Ekam
Guru Granth Sahib

Ang 1050

Ang 1050 · Line 1

ਗੁਰਮੁਖਿ ਗਿਆਨੁ ਏਕੋ ਹੈ ਜਾਤਾ; ਅਨਦਿਨੁ ਨਾਮੁ ਰਵੀਜੈ ਹੇ ॥੧੩॥

guramukh giaan eko hai jaataa; anadin naam raveejai he |13|

Punjabi

ਗੁਰੂ-ਅਨੁਸਾਰੀ ਇੱਕ ਸੁਆਮੀ ਦੀ ਸਿਆਣਪ ਨੂੰ ਜਾਣਦਾ ਹੈ ਅਤੇ ਰੈਣ ਤੇ ਦਿਹੁੰ ਉਸ ਦੇ ਨਾਮ ਦਾ ਹੀ ਉਚਾਰਨ ਕਰਦਾ ਹੈ।

Bhai Manmohan Singh (Shabad OS, CC BY-SA)

English

The Gurmukh knows the spiritual wisdom of the One Lord. Night and day, he chants the Naam, the Name of the Lord. ||13||

Dr. Sant Singh Khalsa (Shabad OS, CC BY-SA)
Ang 1050 · Line 2

ਬੇਦ ਪੜਹਿ; ਹਰਿ ਨਾਮੁ. ਨ ਬੂਝਹਿ ॥

bed parreh; har naam. na boojheh |

Punjabi

ਬੰਦਾ ਵੇਦਾਂ ਨੂੰ ਵਾਚਦਾ ਹੈ, ਪ੍ਰੰਭੂ ਸਾਈਂ ਦੇ ਨਾਮ ਨੂੰ ਅਨੁਭਵ ਨਹੀਂ ਕਰਦਾ,

Bhai Manmohan Singh (Shabad OS, CC BY-SA)

English

He may read the Vedas, but he does not realize the Lord's Name.

Dr. Sant Singh Khalsa (Shabad OS, CC BY-SA)
Ang 1050 · Line 3

ਮਾਇਆ ਕਾਰਣਿ; ਪੜਿ ਪੜਿ ਲੂਝਹਿ ॥

maaeaa kaaran; parr parr loojheh |

Punjabi

ਅਤੇ ਪੜ੍ਹ ਤੇ ਵਾਚ ਕੇ ਧਨ ਦੀ ਖ਼ਾਤਰ ਝਗੜਾ ਕਰਦਾ ਹੈ।

Bhai Manmohan Singh (Shabad OS, CC BY-SA)

English

For the sake of Maya, he reads and recites and argues.

Dr. Sant Singh Khalsa (Shabad OS, CC BY-SA)
Ang 1050 · Line 4

ਅੰਤਰਿ ਮੈਲੁ. ਅਗਿਆਨੀ ਅੰਧਾ; ਕਿਉ ਕਰਿ ਦੁਤਰੁ ਤਰੀਜੈ ਹੇ ॥੧੪॥

antar mail. agiaanee andhaa; kiau kar dutar tareejai he |14|

Punjabi

ਬੇਸਮਝ ਅਤੇ ਅੰਨ੍ਹੇ ਪ੍ਰਾਣੀ ਦੇ ਅੰਦਰ ਪਾਪ ਦੀ ਮਲੀਣਤਾ ਹੈ। ਉਹ ਨਾਂ ਪਾਰ ਕੀਤੇ ਜਾਣ ਵਾਲੇ ਸੰਸਾਰ ਸਮੁੰਦਰ ਤੋਂ ਕਿਸ ਤਰ੍ਹਾਂ ਪਾਰ ਉੱਤਰ ਸਕਦਾ ਹੈ?

Bhai Manmohan Singh (Shabad OS, CC BY-SA)

English

The ignorant and blind person is filled with filth within. How can he cross over the impassable world-ocean? ||14||

Dr. Sant Singh Khalsa (Shabad OS, CC BY-SA)
Ang 1050 · Line 5

ਬੇਦ ਬਾਦ ਸਭਿ ਆਖਿ ਵਖਾਣਹਿ ॥

bed baad sabh aakh vakhaaneh |

Punjabi

ਉਹ ਵੇਦਾਂ ਦੇ ਸਮੂਹ ਤਕਰਾਰੀ (ਬਹਸ ਵਾਲੇ) ਮਸਲਿਆਂ ਦੀ ਵਿਆਖਿਆ ਕਰਦਾ ਹੈ;

Bhai Manmohan Singh (Shabad OS, CC BY-SA)

English

He voices all the controversies of the Vedas,

Dr. Sant Singh Khalsa (Shabad OS, CC BY-SA)
Ang 1050 · Line 6

ਨ ਅੰਤਰੁ ਭੀਜੈ; ਨ ਸਬਦੁ ਪਛਾਣਹਿ ॥

n antar bheejai; na sabad pachhaaneh |

Punjabi

ਪ੍ਰੰਤੂ, ਉਸ ਦੀ ਆਤਮਾ ਦੀ ਨਿਸ਼ਾ ਨਹੀਂ ਹੁੰਦੀ, ਨਾਂ ਹੀ ਉਹ ਨਾਮ ਨੂੰ ਅਨੁਭਵ ਕਰਦਾ ਹੈ।

Bhai Manmohan Singh (Shabad OS, CC BY-SA)

English

but his inner being is not saturated or satisfied, and he does not realize the Word of the Shabad.

Dr. Sant Singh Khalsa (Shabad OS, CC BY-SA)
Ang 1050 · Line 7

ਪੁੰਨੁ ਪਾਪੁ ਸਭੁ ਬੇਦਿ ਦ੍ਰਿੜਾਇਆ; ਗੁਰਮੁਖਿ ਅੰਮ੍ਰਿਤੁ ਪੀਜੈ ਹੇ ॥੧੫॥

pun paap sabh bed drirraaeaa; guramukh amrit peejai he |15|

Punjabi

ਵੇਦ ਸਮੂਹ ਨੇਕੀਆਂ ਤੇ ਬਦੀਆਂ ਬਾਰੇ ਦਸਦੇ ਹਨ, ਪ੍ਰੰਤੂ ਕੇਵਲ ਗੁਰਾਂ ਦੇ ਰਾਹੀਂ ਹੀ ਨਾਮ-ਸੁਧਾਰਸ ਪਾਨ ਕੀਤਾ ਜਾਂਦਾ ਹੈ।

Bhai Manmohan Singh (Shabad OS, CC BY-SA)

English

The Vedas tell all about virtue and vice, but only the Gurmukh drinks in the Ambrosial Nectar. ||15||

Dr. Sant Singh Khalsa (Shabad OS, CC BY-SA)
Ang 1050 · Line 8

ਆਪੇ ਸਾਚਾ ਏਕੋ ਸੋਈ ॥

aape saachaa eko soee |

Punjabi

ਉਹ ਅਦੁੱਤੀ ਸੱਚਾ ਸੁਆਮੀ ਆਪਣੇ ਆਪ ਤੋਂ ਹੀ ਹੈ,

Bhai Manmohan Singh (Shabad OS, CC BY-SA)

English

The One True Lord is all by Himself.

Dr. Sant Singh Khalsa (Shabad OS, CC BY-SA)
Ang 1050 · Line 9

ਤਿਸੁ ਬਿਨੁ ਦੂਜਾ; ਅਵਰੁ. ਨ ਕੋਈ ॥

tis bin doojaa; avar. na koee |

Punjabi

ਉਸ ਦੇ ਬਗ਼ੈਰ ਹੋਰ ਦੂਸਰਾ ਕੋਈ ਨਹੀਂ।

Bhai Manmohan Singh (Shabad OS, CC BY-SA)

English

There is no one else except Him.

Dr. Sant Singh Khalsa (Shabad OS, CC BY-SA)
Ang 1050 · Line 10

ਨਾਨਕ. ਨਾਮਿ ਰਤੇ ਮਨੁ ਸਾਚਾ; ਸਚੋ ਸਚੁ ਰਵੀਜੈ ਹੇ ॥੧੬॥੬॥

naanak. naam rate man saachaa; sacho sach raveejai he |16|6|

Punjabi

ਨਾਨਕ, ਸੱਚੀ ਹੈ ਉਸ ਦੀ ਆਤਮਾ ਜੋ ਨਾਮ ਨਾਲ ਰੰਗਿਆ ਹੋਇਆ ਹੈ ਅਤੇ ਜੋ ਨਿਰੋਲ ਸੱਚ ਹੀ ਆਖਦਾ ਹੈ।

Bhai Manmohan Singh (Shabad OS, CC BY-SA)

English

O Nanak, true is the mind of one who is attuned to the Naam; he speaks Truth, and nothing but Truth. ||16||6||

Dr. Sant Singh Khalsa (Shabad OS, CC BY-SA)
Ang 1050 · Line 11

ਮਾਰੂ ਮਹਲਾ ੩ ॥

maaroo mahalaa 3 |

Punjabi

ਮਾਰੂ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Maaroo, Third Mehl:

Dr. Sant Singh Khalsa (Shabad OS, CC BY-SA)
Ang 1050 · Line 12

ਸਚੈ. ਸਚਾ ਤਖਤੁ ਰਚਾਇਆ ॥

sachai. sachaa takhat rachaaeaa |

Punjabi

ਸੱਚੇ ਸੁਆਮੀ ਨੇ ਆਪਣਾ ਸੱਚਾ ਰਾਜਸਿੰਘਾਸਨ ਕਾਇਮ ਕੀਤਾ ਹੈ।

Bhai Manmohan Singh (Shabad OS, CC BY-SA)

English

The True Lord has established the Throne of Truth.

Dr. Sant Singh Khalsa (Shabad OS, CC BY-SA)
Ang 1050 · Line 13

ਨਿਜ ਘਰਿ ਵਸਿਆ; ਤਿਥੈ. ਮੋਹੁ ਨ ਮਾਇਆ ॥

nij ghar vasiaa; tithai. mohu na maaeaa |

Punjabi

ਉਹ ਆਪਣੇ ਨਿੱਜ ਦੇ ਧਾਮ ਅੰਦਰ ਵਸਦਾ ਹੈ ਤੇ ਓਥੇ ਕੋਈ ਸੰਸਾਰੀ ਲਗਨ ਅਤੇ ਮੋਹਣੀ ਨਹੀਂ।

Bhai Manmohan Singh (Shabad OS, CC BY-SA)

English

He dwells in His own home deep within the self, where there is no emotional attachment to Maya.

Dr. Sant Singh Khalsa (Shabad OS, CC BY-SA)
Ang 1050 · Line 14

ਸਦ ਹੀ ਸਾਚੁ ਵਸਿਆ ਘਟ ਅੰਤਰਿ; ਗੁਰਮੁਖਿ ਕਰਣੀ ਸਾਰੀ ਹੇ ॥੧॥

sad hee saach vasiaa ghatt antar; guramukh karanee saaree he |1|

Punjabi

ਸ਼੍ਰੇਸ਼ਟ ਹਨ ਗੁਰੂ-ਸਮਰਪਨ ਦੇਅਮਲ, ਜਿਸ ਦੇ ਅੰਤਰ ਆਤਮੇ ਸੱਚਾ ਸੁਆਮੀ ਸਦਾ ਨਿਵਾਸ ਰਖਦਾ ਹੈ।

Bhai Manmohan Singh (Shabad OS, CC BY-SA)

English

The True Lord dwells deep within the nucleus of the Gurmukh's heart forever; his actions are excellent. ||1||

Dr. Sant Singh Khalsa (Shabad OS, CC BY-SA)
Ang 1050 · Line 15

ਸਚਾ ਸਉਦਾ; ਸਚੁ ਵਾਪਾਰਾ ॥

sachaa saudaa; sach vaapaaraa |

Punjabi

ਸੱਚਾ ਹੈ ਉਸ ਦਾ ਸੌਦਾ ਸੂਤ ਅਤੇ ਸੱਚਾ ਉਸ ਦਾ ਵਣਜ।

Bhai Manmohan Singh (Shabad OS, CC BY-SA)

English

True is his merchandise, and true is his trade.

Dr. Sant Singh Khalsa (Shabad OS, CC BY-SA)
Ang 1050 · Line 16

ਨ ਤਿਥੈ ਭਰਮੁ; ਨ ਦੂਜਾ ਪਸਾਰਾ ॥

n tithai bharam; na doojaa pasaaraa |

Punjabi

ਓਥੇ ਉਸ ਵਿੱਚ ਕੋਈ ਸੰਦੇਹ ਨਹੀਂ, ਨਾਂ ਹੀ ਹੋਰ ਕੋਈ ਅਡੰਬਰ ਹੈ।

Bhai Manmohan Singh (Shabad OS, CC BY-SA)

English

There is no doubt within him, and no expanse of duality.

Dr. Sant Singh Khalsa (Shabad OS, CC BY-SA)
Ang 1050 · Line 17

ਸਚਾ ਧਨੁ ਖਟਿਆ. ਕਦੇ ਤੋਟਿ, ਨ ਆਵੈ; ਬੂਝੈ ਕੋ ਵੀਚਾਰੀ ਹੇ ॥੨॥

sachaa dhan khattiaa. kade tott, na aavai; boojhai ko veechaaree he |2|

Punjabi

ਉਸ ਨੇ ਸੱਚੀ ਦੌਲਤ ਦੀ ਕਮਾਈ ਕੀਤੀ ਹੈ ਜੋ ਕਿ ਕਦਾਚਿੱਤ ਮੁਕਦੀ ਨਹੀਂ। ਗੂੜ੍ਹੀ ਸੋਚ ਵਿਚਾਰ ਰਾਹੀਂ ਕੋਈ ਵਿਰਲਾ ਜਣਾ ਹੀ ਇਸ ਨੂੰ ਸਮਝਦਾ ਹੈ।

Bhai Manmohan Singh (Shabad OS, CC BY-SA)

English

He has earned the true wealth, which is never exhausted. How few are those who contemplate this, and understand. ||2||

Dr. Sant Singh Khalsa (Shabad OS, CC BY-SA)
Ang 1050 · Line 18

ਸਚੈ ਲਾਏ; ਸੇ ਜਨ ਲਾਗੇ ॥

sachai laae; se jan laage |

Punjabi

ਕੇਵਲ ਉਹ ਪੁਰਸ਼ ਹੀ ਨਾਮ ਨਾਲ ਜੁੜਦੇ ਹਨ ਜਿਨ੍ਹਾਂ ਨੂੰ ਸੱਚਾ ਸੁਆਮੀ ਜੋੜਦਾ ਹੈ।

Bhai Manmohan Singh (Shabad OS, CC BY-SA)

English

They alone are attached to the True Name, whom the Lord Himself attaches.

Dr. Sant Singh Khalsa (Shabad OS, CC BY-SA)
Ang 1050 · Line 19

ਅੰਤਰਿ ਸਬਦੁ; ਮਸਤਕਿ ਵਡਭਾਗੇ ॥

antar sabad; masatak vaddabhaage |

Punjabi

ਉਨ੍ਹਾਂ ਦੇ ਮੱਥੇ ਉੱਤੇ ਚੰਗੀ ਕਿਸਮਤ ਲਿਖੀ ਹੋਈ ਹੈ ਅਤੇ ਉਨ੍ਹਾਂ ਦੇ ਹਿਰਦੇ ਅੰਦਰ ਨਾਮ ਵਸਦਾ ਹੈ।

Bhai Manmohan Singh (Shabad OS, CC BY-SA)

English

The Word of the Shabad is deep within the nucleus of the self; good fortune is recorded upon their foreheads.

Dr. Sant Singh Khalsa (Shabad OS, CC BY-SA)
Ang 1050 · Line 20

ਸਚੈ ਸਬਦਿ ਸਦਾ ਗੁਣ ਗਾਵਹਿ; ਸਬਦਿ ਰਤੇ ਵੀਚਾਰੀ ਹੇ ॥੩॥

sachai sabad sadaa gun gaaveh; sabad rate veechaaree he |3|

Punjabi

ਸੱਚੀ ਗੁਰਬਾਣੀ ਰਾਹੀਂ ਉਹ ਸਦੀਵ ਹੀ ਸੁਆਮੀ ਦਾ ਜੱਸ ਗਾਇਨ ਕਰਦੇ ਹਨ ਅਤੇ ਨਾਮ ਦੇ ਸਿਮਰਨ ਨਾਲ ਰੰਗੇ ਹੋਏ ਹਨ।

Bhai Manmohan Singh (Shabad OS, CC BY-SA)

English

Through the True Word of the Shabad, they sing the True Praises of the Lord; they are attuned to contemplative meditation on the Shabad. ||3||

Dr. Sant Singh Khalsa (Shabad OS, CC BY-SA)
Ang 1050 · Line 21

ਸਚੋ ਸਚਾ ਸਚੁ ਸਾਲਾਹੀ ॥

sacho sachaa sach saalaahee |

Punjabi

ਸਚਿਆਰਾਂ ਦੇ ਪਰਮ ਸਚਿਆਰਾਂ ਅਤੇ ਸੁਆਮੀ ਦੀ ਮੈਂ ਕੀਰਤੀ ਕਰਦਾ ਹਾਂ।

Bhai Manmohan Singh (Shabad OS, CC BY-SA)

English

I praise the True Lord, the Truest of the True.

Dr. Sant Singh Khalsa (Shabad OS, CC BY-SA)
Ang 1050 · Line 22

ਏਕੋ ਵੇਖਾ; ਦੂਜਾ ਨਾਹੀ ॥

eko vekhaa; doojaa naahee |

Punjabi

ਮੈਂ ਕੇਵਲ ਇੱਕ ਨੂੰ ਹੀ ਦੇਖਦਾ ਹਾਂ ਤੇ ਹੋਰਸ ਨੂੰ ਨਹੀਂ,

Bhai Manmohan Singh (Shabad OS, CC BY-SA)

English

I see the One Lord, and no other.

Dr. Sant Singh Khalsa (Shabad OS, CC BY-SA)
Ang 1050 · Line 23

ਗੁਰਮਤਿ ਊਚੋ ਊਚੀ ਪਉੜੀ; ਗਿਆਨਿ ਰਤਨਿ ਹਉਮੈ ਮਾਰੀ ਹੇ ॥੪॥

guramat aoocho aoochee paurree; giaan ratan haumai maaree he |4|

Punjabi

ਗੁਰਾਂ ਦਾ ਉਪਦੇਸ਼ ਬੁਲੰਦ ਤੋਂ ਪਰਮ ਬੁਲੰਦ ਰੂਹਾਨੀ ਮਰਤਬੇ ਨੂੰ ਪੁੱਜਣ ਲਈ ਇੱਕ ਪਉੜੀ ਹੈ ਅਤੇ ਰੱਬੀ ਗਿਆਤ ਦੇ ਹੀਰੇ ਨਾਲ ਸਵੈ-ਹੰਗਤਾ ਨਵਿਰਤ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

The Guru's Teachings are the ladder to reach the highest of the high. the jewel of spiritual wisdom conquers egotism. ||4||

Dr. Sant Singh Khalsa (Shabad OS, CC BY-SA)
Ang 1050 · Line 24

ਮਾਇਆ ਮੋਹੁ; ਸਬਦਿ ਜਲਾਇਆ ॥

maaeaa mohu; sabad jalaaeaa |

Punjabi

ਧਨ-ਦੌਲਤ ਦਾ ਪਿਆਰ ਪ੍ਰਭੂ ਦੇ ਨਾਮ ਦੇ ਰਾਹੀਂ ਸੜ ਜਾਂਦਾ ਹੈ।

Bhai Manmohan Singh (Shabad OS, CC BY-SA)

English

Emotional attachment to Maya is burnt away by the Word of the Shabad.

Dr. Sant Singh Khalsa (Shabad OS, CC BY-SA)
Ang 1050 · Line 25

ਸਚੁ ਮਨਿ ਵਸਿਆ; ਜਾ ਤੁਧੁ ਭਾਇਆ ॥

sach man vasiaa; jaa tudh bhaaeaa |

Punjabi

ਜਦ ਤੈਨੂੰ ਇਸ ਤਰ੍ਹਾਂ ਚੰਗਾ ਲਗਦਾ ਹੈ, ਹੇ ਸੁਆਮੀ! ਸੱਚਾ ਨਾਮ ਬੰਦੇ ਦੇ ਹਿਰਦੇ ਅੰਦਰ ਟਿਕ ਜਾਂਦਾ ਹੈ।

Bhai Manmohan Singh (Shabad OS, CC BY-SA)

English

The True One comes to dwell in the mind, when it pleases You, O Lord.

Dr. Sant Singh Khalsa (Shabad OS, CC BY-SA)
Ang 1050 · Line 26

ਸਚੇ ਕੀ ਸਭ ਸਚੀ ਕਰਣੀ; ਹਉਮੈ ਤਿਖਾ ਨਿਵਾਰੀ ਹੇ ॥੫॥

sache kee sabh sachee karanee; haumai tikhaa nivaaree he |5|

Punjabi

ਸੱਚੀ ਹੈ ਜੱਗ ਜੀਵਨ ਰਹੁ ਰੀਤੀ ਸੱਚੇ ਇਨਸਾਨ ਦੀ ਅਤੇ ਉਹ ਆਪਣੀ ਸਵੈ-ਹੰਗਤਾ ਦੀ ਤ੍ਰੇਹ ਨੂੰ ਕਾਬੂ ਕਰ ਲੈਂਦਾ ਹੈ।

Bhai Manmohan Singh (Shabad OS, CC BY-SA)

English

True are all the actions of the truthful; the thirst of egotism is subdued. ||5||

Dr. Sant Singh Khalsa (Shabad OS, CC BY-SA)
Ang 1050 · Line 27

ਮਾਇਆ ਮੋਹੁ; ਸਭੁ ਆਪੇ ਕੀਨਾ ॥

maaeaa mohu; sabh aape keenaa |

Punjabi

ਸੁਆਮੀ ਨੇ ਸਮੂਹ ਹੀ ਸੰਸਾਰੀ ਪਦਾਰਥਾਂ ਨਾਲ ਸਭ ਪਿਆਰ ਪੈਦਾ ਕੀਤਾ ਹੈ।

Bhai Manmohan Singh (Shabad OS, CC BY-SA)

English

All by Himself, God created emotional attachment to Maya.

Dr. Sant Singh Khalsa (Shabad OS, CC BY-SA)
Ang 1050 · Line 28

ਗੁਰਮੁਖਿ ਵਿਰਲੈ; ਕਿਨ ਹੀ ਚੀਨਾ ॥

guramukh viralai; kin hee cheenaa |

Punjabi

ਕੋਈ ਇੱਕ ਅੱਧਾ ਜਣਾ ਹੀ ਗੁਰਾਂ ਦੀ ਦਇਆ ਦੁਆਰਾ ਸੁਆਮੀ ਨੂੰ ਅਨੁਭਵ ਕਰਦਾ ਹੈ।

Bhai Manmohan Singh (Shabad OS, CC BY-SA)

English

How rare are those who, as Gurmukh, realize the Lord.

Dr. Sant Singh Khalsa (Shabad OS, CC BY-SA)
Ang 1050 · Line 29

ਗੁਰਮੁਖਿ ਹੋਵੈ. ਸੁ ਸਚੁ ਕਮਾਵੈ; ਸਾਚੀ ਕਰਣੀ ਸਾਰੀ ਹੇ ॥੬॥

guramukh hovai. su sach kamaavai; saachee karanee saaree he |6|

Punjabi

ਜੋ ਗੁਰੂ-ਅਨੁਸਾਰੀ ਥੀ ਵੰਝਦਾ ਹੈ, ਉਹ ਸੱਚ ਦੀ ਕਮਾਈ ਕਰਦਾ ਹੈ ਅਤੇ ਸੱਚੀ ਅਤੇ ਸ਼੍ਰੇਸ਼ਟ ਹੋ ਵੰਝਦੀ ਹੈ ਉਸ ਦੀ ਜੀਵਨ-ਰਹੁ ਰੀਤੀ।

Bhai Manmohan Singh (Shabad OS, CC BY-SA)

English

One who becomes Gurmukh practices Truth; true and excellent are his actions. ||6||

Dr. Sant Singh Khalsa (Shabad OS, CC BY-SA)
Ang 1050 · Line 30

ਕਾਰ ਕਮਾਈ; ਜੋ ਮੇਰੇ ਪ੍ਰਭ ਭਾਈ ॥

kaar kamaaee; jo mere prabh bhaaee |

Punjabi

ਉਹ ਐਸੇ ਕਰਮ ਕਰਦਾ ਹੈ ਜੋ ਮੇਰੇ ਮਾਲਕ ਨੂੰ ਭਾਉਂਦੇ ਹਨ,

Bhai Manmohan Singh (Shabad OS, CC BY-SA)

English

He does those deeds which are pleasing to my God;

Dr. Sant Singh Khalsa (Shabad OS, CC BY-SA)
Ang 1050 · Line 31

ਹਉਮੈ ਤ੍ਰਿਸਨਾ; ਸਬਦਿ ਬੁਝਾਈ ॥

haumai trisanaa; sabad bujhaaee |

Punjabi

ਅਤੇ ਨਾਮ ਦੇ ਰਾਹੀਂ ਉਹ ਆਪਣੀ ਸਵੈ-ਹੰਗਤਾ ਅਤੇ ਖ਼ਾਹਿਸ਼ ਨੂੰ ਸਾੜ ਸੁਟਦਾ ਹੈ।

Bhai Manmohan Singh (Shabad OS, CC BY-SA)

English

through the Shabad, he burns away egotism and the thirst of desire.

Dr. Sant Singh Khalsa (Shabad OS, CC BY-SA)
Ang 1050 · Line 32

ਗੁਰਮਤਿ ਸਦ ਹੀ ਅੰਤਰੁ ਸੀਤਲੁ; ਹਉਮੈ ਮਾਰਿ ਨਿਵਾਰੀ ਹੇ ॥੭॥

guramat sad hee antar seetal; haumai maar nivaaree he |7|

Punjabi

ਗੁਰਾਂ ਦੀ ਸਿੱਖਮਤ ਰਾਹੀਂ ਉਹ ਦਾ ਮਨ ਹਮੇਸ਼ਾਂ ਠੰਡਾ-ਠਾਰ ਰਹਿੰਦਾ ਹੈ ਅਤੇ ਉਹ ਆਪਣੀ ਹੰਗਤਾ ਨੂੰ ਹਟਾ ਅਤੇ ਮੇਟ ਸੁਟੱਦਾ ਹੈ।

Bhai Manmohan Singh (Shabad OS, CC BY-SA)

English

Following the Guru's Teachings, he remains forever cool and calm deep within; he conquers and subdues his ego. ||7||

Dr. Sant Singh Khalsa (Shabad OS, CC BY-SA)
Ang 1050 · Line 33

ਸਚਿ ਲਗੇ; ਤਿਨ ਸਭੁ ਕਿਛੁ ਭਾਵੈ ॥

sach lage; tin sabh kichh bhaavai |

Punjabi

ਜੋ ਸੱਚ ਨਾਲ ਜੁੜੇ ਹਨ, ਉਨ੍ਹਾਂ ਨੂੰ ਸਾਰਾ ਕੁਝ ਚੰਗਾ ਲਗਦਾ ਹੈ।

Bhai Manmohan Singh (Shabad OS, CC BY-SA)

English

Those who are attached to the Truth are pleased with everything.

Dr. Sant Singh Khalsa (Shabad OS, CC BY-SA)
Ang 1050 · Line 34

ਸਚੈ ਸਬਦੇ ਸਚਿ ਸੁਹਾਵੈ ॥

sachai sabade sach suhaavai |

Punjabi

ਸੱਚੇ ਨਾਮ ਰਾਹੀਂ ਉਹ ਵਾਸਤਵ ਵਿੱਚ ਸ਼ਸ਼ੋਭਤ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

They are embellished with the True Word of the Shabad.

Dr. Sant Singh Khalsa (Shabad OS, CC BY-SA)
Ang 1050 · Line 35

ਐਥੈ ਸਾਚੇ ਸੇ ਦਰਿ ਸਾਚੇ; ਨਦਰੀ ਨਦਰਿ ਸਵਾਰੀ ਹੇ ॥੮॥

aithai saache se dar saache; nadaree nadar savaaree he |8|

Punjabi

ਜੋ ਏਥੇ ਸੱਚੇ ਹਨ ਉਹ ਪ੍ਰਭੂ ਦੇ ਦਰਬਾਰ ਅੰਦਰ ਭੀ ਸੱਚੇ ਹਨ। ਮਿਹਰਬਾਨ ਮਾਲਕ, ਆਪਣੀ ਮਿਹਰ ਦੁਆਰਾ ਉਨ੍ਹਾਂ ਨੂੰ ਚਾਰ ਚੰਨ ਲਾ ਦਿੰਦਾ ਹੈ।

Bhai Manmohan Singh (Shabad OS, CC BY-SA)

English

Those who are true in this world, are true in the Court of the Lord. The Merciful Lord adorns them with His Mercy. ||8||

Dr. Sant Singh Khalsa (Shabad OS, CC BY-SA)
Ang 1050 · Line 36

ਬਿਨੁ ਸਾਚੇ; ਜੋ ਦੂਜੈ ਲਾਇਆ ॥

bin saache; jo doojai laaeaa |

Punjabi

ਜਿਸ ਨੂੰ ਸੱਚ ਦੇ ਬਗ਼ੈਰ ਹੋਰਸ ਕਿਸੇ ਨਾਲ ਜੋੜਿਆ ਗਿਆ ਹੈ,

Bhai Manmohan Singh (Shabad OS, CC BY-SA)

English

Those who are attached to duality, and not the Truth,

Dr. Sant Singh Khalsa (Shabad OS, CC BY-SA)
Ang 1050 · Line 37

ਮਾਇਆ ਮੋਹ ਦੁਖ ਸਬਾਇਆ ॥

maaeaa moh dukh sabaaeaa |

Punjabi

ਉਹ ਮੋਹਨੀ ਦੀ ਮਮਤਾ ਰਾਹੀਂ ਸਮੂਹ ਕਸ਼ਟ ਹੀ ਉਠਾਉਂਦਾ ਹੈ।

Bhai Manmohan Singh (Shabad OS, CC BY-SA)

English

are trapped in emotional attachment to Maya; they totally suffer in pain.

Dr. Sant Singh Khalsa (Shabad OS, CC BY-SA)
Ang 1050 · Line 38

ਬਿਨੁ ਗੁਰ. ਦੁਖੁ, ਸੁਖੁ ਜਾਪੈ ਨਾਹੀ; ਮਾਇਆ ਮੋਹ ਦੁਖੁ ਭਾਰੀ ਹੇ ॥੯॥

bin gur. dukh, sukh jaapai naahee; maaeaa moh dukh bhaaree he |9|

Punjabi

ਗੁਰਾਂ ਦੇ ਬਗ਼ੈਰ ਇਨਸਾਨ ਨਹੀਂ ਜਾਣਦਾ ਕਿ ਅਸਲ ਪੀੜ ਅਤੇ ਖੁਸ਼ੀ ਕੀ ਹੈ। ਸੰਸਾਰੀ ਪਦਾਰਥਾ ਦੇ ਪਿਆਰ ਅੰਦਰ ਘਣੇਰਾ ਕਸ਼ਟ ਹੈ।

Bhai Manmohan Singh (Shabad OS, CC BY-SA)

English

Without the Guru, they do not understand pain and pleasure; attached to Maya, they suffer in terrible pain. ||9||

Dr. Sant Singh Khalsa (Shabad OS, CC BY-SA)
Ang 1050 · Line 39

ਸਾਚਾ ਸਬਦੁ; ਜਿਨਾ ਮਨਿ ਭਾਇਆ ॥

saachaa sabad; jinaa man bhaaeaa |

Punjabi

ਜਿਨ੍ਹਾਂ ਦੇ ਚਿੱਤ ਨੂੰ ਸੱਚਾ ਨਾਮ ਚੰਗਾ ਲਗਦਾ ਹੈ;

Bhai Manmohan Singh (Shabad OS, CC BY-SA)

English

Those whose minds are pleased with the True Word of the Shabad

Dr. Sant Singh Khalsa (Shabad OS, CC BY-SA)
Ang 1050 · Line 40

ਪੂਰਬਿ ਲਿਖਿਆ. ਤਿਨੀ ਕਮਾਇਆ ॥

poorab likhiaa. tinee kamaaeaa |

Punjabi

ਉਹ ਮੁਢਲੇ ਲਿਖੇ ਹੋਏ ਨੇਕ ਅਮਲ ਕਮਾਉਂਦੇ ਹਨ।

Bhai Manmohan Singh (Shabad OS, CC BY-SA)

English

act according to pre-ordained destiny.

Dr. Sant Singh Khalsa (Shabad OS, CC BY-SA)
Ang 1050 · Line 41

ਸਚੋ ਸੇਵਹਿ ਸਚੁ ਧਿਆਵਹਿ; ਸਚਿ ਰਤੇ ਵੀਚਾਰੀ ਹੇ ॥੧੦॥

sacho seveh sach dhiaaveh; sach rate veechaaree he |10|

Punjabi

ਸਤਿਪੁਰਖ ਦੀ ਉਹ ਘਾਲ ਕਮਾਉਂਦੇ ਹਨ, ਸਤਿਪੁਰਖ ਨੂੰ ਉਹ ਸਿਮਰਦੇ ਹਨ ਅਤੇ ਸਤਿਪੁਰਖ ਦੀ ਬੰਦਗੀ ਨਾਲ ਹੀ ਉਹ ਰੰਗੇ ਹੋਏ ਹਨ।

Bhai Manmohan Singh (Shabad OS, CC BY-SA)

English

They serve the True Lord, and meditate on the True Lord; they are imbued with contemplative meditation on the True Lord. ||10||

Dr. Sant Singh Khalsa (Shabad OS, CC BY-SA)
Ang 1050 · Line 42

ਗੁਰ ਕੀ ਸੇਵਾ ਮੀਠੀ ਲਾਗੀ ॥

gur kee sevaa meetthee laagee |

Punjabi

ਗੁਰਾਂ ਦੀ ਚਾਕਰੀ ਉਨ੍ਹਾਂ ਨੂੰ ਮਿੱਠੀ ਲਗਦੀ ਹੈ।

Bhai Manmohan Singh (Shabad OS, CC BY-SA)

English

Service to the Guru seems sweet to them.

Dr. Sant Singh Khalsa (Shabad OS, CC BY-SA)
Ang 1050 · Line 43

ਅਨਦਿਨੁ ਸੂਖ ਸਹਜ ਸਮਾਧੀ ॥

anadin sookh sehaj samaadhee |

Punjabi

ਰੈਣ ਤੇ ਦਿਹੁੰ ਉਹ ਬੈਕੁੰਠੀ ਅਨੰਦ ਦੀ ਤਾੜੀ ਅੰਦਰ ਮਤਵਾਲੇ ਰਹਿੰਦੇ ਹਨ।

Bhai Manmohan Singh (Shabad OS, CC BY-SA)

English

Night and day, they are intuitively immersed in celestial peace.

Dr. Sant Singh Khalsa (Shabad OS, CC BY-SA)
Ang 1050 · Line 44

ਹਰਿ ਹਰਿ ਕਰਤਿਆ. ਮਨੁ ਨਿਰਮਲੁ ਹੋਆ; ਗੁਰ ਕੀ ਸੇਵ ਪਿਆਰੀ ਹੇ ॥੧੧॥

har har karatiaa. man niramal hoaa; gur kee sev piaaree he |11|

Punjabi

ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਉਨ੍ਹਾਂ ਦਾ ਮਨ ਪਵਿੱਤਰ ਹੋ ਜਾਂਦਾ ਹੈ ਅਤੇ ਉਹ ਗੁਰਾਂ ਦੀ ਟਹਿਲ-ਸੇਵਾ ਨੂੰ ਪਿਆਰ ਕਰਨ ਲੱਗ ਜਾਂਦੇ ਹਨ।

Bhai Manmohan Singh (Shabad OS, CC BY-SA)

English

Chanting the Name of the Lord, Har, Har, their minds become immaculate; they love to serve the Guru. ||11||

Dr. Sant Singh Khalsa (Shabad OS, CC BY-SA)
Ang 1050 · Line 45

ਸੇ ਜਨ ਸੁਖੀਏ; ਸਤਿਗੁਰਿ ਸਚੇ ਲਾਏ ॥

se jan sukhee; satigur sache laae |

Punjabi

ਆਨੰਦ ਪ੍ਰਸੰਨ ਹਨ ਉਹ ਪੁਰਸ਼ ਜਿਨ੍ਹਾਂ ਨੂੰ ਸੱਚੇ ਗੁਰੂ ਜੀ ਸੱਚੇ ਸੁਆਮੀ ਨਾਲ ਜੋੜ ਦਿੰਦੇ ਹਨ।

Bhai Manmohan Singh (Shabad OS, CC BY-SA)

English

Those humble beings are at peace, whom the True Guru attaches to the Truth.

Dr. Sant Singh Khalsa (Shabad OS, CC BY-SA)
Ang 1050 · Line 46

ਆਪੇ ਭਾਣੇ ਆਪਿ ਮਿਲਾਏ ॥

aape bhaane aap milaae |

Punjabi

ਆਪਣੀ ਪ੍ਰਸੰਨਤਾ ਦੁਆਰਾ ਸੁਆਮੀ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।

Bhai Manmohan Singh (Shabad OS, CC BY-SA)

English

He Himself, in His Will, merges them into Himself.

Dr. Sant Singh Khalsa (Shabad OS, CC BY-SA)
Ang 1050 · Line 47

ਸਤਿਗੁਰਿ ਰਾਖੇ. ਸੇ ਜਨ ਉਬਰੇ; ਹੋਰ ਮਾਇਆ ਮੋਹ ਖੁਆਰੀ ਹੇ ॥੧੨॥

satigur raakhe. se jan ubare; hor maaeaa moh khuaaree he |12|

Punjabi

ਜਿਨ੍ਹਾਂ ਪ੍ਰਾਣੀਆਂ ਦੀ ਸੱਚੇ ਗੁਰਦੇਵ ਜੀ ਰੱਖਿਆ ਕਰਦੇ ਹਨ, ਉਹ ਪਾਰ ਉੱਤਰ ਜਾਂਦੇ ਹਨ। ਦੂਜੇ ਧਨ-ਦੌਲਤ ਦੀ ਲਗਨ ਰਾਹੀਂ ਬਰਬਾਦ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

Those humble beings, whom the True Guru protects, are saved. The rest are ruined through emotional attachment to Maya. ||12||

Dr. Sant Singh Khalsa (Shabad OS, CC BY-SA)