Ang 1063
ਸਤਿਗੁਰਿ ਸੇਵਿਐ; ਸਹਜ ਅਨੰਦਾ ॥
satigur seviai; sehaj anandaa |
Punjabi
ਸੱਚੇ ਗੁਰਾਂ ਦੀ ਘਾਲ ਕਮਾ ਕੇ, ਬੰਦਾ ਅਡੋਲਤਾ ਤੇ ਖੁਸ਼ੀ ਨੂੰ ਪਾ ਲੈਂਦਾ ਹੈ,
English
Serving the True Guru, one obtains intuitive bliss.
ਹਿਰਦੈ ਆਇ ਵੁਠਾ ਗੋਵਿੰਦਾ ॥
hiradai aae vutthaa govindaa |
Punjabi
ਅਤੇ ਕੁਲ ਆਲਮ ਦਾ ਮਾਲਕ ਆ ਕੇ ਉਸ ਦੇ ਮਨ ਅੰਦਰ ਟਿਕ ਜਾਂਦਾ ਹੈ।
English
The Lord of the Universe comes to dwell within the heart.
ਸਹਜੇ ਭਗਤਿ ਕਰੇ ਦਿਨੁ ਰਾਤੀ; ਆਪੇ ਭਗਤਿ ਕਰਾਇਦਾ ॥੪॥
sahaje bhagat kare din raatee; aape bhagat karaaeidaa |4|
Punjabi
ਦਿਹੁੰ ਤੇ ਰੈਣ, ਉਹ ਸੁਤੇਸਿਧ ਹੀ ਪ੍ਰਭੂ ਦੀ ਭਗਤੀ ਨਾਲ ਜੁੜਿਆ ਰਹਿੰਦਾ ਹੈ। ਪ੍ਰਭੂ ਆਪ ਹੀ ਉਸ ਪਾਸੋਂ ਆਪਣੀ ਪ੍ਰੇਮਮਈ ਸੇਵਾ ਕਰਵਾਉਂਦਾ ਹੈ।
English
He intuitively practices devotional worship day and night; God Himself practices devotional worship. ||4||
ਸਤਿਗੁਰ ਤੇ ਵਿਛੁੜੇ; ਤਿਨੀ ਦੁਖੁ ਪਾਇਆ ॥
satigur te vichhurre; tinee dukh paaeaa |
Punjabi
ਜੋ ਸੱਚੇ ਗੁਰਾਂ ਨਾਲੋਂ ਵਿਛੁੜੇ ਹਨ, ਉਹ ਕਸ਼ਟ ਪੀੜਤ ਹੁੰਦੇ ਹਨ।
English
Those who are separated from the True Guru, suffer in misery.
ਅਨਦਿਨੁ ਮਾਰੀਅਹਿ; ਦੁਖੁ ਸਬਾਇਆ ॥
anadin maareeeh; dukh sabaaeaa |
Punjabi
ਉਹ ਸਮੂਹ ਤਕਲਫ਼ਿ ਅੰਦਰ ਹਨ ਤੇ ਰੈਣ ਦਿਹੁੰ ਕੁੱਟੇ ਫਾਟੇ ਜਾਂਦੇ ਹਨ।
English
Night and day, they are punished, and they suffer in total agony.
ਮਥੇ ਕਾਲੇ. ਮਹਲੁ, ਨ ਪਾਵਹਿ; ਦੁਖ ਹੀ ਵਿਚਿ ਦੁਖੁ ਪਾਇਦਾ ॥੫॥
mathe kaale. mehal, na paaveh; dukh hee vich dukh paaeidaa |5|
Punjabi
ਉਨ੍ਹਾਂ ਦੇ ਮਸਤਕ ਸਿਆਹ ਕੀਤੇ ਜਾਂਦੇ ਹਨ। ਉਹ ਆਪਣੇ ਸਾਈਂ ਦੇ ਮੰਦਰ ਨੂੰ ਪ੍ਰਾਪਤ ਨਹੀਂ ਹੁੰਦੇ ਅਤੇ ਤਕਲਫ਼ਿ ਅੰਦਰ ਉਹ ਵਧੇਰੇ ਤਕਲਫ਼ਿ ਪਾਉਂਦੇ ਹਨ।
English
Their faces are blackened, and they do not obtain the Mansion of the Lord's Presence. They suffer in sorrow and agony. ||5||
ਸਤਿਗੁਰੁ ਸੇਵਹਿ; ਸੇ ਵਡਭਾਗੀ ॥
satigur seveh; se vaddabhaagee |
Punjabi
ਭਾਰੇ ਨਸੀਬਾਂ ਵਾਲੇ ਹਨ ਉਹ ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਹਨ।
English
Those who serve the True Guru are very fortunate.
ਸਹਜ ਭਾਇ; ਸਚੀ ਲਿਵ ਲਾਗੀ ॥
sehaj bhaae; sachee liv laagee |
Punjabi
ਸੁਤੇ ਸਿਧ ਹੀ ਉਨ੍ਹਾਂ ਦਾ ਸੁਆਮੀ ਨਾਲ ਸੱਚਾ ਪਿਆਰ ਪੈ ਜਾਂਦਾ ਹੈ।
English
They intuitively enshrine love for the True Lord.
ਸਚੋ ਸਚੁ ਕਮਾਵਹਿ ਸਦ ਹੀ; ਸਚੈ ਮੇਲਿ ਮਿਲਾਇਦਾ ॥੬॥
sacho sach kamaaveh sad hee; sachai mel milaaeidaa |6|
Punjabi
ਉਹ ਸਦੀਵ ਹੀ ਨਿਰੋਲ ਸੱਚ ਦੀ ਕਮਾਈ ਕਰਦੇ ਹਨ ਅਤੇ ਗੁਰੂ ਜੀ ਉਨ੍ਹਾਂ ਨੂੰ ਸੱਚੇ ਸਾਈਂ ਦੇ ਮਿਲਾਪ ਅੰਦਰ ਮਿਲਾ ਦਿੰਦੇ ਹਨ।
English
They practice Truth, forever Truth; they are united in Union with the True Lord. ||6||
ਜਿਸ ਨੋ ਸਚਾ ਦੇਇ ਸੁ ਪਾਏ ॥
jis no sachaa dee su paae |
Punjabi
ਕੇਵਲ ਉਹ ਹੀ ਸੱਚ ਨੂੰ ਪਾਉਂਦਾ ਹੈ, ਜਿਸ ਨੂੰ ਸੱਚਾ ਸਾਈਂ ਦਿੰਦਾ ਹੈ।
English
He alone obtains the Truth, unto whom the True Lord gives it.
ਅੰਤਰਿ ਸਾਚੁ; ਭਰਮੁ ਚੁਕਾਏ ॥
antar saach; bharam chukaae |
Punjabi
ਉਸ ਦੇ ਅੰਦਰ ਸੱਚ ਹੈ, ਉਸ ਦਾ ਸੰਸਾ ਦੂਰ ਹੋ ਜਾਂਦਾ ਹੈ।
English
His inner being is filled with Truth, and his doubt is dispelled.
ਸਚੁ ਸਚੈ ਕਾ ਆਪੇ ਦਾਤਾ; ਜਿਸੁ ਦੇਵੈ ਸੋ ਸਚੁ ਪਾਇਦਾ ॥੭॥
sach sachai kaa aape daataa; jis devai so sach paaeidaa |7|
Punjabi
ਸਤਿਪੁਰਖ ਆਪ ਹੀ ਸੱਚ ਦੇਣਹਾਰ ਹੈ। ਕੇਵਲ ਉਹ ਹੀ ਸੱਚ ਨੂੰ ਪਾਉਂਦਾ ਹੈ, ਜਿਸ ਨੂੰ ਉਹ ਦਿੰਦਾ ਹੈ।
English
The True Lord Himself is the Giver of Truth; he alone obtains the Truth, unto whom He gives it. ||7||
ਆਪੇ ਕਰਤਾ ਸਭਨਾ ਕਾ ਸੋਈ ॥
aape karataa sabhanaa kaa soee |
Punjabi
ਉਹ ਖ਼ੁਦ ਹੀ ਸਾਰਿਆਂ ਦਾ ਸਿਰਜਣਹਾਰ ਹੈ।
English
He Himself is the Creator of all.
ਜਿਸ ਨੋ ਆਪਿ ਬੁਝਾਏ; ਬੂਝੈ ਕੋਈ ॥
jis no aap bujhaae; boojhai koee |
Punjabi
ਕੋਈ ਵਿਰਲਾ ਜਣਾ ਹੀ, ਜਿਸ ਨੂੰ ਉਹ ਖ਼ੁਦ ਦਰਸਾਉਂਦਾ ਹੈ, ਉਸ ਨੂੰ ਸਮਝਦਾ ਹੈ।
English
Only one whom He instructs, understands Him.
ਆਪੇ ਬਖਸੇ. ਦੇ ਵਡਿਆਈ; ਆਪੇ ਮੇਲਿ ਮਿਲਾਇਦਾ ॥੮॥
aape bakhase. de vaddiaaee; aape mel milaaeidaa |8|
Punjabi
ਉਹ ਆਪ ਹੀ ਬਖਸ਼ਦਾ ਤੇ ਪ੍ਰਭਤਾ ਦਿੰਦਾ ਹੈ। ਆਪ ਹੀ ਉਹ ਮਨੁਖ ਨੂੰ ਆਪਣੇ ਮਿਲਾਪ ਵਿੱਚ ਮਿਲਾ ਲੈਂਦਾ ਹੈ।
English
He Himself forgives, and grants glorious greatness. He himself unites in His Union. ||8||
ਹਉਮੈ ਕਰਦਿਆ; ਜਨਮੁ ਗਵਾਇਆ ॥
haumai karadiaa; janam gavaaeaa |
Punjabi
ਹੰਕਾਰ ਕਰਨ ਨਾਲ, ਇਨਸਾਨ ਆਪਣਾ ਜੀਵਨ ਗੁਆ ਲੈਂਦਾ ਹੈ।
English
Acting egotistically, one loses his life.
ਆਗੈ ਮੋਹੁ ਨ ਚੂਕੈ ਮਾਇਆ ॥
aagai mohu na chookai maaeaa |
Punjabi
ਏਦੂੰ ਮਗਰੋਂ ਭੀ ਮੋਹਨੀ ਦੀ ਮਮਤਾ ਉਸ ਨੂੰ ਨਹੀਂ ਛੱਡਦੀ।
English
Even in the world hereafter, emotioal attachment to Maya does not leave him.
ਅਗੈ ਜਮਕਾਲੁ ਲੇਖਾ ਲੇਵੈ; ਜਿਉ ਤਿਲ ਘਾਣੀ ਪੀੜਾਇਦਾ ॥੯॥
agai jamakaal lekhaa levai; jiau til ghaanee peerraaeidaa |9|
Punjabi
ਪ੍ਰਲੋਕ ਵਿੱਚ ਮੌਤ ਦਾ ਫ਼ਰੇਸ਼ਤਾ ਉਸ ਪਾਸੋਂ ਹਿਸਾਰ-ਕਿਤਾਬ ਮੰਗਦਾ ਹੈ ਅਤੇ ਉਸ ਨੂੰ ਕੋਹਲੂ ਵਿੱਚ ਤਿਲਾਂ ਦੇ ਪਰਾਗੇ ਦੀ ਤਰ੍ਹਾਂ ਪੀੜ ਸੁਟਦਾ ਹੈ।
English
In the world hereafter, the Messenger of Death calls him to account, and crushes him like sesame seeds in the oil-press. ||9||
ਪੂਰੈ ਭਾਗਿ; ਗੁਰ ਸੇਵਾ ਹੋਈ ॥
poorai bhaag; gur sevaa hoee |
Punjabi
ਪੂਰਨ ਪ੍ਰਾਲਭਧ ਰਾਹੀਂ, ਗੁਰਾਂ ਦੀ ਘਾਲ ਕਮਾਈ ਕੀਤੀ ਜਾਂਦੀ ਹੈ।
English
By perfect destiny, one serves the Guru.
ਨਦਰਿ ਕਰੇ; ਤਾ ਸੇਵੇ ਕੋਈ ॥
nadar kare; taa seve koee |
Punjabi
ਜੇਕਰ ਰੱਬ ਦੀ ਮਿਹਰ ਕਿਸੇ ਤੇ ਹੋਵੇ, ਤਦ ਉਹ, ਉਸ ਦੀ ਸੇਵਾ ਕਰਦਾ ਹੈ।
English
If God grants His Grace, then one serves.
ਜਮਕਾਲੁ ਤਿਸੁ ਨੇੜਿ. ਨ ਆਵੈ; ਮਹਲਿ ਸਚੈ ਸੁਖੁ ਪਾਇਦਾ ॥੧੦॥
jamakaal tis nerr. na aavai; mehal sachai sukh paaeidaa |10|
Punjabi
ਮੌਤ ਦਾ ਦੂਤ ਉਸ ਦੇ ਲਾਗੇ ਨਹੀਂ ਫਟਕਦਾ ਅਤੇ ਸੱਚੇ ਮੰਦਰ ਅੰਦਰ ਉਹ ਆਰਾਮ ਪਾਉਂਦਾ ਹੈ।
English
The Messenger of Death cannot even approach him, and in the Mansion of the True Lord's Presence, he finds peace. ||10||
ਤਿਨ ਸੁਖੁ ਪਾਇਆ; ਜੋ ਤੁਧੁ ਭਾਏ ॥
tin sukh paaeaa; jo tudh bhaae |
Punjabi
ਕੇਵਲ ਉਹ ਹੀ ਆਰਾਮ ਅੰਦਰ ਹਨ, ਜੋ ਤੈਨੂੰ ਚੰਗੇ ਲਗਦੇ ਹਨ, ਹੇ ਪ੍ਰਭੂ!
English
They alone find peace, who are pleasing to Your Will.
ਪੂਰੈ ਭਾਗਿ; ਗੁਰ ਸੇਵਾ ਲਾਏ ॥
poorai bhaag; gur sevaa laae |
Punjabi
ਅਤੇ ਉਹ ਪੂਰਨ ਪ੍ਰਾਲਭਧ ਰਾਹੀਂ, ਗੁਰਾਂ ਦੀ ਟਹਿਲ ਸੇਵਾ ਨਾਲ ਜੁੜੇ ਹੋਏ ਹਨ।
English
By perfect destiny, they are attached to the Guru's service.
ਤੇਰੈ ਹਥਿ ਹੈ ਸਭ ਵਡਿਆਈ; ਜਿਸੁ ਦੇਵਹਿ ਸੋ ਪਾਇਦਾ ॥੧੧॥
terai hath hai sabh vaddiaaee; jis deveh so paaeidaa |11|
Punjabi
ਸਾਰੀ ਪ੍ਰਭਤਾ ਤੇਰੇ ਹੱਥ ਵਿੱਚ ਹੈ, ਹੇ ਪ੍ਰਭੂ! ਜਿਸ ਕਿਸੇ ਨੂੰ ਤੂੰ ਬਖ਼ਸ਼ਦਾ ਹੈਂ, ਕੇਵਲ ਉਹ ਹੀ ਇਸ ਨੂੰ ਪਾਉਂਦਾ ਹੈ।
English
All glorious greatness rests in Your Hands; he alone obtains it, unto whom You give it. ||11||
ਅੰਦਰਿ ਪਰਗਾਸੁ; ਗੁਰੂ ਤੇ ਪਾਏ ॥
andar paragaas; guroo te paae |
Punjabi
ਗੁਰਾਂ ਦੇ ਰਾਹੀਂ ਹੀ ਪ੍ਰਾਣੀ ਨੂੰ ਅੰਤ੍ਰੀਵੀ ਪ੍ਰਕਾਸ਼ ਪ੍ਰਾਪਤ ਹੁੰਦਾ ਹੈ,
English
Through the Guru, one's inner being is enlightened and illumined.
ਨਾਮੁ ਪਦਾਰਥੁ ਮੰਨਿ ਵਸਾਏ ॥
naam padaarath man vasaae |
Punjabi
ਅਤੇ ਨਾਮ ਦੀ ਦੌਲਤ ਉਸ ਦੇ ਹਿਰਦੇ ਅੰਦਰ ਟਿਕ ਜਾਂਦੀ ਹੈ।
English
The wealth of the Naam, the Name of the Lord, comes to dwell in the mind.
ਗਿਆਨ ਰਤਨੁ ਸਦਾ ਘਟਿ ਚਾਨਣੁ; ਅਗਿਆਨ ਅੰਧੇਰੁ ਗਵਾਇਦਾ ॥੧੨॥
giaan ratan sadaa ghatt chaanan; agiaan andher gavaaeidaa |12|
Punjabi
ਬ੍ਰਹਮ ਬੋਧ ਦਾ ਹੀਰਾ ਸਦੀਵ ਹੀ ਉਸ ਦੇ ਰਿਦੇ ਨੂੰ ਰੋਸ਼ਨ ਕਰਦਾ ਹੈ ਤੇ ਬੇਸਮਝੀ ਦਾ ਅਨ੍ਹੇਰਾ ਦੂਰ ਹੋ ਜਾਂਦਾ ਹੈ।
English
The jewel of spiritual wisdom ever illumines the heart, and the darkness of spiritual ignorance is dispelled. ||12||
ਅਗਿਆਨੀ ਅੰਧੇ ਦੂਜੈ ਲਾਗੇ ॥
agiaanee andhe doojai laage |
Punjabi
ਅੰਨ੍ਹੇ, ਬੇਸਮਝ ਹੋਰਸ ਨਾਲ ਜੁੜੇ ਹੋਏ ਹਨ।
English
The blind and ignorant are attached to duality.
ਬਿਨੁ ਪਾਣੀ; ਡੁਬਿ ਮੂਏ ਅਭਾਗੇ ॥
bin paanee; ddub mooe abhaage |
Punjabi
ਉਹ ਨਿਕਰਮਣ, ਬਗੈਰ ਪਾਣੀ ਦੇ ਹੀ ਡੁੱਬ ਕੇ ਮਰ ਗਏ ਹਨ।
English
The unfortunates are drowned without water, and die.
ਚਲਦਿਆ ਘਰੁ ਦਰੁ ਨਦਰਿ. ਨ ਆਵੈ; ਜਮ ਦਰਿ ਬਾਧਾ ਦੁਖੁ ਪਾਇਦਾ ॥੧੩॥
chaladiaa ghar dar nadar. na aavai; jam dar baadhaa dukh paaeidaa |13|
Punjabi
ਸੰਸਾਰ ਨੂੰ ਛੱਡ ਕੇ, ਉਹ ਸੁਆਮੀ ਦੇ ਟਿਕਾਣੇ ਨੂੰ ਨਹੀਂ ਵੇਖਦੇ ਅਤੇ ਯਮ ਦੇ ਬੂਹੇ ਉਤੇ ਨਰੜੇ ਹੋਏ ਉਸ ਕਸ਼ਟ ਉਠਾਉਂਦੇ ਹਨ।
English
When they depart from the world, they do not find the Lord's door and home; bound and gagged at Death's door, they suffer in pain. ||13||
ਬਿਨੁ ਸਤਿਗੁਰ ਸੇਵੇ; ਮੁਕਤਿ. ਨ ਹੋਈ ॥
bin satigur seve; mukat. na hoee |
Punjabi
ਸੱਚੇ ਗੁਰਾਂ ਦੀ ਸੇਵਾ ਕਰਨ ਦੇ ਬਗੈਰ, ਬੰਦੇ ਦੀ ਕਲਿਆਨ ਨਹੀਂ ਹੁੰਦੀ।
English
Without serving the True Guru, no one finds liberation.
ਗਿਆਨੀ ਧਿਆਨੀ ਪੂਛਹੁ ਕੋਈ ॥
giaanee dhiaanee poochhahu koee |
Punjabi
ਕੋਈ ਜਣਾ ਬ੍ਰਹਮ ਬੇਤਿਆਂ ਅਤੇ ਬਿਰਤੀ ਜੋੜਨ ਵਾਲਿਆਂ ਤੋਂ ਪਤਾ ਕਰ ਵੇਖੇ।
English
Go ask any spiritual teacher or meditator.
ਸਤਿਗੁਰੁ ਸੇਵੇ ਤਿਸੁ ਮਿਲੈ ਵਡਿਆਈ; ਦਰਿ ਸਚੈ ਸੋਭਾ ਪਾਇਦਾ ॥੧੪॥
satigur seve tis milai vaddiaaee; dar sachai sobhaa paaeidaa |14|
Punjabi
ਜੋ ਕੋਈ ਸੱਚੇ ਗੁਰਾਂ ਦੀ ਸੇਵਾ ਕਮਾਉਂਦਾ ਹੈ; ਉਸ ਨੂੰ ਇੱਜ਼ਤ ਮਿਲਦੀ ਹੈ ਅਤੇ ਉਹ ਸੱਚੇ ਦਰਬਾਰ ਅੰਦਰ ਸੁਭਾਇਮਾਨ ਹੁੰਦਾ ਹੈ।
English
Whoever serves the True Guru is blessed with glorious greatness, and honored in the Court of the True Lord. ||14||
ਸਤਿਗੁਰ ਨੋ ਸੇਵੇ; ਤਿਸੁ ਆਪਿ ਮਿਲਾਏ ॥
satigur no seve; tis aap milaae |
Punjabi
ਜੋ ਸੱਚੇ ਗੁਰਾਂ ਦੀ ਚਾਕਰੀ ਕਮਾਉਂਦਾ ਹੈ; ਉਸ ਨੂੰ ਮਾਲਕ ਆਪਣੇ ਨਾਲ ਮਿਲਾ ਲੈਂਦਾ ਹੈ।
English
One who serves the True Guru, the Lord merges into Himself.
ਮਮਤਾ ਕਾਟਿ; ਸਚਿ ਲਿਵ ਲਾਏ ॥
mamataa kaatt; sach liv laae |
Punjabi
ਆਪਣੀ ਸੰਸਾਰੀ ਲਗਨ ਨੂੰ ਮੇਟ ਕੇ, ਉਹ ਸੱਚੇ ਸੁਆਮੀ ਨਾਲ ਪ੍ਰੀਤ ਪਾ ਲੈਂਦਾ ਹੈ।
English
Cutting away attachment, one lovingly focuses on the True Lord.
ਸਦਾ ਸਚੁ ਵਣਜਹਿ ਵਾਪਾਰੀ; ਨਾਮੋ ਲਾਹਾ ਪਾਇਦਾ ॥੧੫॥
sadaa sach vanajeh vaapaaree; naamo laahaa paaeidaa |15|
Punjabi
ਰੱਬੀ ਵਣਜਾਰੇ ਹਮੇਸ਼ਾਂ ਸੱਚ ਦਾ ਵਾਪਾਰ ਕਰਦੇ ਹਨ ਅਤੇ ਨਾਮ ਦਾ ਨਫ਼ਾ ਖੱਟਦੇ ਹਨ।
English
The merchants deal forever in Truth; they earn the profit of the Naam. ||15||
ਆਪੇ ਕਰੇ ਕਰਾਏ ਕਰਤਾ ॥
aape kare karaae karataa |
Punjabi
ਸਿਰਜਣਹਾਰ ਖ਼ੁਦ ਹੀ ਕਰਨ ਵਾਲਾ ਤੇ ਕਰਾਉਣ ਵਾਲਾ ਹੈ।
English
The Creator Himself acts, and inspires all to act.
ਸਬਦਿ ਮਰੈ; ਸੋਈ ਜਨੁ ਮੁਕਤਾ ॥
sabad marai; soee jan mukataa |
Punjabi
ਕੇਵਲ ਉਹ ਜਣਾ ਹੀ ਮੋਖ਼ਸ਼ ਹੈ ਜੋ ਨਾਮ ਦੇ ਰਾਹੀਂ ਮਰਦਾ ਹੈ।
English
He alone is liberated, who dies in the Word of the Shabad.
ਨਾਨਕ ਨਾਮੁ ਵਸੈ ਮਨ ਅੰਤਰਿ; ਨਾਮੋ ਨਾਮੁ ਧਿਆਇਦਾ ॥੧੬॥੫॥੧੯॥
naanak naam vasai man antar; naamo naam dhiaaeidaa |16|5|19|
Punjabi
ਨਾਨਕ, ਤਦ ਨਾਮ ਉਸ ਦੇ ਹਿਰਦੇ ਅੰਦਰ ਟਿਕ ਜਾਂਦਾ ਹੈ ਤੇ ਉਹ ਨਾਮਵਰ ਪ੍ਰਭੂ ਦੇ ਨਾਮ ਦਾ ਸਿਮਰਨ ਕਰਦਾ ਹੈ।
English
O Nanak, the Naam dwells deep within the mind; meditate on the Naam, the Name of the Lord. ||16||5||19||
ਮਾਰੂ ਮਹਲਾ ੩ ॥
maaroo mahalaa 3 |
Punjabi
ਮਾਰੂ ਤੀਜੀ ਪਾਤਿਸ਼ਾਹੀ।
English
Maaroo, Third Mehl:
ਜੋ ਤੁਧੁ ਕਰਣਾ; ਸੋ ਕਰਿ ਪਾਇਆ ॥
jo tudh karanaa; so kar paaeaa |
Punjabi
ਹੇ ਸਾਈਂ! ਜੋ ਤੂੰ ਕਰਨਾ ਲੋੜਦਾ ਹੈ, ਉਹ ਹੀ ਤੂੰ ਕਰਦਾ ਹੈਂ।
English
Whatever You do, is done.
ਭਾਣੇ ਵਿਚਿ; ਕੋ ਵਿਰਲਾ ਆਇਆ ॥
bhaane vich; ko viralaa aaeaa |
Punjabi
ਕੋਈ ਇੱਕ ਅੱਧਾ ਅਣਾ ਹੀ ਸਾਈਂ ਦੀ ਰਜ਼ਾ ਅੰਦਰ ਟੁਰਦਾ ਹੈ।
English
How rare are those who walk in harmony with the Lord's Will.
ਭਾਣਾ ਮੰਨੇ. ਸੋ ਸੁਖੁ ਪਾਏ; ਭਾਣੇ ਵਿਚਿ ਸੁਖੁ ਪਾਇਦਾ ॥੧॥
bhaanaa mane. so sukh paae; bhaane vich sukh paaeidaa |1|
Punjabi
ਜੋ ਸੁਆਮੀ ਦੀ ਰਜ਼ਾ ਨੂੰ ਕਬੂਲ ਕਰਦਾ ਹੈ, ਉਹ ਆਰਾਮ ਪਾਉਂਦਾ ਹੈ। ਸੁਆਮੀ ਦੀ ਰਜ਼ਾ ਅੰਦਰ ਹੀ ਖੁਸ਼ੀ ਪ੍ਰਾਪਤ ਹੁੰਦੀ ਹੈ।
English
One who surrenders to the Lord's Will finds peace; he finds peace in the Lord's Will. ||1||
ਗੁਰਮੁਖਿ; ਤੇਰਾ ਭਾਣਾ ਭਾਵੈ ॥
guramukh; teraa bhaanaa bhaavai |
Punjabi
ਗੁਰੂ-ਅਨਸਾਰੀ ਨੂੰ ਤੇਰੀ ਰਜ਼ਾ ਚੰਗੀ ਲਗਦੀ ਹੈ।
English
Your Will is pleasing to the Gurmukh.
ਸਹਜੇ ਹੀ ਸੁਖੁ ਸਚੁ ਕਮਾਵੈ ॥
sahaje hee sukh sach kamaavai |
Punjabi
ਸੱਚ ਦੀ ਕਮਾਈ ਕਰਕੇ, ਉਹ ਸੁਖੈਨ ਹੀ ਆਰਾਮ ਨੂੰ ਪਾ ਲੈਂਦਾ ਹੈ।
English
Practicing Truth, he intuitively finds peace.
ਭਾਣੇ ਨੋ ਲੋਚੈ ਬਹੁਤੇਰੀ; ਆਪਣਾ ਭਾਣਾ ਆਪਿ ਮਨਾਇਦਾ ॥੨॥
bhaane no lochai bahuteree; aapanaa bhaanaa aap manaaeidaa |2|
Punjabi
ਬਹੁਤ ਸਾਰੇ ਪ੍ਰਭੂ ਦੀ ਰਜ਼ਾ ਅੰਦਰ ਟੁਰਨਾ ਚਾਹੁੰਦੇ ਹਨ। ਉਹ ਖ਼ੁਦ ਹੀ ਇਨਸਾਨ ਪਾਸੋਂ ਆਪਣੀ ਰਜ਼ਾ ਮੰਨਵਾ ਲੈਂਦਾ ਹੈ।
English
Many long to walk in harmony with the Lord's Will; He Himself inspires us to surrender to His Will. ||2||
ਤੇਰਾ ਭਾਣਾ ਮੰਨੇ; ਸੁ ਮਿਲੈ ਤੁਧੁ ਆਏ ॥
teraa bhaanaa mane; su milai tudh aae |
Punjabi
ਜੋ ਤੇਰੀ ਰਜ਼ਾ ਅੰਦਰ ਟੁਰਦਾ ਹੈ, ਉਹ ਆ ਕੇ ਤੇਰੇ ਨਾਲ ਮਿਲ ਪੈਂਦਾ ਹੈ, ਹੇ ਸੁਆਮੀ!
English
One who surrenders to Your Will, meets with You, Lord.