Ekam
Guru Granth Sahib

Ang 1070

Ang 1070 · Line 1

ਗੁਰਮੁਖਿ ਨਾਮਿ ਸਮਾਇ ਸਮਾਵੈ; ਨਾਨਕ ਨਾਮੁ ਧਿਆਈ ਹੇ ॥੧੨॥

guramukh naam samaae samaavai; naanak naam dhiaaee he |12|

Punjabi

ਹੇ ਨਾਨਕ! ਪਵਿੱਤ੍ਰ ਪੁਰਸ਼ ਨਾਮ ਦਾ ਆਰਾਧਨ ਕਰਦਾ ਹੈ ਅਤੇ ਨਾਮ ਅੰਦਰ ਹੀ ਲੀਨ ਤੇ ਅਭੇਦ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

The Gurmukh is immersed and absorbed in the Naam; Nanak meditates on the Naam. ||12||

Dr. Sant Singh Khalsa (Shabad OS, CC BY-SA)
Ang 1070 · Line 2

ਭਗਤਾ ਮੁਖਿ; ਅੰਮ੍ਰਿਤ ਹੈ ਬਾਣੀ ॥

bhagataa mukh; amrit hai baanee |

Punjabi

ਸੰਤਾਂ ਦੇ ਮੂੰਹ ਵਿੱਚ ਅੰਮ੍ਰਿਤ-ਸਰੂਪ ਗੁਰਬਾਣੀ ਹੈ।

Bhai Manmohan Singh (Shabad OS, CC BY-SA)

English

The Ambrosial Nectar of the Guru's Bani is in the mouth of the devotees.

Dr. Sant Singh Khalsa (Shabad OS, CC BY-SA)
Ang 1070 · Line 3

ਗੁਰਮੁਖਿ ਹਰਿ ਨਾਮੁ ਆਖਿ ਵਖਾਣੀ ॥

guramukh har naam aakh vakhaanee |

Punjabi

ਗੁਰਾਂ ਦੀ ਦਇਆ ਦੁਆਰਾ, ਉਹ ਵਾਹਿਗੁਰੂ ਦੇ ਨਾਮ ਨੂੰ ਬੋਲਦੇ ਅਤੇ ਉਚਾਰਨ ਕਰਦੇ ਹਨ।

Bhai Manmohan Singh (Shabad OS, CC BY-SA)

English

The Gurmukhs chant and repeat the Lord's Name.

Dr. Sant Singh Khalsa (Shabad OS, CC BY-SA)
Ang 1070 · Line 4

ਹਰਿ ਹਰਿ ਕਰਤ. ਸਦਾ ਮਨੁ ਬਿਗਸੈ; ਹਰਿ ਚਰਣੀ ਮਨੁ ਲਾਈ ਹੇ ॥੧੩॥

har har karat. sadaa man bigasai; har charanee man laaee he |13|

Punjabi

ਵਾਹਿਗੁਰੂ ਸੁਆਮੀ ਦਾ ਸਿਮਰਨ ਕਰਨ ਦੁਆਰਾ, ਉਨ੍ਹਾਂ ਦਾ ਦਿਲ ਸਦੀਵ ਹੀ ਖਿੜਿਆ ਰਹਿੰਦਾ ਹੈ ਅਤੇ ਉਹ ਆਪਣੇ ਚਿੱਤ ਨੂੰ ਪ੍ਰਭੂ ਦੇ ਚਰਨਾਂ ਨਾਲ ਜੋੜਦੇ ਹਨ।

Bhai Manmohan Singh (Shabad OS, CC BY-SA)

English

Chanting the Name of the Lord, Har, Har, their minds forever blossom forth; they focus their minds on the Lord's Feet. ||13||

Dr. Sant Singh Khalsa (Shabad OS, CC BY-SA)
Ang 1070 · Line 5

ਹਮ ਮੂਰਖ ਅਗਿਆਨ; ਗਿਆਨੁ ਕਿਛੁ ਨਾਹੀ ॥

ham moorakh agiaan; giaan kichh naahee |

Punjabi

ਮੈਂ ਮੂੜ੍ਹ ਤੇ ਬੇਅਕਲ ਹਾਂ ਤੇ ਮੇਰੇ ਵਿੱਚ ਕੋਈ ਦਾਨਾਈ ਨਹੀਂ।

Bhai Manmohan Singh (Shabad OS, CC BY-SA)

English

I am foolish and ignorant; I have no wisdom at all.

Dr. Sant Singh Khalsa (Shabad OS, CC BY-SA)
Ang 1070 · Line 6

ਸਤਿਗੁਰ ਤੇ; ਸਮਝ ਪੜੀ ਮਨ ਮਾਹੀ ॥

satigur te; samajh parree man maahee |

Punjabi

ਸੱਚੇ ਗੁਰਾਂ ਦੇ ਰਾਹੀਂ, ਮੇਰੇ ਚਿੱਤ ਵਿੱਚ ਗਿਆਤ ਪੈਦਾ ਹੋ ਗਿਈ ਹੈ।

Bhai Manmohan Singh (Shabad OS, CC BY-SA)

English

From the True Guru, I have obtained understanding in my mind.

Dr. Sant Singh Khalsa (Shabad OS, CC BY-SA)
Ang 1070 · Line 7

ਹੋਹੁ ਦਇਆਲੁ ਕ੍ਰਿਪਾ ਕਰਿ ਹਰਿ ਜੀਉ; ਸਤਿਗੁਰ ਕੀ ਸੇਵਾ ਲਾਈ ਹੇ ॥੧੪॥

hohu deaal kripaa kar har jeeo; satigur kee sevaa laaee he |14|

Punjabi

ਮੇਰੇ ਪੂਜਯ ਪ੍ਰਭੂ! ਦਇਆਵਾਨ ਹੋ, ਮੇਰੇ ਉੰਤੇ ਮਿਹਰ ਧਾਰ ਅਤੇ ਮੈਨੂੰ ਸੱਚੇ ਗੁਰਾਂ ਦੀ ਟਹਿਲ ਸੇਵਾ ਅੰਦਰ ਜੋੜ।

Bhai Manmohan Singh (Shabad OS, CC BY-SA)

English

O Dear Lord, please be kind to me, and grant Your Grace; let me be committed to serving the True Guru. ||14||

Dr. Sant Singh Khalsa (Shabad OS, CC BY-SA)
Ang 1070 · Line 8

ਜਿਨਿ ਸਤਿਗੁਰੁ ਜਾਤਾ; ਤਿਨਿ ਏਕੁ ਪਛਾਤਾ ॥

jin satigur jaataa; tin ek pachhaataa |

Punjabi

ਜੋ ਸੱਚੇ ਗੁਰਾਂ ਨੂੰ ਜਾਣਦੇ ਹਨ; ਉਹ ਇੱਕ ਸੁਆਮੀ ਨੂੰ ਅਨੁਭਵ ਕਰ ਲੈਂਦੇ ਹਨ।

Bhai Manmohan Singh (Shabad OS, CC BY-SA)

English

Those who know the True Guru realize the One Lord.

Dr. Sant Singh Khalsa (Shabad OS, CC BY-SA)
Ang 1070 · Line 9

ਸਰਬੇ ਰਵਿ ਰਹਿਆ ਸੁਖਦਾਤਾ ॥

sarabe rav rahiaa sukhadaataa |

Punjabi

ਆਰਾਮ-ਦੇਣਹਾਰ ਸਾਈਂ ਸਾਰੇ ਹੀ ਵਿਆਪਕ ਹੋ ਰਿਹਾ ਹੈ।

Bhai Manmohan Singh (Shabad OS, CC BY-SA)

English

The Giver of peace is all-pervading, permeating everywhere.

Dr. Sant Singh Khalsa (Shabad OS, CC BY-SA)
Ang 1070 · Line 10

ਆਤਮੁ ਚੀਨਿ. ਪਰਮ ਪਦੁ ਪਾਇਆ; ਸੇਵਾ ਸੁਰਤਿ ਸਮਾਈ ਹੇ ॥੧੫॥

aatam cheen. param pad paaeaa; sevaa surat samaaee he |15|

Punjabi

ਆਪਣੇ ਆਪ ਨੂੰ ਸਮਝ ਕੇ, ਮੈਂ ਮਹਾਨ ਮਰਤਬਾ ਪ੍ਰਾਪਤ ਕਰ ਲਿਆ ਹੈ ਅਤੇ ਮੇਰੀ ਬਿਰਤੀ ਸੁਆਮੀ ਦੀ ਘਾਲ ਸੇਵਾ ਅੰਦਰ ਲੀਨ ਹੋ ਗਈ ਹੈ।

Bhai Manmohan Singh (Shabad OS, CC BY-SA)

English

Understanding my own soul, I have obtained the Supreme Status; my awareness is immersed in selfless service. ||15||

Dr. Sant Singh Khalsa (Shabad OS, CC BY-SA)
Ang 1070 · Line 11

ਜਿਨ ਕਉ ਆਦਿ ਮਿਲੀ ਵਡਿਆਈ ॥

jin kau aad milee vaddiaaee |

Punjabi

ਜਿਨ੍ਹਾਂ ਨੂੰ ਪ੍ਰਿਬਮ ਪ੍ਰਭੂ ਵਲੋਂ ਪ੍ਰਭਤਾ ਪਰਦਾਨ ਹੋਈ ਹੈ;

Bhai Manmohan Singh (Shabad OS, CC BY-SA)

English

Those who are blessed with glorious greatness by the Primal Lord God

Dr. Sant Singh Khalsa (Shabad OS, CC BY-SA)
Ang 1070 · Line 12

ਸਤਿਗੁਰੁ ਮਨਿ ਵਸਿਆ; ਲਿਵ ਲਾਈ ॥

satigur man vasiaa; liv laaee |

Punjabi

ਸੱਚੇ ਗੁਰਦੇਵ ਜੀ ਉਨ੍ਹਾਂ ਦੇ ਚਿੱਤ ਅੰਦਰ ਵਸਦੇ ਹਨ ਅਤੇ ਉਹ ਉਨ੍ਹਾਂ ਨੂੰ ਪਿਆਰ ਕਰਦੇ ਹਨ।

Bhai Manmohan Singh (Shabad OS, CC BY-SA)

English

are lovingly focused on the True Guru, who dwells within their minds.

Dr. Sant Singh Khalsa (Shabad OS, CC BY-SA)
Ang 1070 · Line 13

ਆਪਿ ਮਿਲਿਆ ਜਗਜੀਵਨੁ ਦਾਤਾ; ਨਾਨਕ. ਅੰਕਿ ਸਮਾਈ ਹੇ ॥੧੬॥੧॥

aap miliaa jagajeevan daataa; naanak. ank samaaee he |16|1|

Punjabi

ਸੰਸਾਰ ਨੂੰ ਜਿੰਦ-ਜਾਨ ਬਖ਼ਸ਼ਣ ਵਾਲਾ ਵਾਹਿਗੁਰੂ ਖੁੰਦ ਉਨ੍ਹਾਂ ਨੂੰ ਮਿਲ ਪੈਂਦਾ ਹੈ ਅਤੇ ਹੇ ਨਾਨਕ, ਉਹ, ਉਸ ਦੇ ਸਰੂਪ ਵਿੱਚ ਲੀਨ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

The Giver of life to the world Himself meets them; O Nanak, they are absorbed in His Being. ||16||1||

Dr. Sant Singh Khalsa (Shabad OS, CC BY-SA)
Ang 1070 · Line 14

ਮਾਰੂ ਮਹਲਾ ੪ ॥

maaroo mahalaa 4 |

Punjabi

ਮਾਰੂ ਚੌਥੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Maaroo, Fourth Mehl:

Dr. Sant Singh Khalsa (Shabad OS, CC BY-SA)
Ang 1070 · Line 15

ਹਰਿ ਅਗਮ ਅਗੋਚਰੁ; ਸਦਾ ਅਬਿਨਾਸੀ ॥

har agam agochar; sadaa abinaasee |

Punjabi

ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਪ੍ਰਭੂ ਹਮੇਸ਼ਾਂ ਹੀ ਅਮਰ ਹੈ।

Bhai Manmohan Singh (Shabad OS, CC BY-SA)

English

The Lord is inaccessible and unfathomable; He is eternal and imperishable.

Dr. Sant Singh Khalsa (Shabad OS, CC BY-SA)
Ang 1070 · Line 16

ਸਰਬੇ ਰਵਿ ਰਹਿਆ; ਘਟ ਵਾਸੀ ॥

sarabe rav rahiaa; ghatt vaasee |

Punjabi

ਜੋ ਮਨ ਅੰਦਰ ਵਸਦਾ ਹੈ, ਉਹ ਸਾਰੇ ਹੀ ਵਿਆਪਕ ਹੋ ਰਿਹਾ ਹੈ।

Bhai Manmohan Singh (Shabad OS, CC BY-SA)

English

He dwells in the heart, and is all-pervading, permeating everywhere.

Dr. Sant Singh Khalsa (Shabad OS, CC BY-SA)
Ang 1070 · Line 17

ਤਿਸੁ ਬਿਨੁ ਅਵਰੁ. ਨ ਕੋਈ ਦਾਤਾ; ਹਰਿ ਤਿਸਹਿ ਸਰੇਵਹੁ ਪ੍ਰਾਣੀ ਹੇ ॥੧॥

tis bin avar. na koee daataa; har tiseh sarevahu praanee he |1|

Punjabi

ਉਸ ਦੇ ਬਗ਼ੈਰ, ਹੋਰ ਕੋਈ ਦਾਤਾਰ ਨਹੀਂ। ਉਸ ਸੁਆਮੀ ਦੀ ਤੁਸੀਂ ਉਪਾਸ਼ਨਾ ਕਰੋ, ਹੇ ਫ਼ਾਨੀ ਬੰਦਿਓ।

Bhai Manmohan Singh (Shabad OS, CC BY-SA)

English

There is no other Giver except Him; worship the Lord, O mortals. ||1||

Dr. Sant Singh Khalsa (Shabad OS, CC BY-SA)
Ang 1070 · Line 18

ਜਾ ਕਉ ਰਾਖੈ; ਹਰਿ ਰਾਖਣਹਾਰਾ ॥

jaa kau raakhai; har raakhanahaaraa |

Punjabi

ਜਿਸ ਦੀ ਉਹ ਰੱਖਿਆ ਕਰਨ ਵਾਲਾ ਸਾਈਂ ਰੱਖਿਆ ਕਰਦਾ ਹੈ;

Bhai Manmohan Singh (Shabad OS, CC BY-SA)

English

No one can kill anyone

Dr. Sant Singh Khalsa (Shabad OS, CC BY-SA)
Ang 1070 · Line 19

ਤਾ ਕਉ ਕੋਇ, ਨ ਸਾਕਸਿ ਮਾਰਾ ॥

taa kau koe, na saakas maaraa |

Punjabi

ਉਸ ਨੂੰ ਕੋਈ ਭੀ ਮਾਰ ਨਹੀਂ ਸਕਦਾ।

Bhai Manmohan Singh (Shabad OS, CC BY-SA)

English

Who is saved by the Savior Lord.

Dr. Sant Singh Khalsa (Shabad OS, CC BY-SA)
Ang 1070 · Line 20

ਸੋ ਐਸਾ ਹਰਿ ਸੇਵਹੁ ਸੰਤਹੁ; ਜਾ ਕੀ ਊਤਮ ਬਾਣੀ ਹੇ ॥੨॥

so aisaa har sevahu santahu; jaa kee aootam baanee he |2|

Punjabi

ਇਸ ਲਈ ਤੁਸੀਂ ਐਹੋ ਜੇਹੇ ਸੁਆਮੀ ਦੀ ਘਾਲ ਕਮਾਓ, ਹੇ ਸਾਧੂਓ! ਸ੍ਰੇਸ਼ਟ ਹੈ ਜਿਸ ਦੀ ਗੁਰਬਾਣੀ।

Bhai Manmohan Singh (Shabad OS, CC BY-SA)

English

So serve such a Lord, O Saints, whose Bani is exalted and sublime. ||2||

Dr. Sant Singh Khalsa (Shabad OS, CC BY-SA)
Ang 1070 · Line 21

ਜਾ ਜਾਪੈ; ਕਿਛੁ ਕਿਥਾਊ ਨਾਹੀ ॥

jaa jaapai; kichh kithaaoo naahee |

Punjabi

ਜਦ ਪ੍ਰਤੀਤ ਹੁੰਦਾ ਹੈ ਕਿ ਕਿਸੇ ਥਾਂ ਉੱਤੇ ਕੁਝ ਭੀ ਨਹੀਂ,

Bhai Manmohan Singh (Shabad OS, CC BY-SA)

English

When it seems that a place is empty and void,

Dr. Sant Singh Khalsa (Shabad OS, CC BY-SA)
Ang 1070 · Line 22

ਤਾ ਕਰਤਾ ਭਰਪੂਰਿ ਸਮਾਹੀ ॥

taa karataa bharapoor samaahee |

Punjabi

ਤਦ ਭੀ ਮੇਰਾ ਸਿਰਜਣਹਾਰ-ਸੁਆਮੀ ਓਥੇ ਪੂਰੀ ਤਰ੍ਹਾਂ ਵਿਆਪਕ ਹੋ ਰਿਹਾ ਹੁੰਦਾ ਹੈ।

Bhai Manmohan Singh (Shabad OS, CC BY-SA)

English

there, the Creator Lord is permeating and pervading.

Dr. Sant Singh Khalsa (Shabad OS, CC BY-SA)
Ang 1070 · Line 23

ਸੂਕੇ ਤੇ ਫੁਨਿ ਹਰਿਆ ਕੀਤੋਨੁ; ਹਰਿ ਧਿਆਵਹੁ ਚੋਜ ਵਿਡਾਣੀ ਹੇ ॥੩॥

sooke te fun hariaa keeton; har dhiaavahu choj viddaanee he |3|

Punjabi

ਉਹ ਸੁੱਕਿਆ ਸੜਿਆ ਹੋਇਆ ਨੂੰ ਮੁੜ ਪ੍ਰਫੁੱਲਤਾ ਕਰ ਦਿੰਦਾ ਹੈ। ਇਸ ਲਈ ਤੂੰ ਸਾਈਂ ਦਾ ਸਿਮਰਨ ਕਰ, ਅਸਚਰਜ ਹਨ ਜਿਸ ਦੇ ਕੌਤਕ।

Bhai Manmohan Singh (Shabad OS, CC BY-SA)

English

He causes the dried-up branch to blossom forth in greenery again; so meditate on the Lord - wondrous are His ways! ||3||

Dr. Sant Singh Khalsa (Shabad OS, CC BY-SA)
Ang 1070 · Line 24

ਜੋ ਜੀਆ ਕੀ; ਵੇਦਨ ਜਾਣੈ ॥

jo jeea kee; vedan jaanai |

Punjabi

ਜੋ ਜੀਵਾਂ ਦੀ ਪੀੜ ਨੂੰ ਸਮਝਦਾ ਹੈ;

Bhai Manmohan Singh (Shabad OS, CC BY-SA)

English

The One who knows the anguish of all beings

Dr. Sant Singh Khalsa (Shabad OS, CC BY-SA)
Ang 1070 · Line 25

ਤਿਸੁ ਸਾਹਿਬ ਕੈ; ਹਉ ਕੁਰਬਾਣੈ ॥

tis saahib kai; hau kurabaanai |

Punjabi

ਉਸ ਪ੍ਰਭੂ ਉੱਤੋਂ ਮੈਂ ਘੋਲੀ ਵੰਝਦਾ ਹਾਂ।

Bhai Manmohan Singh (Shabad OS, CC BY-SA)

English

unto that Lord and Master, I am a sacrifice.

Dr. Sant Singh Khalsa (Shabad OS, CC BY-SA)
Ang 1070 · Line 26

ਤਿਸੁ ਆਗੈ ਜਨ ਕਰਿ ਬੇਨੰਤੀ; ਜੋ ਸਰਬ ਸੁਖਾ ਕਾ ਦਾਣੀ ਹੇ ॥੪॥

tis aagai jan kar benantee; jo sarab sukhaa kaa daanee he |4|

Punjabi

ਹੇ ਬੰਦੇ! ਤੂੰ ਉਸ ਮੂਹਰੇ ਪ੍ਰਾਰਥਨਾ ਕਰ, ਜੋ ਸਾਰਿਆਂ ਸੁਖਾਂ ਦੇ ਦੇਣ ਵਾਲਾ ਹੈ।

Bhai Manmohan Singh (Shabad OS, CC BY-SA)

English

Offer your prayers to the One who is the Giver of all peace and joy. ||4||

Dr. Sant Singh Khalsa (Shabad OS, CC BY-SA)
Ang 1070 · Line 27

ਜੋ ਜੀਐ ਕੀ ਸਾਰ; ਨ ਜਾਣੈ ॥

jo jeeai kee saar; na jaanai |

Punjabi

ਜੋ ਮਨ ਦੀ ਅਵਸਥਾ ਨੂੰ ਨਹੀਂ ਜਾਣਦਾ;

Bhai Manmohan Singh (Shabad OS, CC BY-SA)

English

But one who does not know the state of the soul

Dr. Sant Singh Khalsa (Shabad OS, CC BY-SA)
Ang 1070 · Line 28

ਤਿਸੁ ਸਿਉ ਕਿਛੁ. ਨ ਕਹੀਐ ਅਜਾਣੈ ॥

tis siau kichh. na kaheeai ajaanai |

Punjabi

ਉਸ ਬੇਸਮਝ ਬੰਦੇ ਨੂੰ ਤੂੰ ਕੁਝ ਭੀ ਨਾਂ ਆਖ।

Bhai Manmohan Singh (Shabad OS, CC BY-SA)

English

do not say anything to such an ignorant person.

Dr. Sant Singh Khalsa (Shabad OS, CC BY-SA)
Ang 1070 · Line 29

ਮੂਰਖ ਸਿਉ, ਨਹ ਲੂਝੁ ਪਰਾਣੀ; ਹਰਿ ਜਪੀਐ ਪਦੁ ਨਿਰਬਾਣੀ ਹੇ ॥੫॥

moorakh siau, neh loojh paraanee; har japeeai pad nirabaanee he |5|

Punjabi

ਤੂੰ ਬੇਵਕੂਫ਼ ਨਾਲ ਝਗੜਾ ਝਾਂਝਾ ਨਾ ਕਰ, ਹੇ ਜੀਵ! ਪ੍ਰੰਤੂ ਸਾਹਿਬ ਦਾ ਸਿਮਰਨ ਕਰ, ਜੋ ਅਬਿਨਾਸੀ ਪਦਵੀ ਬਖ਼ਸ਼ਣਹਾਰ ਹੈ।

Bhai Manmohan Singh (Shabad OS, CC BY-SA)

English

Do not argue with fools, O mortals. Meditate on the Lord, in the state of Nirvaanaa. ||5||

Dr. Sant Singh Khalsa (Shabad OS, CC BY-SA)
Ang 1070 · Line 30

ਨਾ ਕਰਿ ਚਿੰਤ; ਚਿੰਤਾ ਹੈ ਕਰਤੇ ॥

naa kar chint; chintaa hai karate |

Punjabi

ਤੂੰ iਫ਼ਕਰ ਨਾਂ ਕਰ, ਤੇਰਾ iਫ਼ਕਰ ਤੇਰੇ ਸਿਰਜਣਹਾਰ-ਸੁਆਮੀ ਨੂੰ ਹੈ।

Bhai Manmohan Singh (Shabad OS, CC BY-SA)

English

Don't worry - let the Creator take care of it.

Dr. Sant Singh Khalsa (Shabad OS, CC BY-SA)
Ang 1070 · Line 31

ਹਰਿ ਦੇਵੈ; ਜਲਿ ਥਲਿ ਜੰਤਾ ਸਭਤੈ ॥

har devai; jal thal jantaa sabhatai |

Punjabi

ਵਾਹਿਗੁਰੂ ਪਾਣੀ ਅਤੇ ਧਰਤੀ ਦੇ ਸਮੂਹ ਜੀਵਾਂ ਨੂੰ ਦਿੰਦਾ ਹੈ।

Bhai Manmohan Singh (Shabad OS, CC BY-SA)

English

The Lord gives to all creatures in the water and on the land.

Dr. Sant Singh Khalsa (Shabad OS, CC BY-SA)
Ang 1070 · Line 32

ਅਚਿੰਤ ਦਾਨੁ ਦੇਇ ਪ੍ਰਭੁ ਮੇਰਾ; ਵਿਚਿ ਪਾਥਰ ਕੀਟ ਪਖਾਣੀ ਹੇ ॥੬॥

achint daan dee prabh meraa; vich paathar keett pakhaanee he |6|

Punjabi

ਮੈਡਾਂ ਸੁਆਮੀ ਅਣਮੰਗੀਆਂ ਦਾਤਾ ਬਖ਼ਸ਼ਦਾ ਹੈ। ਉਹ ਪੱਥਰ ਵਿੱਚ ਬੰਦਾ ਪੱਥਰ ਦੇ ਕੀੜਿਆਂ ਨੂੰ ਭੀ ਪਾਲਦਾ ਹੈ।

Bhai Manmohan Singh (Shabad OS, CC BY-SA)

English

My God bestows His blessings without being asked, even to worms in soil and stones. ||6||

Dr. Sant Singh Khalsa (Shabad OS, CC BY-SA)
Ang 1070 · Line 33

ਨਾ ਕਰਿ ਆਸ; ਮੀਤ ਸੁਤ ਭਾਈ ॥

naa kar aas; meet sut bhaaee |

Punjabi

ਤੂੰ ਆਪਣੀ ਉਮੈਦ ਆਪਣੇ ਮਿੱਤ੍ਰਾਂ, ਪੁੱਤ੍ਰਾਂ ਅਤੇ ਵੀਰਾਂ ਉਤੇ ਨਾਂ ਬੰਨ।

Bhai Manmohan Singh (Shabad OS, CC BY-SA)

English

Do not place your hopes in friends, children and siblings.

Dr. Sant Singh Khalsa (Shabad OS, CC BY-SA)
Ang 1070 · Line 34

ਨਾ ਕਰਿ ਆਸ; ਕਿਸੈ ਸਾਹ ਬਿਉਹਾਰ ਕੀ ਪਰਾਈ ॥

naa kar aas; kisai saah biauhaar kee paraaee |

Punjabi

ਤੂੰ ਆਪਣੀ ਉਮੈਦ ਕਿਸੇ ਪਾਤਿਸ਼ਾਹ ਜਾਂ ਪ੍ਰਦੇਸੀ ਵਣਜ-ਵਾਪਾਰ ਤੇ ਨਾਂ ਬੰਨ੍ਹ।

Bhai Manmohan Singh (Shabad OS, CC BY-SA)

English

Do not place your hopes in kings or the business of others.

Dr. Sant Singh Khalsa (Shabad OS, CC BY-SA)
Ang 1070 · Line 35

ਬਿਨੁ ਹਰਿ ਨਾਵੈ. ਕੋ ਬੇਲੀ ਨਾਹੀ; ਹਰਿ ਜਪੀਐ ਸਾਰੰਗਪਾਣੀ ਹੇ ॥੭॥

bin har naavai. ko belee naahee; har japeeai saarangapaanee he |7|

Punjabi

ਸਾਈਂ ਦੇ ਨਾਮ ਦੇ ਬਗ਼ੈਰ ਕੋਈ ਭੀ ਤੇਰਾ ਸਹਾਇਕ ਨਹੀਂ, ਇਸ ਲਈ ਤੂੰ ਸੰਸਾਰ ਦੇ ਸੁਆਮੀ, ਆਪਣੇ ਹਰੀ, ਦਾ ਸਿਮਰਲ ਕਰ।

Bhai Manmohan Singh (Shabad OS, CC BY-SA)

English

Without the Lord's Name, no one will be your helper; so meditate on the Lord, the Lord of the world. ||7||

Dr. Sant Singh Khalsa (Shabad OS, CC BY-SA)
Ang 1070 · Line 36

ਅਨਦਿਨੁ ਨਾਮੁ ਜਪਹੁ ਬਨਵਾਰੀ ॥

anadin naam japahu banavaaree |

Punjabi

ਰਾਤ ਦਿਨ ਤੂੰ ਆਪਣੇ ਸੁਆਮੀ ਦੇ ਨਾਮ ਦਾ ਆਰਾਧਨ ਕਰ।

Bhai Manmohan Singh (Shabad OS, CC BY-SA)

English

Night and day, chant the Naam.

Dr. Sant Singh Khalsa (Shabad OS, CC BY-SA)
Ang 1070 · Line 37

ਸਭ ਆਸਾ ਮਨਸਾ ਪੂਰੈ ਥਾਰੀ ॥

sabh aasaa manasaa poorai thaaree |

Punjabi

ਉਹ ਤੇਰੀਆਂ ਸਾਰੀਆਂ ਉਮੈਦਾਂ ਤੇ ਖ਼ਾਹਿਸ਼ਾ ਪੂਰੀਆਂ ਕਰ ਦੇਵੇਗਾ।

Bhai Manmohan Singh (Shabad OS, CC BY-SA)

English

All your hopes and desires shall be fulfilled.

Dr. Sant Singh Khalsa (Shabad OS, CC BY-SA)
Ang 1070 · Line 38

ਜਨ ਨਾਨਕ ਨਾਮੁ ਜਪਹੁ ਭਵ ਖੰਡਨੁ; ਸੁਖਿ ਸਹਜੇ ਰੈਣਿ ਵਿਹਾਣੀ ਹੇ ॥੮॥

jan naanak naam japahu bhav khanddan; sukh sahaje rain vihaanee he |8|

Punjabi

ਹੇ ਗੋਲੇ ਨਾਨਕ! ਤੂੰ ਡਰ ਦੇ ਨਾਸ ਕਰਨ ਵਾਲੇ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ ਅਤੇ ਤੇਰੀ ਜੀਵਨ ਰਾਤ੍ਰੀ ਆਰਾਮ ਅਤੇ ਅਡੋਲਤਾ ਅੰਦਰ ਬਤੀਤ ਹੋਵੇਗੀ।

Bhai Manmohan Singh (Shabad OS, CC BY-SA)

English

O servant Nanak, chant the Naam, the Name of the Destroyer of fear, and your life-night shall pass in intuitive peace and poise. ||8||

Dr. Sant Singh Khalsa (Shabad OS, CC BY-SA)
Ang 1070 · Line 39

ਜਿਨਿ ਹਰਿ ਸੇਵਿਆ; ਤਿਨਿ ਸੁਖੁ ਪਾਇਆ ॥

jin har seviaa; tin sukh paaeaa |

Punjabi

ਜੋ ਪ੍ਰਭੂ ਦੀ ਚਾਕਰੀ ਕਰਦਾ ਹੈ ਉਹ ਖ਼ੁਸ਼ੀ ਨੂੰ ਪ੍ਰਾਪਤ ਹੁੰਦਾ ਹੈ।

Bhai Manmohan Singh (Shabad OS, CC BY-SA)

English

Those who serve the Lord find peace.

Dr. Sant Singh Khalsa (Shabad OS, CC BY-SA)
Ang 1070 · Line 40

ਸਹਜੇ ਹੀ; ਹਰਿ ਨਾਮਿ ਸਮਾਇਆ ॥

sahaje hee; har naam samaaeaa |

Punjabi

ਉਹ ਸੁਖੈਨ ਹੀ ਸਾਈਂ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

They are intuitively absorbed in the Lord's Name.

Dr. Sant Singh Khalsa (Shabad OS, CC BY-SA)
Ang 1070 · Line 41

ਜੋ ਸਰਣਿ ਪਰੈ. ਤਿਸ ਕੀ ਪਤਿ ਰਾਖੈ; ਜਾਇ ਪੂਛਹੁ ਵੇਦ ਪੁਰਾਣੀ ਹੇ ॥੯॥

jo saran parai. tis kee pat raakhai; jaae poochhahu ved puraanee he |9|

Punjabi

ਜਿਹੜਾ ਉਸ ਦੀ ਪਨਾਹ ਲੈਂਦਾ ਹੈ; ਸੁਆਮੀ ਉਸ ਦੀ ਇੱਜ਼ਤ ਆਬਰੂ ਦੀ ਰੱਖਿਆ ਕਰਦਾ ਹੈ। ਤੂੰ ਜਾ ਕੇ ਵੇਦਾਂ ਅਤੇ ਪੁਰਾਨਾਂ ਕੋਲੋਂ ਪੁੱਛ ਲੈ।

Bhai Manmohan Singh (Shabad OS, CC BY-SA)

English

The Lord preserves the honor of those who seek His Sanctuary; go and consult the Vedas and the Puraanas. ||9||

Dr. Sant Singh Khalsa (Shabad OS, CC BY-SA)
Ang 1070 · Line 42

ਜਿਸੁ ਹਰਿ ਸੇਵਾ ਲਾਏ; ਸੋਈ ਜਨੁ ਲਾਗੈ ॥

jis har sevaa laae; soee jan laagai |

Punjabi

ਕੇਵਲ ਉਹ ਪੁਰਸ਼ ਹੀ ਸੁਆਮੀ ਦੀ ਟਹਿਲ ਸੇਵਾ ਅੰਦਰ ਜੁੜਦਾ ਹੈ, ਜਿਸ ਨੂੰ ਉਹ ਖ਼ੁਦ ਜੋੜਦਾ ਹੈ।

Bhai Manmohan Singh (Shabad OS, CC BY-SA)

English

That humble being is attached to the Lord's service, whom the Lord so attaches.

Dr. Sant Singh Khalsa (Shabad OS, CC BY-SA)
Ang 1070 · Line 43

ਗੁਰ ਕੈ ਸਬਦਿ; ਭਰਮ ਭਉ ਭਾਗੈ ॥

gur kai sabad; bharam bhau bhaagai |

Punjabi

ਗੁਰਾਂ ਦੇ ਉਪਦੇਸ਼ ਰਾਹੀਂ ਸੰਦੇਹ ਅਤੇ ਡਰ ਦੌੜ ਜਾਂਦੇ ਹਨ।

Bhai Manmohan Singh (Shabad OS, CC BY-SA)

English

Through the Word of the Guru's Shabad, doubt and fear are dispelled.

Dr. Sant Singh Khalsa (Shabad OS, CC BY-SA)
Ang 1070 · Line 44

ਵਿਚੇ ਗ੍ਰਿਹ. ਸਦਾ ਰਹੈ ਉਦਾਸੀ; ਜਿਉ ਕਮਲੁ ਰਹੈ ਵਿਚਿ ਪਾਣੀ ਹੇ ॥੧੦॥

viche grih. sadaa rahai udaasee; jiau kamal rahai vich paanee he |10|

Punjabi

ਉਹ ਆਪਣੇ ਘਰ ਵਿੱਚ ਹਮੇਸ਼ਾਂ ਹੀ ਨਿਰਲੇਪ ਰਹਿੰਦਾ ਹੈ। ਜਿਸ ਤਰ੍ਹਾਂ ਕੰਵਲ ਫੁਲ ਜਲ ਅੰਦਰ ਰਹਿੰਦਾ ਹੈ।

Bhai Manmohan Singh (Shabad OS, CC BY-SA)

English

In his own home, he remains unattached, like the lotus flower in the water. ||10||

Dr. Sant Singh Khalsa (Shabad OS, CC BY-SA)