Ang 1052
ਜਹ ਦੇਖਾ; ਤੂ ਸਭਨੀ ਥਾਈ ॥
jeh dekhaa; too sabhanee thaaee |
Punjabi
ਜਿੱਥੇ ਕਿਤੇ ਮੈਂ ਵੇਖਦਾ, ਉਥੇ ਤੂੰ ਸਾਰੀਆਂ ਥਾਵਾਂ ਵਿੱਚ ਹੈ।
English
Wherever I look, I see You, everywhere.
ਪੂਰੈ ਗੁਰਿ; ਸਭ ਸੋਝੀ ਪਾਈ ॥
poorai gur; sabh sojhee paaee |
Punjabi
ਪੂਰਨ ਗੁਰਾਂ ਦੋ ਰਾਹੀਂ ਮੈਂ ਇਹ ਸਾਰਾ ਕੁਛ ਜਾਣਿਆ ਹੈ।
English
Through the Perfect Guru, all this is known.
ਨਾਮੋ ਨਾਮੁ ਧਿਆਈਐ ਸਦਾ ਸਦ; ਇਹੁ ਮਨੁ ਨਾਮੇ ਰਾਤਾ ਹੇ ॥੧੨॥
naamo naam dhiaaeeai sadaa sad; ihu man naame raataa he |12|
Punjabi
ਹਮੇਸ਼ਾ, ਹਮੇਸ਼ਾਂ ਹੀ ਮੈਂ ਨਾਮਵਰ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ ਹਾਂ ਅਤੇ ਉਸ ਦੇ ਨਾਮ ਨਾਲ ਹੀ ਮੇਰੀ ਇਹ ਆਤਮਾ ਰੰਗੀ ਹੋਈ ਹੈ।
English
I meditate forever and ever on the Naam; this mind is imbued with the Naam. ||12||
ਨਾਮੇ ਰਾਤਾ; ਪਵਿਤੁ ਸਰੀਰਾ ॥
naame raataa; pavit sareeraa |
Punjabi
ਨਾਮ ਨਾਲ ਰੰਗੀਜਣ ਦੁਆਰਾ ਦੇਹ ਪਵਿੱਤਰ ਹੋ ਜਾਂਦੀ ਹੈ।
English
Imbued with the Naam, the body is sanctified.
ਬਿਨੁ ਨਾਵੈ. ਡੂਬਿ ਮੁਏ; ਬਿਨੁ ਨੀਰਾ ॥
bin naavai. ddoob mue; bin neeraa |
Punjabi
ਨਾਮ ਤੋਂ ਸੱਖਣੇ ਪ੍ਰਾਣੀ, ਪਾਣੀ ਦੇ ਬਗ਼ੈਰ, ਡੁੱਬ ਕੇ ਮਰ ਜਾਂਦੇ ਹਨ।
English
Without the Naam, they are drowned and die without water.
ਆਵਹਿ ਜਾਵਹਿ ਨਾਮੁ. ਨਹੀ ਬੂਝਹਿ; ਇਕਨਾ ਗੁਰਮੁਖਿ ਸਬਦੁ ਪਛਾਤਾ ਹੇ ॥੧੩॥
aaveh jaaveh naam. nahee boojheh; ikanaa guramukh sabad pachhaataa he |13|
Punjabi
ਬੰਦਾ ਆਉਂਦਾ ਤੇ ਜਾਂਦਾ ਹੈ, ਪਰ ਨਾਮ ਨੂੰ ਅਨੁਭਵ ਨਹੀਂ ਕਰਦਾ। ਗੁਰਾਂ ਦੀ ਦਇਆ ਦੁਆਰਾ, ਕਈ ਨਾਮ ਨੂੰ ਸਿੰਝਾਣਦੇ ਹਨ।
English
They come and go, but do not understand the Naam. Some, as Gurmukh, realize the Word of the Shabad. ||13||
ਪੂਰੈ ਸਤਿਗੁਰਿ; ਬੂਝ ਬੁਝਾਈ ॥
poorai satigur; boojh bujhaaee |
Punjabi
ਪੂਰਨ ਸੱਚੇ ਗੁਰਾਂ ਨੇ ਮੈਨੂੰ ਇਹ ਸਮਝ ਦਰਸਾਈ ਹੈ,
English
The Perfect True Guru has imparted this understanding.
ਵਿਣੁ ਨਾਵੈ ਮੁਕਤਿ; ਕਿਨੈ. ਨ ਪਾਈ ॥
vin naavai mukat; kinai. na paaee |
Punjabi
ਕਿ ਨਾਮ ਦੇ ਬਗ਼ੈਰ ਕਿਸੇ ਨੂੰ ਭੀ ਕਲਿਆਨ ਪ੍ਰਾਪਤ ਨਹੀਂ ਹੁੰਦੀ।
English
Without the Name, no one attains liberation.
ਨਾਮੇ ਨਾਮਿ ਮਿਲੈ ਵਡਿਆਈ; ਸਹਜਿ ਰਹੈ ਰੰਗਿ ਰਾਤਾ ਹੇ ॥੧੪॥
naame naam milai vaddiaaee; sehaj rahai rang raataa he |14|
Punjabi
ਕੇਵਲ ਨਾਮ ਦੇ ਰਾਹੀਂ ਹੀ, ਬੰਦੇ ਨੂੰ ਪ੍ਰਭਤਾ ਦੀ ਦਾਤ ਮਿਲਦੀ ਹੈ ਤੇ ਉਹ ਸੁਖੈਨ ਹੀ ਵਾਹਿਗੁਰੂ ਦੇ ਪਿਆਰ ਨਾਲ ਰੰਗਿਆ ਰਹਿੰਦਾ ਹੈ।
English
Through the Naam, the Name of the Lord, one is blessed with glorious greatness; he remains intuitively attuned to the Lord's Love. ||14||
ਕਾਇਆ ਨਗਰੁ; ਢਹੈ ਢਹਿ ਢੇਰੀ ॥
kaaeaa nagar; dtahai dteh dteree |
Punjabi
ਦੇਹ ਦਾ ਪਿੰਡ ਢੈ ਜਾਂਦਾ ਹੈ ਅਤੇ ਢੈ ਕੇ ਮਿੱਟੀ ਦੀ ਢੇਰੀ ਹੋ ਜਾਂਦਾ ਹੈ।
English
The body-village crumbles and collapses into a pile of dust.
ਬਿਨੁ ਸਬਦੈ; ਚੂਕੈ ਨਹੀ. ਫੇਰੀ ॥
bin sabadai; chookai nahee. feree |
Punjabi
ਸੁਆਮੀ ਦੇ ਨਾਮ ਦੇ ਬਾਝੋਂ ਆਵਾਗਉਣ ਦਾ ਚੱਕਰ ਮੁਕਦਾ ਨਹੀਂ।
English
Without the Shabad, the cycle of reincarnation is not brought to an end.
ਸਾਚੁ ਸਲਾਹੇ ਸਾਚਿ ਸਮਾਵੈ; ਜਿਨਿ ਗੁਰਮੁਖਿ ਏਕੋ ਜਾਤਾ ਹੇ ॥੧੫॥
saach salaahe saach samaavai; jin guramukh eko jaataa he |15|
Punjabi
ਜੋ ਗੁਰਾਂ ਦੇ ਰਾਹੀਂ ਕੇਵਲ ਇੱਕ ਨੂੰ ਹੀ ਜਾਣਦਾ ਹੈ; ਉਹ ਸੱਚੇ ਸੁਆਮੀ ਦੀ ਉਸਤਤੀ ਕਰਦਾ ਹੈ ਅਤੇ ਸੱਚੇ ਸੁਆਮੀ ਅੰਦਰ ਹੀ ਲੀਨ ਹੋ ਜਾਂਦਾ ਹੈ।
English
One who knows the One Lord, through the True Guru, praises the True Lord, and remains immersed in the True Lord. ||15||
ਜਿਸ ਨੋ ਨਦਰਿ ਕਰੇ; ਸੋ ਪਾਏ ॥
jis no nadar kare; so paae |
Punjabi
ਜਿਸ ਉਤੇ ਉਸ ਦੀ ਮਿਹਰ ਹੈ, ਉਹ ਪ੍ਰਭੂ ਨੂੰ ਪਾ ਲੈਂਦਾ ਹੈ,
English
The True Word of the Shabad comes to dwell in the mind,
ਸਾਚਾ ਸਬਦੁ; ਵਸੈ ਮਨਿ ਆਏ ॥
saachaa sabad; vasai man aae |
Punjabi
ਅਤੇ ਸਤਿਨਾਮ ਆ ਕੇ ਉਸ ਦੇ ਹਿਰਦੇ ਅੰਦਰ ਟਿਕ ਜਾਂਦਾ ਹੈ।
English
When the Lord bestows His Glance of Grace.
ਨਾਨਕ. ਨਾਮਿ ਰਤੇ ਨਿਰੰਕਾਰੀ; ਦਰਿ ਸਾਚੈ ਸਾਚੁ ਪਛਾਤਾ ਹੇ ॥੧੬॥੮॥
naanak. naam rate nirankaaree; dar saachai saach pachhaataa he |16|8|
Punjabi
ਹੇ ਨਾਨਕ! ਜੋ ਸਰੂਪ-ਰਹਿਤ ਸੁਆਮੀ ਦੇ ਨਾਮ ਨਾਲ ਰੰਗੀਜੇ ਹਨ, ਉਹ ਸੱਚੇ ਦਰਬਾਰ ਅੰਦਰ ਆਪਣੇ ਸੱਚੇ ਵਾਹਿਗੁਰੂ ਨੂੰ ਸਿੰਝਾਣ ਲੈਂਦੇ ਹਨ।
English
O Nanak, those who are attuned to the Naam, the Name of the Formless Lord, realize the True Lord in His True Court. ||16||8||
ਮਾਰੂ ਸੋਲਹੇ ੩ ॥
maaroo solahe 3 |
Punjabi
ਮਾਰੂ ਸੋਲਹੇ ਤੀਜੀ ਪਾਤਿਸ਼ਾਹੀ।
English
Maaroo, Solhay, Third Mehl:
ਆਪੇ ਕਰਤਾ; ਸਭੁ ਜਿਸੁ ਕਰਣਾ ॥
aape karataa; sabh jis karanaa |
Punjabi
ਤੂੰ ਆਪ ਹੀ ਸਿਰਜਣਹਾਰ ਹੈਂ ਜਿਸ ਨੇ ਸਾਰੀ ਸ਼੍ਰਿਸ਼ਟੀ ਸਿਰਜੀ ਹੈ।
English
O Creator, it is You Yourself who does all.
ਜੀਅ ਜੰਤ ਸਭਿ; ਤੇਰੀ ਸਰਣਾ ॥
jeea jant sabh; teree saranaa |
Punjabi
ਸਾਰੇ ਜੀਵ ਜੰਤੂ ਤੇਰੀ ਸ਼ਰਣ ਵਿੱਚ ਹਨ।
English
All beings and creatures are under Your Protection.
ਆਪੇ ਗੁਪਤੁ ਵਰਤੈ ਸਭ ਅੰਤਰਿ; ਗੁਰ ਕੈ ਸਬਦਿ ਪਛਾਤਾ ਹੇ ॥੧॥
aape gupat varatai sabh antar; gur kai sabad pachhaataa he |1|
Punjabi
ਤੂੰ ਆਪ ਹੀ ਅਲੋਪ ਹੋ, ਸਾਰਿਆਂ ਦੇ ਅੰਦਰ ਰਮ ਰਿਹਾ ਹੈਂ ਅਤੇ ਗੁਰਾਂ ਦੀ ਬਾਣੀ ਰਾਹੀਂ ਸਿੰਝਾਣਿਆ ਜਾਂਦਾ ਹੈ।
English
You are hidden, and yet permeating within all; through the Word of the Guru's Shabad, You are realized. ||1||
ਹਰਿ ਕੇ ਭਗਤਿ ਭਰੇ ਭੰਡਾਰਾ ॥
har ke bhagat bhare bhanddaaraa |
Punjabi
ਵਾਹਿਗੁਰੂ ਦੇ ਖ਼ਜ਼ਾਨੇ, ਸ਼ਰਧਾ ਪ੍ਰੇਮ ਨਾਲ ਪਰੀਪੂਰਨ ਹਨ,
English
Devotion to the Lord is a treasure overflowing.
ਆਪੇ ਬਖਸੇ ਸਬਦਿ ਵੀਚਾਰਾ ॥
aape bakhase sabad veechaaraa |
Punjabi
ਉਹ ਖ਼ੁਦ ਹੀ ਨਾਮ ਦਾ ਸਿਮਰਨ ਪਰਦਾਨ ਕਰਦਾ ਹੈ।
English
He Himself blesses us with contemplative meditation on the Shabad.
ਜੋ ਤੁਧੁ ਭਾਵੈ ਸੋਈ ਕਰਸਹਿ; ਸਚੇ ਸਿਉ ਮਨੁ ਰਾਤਾ ਹੇ ॥੨॥
jo tudh bhaavai soee karaseh; sache siau man raataa he |2|
Punjabi
ਜਿਹੜਾ ਕੁੱਛ ਤੈਨੂੰ ਚੰਗਾ ਲਗਦਾ ਹੈ, ਉਹ ਹੀ ਤੂੰ ਕਰਦਾ ਹੈਂ, ਹੇ ਸੱਚੇ ਸੁਆਮੀ! ਤੇਰੇ ਨਾਲ ਹੀ ਮੇਰਾ ਮਨੂਆ ਰੰਗਿਆ ਹੋਇਆ ਹੈ।
English
You do whatever You please; my mind is attuned to the True Lord. ||2||
ਆਪੇ ਹੀਰਾ ਰਤਨੁ ਅਮੋਲੋ ॥
aape heeraa ratan amolo |
Punjabi
ਤੂੰ ਆਪ ਹੀ ਅਣਮੁੱਲਾ ਜਵੇਹਰ ਅਤੇ ਮਾਣਕ ਹੈਂ।
English
You Yourself are the priceless diamond and jewel.
ਆਪੇ ਨਦਰੀ ਤੋਲੇ ਤੋਲੋ ॥
aape nadaree tole tolo |
Punjabi
ਆਪਣੀ ਤੱਕੜੀ ਵਿੱਚ ਤੂੰ ਆਪ ਹੀ ਆਪਣੀ ਮਿਹਰ ਨਾਲ ਤੋਲਦਾ ਹੈ।
English
In Your Mercy, You weigh with Your scale.
ਜੀਅ ਜੰਤ ਸਭਿ ਸਰਣਿ ਤੁਮਾਰੀ; ਕਰਿ ਕਿਰਪਾ ਆਪਿ ਪਛਾਤਾ ਹੇ ॥੩॥
jeea jant sabh saran tumaaree; kar kirapaa aap pachhaataa he |3|
Punjabi
ਸਾਰੇ ਪ੍ਰਾਣਧਾਰੀ ਤੇਰੀ ਸ਼ਰਣਾਗਤ ਅੰਦਰ ਹਨ। ਜਿਸ ਉਤੇ ਤੂੰ ਮਿਹਰ ਧਾਰਦਾ ਹੈਂ ਉਹ ਆਪਣੇ ਆਪ ਦੀ ਪਛਾਣ ਕਰ ਲੈਂਦਾ ਹੈ।
English
All beings and creatures are under Your protection. One who is blessed by Your Grace realizes his own self. ||3||
ਜਿਸ ਨੋ ਨਦਰਿ ਹੋਵੈ ਧੁਰਿ ਤੇਰੀ ॥
jis no nadar hovai dhur teree |
Punjabi
ਜਿਸ ਉਤੇ ਤੇਰੀ ਮਿਹਰ ਹੈ, ਹੇ ਸੁਆਮੀ!
English
One who receives Your Mercy, O Primal Lord,
ਮਰੈ ਨ ਜੰਮੈ; ਚੂਕੈ ਫੇਰੀ ॥
marai na jamai; chookai feree |
Punjabi
ਉਹ ਮਰਦਾ ਨਹੀਂ, ਨਾਂ ਹੀ ਉਹ ਜਨਮਦਾ ਹੈ ਅਤੇ ਉਸ ਦੇ ਆਉਣੇ ਅਤੇ ਜਾਣੇ ਮੁੱਕ ਜਾਂਦੇ ਹਨ।
English
does not die, and is not reborn; he is released from the cycle of reincarnation.
ਸਾਚੇ ਗੁਣ ਗਾਵੈ ਦਿਨੁ ਰਾਤੀ; ਜੁਗਿ ਜੁਗਿ ਏਕੋ ਜਾਤਾ ਹੇ ॥੪॥
saache gun gaavai din raatee; jug jug eko jaataa he |4|
Punjabi
ਦਿਹੁੰ ਅਤੇ ਰੈਣ ਉਹ ਸੱਚੇ ਸੁਆਮੀ ਦੀ ਮਹਿਮਾ ਗਾਇਨ ਕਰਦਾ ਹੈਂ ਅਤੇ ਸਾਰਿਆਂ ਯੁਗਾਂ ਅੰਦਰ ਉਹ ਕੇਵਲ ਇੱਕ ਨੂੰ ਹੀ ਸਿੰਝਾਣਦਾ ਹੈ।
English
He sings the Glorious Praises of the True Lord, day and night, and, throughout the ages, he knows the One Lord. ||4||
ਮਾਇਆ ਮੋਹਿ ਸਭੁ ਜਗਤੁ ਉਪਾਇਆ ॥
maaeaa mohi sabh jagat upaaeaa |
Punjabi
ਧਨ-ਦੌਲਤ ਦਾ ਪਿਆਰ ਪ੍ਰਭੂ ਨੇ ਪੈਦਾ ਕੀਤਾ ਹੈ ਸਾਰੇ ਜਹਾਨ ਵਿੱਚ,
English
Emotional attachment to Maya wells up throughout the whole world,
ਬ੍ਰਹਮਾ ਬਿਸਨੁ ਦੇਵ ਸਬਾਇਆ ॥
brahamaa bisan dev sabaaeaa |
Punjabi
ਬ੍ਰਹਮਾ, ਵਿਸ਼ਨੂੰ ਅਤੇ ਹੋਰ ਸਮੂਹ ਦੇਵਤਿਆਂ ਸਮੇਤ।
English
from Brahma, Vishnu and all the demi-gods.
ਜੋ ਤੁਧੁ ਭਾਣੇ. ਸੇ ਨਾਮਿ ਲਾਗੇ; ਗਿਆਨ ਮਤੀ ਪਛਾਤਾ ਹੇ ॥੫॥
jo tudh bhaane. se naam laage; giaan matee pachhaataa he |5|
Punjabi
ਜਿਹੜੇ ਤੈਨੂੰ ਚੰਗੇ ਲਗਦੇ ਹਨ, ਹੇ ਸੁਆਮੀ! ਉਹ ਤੇਰੇ ਨਾਮ ਦੇ ਸਮਰਪਣ ਹੁੰਦੇ ਹਨ ਅਤੇ ਰੱਬੀ ਵਿਚਾਰ ਵਾਲੀ ਸਮਝ ਰਾਹੀਂ ਤੈਨੂੰ ਸਿੰਝਾਣ ਲੈਂਦੇ ਹਨ।
English
Those who are pleasing to Your Will, are attached to the Naam; through spiritual wisdom and understanding, You are recognized. ||5||
ਪਾਪ ਪੁੰਨ ਵਰਤੈ ਸੰਸਾਰਾ ॥
paap pun varatai sansaaraa |
Punjabi
ਬਦੀ ਅਤੇ ਨੇਕੀ ਅੰਦਰ ਦੁਨੀਆ ਉਲਝੀ ਹੋਈ ਹੈ।
English
The world is engrossed in vice and virtue.
ਹਰਖੁ ਸੋਗੁ ਸਭੁ ਦੁਖੁ ਹੈ ਭਾਰਾ ॥
harakh sog sabh dukh hai bhaaraa |
Punjabi
ਖ਼ੁਸ਼ੀ ਅਤੇ ਗਮੀ ਵੱਡੇ ਦੁਖੜੇ ਹਨ।
English
Happiness and misery are totally loaded with pain.
ਗੁਰਮੁਖਿ ਹੋਵੈ. ਸੋ ਸੁਖੁ ਪਾਏ; ਜਿਨਿ ਗੁਰਮੁਖਿ ਨਾਮੁ ਪਛਾਤਾ ਹੇ ॥੬॥
guramukh hovai. so sukh paae; jin guramukh naam pachhaataa he |6|
Punjabi
ਜੋ ਵਾਹਿਗੁਰੂ ਨੂੰ ਜਾਣਨ ਵਾਲਾ ਥੀ ਵੰਝਦਾ ਹੈ ਅਤੇ ਜੋ ਗਰਾਂ ਦੀ ਦਇਆ ਦੁਆਰਾ ਨਾਮ ਨੂੰ ਅਨੁਭਵ ਕਰਦਾ ਹੈ, ਉਹ ਆਰਾਮ ਪਾ ਲੈਂਦਾ ਹੈ।
English
One who becomes Gurmukh finds peace; such a Gurmukh recognizes the Naam. ||6||
ਕਿਰਤੁ. ਨ ਕੋਈ ਮੇਟਣਹਾਰਾ ॥
kirat. na koee mettanahaaraa |
Punjabi
ਕੋਈ ਜਣਾ ਕਰਮਾਂ ਦੀ ਲਿਖਤਾਕਾਰ ਨੂੰ ਮੇਸਣ ਲਈ ਸਮਰਥ ਨਹੀਂ।
English
No one can erase the record of one's actions.
ਗੁਰ ਕੈ ਸਬਦੇ; ਮੋਖ ਦੁਆਰਾ ॥
gur kai sabade; mokh duaaraa |
Punjabi
ਗੁਰਾਂ ਦੇ ਉਪਦੇਸ਼ ਦੁਆਰਾ, ਜੀਵ ਮੁਕਤੀ ਦੇ ਦਰਵਾਜ਼ੇ ਨੂੰ ਪਾ ਲੈਂਦਾ ਹੈ।
English
Through the Word of the Guru's Shabad, one finds the door of salvation.
ਪੂਰਬਿ ਲਿਖਿਆ ਸੋ ਫਲੁ ਪਾਇਆ; ਜਿਨਿ ਆਪੁ ਮਾਰਿ ਪਛਾਤਾ ਹੇ ॥੭॥
poorab likhiaa so fal paaeaa; jin aap maar pachhaataa he |7|
Punjabi
ਜੋ ਆਪਣੀ ਸਵੈ-ਹੰਗਤਾ ਨੂੰ ਮਾਰਦਾ ਅਤੇ ਆਪਣੇ ਸੁਆਮੀ ਨੂੰ ਅਨੁਭਵ ਕਰਦਾ ਹੈ, ਉਹ ਉਸ ਮੇਵੇ ਨੂੰ ਪਾ ਲੈਂਦਾ ਹੈ, ਜੋ ਉਸ ਲਈ ਧੁਰ ਤੋਂ ਲਿਖਿਆ ਹੋਇਆ ਹੈ।
English
One who conquers self-conceit and recognizes the Lord, obtains the fruits of his pre-destined rewards. ||7||
ਮਾਇਆ ਮੋਹਿ; ਹਰਿ ਸਿਉ ਚਿਤੁ. ਨ ਲਾਗੈ ॥
maaeaa mohi; har siau chit. na laagai |
Punjabi
ਸੰਸਾਰੀ ਪਦਾਰਥਾਂ ਦੇ ਪਿਆਰ ਅੰਦਰ, ਮਨੁਸ਼ ਦਾ ਮਨੂਆ, ਵਾਹਿਗੁਰੂ ਨਾਲ ਨਹੀਂ ਜੁੜਦਾ।
English
Emotionally attached to Maya, one's consciousness is not attached to the Lord.
ਦੂਜੈ ਭਾਇ; ਘਣਾ ਦੁਖੁ ਆਗੈ ॥
doojai bhaae; ghanaa dukh aagai |
Punjabi
ਹੋਰਸ ਨੂੰ ਪਿਆਰ ਕਰਨ ਦੁਆਰਾ, ਪ੍ਰਾਣੀ, ਪ੍ਰਲੋਕ ਵਿੱਚ ਬਹੁਤਾ ਕਸ਼ਟ ਉਠਾਉਂਦਾ ਹੈ।
English
In the love of duality, he will suffer terrible agony in the world hereafter.
ਮਨਮੁਖ ਭਰਮਿ ਭੁਲੇ ਭੇਖਧਾਰੀ; ਅੰਤ ਕਾਲਿ ਪਛੁਤਾਤਾ ਹੇ ॥੮॥
manamukh bharam bhule bhekhadhaaree; ant kaal pachhutaataa he |8|
Punjabi
ਪਖੰਡੀ ਆਪ-ਹੁਦਰੇ ਸੰਦੇਹ ਅੰਦਰ ਭਟਕਦੇ ਹਨ, ਅਤੇ ਅਖ਼ੀਰ ਦੇ ਵੇਲੇ ਪਸਚਾਤਾਪ ਕਰਦੇ ਹਨ।
English
The hypocritical, self-willed manmukhs are deluded by doubt; at the very last moment, they regret and repent. ||8||
ਹਰਿ ਕੈ ਭਾਣੈ; ਹਰਿ ਗੁਣ ਗਾਏ ॥
har kai bhaanai; har gun gaae |
Punjabi
ਰੱਬ ਦੀ ਰਜ਼ਾ ਅੰਦਰ ਜੀਵ ਰੱਬ ਦਾ ਜੱਸ ਗਾਇਨ ਕਰਦਾ ਹੈ।
English
In accordance with the Lord's Will, he sings the Glorious Praises of the Lord.
ਸਭਿ ਕਿਲਬਿਖ ਕਾਟੇ; ਦੂਖ ਸਬਾਏ ॥
sabh kilabikh kaatte; dookh sabaae |
Punjabi
ਉਹ ਆਪਣਿਆਂ ਸਾਰਿਆਂ ਪਾਪਾਂ ਅਤੇ ਸਾਰਿਆਂ ਦੁਖੜਿਆਂ ਤੋਂ ਖਲਾਸੀ ਪਾ ਜਾਂਦਾ ਹੈ।
English
He is rid of all sins, and all suffering.
ਹਰਿ ਨਿਰਮਲੁ ਨਿਰਮਲ ਹੈ ਬਾਣੀ; ਹਰਿ ਸੇਤੀ. ਮਨੁ ਰਾਤਾ ਹੇ ॥੯॥
har niramal niramal hai baanee; har setee. man raataa he |9|
Punjabi
ਪਵਿੱਤ੍ਰ ਹੈ ਪ੍ਰਭੂ ਅਤੇ ਪਵਿੱਤ੍ਰ ਹੈ ਉਸ ਦੀ ਗੁਰਬਾਣੀ ਅਤੇ ਪ੍ਰਭੂ ਨਾਲ ਹੀ ਮੇਰਾ ਮਨੂਆ ਰੰਗੀਜਿਆ ਹੋਇਆ ਹੈ।
English
The Lord is immaculate, and immaculate is the Word of His Bani. My mind is imbued with the Lord. ||9||
ਜਿਸ ਨੋ ਨਦਰਿ ਕਰੇ; ਸੋ ਗੁਣ ਨਿਧਿ ਪਾਏ ॥
jis no nadar kare; so gun nidh paae |
Punjabi
ਜਿਸ ਉਤੇ ਮਾਲਕ ਮਿਹਰ ਧਾਰਦਾ ਹੈ ਉਹ ਨੇਕੀਆਂ ਦੇ ਖ਼ਜ਼ਾਨੇ ਵਾਹਿਗੁਰੂ ਨੂੰ ਪਾ ਲੈਂਦਾ ਹੈ,
English
One who is blessed with the Lord's Glance of Grace, obtains the Lord, the treasure of virtue.
ਹਉਮੈ ਮੇਰਾ. ਠਾਕਿ ਰਹਾਏ ॥
haumai meraa. tthaak rahaae |
Punjabi
ਅਤੇ ਹੰਕਾਰ ਤੇ ਅਪਣਤ ਤੋਂ ਖ਼ਲਾਸੀ ਪਾ ਜਾਂਦਾ ਹੈ।
English
Egotism and possessiveness are brought to an end.
ਗੁਣ ਅਵਗਣ ਕਾ ਏਕੋ ਦਾਤਾ; ਗੁਰਮੁਖਿ ਵਿਰਲੀ ਜਾਤਾ ਹੇ ॥੧੦॥
gun avagan kaa eko daataa; guramukh viralee jaataa he |10|
Punjabi
ਕੇਵਲ ਵਾਹਿਗੁਰੂ ਹੀ ਨੇਕੀਆਂ ਅਤੇ ਬਦੀਆਂ ਦੇਣਹਾਰ ਹੈ। ਕੋਈ ਟਾਵਾਂ ਪੁਰਸ਼ ਹੀ ਗੁਰਾਂ ਦੀ ਦਇਆ ਦੁਆਰਾ ਇਸ ਨੂੰ ਸਮਝਦਾ ਹੈ।
English
The One Lord is the only Giver of virtue and vice, merits and demerits; how rare are those who, as Gurmukh, understand this. ||10||
ਮੇਰਾ ਪ੍ਰਭੁ ਨਿਰਮਲੁ. ਅਤਿ ਅਪਾਰਾ ॥
meraa prabh niramal. at apaaraa |
Punjabi
ਮੈਡਾਂ ਪਵਿੱਤ੍ਰ ਪ੍ਰਭੂ ਪਰਮ ਬੇਅੰਤ ਹੈ।
English
My God is immaculate, and utterly infinite.
ਆਪੇ ਮੇਲੈ; ਗੁਰ ਸਬਦਿ ਵੀਚਾਰਾ ॥
aape melai; gur sabad veechaaraa |
Punjabi
ਜਦ ਇਨਸਾਨ ਗਰਬਣੀ ਨੂੰ ਸੋਚਦਾ ਵਿਚਾਰਦਾ ਹੈ, ਸੁਆਮੀ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
English
God unites with Himself, through contemplation of the Word of the Guru's Shabad.