Ekam
Guru Granth Sahib

Ang 1069

Ang 1069 · Line 1

ਸਦ ਹੀ ਨੇੜੈ; ਦੂਰਿ. ਨ ਜਾਣਹੁ ॥

sad hee nerrai; door. na jaanahu |

Punjabi

ਸਦੀਵ ਹੀ ਨਜ਼ਦੀਕ ਹੈ ਸੁਆਮੀ। ਉਸ ਨੂੰ ਦੁਰੇਡੇ ਨਾਂ ਸਮਝ।

Bhai Manmohan Singh (Shabad OS, CC BY-SA)

English

He is always near at hand; He is never far away.

Dr. Sant Singh Khalsa (Shabad OS, CC BY-SA)
Ang 1069 · Line 2

ਗੁਰ ਕੈ ਸਬਦਿ; ਨਜੀਕਿ ਪਛਾਣਹੁ ॥

gur kai sabad; najeek pachhaanahu |

Punjabi

ਗੁਰਾਂ ਦੇ ਉਪਦੇਸ਼ ਦੁਆਰਾ ਤੂੰ ਉਸ ਨੂੰ ਐਨ ਨਿਕਟ ਹੀ ਅਨੁਭਵ ਕਰ।

Bhai Manmohan Singh (Shabad OS, CC BY-SA)

English

Through the Word of the Guru's Shabad, realize that He is very near.

Dr. Sant Singh Khalsa (Shabad OS, CC BY-SA)
Ang 1069 · Line 3

ਬਿਗਸੈ ਕਮਲੁ ਕਿਰਣਿ ਪਰਗਾਸੈ; ਪਰਗਟੁ ਕਰਿ ਦੇਖਾਇਆ ॥੧੫॥

bigasai kamal kiran paragaasai; paragatt kar dekhaaeaa |15|

Punjabi

ਤੇਰਾ ਦਿਲ ਕੰਵਲ ਖਿੜ ਜਾਵੇਗਾ, ਪ੍ਰਭੂ ਦੇ ਪ੍ਰਕਾਸ਼ ਦੀ ਕਿਰਨ ਤੇਰੇ ਮਨ ਨੂੰ ਰੌਸ਼ਨ ਕਰ ਦੇਵੇਗੀ ਅਤੇ ਗੁਰੂ ਜੀ ਪ੍ਰਤੱਖ ਤੌਰ ਤੇ ਤੈਨੂੰ ਪ੍ਰਭੂ ਵਿਖਾਲ ਦੇਣਗੇ।

Bhai Manmohan Singh (Shabad OS, CC BY-SA)

English

Your heart-lotus shall blossom forth, and the ray of God's Divine Light shall illuminate your heart; He shall be revealed to You. ||15||

Dr. Sant Singh Khalsa (Shabad OS, CC BY-SA)
Ang 1069 · Line 4

ਆਪੇ ਕਰਤਾ ਸਚਾ ਸੋਈ ॥

aape karataa sachaa soee |

Punjabi

ਉਹ ਸੱਚਾ ਸੁਆਮੀ ਖ਼ੁਦ ਹੀ ਸਿਰਜਣਹਾਰ ਹੈ।

Bhai Manmohan Singh (Shabad OS, CC BY-SA)

English

The True Lord is Himself the Creator.

Dr. Sant Singh Khalsa (Shabad OS, CC BY-SA)
Ang 1069 · Line 5

ਆਪੇ ਮਾਰਿ ਜੀਵਾਲੇ; ਅਵਰੁ. ਨ ਕੋਈ ॥

aape maar jeevaale; avar. na koee |

Punjabi

ਉਹ ਆਪ ਹੀ ਮਾਰਦਾ ਅਤੇ ਜੀਵਾਉਂਦਾ ਹੈ। ਹੋਰ ਕੋਈ ਹੈ ਹੀ ਨਹੀਂ।

Bhai Manmohan Singh (Shabad OS, CC BY-SA)

English

He Himself kills, and gives life; there is no other at all.

Dr. Sant Singh Khalsa (Shabad OS, CC BY-SA)
Ang 1069 · Line 6

ਨਾਨਕ ਨਾਮੁ ਮਿਲੈ ਵਡਿਆਈ; ਆਪੁ ਗਵਾਇ. ਸੁਖੁ ਪਾਇਆ ॥੧੬॥੨॥੨੪॥

naanak naam milai vaddiaaee; aap gavaae. sukh paaeaa |16|2|24|

Punjabi

ਨਾਨਕ, ਪ੍ਰਭੂ ਦੇ ਨਾਮ ਰਾਹੀਂ ਹੀ ਇਨਸਾਨ ਨੂੰ ਪ੍ਰਭਤਾ ਪ੍ਰਾਪਤ ਹੁੰਦੀ ਹੈ। ਆਪਣੀ ਸਵੈ-ਹੰਗਤਾ ਨੂੰ ਮਾਰ ਕੇ, ਪ੍ਰਾਣੀ ਆਰਾਮ ਪਾਉਂਦਾ ਹੈ।

Bhai Manmohan Singh (Shabad OS, CC BY-SA)

English

O Nanak, through the Naam, the Name of the Lord, glorious greatness is obtained. Eradicating self-conceit, peace is found. ||16||2||24||

Dr. Sant Singh Khalsa (Shabad OS, CC BY-SA)
Ang 1069 · Line 7

ਮਾਰੂ ਸੋਲਹੇ ਮਹਲਾ ੪ ॥

maaroo solahe mahalaa 4 |

Punjabi

ਮਾਰੂ ਸੋਲਹੇ ਚੌਥੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Maaroo, Solahas, Fourth Mehl:

Dr. Sant Singh Khalsa (Shabad OS, CC BY-SA)
Ang 1069 · Line 8

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 1069 · Line 9

ਸਚਾ ਆਪਿ ਸਵਾਰਣਹਾਰਾ ॥

sachaa aap savaaranahaaraa |

Punjabi

ਸਤਿਪੁਰਖ ਆਪੇ ਹੀ ਗੁਰਮੁਖਾਂ ਨੂੰ ਸ਼ਸ਼ੋਭਤ ਕਰਦਾ ਹੈ।

Bhai Manmohan Singh (Shabad OS, CC BY-SA)

English

The Lord Lord Himself is the One who exalts and embellishes.

Dr. Sant Singh Khalsa (Shabad OS, CC BY-SA)
Ang 1069 · Line 10

ਅਵਰ. ਨ ਸੂਝਸਿ; ਬੀਜੀ ਕਾਰਾ ॥

avar. na soojhas; beejee kaaraa |

Punjabi

ਉਹ ਵਾਹਿਗੁਰੂ ਦੇ ਬਗ਼ੈਰ ਕਿਸੇ ਹੋਰਸ ਕਾਰਜ ਵਲ ਧਿਆਨ ਹੀ ਨਹੀਂ ਦਿੰਦੇ।

Bhai Manmohan Singh (Shabad OS, CC BY-SA)

English

Do not consider any other work.

Dr. Sant Singh Khalsa (Shabad OS, CC BY-SA)
Ang 1069 · Line 11

ਗੁਰਮੁਖਿ ਸਚੁ ਵਸੈ ਘਟ ਅੰਤਰਿ; ਸਹਜੇ ਸਚਿ ਸਮਾਈ ਹੇ ॥੧॥

guramukh sach vasai ghatt antar; sahaje sach samaaee he |1|

Punjabi

ਸੱਚਾ ਸੁਆਮੀ ਗੁਰੂ-ਅਨੁਸਾਰੀਆਂ ਦੇ ਰਿਦੇ ਅੰਦਰ ਵਸਦਾ ਹੈ ਤੇ ਉਸ ਸੁਖੈਨ ਹੀ ਸਤਿਪੁਰਖ ਵਿੰਚ ਲੀਨ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

The True Lord abides deep within the heart of the Gurmukh, who intuitively merges in the True Lord. ||1||

Dr. Sant Singh Khalsa (Shabad OS, CC BY-SA)
Ang 1069 · Line 12

ਸਭਨਾ ਸਚੁ ਵਸੈ ਮਨ ਮਾਹੀ ॥

sabhanaa sach vasai man maahee |

Punjabi

ਸਾਰਿਆਂ ਦੇ ਹਿਰਦਿਆਂ ਅੰਦਰ ਸੱਚਾ ਸਾਈਂ ਨਿਵਾਸ ਰਖਦਾ ਹੈ।

Bhai Manmohan Singh (Shabad OS, CC BY-SA)

English

The True Lord dwells within the minds of all.

Dr. Sant Singh Khalsa (Shabad OS, CC BY-SA)
Ang 1069 · Line 13

ਗੁਰ ਪਰਸਾਦੀ; ਸਹਜਿ ਸਮਾਹੀ ॥

gur parasaadee; sehaj samaahee |

Punjabi

ਗੁਰਾਂ ਦੀ ਦਇਆ ਦੁਆਰਾ ਬੰਦਾ ਸਾਈਂ ਅੰਦਰ ਸਮਾਂ ਜਾਂਦਾ ਹੈ।

Bhai Manmohan Singh (Shabad OS, CC BY-SA)

English

By Guru's Grace, they are intuitively absorbed in Him.

Dr. Sant Singh Khalsa (Shabad OS, CC BY-SA)
Ang 1069 · Line 14

ਗੁਰੁ ਗੁਰੁ ਕਰਤ. ਸਦਾ ਸੁਖੁ ਪਾਇਆ; ਗੁਰ ਚਰਣੀ ਚਿਤੁ ਲਾਈ ਹੇ ॥੨॥

gur gur karat. sadaa sukh paaeaa; gur charanee chit laaee he |2|

Punjabi

ਵਿਸ਼ਾਲ ਗੁਰਾਂ ਦਾ ਆਰਾਧਨ ਕਰਨ ਦੁਆਰਾ ਮੈਂ ਸਦੀਵੀ ਆਰਾਮ ਪਾ ਲਿਆ ਹੈ ਅਤੇ ਮੇਰਾ ਮਨ ਗੁਰਾਂ ਦੇ ਚਰਨਾਂ ਨਾਲ ਜੁੜ ਗਿਆ ਹੈ।

Bhai Manmohan Singh (Shabad OS, CC BY-SA)

English

Calling out, "Guru, Guru", I have found eternal peace; my consciousness is focused on the Guru's feet. ||2||

Dr. Sant Singh Khalsa (Shabad OS, CC BY-SA)
Ang 1069 · Line 15

ਸਤਿਗੁਰੁ ਹੈ ਗਿਆਨੁ; ਸਤਿਗੁਰੁ ਹੈ ਪੂਜਾ ॥

satigur hai giaan; satigur hai poojaa |

Punjabi

ਸੱਚੇ ਗੁਰੂ ਜੀ ਰੱਬੀ ਗਿਆਤ ਦੇ ਦਾਤੇ ਹਨ ਅਤੇ ਸੱਚੇ ਗੁਰੂ ਜੀ ਉਪਾਸ਼ਨਾ ਦੇ ਯੋਗ ਹਨ।

Bhai Manmohan Singh (Shabad OS, CC BY-SA)

English

The True Guru is spiritual wisdom; the True Guru is worship and adoration.

Dr. Sant Singh Khalsa (Shabad OS, CC BY-SA)
Ang 1069 · Line 16

ਸਤਿਗੁਰੁ ਸੇਵੀ; ਅਵਰੁ. ਨ ਦੂਜਾ ॥

satigur sevee; avar. na doojaa |

Punjabi

ਮੈਂ ਸੱਚੇ ਗੁਰਾਂ ਦੀ ਸੇਵ ਕਮਾਉਂਦਾ ਹਾਂ ਤੇ ਕਿਸੇ ਹੋਰਸ ਦੀ ਨਹੀਂ।

Bhai Manmohan Singh (Shabad OS, CC BY-SA)

English

I serve the True Guru, and no other.

Dr. Sant Singh Khalsa (Shabad OS, CC BY-SA)
Ang 1069 · Line 17

ਸਤਿਗੁਰ ਤੇ. ਨਾਮੁ ਰਤਨ ਧਨੁ ਪਾਇਆ; ਸਤਿਗੁਰ ਕੀ ਸੇਵਾ ਭਾਈ ਹੇ ॥੩॥

satigur te. naam ratan dhan paaeaa; satigur kee sevaa bhaaee he |3|

Punjabi

ਸੱਚੇ ਗੁਰਾਂ ਪਾਸੋਂ ਮੈਂ ਨਾਮ ਦੇ ਹੀਰੇ ਦੀ ਦੌਲਤ ਪ੍ਰਾਪਤ ਕੀਤੀ ਹੈ ਅਤੇ ਸੱਚੇ ਗੁਰਾਂ ਦੀ ਚਾਕਰੀ ਮੈਨੂੰ ਭਾਉਂਦੀ ਹੈ।

Bhai Manmohan Singh (Shabad OS, CC BY-SA)

English

From the True Guru, I have obtained the wealth, the jewel of the Naam. Service to the True Guru is pleasing to me. ||3||

Dr. Sant Singh Khalsa (Shabad OS, CC BY-SA)
Ang 1069 · Line 18

ਬਿਨੁ ਸਤਿਗੁਰ; ਜੋ ਦੂਜੈ ਲਾਗੇ ॥

bin satigur; jo doojai laage |

Punjabi

ਸੱਚੇ ਗੁਰਾਂ ਦੇ ਬਗੈਰ, ਜੋ ਹੋਰਸ ਨਾਲ ਜੁੜੇ ਹੋਏ ਹਨ;

Bhai Manmohan Singh (Shabad OS, CC BY-SA)

English

Without the True Guru, those who are attached to duality

Dr. Sant Singh Khalsa (Shabad OS, CC BY-SA)
Ang 1069 · Line 19

ਆਵਹਿ ਜਾਹਿ; ਭ੍ਰਮਿ ਮਰਹਿ ਅਭਾਗੇ ॥

aaveh jaeh; bhram mareh abhaage |

Punjabi

ਉਹ ਨਿਕਰਮਣ ਆਉਂਦੇ, ਜਾਂਦੇ ਅਤੇ ਭਟਕਦੇ ਮਰ ਜਾਂਦੇ ਹਨ।

Bhai Manmohan Singh (Shabad OS, CC BY-SA)

English

come and go, and wander in reincarnation; these unfortunate ones die.

Dr. Sant Singh Khalsa (Shabad OS, CC BY-SA)
Ang 1069 · Line 20

ਨਾਨਕ ਤਿਨ ਕੀ ਫਿਰਿ ਗਤਿ ਹੋਵੈ; ਜਿ ਗੁਰਮੁਖਿ ਰਹਹਿ ਸਰਣਾਈ ਹੇ ॥੪॥

naanak tin kee fir gat hovai; ji guramukh raheh saranaaee he |4|

Punjabi

ਨਾਨਕ, ਉਨ੍ਹਾਂ ਦੀ ਭੀ ਕਲਿਆਨ ਹੋ ਜਾਂਦੀ ਹੈ ਜੋ ਮਗਰੋਂ ਭੀ ਸ੍ਰੋਮਣੀ ਗੁਰਾਂ ਦੀ ਸੁਰਣਾਗਤ ਅੰਦਰ ਆ ਵਸਦੇ ਹਨ।

Bhai Manmohan Singh (Shabad OS, CC BY-SA)

English

O Nanak, even after they are emancipated, those who become Gurmukh remain in the Guru's Sanctuary. ||4||

Dr. Sant Singh Khalsa (Shabad OS, CC BY-SA)
Ang 1069 · Line 21

ਗੁਰਮੁਖਿ ਪ੍ਰੀਤਿ ਸਦਾ ਹੈ ਸਾਚੀ ॥

guramukh preet sadaa hai saachee |

Punjabi

ਸਦੀਵੀ ਸੱਚਾ ਹੈ ਪ੍ਰੇਮ, ਰੱਬ ਨੂੰ ਜਾਣਨ ਵਾਲੇ ਜੀਵਾਂ ਦਾ।

Bhai Manmohan Singh (Shabad OS, CC BY-SA)

English

The love of the Gurmukh is forever true.

Dr. Sant Singh Khalsa (Shabad OS, CC BY-SA)
Ang 1069 · Line 22

ਸਤਿਗੁਰ ਤੇ ਮਾਗਉ; ਨਾਮੁ ਅਜਾਚੀ ॥

satigur te maagau; naam ajaachee |

Punjabi

ਮੈਂ ਸੱਚੇ ਗੁਰਾਂ ਪਾਸੋਂ ਅਤੋਲ ਨਾਮ ਦੀ ਯਾਚਨਾ ਕਰਦਾ ਹਾਂ।

Bhai Manmohan Singh (Shabad OS, CC BY-SA)

English

I beg for the invaluable Naam, the Name of the Lord, from the Guru.

Dr. Sant Singh Khalsa (Shabad OS, CC BY-SA)
Ang 1069 · Line 23

ਹੋਹੁ ਦਇਆਲੁ ਕ੍ਰਿਪਾ ਕਰਿ ਹਰਿ ਜੀਉ; ਰਖਿ ਲੇਵਹੁ ਗੁਰ ਸਰਣਾਈ ਹੇ ॥੫॥

hohu deaal kripaa kar har jeeo; rakh levahu gur saranaaee he |5|

Punjabi

ਹੇ ਮੇਰੇ ਪੂਜਯ ਪ੍ਰਭੂ! ਮਿਹਰਬਾਨ ਹੋ, ਮੇਰੇ ਉੱਤੇ ਆਪਣੀ ਰਹਿਮਤ ਘਾਰ ਅਤੇ ਮੈਨੂੰ ਗੁਰਾਂ ਦੀ ਛਤ੍ਰ ਛਾਇਆ ਹੇ ਰੱਖ।

Bhai Manmohan Singh (Shabad OS, CC BY-SA)

English

O Dear Lord, please be kind, and grant Your Grace; please keep me in the Guru's Sanctuary. ||5||

Dr. Sant Singh Khalsa (Shabad OS, CC BY-SA)
Ang 1069 · Line 24

ਅੰਮ੍ਰਿਤ ਰਸੁ; ਸਤਿਗੁਰੂ ਚੁਆਇਆ ॥

amrit ras; satiguroo chuaaeaa |

Punjabi

ਸੱਚੇ ਗੁਰਾਂ ਨੇ ਸੁਰਜੀਤ ਕਰਨ ਵਾਲਾ ਆਬਿਹਿਯਾਤ ਮੇਰ ਮੂੰਹ ਵਿੱਚ ਚੋਇਆ ਹੈ।

Bhai Manmohan Singh (Shabad OS, CC BY-SA)

English

The True Guru trickles the Ambrosial Nectar into my mouth.

Dr. Sant Singh Khalsa (Shabad OS, CC BY-SA)
Ang 1069 · Line 25

ਦਸਵੈ ਦੁਆਰਿ ਪ੍ਰਗਟੁ ਹੋਇ ਆਇਆ ॥

dasavai duaar pragatt hoe aaeaa |

Punjabi

ਜਿਸ ਕਾਰਨ ਪ੍ਰਭੂ ਮੇਰੇ ਦਸਮ ਦੁਆਰ ਅੰਦਰ ਪ੍ਰਤੱਖ ਹੋ ਗਿਆ।

Bhai Manmohan Singh (Shabad OS, CC BY-SA)

English

My Tenth Gate has been opened and revealed.

Dr. Sant Singh Khalsa (Shabad OS, CC BY-SA)
Ang 1069 · Line 26

ਤਹ ਅਨਹਦ ਸਬਦ ਵਜਹਿ ਧੁਨਿ ਬਾਣੀ; ਸਹਜੇ ਸਹਜਿ ਸਮਾਈ ਹੇ ॥੬॥

teh anahad sabad vajeh dhun baanee; sahaje sehaj samaaee he |6|

Punjabi

ਉਥੇ ਦਸਮ ਦੁਆਰ ਅੰਦਰ ਗੁਰਬਾਣੀ ਦੇ ਉਚਾਰਨ ਦਾ ਬੈਕੁੰਠੀ ਕੀਰਤਨ ਗੂੰਜਦਾ ਹੈ ਅਤੇ ਇਨਯਾਨ ਸੁਖੈਨ ਹੀ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

The unstruck sound current of the Shabad vibrates and resounds there, with the melody of the Guru's Bani; one is easily, intuitively absorbed in the Lord. ||6||

Dr. Sant Singh Khalsa (Shabad OS, CC BY-SA)
Ang 1069 · Line 27

ਜਿਨ ਕਉ ਕਰਤੈ ਧੁਰਿ ਲਿਖਿ ਪਾਈ ॥

jin kau karatai dhur likh paaee |

Punjabi

ਜਿਨ੍ਹਾਂ ਲਈ ਸਿਰਜਣਹਾਰ ਸੁਆਮੀ ਨੇ ਮੁੱਢ ਤੋਂ ਐਸੀ ਲਿਖਤਾਕਾਰ ਲਿਖੀ ਹੋਈ ਹੈ;

Bhai Manmohan Singh (Shabad OS, CC BY-SA)

English

Those who are so pre-ordained by the Creator,

Dr. Sant Singh Khalsa (Shabad OS, CC BY-SA)
Ang 1069 · Line 28

ਅਨਦਿਨੁ; ਗੁਰੁ ਗੁਰੁ ਕਰਤ ਵਿਹਾਈ ॥

anadin; gur gur karat vihaaee |

Punjabi

ਉਨ੍ਹਾਂ ਦੇ ਰਾਮ ਦਿਨ ਗੁਰਾਂ ਦਾ ਨਾਮ ਉਚਾਰਨ ਕਰਦਿਆਂ ਬੀਤਦੇ ਹਨ।

Bhai Manmohan Singh (Shabad OS, CC BY-SA)

English

pass their nights and days calling on the Guru.

Dr. Sant Singh Khalsa (Shabad OS, CC BY-SA)
Ang 1069 · Line 29

ਬਿਨੁ ਸਤਿਗੁਰ. ਕੋ ਸੀਝੈ ਨਾਹੀ; ਗੁਰ ਚਰਣੀ ਚਿਤੁ ਲਾਈ ਹੇ ॥੭॥

bin satigur. ko seejhai naahee; gur charanee chit laaee he |7|

Punjabi

ਸੱਚੇ ਗੁਰਾਂ ਦੇ ਬਗ਼ੈਰ, ਕੋਈ ਭੀ ਬੰਦਖ਼ਲਾਸ ਨਹੀਂ ਹੁੰਦਾ। ਇਸ ਲਈ ਤੂੰ ਆਪਣਾ ਮਨ ਗੁਰਾਂ ਦੇ ਰਚਨਾਂ ਨਾਲ ਜੋੜ।

Bhai Manmohan Singh (Shabad OS, CC BY-SA)

English

Without the True Guru, no one understands; focus your consciousness on the Guru's Feet. ||7||

Dr. Sant Singh Khalsa (Shabad OS, CC BY-SA)
Ang 1069 · Line 30

ਜਿਸੁ ਭਾਵੈ; ਤਿਸੁ ਆਪੇ ਦੇਇ ॥

jis bhaavai; tis aape dee |

Punjabi

ਜਿਹੜਾ ਪ੍ਰਭੂ ਨੂੰ ਚੰਗਾ ਲਗਦਾ ਹੈ, ਉਸ ਨੂੰ ਉਹ ਆਪ ਹੀ ਆਪਣਾ ਨਾਮ ਬਖ਼ਸ਼ਦਾ ਹੈ।

Bhai Manmohan Singh (Shabad OS, CC BY-SA)

English

The Lord Himself blesses those with whom He is pleased.

Dr. Sant Singh Khalsa (Shabad OS, CC BY-SA)
Ang 1069 · Line 31

ਗੁਰਮੁਖਿ ਨਾਮੁ ਪਦਾਰਥੁ ਲੇਇ ॥

guramukh naam padaarath lee |

Punjabi

ਗੁਰਾਂ ਦੀ ਦਇਆ ਦੁਆਰਾ, ਬੰਦਾ ਨਾਮ ਦੀ ਦੌਲਤ ਨੂੰ ਪਾ ਲੈਂਦਾ ਹੈ।

Bhai Manmohan Singh (Shabad OS, CC BY-SA)

English

The Gurmukh receives the wealth of the Naam.

Dr. Sant Singh Khalsa (Shabad OS, CC BY-SA)
Ang 1069 · Line 32

ਆਪੇ ਕ੍ਰਿਪਾ ਕਰੇ ਨਾਮੁ ਦੇਵੈ; ਨਾਨਕ ਨਾਮਿ ਸਮਾਈ ਹੇ ॥੮॥

aape kripaa kare naam devai; naanak naam samaaee he |8|

Punjabi

ਜਦ ਪ੍ਰਭੂ ਆਪਣੀ ਰਹਿਮਤ ਨਿਛਾਵਰ ਕਰਦਾ ਹੈ, ਉਹ ਆਪਣਾ ਨਾਮ ਬਖ਼ਸਦਾ ਹੈ ਤੇ ਨਾਨਕ ਨਾਮ ਵਿੱਚ ਲੀਨ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

When the Lord grants His Grace, He bestows the Naam; Nanak is immersed and absorbed in the Naam. ||8||

Dr. Sant Singh Khalsa (Shabad OS, CC BY-SA)
Ang 1069 · Line 33

ਗਿਆਨ ਰਤਨੁ; ਮਨਿ ਪਰਗਟੁ ਭਇਆ ॥

giaan ratan; man paragatt bheaa |

Punjabi

ਜਿਸ ਦੇ ਚਿੱਤ ਅੰਦਰ ਬ੍ਰਹਮ-ਵੀਚਾਰ ਦਾ ਜਵੇਹਰ ਪ੍ਰਤੱਖ ਹੋ ਜਾਂਦਾ ਹੈ,

Bhai Manmohan Singh (Shabad OS, CC BY-SA)

English

The jewel of spiritual wisdom is revealed within the mind.

Dr. Sant Singh Khalsa (Shabad OS, CC BY-SA)
Ang 1069 · Line 34

ਨਾਮੁ ਪਦਾਰਥੁ ਸਹਜੇ ਲਇਆ ॥

naam padaarath sahaje leaa |

Punjabi

ਉਹ ਪ੍ਰਭੂ ਦੇ ਨਾਮ ਦੀ ਦੌਲਤ ਨੂੰ ਸੁਖੈਨ ਹੀ ਪਾ ਲੈਂਦਾ ਹੈ।

Bhai Manmohan Singh (Shabad OS, CC BY-SA)

English

The wealth of the Naam is easily, intuitively received.

Dr. Sant Singh Khalsa (Shabad OS, CC BY-SA)
Ang 1069 · Line 35

ਏਹ ਵਡਿਆਈ. ਗੁਰ ਤੇ ਪਾਈ; ਸਤਿਗੁਰ ਕਉ ਸਦ ਬਲਿ ਜਾਈ ਹੇ ॥੯॥

eeh vaddiaaee. gur te paaee; satigur kau sad bal jaaee he |9|

Punjabi

ਨਾਮ ਦੀ ਇਹ ਪ੍ਰਭਤਾ ਮੈਂ ਗੁਰਾਂ ਪਾਸੋਂ ਪ੍ਰਾਪਤ ਕੀਤੀ ਹੈ। ਆਪਣੇ ਸੱਚੇ ਗੁਰਾਂ ਉਤੋਂ ਮੈਂ ਹਮੇਸ਼ਾਂ ਘੋਲੀ ਵੰਝਦਾ ਹਾਂ।

Bhai Manmohan Singh (Shabad OS, CC BY-SA)

English

This glorious greatness is obtained from the Guru; I am forever a sacrifice to the True Guru. ||9||

Dr. Sant Singh Khalsa (Shabad OS, CC BY-SA)
Ang 1069 · Line 36

ਪ੍ਰਗਟਿਆ ਸੂਰੁ; ਨਿਸਿ ਮਿਟਿਆ ਅੰਧਿਆਰਾ ॥

pragattiaa soor; nis mittiaa andhiaaraa |

Punjabi

ਜਿਸ ਤਰ੍ਹਾਂ ਸੂਰਜ ਦੇ ਉਦੇ ਹੋਣ ਨਾਲ, ਰਾਮ ਦਾ ਅਨ੍ਹੇਰਾ ਦੂਰ ਹੋ ਜਾਂਦਾ ਹੈ,

Bhai Manmohan Singh (Shabad OS, CC BY-SA)

English

With the rising of the sun, the darkness of the night is dispelled.

Dr. Sant Singh Khalsa (Shabad OS, CC BY-SA)
Ang 1069 · Line 37

ਅਗਿਆਨੁ ਮਿਟਿਆ; ਗੁਰ ਰਤਨਿ ਅਪਾਰਾ ॥

agiaan mittiaa; gur ratan apaaraa |

Punjabi

ਏਸ ਤਰ੍ਹਾਂ ਹੀ ਗੁਰਾਂ ਦੇ ਦਿੱਤੇ ਹੋਏ ਨਾਮ ਦੇ ਅਮੋਲਕ ਹੀਰੇ ਦੇ ਰਾਹੀਂ ਰੂਹਾਨੀ ਬੇਸਮਝੀ ਮਿੱਟ ਜਾਂਦੀ ਹੈ।

Bhai Manmohan Singh (Shabad OS, CC BY-SA)

English

Spiritual ignorance is eradicated, by the priceless jewel of the Guru.

Dr. Sant Singh Khalsa (Shabad OS, CC BY-SA)
Ang 1069 · Line 38

ਸਤਿਗੁਰ ਗਿਆਨੁ ਰਤਨੁ ਅਤਿ ਭਾਰੀ; ਕਰਮਿ ਮਿਲੈ ਸੁਖੁ ਪਾਈ ਹੇ ॥੧੦॥

satigur giaan ratan at bhaaree; karam milai sukh paaee he |10|

Punjabi

ਸੱਚੇ ਗੁਰੂ ਜੀ ਬ੍ਰਹਮ ਵੀਚਾਰ ਦੇ ਪਰਮ ਵਿਸ਼ਾਲ ਜਵੇਹਰ ਹਨ। ਸੁਆਮੀ ਦੀ ਰਹਿਮਤ ਦੇ ਪਾਤ੍ਰ ਹੋਣ ਦੁਆਰਾ, ਬੰਦਾ ਪ੍ਰਸੰਨਤਾ ਨੂੰ ਪ੍ਰਾਪਤ ਹੁੰਦਾ ਹੈ।

Bhai Manmohan Singh (Shabad OS, CC BY-SA)

English

The True Guru is the fantastically valuable jewel of spiritual wisdom; blessed by God's Mercy, peace is found. ||10||

Dr. Sant Singh Khalsa (Shabad OS, CC BY-SA)
Ang 1069 · Line 39

ਗੁਰਮੁਖਿ ਨਾਮੁ; ਪ੍ਰਗਟੀ ਹੈ ਸੋਇ ॥

guramukh naam; pragattee hai soe |

Punjabi

ਗੁਰਾਂ ਦੀ ਦਇਆ ਦੁਆਰਾ, ਇਨਸਾਨ ਨੂੰ ਨਾਮ ਪ੍ਰਾਪਤ ਹੋ ਜਾਂਦਾ ਹੈ ਅਤੇ ਉਸ ਦੀ ਪ੍ਰਭਤਾ ਪ੍ਰਗਟ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

The Gurmukh obtains the Naam, and his good reputation increases.

Dr. Sant Singh Khalsa (Shabad OS, CC BY-SA)
Ang 1069 · Line 40

ਚਹੁ ਜੁਗਿ ਨਿਰਮਲੁ; ਹਛਾ ਲੋਇ ॥

chahu jug niramal; hachhaa loe |

Punjabi

ਚੌਹਾਂ ਯੁੱਗਾਂ ਅੰਦਰ ਅਤੇ ਸਾਰਿਆਂ ਲੋਕਾਂ ਵਿੰਚ ਉਹ ਪਵਿੱਤਰ ਅਤੇ ਚੰਗਾ ਪ੍ਰਸਿੱਧ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

In all four ages he is considered to be pure and good.

Dr. Sant Singh Khalsa (Shabad OS, CC BY-SA)
Ang 1069 · Line 41

ਨਾਮੇ ਨਾਮਿ ਰਤੇ ਸੁਖੁ ਪਾਇਆ; ਨਾਮਿ ਰਹਿਆ ਲਿਵ ਲਾਈ ਹੇ ॥੧੧॥

naame naam rate sukh paaeaa; naam rahiaa liv laaee he |11|

Punjabi

ਨਿਰੋਲ ਨਾਮ ਨਾਲ ਰੰਗੀਜ ਕੇ ਉਹ ਆਰਾਮ ਪਾਉਂਦਾ ਹੈ ਅਤੇ ਨਾਮ ਨਾਲ ਹੀ ਪਿਰਹੜੀ ਪਾਈ ਰਖਦਾ ਹੈ।

Bhai Manmohan Singh (Shabad OS, CC BY-SA)

English

Imbued with the Naam, the Name of the Lord, he finds peace. He remains lovingly focused on the Naam. ||11||

Dr. Sant Singh Khalsa (Shabad OS, CC BY-SA)
Ang 1069 · Line 42

ਗੁਰਮੁਖਿ ਨਾਮੁ ਪਰਾਪਤਿ ਹੋਵੈ ॥

guramukh naam paraapat hovai |

Punjabi

ਗੁਰਾਂ ਦੇ ਰਾਹੀਂ ਹੀ ਬੰਦਾ ਨਾਮ ਨੂੰ ਪਾਉਂਦਾ ਹੈ।

Bhai Manmohan Singh (Shabad OS, CC BY-SA)

English

The Gurmukh receives the Naam.

Dr. Sant Singh Khalsa (Shabad OS, CC BY-SA)
Ang 1069 · Line 43

ਸਹਜੇ ਜਾਗੈ. ਸਹਜੇ ਸੋਵੈ ॥

sahaje jaagai. sahaje sovai |

Punjabi

ਤਦ ਉਹ ਆਰਾਮ ਅੰਦਰ ਜਾਗਦਾ ਹੈ ਤੇ ਆਰਾਮ ਅੰਦਰ ਹੀ ਸੌਦਾਂ ਹੈ।

Bhai Manmohan Singh (Shabad OS, CC BY-SA)

English

In intuitive peace he wakes, and in intuitive peace he sleeps.

Dr. Sant Singh Khalsa (Shabad OS, CC BY-SA)