Ekam
Guru Granth Sahib

Ang 1064

Ang 1064 · Line 1

ਜਿਸੁ ਭਾਣਾ ਭਾਵੈ; ਸੋ ਤੁਝਹਿ ਸਮਾਏ ॥

jis bhaanaa bhaavai; so tujheh samaae |

Punjabi

ਜਿਸ ਨੂੰ ਤੇਰੀ ਰਜ਼ਾ ਚੰਗੀ ਲਗਦਾ ਹੈ, ਉਹ ਤੇਰੇ ਵਿੱਚ ਲੀਨ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

One who is pleased with Your Will is immersed in You.

Dr. Sant Singh Khalsa (Shabad OS, CC BY-SA)
Ang 1064 · Line 2

ਭਾਣੇ ਵਿਚਿ ਵਡੀ ਵਡਿਆਈ; ਭਾਣਾ ਕਿਸਹਿ ਕਰਾਇਦਾ ॥੩॥

bhaane vich vaddee vaddiaaee; bhaanaa kiseh karaaeidaa |3|

Punjabi

ਵਿਸਾਲ ਹੈ ਵਿਸਾਲਤਾ ਸਾਹਿਬ ਦੀ ਰਜਾ ਕਬੂਲ ਕਰਨ ਦੀ। ਕਿਸੇ ਵਿਰਲੇ ਜਦੇ ਤੋਂ ਹੀ ਉਹ ਆਪਣੀ ਰਜਾ ਮੰਨਵਾਉਂਦਾ ਹੈ।

Bhai Manmohan Singh (Shabad OS, CC BY-SA)

English

Glorious greatness rests in God's Will; rare are those who accept it. ||3||

Dr. Sant Singh Khalsa (Shabad OS, CC BY-SA)
Ang 1064 · Line 3

ਜਾ ਤਿਸੁ ਭਾਵੈ; ਤਾ ਗੁਰੂ ਮਿਲਾਏ ॥

jaa tis bhaavai; taa guroo milaae |

Punjabi

ਜਦ ਉਸ ਨੂੰ ਚੰਗਾ ਲਗਦਾ ਹੈ, ਤਦ ਉਹ ਮਿਲਾ ਦਿੰਦਾ ਹੈ,

Bhai Manmohan Singh (Shabad OS, CC BY-SA)

English

When it pleases His Will, He leads us to meet the Guru.

Dr. Sant Singh Khalsa (Shabad OS, CC BY-SA)
Ang 1064 · Line 4

ਗੁਰਮੁਖਿ ਨਾਮੁ ਪਦਾਰਥੁ ਪਾਏ ॥

guramukh naam padaarath paae |

Punjabi

ਅਤੇ ਉਹ ਗੁਰਾਂ ਦੀ ਦਇਆ ਦੁਆਰਾ, ਨਾਮ ਦੀ ਦੌਲਤ ਨੂੰ ਪਾ ਲੈਂਦਾ ਹੈ।

Bhai Manmohan Singh (Shabad OS, CC BY-SA)

English

The Gurmukh finds the treasure of the Naam, the Name of the Lord.

Dr. Sant Singh Khalsa (Shabad OS, CC BY-SA)
Ang 1064 · Line 5

ਤੁਧੁ ਆਪਣੈ ਭਾਣੈ. ਸਭ ਸ੍ਰਿਸਟਿ ਉਪਾਈ; ਜਿਸ ਨੋ ਭਾਣਾ ਦੇਹਿ. ਤਿਸੁ ਭਾਇਦਾ ॥੪॥

tudh aapanai bhaanai. sabh srisatt upaaee; jis no bhaanaa dehi. tis bhaaeidaa |4|

Punjabi

ਆਪਣੀ ਰਜ਼ਾ ਅੰਦਰ, ਹੇ ਪ੍ਰਭੂ! ਤੂੰ ਸਾਰਾ ਸੰਸਾਰ ਸਿਰਜਿਆ ਹੈ। ਜਿਸ ਨੂੰ ਤੂੰ ਐਹੋ ਜੇਹੀ ਬਰਕਤ ਬਖਸ਼ਦਾ ਹੈ, ਉਸ ਨੂੰ ਤੇਰੀ ਰਜ਼ਾ ਚੰਗੀ ਲਗਦੀ ਹੈ।

Bhai Manmohan Singh (Shabad OS, CC BY-SA)

English

By Your Will, You created the whole Universe; those whom You bless with Your favor are pleased with Your Will. ||4||

Dr. Sant Singh Khalsa (Shabad OS, CC BY-SA)
Ang 1064 · Line 6

ਮਨਮੁਖੁ ਅੰਧੁ ਕਰੇ ਚਤੁਰਾਈ ॥

manamukh andh kare chaturaaee |

Punjabi

ਅੰਨ੍ਹਾਂ ਮਨ-ਮੱਤੀਆਂ ਚਲਾਕੀ ਕਰਦਾ ਹੈ।

Bhai Manmohan Singh (Shabad OS, CC BY-SA)

English

The blind, self-willed manmukhs practice cleverness.

Dr. Sant Singh Khalsa (Shabad OS, CC BY-SA)
Ang 1064 · Line 7

ਭਾਣਾ ਨ ਮੰਨੇ; ਬਹੁਤੁ ਦੁਖੁ ਪਾਈ ॥

bhaanaa na mane; bahut dukh paaee |

Punjabi

ਉਹ ਪ੍ਰਭੂ ਦੀ ਰਜ਼ਾ ਨੂੰ ਸਵੀਕਾਰ ਨਹੀਂ ਕਰਦਾ ਅਤੇ ਘਣੇਰਾ ਕਸ਼ਟ ਉਠਾਉਂਦਾ ਹੈ।

Bhai Manmohan Singh (Shabad OS, CC BY-SA)

English

They do not surrender to the Lord's Will, and suffer terrible pain.

Dr. Sant Singh Khalsa (Shabad OS, CC BY-SA)
Ang 1064 · Line 8

ਭਰਮੇ ਭੂਲਾ ਆਵੈ ਜਾਏ; ਘਰੁ ਮਹਲੁ. ਨ ਕਬਹੂ ਪਾਇਦਾ ॥੫॥

bharame bhoolaa aavai jaae; ghar mehal. na kabahoo paaeidaa |5|

Punjabi

ਉਹ ਸੰਸੇ ਅੰਦਰ ਭਟਕਦਾ ਹੈ ਤੇ ਆਉਂਦਾ ਤੇ ਜਾਂਦਾ ਰਹਿੰਦਾ ਹੈ। ਉਹ ਸੁਆਮੀ ਦੇ ਮੰਦਰ ਅਤੇ ਹਜ਼ੂਰੀ ਨੂੰ ਕਦੇ ਭੀ ਪ੍ਰਾਪਤ ਨਹੀਂ ਹੁੰਦਾ।

Bhai Manmohan Singh (Shabad OS, CC BY-SA)

English

Deluded by doubt, they come and go in reincarnation; they never find the Mansion of the Lord's Presence. ||5||

Dr. Sant Singh Khalsa (Shabad OS, CC BY-SA)
Ang 1064 · Line 9

ਸਤਿਗੁਰੁ ਮੇਲੇ ਦੇ ਵਡਿਆਈ ॥

satigur mele de vaddiaaee |

Punjabi

ਸੱਚੇ ਗੁਰਦੇਵ ਬੰਦੇ ਨੂੰ ਪ੍ਰਭੂ ਨਾਲ ਮਿਲਾ ਦਿੰਦੇ ਹਨ ਅਤੇ ਉਸ ਨੂੰ ਪ੍ਰਭਤਾ ਪ੍ਰਦਾਨ ਕਰਦੇ ਹਨ।

Bhai Manmohan Singh (Shabad OS, CC BY-SA)

English

The True Guru brings Union, and grants glorious greatness.

Dr. Sant Singh Khalsa (Shabad OS, CC BY-SA)
Ang 1064 · Line 10

ਸਤਿਗੁਰ ਕੀ ਸੇਵਾ ਧੁਰਿ ਫੁਰਮਾਈ ॥

satigur kee sevaa dhur furamaaee |

Punjabi

ਪ੍ਰਭੂ ਨੇ ਸੱਚੇ ਗੁਰਾਂ ਦੀ ਘਾਲ ਕਮਾਉਣ ਦਾ ਘੁਰ ਤੋਂ ਹੁਕਮ ਦਿੱਤਾ ਹੈ।

Bhai Manmohan Singh (Shabad OS, CC BY-SA)

English

The Primal Lord ordained service to the True Guru.

Dr. Sant Singh Khalsa (Shabad OS, CC BY-SA)
Ang 1064 · Line 11

ਸਤਿਗੁਰ ਸੇਵੇ ਤਾ ਨਾਮੁ ਪਾਏ; ਨਾਮੇ ਹੀ ਸੁਖੁ ਪਾਇਦਾ ॥੬॥

satigur seve taa naam paae; naame hee sukh paaeidaa |6|

Punjabi

ਜੇਕਰ ਜੀਵ ਸੱਚੇ ਗੁਰਾਂ ਦੀ ਟਹਿਲ ਕਮਾਵੇ, ਤਦ ਉਸ ਨੂੰ ਨਾਮ ਦੀ ਦਾਤ ਮਿਲਦੀ ਹੈ। ਕੇਵਲ ਨਾਮ ਦੇ ਰਾਹੀਂ ਹੀ ਉਹ ਆਰਾਮ ਪਾਉਂਦਾ ਹੈ।

Bhai Manmohan Singh (Shabad OS, CC BY-SA)

English

Serving the True Guru, the Naam is obtained. Through the Naam, one finds peace. ||6||

Dr. Sant Singh Khalsa (Shabad OS, CC BY-SA)
Ang 1064 · Line 12

ਸਭ ਨਾਵਹੁ ਉਪਜੈ; ਨਾਵਹੁ ਛੀਜੈ ॥

sabh naavahu upajai; naavahu chheejai |

Punjabi

ਹਰ ਵਸਤੂ ਨਾਮ ਤੋਂ ਉਤਪੰਨ ਹੁੰਦੀ ਹੈ ਅਤੇ ਹਰ ਵਸਤੂ ਨਾਮ ਦੇ ਰਾਹੀਂ ਹੀ ਨਾਸ ਹੁੰਦੀ ਹੈ।

Bhai Manmohan Singh (Shabad OS, CC BY-SA)

English

Everything wells up from the Naam, and through the Naam, perishes.

Dr. Sant Singh Khalsa (Shabad OS, CC BY-SA)
Ang 1064 · Line 13

ਗੁਰ ਕਿਰਪਾ ਤੇ; ਮਨੁ ਤਨੁ ਭੀਜੈ ॥

gur kirapaa te; man tan bheejai |

Punjabi

ਗੁਰਾਂ ਦੀ ਦਇਆ ਦੁਆਰਾ, ਇਨਸਾਨ ਦਾ ਚਿੱਤ ਅਤੇ ਸਰੀਰ, ਨਾਮ ਨਾਲ ਪ੍ਰਸੰਨ ਹੁੰਦੇ ਹਨ।

Bhai Manmohan Singh (Shabad OS, CC BY-SA)

English

By Guru's Grace, the mind and body are pleased with the Naam.

Dr. Sant Singh Khalsa (Shabad OS, CC BY-SA)
Ang 1064 · Line 14

ਰਸਨਾ ਨਾਮੁ ਧਿਆਏ ਰਸਿ ਭੀਜੈ; ਰਸ ਹੀ ਤੇ ਰਸੁ ਪਾਇਦਾ ॥੭॥

rasanaa naam dhiaae ras bheejai; ras hee te ras paaeidaa |7|

Punjabi

ਪ੍ਰਭੂ ਦੇ ਨਾਮ ਦੇ ਉਚਾਰਨ ਕਰਨ ਦੁਆਰਾ, ਜੀਭ੍ਹਾ ਖੁਸ਼ੀ ਨਾਲ ਗੱਚ ਹੋ ਜਾਂਦੀ ਹੈ। ਪ੍ਰਭ ਦੇ ਪਿਆਰ ਰਾਹੀਂ, ਜੀਵ ਬੈਕੁੰਠੀ ਅਨੰਦ ਨੂੰ ਪ੍ਰਾਪਤ ਥੀ ਵੰਝਦਾ ਹੈ।

Bhai Manmohan Singh (Shabad OS, CC BY-SA)

English

Meditating on the Naam, the tongue is drenched with the Lord's sublime essence. Through this essence, the Essence is obtained. ||7||

Dr. Sant Singh Khalsa (Shabad OS, CC BY-SA)
Ang 1064 · Line 15

ਮਹਲੈ ਅੰਦਰਿ ਮਹਲੁ; ਕੋ ਪਾਏ ॥

mahalai andar mehal; ko paae |

Punjabi

ਕੋਈ ਵਿਰਲਾ ਜਣਾ ਹੀ ਆਪਣੀ ਦੇਹ ਦੇ ਮੰਦਰ ਵਿੱਚ ਪ੍ਰਭੂ ਦੇ ਟਿਕਾਣੇ ਨੂੰ ਪਾਉਂਦਾ ਹੈ।

Bhai Manmohan Singh (Shabad OS, CC BY-SA)

English

Rare are those who find the Mansion of the Lord's Presence within the mansion of their own body.

Dr. Sant Singh Khalsa (Shabad OS, CC BY-SA)
Ang 1064 · Line 16

ਗੁਰ ਕੈ ਸਬਦਿ; ਸਚਿ ਚਿਤੁ ਲਾਏ ॥

gur kai sabad; sach chit laae |

Punjabi

ਗੁਰਾਂ ਦੇ ਉਪਦੇਸ਼ ਦੁਆਰਾ, ਉਹ ਆਪਦਾ ਮਨ ਸੱਚੇ ਸੁਆਮੀ ਨਾਲ ਜੋੜ ਲੈਂਦਾ ਹੈ।

Bhai Manmohan Singh (Shabad OS, CC BY-SA)

English

Through the Word of the Guru's Shabad, they lovingly focus their consciousness on the True Lord.

Dr. Sant Singh Khalsa (Shabad OS, CC BY-SA)
Ang 1064 · Line 17

ਜਿਸ ਨੋ ਸਚੁ ਦੇਇ. ਸੋਈ ਸਚੁ ਪਾਏ; ਸਚੇ ਸਚਿ ਮਿਲਾਇਦਾ ॥੮॥

jis no sach dee. soee sach paae; sache sach milaaeidaa |8|

Punjabi

ਜਿਸ ਕਿਸੇ ਨੂੰ ਪ੍ਰਭੂ ਸੱਚ ਬਖ਼ਸ਼ਦਾ ਹੈ, ਕੇਵਲ ਉਹ ਹੀ ਸੰਚ ਨੂੰ ਪਾਉਂਦਾ ਹੈ ਅਤੇ ਨਿਰੋਲ ਸੱਚ ਅੰਦਰ ਲੀਨ ਹੁੰਦਾ ਹੈ।

Bhai Manmohan Singh (Shabad OS, CC BY-SA)

English

Whoever the Lord blesses with Truth obtains Truth; he merges in Truth, and only Truth. ||8||

Dr. Sant Singh Khalsa (Shabad OS, CC BY-SA)
Ang 1064 · Line 18

ਨਾਮੁ ਵਿਸਾਰਿ; ਮਨਿ ਤਨਿ ਦੁਖੁ ਪਾਇਆ ॥

naam visaar; man tan dukh paaeaa |

Punjabi

ਨਾਮ ਨੂੰ ਭਲਾ ਕੇ ਇਨਸਾਨ ਦਾ ਸਰੀਰ ਅਤੇ ਚਿੱਤ ਦੁਖ ਉਠਾਉਂਦੇ ਹਨ।

Bhai Manmohan Singh (Shabad OS, CC BY-SA)

English

Forgetting the Naam, the Name of the Lord, the mind and body suffer in pain.

Dr. Sant Singh Khalsa (Shabad OS, CC BY-SA)
Ang 1064 · Line 19

ਮਾਇਆ ਮੋਹੁ; ਸਭੁ ਰੋਗੁ ਕਮਾਇਆ ॥

maaeaa mohu; sabh rog kamaaeaa |

Punjabi

ਧਨ-ਦੌਲਤ ਦੇ ਪਿਆਰ ਰਾਹੀਂ, ਉਹ ਨਿਰੋਲ ਬਿਮਾਰੀ ਦੀ ਹੀ ਖੱਟੀ ਖੱਟਦਾ ਹੈ।

Bhai Manmohan Singh (Shabad OS, CC BY-SA)

English

Attached to the love of Maya, he earns nothing but disease.

Dr. Sant Singh Khalsa (Shabad OS, CC BY-SA)
Ang 1064 · Line 20

ਬਿਨੁ ਨਾਵੈ. ਮਨੁ ਤਨੁ ਹੈ ਕੁਸਟੀ; ਨਰਕੇ ਵਾਸਾ ਪਾਇਦਾ ॥੯॥

bin naavai. man tan hai kusattee; narake vaasaa paaeidaa |9|

Punjabi

ਨਾਮ ਦੇ ਬਾਝੌਂ ਉਸ ਦੀ ਆਤਮਾ ਅਤੇ ਦੇਹ ਕੋੜ੍ਹੀ ਹਨ ਅਤੇ ਉਸ ਨੂੰ ਨਰਕ ਅੰਦਰ ਵਸੇਬਾ ਮਿਲਦਾ ਹੈ।

Bhai Manmohan Singh (Shabad OS, CC BY-SA)

English

Without the Name, his mind and body are afflicted with leprosy, and he obtains his home in hell. ||9||

Dr. Sant Singh Khalsa (Shabad OS, CC BY-SA)
Ang 1064 · Line 21

ਨਾਮਿ ਰਤੇ; ਤਿਨ ਨਿਰਮਲ ਦੇਹਾ ॥

naam rate; tin niramal dehaa |

Punjabi

ਜੋ ਨਾਮ ਨਾਲ ਰੰਗੀਜੇ ਹਨ, ਪਵਿੱਤਰ ਹੈ ਉਨ੍ਹਾਂ ਦੀ ਕਾਇਆਂ।

Bhai Manmohan Singh (Shabad OS, CC BY-SA)

English

Those who are imbued with the Naam - their bodies are immaculate and pure.

Dr. Sant Singh Khalsa (Shabad OS, CC BY-SA)
Ang 1064 · Line 22

ਨਿਰਮਲ ਹੰਸਾ; ਸਦਾ ਸੁਖੁ ਨੇਹਾ ॥

niramal hansaa; sadaa sukh nehaa |

Punjabi

ਪਾਵਨ ਪੁਨੀਤ ਹੈ ਉਨ੍ਹਾਂ ਦੀ ਰਾਜਹੰਸ ਆਤਮਾ ਅਤੇ ਆਪਣੇ ਪ੍ਰਭੂ ਦੀ ਪ੍ਰੀਤ ਅੰਦਰ ਉਹ ਹਮੇਸ਼ਾਂ ਪ੍ਰਸੰਨ ਰਹਿੰਦੇ ਹਨ।

Bhai Manmohan Singh (Shabad OS, CC BY-SA)

English

Their soul-swan is immaculate, and in the Lord's Love, they find eternal peace.

Dr. Sant Singh Khalsa (Shabad OS, CC BY-SA)
Ang 1064 · Line 23

ਨਾਮੁ ਸਲਾਹਿ ਸਦਾ ਸੁਖੁ ਪਾਇਆ; ਨਿਜ ਘਰਿ ਵਾਸਾ ਪਾਇਦਾ ॥੧੦॥

naam salaeh sadaa sukh paaeaa; nij ghar vaasaa paaeidaa |10|

Punjabi

ਨਾਮ ਦੀ ਮਹਿਮਾ ਦੁਆਰਾ, ਉਹ ਸਦੀਵੀ ਸੁਖ ਪਾ ਲੈਂਦੇ ਹਨ ਅਤੇ ਆਪਣੇ ਨਿੱਜ ਦੇ ਧਾਮ ਵਿੰਚ ਵਸਦੇ ਹਨ।

Bhai Manmohan Singh (Shabad OS, CC BY-SA)

English

Praising the Naam, they find eternal peace, and dwell in the home of their own inner being. ||10||

Dr. Sant Singh Khalsa (Shabad OS, CC BY-SA)
Ang 1064 · Line 24

ਸਭੁ ਕੋ ਵਣਜੁ ਕਰੇ ਵਾਪਾਰਾ ॥

sabh ko vanaj kare vaapaaraa |

Punjabi

ਹਰ ਕੋਈ ਲੈਣ ਦੇਣ ਤੇ ਸੁਦਾਗਰੀ ਕਰਦਾ ਹੈ।

Bhai Manmohan Singh (Shabad OS, CC BY-SA)

English

Everyone deals and trades.

Dr. Sant Singh Khalsa (Shabad OS, CC BY-SA)
Ang 1064 · Line 25

ਵਿਣੁ ਨਾਵੈ; ਸਭੁ ਤੋਟਾ ਸੰਸਾਰਾ ॥

vin naavai; sabh tottaa sansaaraa |

Punjabi

ਪ੍ਰਭੂ ਦੇ ਨਾਮ ਦੇ ਬਗ਼ੈਰ, ਦੁਨੀਆ ਮੁਕੰਮਲ ਨੁਕਾਸਾਨ ਉਠਾਉਂਦੀ ਹੈ।

Bhai Manmohan Singh (Shabad OS, CC BY-SA)

English

Without the Name, all the world loses.

Dr. Sant Singh Khalsa (Shabad OS, CC BY-SA)
Ang 1064 · Line 26

ਨਾਗੋ ਆਇਆ ਨਾਗੋ ਜਾਸੀ; ਵਿਣੁ ਨਾਵੈ. ਦੁਖੁ ਪਾਇਦਾ ॥੧੧॥

naago aaeaa naago jaasee; vin naavai. dukh paaeidaa |11|

Punjabi

ਪ੍ਰਾਣੀ ਨੰਗਾ ਆਉਂਦਾ ਹੈ, ਨੰਗਾ ਹੀ ਉਹ ਜਾਂਦਾ ਹੈ ਅਤੇ ਨਾਮ ਦੇ ਬਾਝੋਂ ਉਹ ਤਕਲਫ਼ਿ ਪਾਉਂਦਾ ਹੈ।

Bhai Manmohan Singh (Shabad OS, CC BY-SA)

English

Naked they come, and naked they go; without the Name, they suffer in pain. ||11||

Dr. Sant Singh Khalsa (Shabad OS, CC BY-SA)
Ang 1064 · Line 27

ਜਿਸ ਨੋ ਨਾਮੁ ਦੇਇ; ਸੋ ਪਾਏ ॥

jis no naam dee; so paae |

Punjabi

ਕੇਵਲ ਉਹ ਹੀ ਨਾਮ ਨੂੰ ਪਾਉਂਦਾ ਹੈ, ਜਿਸ ਨੂੰ ਸੁਆਮੀ ਦਿੰਦਾ ਹੈ।

Bhai Manmohan Singh (Shabad OS, CC BY-SA)

English

He alone obtains the Naam, unto whom the Lord gives it.

Dr. Sant Singh Khalsa (Shabad OS, CC BY-SA)
Ang 1064 · Line 28

ਗੁਰ ਕੈ ਸਬਦਿ; ਹਰਿ ਮੰਨਿ ਵਸਾਏ ॥

gur kai sabad; har man vasaae |

Punjabi

ਗੁਰਾਂ ਦੇ ਉਪਦੇਸ਼ ਦੁਆਰਾ, ਉਹ ਨਾਮ ਨੂੰ ਆਪਣੇ ਰਿਦੇ ਅੰਦਰ ਟਿਕਾ ਲੈਂਦਾ ਹੈ।

Bhai Manmohan Singh (Shabad OS, CC BY-SA)

English

Through the Word of the Guru's Shabad, the Lord comes to dwell in the mind.

Dr. Sant Singh Khalsa (Shabad OS, CC BY-SA)
Ang 1064 · Line 29

ਗੁਰ ਕਿਰਪਾ ਤੇ. ਨਾਮੁ ਵਸਿਆ ਘਟ ਅੰਤਰਿ; ਨਾਮੋ ਨਾਮੁ ਧਿਆਇਦਾ ॥੧੨॥

gur kirapaa te. naam vasiaa ghatt antar; naamo naam dhiaaeidaa |12|

Punjabi

ਗੁਰਾਂ ਦੀ ਦਇਆ ਦੁਆਰਾ, ਨਾਮ ਉਸ ਦੇ ਚਿੱਤ ਵਿੱਚ ਟਿਕ ਜਾਂਦਾ ਹੈ ਅਤੇ ਉਹ ਕੇਵਲ ਨਾਮ ਦਾ ਹੀ ਚਿੰਤਨ ਕਰਦਾ ਹੈ।

Bhai Manmohan Singh (Shabad OS, CC BY-SA)

English

By Guru's Grace, the Naam dwells deep within the heart, and one meditates upon the Naam, the Name of the Lord. ||12||

Dr. Sant Singh Khalsa (Shabad OS, CC BY-SA)
Ang 1064 · Line 30

ਨਾਵੈ ਨੋ ਲੋਚੈ; ਜੇਤੀ ਸਭ ਆਈ ॥

naavai no lochai; jetee sabh aaee |

Punjabi

ਹਰ ਕੋਈ ਜੋ ਜੱਗ ਵਿੱਚ ਆਇਆ ਹੈ, ਨਾਮ ਨੂੰ ਚਾਹੁੰਦਾ ਹੈ।

Bhai Manmohan Singh (Shabad OS, CC BY-SA)

English

Everyone who comes into the world, longs for the Name.

Dr. Sant Singh Khalsa (Shabad OS, CC BY-SA)
Ang 1064 · Line 31

ਨਾਉ ਤਿਨਾ ਮਿਲੈ; ਧੁਰਿ ਪੁਰਬਿ ਕਮਾਈ ॥

naau tinaa milai; dhur purab kamaaee |

Punjabi

ਕੇਵਲ ਉਹ ਹੀ ਨਾਮ ਨੂੰ ਪਾਉਂਦੇ ਹਨ, ਜਿਨ੍ਹਾਂ ਨੇ ਆਦੀ ਪ੍ਰਭੂ ਦੀ ਲਿਖਤਾਕਾਰ ਅਨੁਸਾਰ ਪਿੱਛੇ ਚੰਗੇ ਕਰਮ ਕੀਤੇ ਹਨ।

Bhai Manmohan Singh (Shabad OS, CC BY-SA)

English

They alone are blessed with the Name, whose past actions were so ordained by the Primal Lord.

Dr. Sant Singh Khalsa (Shabad OS, CC BY-SA)
Ang 1064 · Line 32

ਜਿਨੀ ਨਾਉ ਪਾਇਆ. ਸੇ ਵਡਭਾਗੀ; ਗੁਰ ਕੈ ਸਬਦਿ ਮਿਲਾਇਦਾ ॥੧੩॥

jinee naau paaeaa. se vaddabhaagee; gur kai sabad milaaeidaa |13|

Punjabi

ਭਾਰੇ ਕਰਮਾਂ ਵਾਲੇ ਹਨ ਜੇ ਨਾਮ ਨੂੰ ਪ੍ਰਾਪਤ ਹੁੰਦੇ ਹਨ। ਗੁਰਾਂ ਦੇ ਉਪਦੇਸ਼ ਦੁਆਰਾ, ਹਰੀ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਪਰਮ ਸੁੰਦਰ ਹੈ ਦੇਹ ਦਾ ਕਿਲ੍ਹਾ।

Bhai Manmohan Singh (Shabad OS, CC BY-SA)

English

Those who obtain the Name are very fortunate. Through the Word of the Guru's Shabad, they are united with God. ||13||

Dr. Sant Singh Khalsa (Shabad OS, CC BY-SA)
Ang 1064 · Line 33

ਕਾਇਆ ਕੋਟੁ ਅਤਿ ਅਪਾਰਾ ॥

kaaeaa kott at apaaraa |

Punjabi

ਪਰਮ ਸੁੰਦਰ ਹੈ ਦੇਹ ਦਾ ਕਿਲ੍ਹਾ।

Bhai Manmohan Singh (Shabad OS, CC BY-SA)

English

Utterly incomparable is the fortress of the body.

Dr. Sant Singh Khalsa (Shabad OS, CC BY-SA)
Ang 1064 · Line 34

ਤਿਸੁ ਵਿਚਿ ਬਹਿ ਪ੍ਰਭੁ ਕਰੇ ਵੀਚਾਰਾ ॥

tis vich beh prabh kare veechaaraa |

Punjabi

ਉਸ ਅੰਦਰ ਬੈਠ ਕੇ ਪ੍ਰਭੂ ਸੋਚ ਵਿਚਾਰ ਕਰਦਾ ਹੈ।

Bhai Manmohan Singh (Shabad OS, CC BY-SA)

English

Within it, God sits in contemplation.

Dr. Sant Singh Khalsa (Shabad OS, CC BY-SA)
Ang 1064 · Line 35

ਸਚਾ ਨਿਆਉ ਸਚੋ ਵਾਪਾਰਾ; ਨਿਹਚਲੁ ਵਾਸਾ ਪਾਇਦਾ ॥੧੪॥

sachaa niaau sacho vaapaaraa; nihachal vaasaa paaeidaa |14|

Punjabi

ਉਹ ਸੱਚਾ ਇਨਸਾਫ਼ ਕਰਦਾ ਹੈ ਅਤੇ ਸੱਚ ਨੂੰ ਹੀ ਵਣਜਦਾ ਹੈ। ਉਸ ਦਾ ਸਿਮਰਨ ਕਰਨ ਵਾਲਾ ਸਦੀਵੀ ਨਿਵਾਸ ਅਸਥਾਨ ਨੂੰ ਪਾ ਲੈਂਦੇ ਹੈ।

Bhai Manmohan Singh (Shabad OS, CC BY-SA)

English

He administers true justice, and trades in Truth; through Him, one finds the eternal, unchanging dwelling. ||14||

Dr. Sant Singh Khalsa (Shabad OS, CC BY-SA)
Ang 1064 · Line 36

ਅੰਤਰ ਘਰ ਬੰਕੇ ਥਾਨੁ ਸੁਹਾਇਆ ॥

antar ghar banke thaan suhaaeaa |

Punjabi

ਬੰਦੇ ਦੇ ਅੰਦਰ ਸੁੰਦਰ ਧਾਮ ਅਤੇ ਕੀਰਤੀਮਾਨ (ਸੁੰਦਰ) ਅਸਥਾਨ ਹਨ।

Bhai Manmohan Singh (Shabad OS, CC BY-SA)

English

Deep within the inner self are glorious homes and beautiful places.

Dr. Sant Singh Khalsa (Shabad OS, CC BY-SA)
Ang 1064 · Line 37

ਗੁਰਮੁਖਿ ਵਿਰਲੈ ਕਿਨੈ. ਥਾਨੁ ਪਾਇਆ ॥

guramukh viralai kinai. thaan paaeaa |

Punjabi

ਗੁਰਾਂ ਦੀ ਦਇਆ ਦੁਆਰਾ, ਕੋਈ ਟਾਂਵਾਂ ਜਣਾ ਹੀ ਉਪ੍ਰੋਕਤ ਅਸਥਾਨਾਂ ਨੂੰ ਪ੍ਰਾਪਤ ਹੁੰਦਾ ਹੈ।

Bhai Manmohan Singh (Shabad OS, CC BY-SA)

English

But rare is that person who, as Gurmukh, finds these places.

Dr. Sant Singh Khalsa (Shabad OS, CC BY-SA)
Ang 1064 · Line 38

ਇਤੁ ਸਾਥਿ ਨਿਬਹੈ ਸਾਲਾਹੇ ਸਚੇ; ਹਰਿ ਸਚਾ ਮੰਨਿ ਵਸਾਇਦਾ ॥੧੫॥

eit saath nibahai saalaahe sache; har sachaa man vasaaeidaa |15|

Punjabi

ਜੇਕਰ ਇਨਸਾਨ ਇਨ੍ਹਾਂ ਧਾਮਾਂ ਅਤੇ ਅਸਥਾਨਾਂ ਦੀ ਸੰਗਤ ਵਿੱਚ ਰਹੇ ਅਤੇ ਸੱਚੇ ਸਾਈਂ ਦੀ ਸਿਫ਼ਤ ਸ਼ਲਾਘਾ ਕਰੇ, ਤਦ ਸੱਚਾ ਹਰੀ ਉਸ ਦੇ ਹਿਰਦੇ ਅੰਦਰ ਟਿਕ ਜਾਂਦਾ ਹੈ।

Bhai Manmohan Singh (Shabad OS, CC BY-SA)

English

If one stays in these places, and praises the True Lord, the True Lord comes to dwell in the mind. ||15||

Dr. Sant Singh Khalsa (Shabad OS, CC BY-SA)
Ang 1064 · Line 39

ਮੇਰੈ ਕਰਤੈ; ਇਕ ਬਣਤ ਬਣਾਈ ॥

merai karatai; ik banat banaaee |

Punjabi

ਮੈਂਡੇ ਸਿਰਜਣਹਾਰ ਸੁਆਮੀ ਨੇ ਇਕ ਐਹੋ ਜੇਹੀ ਘਾੜਤ ਘੜੀ ਹੈ।

Bhai Manmohan Singh (Shabad OS, CC BY-SA)

English

My Creator Lord has formed this formation.

Dr. Sant Singh Khalsa (Shabad OS, CC BY-SA)
Ang 1064 · Line 40

ਇਸੁ ਦੇਹੀ ਵਿਚਿ; ਸਭ ਵਥੁ ਪਾਈ ॥

eis dehee vich; sabh vath paaee |

Punjabi

ਇਸ ਕਾਇਆ ਅੰਦਰ ਉਸ ਨੇ ਹਰ ਵਸਤੂ ਪਾਈ ਹੋਈ ਹੈ।

Bhai Manmohan Singh (Shabad OS, CC BY-SA)

English

He has placed everything within this body.

Dr. Sant Singh Khalsa (Shabad OS, CC BY-SA)
Ang 1064 · Line 41

ਨਾਨਕ ਨਾਮੁ ਵਣਜਹਿ ਰੰਗਿ ਰਾਤੇ; ਗੁਰਮੁਖਿ ਕੋ ਨਾਮੁ ਪਾਇਦਾ ॥੧੬॥੬॥੨੦॥

naanak naam vanajeh rang raate; guramukh ko naam paaeidaa |16|6|20|

Punjabi

ਨਾਨਕ, ਜੋ ਪ੍ਰਭੂ ਦੇ ਨਾਮ ਦਾ ਵਾਪਾਰ ਕਰਦੇ ਹਨ, ਉਹ ਉਸ ਦੀ ਪ੍ਰੀਤ ਨਾਲ ਰੰਗੇ ਜਾਂਦੇ ਹਨ। ਕੋਈ ਵਿਰਲਾ ਜਣਾ ਹੀ ਗੁਰਾਂ ਦੀ ਦਇਆ ਦੁਆਰਾ, ਨਾਮ ਨੂੰ ਪਾਉਂਦਾ ਹੈ।

Bhai Manmohan Singh (Shabad OS, CC BY-SA)

English

O Nanak, those who deal in the Naam are imbued with His Love. The Gurmukh obtains the Naam, the Name of the Lord. ||16||6||20||

Dr. Sant Singh Khalsa (Shabad OS, CC BY-SA)
Ang 1064 · Line 42

ਮਾਰੂ ਮਹਲਾ ੩ ॥

maaroo mahalaa 3 |

Punjabi

ਮਾਰੂ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Maaroo, Third Mehl:

Dr. Sant Singh Khalsa (Shabad OS, CC BY-SA)
Ang 1064 · Line 43

ਕਾਇਆ ਕੰਚਨੁ ਸਬਦੁ ਵੀਚਾਰਾ ॥

kaaeaa kanchan sabad veechaaraa |

Punjabi

ਨਾਮ ਦਾ ਆਰਾਧਨ ਕਰਨ ਦੁਆਰਾ ਦੇਹ ਸੋਨੇ ਵਰਗੀ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

Contemplating the Word of the Shabad, the body becomes golden.

Dr. Sant Singh Khalsa (Shabad OS, CC BY-SA)
Ang 1064 · Line 44

ਤਿਥੈ ਹਰਿ ਵਸੈ; ਜਿਸ ਦਾ. ਅੰਤੁ ਨ ਪਾਰਾਵਾਰਾ ॥

tithai har vasai; jis daa. ant na paaraavaaraa |

Punjabi

ਓਥੇ ਵਾਹਿਗੁਰੂ ਵਸਦਾ ਹੈ; ਉਸ ਦਾ ਕੋਈ ਓੜਕ ਜਾ ਹੱਦਬੰਨਾਂ ਨਹੀਂ।

Bhai Manmohan Singh (Shabad OS, CC BY-SA)

English

The Lord abides there; He has no end or limitation.

Dr. Sant Singh Khalsa (Shabad OS, CC BY-SA)
Ang 1064 · Line 45

ਅਨਦਿਨੁ ਹਰਿ ਸੇਵਿਹੁ ਸਚੀ ਬਾਣੀ; ਹਰਿ ਜੀਉ ਸਬਦਿ ਮਿਲਾਇਦਾ ॥੧॥

anadin har sevihu sachee baanee; har jeeo sabad milaaeidaa |1|

Punjabi

ਰੈਣ ਅਤੇ ਦਿਹੁੰ ਤੂੰ ਆਪਦੇ ਵਾਹਿਗੁਰੂ ਦੀ ਘਾਲ ਕਮਾ ਅਤੇ ਸੱਚੀ ਗੁਰਬਾਣੀ ਦਾ ਉਚਾਰਨ ਕਰ, ਕਿਉਂ ਜੋ ਗੁਰਾਂ ਦੀ ਬਾਣੀ ਰਾਹੀਂ ਹੀ ਪਜਯ ਪ੍ਰਭੂ ਮਿਲਦਾ ਹੈ।

Bhai Manmohan Singh (Shabad OS, CC BY-SA)

English

Night and day, serve the Lord, and chant the True Word of the Guru's Bani. Through the Shabad, meet the Dear Lord. ||1||

Dr. Sant Singh Khalsa (Shabad OS, CC BY-SA)