮਹਲਾ ੩ ॥
maaroo mahalaa 3 |
Punjabi
ਮਾਰੂ ਤੀਜੀ ਪਾਤਿਸ਼ਾਹੀ।
English
Maaroo, Third Mehl:
ਜੋ ਆਇਆ; ਸੋ ਸਭੁ ਕੋ ਜਾਸੀ ॥
jo aaeaa; so sabh ko jaasee |
Punjabi
ਜਿਹੜੇ ਆਏ ਹਨ, ਉਹ ਸਾਰੇ ਨਿਸਚਿਤ ਹੀ ਚਲੇ ਜਾਣਗੇ।
English
All who come shall have to depart.
ਦੂਜੈ ਭਾਇ; ਬਾਧਾ ਜਮ ਫਾਸੀ ॥
doojai bhaae; baadhaa jam faasee |
Punjabi
ਹੋਰਸ ਦੇ ਪਿਆਰ ਨਾਲ ਜੁੜਨ ਦੁਆਰਾ ਇਨਸਾਨ ਯਮ ਦੀ ਫਾਹੀ ਵਿੱਚ ਪੈਂਦਾ ਹੈ।
English
In the love of duality, they are caught by the noose of the Messenger of Death.
ਸਤਿਗੁਰਿ ਰਾਖੇ. ਸੇ ਜਨ ਉਬਰੇ; ਸਾਚੇ ਸਾਚਿ ਸਮਾਈ ਹੇ ॥੧॥
satigur raakhe. se jan ubare; saache saach samaaee he |1|
Punjabi
ਜਿਨ੍ਹਾਂ ਪੁਰਸ਼ਾਂ ਦੀ, ਸੱਚੇ ਗੁਰੂ ਜੀ ਰਖਿਆ ਕਰਦੇ ਹਨ, ਉਹ ਪਾਰ ਉਤਰ ਜਾਂਦੇ ਹਨ ਅਤੇ ਉਹ ਸਚਿਆਰਾਂ ਦੇ ਪਰਮ ਸਚਿਆਰ (ਹਰੀ) ਅੰਦਰ ਲੀਨ ਹੋ ਜਾਂਦੇ ਹਨ।
English
Those humble beings who are protected by the True Guru, are saved. They merge into the Truest of the True. ||1||
ਆਪੇ ਕਰਤਾ; ਕਰਿ ਕਰਿ ਵੇਖੈ ॥
aape karataa; kar kar vekhai |
Punjabi
ਖ਼ੁਦ ਹੀ ਰਚਨਹਾਰ ਰਚਨਾ ਨੂੰ ਰਚਦਾ ਹੈ ਅਤੇ ਇਸ ਨੂੰ ਦੇਖਦਾ ਹੈ।
English
The Creator Himself creates the creation, and watches over it.
ਜਿਸ ਨੋ ਨਦਰਿ ਕਰੇ; ਸੋਈ ਜਨੁ ਲੇਖੈ ॥
jis no nadar kare; soee jan lekhai |
Punjabi
ਕੇਵਲ ਉਹ ਪੁਰਸ਼ ਹੀ ਕਬੂਲ ਪੈਂਦਾ ਹੈ, ਜਿਸ ਉਤੇ ਸੁਆਮੀ ਮਿਹਰ ਧਾਰਦਾ ਹੈ।
English
Thay alone are acceptable, upon whom He bestows His Glance of Grace.
ਗੁਰਮੁਖਿ ਗਿਆਨੁ. ਤਿਸੁ ਸਭੁ ਕਿਛੁ ਸੂਝੈ; ਅਗਿਆਨੀ ਅੰਧੁ ਕਮਾਈ ਹੇ ॥੨॥
guramukh giaan. tis sabh kichh soojhai; agiaanee andh kamaaee he |2|
Punjabi
ਗੁਰੂ-ਸਮਰਪਣ ਰੱਬੀ ਗਿਆਤ ਪਾ ਲੈਂਦਾ ਹੈ ਅਤੇ ਉਹ ਅਸਲੀਅਤ ਤੇ ਹਰ ਸੈ ਨੂੰ ਸਮਝਦਾ ਹੈ। ਬੇਸਮਝ ਬੰਦਾ ਅੰਨ੍ਹੇ ਕੰਮ ਕਰਦਾ ਹੈ।
English
The Gurmukh attains spiritual wisdom, and understands everything. The ignorant ones act blindly. ||2||
ਮਨਮੁਖ ਸਹਸਾ; ਬੂਝ. ਨ ਪਾਈ ॥
manamukh sahasaa; boojh. na paaee |
Punjabi
ਆਪ-ਹੁਦਰਾ ਸੰਦੇਹ ਅੰਦਰ ਫਾਥਾ ਹੋਇਆ ਹੈ ਅਤੇ ਉਸ ਨੂੰ ਕੋਈ ਸਮਝ ਨਹੀਂ ਪੈਦੀ।
English
The self-willed manmukh is cynical; he doesn't understand.
ਮਰਿ ਮਰਿ ਜੰਮੈ; ਜਨਮੁ ਗਵਾਈ ॥
mar mar jamai; janam gavaaee |
Punjabi
ਉਹ ਆਪਣਾ ਜੀਵਨ ਵੇਅਰਥ ਗੁਆ ਲੈਂਦਾ ਹੈ, ਮਰ ਵੰਝਦਾ ਹੈ ਅਤੇ ਆਵਾਗਉਣ ਵਿੱਚ ਪੈਂਦਾ ਹੈ।
English
He dies and dies again, only to be reborn, and loses his life uselessly again.
ਗੁਰਮੁਖਿ ਨਾਮਿ ਰਤੇ ਸੁਖੁ ਪਾਇਆ; ਸਹਜੇ ਸਾਚਿ ਸਮਾਈ ਹੇ ॥੩॥
guramukh naam rate sukh paaeaa; sahaje saach samaaee he |3|
Punjabi
ਗੁਰੂ-ਅਨੁਸਾਰੀ ਨਾਮ ਨਾਲ ਰੰਗਿਆ ਹੋਇਆ ਹੈ, ਉਹ ਆਰਾਮ ਪਾਉਂਦਾ ਹੈ ਅਤੇ ਸੁਖੈਨ ਹੀ ਸੰਚੇ ਸਾਈਂ ਵਿੱਚ ਲੀਨ ਹੋ ਜਾਂਦਾ ਹੈ।
English
The Gurmukh is imbued with the Naam, the Name of the Lord; he find peace, and is intuitively immersed in the True Lord. ||3||
ਧੰਧੈ ਧਾਵਤ; ਮਨੁ ਭਇਆ ਮਨੂਰਾ ॥
dhandhai dhaavat; man bheaa manooraa |
Punjabi
ਸੰਸਾਰੀ ਵਿਹਾਰਾਂ ਮਗਰ ਦੌੜ ਭੱਜ ਕੇ, ਮਨ ਜੰਗਾਲਿਆ ਗਿਆ ਹੈ।
English
Chasing after worldly affairs, the mind has become corroded and rusty.
ਫਿਰਿ ਹੋਵੈ ਕੰਚਨੁ; ਭੇਟੈ ਗੁਰੁ ਪੂਰਾ ॥
fir hovai kanchan; bhettai gur pooraa |
Punjabi
ਪੂਰਨ ਗੁਰਾਂ ਨਾਲ ਮਿਲ ਕੇ ਇਹ ਮੁੜ ਕੇ ਸੋਨਾ ਥੀ ਵੰਝਦਾ ਹੈ।
English
But meeting with the Perfect Guru, it is transmuted into gold once again.
ਆਪੇ ਬਖਸਿ ਲਏ ਸੁਖੁ ਪਾਏ; ਪੂਰੈ ਸਬਦਿ ਮਿਲਾਈ ਹੇ ॥੪॥
aape bakhas le sukh paae; poorai sabad milaaee he |4|
Punjabi
ਜਦ ਪ੍ਰਭੂ ਆਪ ਪ੍ਰਾਣੀ ਨੂੰ ਮਾਫ਼ ਕਰ ਦਿੰਦਾ ਹੈ, ਤਾਂ ਉਸ ਨੂੰ ਖੁਸ਼ੀ ਪ੍ਰਦਾਨ ਹੁੰਦੀ ਹੈ ਤੇ ਪੂਰਨ ਗੁਰਬਾਣੀ ਰਾਹੀਂ ਉਹ ਪ੍ਰਭੂ ਨਾਲ ਮਿਲ ਜਾਂਦਾ ਹੈ।
English
When the Lord Himself grants forgiveness, then peace is obtained; through the Perfect Word of the Shabad, one is united with Him. ||4||
ਦੁਰਮਤਿ ਝੂਠੀ; ਬੁਰੀ ਬੁਰਿਆਰਿ ॥
duramat jhootthee; buree buriaar |
Punjabi
ਮੰਦੀ ਅਕਲ ਵਾਲੀ ਪਤਨੀ ਕੂੜੀ, ਮਾੜੀ ਅਤੇ ਭੈੜੀ ਹੈ।
English
The false and evil-minded are the most wicked of the wicked.
ਅਉਗਣਿਆਰੀ ਅਉਗਣਿਆਰਿ ॥
aauganiaaree aauganiaar |
Punjabi
ਪਾਪੀਆਂ ਵਿੱਚੋਂ ਉਹ ਪਰਮ ਪਾਪਣ ਹੈ।
English
They are the most unworthy of the unworthy.
ਕਚੀ ਮਤਿ. ਫੀਕਾ ਮੁਖਿ ਬੋਲੈ; ਦੁਰਮਤਿ. ਨਾਮੁ, ਨ ਪਾਈ ਹੇ ॥੫॥
kachee mat. feekaa mukh bolai; duramat. naam, na paaee he |5|
Punjabi
ਕੂੜਾ ਹੈ ਉਸ ਦਾ ਮਨ, ਫਿਲੇ ਹਨ ਉਸ ਦੇ ਮੂੰਹ ਦੇ ਬਚਨ ਬਿਲਾਸ ਅਤੇ ਖੋਟੀ ਸਮਝ ਦੇ ਕਾਰਨ ਉਹ ਨਾਮ ਨੂੰ ਪ੍ਰਾਪਤ ਨਹੀਂ ਹੁੰਦੀ।
English
With false intellect, and insipid words of mouth, evil-minded, they do not obtain the Naam. ||5||
ਅਉਗਣਿਆਰੀ; ਕੰਤ. ਨ ਭਾਵੈ ॥
aauganiaaree; kant. na bhaavai |
Punjabi
ਕੁਕਰਮਣ ਪਤਨੀ ਆਪਣੇ ਪਤੀ ਨੂੰ ਚੰਗੀ ਨਹੀਂ ਲਗਦੀ।
English
The unworthy soul-bride is not pleasing to her Husband Lord.
ਮਨ ਕੀ ਜੂਠੀ; ਜੂਠੁ ਕਮਾਵੈ ॥
man kee jootthee; jootth kamaavai |
Punjabi
ਦਿਲ ਦੀ ਮਲੀਣ ਉਹ ਅਧਰਮ ਦੀ ਕਿਰਤ ਕਰਦੀ ਹੈ।
English
False-minded, her actions are false.
ਪਿਰ ਕਾ ਸਾਉ. ਨ ਜਾਣੈ ਮੂਰਖਿ; ਬਿਨੁ ਗੁਰ ਬੂਝ. ਨ ਪਾਈ ਹੇ ॥੬॥
pir kaa saau. na jaanai moorakh; bin gur boojh. na paaee he |6|
Punjabi
ਮੂੜ ਪਤਨੀ ਆਪਣੇ ਪਤੀ ਦੀ ਰਜ਼ਾ ਨੂੰ ਨਹੀਂ ਜਾਣਦੀ। ਗੁਰਾਂ ਦੇ ਬਾਝੌਂ ਉਸ ਨੂੰ ਸਮਝ ਪ੍ਰਾਪਤ ਨਹੀਂ ਹੁੰਦੀ।
English
The foolish person does not know the excellence of her Husband Lord. Without the Guru, she does not understand at all. ||6||
ਦੁਰਮਤਿ ਖੋਟੀ; ਖੋਟੁ ਕਮਾਵੈ ॥
duramat khottee; khott kamaavai |
Punjabi
ਮੰਦੀ ਅਕਲ ਵਾਲੀ ਪਾਪਣ ਪਤਨੀ ਪਾਪ ਕਰਦੀ ਹੈ।
English
The evil-minded, wicked soul-bride practices wickedness.
ਸੀਗਾਰੁ ਕਰੇ; ਪਿਰ ਖਸਮ. ਨ ਭਾਵੈ ॥
seegaar kare; pir khasam. na bhaavai |
Punjabi
ਉਹ ਹਾਰਸ਼ਿੰਗਾਰ ਲਾਉਂਦੀ ਹੈ ਪਰ ਪਿਆਰਾ ਪਤੀ ਉਸ ਨੂੰ ਪਿਆਰ ਨਹੀਂ ਕਰਦਾ।
English
She decorates herself, but her Husband Lord is not pleased.
ਗੁਣਵੰਤੀ ਸਦਾ ਪਿਰੁ ਰਾਵੈ; ਸਤਿਗੁਰਿ ਮੇਲਿ ਮਿਲਾਈ ਹੇ ॥੭॥
gunavantee sadaa pir raavai; satigur mel milaaee he |7|
Punjabi
ਨੇਕੀ ਨਿਪੁੰਨ ਵਹੁਟੀ ਹਮੇਸ਼ਾਂ ਆਪਣੇ ਕੰਤ ਨੂੰ ਮਾਣਦੀ ਹੈ ਅਤੇ ਸੱਚੇ ਗੁਰੂ ਜੀ, ਉਸ ਨੂੰ, ਉਸ ਦੇ ਸਾਈਂ ਦੇ ਮਿਲਾਪ ਵਿੱਚ ਮਿਲਾ ਦਿੰਦੇ ਹਨ।
English
The virtuous soul-bride enjoys and ravishes her Husband Lord forever; the True Guru unites her in His Union. ||7||
ਆਪੇ ਹੁਕਮੁ ਕਰੇ; ਸਭੁ ਵੇਖੈ ॥
aape hukam kare; sabh vekhai |
Punjabi
ਸਾਈਂ ਆਪ ਹੀ ਸਾਰਿਆਂ ਨੂੰ ਹੁਕਮ ਦਿੰਦਾ ਤੇ ਦੇਖਦਾ ਹੈ।
English
God Himself issues the Hukam of His Command, and beholds all.
ਇਕਨਾ ਬਖਸਿ ਲਏ; ਧੁਰਿ ਲੇਖੈ ॥
eikanaa bakhas le; dhur lekhai |
Punjabi
ਕਈਆਂ ਨੂੰ ਪ੍ਰਭੂ ਆਪਣੀ ਪਰਾਪੂਰਬਲੀ ਲਿਖਤਾਕਾਰ ਅਨੁਸਾਰ ਮਾਫ਼ ਕਰ ਦਿੰਦਾ ਹੈ।
English
Some are forgiven, according to their pre-ordained destiny.
ਅਨਦਿਨੁ ਨਾਮਿ ਰਤੇ. ਸਚੁ ਪਾਇਆ; ਆਪੇ ਮੇਲਿ ਮਿਲਾਈ ਹੇ ॥੮॥
anadin naam rate. sach paaeaa; aape mel milaaee he |8|
Punjabi
ਰਾਤ ਅਤੇ ਦਿਨ ਉਹ ਨਾਮ ਨਾਲ ਰੰਗੇ ਰਹਿੰਦੇ ਹਨ ਅਤੇ ਸੱਚੇ ਸੁਆਮੀ ਨੂੰ ਪਾ ਲੈਂਦੇ ਹਨ। ਆਪ ਹੀ ਸੁਆਮੀ ਉਨ੍ਹਾਂ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੈ।
English
Night and day, they are imbued with the Naam, and they find the True Lord. He Himself unites them in His Union. ||8||
ਹਉਮੈ ਧਾਤੁ. ਮੋਹ ਰਸਿ ਲਾਈ ॥
haumai dhaat. moh ras laaee |
Punjabi
ਸਵੈ-ਹੰਗਤਾ ਬੰਦੇ ਨੂੰ ਮਾਇਆ ਅਤੇ ਸੰਸਾਰੀ ਮਮਤਾ ਦੇ ਸੁਆਦ ਨਾਲ ਜੋੜ ਦਿੰਦੀ ਹੈ।
English
Egotism attaches them to the juice of emotional attachment, and makes them run around.
ਗੁਰਮੁਖਿ ਲਿਵ ਸਾਚੀ. ਸਹਜਿ ਸਮਾਈ ॥
guramukh liv saachee. sehaj samaaee |
Punjabi
ਸੱਚੀ ਪ੍ਰੀਤ ਰਾਹੀਂ, ਗੁਰੂ ਅਨੁਸਾਰੀ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
English
The Gurmukh is intuitively immersed in the True Love of the Lord.
ਆਪੇ ਮੇਲੈ ਆਪੇ ਕਰਿ ਵੇਖੈ; ਬਿਨੁ ਸਤਿਗੁਰ. ਬੂਝ, ਨ ਪਾਈ ਹੇ ॥੯॥
aape melai aape kar vekhai; bin satigur. boojh, na paaee he |9|
Punjabi
ਸੁਆਮੀ ਆਪ ਮਿਲਾਉਂਦਾ ਹੈ, ਆਪ ਹੀ ਸਾਰਾ ਕੁਛ ਕਰਦਾ ਅਤੇ ਦੇਖਦਾ ਹੈ। ਸੱਚੇ ਗੁਰਾਂ ਦੇ ਬਗੈਰ ਇਹ ਗਿਆਤ ਪ੍ਰਾਪਤ ਨਹੀਂ ਹੁੰਦੀ।
English
He Himself unites, He Himself acts, and beholds. Without the True Guru, understanding is not obtained. ||9||
ਇਕਿ ਸਬਦੁ ਵੀਚਾਰਿ; ਸਦਾ ਜਨ ਜਾਗੇ ॥
eik sabad veechaar; sadaa jan jaage |
Punjabi
ਕਈ ਪੁਰਸ਼ ਨਾਮ ਦਾ ਚਿੰਤਨ ਕਰਦੇ ਹਨ ਅਤੇ ਸਦੀਵ ਹੀ ਜਾਗਦੇ ਰਹਿੰਦੇ ਹਨ।
English
Some contemplate the Word of the Shabad; these humble beings remain always awake and aware.
ਇਕਿ ਮਾਇਆ ਮੋਹਿ; ਸੋਇ ਰਹੇ ਅਭਾਗੇ ॥
eik maaeaa mohi; soe rahe abhaage |
Punjabi
ਕਈ ਨਿਕਰਮਣ ਬੰਦੇ ਸੰਸਾਰੀ ਪਦਾਰਥਾਂ ਦੀ ਪ੍ਰੀਤ ਅੰਦਰ ਸੁੱਤੇ ਰਹਿੰਦੇ ਹਨ।
English
Some are attached to the love of Maya; these unfortunate ones remain asleep.
ਆਪੇ ਕਰੇ. ਕਰਾਏ ਆਪੇ; ਹੋਰੁ ਕਰਣਾ ਕਿਛੂ. ਨ ਜਾਈ ਹੇ ॥੧੦॥
aape kare. karaae aape; hor karanaa kichhoo. na jaaee he |10|
Punjabi
ਪ੍ਰਭੂ ਆਪ ਕਰਦਾ ਹੈ ਅਤੇ ਆਪ ਹੀ ਹੋਰਨਾਂ ਪਾਸੋਂ ਕਰਵਾਉਂਦਾ ਹੈ। ਹੋਰ ਕੋਈ ਜਣਾ ਕੁਝ ਨਹੀਂ ਕਰ ਸਕਦਾ।
English
He Himself acts, and inspires all to act; no one else can do anything. ||10||
ਕਾਲੁ ਮਾਰਿ; ਗੁਰ ਸਬਦਿ ਨਿਵਾਰੇ ॥
kaal maar; gur sabad nivaare |
Punjabi
ਗੁਰਾਂ ਦੇ ਬਚਨ ਰਾਹੀਂ, ਬੰਦਾ ਮੌਤ ਨੂੰ ਕਾਬੂ ਕਰਕੇ ਮਾਰ ਲੈਂਦਾ ਹੈ,
English
Through the Word of the Guru's Shabad, death is conquered and killed.
ਹਰਿ ਕਾ ਨਾਮੁ ਰਖੈ ਉਰ ਧਾਰੇ ॥
har kaa naam rakhai ur dhaare |
Punjabi
ਅਤੇ ਵਾਹਿਗੁਰੂ ਦੇ ਨਾਮ ਨੂੰ ਆਪਣੇ ਦਿਲ ਨਾਲ ਲਾਈ ਰਖਦਾ ਹੈ।
English
Keep the Name of the Lord enshrined within your heart.
ਸਤਿਗੁਰ ਸੇਵਾ ਤੇ ਸੁਖੁ ਪਾਇਆ; ਹਰਿ ਕੈ ਨਾਮਿ ਸਮਾਈ ਹੇ ॥੧੧॥
satigur sevaa te sukh paaeaa; har kai naam samaaee he |11|
Punjabi
ਗੁਰਾਂ ਦੀ ਘਾਲ ਦੁਆਰਾ ਓਹ ਆਰਾਮ ਪਾਉਂਦਾ ਹੈ ਅਤੇ ਵਾਹਿਗੁਰੂ ਦੇ ਨਾਮ ਵਿੱਚ ਲੀਨ ਹੋ ਜਾਂਦਾ ਹੈ।
English
Serving the True Guru, peace is obtained, and one merges in the Name of the Lord. ||11||
ਦੂਜੈ ਭਾਇ; ਫਿਰੈ ਦੇਵਾਨੀ ॥
doojai bhaae; firai devaanee |
Punjabi
ਹੋਰਸ ਦੀ ਪ੍ਰੀਤ ਕਾਰਨ ਦੁਨੀਆ ਕਮਲੀ ਹੋਈ ਫਿਰਦੀ ਹੈ,
English
In the love of duality, the world wanders around insane.
ਮਾਇਆ ਮੋਹਿ; ਦੁਖ ਮਾਹਿ ਸਮਾਨੀ ॥
maaeaa mohi; dukh maeh samaanee |
Punjabi
ਅਤੇ ਸੰਸਾਰੀ ਮਮਤਾ ਦੀ ਪੀੜ ਅੰਦਰ ਖੱਚਤ ਹੋਈ ਹੋਈ ਹੈ।
English
Immersed in love and attachment to Maya, it suffers in pain.
ਬਹੁਤੇ ਭੇਖ ਕਰੈ. ਨਹ ਪਾਏ; ਬਿਨੁ ਸਤਿਗੁਰ ਸੁਖੁ. ਨ ਪਾਈ ਹੇ ॥੧੨॥
bahute bhekh karai. neh paae; bin satigur sukh. na paaee he |12|
Punjabi
ਘਣੇਰੇ ਭੇਸ ਧਾਰਨ ਕਰਨ ਦੁਆਰਾ, ਪ੍ਰਭੂ ਪ੍ਰਾਪਤ ਨਹੀਂ ਹੁੰਦਾ ਸੱਚੇ ਗੁਰਾਂ ਦੇ ਬਾਝੋਂ ਇਸ ਨੂੰ ਖੁਸ਼ੀ ਨਹੀਂ ਮਿਲਦੀ।
English
Wearing all sorts of religious robes, He is not obtained. Without the True Guru, peace is not found. ||12||
ਕਿਸ ਨੋ ਕਹੀਐ; ਜਾ ਆਪਿ ਕਰਾਏ ॥
kis no kaheeai; jaa aap karaae |
Punjabi
ਜਦ ਸੁਆਮੀ ਖ਼ੁਦ ਹੀ ਸਭ ਕੁਝ ਕਰਦਾ ਹੈ ਤਾਂ ਆਦਮੀ ਕੀਹਦੇ ਤੇ ਦੂਸ਼ਣ ਲਾਵੇ?
English
Who is to blame, when He Himself does everything?
ਜਿਤੁ ਭਾਵੈ; ਤਿਤੁ ਰਾਹਿ ਚਲਾਏ ॥
jit bhaavai; tith raeh chalaae |
Punjabi
ਜੇਹੋ ਜੇਹੀ ਉਸ ਦੀ ਰਜ਼ਾ ਹੈ ਉਸੇ ਤਰ੍ਹਾਂ ਹੀ ਉਹ ਪ੍ਰਾਣੀਆਂ ਨੂੰ ਤੋਰਦਾ ਹੈ।
English
As He wills, so is the path we take.
ਆਪੇ ਮਿਹਰਵਾਨੁ ਸੁਖਦਾਤਾ; ਜਿਉ ਭਾਵੈ ਤਿਵੈ ਚਲਾਈ ਹੇ ॥੧੩॥
aape miharavaan sukhadaataa; jiau bhaavai tivai chalaaee he |13|
Punjabi
ਮਾਲਕ ਖੁਦ ਮਿਹਰਬਾਨ ਅਤੇ ਆਰਾਮ-ਦੇਣਹਾਰ ਹੈ। ਜਿਸ ਤਰ੍ਹਾਂ ਉਸ ਦੀ ਰਜ਼ਾ ਹੈ ਉਸੇ ਤਰ੍ਹਾਂ ਹੀ ਉਹ ਪ੍ਰਾਣੀਆਂ ਨੂੰ ਤੋਰਦਾ ਹੈ।
English
He Himself is the Merciful Giver of peace; as He wills, so do we follow. ||13||
ਆਪੇ ਕਰਤਾ. ਆਪੇ ਭੁਗਤਾ ॥
aape karataa. aape bhugataa |
Punjabi
ਉਹ ਆਪ ਕਰਤਾਰ ਹੈ ਤੇ ਆਪ ਹੀ ਅਨੰਦ ਮਾਣਨ ਵਾਲਾ।
English
He Himself is the Creator, and He Himself is the Enjoyer.
ਆਪੇ ਸੰਜਮੁ. ਆਪੇ ਜੁਗਤਾ ॥
aape sanjam. aape jugataa |
Punjabi
ਉਹ ਆਪ ਨਿਰਲੇਪ ਹੈ ਅਤੇ ਆਪ ਹੀ ਜੁੜਿਆ ਹੋਇਆ।
English
He Himself is detached, and He Himself is attached.
ਆਪੇ ਨਿਰਮਲੁ ਮਿਹਰਵਾਨੁ ਮਧੁਸੂਦਨੁ; ਜਿਸ ਦਾ ਹੁਕਮੁ. ਨ ਮੇਟਿਆ ਜਾਈ ਹੇ ॥੧੪॥
aape niramal miharavaan madhusoodan; jis daa hukam. na mettiaa jaaee he |14|
Punjabi
ਉਹ ਖ਼ੁਦ ਹੀ ਪਵਿੱਤ੍ਰ ਦਇਆਲੂ ਅਤੇ ਅੰਮ੍ਰਿਤ ਦਾ ਪਿਆਰਾ ਹੈ, ਜਿਸ ਦੀ ਰਜ਼ਾ ਮੇਟੀ ਨਹੀਂ ਜਾ ਸਕਦੀ।
English
He Himself is immaculate, compassionate, the lover of nectar; the Hukam of His Command cannot be erased. ||14||
ਸੇ ਵਡਭਾਗੀ; ਜਿਨੀ ਏਕੋ ਜਾਤਾ ॥
se vaddabhaagee; jinee eko jaataa |
Punjabi
ਕੇਵਲ ਉਹ ਹੀ ਭਾਰੇ ਨਸੀਬਾਂ ਵਾਲੇ ਹਨ, ਜੋ ਸਿਰਫ਼ ਇੱਕ ਵਾਹਿਗੁਰੂ ਨੂੰ ਹੀ ਜਾਣਦੇ ਹਨ।
English
Those who know the One Lord are very fortunate.