Ang 1077
ਇਕਿ ਭੂਖੇ. ਇਕਿ ਤ੍ਰਿਪਤਿ ਅਘਾਏ; ਸਭਸੈ ਤੇਰਾ ਪਾਰਣਾ ॥੩॥
eik bhookhe. ik tripat aghaae; sabhasai teraa paaranaa |3|
Punjabi
ਕਈ ਭੁਖੇ ਹਨ ਅਤੇ ਕਈ ਰੱਜੇ ਤੇ ਧ੍ਰਾਪੇ ਹੋਏ ਹਨ; ਪ੍ਰੰਤੂ ਸਾਰਿਆਂ ਨੂੰ ਤੇਰਾ ਹੀ ਆਸਰਾ ਹੈ, ਹੇ ਸੁਆਮੀ!
English
Some are hungry and some are satisfied and satiated, but all lean on Your Support. ||3||
ਆਪੇ ਸਤਿ ਸਤਿ ਸਤਿ ਸਾਚਾ ॥
aape sat sat sat saachaa |
Punjabi
ਸੱਚਾ, ਸੱਚਾ, ਸੱਚਾ ਹੈ ਖ਼ੁਦ ਸੱਚਾ ਸੁਆਮੀ।
English
The True Lord Himself is True, True, True.
ਓਤਿ ਪੋਤਿ; ਭਗਤਨ ਸੰਗਿ ਰਾਚਾ ॥
ot pot; bhagatan sang raachaa |
Punjabi
ਤਾਣੇ ਪੇਟੇ ਦੀ ਮਾਨੰਦ ਉਹ ਆਪਣੇ ਅਨੁਰਾਗੀਆਂ ਨਾਲ ਜੁੜਿਆ ਹੋਇਆ ਹੈ।
English
He is woven into the essence of His devotees, through and through.
ਆਪੇ ਗੁਪਤੁ. ਆਪੇ ਹੈ ਪਰਗਟੁ; ਅਪਣਾ ਆਪੁ ਪਸਾਰਣਾ ॥੪॥
aape gupat. aape hai paragatt; apanaa aap pasaaranaa |4|
Punjabi
ਉਹ ਆਪ ਪੋਸ਼ੀਦਾ ਅਤੇ ਆਪ ਹੀ ਪ੍ਰਤੱਖ ਹੈ ਅਤੇ ਆਪ ਹੀ ਉਹ ਆਪਣੇ ਆਪ ਨੂੰ ਫੈਲਾਉਂਦਾ ਹੈ।
English
He Himself is hidden, and He Himself is revealed. He Himself spreads Himself out. ||4||
ਸਦਾ ਸਦਾ ਸਦ ਹੋਵਣਹਾਰਾ ॥
sadaa sadaa sad hovanahaaraa |
Punjabi
ਹਮੇਸ਼ਾ, ਹਮੇਸ਼ਾ, ਹਮੇਸ਼ਾਂ ਹੀ ਰਹਿਣ ਵਾਲਾ ਹੈ ਮੇਰਾ ਸੁਆਮੀ!
English
Forever, forever and ever, He shall always exist.
ਊਚਾ ਅਗਮੁ ਅਥਾਹੁ ਅਪਾਰਾ ॥
aoochaa agam athaahu apaaraa |
Punjabi
ਉਹ ਬੁਲੰਦ, ਪਹੁੰਚ ਤੋਂ ਪਰੇ, ਬੇਥਾਹ ਅਤੇ ਬੇਅੰਤ ਹੈ।
English
He is lofty, inaccessible, unfathomable and infinite.
ਊਣੇ ਭਰੇ. ਭਰੇ ਭਰਿ ਊਣੇ; ਏਹਿ ਚਲਤ ਸੁਆਮੀ ਕੇ ਕਾਰਣਾ ॥੫॥
aoone bhare. bhare bhar aoone; ehi chalat suaamee ke kaaranaa |5|
Punjabi
ਖ਼ਾਲੀਆਂ ਨੂੰ ਉਹ ਪੂਰਨ ਕਰ ਦਿੰਦਾ ਹੈ ਅਤੇ ਪਰੀਪੂਰਨਾਂ ਨੂੰ ਉਹ ਖਾਲੀ ਕਰ ਦਿੰਦਾ ਹੈ। ਇਹ ਹਨ ਅਸਚਰਜ ਖੇਡਾਂ ਅਤੇ ਕੌਤਕ, ਮੇਰੇ ਪ੍ਰਭੂ ਦੇ।
English
He fills the empty, and empties out the filled; such are the plays and dramas of my Lord and Master. ||5||
ਮੁਖਿ ਸਾਲਾਹੀ ਸਚੇ ਸਾਹਾ ॥
mukh saalaahee sache saahaa |
Punjabi
ਆਪਣੇ ਮੂੰਹ ਨਾਲ ਮੈਂ ਸੱਚੇ ਸੁਆਮੀ ਦੀ ਕੀਰਤੀ ਕਰਦਾ ਹਾਂ।
English
With my mouth, I praise my True Lord King.
ਨੈਣੀ ਪੇਖਾ. ਅਗਮ ਅਥਾਹਾ ॥
nainee pekhaa. agam athaahaa |
Punjabi
ਆਪਣੀਆਂ ਅੱਖਾਂ ਨਾਲ ਮੈਂ ਹੱਦਬੰਨਾ-ਰਹਿਤ ਅਤੇ ਬੇਥਾਹ ਸੁਆਮੀ ਨੂੰ ਦੇਖਦਾ ਹਾਂ।
English
With my eyes, I behold the inaccessible and unfathomable Lord.
ਕਰਨੀ ਸੁਣਿ ਸੁਣਿ ਮਨੁ ਤਨੁ ਹਰਿਆ; ਮੇਰੇ ਸਾਹਿਬ ਸਗਲ ਉਧਾਰਣਾ ॥੬॥
karanee sun sun man tan hariaa; mere saahib sagal udhaaranaa |6|
Punjabi
ਆਪਣਿਆਂ ਕੰਨਾਂ ਨਾਲ ਤੇਰੀ ਸਿਫ਼ਤ ਸੁਣ ਅਤੇ ਸ੍ਰਵਣ ਕਰ, ਮੇਰੀ ਆਤਮਾ ਤੇ ਤੇਹ ਪ੍ਰਫੁੱਲਤਾ ਹੋ ਗਏ ਹਨ। ਮੇਰਾ ਮਾਲਕ ਸਾਰਿਆਂ ਦਾ ਪਾਰ ਉਤਾਰਾ ਕਰਦਾ ਹੈ।
English
Listening, listening with my ears, my mind and body are rejuvenated; my Lord and Master saves all. ||6||
ਕਰਿ ਕਰਿ ਵੇਖਹਿ; ਕੀਤਾ ਅਪਣਾ ॥
kar kar vekheh; keetaa apanaa |
Punjabi
ਰਚਨਾ ਨੂੰ ਰਚ ਕੇ, ਸੁਆਮੀ ਆਪਣੇ ਰੱਚਿਆਂ ਹੋਇਆਂ ਨੂੰ ਦੇਖਦਾ ਹੈ।
English
He created the creation, and gazes upon what He has created.
ਜੀਅ ਜੰਤ; ਸੋਈ ਹੈ ਜਪਣਾ ॥
jeea jant; soee hai japanaa |
Punjabi
ਸਾਰੇ ਜੀਵ ਜੰਤੂ ਉੋਸ ਸਾਹਿਬ ਦਾ ਸਿਮਰਨ ਕਰਦੇ ਹਨ।
English
All beings and creatures meditate on Him.
ਅਪਣੀ ਕੁਦਰਤਿ ਆਪੇ ਜਾਣੈ; ਨਦਰੀ ਨਦਰਿ ਨਿਹਾਲਣਾ ॥੭॥
apanee kudarat aape jaanai; nadaree nadar nihaalanaa |7|
Punjabi
ਆਪਣੀ ਅਪਾਰ ਸ਼ਕਤੀ ਨੂੰ ਉਹ ਆਪੇ ਹੀ ਜਾਣਦਾ ਹੈ। ਉਸ ਦੀ ਦਇਆਲਤਾ ਰਾਹੀਂ ਦਇਆਲੂ ਪ੍ਰਭੂ ਦੇਖਿਆ ਜਾਂਦਾ ਹੈ।
English
He Himself knows His creative power; He blesses with His Glance of Grace. ||7||
ਸੰਤ ਸਭਾ ਜਹ ਬੈਸਹਿ ਪ੍ਰਭ ਪਾਸੇ ॥
sant sabhaa jeh baiseh prabh paase |
Punjabi
ਜਿਥੇ ਸਤਿਸੰਗਤ ਬਹਿੰਦੀ ਹੈ, ਓਥੇ ਨੇੜੇ ਹੀ ਮੇਰਾ ਸੁਆਮੀ ਹੁੰਦਾ ਹੈ।
English
Where the Saints gather together and sit, God dwells close at hand.
ਅਨੰਦ ਮੰਗਲ ਹਰਿ ਚਲਤ ਤਮਾਸੇ ॥
anand mangal har chalat tamaase |
Punjabi
ਸੁਆਮੀ ਦੇ ਅਦਭੁੱਤ ਕੌਤਕ ਅਤੇ ਖੇਡਾਂ ਦੇਖ, ਸੰਤ ਮੌਜ ਬਹਾਰ ਕਰਦੇ ਹਨ।
English
They abide in bliss and joy, beholding the Lord's wondrous play.
ਗੁਣ ਗਾਵਹਿ ਅਨਹਦ ਧੁਨਿ ਬਾਣੀ; ਤਹ ਨਾਨਕ ਦਾਸੁ ਚਿਤਾਰਣਾ ॥੮॥
gun gaaveh anahad dhun baanee; teh naanak daas chitaaranaa |8|
Punjabi
ਹੇ ਨਾਨਕ! ਓਥੇ ਪ੍ਰਭੂ ਦੇ ਗੋਲੇ, ਉਸ ਨੂੰ ਸਿਮਰਦੇ ਅਤੇ ਗੁਰਬਾਣੀ ਦੇ ਸੁਤੇ-ਸਿਧ ਹੋ ਰਹੇ ਕੀਰਤਨ ਰਾਹੀਂ ਉਸ ਦੀ ਮਹਿਮਾ ਗਾਇਨ ਕਰਦੇ ਹਨ।
English
They sing the Glories of the Lord, and the unstruck sound current of His Bani; O Nanak, His slaves remain conscious of Him. ||8||
ਆਵਣੁ ਜਾਣਾ; ਸਭੁ ਚਲਤੁ ਤੁਮਾਰਾ ॥
aavan jaanaa; sabh chalat tumaaraa |
Punjabi
ਆਉਣਾ ਅਤੇ ਜਾਣਾ ਸਮੂਹ ਤੇਰੀ ਇੱਕ ਅਲੌਕਿਕ ਖੇਡ ਹੈ।
English
Coming and going is all Your wondrous play.
ਕਰਿ ਕਰਿ ਦੇਖੈ; ਖੇਲੁ ਅਪਾਰਾ ॥
kar kar dekhai; khel apaaraa |
Punjabi
ਰਚਨਾ ਨੂੰ ਰਚ, ਤੂੰ ਆਪਣੀ ਸੁੰਦਰ ਖੇਡ ਨੂੰ ਵੇਖਦਾ ਹੈਂ।
English
Creating the Creation, You gaze upon Your infinite play.
ਆਪਿ ਉਪਾਏ ਉਪਾਵਣਹਾਰਾ; ਅਪਣਾ ਕੀਆ ਪਾਲਣਾ ॥੯॥
aap upaae upaavanahaaraa; apanaa keea paalanaa |9|
Punjabi
ਖੁਦ ਹੀ ਸਿਰਜਣਹਾਰ-ਸੁਆਮੀ ਰਚਦਾ ਹੈ ਅਤੇ ਆਪਣੀ ਰਚਨਾ ਦੀ ਪਾਲਣਾ-ਪੋਸਣਾ ਕਰਦਾ ਹੈ।
English
Creating the Creation, You Yourself cherish and nurture it. ||9||
ਸੁਣਿ ਸੁਣਿ ਜੀਵਾ; ਸੋਇ ਤੁਮਾਰੀ ॥
sun sun jeevaa; soe tumaaree |
Punjabi
ਮੈਂ ਤੇਰੀ ਸੋਭਾ ਸੁਣ ਸੁਣ ਕੇ ਜੀਉਂਦਾ ਹਾਂ।
English
Listening, listening to Your Glory, I live.
ਸਦਾ ਸਦਾ ਜਾਈ ਬਲਿਹਾਰੀ ॥
sadaa sadaa jaaee balihaaree |
Punjabi
ਸਦੀਵ, ਸਦੀਵ ਹੀ ਮੈਂ ਤੇਰੇ ਉਤੋਂ ਕੁਰਬਾਨ ਵੰਝਦਾ ਹਾਂ।
English
Forever and ever, I am a sacrifice to You.
ਦੁਇ ਕਰ ਜੋੜਿ. ਸਿਮਰਉ ਦਿਨੁ ਰਾਤੀ; ਮੇਰੇ ਸੁਆਮੀ ਅਗਮ ਅਪਾਰਣਾ ॥੧੦॥
due kar jorr. simrau din raatee; mere suaamee agam apaaranaa |10|
Punjabi
ਹੇ ਮੇਰੇ ਹਦਬੰਨਾ-ਰਹਿਤ ਅਤੇ ਬੇਅੰਤ ਸਾਹਿਬ! ਆਪਦੇ ਦੋਨੋਂ ਹੱਥ ਬੰਨ੍ਹ ਕੇ ਦਿਹੁੰ ਅਤੇ ਰੈਣ ਮੈਂ ਤੇਰੇ ਆਰਾਧਨ ਕਰਦਾ ਹਾਂ।
English
With my palms pressed together, I meditate in remembrance on You, day and night, O my inaccessible, infinite Lord and Master. ||10||
ਤੁਧੁ ਬਿਨੁ; ਦੂਜੇ ਕਿਸੁ ਸਾਲਾਹੀ ॥
tudh bin; dooje kis saalaahee |
Punjabi
ਤੇਰੇ ਬਗ਼ੈਰ ਮੈਂ ਹੋਰ ਕੀਹਦੀ ਉਪਮਾ ਕਰਾਂ?
English
Other than You, who else should I praise?
ਏਕੋ ਏਕੁ ਜਪੀ. ਮਨ ਮਾਹੀ ॥
eko ek japee. man maahee |
Punjabi
ਮੈਂ ਕੇਵਲ ਇੱਕ ਸੁਆਮੀ ਨੂੰ ਹੀ ਆਪਣੇ ਚਿੱਤ ਵਿੱਚ ਚੇਤੇ ਕਰਦਾ ਹਾਂ।
English
I meditate on the One and Only Lord within my mind.
ਹੁਕਮੁ ਬੂਝਿ. ਜਨ ਭਏ ਨਿਹਾਲਾ; ਇਹ ਭਗਤਾ ਕੀ ਘਾਲਣਾ ॥੧੧॥
hukam boojh. jan bhe nihaalaa; ih bhagataa kee ghaalanaa |11|
Punjabi
ਤੇਰੀ ਰਜ਼ਾ ਨੂੰ ਅਨੂਭਵ ਕਰ, ਤੇਰੇ ਗੋਲੇ ਪ੍ਰਸੰਨ ਥੀ ਗਏ ਹਨ। ਇਹੀ ਸੇਵਾ ਤੇਰੇ ਸ਼ਰਧਾਲੂ ਕਮਾਉਂਦੇ ਹਨ।
English
Realizing the Hukam of Your Will, Your humble servants are enraptured; this is the achievement of Your devotees. ||11||
ਗੁਰ ਉਪਦੇਸਿ. ਜਪੀਐ ਮਨਿ ਸਾਚਾ ॥
gur upades. japeeai man saachaa |
Punjabi
ਗੁਰਾਂ ਦੀ ਸਿੱਖਮਤ ਦੁਆਰਾ ਆਪਣੇ ਚਿੱਤ ਅੰਦਰ ਮੈਂ ਸੱਚੇ ਸੁਆਮੀ ਦਾ ਸਿਮਰਨ ਕਰਦਾ ਹਾਂ।
English
Following the Guru's Teachings, I meditate on the True Lord within my mind.
ਗੁਰ ਉਪਦੇਸਿ; ਰਾਮ ਰੰਗਿ ਰਾਚਾ ॥
gur upades; raam rang raachaa |
Punjabi
ਗੁਰਾਂ ਦੀ ਸਿੱਖਮਤ ਦੁਆਰਾ, ਮੈਂ ਪ੍ਰਭੂ ਦੇ ਪਿਆਰ ਅੰਦਰ ਲੀਨ ਹੋ ਗਿਆ ਹਾਂ।
English
Following the Guru's Teachings, I am immersed in the Lord's Love.
ਗੁਰ ਉਪਦੇਸਿ. ਤੁਟਹਿ ਸਭਿ ਬੰਧਨ; ਇਹੁ ਭਰਮੁ ਮੋਹੁ ਪਰਜਾਲਣਾ ॥੧੨॥
gur upades. tutteh sabh bandhan; ihu bharam mohu parajaalanaa |12|
Punjabi
ਗੁਰਾਂ ਦੀ ਸਿੱਖਮਤ ਦੁਆਰਾ, ਸਾਰੇ ਜੂੜ ਵੱਢੇ ਜਾਂਦੇ ਹਨ ਅਤੇ ਇਹ ਸੰਦੇਹ ਤੇ ਸੰਸਾਰੀ ਮਮਤਾ ਪੂਰੀ ਤਰ੍ਹਾਂ ਸੜ ਜਾਂਦੇ ਹਨ।
English
Following the Guru's Teachings, all bonds are broken, and this doubt and emotional attachment are burnt away. ||12||
ਜਹ ਰਾਖੈ; ਸੋਈ ਸੁਖ ਥਾਨਾ ॥
jeh raakhai; soee sukh thaanaa |
Punjabi
ਜਿੱਥੇ ਕਿਤੇ ਭੀ ਸੁਆਮੀ ਮੈਨੂੰ ਰਖਦਾ ਹੈ, ਕੇਵਲ ਉਹ ਹੀ ਮੇਰੇ ਲਈ ਆਰਾਮ ਦਾ ਟਿਕਾਣਾ ਹੈ।
English
Wherever He keeps me, is my place of rest.
ਸਹਜੇ ਹੋਇ; ਸੋਈ ਭਲ ਮਾਨਾ ॥
sahaje hoe; soee bhal maanaa |
Punjabi
ਜਿਹੜਾ ਕੁਛ ਭੀ ਕੁਦਰਤੀ ਤੌਰ ਤੇ ਹੁੰਦਾ ਹੈ, ਉਸ ਨੂੰ ਮੈਂ ਚੰਗਾ ਜਾਣ ਕਬੂਲ ਕਰਦਾ ਹਾਂ।
English
Whatever naturally happens, I accept that as good.
ਬਿਨਸੇ ਬੈਰ. ਨਾਹੀ ਕੋ ਬੈਰੀ; ਸਭੁ ਏਕੋ ਹੈ ਭਾਲਣਾ ॥੧੩॥
binase bair. naahee ko bairee; sabh eko hai bhaalanaa |13|
Punjabi
ਮੇਰੀ ਦੁਸ਼ਮਨੀ ਮਿੱਟ ਗਈ ਹੈ ਤੇ ਹੁਣ ਕੋਈ ਭੀ ਮੇਰਾ ਦੁਸ਼ਮਨ ਨਹੀਂ। ਸਾਰਿਆਂ ਅੰਦਰ ਮੈਂ ਹੁਣ ਇੱਕ ਸਾਈਂ ਨੂੰ ਹੀ ਦੇਖਦਾ ਹਾਂ।
English
Hatred is gone - I have no hatred at all; I see the One Lord in all. ||13||
ਡਰ ਚੂਕੇ ਬਿਨਸੇ ਅੰਧਿਆਰੇ ॥
ddar chooke binase andhiaare |
Punjabi
ਮੇਰਾ ਭੈ ਮਿਟ ਗਿਆ ਹੈ ਅਤੇ ਮੇਰਾ ਅਨ੍ਹੇਰਾ ਦੂਰ ਹੋ ਗਿਆ ਹੈ,
English
Fear has been removed, and darkness has been dispelled.
ਪ੍ਰਗਟ ਭਏ; ਪ੍ਰਭ ਪੁਰਖ ਨਿਰਾਰੇ ॥
pragatt bhe; prabh purakh niraare |
Punjabi
ਬਲਵਾਨ ਤੇ ਨਿਰਲੇਪ ਸੁਆਮੀ ਮੇਰੇ ਤੇ ਜ਼ਾਹਰ ਹੋ ਗਿਆ ਹੈ।
English
The all-powerful, primal, detached Lord God has been revealed.
ਆਪੁ ਛੋਡਿ ਪਏ ਸਰਣਾਈ; ਜਿਸ ਕਾ ਸਾ ਤਿਸੁ ਘਾਲਣਾ ॥੧੪॥
aap chhodd pe saranaaee; jis kaa saa tis ghaalanaa |14|
Punjabi
ਆਪਣੀ ਸਵੈ-ਹੰਗਤਾ ਨੂੰ ਮਾਰ ਕੇ ਮੈਂ ਉਸ ਦੀ ਪਨਾਹ ਲਈ ਹੈ, ਜਿਸ ਦਾ ਕਿ ਮੈਂ ਹਾਂ। ਮੈਂ ਹੁਣ ਉਸ ਦੀ ਸੇਵਾ ਹੀ ਕਮਾਉਂਦਾ ਹਾਂ।
English
Forsaking self-conceit, I have entered His Sanctuary, and I work for Him. ||14||
ਐਸਾ ਕੋ ਵਡਭਾਗੀ ਆਇਆ ॥
aisaa ko vaddabhaagee aaeaa |
Punjabi
ਕੋਈ ਵਿਰਲਾ ਹੀ ਐਹੋ ਜੇਹਾ ਭਾਰੇ ਨਸੀਬਾਂ ਵਾਲਾ ਪੁਰਸ਼ ਹੈ,
English
Rare are those few, very blessed people, who come into the world,
ਆਠ ਪਹਰ; ਜਿਨਿ ਖਸਮੁ ਧਿਆਇਆ ॥
aatth pehar; jin khasam dhiaaeaa |
Punjabi
ਜੋ ਇਸ ਜਹਾਨ ਵਿੱਚ ਪੈਦਾ ਹੋ, ਦਿਨ ਦੇ ਅੱਠੇ ਪਹਿਰ ਹੀ ਆਪਣੇ ਸੁਆਮੀ ਦਾ ਸਿਮਰਨ ਕਰਦਾ ਹੈ।
English
and meditate on their Lord and Master, twenty-four hours a day.
ਤਿਸੁ ਜਨ ਕੈ ਸੰਗਿ ਤਰੈ ਸਭੁ ਕੋਈ; ਸੋ ਪਰਵਾਰ ਸਧਾਰਣਾ ॥੧੫॥
tis jan kai sang tarai sabh koee; so paravaar sadhaaranaa |15|
Punjabi
ਉਸ ਪੁਰਸ਼ ਦੀ ਸੰਗਤ ਅੰਦਰ ਸਾਰੇ ਹੀ ਪਾਰ ਉੱਤਰ ਜਾਂਦੇ ਹਨ ਅਤੇ ਉਹ ਆਪਣੇ ਅੱਬਰ ਕਬੀਲੇ ਨੂੰ ਭੀ ਤਾਰ ਦਿੰਦਾ ਹੈ।
English
Associating with such humble people, all are saved, and their families are saved as well. ||15||
ਇਹ ਬਖਸੀਸ; ਖਸਮ ਤੇ ਪਾਵਾ ॥
eih bakhasees; khasam te paavaa |
Punjabi
ਇਹ ਦਾਤ ਮੈਂ ਆਪਣੇ ਪ੍ਰਭੂ ਪਾਸੋਂ ਪ੍ਰਾਪਤ ਕਰਦਾ ਹਾਂ।
English
This is the blessing which I have received from my Lord and Master.
ਆਠ ਪਹਰ; ਕਰ ਜੋੜਿ ਧਿਆਵਾ ॥
aatth pehar; kar jorr dhiaavaa |
Punjabi
ਹੱਥ ਬੰਨ੍ਹ ਕੇ ਮੈਂ ਦਿਨ ਤੇ ਰਾਤ ਦੇ ਅੱਠੇ ਪਹਿਰ ਹੀ ਆਪਣੇ ਸਾਹਿਬ ਦਾ ਸਿਮਰਨ ਕਰਦਾ ਹਾਂ।
English
Twenty-four hours a day, with my palms pressed together, I meditate on Him.
ਨਾਮੁ ਜਪੀ ਨਾਮਿ ਸਹਜਿ ਸਮਾਵਾ; ਨਾਮੁ ਨਾਨਕ. ਮਿਲੈ ਉਚਾਰਣਾ ॥੧੬॥੧॥੬॥
naam japee naam sehaj samaavaa; naam naanak. milai uchaaranaa |16|1|6|
Punjabi
ਮੈਂ ਨਾਮ ਦਾ ਆਰਾਧਨ ਕਰਦਾ ਹਾਂ ਅਤੇ ਨਾਮ ਦੇ ਰਾਹੀਂ ਹੀ ਸਾਈਂ ਅੰਦਰ ਲੀਨ ਹੁੰਦਾ ਹਾਂ। ਰੱਬ ਕਰੇ, ਨਾਨਕ ਸਦਾ ਹੀ ਸਾਹਿਬ ਦੇ ਨਾਮ ਦਾ ਸਿਮਰਨ ਕਰਦਾ ਰਹੇ।
English
I chant the Naam, and through the Naam, I intuitively merge into the Lord; O Nanak, may I be blessed with the Naam, and ever repeat it. ||16||1||6||
ਮਾਰੂ ਮਹਲਾ ੫ ॥
maaroo mahalaa 5 |
Punjabi
ਮਾਰੂ ਪੰਜਵੀਂ ਪਾਤਿਸ਼ਾਹੀ।
English
Maaroo, Fifth Mehl:
ਸੂਰਤਿ ਦੇਖਿ; ਨ ਭੂਲੁ ਗਵਾਰਾ ॥
soorat dekh; na bhool gavaaraa |
Punjabi
ਸਰੂਪ ਨੂੰ ਵੇਖ ਕੇ, ਤੂੰ ਗਲਤ ਰਾਹੀਂ ਨਾਂ ਪਓ ਹੇ ਮੂਰਖ!
English
Do not be fooled by appearances, you fool.
ਮਿਥਨ ਮੋਹਾਰਾ; ਝੂਠੁ ਪਸਾਰਾ ॥
mithan mohaaraa; jhootth pasaaraa |
Punjabi
ਕੂੜਾ ਹੈ ਜਗਤ ਦਾ ਕਾਮਚੇਸ਼ਟਾ ਵਾਸ ਤੇ ਮੋਹ।
English
This is a false attachment to the expanse of an illusion.
ਜਗ ਮਹਿ ਕੋਈ ਰਹਣੁ. ਨ ਪਾਏ; ਨਿਹਚਲੁ ਏਕੁ ਨਾਰਾਇਣਾ ॥੧॥
jag meh koee rehan. na paae; nihachal ek naaraaeinaa |1|
Punjabi
ਇਸ ਜਹਾਨ ਅੰਦਰ ਕਿਸੇ ਨੂੰ ਭੀ ਠਹਿਰਨਾ ਨਹੀਂ ਮਿਲਦਾ। ਸਦੀਵੀ ਸਥਿਰ ਹੈ ਕੇਵਲ ਇੱਕ ਪ੍ਰਭੂ।
English
No one can remain in this world; only the One Lord is permanent and unchanging. ||1||
ਗੁਰ ਪੂਰੇ ਕੀ; ਪਉ ਸਰਣਾਈ ॥
gur poore kee; pau saranaaee |
Punjabi
ਤੂੰ ਪੂਰਨ ਗੁਰਾਂ ਦੀ ਪਨਾਹ ਲੈ।
English
Seek the Sanctuary of the Perfect Guru.
ਮੋਹੁ ਸੋਗੁ ਸਭੁ ਭਰਮੁ ਮਿਟਾਈ ॥
mohu sog sabh bharam mittaaee |
Punjabi
ਉਹ ਤੇਰੀ ਸਮੂਹ ਸੰਸਾਰੀ ਮਮਤਾ, ਅਫਸੋਸ ਅਤੇ ਸੰਦੇਹ ਨੂੰ ਨਵਿਰਤ ਕਰ ਦੇਣਗੇ।
English
He shall eradicate all emotional attachment, sorrow and doubt.
ਏਕੋ ਮੰਤ੍ਰੁ ਦ੍ਰਿੜਾਏ ਅਉਖਧੁ; ਸਚੁ ਨਾਮੁ ਰਿਦ ਗਾਇਣਾ ॥੨॥
eko mantru drirraae aaukhadh; sach naam rid gaaeinaa |2|
Punjabi
ਉਹ ਤੈਨੂੰ ਇੱਕ ਨਾਮ ਦੇ ਜਾਦੂ ਟੂਣੇ ਦੀ ਦਵਾਈ ਦੇਣਗੇ ਅਤੇ ਤੂੰ ਆਪਣੇ ਮਨ ਅੰਦਰ ਸੱਚੇ ਨਾਮ ਨੂੰ ਗਾਇਨ ਕਰਨ ਲੱਗ ਜਾਵੇਗਾ।
English
He shall administer the medicine, the Mantra of the One Name. Sing the True Name within your heart. ||2||