Ekam
Guru Granth Sahib

Ang 1066

Ang 1066 · Line 1

ਮਾਰੂ ਮਹਲਾ ੩ ॥

maaroo mahalaa 3 |

Punjabi

ਮਾਰੂ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Maaroo, Third Mehl:

Dr. Sant Singh Khalsa (Shabad OS, CC BY-SA)
Ang 1066 · Line 2

ਨਿਰੰਕਾਰਿ ਆਕਾਰੁ ਉਪਾਇਆ ॥

nirankaar aakaar upaaeaa |

Punjabi

ਸਰੂਪ-ਰਹਿਤ ਸੁਆਮੀ ਨੇ ਸੰਸਾਰ ਸਾਜਿਆ ਹੈ।

Bhai Manmohan Singh (Shabad OS, CC BY-SA)

English

The Formless Lord created the universe of form.

Dr. Sant Singh Khalsa (Shabad OS, CC BY-SA)
Ang 1066 · Line 3

ਮਾਇਆ ਮੋਹੁ ਹੁਕਮਿ ਬਣਾਇਆ ॥

maaeaa mohu hukam banaaeaa |

Punjabi

ਆਪਣੀ ਰਜਾ ਰਾਹੀਂ, ਸੁਆਮੀ ਨੇ ਸੰਸਾਰੀ ਪਦਾਰਥਾਂ ਦੀ ਮਮਤਾ ਰਚੀ ਹੈ।

Bhai Manmohan Singh (Shabad OS, CC BY-SA)

English

By the Hukam of His Command, He created attachment to Maya.

Dr. Sant Singh Khalsa (Shabad OS, CC BY-SA)
Ang 1066 · Line 4

ਆਪੇ ਖੇਲ ਕਰੇ ਸਭਿ ਕਰਤਾ; ਸੁਣਿ ਸਾਚਾ ਮੰਨਿ ਵਸਾਇਦਾ ॥੧॥

aape khel kare sabh karataa; sun saachaa man vasaaeidaa |1|

Punjabi

ਸਿਰਜਣਹਾਰ-ਸੁਆਮੀ ਆਪ ਹੀ ਸਾਰੀਆਂ ਖੇਡਾਂ ਖੇਡਦਾ ਹੈ। ਇਸ ਲਈ ਸੱਚੇ ਸਾਈਂ ਸੰਬੰਧੀ ਸੁਣਕੇ, ਤੂੰ ਉਸ ਨੂੰ ਆਪਣੇ ਹਿਰਦੇ ਅੰਦਰ ਟਿਕਾ।

Bhai Manmohan Singh (Shabad OS, CC BY-SA)

English

The Creator Himself stages all the plays; hearing of the True Lord, enshrine Him in your mind. ||1||

Dr. Sant Singh Khalsa (Shabad OS, CC BY-SA)
Ang 1066 · Line 5

ਮਾਇਆ ਮਾਈ; ਤ੍ਰੈ ਗੁਣ ਪਰਸੂਤਿ ਜਮਾਇਆ ॥

maaeaa maaee; trai gun parasoot jamaaeaa |

Punjabi

ਧਨ-ਦੌਲਤ ਦੇ ਸੁਆਮੀ ਨੇ ਤਿੰਨਾਂ ਸੁਭਾਵਾਂ ਵਾਲੇ ਜੀਵ ਪੈਦਾ ਦੀਤੇ ਹਨ,

Bhai Manmohan Singh (Shabad OS, CC BY-SA)

English

Maya, the mother, gave birth to the three gunas, the three qualities,

Dr. Sant Singh Khalsa (Shabad OS, CC BY-SA)
Ang 1066 · Line 6

ਚਾਰੇ ਬੇਦ; ਬ੍ਰਹਮੇ ਨੋ ਫੁਰਮਾਇਆ ॥

chaare bed; brahame no furamaaeaa |

Punjabi

ਅਤੇ ਬ੍ਰਹਮੇ ਪਰਤੀ ਚਾਰੇ ਵੇਦ ਉਚਾਰੇ।

Bhai Manmohan Singh (Shabad OS, CC BY-SA)

English

and proclaimed the four Vedas to Brahma.

Dr. Sant Singh Khalsa (Shabad OS, CC BY-SA)
Ang 1066 · Line 7

ਵਰ੍ਹੇ ਮਾਹ ਵਾਰ ਥਿਤੀ ਕਰਿ; ਇਸੁ ਜਗ ਮਹਿ, ਸੋਝੀ ਪਾਇਦਾ ॥੨॥

varhe maah vaar thitee kar; is jag meh, sojhee paaeidaa |2|

Punjabi

ਸਾਲ, ਮਹੀਨੇ, ਹਫਤੇ ਦੇ ਦਿਨ ਅਤੇ ਚੰਦ ਦੀਆਂ ਤਿਥਾਂ ਰਚ ਕੇ; ਉਨ੍ਹਾਂ ਦੀ ਗਿਆਤ ਪ੍ਰਭੂ ਨੇ ਸੰਸਾਰ ਅੰਦਰ ਵਰਤਾਈ ਹੈ।

Bhai Manmohan Singh (Shabad OS, CC BY-SA)

English

Creating the years, months, days and dates, He infused intelligence into the world. ||2||

Dr. Sant Singh Khalsa (Shabad OS, CC BY-SA)
Ang 1066 · Line 8

ਗੁਰ ਸੇਵਾ ਤੇ ਕਰਣੀ ਸਾਰ ॥

gur sevaa te karanee saar |

Punjabi

ਸ਼੍ਰੇਸ਼ਟ ਹਨ ਗੁਰਾਂ ਦੀ ਘਾਲ ਅਤੇ ਨੇਕ ਅਮਲ।

Bhai Manmohan Singh (Shabad OS, CC BY-SA)

English

Service to the Guru is the most excellent action.

Dr. Sant Singh Khalsa (Shabad OS, CC BY-SA)
Ang 1066 · Line 9

ਰਾਮ ਨਾਮੁ; ਰਾਖਹੁ ਉਰਿ ਧਾਰ ॥

raam naam; raakhahu ur dhaar |

Punjabi

ਤੂੰ ਸਾਈਂ ਦੇ ਨਾਮ ਨੂੰ ਆਪਣੇ ਦਿਲ ਨਾਲ ਲਾਈ ਰੱਖ।

Bhai Manmohan Singh (Shabad OS, CC BY-SA)

English

Enshrine the Lord's Name within your heart.

Dr. Sant Singh Khalsa (Shabad OS, CC BY-SA)
Ang 1066 · Line 10

ਗੁਰਬਾਣੀ ਵਰਤੀ ਜਗ ਅੰਤਰਿ; ਇਸੁ ਬਾਣੀ ਤੇ. ਹਰਿ ਨਾਮੁ ਪਾਇਦਾ ॥੩॥

gurabaanee varatee jag antar; is baanee te. har naam paaeidaa |3|

Punjabi

ਗੁਰਬਾਣੀ ਸਾਰੇ ਜਹਾਨ ਅੰਦਰ ਪ੍ਰਚੱਲਤ ਹੈ ਅਤੇ ਇਸ ਬਾਣੀ ਰਾਹੀਂ, ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ।

Bhai Manmohan Singh (Shabad OS, CC BY-SA)

English

The Word of the Guru's Bani prevails throughout the world; through this Bani, the Lord's Name is obtained. ||3||

Dr. Sant Singh Khalsa (Shabad OS, CC BY-SA)
Ang 1066 · Line 11

ਵੇਦੁ ਪੜੈ; ਅਨਦਿਨੁ ਵਾਦ ਸਮਾਲੇ ॥

ved parrai; anadin vaad samaale |

Punjabi

ਇਨਸਾਨ ਵੇਦਾਂ ਨੂੰ ਵਾਚਦਾ ਹੈ ਪ੍ਰੰਤੂ ਰੈਣ ਅਤੇ ਦਿਹੁੰ ਝਗੜਾ ਮੁਲ ਲੈਂਦਾ ਹੈ।

Bhai Manmohan Singh (Shabad OS, CC BY-SA)

English

He reads the Vedas, but he starts arguments night and day.

Dr. Sant Singh Khalsa (Shabad OS, CC BY-SA)
Ang 1066 · Line 12

ਨਾਮੁ. ਨ ਚੇਤੈ; ਬਧਾ ਜਮਕਾਲੇ ॥

naam. na chetai; badhaa jamakaale |

Punjabi

ਉਹ ਨਾਮ ਦਾ ਸਿਮਰਨ ਨਹੀਂ ਕਰਦਾ ਅਤੇ ਮੌਤ ਦੇ ਦੂਤ ਦਾ ਨਰੜਿਆ ਹੋਇਆ ਹੈ।

Bhai Manmohan Singh (Shabad OS, CC BY-SA)

English

He does not remember the Naam, the Name of the Lord; he is bound and gagged by the Messenger of Death.

Dr. Sant Singh Khalsa (Shabad OS, CC BY-SA)
Ang 1066 · Line 13

ਦੂਜੈ ਭਾਇ ਸਦਾ ਦੁਖੁ ਪਾਏ; ਤ੍ਰੈ ਗੁਣ ਭਰਮਿ ਭੁਲਾਇਦਾ ॥੪॥

doojai bhaae sadaa dukh paae; trai gun bharam bhulaaeidaa |4|

Punjabi

ਹੋਰਸ ਦੀ ਪ੍ਰੀਤ ਰਾਹੀਂ, ਉਹ ਹਮੇਸ਼ਾਂ ਹੀ ਤਕਲਫ਼ਿ ਉਠਾਉਂਦਾ ਹੈ ਅਤੇ ਤਿੰਨਾਂ ਅਵਸਥਾਵਾਂ ਅਤੇ ਸੰਦੇਹ ਅੰਦਰ ਭਟਕਦਾ ਹੈ।

Bhai Manmohan Singh (Shabad OS, CC BY-SA)

English

In the love of duality, he suffers in pain forever; he is deluded by doubt, and confused by the three gunas. ||4||

Dr. Sant Singh Khalsa (Shabad OS, CC BY-SA)
Ang 1066 · Line 14

ਗੁਰਮੁਖਿ; ਏਕਸੁ ਸਿਉ ਲਿਵ ਲਾਏ ॥

guramukh; ekas siau liv laae |

Punjabi

ਗੁਰੂ-ਅਨੁਸਾਰੀ ਕੇਵਲ ਇੱਕ ਪ੍ਰਭੂ ਨੂੰ ਹੀ ਪਿਆਰ ਕਰਦਾ ਹੈ,

Bhai Manmohan Singh (Shabad OS, CC BY-SA)

English

The Gurmukh is in love with the One Lord alone;

Dr. Sant Singh Khalsa (Shabad OS, CC BY-SA)
Ang 1066 · Line 15

ਤ੍ਰਿਬਿਧਿ ਮਨਸਾ ਮਨਹਿ ਸਮਾਏ ॥

tribidh manasaa maneh samaae |

Punjabi

ਅਤੇ ਤਿੰਨਾਂ ਹਾਲਤਾਂ ਵਾਲੀ ਖ਼ਾਹਿਸ਼ ਨੂੰ ਉਹ ਮਨ ਵਿੱਚ ਹੀ ਮੇਟ ਦਿੰਦਾ ਹੈ।

Bhai Manmohan Singh (Shabad OS, CC BY-SA)

English

he submerges in his mind the three-phased desire.

Dr. Sant Singh Khalsa (Shabad OS, CC BY-SA)
Ang 1066 · Line 16

ਸਾਚੈ ਸਬਦਿ ਸਦਾ ਹੈ ਮੁਕਤਾ; ਮਾਇਆ ਮੋਹੁ ਚੁਕਾਇਦਾ ॥੫॥

saachai sabad sadaa hai mukataa; maaeaa mohu chukaaeidaa |5|

Punjabi

ਸੱਚੇ ਨਾਮ ਦੇ ਰਾਹੀਂ, ਉਹ ਹਮੇਸ਼ਾਂ ਹੀ ਮੋਖਸ਼ ਹੈ ਅਤੇ ਦੁਨੀਆਦਾਰੀ ਦੀ ਮਮਤਾ ਨੂੰ ਛੱਡ ਦਿੰਦਾ ਹੈ।

Bhai Manmohan Singh (Shabad OS, CC BY-SA)

English

Through the True Word of the Shabad, he is liberated forever; he renounces emotional attachment to Maya. ||5||

Dr. Sant Singh Khalsa (Shabad OS, CC BY-SA)
Ang 1066 · Line 17

ਜੋ ਧੁਰਿ ਰਾਤੇ; ਸੇ ਹੁਣਿ ਰਾਤੇ ॥

jo dhur raate; se hun raate |

Punjabi

ਜਿਨ੍ਹਾਂ ਲਈ ਐਨ ਆਰੰਭ ਤੋਂ ਰੰਗੀਜਣਾ ਨੀਅਤ ਹੋਇਆ ਹੋਇਆ ਹੈ; ਉਹ ਹੁਣ ਪ੍ਰਭੂ ਦੀ ਪ੍ਰੀਤ ਨਾਲ ਰੰਗੇ ਜਾਂਦੇ ਹਨ।

Bhai Manmohan Singh (Shabad OS, CC BY-SA)

English

Those who are so pre-ordained to be imbued, are imbued with love for the Lord.

Dr. Sant Singh Khalsa (Shabad OS, CC BY-SA)
Ang 1066 · Line 18

ਗੁਰ ਪਰਸਾਦੀ ਸਹਜੇ ਮਾਤੇ ॥

gur parasaadee sahaje maate |

Punjabi

ਗੁਰਾਂ ਦੀ ਦਇਆ ਦੁਆਰਾ, ਉਹ ਅਡੋਲਤਾ ਨਾਲ ਮਤਵਾਲੇ ਥੀ ਵੰਝਦੇ ਹਨ।

Bhai Manmohan Singh (Shabad OS, CC BY-SA)

English

By Guru's Grace, they are intuitively intoxicated.

Dr. Sant Singh Khalsa (Shabad OS, CC BY-SA)
Ang 1066 · Line 19

ਸਤਿਗੁਰੁ ਸੇਵਿ ਸਦਾ ਪ੍ਰਭੁ ਪਾਇਆ; ਆਪੈ ਆਪੁ ਮਿਲਾਇਦਾ ॥੬॥

satigur sev sadaa prabh paaeaa; aapai aap milaaeidaa |6|

Punjabi

ਸਦੀਵ ਹੀ ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ, ਉਹ ਆਪਣੇ ਸੁਆਮੀ ਨੂੰ ਪਾ ਲੈਂਦੇ ਹਨ; ਸਗੋਂ, ਉਹ ਖ਼ੁਦ ਹੀ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।

Bhai Manmohan Singh (Shabad OS, CC BY-SA)

English

Serving the True Guru forever, they find God; He Himself unites them with Himself. ||6||

Dr. Sant Singh Khalsa (Shabad OS, CC BY-SA)
Ang 1066 · Line 20

ਮਾਇਆ ਮੋਹਿ; ਭਰਮਿ ਨ ਪਾਏ ॥

maaeaa mohi; bharam na paae |

Punjabi

ਜਗਤ ਦੀ ਮਮਤਾ ਰਾਹੀਂ, ਇਨਸਾਨ ਨੂ ਜੂਨੀਆਂ ਅੰਦਰ ਭਟਕਣਾ ਪੈਂਦਾ ਹੈ।

Bhai Manmohan Singh (Shabad OS, CC BY-SA)

English

In attachment to Maya and doubt, the Lord is not found.

Dr. Sant Singh Khalsa (Shabad OS, CC BY-SA)
Ang 1066 · Line 21

ਦੂਜੈ ਭਾਇ ਲਗਾ; ਦੁਖੁ ਪਾਏ ॥

doojai bhaae lagaa; dukh paae |

Punjabi

ਹੋਰਸ ਦੇ ਪਿਆਰ ਨਾਲ ਜੁੜ ਕੇ, ਇਨਸਾਨ ਦੁਖ ਪਾਉਂਦਾ ਹੈ।

Bhai Manmohan Singh (Shabad OS, CC BY-SA)

English

Attached to the love of duality, one suffers in pain.

Dr. Sant Singh Khalsa (Shabad OS, CC BY-SA)
Ang 1066 · Line 22

ਸੂਹਾ ਰੰਗੁ. ਦਿਨ ਥੋੜੇ ਹੋਵੈ; ਇਸੁ ਜਾਦੇ ਬਿਲਮ. ਨ ਲਾਇਦਾ ॥੭॥

soohaa rang. din thorre hovai; is jaade bilam. na laaeidaa |7|

Punjabi

ਸੂਹਾ ਰੰਗ ਥੋੜੇ ਦਿਹਾੜੇ ਹੀ ਕਟੱਦਾ ਹੈ। ਇਸ ਨੂੰ ਉਡਦਿਆਂ ਚਿਰ ਨਹੀਂ ਲਗਦਾ।

Bhai Manmohan Singh (Shabad OS, CC BY-SA)

English

The crimson color lasts for only a few days; all too soon, it fades away. ||7||

Dr. Sant Singh Khalsa (Shabad OS, CC BY-SA)
Ang 1066 · Line 23

ਏਹੁ ਮਨੁ; ਭੈ ਭਾਇ ਰੰਗਾਏ ॥

ehu man; bhai bhaae rangaae |

Punjabi

ਬੰਦੇ ਨੂੰ ਇਹ ਆਤਮਾ, ਪ੍ਰਭੂ ਦੇ ਡਰ ਅਤੇ ਪਿਆਰ ਵਿੱਚ, ਰੰਗਣੀ ਚਾਹੀਦੀ ਹੈ।

Bhai Manmohan Singh (Shabad OS, CC BY-SA)

English

So color this mind in the Fear and the Love of God.

Dr. Sant Singh Khalsa (Shabad OS, CC BY-SA)
Ang 1066 · Line 24

ਇਤੁ ਰੰਗਿ; ਸਾਚੇ ਮਾਹਿ ਸਮਾਏ ॥

eit rang; saache maeh samaae |

Punjabi

ਇਸ ਤਰ੍ਹਾਂ ਰੰਗੀਜ, ਬੰਦਾ ਸੱਚੇ ਸਾਈਂ ਵਿੱਚ ਲੀਨ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

Dyed in this color, one merges in the True Lord.

Dr. Sant Singh Khalsa (Shabad OS, CC BY-SA)
Ang 1066 · Line 25

ਪੂਰੈ ਭਾਗਿ ਕੋ ਇਹੁ ਰੰਗੁ ਪਾਏ; ਗੁਰਮਤੀ ਰੰਗੁ ਚੜਾਇਦਾ ॥੮॥

poorai bhaag ko ihu rang paae; guramatee rang charraaeidaa |8|

Punjabi

ਕੋਈ ਵਿਰਲਾ ਜਣਾ ਹੀ, ਪੂਰਨ ਚੰਗੇ ਨਸੀਬਾਂ ਰਾਹੀਂ, ਇਸ ਰੰਗ ਨੂੰ ਪਾਉਂਦਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਹੀ ਇਹ ਰੰਗ ਚੜ੍ਹਦਾ ਹੈ।

Bhai Manmohan Singh (Shabad OS, CC BY-SA)

English

By perfect destiny, some may obtain this color. Through the Guru's Teachings, this color is applied. ||8||

Dr. Sant Singh Khalsa (Shabad OS, CC BY-SA)
Ang 1066 · Line 26

ਮਨਮੁਖੁ ਬਹੁਤੁ ਕਰੇ ਅਭਿਮਾਨੁ ॥

manamukh bahut kare abhimaan |

Punjabi

ਮਨਮੱਤੀਆ ਆਪਣੇ ਆਪ ਉੱਤੇ ਘਨਾ ਹੰਕਾਰ ਕਰਦਾ ਹੈ।

Bhai Manmohan Singh (Shabad OS, CC BY-SA)

English

The self-willed manmukhs take great pride in themselves.

Dr. Sant Singh Khalsa (Shabad OS, CC BY-SA)
Ang 1066 · Line 27

ਦਰਗਹ ਕਬ ਹੀ, ਨ ਪਾਵੈ ਮਾਨੁ ॥

daragah kab hee, na paavai maan |

Punjabi

ਪ੍ਰਭੂ ਦੇ ਦਰਬਾਰ ਅੰਦਰ, ਉਸ ਨੂੰ ਕਦੇ ਭੀ ਇੱਜ਼ਤ ਪ੍ਰਾਪਤ ਨਹੀਂ ਹੁੰਦੀ।

Bhai Manmohan Singh (Shabad OS, CC BY-SA)

English

In the Court of the Lord, they are never honored.

Dr. Sant Singh Khalsa (Shabad OS, CC BY-SA)
Ang 1066 · Line 28

ਦੂਜੈ ਲਾਗੇ ਜਨਮੁ ਗਵਾਇਆ; ਬਿਨੁ ਬੂਝੇ. ਦੁਖੁ ਪਾਇਦਾ ॥੯॥

doojai laage janam gavaaeaa; bin boojhe. dukh paaeidaa |9|

Punjabi

ਹੋਰਸ ਨਾਲ ਜੁੜ ਕੇ ਉਹ ਆਪਣਾ ਜੀਵਨ ਗੁਆ ਲੈਂਦਾ ਹੈ ਅਤੇ ਸਮਝ ਸੋਚ ਦੇ ਬਾਝੋਂ, ਤਕਲਫ਼ਿ ਉਠਾਉਂਦਾ ਹੈ।

Bhai Manmohan Singh (Shabad OS, CC BY-SA)

English

Attached to duality, they waste their lives; without understanding, they suffer in pain. ||9||

Dr. Sant Singh Khalsa (Shabad OS, CC BY-SA)
Ang 1066 · Line 29

ਮੇਰੈ ਪ੍ਰਭਿ; ਅੰਦਰਿ ਆਪੁ ਲੁਕਾਇਆ ॥

merai prabh; andar aap lukaaeaa |

Punjabi

ਮੈਂਡੇ ਮਾਲਕ ਨੇ ਆਪਣੇ ਆਪ ਨੂੰ ਸਾਰਿਆਂ ਅੰਦਰ ਲੁਕੋਇਆ ਹੋਇਆ ਹੈ।

Bhai Manmohan Singh (Shabad OS, CC BY-SA)

English

My God has hidden Himself deep within the self.

Dr. Sant Singh Khalsa (Shabad OS, CC BY-SA)
Ang 1066 · Line 30

ਗੁਰ ਪਰਸਾਦੀ; ਹਰਿ ਮਿਲੈ ਮਿਲਾਇਆ ॥

gur parasaadee; har milai milaaeaa |

Punjabi

ਗੁਰਾਂ ਦੀ ਦਇਆ ਦੁਆਰਾ ਮਿਲਦਿਆ ਹੋਇਆ ਜੀਵ, ਆਪਣੇ ਵਾਹਿਗੁਰੂ ਨਾਲ ਮਿਲ ਜਾਂਦਾ ਹੈ।

Bhai Manmohan Singh (Shabad OS, CC BY-SA)

English

By Guru's Grace, one is united in the Lord's Union.

Dr. Sant Singh Khalsa (Shabad OS, CC BY-SA)
Ang 1066 · Line 31

ਸਚਾ ਪ੍ਰਭੁ ਸਚਾ ਵਾਪਾਰਾ; ਨਾਮੁ ਅਮੋਲਕੁ ਪਾਇਦਾ ॥੧੦॥

sachaa prabh sachaa vaapaaraa; naam amolak paaeidaa |10|

Punjabi

ਸੱਚਾ ਹੈ ਸਾਈਂ ਤੇ ਸੱਚਾ ਹੈ ਉਸ ਦਾ ਵਣਜ ਜੋ ਕੋਈ ਇਸ ਦਾ ਵਣਜ ਵਾਪਾਰ ਕਰਦਾ ਹੈ, ਉਹ ਅਣਮੁੱਲੇ ਨਾਮ ਨੂੰ ਪਾ ਲੈਂਦਾ ਹੈ।

Bhai Manmohan Singh (Shabad OS, CC BY-SA)

English

God is True, and True is His trade, through which the priceless Naam is obtained. ||10||

Dr. Sant Singh Khalsa (Shabad OS, CC BY-SA)
Ang 1066 · Line 32

ਇਸੁ ਕਾਇਆ ਕੀ ਕੀਮਤਿ; ਕਿਨੈ. ਨ ਪਾਈ ॥

eis kaaeaa kee keemat; kinai. na paaee |

Punjabi

ਇਸ ਦੇਹ ਦਾ ਮੁਲ ਕਦੇ ਦਿਸੇ ਨੂੰ ਪਤਾ ਨਹੀਂ ਲੱਗਾ।

Bhai Manmohan Singh (Shabad OS, CC BY-SA)

English

No one has found this body's value.

Dr. Sant Singh Khalsa (Shabad OS, CC BY-SA)
Ang 1066 · Line 33

ਮੇਰੈ ਠਾਕੁਰਿ; ਇਹ ਬਣਤ ਬਣਾਈ ॥

merai tthaakur; ih banat banaaee |

Punjabi

ਮੈਂਡੇ ਮਾਲਕ ਨੇ ਇਹ ਘਾੜਤ ਘੜੀ ਹੈ।

Bhai Manmohan Singh (Shabad OS, CC BY-SA)

English

My Lord and Master has worked His handiwork.

Dr. Sant Singh Khalsa (Shabad OS, CC BY-SA)
Ang 1066 · Line 34

ਗੁਰਮੁਖਿ ਹੋਵੈ. ਸੁ ਕਾਇਆ ਸੋਧੈ; ਆਪਹਿ ਆਪੁ ਮਿਲਾਇਦਾ ॥੧੧॥

guramukh hovai. su kaaeaa sodhai; aapeh aap milaaeidaa |11|

Punjabi

ਜੋ ਰੱਬ ਨੂੰ ਜਾਣਨ ਵਾਲਾ ਹੋ ਜਾਂਦਾ ਹੈ; ਉਹ ਆਪਣੀ ਦੇਹ ਨੂੰ ਸੁਧਾਰਦਾ ਹੈ ਅਤੇ ਪ੍ਰਭੂ ਆਪ ਹੀ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।

Bhai Manmohan Singh (Shabad OS, CC BY-SA)

English

One who becomes Gurmukh purifies his body, and then the Lord unites him with Himself. ||11||

Dr. Sant Singh Khalsa (Shabad OS, CC BY-SA)
Ang 1066 · Line 35

ਕਾਇਆ ਵਿਚਿ ਤੋਟਾ; ਕਾਇਆ ਵਿਚਿ ਲਾਹਾ ॥

kaaeaa vich tottaa; kaaeaa vich laahaa |

Punjabi

ਦੇਹ ਅੰਦਰ ਹੀ ਇਨਸਾਨ ਘਾਟਾ ਉਠਾਉਂਦਾ ਹੈ ਅਤੇ ਦੇਹ ਅੰਦਰ ਹੀ ਉਹ ਨਫ਼ਾ ਕਮਾਉਂਦਾ ਹੈ।

Bhai Manmohan Singh (Shabad OS, CC BY-SA)

English

Within the body, one loses, and within the body, one wins.

Dr. Sant Singh Khalsa (Shabad OS, CC BY-SA)
Ang 1066 · Line 36

ਗੁਰਮੁਖਿ ਖੋਜੇ ਵੇਪਰਵਾਹਾ ॥

guramukh khoje veparavaahaa |

Punjabi

ਗੁਰੂ-ਅਨੁਸਾਰੀ ਮੁਛੰਦਗੀ-ਰਹਿਤ ਸਾਈਂ ਦੀ ਭਾਲ ਕਰਦਾ ਹੈ।

Bhai Manmohan Singh (Shabad OS, CC BY-SA)

English

The Gurmukh seeks the self-sustaining Lord.

Dr. Sant Singh Khalsa (Shabad OS, CC BY-SA)
Ang 1066 · Line 37

ਗੁਰਮੁਖਿ ਵਣਜਿ ਸਦਾ ਸੁਖੁ ਪਾਏ; ਸਹਜੇ ਸਹਜਿ ਮਿਲਾਇਦਾ ॥੧੨॥

guramukh vanaj sadaa sukh paae; sahaje sehaj milaaeidaa |12|

Punjabi

ਪ੍ਰਭੂ ਦੇ ਵਾਪਾਰ ਅੰਦਰ, ਗੁਰੂ-ਅਨੁਸਾਰੀ ਨੂੰ ਸਦੀਵੀ ਆਰਾਮ ਦੀ ਦਾਤ ਮਿਲਦੀ ਹੈ ਅਤੇ ਉਹ ਸੁਖੈਨ ਹੀ ਆਪਣੇ ਸੁਆਮੀ ਨਾਤ ਅਭੇਦ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

The Gurmukh trades, and finds peace forever; he intuitively merges in the Celestial Lord. ||12||

Dr. Sant Singh Khalsa (Shabad OS, CC BY-SA)
Ang 1066 · Line 38

ਸਚਾ ਮਹਲੁ. ਸਚੇ ਭੰਡਾਰਾ ॥

sachaa mehal. sache bhanddaaraa |

Punjabi

ਸੱਚਾ ਹੈ ਸੁਆਮੀ ਦਾ ਮੰਦਰ ਤੇ ਸੱਚੇ ਹਨ ਉਸ ਦੇ ਖ਼ਜ਼ਾਨੇ।

Bhai Manmohan Singh (Shabad OS, CC BY-SA)

English

True is the Lord's Mansion, and True is His treasure.

Dr. Sant Singh Khalsa (Shabad OS, CC BY-SA)
Ang 1066 · Line 39

ਆਪੇ ਦੇਵੈ ਦੇਵਣਹਾਰਾ ॥

aape devai devanahaaraa |

Punjabi

ਦੇਣ ਵਾਲਾ ਵਾਹਿਗੁਰੂ, ਖ਼ੁਦ ਹੀ ਆਪਣੀਆਂ ਦਾਤਾਂ ਦਿੰਦਾ ਹੈ।

Bhai Manmohan Singh (Shabad OS, CC BY-SA)

English

The Great Giver Himself gives.

Dr. Sant Singh Khalsa (Shabad OS, CC BY-SA)
Ang 1066 · Line 40

ਗੁਰਮੁਖਿ ਸਾਲਾਹੇ ਸੁਖਦਾਤੇ; ਮਨਿ ਮੇਲੇ ਕੀਮਤਿ ਪਾਇਦਾ ॥੧੩॥

guramukh saalaahe sukhadaate; man mele keemat paaeidaa |13|

Punjabi

ਗੁਰੂ-ਅਨੁਸਾਰੀ ਆਰਾਮ-ਬਖ਼ਸ਼ਣਦਾਰ ਸੁਆਮੀ ਦੀ ਸਿਫ਼ਤ ਕਰਦਾ ਹੈ ਅਤੇ ਆਪਣੇ ਚਿੱਤ ਨੂੰ ਉਸ ਨਾਲ ਜੋੜ ਕੇ, ਉਸ ਦੀ ਕਦਰ ਨੂੰ ਜਾਣਾ ਲੈਂਦਾ ਹੈ।

Bhai Manmohan Singh (Shabad OS, CC BY-SA)

English

The Gurmukh praises the Giver of peace; his mind is united with the Lord, and he comes to know His worth. ||13||

Dr. Sant Singh Khalsa (Shabad OS, CC BY-SA)
Ang 1066 · Line 41

ਕਾਇਆ ਵਿਚਿ ਵਸਤੁ; ਕੀਮਤਿ. ਨਹੀ ਪਾਈ ॥

kaaeaa vich vasat; keemat. nahee paaee |

Punjabi

ਦੇਹ ਦੇ ਅੰਦਰ ਨਾਮ ਦਾ ਵਸਤੂ ਹੈ। ਇਸ ਦਾ ਮੁਲ ਪਾਇਆ ਨਹੀਂ ਜਾ ਸਕਦਾ।

Bhai Manmohan Singh (Shabad OS, CC BY-SA)

English

Within the body is the object; its value cannot be estimated.

Dr. Sant Singh Khalsa (Shabad OS, CC BY-SA)
Ang 1066 · Line 42

ਗੁਰਮੁਖਿ ਆਪੇ ਦੇ ਵਡਿਆਈ ॥

guramukh aape de vaddiaaee |

Punjabi

ਗੁਰੂ-ਅਨੁਸਾਰੀ ਨੂੰ, ਵਾਹਿਗੁਰੂ ਆਪ ਹੀ ਪ੍ਰਭਤਾ ਬਖਸ਼ਦਾ ਹੈ।

Bhai Manmohan Singh (Shabad OS, CC BY-SA)

English

He Himself grants glorious greatness to the Gurmukh.

Dr. Sant Singh Khalsa (Shabad OS, CC BY-SA)
Ang 1066 · Line 43

ਜਿਸ ਦਾ ਹਟੁ. ਸੋਈ ਵਥੁ ਜਾਣੈ; ਗੁਰਮੁਖਿ ਦੇਇ. ਨ ਪਛੋਤਾਇਦਾ ॥੧੪॥

jis daa hatt. soee vath jaanai; guramukh dee. na pachhotaaeidaa |14|

Punjabi

ਕੇਵਲ ਉਹ ਹੀ, ਜਿਸ ਦੀ ਮਲਕੀਅਤ ਦੇਹ ਦੀ ਦੁਕਾਨ ਹੈ, ਇਸ ਵਸਤੂ ਨੂੰ ਜਾਣਦਾ ਹੈ। ਗੁਰੂ-ਅਨੁਸਾਰੀ, ਜਿਸ ਨੂੰ ਪ੍ਰਭੂ ਇਸ ਨਾਮ ਦੀ ਵਸਤੂ ਦੀ ਦਜਤ ਬਖ਼ਸ਼ਦਾ ਹੈ, ਪਸਚਾਤਾਪ ਨਹੀਂ ਕਰਦਾ।

Bhai Manmohan Singh (Shabad OS, CC BY-SA)

English

He alone knows this object, to whom this store belongs; the Gurmukh is blessed with it, and does not come to regret. ||14||

Dr. Sant Singh Khalsa (Shabad OS, CC BY-SA)
Ang 1066 · Line 44

ਹਰਿ ਜੀਉ; ਸਭ ਮਹਿ ਰਹਿਆ ਸਮਾਈ ॥

har jeeo; sabh meh rahiaa samaaee |

Punjabi

ਪੂਜਯ ਪ੍ਰਭੂ ਸਾਰਿਆਂ ਅੰਦਰ ਰਮਿਆ ਹੋਇਆ ਹੈ।

Bhai Manmohan Singh (Shabad OS, CC BY-SA)

English

The Dear Lord is pervading and permeating all.

Dr. Sant Singh Khalsa (Shabad OS, CC BY-SA)
Ang 1066 · Line 45

ਗੁਰ ਪਰਸਾਦੀ ਪਾਇਆ ਜਾਈ ॥

gur parasaadee paaeaa jaaee |

Punjabi

ਗੁਰਾਂ ਦੀ ਦਇਆ ਦੁਆਰਾ, ਉਹ ਪ੍ਰਾਪਤ ਹੁੰਦਾ ਹੈ।

Bhai Manmohan Singh (Shabad OS, CC BY-SA)

English

By Guru's Grace, He is found.

Dr. Sant Singh Khalsa (Shabad OS, CC BY-SA)
Ang 1066 · Line 46

ਆਪੇ ਮੇਲਿ ਮਿਲਾਏ ਆਪੇ; ਸਬਦੇ ਸਹਜਿ ਸਮਾਇਦਾ ॥੧੫॥

aape mel milaae aape; sabade sehaj samaaeidaa |15|

Punjabi

ਆਪ ਹੀ ਪ੍ਰਭੂ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ। ਨਾਮ ਦੇ ਰਾਹੀਂ ਜੀਵ ਪ੍ਰਭੂ ਅੰਦਰ ਲੀਨ ਥੀ ਵੰਝਦਾ ਹੈ।

Bhai Manmohan Singh (Shabad OS, CC BY-SA)

English

He Himself unites in His Union; through the Word of the Shabad, one intuitively merges with Him. ||15||

Dr. Sant Singh Khalsa (Shabad OS, CC BY-SA)