Ang 1048
ਘਟਿ ਘਟਿ ਵਸਿ ਰਹਿਆ; ਜਗਜੀਵਨੁ ਦਾਤਾ ॥
ghatt ghatt vas rahiaa; jagajeevan daataa |
Punjabi
ਜਗਤ ਦੀ ਜਿੰਦਜਾਨ, ਦਾਤਾਰ ਸੁਆਮੀ, ਸਾਰਿਆਂ ਦਿਲਾਂ ਅੰਦਰ ਵਸਦਾ ਹੈ।
English
He dwells in each and every heart, the Great Giver, the Life of the world.
ਇਕ ਥੈ ਗੁਪਤੁ. ਪਰਗਟੁ ਹੈ ਆਪੇ; ਗੁਰਮੁਖਿ. ਭ੍ਰਮੁ ਭਉ ਜਾਈ ਹੇ ॥੧੫॥
eik thai gupat. paragatt hai aape; guramukh. bhram bhau jaaee he |15|
Punjabi
ਇੱਕੇ ਵਕਤ ਹੀ ਉ ਅਪ੍ਰਤੱਖ ਅਤੇ ਪ੍ਰਤੱਖ ਹੈ। ਗੁਰਾਂ ਦੀ ਦਇਆ ਦੁਆਰਾ, ਸੰਦੇਹ ਅਤੇ ਡਰ ਦੂਰ ਹੁੰਦੇ ਹਨ।
English
At the same time, He is both hidden and revealed. For the Gurmukh, doubt and fear are dispelled. ||15||
ਗੁਰਮੁਖਿ ਹਰਿ ਜੀਉ ਏਕੋ ਜਾਤਾ ॥
guramukh har jeeo eko jaataa |
Punjabi
ਗੁਰਾਂ ਦੀ ਦਇਆ ਦੁਆਰਾ, ਪ੍ਰਾਣੀ ਇਕ ਮਹਾਰਾਜ ਮਾਲਕ ਨੂੰ ਹੀ ਜਾਣਦਾ ਹੈ।
English
The Gurmukh knows the One, the Dear Lord.
ਅੰਤਰਿ ਨਾਮੁ ਸਬਦਿ ਪਛਾਤਾ ॥
antar naam sabad pachhaataa |
Punjabi
ਉਸ ਦੇ ਅੰਦਰ ਨਾਮ ਹੈ ਅਤੇ ਉਹ ਕੇਵਲ ਪ੍ਰਭੂ ਨੂੰ ਹੀ ਪਛਾਣਦਾ ਹੈ।
English
Deep within the nucleus of his inner being, is the Naam, the Name of the Lord; he realizes the Word of the Shabad.
ਜਿਸੁ ਤੂ ਦੇਹਿ. ਸੋਈ ਜਨੁ ਪਾਏ; ਨਾਨਕ. ਨਾਮਿ ਵਡਾਈ ਹੇ ॥੧੬॥੪॥
jis too dehi. soee jan paae; naanak. naam vaddaaee he |16|4|
Punjabi
ਜਿਸ ਨੂੰ ਤੁੰ ਦਿੰਦਾ ਹੈ, ਕੇਵਲ ਉਹ ਇਨਸਾਨ ਹੀ ਨਾਮ ਨੂੰ ਪਾਉਦਾਂ ਹੈ। ਹੇ ਨਾਨਕ! ਬਜ਼ੁਰਗੀ ਰੱਬ ਦੇ ਨਾਮ ਵਿੱਚ ਹੀ ਹੈ।
English
He alone receives it, unto whom You give it. O Nanak, the Naam is glorious greatness. ||16||4||
ਮਾਰੂ ਮਹਲਾ ੩ ॥
maaroo mahalaa 3 |
Punjabi
ਮਾਰੂ ਤੀਜੀ ਪਾਤਿਸ਼ਾਹੀ।
English
Maaroo, Third Mehl:
ਸਚੁ ਸਾਲਾਹੀ. ਗਹਿਰ ਗੰਭੀਰੈ ॥
sach saalaahee. gahir ganbheerai |
Punjabi
ਮੈਂ ਆਪਣੀ ਸੱਚੇ, ਡੂੰਘੇ ਅਤੇ ਬੇਥਾਹ ਸੁਆਮੀ ਦਾ ਜੱਸ ਕਰਦਾ ਹਾਂ।
English
I praise the true, profound and unfathomable Lord.
ਸਭੁ ਜਗੁ ਹੈ; ਤਿਸ ਹੀ ਕੈ ਚੀਰੈ ॥
sabh jag hai; tis hee kai cheerai |
Punjabi
ਸਾਰਾ ਸੰਸਾਰ ਉਸ ਦੇ ਵਸ ਵਿੱਚ ਹੈ।
English
All the world is in His power.
ਸਭਿ ਘਟ ਭੋਗਵੈ ਸਦਾ ਦਿਨੁ ਰਾਤੀ; ਆਪੇ ਸੂਖ ਨਿਵਾਸੀ ਹੇ ॥੧॥
sabh ghatt bhogavai sadaa din raatee; aape sookh nivaasee he |1|
Punjabi
ਦਿਨ ਅਤੇ ਰਾਤ ਉਹ ਹਮੇਸ਼ਾਂ ਸਾਰਿਆਂ ਦਿਲਾਂ ਵਿੱਚ ਅਨੰਦ ਮਾਣਦਾ ਹੈ ਅਤੇ ਖ਼ੁਦ ਪ੍ਰਸੰਨਤਾ ਦਾ ਟਿਕਾਣਾ ਹੈ।
English
He enjoys all hearts forever, day and night; He Himself dwells in peace. ||1||
ਸਚਾ ਸਾਹਿਬੁ ਸਚੀ ਨਾਈ ॥
sachaa saahib sachee naaee |
Punjabi
ਸੱਚਾ ਹੈ ਸੁਆਮੀ ਅਤੇ ਸੱਚਾ ਹੈ ਉਸ ਦਾ ਨਾਮ।
English
True is the Lord and Master, and True is His Name.
ਗੁਰ ਪਰਸਾਦੀ ਮੰਨਿ ਵਸਾਈ ॥
gur parasaadee man vasaaee |
Punjabi
ਗੁਰਾਂ ਦੀ ਦਇਆ ਦੁਆਰਾ ਮੈਂ ਉਸ ਨੂੰ ਚਿੱਤ ਵਿੱਚ ਟਿਕਾਉਂਦਾ ਹਾਂ।
English
By Guru's Grace, I enshrine Him in my mind.
ਆਪੇ ਆਇ ਵਸਿਆ ਘਟ ਅੰਤਰਿ; ਤੂਟੀ ਜਮ ਕੀ ਫਾਸੀ ਹੇ ॥੨॥
aape aae vasiaa ghatt antar; toottee jam kee faasee he |2|
Punjabi
ਖ਼ੁਦ ਹੀ ਉਹ ਆ ਕੇ ਮੇਰੇ ਮਨ ਵਿੱਚ ਵੱਸ ਗਿਆ ਹੈ ਅਤੇ ਮੇਰੇ ਲਈ ਮੌਤ ਦੀ ਫਾਹੀ ਕੱਟੀ ਗਈ ਹੈ।
English
He Himself has come to dwell deep within the nucleus of my heart; the noose of death has been snapped. ||2||
ਕਿਸੁ ਸੇਵੀ. ਤੈ ਕਿਸੁ ਸਾਲਾਹੀ ॥
kis sevee. tai kis saalaahee |
Punjabi
ਮੈਂ ਕੀਹਦੀ ਅਹਿਲ ਕਰ ਅਤੇ ਕੀਹਦੀ ਉਸਤਤੀ?
English
Whom should I serve, and whom should I praise?
ਸਤਿਗੁਰੁ ਸੇਵੀ ਸਬਦਿ ਸਾਲਾਹੀ ॥
satigur sevee sabad saalaahee |
Punjabi
ਮੈਂ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹਾਂ ਅਤੇ ਆਪਣੇ ਪ੍ਰਭੂ ਦੀ ਕੀਰਤੀ ਗਾਇਨ ਕਰਦਾ ਹਾਂ।
English
I serve the True Guru, and praise the Word of the Shabad.
ਸਚੈ ਸਬਦਿ ਸਦਾ ਮਤਿ ਊਤਮ; ਅੰਤਰਿ ਕਮਲੁ ਪ੍ਰਗਾਸੀ ਹੇ ॥੩॥
sachai sabad sadaa mat aootam; antar kamal pragaasee he |3|
Punjabi
ਸੱਚੇ ਨਾਮ ਨਾਲ ਬੰਦੇ ਦੀ ਅਕਲ ਸਦੀਵ ਲਈ ਸ੍ਰੇਸ਼ਟ ਹੋ ਜਾਂਦੀ ਹੈ ਅਤੇ ਉਸ ਦਾ ਦਿਲ ਕੰਵਲ ਖਿੜ ਜਾਂਦਾ ਹੈ।
English
Through the True Shabad, the intellect is exalted and ennobled forever, and the lotus deep within blossoms forth. ||3||
ਦੇਹੀ ਕਾਚੀ; ਕਾਗਦ ਮਿਕਦਾਰਾ ॥
dehee kaachee; kaagad mikadaaraa |
Punjabi
ਕਾਗਜ਼ ਮਾਨੰਦ, ਸਰੀਰ ਨਾਸਵੰਤ ਹੈ।
English
The body is frail and perishable, like paper.
ਬੂੰਦ ਪਵੈ ਬਿਨਸੈ; ਢਹਤ. ਨ ਲਾਗੈ ਬਾਰਾ ॥
boond pavai binasai; dtehat. na laagai baaraa |
Punjabi
ਜਦ ਪਾਣੀ ਦਾ ਤੁਪਕਾ ਡਿੱਗ ਪੈਂਦਾ ਹੈ, ਇਹ ਗਲ ਜਾਂਦਾ ਹੈ ਅਤੇ ਬਿਨਾ ਕਿਸੇ ਦੇਰੀ ਦੇ ਨਾਸ ਹੋ ਜਾਂਦਾ ਹੈ।
English
When the drop of water falls upon it, it crumbles and dissolves instantaneously.
ਕੰਚਨ ਕਾਇਆ ਗੁਰਮੁਖਿ ਬੂਝੈ; ਜਿਸੁ ਅੰਤਰਿ ਨਾਮੁ ਨਿਵਾਸੀ ਹੇ ॥੪॥
kanchan kaaeaa guramukh boojhai; jis antar naam nivaasee he |4|
Punjabi
ਸੋਨੇ ਵਰਗੀ ਹੈ ਉਸ ਹੀ ਦੇਹ ਜੋ ਗੁਰਾਂ ਦੇ ਰਾਹੀਂ, ਸੁਆਮੀ ਨੂੰ ਅਨੁਭਵ ਕਰਦਾ ਹੈ ਅਤੇ ਜਿਸ ਦੇ ਮਨ ਅੰਦਰ ਨਾਮ ਵਸਦਾ ਹੈ।
English
But the body of the Gurmukh, who understands, is like gold; the Naam, the Name of the Lord, dwells deep within. ||4||
ਸਚਾ ਚਉਕਾ; ਸੁਰਤਿ ਕੀ ਕਾਰਾ ॥
sachaa chaukaa; surat kee kaaraa |
Punjabi
ਪਵਿੱਤ੍ਰ ਹੈ ਰਸੋਈ ਦਾ ਵਲਗਣ, ਜੋ ਬ੍ਰਹਮ-ਗਿਆਨ ਦੀਆਂ ਲਕੀਰਾਂ ਨਾਲ ਘਿਰਿਆ ਹੋਇਆ ਹੈ।
English
Pure is that kitchen, which is enclosed by spiritual awareness.
ਹਰਿ ਨਾਮੁ ਭੋਜਨੁ ਸਚੁ ਆਧਾਰਾ ॥
har naam bhojan sach aadhaaraa |
Punjabi
ਵਾਹਿਗੁਰੂ ਦਾ ਨਾਮ ਮੇਰੀ ਖ਼ੁਰਾਕ ਹੈ ਅਤੇ ਸਚਾਈ ਮੇਰੇ ਜੀਵਨ ਦਾ ਆਸਰਾ।
English
The Lord's Name is my food, and Truth is my support.
ਸਦਾ ਤ੍ਰਿਪਤਿ ਪਵਿਤ੍ਰੁ ਹੈ ਪਾਵਨੁ; ਜਿਤੁ ਘਟਿ ਹਰਿ ਨਾਮੁ ਨਿਵਾਸੀ ਹੇ ॥੫॥
sadaa tripat pavitru hai paavan; jit ghatt har naam nivaasee he |5|
Punjabi
ਹਮੇਸ਼ਾਂ ਰੱਜਿਆ ਹੋਇਆ ਨਿਰਮਲ ਅਤੇ ਪੁਨੀਤ ਹੈ ਉਹ ਪੁਰਸ਼, ਜਿਸ ਦੇ ਮਨ ਵਿੱਚ ਪ੍ਰਭੂ ਦਾ ਨਾਮ ਵਸਦਾ ਹੈ।
English
Forever satisfied, sanctified and pure is that person, within whose heart the Lord's Name abides. ||5||
ਹਉ ਤਿਨ ਬਲਿਹਾਰੀ; ਜੋ ਸਾਚੈ ਲਾਗੇ ॥
hau tin balihaaree; jo saachai laage |
Punjabi
ਮੈਂ ਉਨ੍ਹਾਂ ਉੱਤੋਂ ਕੁਰਬਾਨ ਜਾਂਦਾ ਹਾਂ, ਜੋ ਸੱਚੇ ਨਾਮ ਨਾਲ ਜੁੜੇ ਹੋਏ ਹਨ।
English
I am a sacrifice to those who are attached to the Truth.
ਹਰਿ ਗੁਣ ਗਾਵਹਿ; ਅਨਦਿਨੁ ਜਾਗੇ ॥
har gun gaaveh; anadin jaage |
Punjabi
ਉਹ ਸੁਆਮੀ ਦਾ ਜੱਸ ਗਾਇਨ ਕਰਦੇ ਹਨ ਅਤੇ ਰੈਣ ਤੇ ਦਿਹੁੰ ਜਾਗਦੇ ਰਹਿੰਦੇ ਹਨ।
English
They sing the Glorious Praises of the Lord, and remain awake and aware night and day.
ਸਾਚਾ ਸੂਖੁ ਸਦਾ ਤਿਨ ਅੰਤਰਿ; ਰਸਨਾ ਹਰਿ ਰਸਿ ਰਾਸੀ ਹੇ ॥੬॥
saachaa sookh sadaa tin antar; rasanaa har ras raasee he |6|
Punjabi
ਸੱਚੀ ਖ਼ੁਸ਼ੀ ਹਮੇਸ਼ਾਂ ਹੀ ਉਨ੍ਹਾਂ ਦੇ ਅੰਦਰ ਵਸਦੀ ਹੈ ਅਤੇ ਉਨ੍ਹਾਂ ਦੀ ਜੀਭ ਵਾਹਿਗੁਰੁ ਦੇ ਅੰਮ੍ਰਿਤ ਨੂੰ ਮਾਣਦੀ ਹੈ।
English
True peace fills them forever, and their tongues savor the sublime essence of the Lord. ||6||
ਹਰਿ ਨਾਮੁ ਚੇਤਾ; ਅਵਰੁ. ਨ ਪੂਜਾ ॥
har naam chetaa; avar. na poojaa |
Punjabi
ਮੈਂ ਸਿਰਫ ਸੁਆਮੀ ਦੇ ਨਾਮ ਨੂੰ ਹੀ ਸਿਮਰਦਾ ਹਾਂ ਅਤੇ ਹੋਰਸ ਕਿਸੇ ਨੂੰ ਨਹੀਂ ਪੂਜਦਾ।
English
I remember the Lord's Name, and no other at all.
ਏਕੋ ਸੇਵੀ; ਅਵਰੁ. ਨ ਦੂਜਾ ॥
eko sevee; avar. na doojaa |
Punjabi
ਮੈਂ ਇਕ ਸਾਈਂ ਦੀ ਸੇਵਾ ਕਰਦਾ ਹਾਂ ਤੇ ਕਿਸੇ ਹੋਰਸ ਦੀ ਨਹੀਂ।
English
I serve the One Lord, and no other at all.
ਪੂਰੈ ਗੁਰਿ. ਸਭੁ ਸਚੁ ਦਿਖਾਇਆ; ਸਚੈ ਨਾਮਿ ਨਿਵਾਸੀ ਹੇ ॥੭॥
poorai gur. sabh sach dikhaaeaa; sachai naam nivaasee he |7|
Punjabi
ਪੂਰਨ ਗੁਰਦੇਵ ਜੀ ਨੇ ਮੈਨੂੰ ਸਮੂਹ ਸੱਚ ਵਿਖਾਲ ਦਿੱਤਾ ਹੇ ਅਤੇ ਮੈਂ ਸਤਿਨਾਮ ਅੰਦਰ ਵਸਦਾ ਹਾਂ।
English
The Perfect Guru has revealed the whole Truth to me; I dwell in the True Name. ||7||
ਭ੍ਰਮਿ ਭ੍ਰਮਿ ਜੋਨੀ; ਫਿਰਿ ਫਿਰਿ ਆਇਆ ॥
bhram bhram jonee; fir fir aaeaa |
Punjabi
ਮੁੜ ਮੁੜ ਕੇ ਜੂਨੀਆਂ ਅੰਦਰ ਭਟਕਦਾ, ਭਟਕਦਾ ਹੋਇਆ ਪ੍ਰਾਣੀ ਆਇਆ ਹੈ।
English
Wandering, wandering in reincarnation, again and again, he comes into the world.
ਆਪਿ ਭੂਲਾ; ਜਾ ਖਸਮਿ ਭੁਲਾਇਆ ॥
aap bhoolaa; jaa khasam bhulaaeaa |
Punjabi
ਜਦ ਸੁਆਮੀ ਗੁਮਰਾਹ ਕਰਦਾ ਹੈ, ਉਹ ਖ਼ੁਦ-ਬ-ਖ਼ੁਦ ਹੀ ਕੁਰਾਹੇ ਪੈ ਜਾਂਦਾ ਹੈ।
English
He is deluded and confused, when the Lord and Master confuses him.
ਹਰਿ ਜੀਉ. ਮਿਲੈ ਤਾ ਗੁਰਮੁਖਿ ਬੂਝੈ; ਚੀਨੈ ਸਬਦੁ ਅਬਿਨਾਸੀ ਹੇ ॥੮॥
har jeeo. milai taa guramukh boojhai; cheenai sabad abinaasee he |8|
Punjabi
ਜਦ ਗੁਰਾਂ ਦੀ ਦਇਆ ਦੁਆਰਾ, ਬੰਦਾ ਅਮਰ ਸੁਆਮੀ ਨੂੰ ਸਮਝ ਲੈਂਦਾ ਹੈ ਤੇ ਉਸ ਦੇ ਨਾਮ ਦਾ ਆਰਾਧਨ ਕਰਦਾ ਹੈ, ਤਦ ਉਹ ਮਾਣਨੀਯ ਵਾਹਿਗੁਰੂ ਨਾਲ ਮਿਲ ਜਾਂਦਾ ਹੈ।
English
He meets with the Dear Lord, when, as Gurmukh, he understands; he remembers the Shabad, the Word of the immortal, eternal Lord God. ||8||
ਕਾਮਿ ਕ੍ਰੋਧਿ ਭਰੇ; ਹਮ ਅਪਰਾਧੀ ॥
kaam krodh bhare; ham aparaadhee |
Punjabi
ਮੈਂ ਪਾਪੀ, ਵਿਸ਼ੇ ਭੋਗ ਅਤੇ ਗੁੱਸੇ ਨਾਲ ਪਰੀਪੂਰਨ ਹਾਂ।
English
I am a sinner, overflowing with sexual desire and anger.
ਕਿਆ ਮੁਹੁ ਲੈ ਬੋਲਹ; ਨਾ ਹਮ ਗੁਣ. ਨ ਸੇਵਾ ਸਾਧੀ ॥
kiaa muhu lai bolah; naa ham gun. na sevaa saadhee |
Punjabi
ਮੇਰੇ ਵਿੱਚ ਕੋਈ ਨੇਕੀ ਨਹੀਂ, ਨਾਂ ਹੀ ਮੈਂ ਕੋਈ ਟਹਿਲ ਕਮਾਈ ਹੈ। ਕਿਹੜੇ ਮੂੰਹ ਨਾਲ ਇਸ ਲਈ ਮੈਂ ਕੁਝ ਕਹਿ ਸਕਦਾ ਹਾਂ?
English
With what mouth should I speak? I have no virtue, and I have rendered no service.
ਡੁਬਦੇ ਪਾਥਰ. ਮੇਲਿ ਲੈਹੁ, ਤੁਮ ਆਪੇ; ਸਾਚੁ ਨਾਮੁ ਅਬਿਨਾਸੀ ਹੇ ॥੯॥
ddubade paathar. mel laihu, tum aape; saach naam abinaasee he |9|
Punjabi
ਤੂੰ ਆਪ ਹੀ, ਹੇ ਸੁਆਮੀ! ਮੈਂ ਡੁਬਦੇ ਹੋਏ ਪੱਥਰ ਨੂੰ ਆਪਣੇ ਨਾਲ ਮਿਲਾ ਲੈ। ਸਦੀਵੀ ਕਾਲ ਸਥਾਈ ਹੈ ਤੈਂਡੜਾ ਸੱਚਾ ਨਾਮ।
English
I am a sinking stone; please, Lord, unite me with Yourself. Your Name is eternal and imperishable. ||9||
ਨਾ ਕੋਈ ਕਰੇ; ਨ ਕਰਣੈ ਜੋਗਾ ॥
naa koee kare; na karanai jogaa |
Punjabi
ਕੋਈ ਜਣਾ ਕੁਝ ਨਹੀਂ ਕਰ ਸਕਦਾ, ਨਾਂ ਹੀ ਕੋਈ ਜਣਾ ਕਰਨ ਨੂੰ ਸਮਰਥ ਹੈ।
English
No one does anything; no one is able to do anything.
ਆਪੇ ਕਰਹਿ ਕਰਾਵਹਿ. ਸੁ ਹੋਇਗਾ ॥
aape kareh karaaveh. su hoeigaa |
Punjabi
ਜਿਹੜਾ ਕੁੱਛ ਉਹ ਹਰੀ ਖ਼ੁਦ ਕਰਦਾ ਹੈ ਜਾਂ ਕਰਾਉਂਦਾ ਹੈ; ਕੇਵਲ ਉਹ ਹੀ ਹੁੰਦਾ ਹੈ।
English
That alone happens, which the Lord Himself does, and causes to be done.
ਆਪੇ ਬਖਸਿ ਲੈਹਿ ਸੁਖੁ ਪਾਏ; ਸਦ ਹੀ ਨਾਮਿ ਨਿਵਾਸੀ ਹੇ ॥੧੦॥
aape bakhas laihi sukh paae; sad hee naam nivaasee he |10|
Punjabi
ਜਿਸ ਨੂੰ ਉਹ ਖ਼ੁਦ ਮਾਫ਼ ਕਰ ਦਿੰਦਾ ਹੈ, ਉਸ ਨੂੰ ਖ਼ੁਸ਼ੀ ਪਰਦਾਨ ਹੁੰਦੀ ਹੈ ਤੇ ਉਹ ਹਮੇਸ਼ਾਂ ਨਾਮ ਅੰਦਰ ਵਸਦਾ ਹੈ।
English
Those whom He Himself forgives, find peace; they dwell forever in the Naam, the Name of the Lord. ||10||
ਇਹੁ ਤਨੁ ਧਰਤੀ; ਸਬਦੁ ਬੀਜਿ ਅਪਾਰਾ ॥
eihu tan dharatee; sabad beej apaaraa |
Punjabi
ਜੇਕਰ ਇਹ ਦੇਹ ਜ਼ਿਮੀ ਹੋਵੇ ਅਤੇ ਬੇਅੰਤ ਨਾਮ ਬੀਜ,
English
This body is the earth, and the infinite Shabad is the seed.
ਹਰਿ ਸਾਚੇ ਸੇਤੀ ਵਣਜੁ ਵਾਪਾਰਾ ॥
har saache setee vanaj vaapaaraa |
Punjabi
ਤਦ ਬੰਦਾ ਕੇਵਲ ਸੱਚੇ ਸੁਆਮੀ ਨਾਲ ਹੀ ਸੌਦਾ ਸੂਤ ਤੇ ਲੈਣ ਦੇਣ ਕਰਦਾ ਹੈ।
English
Deal and trade with the True Name alone.
ਸਚੁ ਧਨੁ ਜੰਮਿਆ. ਤੋਟਿ, ਨ ਆਵੈ; ਅੰਤਰਿ ਨਾਮੁ ਨਿਵਾਸੀ ਹੇ ॥੧੧॥
sach dhan jamiaa. tott, na aavai; antar naam nivaasee he |11|
Punjabi
ਉਸ ਦੇ ਅੰਦਰ ਸੱਚੀ ਦੌਲਤ ਵਧਦੀ ਫੁਲਦੀ ਹੈ, ਤੇ ਇਹ ਮੁਕਦੀ ਨਹੀਂ ਅਤੇ ਉਸ ਦੇ ਅੰਦਰ ਨਾਮ ਟਿਕ ਜਾਂਦਾ ਹੈ।
English
The True wealth increases; it is never exhausted, when the Naam dwells deep within. ||11||
ਹਰਿ ਜੀਉ; ਅਵਗਣਿਆਰੇ ਨੋ ਗੁਣੁ ਕੀਜੈ ॥
har jeeo; avaganiaare no gun keejai |
Punjabi
ਹੇ ਮੇਰੇ ਪੂਜਯ ਪ੍ਰਭੂ! ਤੂੰ ਮੈਂ ਪਾਪੀ ਦਾ, ਭਲਾ ਕਰ।
English
O Dear Lord, please bless me, the worthless sinner, with virtue.
ਆਪੇ ਬਖਸਿ ਲੈਹਿ; ਨਾਮੁ ਦੀਜੈ ॥
aape bakhas laihi; naam deejai |
Punjabi
ਤੂੰ ਮੈਨੂੰ ਖ਼ੁਦ ਮਾਫ਼ੀ ਦੇ ਦੇ ਅਤੇ ਮੈਨੂੰ ਆਪਣਾ ਨਾਮ ਪ੍ਰਦਾਨ ਕਰ।
English
Forgive me, and bless me with Your Name.
ਗੁਰਮੁਖਿ ਹੋਵੈ ਸੋ ਪਤਿ ਪਾਏ; ਇਕਤੁ ਨਾਮਿ ਨਿਵਾਸੀ ਹੇ ॥੧੨॥
guramukh hovai so pat paae; ikat naam nivaasee he |12|
Punjabi
ਜੋ ਗੁਰੂ-ਅਨੁਸਾਰੀ ਥੀ ਵੰਝਦਾ ਹੈ, ਉਹ ਇੱਜ਼ਤ ਪਾਉਂਦਾ ਹੈ ਅਤੇ ਇਕ ਸੁਆਮੀ ਦੇ ਨਾਮ ਅੰਦਰ ਵਸਦਾ ਹੈ।
English
One who becomes Gurmukh, is honored; he dwells in the Name of the One Lord alone. ||12||
ਅੰਤਰਿ ਹਰਿ ਧਨੁ; ਸਮਝ. ਨ ਹੋਈ ॥
antar har dhan; samajh. na hoee |
Punjabi
ਵਾਹਿਗੁਰੂ ਦੀ ਦੌਲਤ ਪ੍ਰਾਣੀ ਦੇ ਅੰਦਰ ਹੈ ਪ੍ਰੰਤੂ ਉਹ ਇਸ ਨੂੰ ਜਾਣਦਾ ਨਹੀਂ।
English
The wealth of the Lord is deep within one's inner being, but he does not realize it.
ਗੁਰ ਪਰਸਾਦੀ. ਬੂਝੈ ਕੋਈ ॥
gur parasaadee. boojhai koee |
Punjabi
ਗੁਰਾਂ ਦੀ ਦਇਆ ਦੁਆਰਾ, ਕੋਈ ਵਿਰਲਾ ਇਸ ਨੂੰ ਜਾਣ ਲੈਂਦਾ ਹੈ।
English
By Guru's Grace, one comes to understand.
ਗੁਰਮੁਖਿ ਹੋਵੈ. ਸੋ ਧਨੁ ਪਾਏ; ਸਦ ਹੀ ਨਾਮਿ ਨਿਵਾਸੀ ਹੇ ॥੧੩॥
guramukh hovai. so dhan paae; sad hee naam nivaasee he |13|
Punjabi
ਜੋ ਗੁਰੂ-ਅਨੁਸਾਰੀ ਹੈ, ਉਸ ਨੂੰ ਸੁਆਮੀ ਦੀ ਦੌਲਤਾਂ ਦੀ ਦਾਤ ਮਿਲਦੀ ਹੈ ਅਤੇ ਸਦੀਵ ਹੀ ਉਹ ਨਾਮ ਅੰਦਰ ਵਸਦਾ ਹੈ।
English
One who becomes Gurmukh is blessed with this wealth; he lives forever in the Naam. ||13||
ਅਨਲ ਵਾਉ; ਭਰਮਿ ਭੁਲਾਈ ॥
anal vaau; bharam bhulaaee |
Punjabi
ਖ਼ਹਿਸ਼ ਦੀ ਅੱਗ ਅਤੇ ਉਮੈਦ ਦੀ ਹਵਾ, ਬੰਦੇ ਨੂੰ ਭਰਮ ਅੰਦਰ ਭੁਲਾ ਦਿੰਦੇ ਹਨ।
English
Fire and wind lead him into delusions of doubt.