Ang 1051
ਗੁਰਮੁਖਿ ਸਾਚਾ ਸਬਦਿ ਪਛਾਤਾ ॥
guramukh saachaa sabad pachhaataa |
Punjabi
ਗੁਰਾਂ ਦੀ ਦਇਆ ਦੁਆਰਾ ਸੱਚਾ ਨਾਮ ਸਿੰਝਾਣਿਆ ਜਾਂਦਾ ਹੈ।
English
The Gurmukh realizes the True Word of the Shabad.
ਨਾ ਤਿਸੁ ਕੁਟੰਬੁ; ਨਾ ਤਿਸੁ ਮਾਤਾ ॥
naa tis kuttanb; naa tis maataa |
Punjabi
ਉਸ ਦਾ ਕੋਈ ਪਰਵਾਰ ਨਹੀਂ, ਨਾਂ ਹੀ ਹੈ ਉਸ ਦੀ ਕੋਈ ਅੰਮੜੀ।
English
He has no family, and he has no mother.
ਏਕੋ ਏਕੁ ਰਵਿਆ ਸਭ ਅੰਤਰਿ; ਸਭਨਾ ਜੀਆ ਕਾ ਆਧਾਰੀ ਹੇ ॥੧੩॥
eko ek raviaa sabh antar; sabhanaa jeea kaa aadhaaree he |13|
Punjabi
ਕੇਵਲ ਇੱਕ (ਹਰੀ) ਹੀ ਸਾਰਿਆਂ ਅੰਦਰ ਰਮਿਆ ਹੋਇਆ ਹੈ। ਸਮੂਹ ਪ੍ਰਾਨਧਾਰੀਆਂ ਦਾ ਉਹ ਹੀ ਆਸਰਾ ਹੈ।
English
The One and Only Lord is pervading and permeating deep within the nucleus of all. He is the Support of all beings. ||13||
ਹਉਮੈ ਮੇਰਾ; ਦੂਜਾ ਭਾਇਆ ॥
haumai meraa; doojaa bhaaeaa |
Punjabi
ਸਵੈ-ਹੰਗਤਾ, ਅਪਣੱਤ ਅਤੇ ਹੋਰਸ ਦਾ ਪਿਆਰ।
English
Egotism, possessiveness, and the love of duality
ਕਿਛੁ ਨ ਚਲੈ; ਧੁਰਿ ਖਸਮਿ ਲਿਖਿ ਪਾਇਆ ॥
kichh na chalai; dhur khasam likh paaeaa |
Punjabi
ਇਨ੍ਹਾਂ ਵਿਚੋਂ ਕੋਈ ਵੀ ਪ੍ਰਾਣੀ ਦੇ ਨਾਲ ਨਹੀਂ ਜਾਂਦਾ ਐਹੋ ਜੇਹੀ ਹੈ ਸੁਆਮੀ ਦਾ ਮੁਢ ਦੀ ਲਿਖੀ ਹੋਈ ਰਜ਼ਾ।
English
- none of these shall go along with you; such is the pre-ordained will of our Lord and Master.
ਗੁਰ ਸਾਚੇ ਤੇ ਸਾਚੁ ਕਮਾਵਹਿ; ਸਾਚੈ. ਦੂਖ ਨਿਵਾਰੀ ਹੇ ॥੧੪॥
gur saache te saach kamaaveh; saachai. dookh nivaaree he |14|
Punjabi
ਸੱਚੇ ਗੁਰਾਂ ਦੇ ਰਾਹੀਂ ਜੋ ਸੱਚ ਦੀ ਕਮਾਈ ਕਰਦੇ ਹਨ; ਉਨ੍ਹਾਂ ਨੂੰ ਸਤਿਪੁਰਖ ਦੁਖ ਦਰਦ ਤੋਂ ਬੰਦ ਖ਼ਲਾਸ ਕਰ ਦਿੰਦਾ ਹੈ।
English
Through the True Guru, practice Truth, and the True Lord shall take away your pains. ||14||
ਜਾ ਤੂ ਦੇਹਿ; ਸਦਾ ਸੁਖੁ ਪਾਏ ॥
jaa too dehi; sadaa sukh paae |
Punjabi
ਜੇਕਰ ਤੂੰ ਐਸ ਤਰ੍ਹਾਂ ਬਖਸ਼ਸ਼ ਕਰੇਂ ਤਾਂ ਮੈਂ ਸਦੀਵੀ ਆਰਾਮ ਨੂੰ ਪਰਾਪਤ ਹੁੰਦਾ ਹਾਂ।
English
If You so bless me, then I shall find lasting peace.
ਸਾਚੈ ਸਬਦੇ. ਸਾਚੁ ਕਮਾਏ ॥
saachai sabade. saach kamaae |
Punjabi
ਗੁਰਾਂ ਦੇ ਸੱਚੇ ਉਪਦੇਸ਼ ਦੇ ਰਾਹੀਂ ਮੈਂ ਸੱਚ ਦੀ ਕਮਾਈ ਕਰਦਾ ਹਾਂ।
English
Through the True Word of the Shabad, I live the Truth.
ਅੰਦਰੁ ਸਾਚਾ ਮਨੁ ਤਨੁ ਸਾਚਾ; ਭਗਤਿ ਭਰੇ ਭੰਡਾਰੀ ਹੇ ॥੧੫॥
andar saachaa man tan saachaa; bhagat bhare bhanddaaree he |15|
Punjabi
ਮੇਰੇ ਅੰਦਰ ਸੱਚਾ ਸੁਆਮੀ ਹੈ ਅਤੇ ਮੇਰਾ ਚਿੱਤ ਅਤੇ ਸਰੀਰ ਸੱਚੇ ਥੀ ਗਏ ਹਨ, ਅਤੇ ਖ਼ਜ਼ਾਨੇ ਸੁਆਮੀ ਦੇ ਸ਼ਰਧਾ, ਪ੍ਰੇਮ ਨਾਲ ਪਰੀਪੂਰਨ ਹਨ।
English
The True Lord is within me, and my mind and body have become True. I am blessed with the overflowing treasure of devotional worship. ||15||
ਆਪੇ ਵੇਖੈ ਹੁਕਮਿ ਚਲਾਏ ॥
aape vekhai hukam chalaae |
Punjabi
ਸੁਆਮੀ ਖ਼ੁਦ ਸਾਰਿਆਂ ਨੂੰ ਦੇਖਦਾ ਹੈ ਤੇ ਫ਼ੁਰਮਾਨ ਜਾਰੀ ਕਰਦਾ ਹੈ।
English
He Himself watches, and issues His Command.
ਅਪਣਾ ਭਾਣਾ ਆਪਿ ਕਰਾਏ ॥
apanaa bhaanaa aap karaae |
Punjabi
ਆਪਦੀ ਰਜ਼ਾ ਦੀ ਉਹ ਆਪ ਹੀ ਬੰਦਿਆਂ ਤੋਂ ਪਾਲਣਾ ਕਰਵਾਉਂਦਾ ਹੈ।
English
He Himself inspires us to obey His Will.
ਨਾਨਕ. ਨਾਮਿ ਰਤੇ ਬੈਰਾਗੀ; ਮਨੁ ਤਨੁ ਰਸਨਾ ਨਾਮਿ ਸਵਾਰੀ ਹੇ ॥੧੬॥੭॥
naanak. naam rate bairaagee; man tan rasanaa naam savaaree he |16|7|
Punjabi
ਨਾਨਕ, ਨਿਰਲੇਪ ਹਨ ਉਹ ਜੋ ਨਾਮ ਨਾਲ ਰੰਗੀਜੇ ਹਨ। ਉਨ੍ਹਾਂ ਦਾ ਹਿਰਦਾ, ਸਰੀਰ ਅਤੇ ਜੀਭ੍ਹਾ ਸੁਆਮੀ ਦੇ ਨਾਮ ਨਾਲ ਸ਼ਸੋਭਤ ਹੋਏ ਹੋਏ ਹਨ।
English
O Nanak, only those who are attuned to the Naam are detached; their minds, bodies and tongues are embellished with the Naam. ||16||7||
ਮਾਰੂ ਮਹਲਾ ੩ ॥
maaroo mahalaa 3 |
Punjabi
ਮਾਰੂ ਤੀਜੀ ਪਾਤਿਸ਼ਾਹੀ।
English
Maaroo, Third Mehl:
ਆਪੇ ਆਪੁ ਉਪਾਇ; ਉਪੰਨਾ ॥
aape aap upaae; upanaa |
Punjabi
ਸੁਆਮੀ ਨੇ, ਆਪ ਹੀ ਆਪਣੇ ਆਪ ਨੂੰ ਉਤਪੰਨ ਅਤੇ ਪਰਗਟ ਕੀਤਾ ਹੈ।
English
He Himself created Himself, and came into being.
ਸਭ ਮਹਿ ਵਰਤੈ; ਏਕੁ ਪਰਛੰਨਾ ॥
sabh meh varatai; ek parachhanaa |
Punjabi
ਇੱਕੋ ਸੁਆਮੀ ਗੁਪਤ ਤੌਰ ਤੇ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ।
English
The One Lord is pervading in all, remaining hidden.
ਸਭਨਾ ਸਾਰ ਕਰੇ ਜਗਜੀਵਨੁ; ਜਿਨਿ ਅਪਣਾ ਆਪੁ ਪਛਾਤਾ ਹੇ ॥੧॥
sabhanaa saar kare jagajeevan; jin apanaa aap pachhaataa he |1|
Punjabi
ਵਾਹਿਗੁਰੂ ਜਗਤ ਦੀ ਜਿੰਦ ਜਾਨ ਸਾਰਿਆਂ ਦੀ ਸੰਭਾਲ ਕਰਦਾ ਹੈ। ਜੋ ਕੋਈ ਆਪਣੇ ਆਪੇ ਨੂੰ ਜਾਣਦਾ ਹੈ, ਉਹ ਆਪਣੇ ਸੁਆਮੀ ਨੂੰ ਭੀ ਜਾਣ ਲੈਂਦਾ ਹੈ।
English
The Lord, the Life of the world, takes care of all. Whoever knows his own self, realizes God. ||1||
ਜਿਨਿ ਬ੍ਰਹਮਾ ਬਿਸਨੁ ਮਹੇਸੁ ਉਪਾਏ ॥
jin brahamaa bisan mahes upaae |
Punjabi
ਜਿਸ ਨੇ ਬ੍ਰਹਮਾ ਵਿਸ਼ਨੂੰ ਅਤੇ ਸ਼ਿਵਜੀ ਰਚੇ ਹਨ, ਉਹ ਖ਼ੁਦ ਹੀ ਹਰ ਇਕਸੁ ਨੂੰ ਉਸ ਦੇ ਕੰਮ ਲਾਉਦਾਂ ਹੈ।
English
He who created Brahma, Vishnu and Shiva,
ਸਿਰਿ ਸਿਰਿ ਧੰਧੈ; ਆਪੇ ਲਾਏ ॥
sir sir dhandhai; aape laae |
Punjabi
ਜਿਹੜਾ ਕੋਈ ਉਸ ਨੂੰ ਚੰਗਾ ਲੱਗਦਾ ਹੈ, ਉਸ ਨੂੰ ਉਹ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
English
links each and every being to its tasks.
ਜਿਸੁ ਭਾਵੈ. ਤਿਸੁ ਆਪੇ ਮੇਲੇ; ਜਿਨਿ ਗੁਰਮੁਖਿ ਏਕੋ ਜਾਤਾ ਹੇ ॥੨॥
jis bhaavai. tis aape mele; jin guramukh eko jaataa he |2|
Punjabi
ਉਹ, ਉਹ ਜਣਾ ਹੈ, ਜੋ ਗੁਰਾਂ ਦੀ ਦਇਆ ਦੁਆਰਾ, ਕੇਵਲ ਇੱਕ ਨੂੰ ਹੀ ਅਨੁਭਵ ਕਰਦਾ ਹੈ।
English
He merges into Himself, whoever is pleasing to His Will. The Gurmukh knows the One Lord. ||2||
ਆਵਾ ਗਉਣੁ ਹੈ ਸੰਸਾਰਾ ॥
aavaa gaun hai sansaaraa |
Punjabi
ਜਗਤ ਆਉਣ ਅਤੇ ਜਾਣ ਦੇ ਅਧੀਨ ਹੈ।
English
The world is coming and going in reincarnation.
ਮਾਇਆ ਮੋਹੁ; ਬਹੁ ਚਿਤੈ ਬਿਕਾਰਾ ॥
maaeaa mohu; bahu chitai bikaaraa |
Punjabi
ਧਨ-ਦੌਲਤ ਦੀ ਲਗਨ ਕਾਰਨ, ਇਹ ਘਣੇਰਿਆਂ ਪਾਪਾਂ ਦਾ ਖਿਆਲ ਕਰਦਾ ਹੈ।
English
Attached to Maya, it dwells on its many sins.
ਥਿਰੁ ਸਾਚਾ ਸਾਲਾਹੀ ਸਦ ਹੀ; ਜਿਨਿ ਗੁਰ ਕਾ ਸਬਦੁ ਪਛਾਤਾ ਹੇ ॥੩॥
thir saachaa saalaahee sad hee; jin gur kaa sabad pachhaataa he |3|
Punjabi
ਜੋ ਗੁਰਾਂ ਦੀ ਬਾਣੀ ਨੂੰ ਅਨੁਭਵ ਕਰਦਾ ਹੈ, ਉਹ ਹਮੇਸ਼ਾ, ਸਦਾ ਸਦੀਵੀ-ਸਥਿਰ ਸੱਚੇ ਸੁਆਮੀ ਦੀ ਸਿਫ਼ਤ ਸਾਲਾਹ ਕਰਦਾ ਹੈ।
English
One who realizes the Word of the Guru's Shabad, praises forever the eternal, unchanging True Lord. ||3||
ਇਕਿ ਮੂਲਿ ਲਗੇ; ਓਨੀ ਸੁਖੁ ਪਾਇਆ ॥
eik mool lage; onee sukh paaeaa |
Punjabi
ਉਹ ਜੋ ਹਰੀ ਰੂਪੀ ਜੜ ਨਾਲ ਜੁੜੇ ਹਨ, ਉਨ੍ਹਾਂ ਨੂੰ ਆਰਾਮ ਪ੍ਰਦਾਨ ਹੁੰਦਾ ਹੈ।
English
Some are attached to the root - they find peace.
ਡਾਲੀ ਲਾਗੇ; ਤਿਨੀ ਜਨਮੁ ਗਵਾਇਆ ॥
ddaalee laage; tinee janam gavaaeaa |
Punjabi
ਜੋ ਟਹਿਣੀਆਂ ਨਾਲ ਜੁੜੇ ਹਨ, ਉਹ ਆਪਣਾ ਜੀਵਨ ਵਿਅਰਥ ਗੁਆ ਲੈਂਦੇ ਹਨ।
English
But those who are attached to the branches, waste their lives away uselessly.
ਅੰਮ੍ਰਿਤ ਫਲ. ਤਿਨ ਜਨ ਕਉ ਲਾਗੇ; ਜੋ ਬੋਲਹਿ. ਅੰਮ੍ਰਿਤ ਬਾਤਾ ਹੇ ॥੪॥
amrit fal. tin jan kau laage; jo boleh. amrit baataa he |4|
Punjabi
ਜਿਹੜੇ ਪੁਰਸ਼ ਅੰਮ੍ਰਿਤਮਈ ਬਾਣੀ ਦਾ ਉਚਾਰਨ ਕਰਦੇ ਹਨ ਉਨ੍ਹਾਂ ਨੂੰ ਅੰਮ੍ਰਿਤਮਈ ਮੇਵੇ ਲਗਦੇ ਹਨ।
English
Those humble beings, who chant the Name of the Ambrosial Lord, produce the ambrosial fruit. ||4||
ਹਮ ਗੁਣ ਨਾਹੀ; ਕਿਆ ਬੋਲਹ ਬੋਲ ॥
ham gun naahee; kiaa bolah bol |
Punjabi
ਮੇਰੇ ਵਿੱਚ ਕੋਈ ਨੇਕੀਆਂ ਨਹੀਂ। ਮੈਂ ਕਿਹੜੇ ਬਚਨ ਤੈਨੂੰ ਬੋਲ ਸਕਦਾ ਹਾਂ, ਹੇ ਮੇਰੇ ਸੁਆਮੀ?
English
I have no virtues; what words should I speak?
ਤੂ ਸਭਨਾ ਦੇਖਹਿ; ਤੋਲਹਿ ਤੋਲ ॥
too sabhanaa dekheh; toleh tol |
Punjabi
ਤੂੰ ਸਾਰਿਆਂ ਨੂੰ ਵੇਖਦਾ ਹੈਂ ਅਤੇ ਉਨ੍ਹਾਂ ਨੂੰ ਆਪਣੀ ਤੱਕੜੀ ਵਿੱਚ ਜੋਖਦਾ ਹੈਂ।
English
You see all, and weigh them on Your scale.
ਜਿਉ ਭਾਵੈ. ਤਿਉ ਰਾਖਹਿ ਰਹਣਾ; ਗੁਰਮੁਖਿ ਏਕੋ ਜਾਤਾ ਹੇ ॥੫॥
jiau bhaavai. tiau raakheh rahanaa; guramukh eko jaataa he |5|
Punjabi
ਜਿਸ ਤਰ੍ਹਾਂ ਤੂੰ ਮੈਨੂੰ ਰਖਣਾ ਪਸੰਦ ਰਕਦਾ ਹੈਂ, ਉਸੇ ਤਰ੍ਹਾਂ ਹੀ ਮੈਂ ਰਹਿੰਦਾ ਹਾਂ। ਗੁਰਾਂ ਦੀ ਦਇਆ ਦੁਆਰਾ, ਮੈਂ ਕੇਵਲ ਇੱਕ ਪ੍ਰਭੂ ਨੂੰ ਹੀ ਜਾਣਦਾ ਹਾਂ।
English
By Your will, You preserve me, and so do I remain. The Gurmukh knows the One Lord. ||5||
ਜਾ ਤੁਧੁ ਭਾਣਾ; ਤਾ ਸਚੀ ਕਾਰੈ ਲਾਏ ॥
jaa tudh bhaanaa; taa sachee kaarai laae |
Punjabi
ਜਦ ਤੇਰੀ ਐਹੋ ਜੇਹੀ ਰਜ਼ਾ ਹੁੰਦੀ ਹੈ, ਤਦ ਤੂੰ ਮੈਨੂੰ ਆਪਣੇ ਸੱਚੇ ਕੰਮ ਵਿੱਚ ਲਾਉਂਦਾ ਹੈ।
English
According to Your Will, You link me to my true tasks.
ਅਵਗਣ ਛੋਡਿ; ਗੁਣ ਮਾਹਿ ਸਮਾਏ ॥
avagan chhodd; gun maeh samaae |
Punjabi
ਪਾਪਾਂ ਨੂੰ ਤਿਆਗ ਤਦ ਮੈਂ ਨੇਕੀਆਂ ਅੰਦਰ ਲੀਨ ਹੋ ਜਾਂਦਾ ਹਾਂ।
English
Renouncing vice, I am immersed in virtue.
ਗੁਣ ਮਹਿ ਏਕੋ ਨਿਰਮਲੁ ਸਾਚਾ; ਗੁਰ ਕੈ ਸਬਦਿ ਪਛਾਤਾ ਹੇ ॥੬॥
gun meh eko niramal saachaa; gur kai sabad pachhaataa he |6|
Punjabi
ਕੇਵਲ ਪਵਿੱਤ੍ਰ ਪ੍ਰਭੂ ਹੀ ਨੇਕੀਆਂ ਅੰਦਰ ਵਸਦਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਉਹ ਅਨੁਭਵ ਕੀਤਾ ਜਾਂਦਾ ਹੈ।
English
The One Immaculate True Lord abides in virtue; through the Word of the Guru's Shabad, He is realized. ||6||
ਜਹ ਦੇਖਾ; ਤਹ ਏਕੋ ਸੋਈ ॥
jeh dekhaa; teh eko soee |
Punjabi
ਜਿੱਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਕੇਵਲ ਉਸ ਨੂੰ ਹੀ ਵੇਖਦਾ ਹਾਂ।
English
Wherever I look, there I see Him.
ਦੂਜੀ ਦੁਰਮਤਿ; ਸਬਦੇ. ਖੋਈ ॥
doojee duramat; sabade. khoee |
Punjabi
ਦਵੈਤ-ਭਾਵ ਅਤੇ ਮੰਦੀ ਅਕਲ ਮੈਂ ਨਾਮ ਦੇ ਰਾਹੀਂ ਨਾਸ ਕਰ ਦਿੱਤੀਆਂ ਹਨ।
English
Duality and evil-mindedness are destroyed through the Shabad.
ਏਕਸੁ ਮਹਿ ਪ੍ਰਭੁ ਏਕੁ ਸਮਾਣਾ; ਅਪਣੈ ਰੰਗਿ ਸਦ ਰਾਤਾ ਹੇ ॥੭॥
ekas meh prabh ek samaanaa; apanai rang sad raataa he |7|
Punjabi
ਇਕ ਸੁਆਮੀ ਕੇਵਲ ਆਪਣੇ ਇੱਕ ਲੇਪਣ ਵਿੱਚ ਹੀ ਰਮਿਆ ਹੋਇਆ ਹੈ। ਉਹ ਸਦਾ ਹੀ ਆਪਣੀ ਨਿੱਜ ਦੀ ਖ਼ੁਸ਼ੀ ਅੰਦਰ ਰੰਗੀਜਿਆ ਹੋਇਆ ਹੈ।
English
The One Lord God is immersed in His Oneness. He is attuned forever to His own delight. ||7||
ਕਾਇਆ ਕਮਲੁ ਹੈ ਕੁਮਲਾਣਾ ॥
kaaeaa kamal hai kumalaanaa |
Punjabi
ਦੇਹ ਕੰਵਲ ਮੁਰਝਾਉਂਦੀ ਜਾ ਰਹੀ ਹੈ,
English
The body-lotus is withering away,
ਮਨਮੁਖੁ. ਸਬਦੁ, ਨ ਬੁਝੈ; ਇਆਣਾ ॥
manamukh. sabad, na bujhai; eaanaa |
Punjabi
ਪ੍ਰੰਤੂ, ਨਾਦਾਨ ਆਪ-ਹੁਦਰਾ ਨਾਮ ਨੂੰ ਨਹੀਂ ਜਾਣਦਾ।
English
but the ignorant, self-willed manmukh does not understand the Shabad.
ਗੁਰ ਪਰਸਾਦੀ ਕਾਇਆ ਖੋਜੇ; ਪਾਏ ਜਗਜੀਵਨੁ ਦਾਤਾ ਹੇ ॥੮॥
gur parasaadee kaaeaa khoje; paae jagajeevan daataa he |8|
Punjabi
ਗੁਰਾਂ ਦੀ ਦਇਆ ਦੁਆਰਾ ਆਪਣੀ ਦੇਹੀ ਨੂੰ ਭਾਲ ਕੇ, ਪ੍ਰਾਣੀ ਜਗਤ ਦੀ ਜਿੰਦ ਜਾਨ, ਦਾਤਾਰ ਸੁਆਮੀ, ਨੂੰ ਪਾ ਲੈਂਦਾ ਹੈ।
English
By Guru's Grace, he searches his body, and finds the Great Giver, the Life of the world. ||8||
ਕੋਟ ਗਹੀ ਕੇ; ਪਾਪ ਨਿਵਾਰੇ ॥
kott gahee ke; paap nivaare |
Punjabi
ਪ੍ਰਭੂ ਪਾਪਾਂ ਦੇ ਪਕੜੇ ਹੋਏ, ਦੇਹ ਦੇ ਕਿਲ੍ਹੇ ਨੂੰ, ਆਜ਼ਾਦ ਕਰ ਦਿੰਦਾ ਹੈ,
English
The Lord frees up the body-fortress, which was seized by sins,
ਸਦਾ ਹਰਿ ਜੀਉ ਰਾਖੈ ਉਰ ਧਾਰੇ ॥
sadaa har jeeo raakhai ur dhaare |
Punjabi
ਅਤੇ ਪ੍ਰਾਣੀ ਮਹਾਰਾਜ ਮਾਲਕ ਨੂੰ ਸਦੀਵ ਹੀ ਆਪਣੇ ਰਿਦੇ ਅੰਦਰ ਟਿਕਾਈ ਰਖਦਾ ਹੈ।
English
when one keeps the Dear Lord enshrined forever in the heart.
ਜੋ ਇਛੇ ਸੋਈ ਫਲੁ ਪਾਏ; ਜਿਉ ਰੰਗੁ ਮਜੀਠੈ ਰਾਤਾ ਹੇ ॥੯॥
jo ichhe soee fal paae; jiau rang majeetthai raataa he |9|
Punjabi
ਉਹ ਉਹ ਮੇਵੇ ਨੂੰ ਪਾ ਲੈਂਦਾ ਹੈ, ਜਿਸ ਨੂੰ ਉਹ ਚਾਹੁੰਦਾ ਹੈ ਅਤੇ ਮਜੀਠ ਦੇ ਰੰਗ ਦੀ ਮਾਨੰਦ ਰੰਗਿਆ ਜਾਂਦਾ ਹੈ।
English
The fruits of his desires are obtained, and he is dyed in the permanent color of the Lord's Love. ||9||
ਮਨਮੁਖੁ ਗਿਆਨੁ ਕਥੇ; ਨ ਹੋਈ ॥
manamukh giaan kathe; na hoee |
Punjabi
ਆਪ-ਹੁਦਰਾ ਜੀਵ ਬ੍ਰਹਮ ਗਿਆਤ ਦੀਆਂ ਗੱਲਾਂ ਕਰਦਾ ਹੈ; ਪ੍ਰੰਤੂ ਇਸ ਨੂੰ ਅਨੁਭਵ ਨਹੀਂ ਕਰਦਾ,
English
The self-willed manmukh speaks of spiritual wisdom, but does not understand.
ਫਿਰਿ ਫਿਰਿ ਆਵੈ; ਠਉਰ. ਨ ਕੋਈ ॥
fir fir aavai; tthaur. na koee |
Punjabi
ਉਹ ਮੁੜ ਮੁੜ ਕੇ ਆਉਂਦਾ ਹੈ ਅਤੇ ਉਸ ਨੂੰ ਕੋਈ ਪਨਾਹ ਨਹੀਂ ਮਿਲਦੀ।
English
Again and again, he comes into the world, but he finds no place of rest.
ਗੁਰਮੁਖਿ ਗਿਆਨੁ ਸਦਾ ਸਾਲਾਹੇ; ਜੁਗਿ ਜੁਗਿ ਏਕੋ ਜਾਤਾ ਹੇ ॥੧੦॥
guramukh giaan sadaa saalaahe; jug jug eko jaataa he |10|
Punjabi
ਗਿਆਨਵਾਨ ਗੁਰੂ-ਅਨੁਸਾਰੀ ਸਦੀਵ ਹੀ ਸੁਆਮੀ ਦੀ ਸਿਫ਼ਤ ਗਾਇਨ ਕਰਦਾ ਹੈ ਅਤੇ ਸਾਰਿਆਂ ਯੁੱਗਾਂ ਅੰਦਰ ਕੇਵਲ ਇੱਕ ਨੂੰ ਹੀ ਜਾਣਦਾ ਹੈ।
English
The Gurmukh is spiritually wise, and praises the Lord forever. Throughout each and every age, the Gurmukh knows the One Lord. ||10||
ਮਨਮੁਖੁ ਕਾਰ ਕਰੇ; ਸਭਿ ਦੁਖ ਸਬਾਏ ॥
manamukh kaar kare; sabh dukh sabaae |
Punjabi
ਸਾਰੇ ਕਰਮ ਜੋ ਆਪ-ਹੁਦਰਾ ਕਮਾਉਂਦਾ ਹੈ, ਨਿਰੋਲ ਦੁਖ ਨੂੰ ਹੀ ਪੈਦਾ ਕਰਦੇ ਹਨ।
English
All the deeds which the manmukh does bring pain - nothing but pain.
ਅੰਤਰਿ ਸਬਦੁ ਨਾਹੀ; ਕਿਉ ਦਰਿ ਜਾਏ ॥
antar sabad naahee; kiau dar jaae |
Punjabi
ਉਸ ਦੇ ਅੰਦਰ ਪ੍ਰਭੂ ਦਾ ਨਾਮ ਨਹੀਂ। ਉਹ ਉਸ ਦੇ ਦਰਬਾਰ ਵਿੱਚ ਕਿਸ ਤਰ੍ਹਾਂ ਪ੍ਰਵੇਸ਼ ਕਰ ਸਕਦਾ ਹੈ?
English
The Word of the Shabad is not within him; how can he go to the Court of the Lord?
ਗੁਰਮੁਖਿ ਸਬਦੁ ਵਸੈ ਮਨਿ ਸਾਚਾ; ਸਦ ਸੇਵੇ ਸੁਖਦਾਤਾ ਹੇ ॥੧੧॥
guramukh sabad vasai man saachaa; sad seve sukhadaataa he |11|
Punjabi
ਵਾਹਿਗੁਰੂ ਨੂੰ ਜਾਣਨ ਵਾਲੇ ਜੀਵ ਦੇ ਹਿਰਦੇ ਅੰਦਰ ਸੱਚਾ ਨਾਮ ਨਿਵਾਸ ਰਖਦਾ ਹੈ ਅਤੇ ਉਹ ਸਦੀਵ ਹੀ ਆਰਾਮ-ਬਖਸ਼ਣਹਾਰ ਸਾਈਂ ਦੀ ਘਾਲ ਕਮਾਉਂਦਾ ਹੈ।
English
The True Shabad dwells deep within the mind of the Gurmukh; he serves the Giver of peace forever. ||11||