Ang 1076
ਆਪਿ ਤਰੈ ਸਗਲੇ ਕੁਲ ਤਾਰੇ; ਹਰਿ ਦਰਗਹ. ਪਤਿ ਸਿਉ ਜਾਇਦਾ ॥੬॥
aap tarai sagale kul taare; har daragah. pat siau jaaeidaa |6|
Punjabi
ਤੂੰ ਆਪ ਬੱਚ ਜਾਵੇਗਾ ਅਤੇ ਆਪਣੀ ਸਾਰੀ ਵੰਸ਼ ਨੂੰ ਭੀ ਬਚਾ ਲਵੇਗਾਂ ਅਤੇ ਇਜ਼ੱਤ ਆਬਰੂ ਨਾਲ ਪ੍ਰਭੂ ਦੇ ਦਰਬਾਰ ਨੂੰ ਜਾਵੇਗਾਂ।
English
You shall save yourself, and save all your generations as well. You shall go to the Court of the Lord with honor. ||6||
ਖੰਡ ਪਤਾਲ ਦੀਪ ਸਭਿ ਲੋਆ ॥
khandd pataal deep sabh loaa |
Punjabi
ਸਾਰੇ ਮਹਾਂ ਦੀਪ, ਪਾਤਾਲਾਂ, ਜੰਜ਼ੀਰੇ ਅਤੇ ਆਲਮ।
English
All the continents, nether worlds, islands and worlds
ਸਭਿ ਕਾਲੈ ਵਸਿ; ਆਪਿ ਪ੍ਰਭਿ ਕੀਆ ॥
sabh kaalai vas; aap prabh keea |
Punjabi
ਸੁਆਮੀ ਨੇ ਖ਼ੁਦ ਉਨ੍ਹਾਂ ਸਾਰਿਆਂ ਨੂੰ ਮੌਤ ਦੇ ਅਧੀਨ ਕੀਤਾ ਹੈ।
English
God Himself has made them all subject to death.
ਨਿਹਚਲੁ ਏਕੁ ਆਪਿ ਅਬਿਨਾਸੀ; ਸੋ ਨਿਹਚਲੁ. ਜੋ ਤਿਸਹਿ ਧਿਆਇਦਾ ॥੭॥
nihachal ek aap abinaasee; so nihachal. jo tiseh dhiaaeidaa |7|
Punjabi
ਸਦੀਵੀ ਸਥਿਰ ਹੈ, ਖ਼ੁਦ ਉਹ ਅਦੁੱਤੀ ਨਾਸ-ਰਹਿਤ ਸੁਆਮੀ। ਜੋ ਉਸ ਦਾ ਸਿਮਰਨ ਕਰਦਾ ਹੈ, ਉਹ ਭੀ ਅਟੱਲ ਥੀ ਵੰਝਦਾ ਹੈ।
English
The One Imperishable Lord Himself is unmoving and unchanging. Meditating on Him, one becomes unchanging. ||7||
ਹਰਿ ਕਾ ਸੇਵਕੁ; ਸੋ ਹਰਿ ਜੇਹਾ ॥
har kaa sevak; so har jehaa |
Punjabi
ਜੋ ਰੱਬ ਦਾ ਗੋਲਾ; ਉਹ ਰੱਬ ਵਰਗਾ ਹੀ ਹੈ।
English
The Lord's servant becomes like the Lord.
ਭੇਦੁ. ਨ ਜਾਣਹੁ; ਮਾਣਸ ਦੇਹਾ ॥
bhed. na jaanahu; maanas dehaa |
Punjabi
ਉਸ ਦੀ ਮਨੁੱਖੀ ਦੇਹ ਦੇ ਕਾਰਣ ਉਸ ਨੂੰ ਸਾਹਿਬ ਨਾਲੋਂ ਭਿੰਨ ਖ਼ਿਆਲ ਨਾਂ ਕਰ।
English
Do not think that, because of his human body, he is different.
ਜਿਉ ਜਲ ਤਰੰਗ ਉਠਹਿ ਬਹੁ ਭਾਤੀ; ਫਿਰਿ ਸਲਲੈ ਸਲਲ ਸਮਾਇਦਾ ॥੮॥
jiau jal tarang uttheh bahu bhaatee; fir salalai salal samaaeidaa |8|
Punjabi
ਜਿਸ ਤਰ੍ਹਾਂ ਪਾਣੀ ਦੀਆਂ ਲਹਿਰਾਂ ਅਨੇਕਾਂ ਤਰੀਕਿਆਂ ਨਾਲ ਉਤਪੰਨ ਹੁੰਦੀਆਂ ਹਨ, ਪ੍ਰੰਤੂ ਮੁੜ ਕੇ ਪਾਣੀ, ਪਾਣੀ ਵਿੱਚ ਹੀ ਲੀਨ ਹੋ ਜਾਂਦਾ ਹੈ।
English
The waves of the water rise up in various ways, and then the water merges again in water. ||8||
ਇਕੁ ਜਾਚਿਕੁ. ਮੰਗੈ ਦਾਨੁ ਦੁਆਰੈ ॥
eik jaachik. mangai daan duaarai |
Punjabi
ਇਕ ਮੰਗਤਾ ਤੇਰੇ ਬੂਹੇ ਉੱਤੇ ਖੈਰ ਮੰਗਦਾ ਹੈ, ਹੇ ਸੁਆਮੀ!
English
A beggar begs for charity at His Door.
ਜਾ ਪ੍ਰਭ ਭਾਵੈ; ਤਾ ਕਿਰਪਾ ਧਾਰੈ ॥
jaa prabh bhaavai; taa kirapaa dhaarai |
Punjabi
ਜਦ ਸਾਈਂ ਨੂੰ ਚੰਗਾ ਲਗਦਾ ਹੈ, ਤਦ ਉਹ ਉਸ ਉੱਤੇ ਮਿਹਰ ਕਰਦਾ ਹੈ।
English
When God pleases, He takes pity on him.
ਦੇਹੁ ਦਰਸੁ. ਜਿਤੁ ਮਨੁ ਤ੍ਰਿਪਤਾਸੈ; ਹਰਿ ਕੀਰਤਨਿ ਮਨੁ ਠਹਰਾਇਦਾ ॥੯॥
dehu daras. jit man tripataasai; har keeratan man tthaharaaeidaa |9|
Punjabi
ਤੂੰ ਮੈਨੂੰ ਆਪਣਾ ਦੀਦਾਰ ਬਖ਼ਸ਼, ਹੇ ਸੁਆਮੀ। ਜਿਸ ਨਾਲ ਮੇਰਾ ਚਿੱਤ ਰੱਜ ਜਾਵੇ। ਤੇਰੀ ਸਿਫ਼ਤ-ਸਲਾਹ ਰਾਹੀਂ ਹੀ ਮੇਰਾ ਮਨੂਆ ਟਿਕਦਾ ਹੈ।
English
Please bless me with the Blessed Vision of Your Darshan, to satisfy my mind, O Lord. Through the Kirtan of Your Praises, my mind is held steady. ||9||
ਰੂੜੋ ਠਾਕੁਰੁ; ਕਿਤੈ ਵਸਿ. ਨ ਆਵੈ ॥
roorro tthaakur; kitai vas. na aavai |
Punjabi
ਸੁੰਦਰ ਸੁਆਮੀ ਕਿਸੇ ਤਰ੍ਹਾਂ ਭੀ ਵੱਸ ਵਿੱਚ ਨਹੀਂ ਆਉਂਦਾ।
English
The Beauteous Lord and Master is not controlled in any way.
ਹਰਿ ਸੋ ਕਿਛੁ ਕਰੇ; ਜਿ ਹਰਿ ਕਿਆ ਸੰਤਾ ਭਾਵੈ ॥
har so kichh kare; ji har kiaa santaa bhaavai |
Punjabi
ਸੁਆਮੀ ਵਾਹਿਗੁਰੂ ਉਹੀ ਕੁਝ ਕਰਦਾ ਹੈ ਜੋ ਉਸ ਦੇ ਭਗਤਾਂ ਨੂੰ ਚੰਗਾ ਲਗਦਾ ਹੈ।
English
The Lord does that which pleases the Saints of the Lord.
ਕੀਤਾ ਲੋੜਨਿ. ਸੋਈ ਕਰਾਇਨਿ; ਦਰਿ ਫੇਰੁ. ਨ ਕੋਈ ਪਾਇਦਾ ॥੧੦॥
keetaa lorran. soee karaaein; dar fer. na koee paaeidaa |10|
Punjabi
ਜਿਹੜਾ ਕੁਛ ਸਾਧੂ ਕਰਾਉਣਾ ਚਾਹੁੰਦੇ ਹਨ, ਉਹ ਹੀ ਸੁਆਮੀ ਕਰਦਾ ਹੈ। ਉਨ੍ਹਾਂ ਦੀ ਕੋਈ ਪ੍ਰਾਰਥਨਾ ਭੀ ਸੁਆਮੀ ਦੇ ਬੂਹੇ ਉੱਤੇ ਅਪਰਵਾਨ ਨਹੀਂ ਹੁੰਦੀ।
English
He does whatever they wish to be done; nothing blocks their way at His Door. ||10||
ਜਿਥੈ; ਅਉਘਟੁ ਆਇ ਬਨਤੁ ਹੈ ਪ੍ਰਾਣੀ ॥
jithai; aaughatt aae banat hai praanee |
Punjabi
ਜਿੱਥੇ ਜੀਵ ਨੂੰ ਮੁਸ਼ਕਲ ਆ ਬਣਦੀ ਹੈ,
English
Wherever the mortal is confronted with difficulty,
ਤਿਥੈ ਹਰਿ ਧਿਆਈਐ ਸਾਰਿੰਗਪਾਣੀ ॥
tithai har dhiaaeeai saaringapaanee |
Punjabi
ਉੱਥੇ ਉਸ ਨੂੰ ਧਰਤੀ ਨੂੰ ਥੰਮਣਹਾਰ ਆਪਣੇ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਹੈ।
English
there he should meditate on the Lord of the Universe.
ਜਿਥੈ ਪੁਤ੍ਰੁ ਕਲਤ੍ਰੁ. ਨ ਬੇਲੀ ਕੋਈ; ਤਿਥੈ ਹਰਿ ਆਪਿ ਛਡਾਇਦਾ ॥੧੧॥
jithai putru kalatru. na belee koee; tithai har aap chhaddaaeidaa |11|
Punjabi
ਜਿਥੇ ਲੜਕੇ, ਵਹੁਟੀ ਅਤੇ ਮਿੱਤ੍ਰ ਨਹੀਂ ਉੱਥੇ ਵਾਹਿਗੁਰੂ ਖ਼ੁਦ ਪ੍ਰਾਣੀ ਨੂੰ ਬੰਦਖ਼ਲਾਸ ਕਰਾਉਂਦਾ ਹੈ।
English
Where there are no children, spouse or friends, there the Lord Himself comes to the rescue. ||11||
ਵਡਾ ਸਾਹਿਬੁ ਅਗਮ ਅਥਾਹਾ ॥
vaddaa saahib agam athaahaa |
Punjabi
ਵਿਸ਼ਾਲ ਸੁਆਮੀ ਪਹੁੰਚ ਤੋਂ ਪਰੇ ਅਤੇ ਥਾਹ-ਰਹਿਤ ਹੈ।
English
The Great Lord and Master is inaccessible and unfathomable.
ਕਿਉ ਮਿਲੀਐ; ਪ੍ਰਭ ਵੇਪਰਵਾਹਾ ॥
kiau mileeai; prabh veparavaahaa |
Punjabi
ਮੁਛੰਦਗੀ ਰਹਿਤ ਸੁਆਮੀ ਨੂੰ ਬੰਦਾ ਕਿਸ ਤਰ੍ਹਾਂ ਮਿਲ ਸਕਦਾ ਹੈ?
English
How can anyone meet with God, the self-suficient One?
ਕਾਟਿ ਸਿਲਕ ਜਿਸੁ ਮਾਰਗਿ ਪਾਏ; ਸੋ ਵਿਚਿ ਸੰਗਤਿ ਵਾਸਾ ਪਾਇਦਾ ॥੧੨॥
kaatt silak jis maarag paae; so vich sangat vaasaa paaeidaa |12|
Punjabi
ਫਾਹੀ ਕੱਟ ਕੇ ਜਿਸ ਨੂੰ ਸੁਆਮੀ ਠੀਕ ਰਸਤੇ ਉੱਤੇ ਪਾਉਂਦਾ ਹੈ; ਉਸ ਨੂੰ ਸਾਧ ਸੰਗਤ ਅੰਦਰ ਵਸੇਬਾ ਪ੍ਰਾਪਤ ਹੋ ਜਾਂਦਾ ਹੈ।
English
Those who have had the noose cut away from around their necks, whom God has set back upon the Path, obtain a place in the Sangat, the Congregation. ||12||
ਹੁਕਮੁ ਬੂਝੈ; ਸੋ ਸੇਵਕੁ ਕਹੀਐ ॥
hukam boojhai; so sevak kaheeai |
Punjabi
ਜੋ ਸੁਆਮੀ ਦੀ ਰਜ਼ਾ ਨੂੰ ਸਮਝਦਾ ਹੈ, ਉਹ ਉਸ ਦਾ ਗੋਲਾ ਆਖਿਆ ਜਾਂਦਾ ਹੈ।
English
One who realizes the Hukam of the Lord's Command is said to be His servant.
ਬੁਰਾ ਭਲਾ ਦੁਇ; ਸਮਸਰਿ ਸਹੀਐ ॥
buraa bhalaa due; samasar saheeai |
Punjabi
ਉਹ ਮਾੜੇ ਅਤੇ ਚੰਗੇ, ਦੋਨਾਂ ਨੂੰ, ਇਕ ਸਮਾਨ ਸਹਾਰਦਾ ਹੈ।
English
He endures both bad and good equally.
ਹਉਮੈ ਜਾਇ ਤ ਏਕੋ ਬੂਝੈ; ਸੋ ਗੁਰਮੁਖਿ ਸਹਜਿ ਸਮਾਇਦਾ ॥੧੩॥
haumai jaae ta eko boojhai; so guramukh sehaj samaaeidaa |13|
Punjabi
ਜਦ ਹੰਕਾਰ ਮਿੱਟ ਜਾਂਦਾ ਹੈ, ਤਦ ਉਹ ਇੱਕ ਸੁਆਮੀ ਨੂੰ ਜਾਣ ਲੈਂਦਾ ਹੈ। ਐੲੋ ਜੇਹਾ ਗੁਰੂ-ਅਨੁਸਾਰੀ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
English
When egotism is silenced, then one comes to know the One Lord. Such a Gurmukh intuitively merges in the Lord. ||13||
ਹਰਿ ਕੇ ਭਗਤ; ਸਦਾ ਸੁਖਵਾਸੀ ॥
har ke bhagat; sadaa sukhavaasee |
Punjabi
ਵਾਹਿਗੁਰੂ ਦੇ ਸਰਧਾਲੂ ਹਮੇਸ਼ਾਂ ਆਰਾਮ ਵਿੱਚ ਵੱਸਦੇ ਹਲ।
English
The devotees of the Lord dwell forever in peace.
ਬਾਲ ਸੁਭਾਇ; ਅਤੀਤ ਉਦਾਸੀ ॥
baal subhaae; ateet udaasee |
Punjabi
ਉਨ੍ਹਾਂ ਦਾ ਇੱਕ ਬੱਚੇ ਵਰਗਾ ਸੁਭਾਅ ਹੈ ਅਤੇ ਉਹ ਨਿਰਲੇਪ ਤੇ ਉਪਰਾਮ ਹਨ।
English
With a child-like, innocent nature, they remain detached, turning away from the world.
ਅਨਿਕ ਰੰਗ ਕਰਹਿ ਬਹੁ ਭਾਤੀ; ਜਿਉ ਪਿਤਾ ਪੂਤੁ ਲਾਡਾਇਦਾ ॥੧੪॥
anik rang kareh bahu bhaatee; jiau pitaa poot laaddaaeidaa |14|
Punjabi
ਉਹ ਘਦੇਰਿਆਂ ਤਰੀਕਿਆਂ ਨਾਲ ਅਨੇਕਾਂ ਅਨੰਦ ਮਾਣਦੇ ਹਨ ਅਤੇ ਪ੍ਰਭੂ ਉਨ੍ਹਾਂ ਨੂੰ ਐਉਂ ਲਾਡ ਲਡਾਉਂਦਾ ਹੈ ਜਿਸ ਤਰ੍ਹਾਂ ਪਿਉ ਆਪਦੇ ਪੁੱਤ ਨੂੰ।
English
They enjoy various pleasures in many ways; God caresses them, like a father caressing his son. ||14||
ਅਗਮ ਅਗੋਚਰੁ; ਕੀਮਤਿ. ਨਹੀ ਪਾਈ ॥
agam agochar; keemat. nahee paaee |
Punjabi
ਸੁਆਮੀ ਹਦਬੰਨਾ-ਰਹਿਤ ਅਤੇ ਅਦ੍ਰਿਸ਼ਟ ਹੈ। ਉਸ ਦਾ ਮੁੱਲ ਪਾਇਆ ਨਹੀਂ ਜਾ ਸਕਦਾ।
English
He is inaccessible and unfathomable; His value cannot be estimated.
ਤਾ ਮਿਲੀਐ; ਜਾ ਲਏ ਮਿਲਾਈ ॥
taa mileeai; jaa le milaaee |
Punjabi
ਕੇਵਲ ਤਦ ਹੀ ਇਨਸਾਨ ਉਸ ਨਾਲ ਮਿਲਦਾ ਹੈ, ਜਦ ਉਹ ਮਿਲਾਉਂਦਾ ਹੈ।
English
We meet Him, only when He causes us to meet.
ਗੁਰਮੁਖਿ ਪ੍ਰਗਟੁ ਭਇਆ ਤਿਨ ਜਨ ਕਉ; ਜਿਨ ਧੁਰਿ ਮਸਤਕਿ ਲੇਖੁ ਲਿਖਾਇਦਾ ॥੧੫॥
guramukh pragatt bheaa tin jan kau; jin dhur masatak lekh likhaaeidaa |15|
Punjabi
ਗੁਰਾਂ ਦੀ ਦਇਆ ਦੁਆਰਾ ਪ੍ਰਭੂ ਉਨ੍ਹਾਂ ਪੁਰਸ਼ਾਂ ਨੂੰ ਪ੍ਰਤੱਖ ਹੁੰਦਾ ਹੈ ਜਿਨ੍ਹਾਂ ਦੇ ਮੱਥੇ ਉਤੇ ਆਰੰਭ ਤੋਂ ਐਸੀ ਲਿਖਤਕਾਰ ਲਿਖੀ ਹੋਈ ਹੈ।
English
The Lord is revealed to those humble Gurmukhs, who have such pre-ordained destiny inscribed upon their foreheads. ||15||
ਤੂ ਆਪੇ ਕਰਤਾ; ਕਾਰਣ ਕਰਣਾ ॥
too aape karataa; kaaran karanaa |
Punjabi
ਮੇਰੇ ਸਿਰਜਣਹਾਰ-ਸੁਆਮੀ, ਤੂੰ ਖ਼ੁਦ ਹੀ ਹੀ ਕੰਮਾਂ ਦੇ ਕਰਨ ਵਾਲਾ ਹੈ।
English
You Yourself are the Creator Lord, the Cause of causes.
ਸ੍ਰਿਸਟਿ ਉਪਾਇ, ਧਰੀ ਸਭ ਧਰਣਾ ॥
srisatt upaae, dharee sabh dharanaa |
Punjabi
ਤੂੰ ਸਾਰੀ ਰਚਨਾ ਰਚੀ ਹੈ ਅਤੇ ਧਰਤੀ ਨੂੰ ਥੰਮਿ੍ਹਆ ਹੋਇਆ।
English
You created the Universe, and You support the whole earth.
ਜਨ ਨਾਨਕੁ ਸਰਣਿ ਪਇਆ ਹਰਿ ਦੁਆਰੈ; ਹਰਿ ਭਾਵੈ ਲਾਜ ਰਖਾਇਦਾ ॥੧੬॥੧॥੫॥
jan naanak saran peaa har duaarai; har bhaavai laaj rakhaaeidaa |16|1|5|
Punjabi
ਮੇਰੇ ਸੁਆਮੀ ਮਾਲਕ, ਗੋਲਾ ਨਾਨਕ ਤੇਰੇ ਦਰ ਦੀ ਪਨਾਹ ਲੋੜਦਾ ਹੈ। ਜੇਕਰ ਤੈਨੂੰ ਇਸ ਤਰ੍ਹਾਂ ਚੰਗਾ ਲੱਗੇਂ ਤੂੰ ਉਸ ਦੀ ਇੱਜ਼ਤ ਆਬਰੂ ਰੱਚ।
English
Servant Nanak seeks the Sanctuary of Your Door, O Lord; if it is Your Will, please preserve his honor. ||16||1||5||
ਮਾਰੂ ਸੋਲਹੇ ਮਹਲਾ ੫ ॥
maaroo solahe mahalaa 5 |
Punjabi
ਮਾਰੂ ਸੋਲਹੇ ਪੰਜਾਵੀਂ ਪਾਤਿਸ਼ਾਹੀ।
English
Maaroo, Solahas, Fifth Mehl:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਜੋ ਦੀਸੈ; ਸੋ ਏਕੋ ਤੂਹੈ ॥
jo deesai; so eko toohai |
Punjabi
ਜਿਹੜਾ ਕੁੱਛ ਦੀਹਦਾ ਹੈ, ਉਹ ਤੂੰ ਹੀ ਹੈਂ, ਹੇ ਅਦੁੱਤੀ ਵਾਹਿਗੁਰੂ।
English
Whatever is seen is You, O One Lord.
ਬਾਣੀ ਤੇਰੀ; ਸ੍ਰਵਣਿ ਸੁਣੀਐ ॥
baanee teree; sravan suneeai |
Punjabi
ਸਾਰਾ ਕੁਝ ਜੋ ਇਨਸਾਨ ਆਪਣਿਆਂ ਕੰਨਾਂ ਨਾਲ ਸੁਣਦਾ ਹੈ, ਉਹ ਤੇਰੀ ਹੀ ਬੋਲ-ਬਾਣੀ ਹੈ।
English
What the ears hear is the Word of Your Bani.
ਦੂਜੀ ਅਵਰ. ਨ ਜਾਪਸਿ ਕਾਈ; ਸਗਲ ਤੁਮਾਰੀ ਧਾਰਣਾ ॥੧॥
doojee avar. na jaapas kaaee; sagal tumaaree dhaaranaa |1|
Punjabi
ਕੋਈ ਹੋਰ ਕੋਈ ਦੂਸਰਾ ਮਲੂਮ ਹੀ ਨਹੀਂ ਹੁੰਦਾ ਤੂੰ ਹੀ ਸਾਰਿਆਂ ਨੂੰ ਆਸਰਾ ਦਿੰਦਾ ਹੈ।
English
There is nothing else to be seen at all. You give support to all. ||1||
ਆਪਿ ਚਿਤਾਰੇ ਅਪਣਾ ਕੀਆ ॥
aap chitaare apanaa keea |
Punjabi
ਤੂੰ ਖ਼ੁਦ ਹੀ ਆਪਣੀ ਰਚਨਾ ਦਾ ਖ਼ਿਆਲ ਰਖਦਾ ਹੈਂ।
English
You Yourself are conscious of Your Creation.
ਆਪੇ ਆਪਿ ਆਪਿ ਪ੍ਰਭੁ ਥੀਆ ॥
aape aap aap prabh theea |
Punjabi
ਤੂੰ ਆਪਣੇ ਆਪ ਤੋਂ ਹੀ ਹੋਂਦ ਵਿੱਚ ਆਇਆ ਹੈ, ਹੇ ਸੁਆਮੀ!
English
You Yourself established Yourself, O God.
ਆਪਿ ਉਪਾਇ ਰਚਿਓਨੁ ਪਸਾਰਾ; ਆਪੇ ਘਟਿ ਘਟਿ ਸਾਰਣਾ ॥੨॥
aap upaae rachion pasaaraa; aape ghatt ghatt saaranaa |2|
Punjabi
ਇਸ ਤਰ੍ਹਾਂ ਖ਼ੁਦ-ਬ-ਖ਼ੁਦ ਹੋਂਦਵਿਚ ਆ, ਤੂੰ ਸੰਸਾਰ ਨੂੰ ਰੱਚਿਆ ਹੈ ਅਤੇ ਖ਼ੁਦ ਹੀ ਸਾਰਿਆਂ ਦਿਲਾ ਦੀ ਸੰਭਾਲ ਕਰਦਾ ਹੈ।
English
Creating Yourself, You formed the expanse of the Universe; You Yourself cherish and sustain each and every heart. ||2||
ਇਕਿ ਉਪਾਏ, ਵਡ ਦਰਵਾਰੀ ॥
eik upaae, vadd daravaaree |
Punjabi
ਕਈ ਤੂੰ ਐਸੇ ਰਚੇ ਹਨ ਜੋ ਭਾਰੇ ਦਰਬਾਰ ਲਾਉਂਦੇ ਹਨ।
English
You created some to hold great and royal courts.
ਇਕਿ ਉਦਾਸੀ; ਇਕਿ ਘਰ ਬਾਰੀ ॥
eik udaasee; ik ghar baaree |
Punjabi
ਕਈ ਤਿਆਗੀ ਹਨ ਅਤੇ ਕਈ ਗ੍ਰਿਹਸਤੀ।
English
Some turn away from the world in renunciation, and some maintain their households.