Ang 1049
ਮਾਇਆ ਮੋਹਿ; ਸੁਧਿ. ਨ ਕਾਈ ॥
maaeaa mohi; sudh. na kaaee |
Punjabi
ਧਨ-ਦੌਲਤ ਦੇ ਪਿਆਰ ਅੰਦਰ ਉੋਸ ਨੂੰ ਕੋਈ ਸਮਝ ਨਹੀਂ ਪੈਂਦੀ।
English
In love and attachment to Maya, he has no understanding at all.
ਮਨਮੁਖ ਅੰਧੇ ਕਿਛੂ. ਨ ਸੂਝੈ; ਗੁਰਮਤਿ ਨਾਮੁ ਪ੍ਰਗਾਸੀ ਹੇ ॥੧੪॥
manamukh andhe kichhoo. na soojhai; guramat naam pragaasee he |14|
Punjabi
ਅੰਨ੍ਹੇ, ਆਪ-ਹੁਦਰੇ ਨੂੰ ਕੁਝ ਭੀ ਨਹੀਂ ਦਿਸਦਾ ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਪ੍ਰਗਟ ਹੁੰਦਾ ਹੈ।
English
The blind, self-willed manmukh sees nothing; through the Guru's Teachings, the Naam is gloriously revealed. ||14||
ਮਨਮੁਖ ਹਉਮੈ ਮਾਇਆ ਸੂਤੇ ॥
manamukh haumai maaeaa soote |
Punjabi
ਆਪ-ਹੁਦਰੇ, ਸਵੈ-ਹੰਗਤਾ ਅਤੇ ਸੰਸਾਰੀ ਪਦਾਰਥਾਂ ਅੰਦਰ ਸੁੱਤੇ ਪਏ ਹਨ।
English
The manmukhs are asleep in egotism and Maya.
ਅਪਣਾ ਘਰੁ. ਨ ਸਮਾਲਹਿ; ਅੰਤਿ ਵਿਗੂਤੇ ॥
apanaa ghar. na samaaleh; ant vigoote |
Punjabi
ਉਹ ਆਪਣੇ ਧਾਮ ਦੀ ਰਖਵਾਲੀ ਨਹੀਂ ਕਰਦੇ ਅਤੇ ਅਖ਼ੀਰ ਨੂੰ ਤਬਾਹ ਹੋ ਜਾਂਦੇ ਹਨ।
English
They do not watch over their own homes, and are ruined in the end.
ਪਰ ਨਿੰਦਾ ਕਰਹਿ. ਬਹੁ ਚਿੰਤਾ ਜਾਲੈ; ਦੁਖੇ ਦੁਖਿ ਨਿਵਾਸੀ ਹੇ ॥੧੫॥
par nindaa kareh. bahu chintaa jaalai; dukhe dukh nivaasee he |15|
Punjabi
ਉ ਹ ਹੋਰਾਨਾਂ ਦੀ ਬਦਖ਼ੋਈ ਕਰਦੇ ਹਨ, ਵੱਡੇ iਫ਼ਕਰ ਦੀ ਅੱਗ ਵਿੱਚ ਸੜਦੇ ਹਨ ਅਤੇ ਭਿਆਨਕ ਤਕਲਫ਼ਿ ਅੰਦਰ ਰਹਿੰਦੇ ਹਨ।
English
They slander others, and burn in great anxiety; they dwell in pain and suffering. ||15||
ਆਪੇ ਕਰਤੈ. ਕਾਰ ਕਰਾਈ ॥
aape karatai. kaar karaaee |
Punjabi
ਸਿਰਜਣਹਾਰ ਨੇ ਆਪ ਹੀ ਕੰਮ ਸਿਰੇ ਚਾੜਿ੍ਹਆ ਹੈ।
English
The Creator Himself has created the creation.
ਆਪੇ ਗੁਰਮੁਖਿ ਦੇਇ ਬੁਝਾਈ ॥
aape guramukh dee bujhaaee |
Punjabi
ਗੁਰੂ-ਅਨੁਸਾਰੀ ਨੂੰ ਉਹ ਆਪ ਹੀ ਸਮਝ ਪਰਦਾਨ ਕਰਦਾ ਹੈ।
English
He blesses the Gurmukh with understanding.
ਨਾਨਕ. ਨਾਮਿ ਰਤੇ ਮਨੁ ਨਿਰਮਲੁ; ਨਾਮੇ ਨਾਮਿ ਨਿਵਾਸੀ ਹੇ ॥੧੬॥੫॥
naanak. naam rate man niramal; naame naam nivaasee he |16|5|
Punjabi
ਨਾਨਕ, ਨਾਮ ਨਾਲ ਰੰਗੀਜ ਕੇ ਬੰਦਾ ਪਵਿੱਤਰ ਹੋ ਜਾਂਦਾ ਹੈ ਅਤੇ ਨਿਰੋਲ ਨਾਮ ਅੰਦਰ ਹੀ ਵਸਦਾ ਹੈ।
English
O Nanak, those who are attuned to the Naam - their minds become immaculate; they dwell in the Naam, and only the Naam. ||16||5||
ਮਾਰੂ ਮਹਲਾ ੩ ॥
maaroo mahalaa 3 |
Punjabi
ਮਾਰੂ ਤੀਜੀ ਪਤਿਸ਼ਾਹੀ।
English
Maaroo, Third Mehl:
ਏਕੋ ਸੇਵੀ; ਸਦਾ ਥਿਰੁ ਸਾਚਾ ॥
eko sevee; sadaa thir saachaa |
Punjabi
ਮੈਂ ਇਕ ਸੁਆਮੀ ਦੀ ਘਾਲ ਕਮਾਉਂਦਾ ਹਾਂ, ਜੋ ਸਦੀਵੀ ਸਥਿਰ ਤੇ ਸੱਚਾ ਹੈ।
English
I serve the One Lord, who is eternal, stable and True.
ਦੂਜੈ ਲਾਗਾ; ਸਭੁ ਜਗੁ ਕਾਚਾ ॥
doojai laagaa; sabh jag kaachaa |
Punjabi
ਦਵੈਤ ਭਾਵਨਾ ਨਾਲ ਜੁੜੀ ਹੋਈ ਸਾਰੀ ਦੁਨੀਆਂ ਕੂੜੀ ਹੈ।
English
Attached to duality, the whole world is false.
ਗੁਰਮਤੀ ਸਦਾ ਸਚੁ ਸਾਲਾਹੀ; ਸਾਚੇ ਹੀ ਸਾਚਿ ਪਤੀਜੈ ਹੇ ॥੧॥
guramatee sadaa sach saalaahee; saache hee saach pateejai he |1|
Punjabi
ਗੁਰਾਂ ਦੇ ਉਪਦੇਸ਼ ਰਾਹੀਂ ਮੈਂ ਸਦੀਵ ਹੀ ਸੱਚੇ ਸਾਈਂ ਦੀ ਸਿਫ਼ਤ ਸ਼ਲਾਘਾ ਕਰਦਾ ਹਾਂ ਅਤੇ ਸਚਿਆਰਾਂ ਦੇ ਪਰਮ-ਸਚਿਆਰ ਨਾਲ ਮੇਰੀ ਆਤਮਾ ਪ੍ਰਸੰਨ ਥੀ ਗਈ ਹੈ।
English
Following the Guru's Teachings, I praise the True Lord forever, pleased with the Truest of the True. ||1||
ਤੇਰੇ ਗੁਣ ਬਹੁਤੇ; ਮੈ ਏਕੁ. ਨ ਜਾਤਾ ॥
tere gun bahute; mai ek. na jaataa |
Punjabi
ਤੈਂਡੀਆਂ ਨੇਕੀਆਂ ਘਣੇਰੀਆਂ ਹਨ ਹੇ ਸੁਆਮੀ! ਮੈਂ ਇਕ ਨੂੰ ਭੀ ਨਹੀਂ ਜਾਣਦਾ।
English
Your Glorious Virtues are so many, Lord; I do not know even one.
ਆਪੇ ਲਾਇ ਲਏ ਜਗਜੀਵਨੁ ਦਾਤਾ ॥
aape laae le jagajeevan daataa |
Punjabi
ਜਗਤ ਦੀ ਜਿੰਦ ਜਾਨ, ਦਾਤਾਰ ਸੁਆਮੀ ਆਪ ਹੀ ਜੀਵ ਨੂੰ ਆਪਣੀ ਸੇਵਾ ਵਿੱਚ ਜੋੜ ਲੈਂਦਾਂ ਹੈ।
English
The Life of the world, the Great Giver, attaches us to himself.
ਆਪੇ ਬਖਸੇ ਦੇ ਵਡਿਆਈ; ਗੁਰਮਤਿ ਇਹੁ ਮਨੁ ਭੀਜੈ ਹੇ ॥੨॥
aape bakhase de vaddiaaee; guramat ihu man bheejai he |2|
Punjabi
ਸਾਹਿਬ ਖ਼ੁਦ ਮਾਫ਼ ਕਰਦਾ ਅਤੇ ਪ੍ਰਭਤਾ ਬਖ਼ਸ਼ਦਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਇਹ ਮਨ ਹਰੀਰਸ ਵਿੱਚ ਭਿਜਦੀ ਹੈ।
English
He Himself forgives, and bestows glorious greatness. Following the Guru's Teachings, this mind is delighted. ||2||
ਮਾਇਆ ਲਹਰਿ; ਸਬਦਿ ਨਿਵਾਰੀ ॥
maaeaa lehar; sabad nivaaree |
Punjabi
ਨਾਮ ਦੇ ਰਾਹੀਂ ਮੈਂ ਹੁਣ ਮੋਹਣੀ ਦੀ ਲਹਿਰ (ਵੇਗ, ਮਾਰ) ਤੋਂ ਖਲਾਸੀ ਪਾ ਗਿਆ ਹਾਂ,
English
The Word of the Shabad has subdued the waves of Maya.
ਇਹੁ ਮਨੁ ਨਿਰਮਲੁ; ਹਉਮੈ ਮਾਰੀ ॥
eihu man niramal; haumai maaree |
Punjabi
ਅਤੇ ਹੰਕਾਰ ਨਵਿਰਤ ਕਰਨ ਦੁਆਰਾ ਮੇਰੀ ਇਹ ਆਤਮਾ ਪਵਿੱਤਰ ਹੋ ਗਈ ਹੈ।
English
Egotism has been conquered, and this mind has become immaculate.
ਸਹਜੇ ਗੁਣ ਗਾਵੈ ਰੰਗਿ ਰਾਤਾ; ਰਸਨਾ ਰਾਮੁ ਰਵੀਜੈ ਹੇ ॥੩॥
sahaje gun gaavai rang raataa; rasanaa raam raveejai he |3|
Punjabi
ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਹੋਇਆ ਮੈਂ ਹੁਣ ਸੁਖੈਨ ਹੀ ਉਸ ਦਾ ਜੱਸ ਗਾਇਨ ਕਰਦਾ ਹਾਂ ਅਤੇ ਮੇਰੀ ਜੀਭ੍ਹਾ ਪ੍ਰਭੂ ਦੇ ਨਾਮ ਦਾ ਉਚਾਰਨ ਕਰਦੀ ਹੈ।
English
I intuitively sing His Glorious Praises, imbued with the Lord's Love. My tongue chants and savors the Lord's Name. ||3||
ਮੇਰੀ ਮੇਰੀ ਕਰਤ ਵਿਹਾਣੀ ॥
meree meree karat vihaanee |
Punjabi
ਇਹ ਮੈਂਡੀ ਹੈ, ਮੈਂਡੀ ਹੈ ਕਹਿੰਦਾ ਹੋਇਆ ਪ੍ਰਾਨੀ ਆਪਣਾ ਜੀਵਨ ਗੁਜ਼ਾਰ ਦਿੰਦਾ ਹੈ।
English
Crying out, "Mine, mine!" he spends his life.
ਮਨਮੁਖਿ. ਨ ਬੂਝੈ; ਫਿਰੈ ਇਆਣੀ ॥
manamukh. na boojhai; firai eaanee |
Punjabi
ਆਪ-ਹੁਦਰੀ ਆਪਦੇ ਆਪਨੂੰ ਸੁਧਾਰਦੀ ਨਹੀਂ ਅਤੇ ਬੇਸਮਝੀ ਅੰਦਰ ਭਟਕਦੀ ਫਿਰਦੀ ਹੈ।
English
The self-willed manmukh does not understand; he wanders around in ignorance.
ਜਮਕਾਲੁ ਘੜੀ ਮੁਹਤੁ ਨਿਹਾਲੇ; ਅਨਦਿਨੁ ਆਰਜਾ ਛੀਜੈ ਹੇ ॥੪॥
jamakaal gharree muhat nihaale; anadin aarajaa chheejai he |4|
Punjabi
ਮੌਤ ਦਾ ਦੂਤ ਹਰ ਨਿਮਖ ਤੇ ਛਿਨ ਉਸ ਨੂੰ ਤਕਦਾ ਹੈ। ਰੈਣ ਅਤੇ ਦਿਹੁੰ ਉਸ ਦੀ ਉਮਰ ਘਟਦੀ ਜਾ ਰਹੀ ਹੈ।
English
The Messenger of Death watches over him every moment, every instant; night and day, his life is wasting away. ||4||
ਅੰਤਰਿ ਲੋਭੁ ਕਰੈ; ਨਹੀ ਬੂਝੈ ॥
antar lobh karai; nahee boojhai |
Punjabi
ਇਨਸਾਨ ਅੰਦਰੋਂ ਲਾਲਚ ਕਰਦਾ ਹੈ ਅਤੇ ਆਪਣੇ ਪ੍ਰਭੂ ਨੂੰ ਨਹੀਂ ਜਾਣਦਾ।
English
He practices greed within, and does not understand.
ਸਿਰ ਊਪਰਿ ਜਮਕਾਲੁ; ਨ ਸੂਝੈ ॥
sir aoopar jamakaal; na soojhai |
Punjabi
ਆਪਦੇ ਸਿਰ ਉਤੇ ਮੰਡਲਾਉਂਦੇ ਹੋਏ ਮੌਤ ਦੇ ਫਰੇਸ਼ਤੇ ਨੂੰ ਉਹ ਨਹੀਂ ਦੇਖਦਾ।
English
He does not see the Messenger of Death hovering over his head.
ਐਥੈ ਕਮਾਣਾ. ਸੁ ਅਗੈ ਆਇਆ; ਅੰਤਕਾਲਿ ਕਿਆ ਕੀਜੈ ਹੇ ॥੫॥
aithai kamaanaa. su agai aaeaa; antakaal kiaa keejai he |5|
Punjabi
ਜਿਹੜਾ ਕੁਛ ਬੰਦਾ ਏਥੇ ਕਰਦਾ ਹੈ, ਹ ਏਦੂੰ ਮਗਰੋਂ ਉਹ ਉਸਦੇ ਮੂਹਰੇ ਆ ਖੜ੍ਹਾ ਹੁੰਦਾ ਹੈ। ਜਦ ਅਖ਼ੀਰ ਵੇਲਾ ਆ ਪੁੱਜਦਾ ਹੈ, ਉਹ ਕੁੱਝ ਭੀ ਨਹੀਂ ਕਰ ਸਕਦਾ।
English
Whatever one does in this world, will come to face him in the hereafter; what can he do at that very last moment? ||5||
ਜੋ ਸਚਿ ਲਾਗੇ; ਤਿਨ ਸਾਚੀ ਸੋਇ ॥
jo sach laage; tin saachee soe |
Punjabi
ਸੱਚੀ ਹੈ ਸ਼ੁਹਰਤ ਉਨ੍ਹਾਂ ਦੀ ਜੋ ਸੱਚੇ ਸੁਆਮੀ ਨਾਲ ਜੁੜੇ ਹਨ।
English
Those who are attached to the Truth are true.
ਦੂਜੈ ਲਾਗੇ; ਮਨਮੁਖਿ ਰੋਇ ॥
doojai laage; manamukh roe |
Punjabi
ਦਵੈਤ-ਭਾਵ ਨਾਲ ਜੁੜੇ ਹੋਏ ਆਪ-ਹੁਦਰੇ ਅੰਤ ਨੂੰ ਵਿਰਲਾਪ ਕਰਦੇ ਹਨ।
English
The self-willed manmukhs, attached to duality, weep and wail.
ਦੁਹਾ ਸਿਰਿਆ ਕਾ ਖਸਮੁ ਹੈ ਆਪੇ; ਆਪੇ ਗੁਣ ਮਹਿ ਭੀਜੈ ਹੇ ॥੬॥
duhaa siriaa kaa khasam hai aape; aape gun meh bheejai he |6|
Punjabi
ਉਹ ਖ਼ੁਦ ਦੋਨਾਂ ਕਿਨਾਰਿਆਂ ਦਾ ਸੁਆਮੀ ਹੈ ਅਤੇ ਆਪ ਹੀ ਉਹ ਨੇਕੀ ਅੰਦਰ ਪ੍ਰਸੰਨ ਹੁੰਦਾ ਹੈ।
English
He is the Lord and Master of both worlds; He Himself delights in virtue. ||6||
ਗੁਰ ਕੈ ਸਬਦਿ ਸਦਾ ਜਨੁ ਸੋਹੈ ॥
gur kai sabad sadaa jan sohai |
Punjabi
ਗੁਰਾਂ ਦੀ ਬਾਣੀ ਦੁਆਰਾ ਬੰਦਾ ਹਮੇਸ਼ਾਂ ਲਈ ਸ਼ਸ਼ੋਭਤ ਹੋ ਜਾਂਦਾ ਹੈ।
English
Through the Word of the Guru's Shabad, His humble servant is exalted forever.
ਨਾਮ ਰਸਾਇਣਿ; ਇਹੁ ਮਨੁ ਮੋਹੈ ॥
naam rasaaein; ihu man mohai |
Punjabi
ਅੰਮ੍ਰਿਤ ਦੇ ਘਰ, ਸੁਆਮੀ ਦੇ ਨਾਮ ਨਾਲ ਇਹ ਜਿੰਦੜੀ ਫ਼ਰੇਫ਼ਤਾ ਥੀ ਵੰਝਦੀ ਹੈ।
English
This mind is enticed by the Naam, the source of nectar.
ਮਾਇਆ ਮੋਹ ਮੈਲੁ ਪਤੰਗੁ. ਨ ਲਾਗੈ; ਗੁਰਮਤੀ ਹਰਿ ਨਾਮਿ ਭੀਜੈ ਹੇ ॥੭॥
maaeaa moh mail patang. na laagai; guramatee har naam bheejai he |7|
Punjabi
ਮੋਹਨੀ ਦੀ ਲਗਨ ਦੀ ਆਤਮਾ ਨੂੰ ਭਰਾ ਭਰ ਭੀ ਮਲੀਣਤਾ ਨਹੀਂ ਲਗਦੀ ਅਤੇ ਗੁਰਾਂ ਦੀ ਸਿਖਮਤ ਰਾਹੀਂ ਇਹ ਵਾਹਿਗੁਰੂ ਦੇ ਨਾਮ ਨਾਲ ਪਰਮ ਪ੍ਰਸੰਨ ਚੋ ਜਾਂਦੀ ਹੈ।
English
It is not stained at all by the dirt of attachment to Maya; through the Guru's Teachings, it is pleased and saturated with the Lord's Name. ||7||
ਸਭਨਾ ਵਿਚਿ ਵਰਤੈ ਇਕੁ ਸੋਈ ॥
sabhanaa vich varatai ik soee |
Punjabi
ਉਹ ਇਕ ਸੁਆਮੀ ਹੀ ਸਾਰਿਆਂ ਅੰਦਰ ਰਮਿਆ ਹੋਇਆ ਹੈ।
English
The One Lord is contained within all.
ਗੁਰ ਪਰਸਾਦੀ ਪਰਗਟੁ ਹੋਈ ॥
gur parasaadee paragatt hoee |
Punjabi
ਗੁਰਾਂ ਦੀ ਦਇਆ ਦੁਆਰਾ ਉਹ ਜ਼ਾਹਰ ਹੁੰਦਾ ਹੈ।
English
By Guru's Grace, He is revealed.
ਹਉਮੈ ਮਾਰਿ ਸਦਾ ਸੁਖੁ ਪਾਇਆ; ਨਾਇ ਸਾਚੈ ਅੰਮ੍ਰਿਤੁ ਪੀਜੈ ਹੇ ॥੮॥
haumai maar sadaa sukh paaeaa; naae saachai amrit peejai he |8|
Punjabi
ਜੋ ਆਪਣੀ ਹੰਗਤਾ ਨੂੰ ਮਾਰਦਾ ਹੈ, ਉਹ ਸਦੀਵੀ ਆਰਾਮ ਪਾ ਲੈਂਦਾ ਹੈ ਅਤੇ ਸਤਿਨਾਮ ਦੇ ਅੰਮ੍ਰਿਤ ਨੂੰ ਪਾਨ ਕਰਦਾ ਹੈ।
English
One who subdues his ego, finds lasting peace; he drinks in the Ambrosial Nectar of the True Name. ||8||
ਕਿਲਬਿਖ ਦੂਖ ਨਿਵਾਰਣਹਾਰਾ ॥
kilabikh dookh nivaaranahaaraa |
Punjabi
ਪ੍ਰਭੂ ਪਾਪ ਅਤੇ ਪੀੜ ਨੂੰ ਨਾਸ ਕਰਨ ਵਾਲਾ ਹੈ।
English
God is the Destroyer of sin and pain.
ਗੁਰਮੁਖਿ ਸੇਵਿਆ ਸਬਦਿ ਵੀਚਾਰਾ ॥
guramukh seviaa sabad veechaaraa |
Punjabi
ਗੁਰਾਂ ਦੀ ਦਇਆ ਦੁਆਰਾ ਜੀਵ ਉਸ ਦੀ ਘਾਲ ਕਮਾਉਂਦਾ ਤੇ ਉਸ ਦੇ ਨਾਮ ਦਾ ਚਿੰਤਨ ਕਰਦਾ ਹੈ।
English
The Gurmukh serves Him, and contemplates the Word of the Shabad.
ਸਭੁ ਕਿਛੁ ਆਪੇ ਆਪਿ ਵਰਤੈ; ਗੁਰਮੁਖਿ ਤਨੁ ਮਨੁ ਭੀਜੈ ਹੇ ॥੯॥
sabh kichh aape aap varatai; guramukh tan man bheejai he |9|
Punjabi
ਖ਼ੁਦ ਹੀ ਸਾਹਿਬ ਸਾਰੇ ਰੱਮ ਰਿਹਾ ਹੈ। ਗੁਰੂ ਅਨੁਸਾਰੀ ਦੀ ਦੇਹ ਅਤੇ ਆਤਮਾ ਖ਼ੁਸ਼ੀ ਨਾਲ ਭਿੱਜੇ ਹੋਏ ਹਨ।
English
He Himself is pervading everything. The Gurmukh's body and mind are saturated and pleased. ||9||
ਮਾਇਆ ਅਗਨਿ ਜਲੈ ਸੰਸਾਰੇ ॥
maaeaa agan jalai sansaare |
Punjabi
ਸੰਸਾਰੀ ਪਦਾਰਥਾਂ ਦੀ ਅੱਗ ਅੰਦਰ ਦੁਨੀਆਂ ਮੱਚ ਰਹੀ ਹੈ।
English
The world is burning in the fire of Maya.
ਗੁਰਮੁਖਿ ਨਿਵਾਰੈ ਸਬਦਿ ਵੀਚਾਰੇ ॥
guramukh nivaarai sabad veechaare |
Punjabi
ਨਾਮ ਦਾ ਆਰਾਧਨ ਕਰਨ ਦੁਆਰਾ ਪਵਿੱਤਰ ਪੁਰਸ਼ ਇਸ ਅੱਗ ਨੂੰ ਬੁਝਾ ਦਿੰਦਾ ਹੈ।
English
The Gurmukh extinguishes this fire, by contemplating the Shabad.
ਅੰਤਰਿ ਸਾਂਤਿ ਸਦਾ ਸੁਖੁ ਪਾਇਆ; ਗੁਰਮਤੀ ਨਾਮੁ ਲੀਜੈ ਹੇ ॥੧੦॥
antar saant sadaa sukh paaeaa; guramatee naam leejai he |10|
Punjabi
ਉਸ ਦੇ ਅੰਦਰ ਠੰਢ-ਚੈਨ ਹੈ ਅਤੇ ਉਹ ਸਦੀਵੀ ਖ਼ੁਸ਼ੀ ਨੂੰ ਪ੍ਰਾਪਤ ਹੁੰਦਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਉਸ ਨੂੰ ਪ੍ਰਭੂ ਦਾ ਨਾਮ ਪ੍ਰਦਾਨ ਹੁੰਦਾ ਹੈ।
English
Deep within are peace and tranquility, and lasting peace is obtained. Following the Guru's Teachings, one is blessed with the Naam, the Name of the Lord. ||10||
ਇੰਦ੍ਰ ਇੰਦ੍ਰਾਸਣਿ ਬੈਠੇ; ਜਮ ਕਾ ਭਉ ਪਾਵਹਿ ॥
eindr indraasan baitthe; jam kaa bhau paaveh |
Punjabi
ਇੰਦ੍ਰ ਆਪਣੇ ਰਾਜ ਸਿੰਘਾਸਣਾਂ ਤੇ ਬੈਠੇ ਹੋਏ ਮੌਤ ਦੇ ਡਰ ਅੰਦਰ ਹਨ।
English
Even Indra, seated upon his throne, is caught in the fear of death.
ਜਮੁ. ਨ ਛੋਡੈ; ਬਹੁ ਕਰਮ ਕਮਾਵਹਿ ॥
jam. na chhoddai; bahu karam kamaaveh |
Punjabi
ਉਹ ਘਣੇ ਕਰਮ ਕਰਦੇ ਹਨ ਪਰ ਯਮ ਉਨ੍ਹਾਂ ਨੂੰ ਨਹੀਂ ਛੱਡਦਾ।
English
The Messenger of Death will not spare them, even though they try all sorts of things.
ਸਤਿਗੁਰੁ ਭੇਟੈ. ਤਾ ਮੁਕਤਿ ਪਾਈਐ; ਹਰਿ ਹਰਿ ਰਸਨਾ ਪੀਜੈ ਹੇ ॥੧੧॥
satigur bhettai. taa mukat paaeeai; har har rasanaa peejai he |11|
Punjabi
ਜਦ ਜੀਵ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ, ਤਦ ਉਹ ਮੋਖਸ਼ ਹੋ ਜਾਂਦਾ ਹੈ, ਅਤੇ ਸੁਆਮੀ ਮਾਲਕ ਦੇ ਅੰਮ੍ਰਿਤ ਨੂੰ ਆਪਣੀ ਜੀਭ੍ਹਾ ਨਾਲ ਪਾਨ ਕਰਦਾ ਹੈ।
English
When one meets with the True Guru, one is liberated, drinking in and savoring the sublime essence of the Lord, Har, Har. ||11||
ਮਨਮੁਖਿ ਅੰਤਰਿ; ਭਗਤਿ. ਨ ਹੋਈ ॥
manamukh antar; bhagat. na hoee |
Punjabi
ਆਪ-ਹੁਦਰੇ ਦੇ ਹਿਰਦੇ ਅੰਦਰ ਸੁਆਮੀ ਦੀ ਪ੍ਰੇਮਮਈ ਸੇਵਾ ਟਿਕਦੀ ਨਹੀਂ।
English
There is no devotion within the self-willed manmukh.
ਗੁਰਮੁਖਿ ਭਗਤਿ. ਸਾਂਤਿ ਸੁਖੁ ਹੋਈ ॥
guramukh bhagat. saant sukh hoee |
Punjabi
ਪ੍ਰਭੂ ਦੀ ਪ੍ਰੇਮਮਈ ਸੇਵਾ ਦੁਆਰਾ ਹਰੀ ਨੂੰ ਜਾਣਨ ਵਾਲੇ ਜੀਵ ਨੂੰ ਠੰਡ-ਚੈਨ ਤੇ ਖੁਸ਼ੀ ਦੀ ਦਾਤ ਮਿਲਦੀ ਹੈ।
English
Through devotional worship, the Gurmukh obtains peace and tranquility.
ਪਵਿਤ੍ਰ ਪਾਵਨ ਸਦਾ ਹੈ ਬਾਣੀ; ਗੁਰਮਤਿ ਅੰਤਰੁ ਭੀਜੈ ਹੇ ॥੧੨॥
pavitr paavan sadaa hai baanee; guramat antar bheejai he |12|
Punjabi
ਸਦੀਵੀ ਸ਼ੱਧ ਅਤੇ ਪੁਨੀਤਾ ਹੈ ਗੁਰਬਾਣੀ, ਅਤੇ ਗੁਰਾਂ ਦੇ ਉਪਦੇਸ਼ ਰਾਹੀਂ ਇਸ ਨਾਲ ਬੰਦੇ ਦਾ ਮਨ ਗੱਚ ਥੀ ਵੰਝਦਾ ਹੈ।
English
Forever pure and sanctified is the Word of the Guru's Bani; following the Guru's Teachings, one's inner being is drenched in it. ||12||
ਬ੍ਰਹਮਾ ਬਿਸਨੁ ਮਹੇਸੁ ਵੀਚਾਰੀ ॥
brahamaa bisan mahes veechaaree |
Punjabi
ਮੈਂ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵਜੀ ਬਾਰੇ ਸੋਚਿਆ ਹੈ।
English
I have considered Brahma, Vishnu and Shiva.
ਤ੍ਰੈ ਗੁਣ ਬਧਕ; ਮੁਕਤਿ ਨਿਰਾਰੀ ॥
trai gun badhak; mukat niraaree |
Punjabi
ਉਹ ਤਿੰਨਾਂ ਸੁਭਾਵਾਂ (ਰਜੋ, ਸਤੋ, ਤਮੋ) ਦੇ ਜਕੜੇ ਹੋਏ ਹਨ, ਇਸ ਲਈ ਮੋਖਸ਼ ਉਨ੍ਹਾਂ ਤੋਂ ਦੂਰ ਰਹਿੰਦੀ ਹੈ।
English
They are bound by the three qualities - the three gunas; they are far away from liberation.