Ekam
Guru Granth Sahib

Ang 1078

Ang 1078 · Line 1

ਜਿਸੁ ਨਾਮੈ ਕਉ; ਤਰਸਹਿ ਬਹੁ ਦੇਵਾ ॥

jis naamai kau; taraseh bahu devaa |

Punjabi

ਸਾਈਂ ਦਾ ਨਾਮ, ਜਿਸ ਦੀ ਚਾਹਨਾ ਸਾਰੇ ਹੀ ਦੇਵਤੇ ਕਰਦੇ ਹਨ,

Bhai Manmohan Singh (Shabad OS, CC BY-SA)

English

So many gods yearn for the Naam, the Name of the Lord.

Dr. Sant Singh Khalsa (Shabad OS, CC BY-SA)
Ang 1078 · Line 2

ਸਗਲ ਭਗਤ; ਜਾ ਕੀ ਕਰਦੇ ਸੇਵਾ ॥

sagal bhagat; jaa kee karade sevaa |

Punjabi

ਜਿਸ ਦੀ ਟਹਿਲ ਸਾਰੇ ਹੀ ਸ਼ਰਧਾਲੂ ਕਮਾਉਂਦੇ ਹਨ,

Bhai Manmohan Singh (Shabad OS, CC BY-SA)

English

All the devotees serve Him.

Dr. Sant Singh Khalsa (Shabad OS, CC BY-SA)
Ang 1078 · Line 3

ਅਨਾਥਾ ਨਾਥੁ ਦੀਨ ਦੁਖ ਭੰਜਨੁ; ਸੋ ਗੁਰ ਪੂਰੇ ਤੇ ਪਾਇਣਾ ॥੩॥

anaathaa naath deen dukh bhanjan; so gur poore te paaeinaa |3|

Punjabi

ਅਤੇ ਜੋ ਨਿਖਸਮਿਆਂ ਦਾ ਖਸਮ ਹੈ, ਤੇ ਗਰੀਬਾਂ ਦਾ ਦੁਖੜਾ ਨਾਸ ਕਰਨ ਵਾਲਾ ਹੈ; ਉਹ ਨਾਮ ਪੂਰਨ ਗੁਰਾਂ ਦੇ ਰਾਹੀਂ ਪ੍ਰਾਪਤ ਹੁੰਦਾ ਹੈ।

Bhai Manmohan Singh (Shabad OS, CC BY-SA)

English

He is the Master of the masterless, the Destroyer of the pains of the poor. His Name is obtained from the Perfect Guru. ||3||

Dr. Sant Singh Khalsa (Shabad OS, CC BY-SA)
Ang 1078 · Line 4

ਹੋਰੁ ਦੁਆਰਾ; ਕੋਇ. ਨ ਸੂਝੈ ॥

hor duaaraa; koe. na soojhai |

Punjabi

ਮੈਨੂੰ ਕਿਸੇ ਹੋਰਸ ਬੂਹੇ ਦਾ ਖ਼ਿਆਲ ਭੀ ਨਹੀਂ ਆਉਂਦਾ।

Bhai Manmohan Singh (Shabad OS, CC BY-SA)

English

I cannot conceive of any other door.

Dr. Sant Singh Khalsa (Shabad OS, CC BY-SA)
Ang 1078 · Line 5

ਤ੍ਰਿਭਵਣ ਧਾਵੈ; ਤਾ ਕਿਛੂ. ਨ ਬੂਝੈ ॥

tribhavan dhaavai; taa kichhoo. na boojhai |

Punjabi

ਜੇਕਰ ਬੰਦਾ ਤਿੰਨਾਂ ਜਹਾਨਾਂ ਦਾ ਰਟਨ ਭੀ ਕਰ ਲਵੇ ਤਦ ਭੀ ਉਸ ਨੂੰ ਕੋਈ ਸਮਝ ਨਹੀਂ ਪੈਂਦੀ।

Bhai Manmohan Singh (Shabad OS, CC BY-SA)

English

One who wanders through the three worlds, understands nothing.

Dr. Sant Singh Khalsa (Shabad OS, CC BY-SA)
Ang 1078 · Line 6

ਸਤਿਗੁਰੁ ਸਾਹੁ ਭੰਡਾਰੁ ਨਾਮ ਜਿਸੁ; ਇਹੁ ਰਤਨੁ ਤਿਸੈ ਤੇ ਪਾਇਣਾ ॥੪॥

satigur saahu bhanddaar naam jis; ihu ratan tisai te paaeinaa |4|

Punjabi

ਸੱਚੇ ਗੁਰਦੇਵ ਜੀ ਹੀ ਸ਼ਾਹੂਕਾਰ ਹਨ, ਜਿਨ੍ਹਾਂ ਦੇ ਕੋਲ ਨਾਮ ਦਾ ਖਜ਼ਾਨਾ ਹੈ। ਸੁਆਮੀ ਦੇ ਨਾਮ ਦਾ ਇਹ ਹੀਰਾ ਉਨ੍ਹਾਂ ਪਾਸੋਂ ਹੀ ਪ੍ਰਾਪਤ ਹੁੰਦਾ ਹੈ।

Bhai Manmohan Singh (Shabad OS, CC BY-SA)

English

The True Guru is the banker, with the treasure of the Naam. This jewel is obtained from Him. ||4||

Dr. Sant Singh Khalsa (Shabad OS, CC BY-SA)
Ang 1078 · Line 7

ਜਾ ਕੀ ਧੂਰਿ; ਕਰੇ ਪੁਨੀਤਾ ॥

jaa kee dhoor; kare puneetaa |

Punjabi

ਇਹ ਉਹ ਹਨ, ਜਿਨ੍ਹਾਂ ਦੇ ਚਰਨਾਂ ਦੀ ਧੂੜ ਬੰਦੇ ਨੂੰ ਪਵਿੱਤ੍ਰ ਕਰ ਦਿੰਦੀ ਹੈ।

Bhai Manmohan Singh (Shabad OS, CC BY-SA)

English

The dust of His feet purifies.

Dr. Sant Singh Khalsa (Shabad OS, CC BY-SA)
Ang 1078 · Line 8

ਸੁਰਿ ਨਰ ਦੇਵ; ਨ ਪਾਵਹਿ ਮੀਤਾ ॥

sur nar dev; na paaveh meetaa |

Punjabi

ਹੇ ਮਿੱਤ੍ਰ! ਉਸ ਪਵਿੱਤਰ ਧੂੜੀ ਨੂੰ ਦੈਵੀ ਪੁਰਸ਼ਾ ਅਤੇ ਦੇਵਤੇ ਭੀ ਨਹੀਂ ਪਾਉਂਦੇ।

Bhai Manmohan Singh (Shabad OS, CC BY-SA)

English

Even the angelic beings and gods cannot obtain it, O friend.

Dr. Sant Singh Khalsa (Shabad OS, CC BY-SA)
Ang 1078 · Line 9

ਸਤਿ ਪੁਰਖੁ ਸਤਿਗੁਰੁ ਪਰਮੇਸਰੁ; ਜਿਸੁ ਭੇਟਤ ਪਾਰਿ ਪਰਾਇਣਾ ॥੫॥

sat purakh satigur paramesar; jis bhettat paar paraaeinaa |5|

Punjabi

ਸੱਚੇ ਗੁਰਾਂ ਦੀ ਸੱਚੀ ਵਿਅਕਤੀ ਪਰਮ ਪ੍ਰਭੂ ਦਾ ਸਰੂਪ ਹੈ, ਜਿਸ ਨਾਲ ਮਿਲਣ ਦੁਆਰਾ ਇਨਸਾਨ ਪਾਰ ਉੱਤਰ ਜਾਂਦਾ ਹੈ।

Bhai Manmohan Singh (Shabad OS, CC BY-SA)

English

The True Guru is the True Primal Being, the Transcendent Lord God; meeting with Him, one is carried across to the other side. ||5||

Dr. Sant Singh Khalsa (Shabad OS, CC BY-SA)
Ang 1078 · Line 10

ਪਾਰਜਾਤੁ ਲੋੜਹਿ ਮਨ ਪਿਆਰੇ ॥

paarajaat lorreh man piaare |

Punjabi

ਹੇ ਮੇਰੀ ਲਾਡਲੀ ਜਿੰਦੜੀਏ! ਜੇਕਰ ਤੂੰ "ਕਲਪ ਬ੍ਰਿਛ" ਪ੍ਰਾਪਤ ਕਰਨਾ ਚਾਹੁੰਦੀ ਹੈਂ,

Bhai Manmohan Singh (Shabad OS, CC BY-SA)

English

O my beloved mind, if you wish for the 'tree of life';

Dr. Sant Singh Khalsa (Shabad OS, CC BY-SA)
Ang 1078 · Line 11

ਕਾਮਧੇਨੁ ਸੋਹੀ ਦਰਬਾਰੇ ॥

kaamadhen sohee darabaare |

Punjabi

ਅਤੇ ਤੇਰੀ ਖ਼ਾਹਿਸ਼ ਹੈ ਕਿ "ਸਵਰਗੀ ਗਊ" ਤੇਰੇ ਦਰਬਾਰ ਨੂੰ ਸ਼ਸ਼ੋਭਤ ਕਰੇ,

Bhai Manmohan Singh (Shabad OS, CC BY-SA)

English

if you wish for Kaamadhayna, the wish-fulfilling cow to adorn your court;

Dr. Sant Singh Khalsa (Shabad OS, CC BY-SA)
Ang 1078 · Line 12

ਤ੍ਰਿਪਤਿ ਸੰਤੋਖੁ ਸੇਵਾ ਗੁਰ ਪੂਰੇ; ਨਾਮੁ ਕਮਾਇ ਰਸਾਇਣਾ ॥੬॥

tripat santokh sevaa gur poore; naam kamaae rasaaeinaa |6|

Punjabi

ਤਦ ਤੂੰ ਪੂਰਨ ਗੁਰਾਂਦੀ ਘਾਲ ਕਮਾ ਅਤੇ ਆਰਾਮ ਬਖ਼ਸ਼ਦਹਾਰ ਨਾਮ ਦੀ ਕਮਾਈ ਕਰ, ਤਾਂ ਜੋ ਤੂੰ ਰੱਜ ਕੇ ਸੰਤੁਸ਼ਟ ਥੀ ਵੰਝੇਂ।

Bhai Manmohan Singh (Shabad OS, CC BY-SA)

English

if you wish to be satisfied and contented, then serve the Perfect Guru, and practice the Naam, the source of nectar. ||6||

Dr. Sant Singh Khalsa (Shabad OS, CC BY-SA)
Ang 1078 · Line 13

ਗੁਰ ਕੈ ਸਬਦਿ; ਮਰਹਿ ਪੰਚ ਧਾਤੂ ॥

gur kai sabad; mareh panch dhaatoo |

Punjabi

ਗੁਰਾਂ ਦੇ ਉਪਦੇਸ਼ ਰਾਹੀਂ, ਪੰਜ ਖਾਹਿਸ਼ਾਂ ਮਿੱਟ ਜਾਂਦੀਆਂ ਹਨ।

Bhai Manmohan Singh (Shabad OS, CC BY-SA)

English

Through the Word of the Guru's Shabad, the five thieves of desire are conquered.

Dr. Sant Singh Khalsa (Shabad OS, CC BY-SA)
Ang 1078 · Line 14

ਭੈ ਪਾਰਬ੍ਰਹਮ; ਹੋਵਹਿ ਨਿਰਮਲਾ ਤੂ ॥

bhai paarabraham; hoveh niramalaa too |

Punjabi

ਸ਼੍ਰੋਮਣੀ ਸਾਹਿਬ ਦੇ ਡਰ ਦੁਆਰਾ ਤੂੰ ਪਾਵਨ ਪੁਨੀਤ ਹੋ ਜਾਵੇਗਾਂ।

Bhai Manmohan Singh (Shabad OS, CC BY-SA)

English

In the Fear of the Supreme Lord God, you shall become immaculate and pure.

Dr. Sant Singh Khalsa (Shabad OS, CC BY-SA)
Ang 1078 · Line 15

ਪਾਰਸੁ ਜਬ ਭੇਟੈ ਗੁਰੁ ਪੂਰਾ; ਤਾ ਪਾਰਸੁ ਪਰਸਿ ਦਿਖਾਇਣਾ ॥੭॥

paaras jab bhettai gur pooraa; taa paaras paras dikhaaeinaa |7|

Punjabi

ਜਦ ਰਸਾਇਨ ਤੇ ਪੂਰਨ ਗੁਰੂ ਤੈਨੂੰ ਮਿਲ ਪੈਂਦਾ ਹਨ, ਤਦ ਉਨ੍ਹਾਂ ਦੀ ਛੋਹ ਤੈਨੂੰ ਤੇਰੇ ਪ੍ਰਭੂ, ਰਸਾਇਣ, ਨੂੰ ਵਿਖਾਲ ਦਿੰਦੀ ਹੈ।

Bhai Manmohan Singh (Shabad OS, CC BY-SA)

English

When one meets the Perfect Guru, the Philosopher's Stone, His touch reveals the Lord, the Philosopher's Stone. ||7||

Dr. Sant Singh Khalsa (Shabad OS, CC BY-SA)
Ang 1078 · Line 16

ਕਈ ਬੈਕੁੰਠ; ਨਾਹੀ ਲਵੈ ਲਾਗੇ ॥

kee baikuntth; naahee lavai laage |

Punjabi

ਕ੍ਰੋੜਾਂ ਸਵਰਗ ਭੀ ਸੁਆਮੀ ਦੇ ਨਾਮ ਦੀ ਬਰਾਬਰੀ ਨਹੀਂ ਕਰਦੇ।

Bhai Manmohan Singh (Shabad OS, CC BY-SA)

English

Myriads of heavens do not equal the Lord's Name.

Dr. Sant Singh Khalsa (Shabad OS, CC BY-SA)
Ang 1078 · Line 17

ਮੁਕਤਿ ਬਪੁੜੀ ਭੀ ਗਿਆਨੀ ਤਿਆਗੇ ॥

mukat bapurree bhee giaanee tiaage |

Punjabi

ਬ੍ਰਹਮ ਬੇਤਾ, ਵਿਚਾਰੀ ਕਲਿਆਣ ਦੀ ਖ਼ਾਹਿਸ਼ ਨੂੰ ਭੀ, ਛੱਡ ਦਿੰਦਾ ਹੈ।

Bhai Manmohan Singh (Shabad OS, CC BY-SA)

English

The spiritually wise forsake mere liberation.

Dr. Sant Singh Khalsa (Shabad OS, CC BY-SA)
Ang 1078 · Line 18

ਏਕੰਕਾਰੁ ਸਤਿਗੁਰ ਤੇ ਪਾਈਐ; ਹਉ ਬਲਿ ਬਲਿ ਗੁਰ ਦਰਸਾਇਣਾ ॥੮॥

ekankaar satigur te paaeeai; hau bal bal gur darasaaeinaa |8|

Punjabi

ਇਕ ਸੁਆਮੀ ਸੱਚੇ ਗੁਰਾਂ ਦੇ ਰਾਹੀਂ ਹੀ ਪਾਇਆ ਜਾਂਦਾ ਹੈ। ਕੁਰਬਾਨ, ਕੁਰਬਾਨ ਮੈਂ ਵੰਝਦਾ ਹਾਂ, ਆਪਣੇ ਗੁਰਾਂ ਦੇ ਦੀਦਾਰ ਉੱਤੋਂ।

Bhai Manmohan Singh (Shabad OS, CC BY-SA)

English

The One Universal Creator Lord is found through the True Guru. I am a sacrifice, a sacrifice to the Blessed Vision of the Guru's Darshan. ||8||

Dr. Sant Singh Khalsa (Shabad OS, CC BY-SA)
Ang 1078 · Line 19

ਗੁਰ ਕੀ ਸੇਵ; ਨ ਜਾਣੈ ਕੋਈ ॥

gur kee sev; na jaanai koee |

Punjabi

ਕੋਈ ਨਹੀਂ ਜਾਣਦਾ ਕਿ ਗੁਰਾਂ ਦੀ ਘਾਲ ਕਿਸ ਤਰਾਂ ਕਮਾਉਣੀ ਹੈ।

Bhai Manmohan Singh (Shabad OS, CC BY-SA)

English

No one knows how to serve the Guru.

Dr. Sant Singh Khalsa (Shabad OS, CC BY-SA)
Ang 1078 · Line 20

ਗੁਰੁ ਪਾਰਬ੍ਰਹਮੁ ਅਗੋਚਰੁ ਸੋਈ ॥

gur paarabraham agochar soee |

Punjabi

ਉਹ ਗੁਰਦੇਵ ਜੀ ਖ਼ੁਦ ਹੀ ਆਗਾਧ ਪਰਮ ਪ੍ਰਭੂ ਹਨ।

Bhai Manmohan Singh (Shabad OS, CC BY-SA)

English

The Guru is the unfathomable, Supreme Lord God.

Dr. Sant Singh Khalsa (Shabad OS, CC BY-SA)
Ang 1078 · Line 21

ਜਿਸ ਨੋ ਲਾਇ ਲਏ. ਸੋ ਸੇਵਕੁ; ਜਿਸੁ ਵਡਭਾਗ ਮਥਾਇਣਾ ॥੯॥

jis no laae le. so sevak; jis vaddabhaag mathaaeinaa |9|

Punjabi

ਕੇਵਲ ਉਹ ਹੀ, ਜਿਸ ਨੂੰ ਗੁਰੂ ਜੀ ਆਪਣੀ ਟਹਿਲ ਸੇਵਾ ਅੰਦਰ ਜੋੜਦੇ ਹਨ ਅਤੇ ਜਿਸ ਦੇ ਮੱਥੇ ਤੇ ਚੰਗੀ ਪ੍ਰਾਲਬਧ ਲਿਖੀ ਹੋਹੀ ਹੈ, ਉਨ੍ਹਾਂ ਦਾ ਗੋਲਾ ਆਖਿਆ ਜਾਂਦਾ ਹੈ।

Bhai Manmohan Singh (Shabad OS, CC BY-SA)

English

He alone is the Guru's servant, whom the Guru Himself links to His service, and upon whose forehead such blessed destiny is inscribed. ||9||

Dr. Sant Singh Khalsa (Shabad OS, CC BY-SA)
Ang 1078 · Line 22

ਗੁਰ ਕੀ ਮਹਿਮਾ; ਬੇਦ. ਨ ਜਾਣਹਿ ॥

gur kee mahimaa; bed. na jaaneh |

Punjabi

ਗੁਰਾਂ ਦੀ ਪੰ੍ਰਭਤਾ ਨੂੰ ਵੇਦ ਭੀ ਨਹੀਂ ਜਾਣਦੇ।

Bhai Manmohan Singh (Shabad OS, CC BY-SA)

English

Even the Vedas do not know the Guru's Glory.

Dr. Sant Singh Khalsa (Shabad OS, CC BY-SA)
Ang 1078 · Line 23

ਤੁਛ ਮਾਤ; ਸੁਣਿ ਸੁਣਿ ਵਖਾਣਹਿ ॥

tuchh maat; sun sun vakhaaneh |

Punjabi

ਕੇਵਲ ਸ੍ਰੋਤ ਦੇ ਆਧਾਰ ਤੇ ਹੀ ਜੀਵ ਇਸ ਨੂੰ ਇਕ ਭੋਰਾ ਮਾਤ੍ਰਾ ਉਚਾਰਨ ਕਰਦਾ ਹੈ।

Bhai Manmohan Singh (Shabad OS, CC BY-SA)

English

They narrate only a tiny bit of what is heard.

Dr. Sant Singh Khalsa (Shabad OS, CC BY-SA)
Ang 1078 · Line 24

ਪਾਰਬ੍ਰਹਮ ਅਪਰੰਪਰ ਸਤਿਗੁਰ; ਜਿਸੁ ਸਿਮਰਤ ਮਨੁ ਸੀਤਲਾਇਣਾ ॥੧੦॥

paarabraham aparanpar satigur; jis simarat man seetalaaeinaa |10|

Punjabi

ਸੱਚੇ ਗੁਰੂ ਜੀ ਪਰਮ ਉੱਤਮ ਸ਼੍ਰੇਮਣੀ ਸੁਆਮੀ ਹਨ, ਜਿਨ੍ਹਾਂ ਦਾ ਆਰਾਧਨ ਕਰਨ ਦੁਆਰਾ ਆਤਮਾ ਠੰਢੀਠਾਰ ਥੀ ਵੰਝਦੀ ਹੈ।

Bhai Manmohan Singh (Shabad OS, CC BY-SA)

English

The True Guru is the Supreme Lord God, the Incomparable One; meditating in remembrance on Him, the mind is cooled and soothed. ||10||

Dr. Sant Singh Khalsa (Shabad OS, CC BY-SA)
Ang 1078 · Line 25

ਜਾ ਕੀ ਸੋਇ ਸੁਣੀ; ਮਨੁ ਜੀਵੈ ॥

jaa kee soe sunee; man jeevai |

Punjabi

ਜਿਸ ਦੀ ਸੋਭਾ ਸੁਣ ਕੇ ਜਿੰਦੜੀ ਜਿਉਂਦੀ ਹੈ,

Bhai Manmohan Singh (Shabad OS, CC BY-SA)

English

Hearing of Him, the mind comes to life.

Dr. Sant Singh Khalsa (Shabad OS, CC BY-SA)
Ang 1078 · Line 26

ਰਿਦੈ ਵਸੈ; ਤਾ ਠੰਢਾ ਥੀਵੈ ॥

ridai vasai; taa tthandtaa theevai |

Punjabi

ਅਤੇ ਜੇਕਰ ਉਹ ਹਿਰਦੇ ਅੰਦਰ ਟਿੱਕ ਜਾਵੇ ਤਦ ਇਨਸਾਨ ਸੀਤਲ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

When He dwells within the heart, one becomes peaceful and cool.

Dr. Sant Singh Khalsa (Shabad OS, CC BY-SA)
Ang 1078 · Line 27

ਗੁਰੁਮੁਖਹੁ ਅਲਾਏ. ਤਾ ਸੋਭਾ ਪਾਏ; ਤਿਸੁ ਜਮ ਕੈ ਪੰਥਿ. ਨ ਪਾਇਣਾ ॥੧੧॥

gurumukhahu alaae. taa sobhaa paae; tis jam kai panth. na paaeinaa |11|

Punjabi

ਜੇਕਰ ਪ੍ਰਾਣੀ ਗੁਰਾਂ ਦੇ ਨਾਮ ਨੂੰ ਆਪਣੇ ਮੂੰਹ ਨਾਲ ਉਚਾਰਨ ਕਰੇ, ਤਦ ਉਹ ਮਹਿਮਾ ਨੂੰ ਪ੍ਰਾਪਤ ਹੁੰਦਾ ਹੈ ਅਤੇ ਯਮ ਦੇ ਰਸਤੇ ਨਹੀਂ ਟੁਰਦਾ।

Bhai Manmohan Singh (Shabad OS, CC BY-SA)

English

Chanting the Guru's Name with the mouth, one obtains glory, and does not have to walk on the Path of Death. ||11||

Dr. Sant Singh Khalsa (Shabad OS, CC BY-SA)
Ang 1078 · Line 28

ਸੰਤਨ ਕੀ ਸਰਣਾਈ ਪੜਿਆ ॥

santan kee saranaaee parriaa |

Punjabi

ਮੈਂ ਸਾਧੂਆਂ ਦੀ ਪਨਾਹ ਲਈ ਹੈ,

Bhai Manmohan Singh (Shabad OS, CC BY-SA)

English

I have entered the Sanctuary of the Saints,

Dr. Sant Singh Khalsa (Shabad OS, CC BY-SA)
Ang 1078 · Line 29

ਜੀਉ ਪ੍ਰਾਣ ਧਨੁ ਆਗੈ ਧਰਿਆ ॥

jeeo praan dhan aagai dhariaa |

Punjabi

ਅਤੇ ਮੈਂ ਆਪਣੀ ਜਿੰਦੜੀ, ਜਿੰਦ ਜਾਨ ਤੇ ਦੌਲਤ ਉਨ੍ਹਾਂ ਮੂਹਰੇ ਰੱਖ ਦਿੱਤੀਆਂ ਹਨ।

Bhai Manmohan Singh (Shabad OS, CC BY-SA)

English

and placed before them my soul, my breath of life and wealth.

Dr. Sant Singh Khalsa (Shabad OS, CC BY-SA)
Ang 1078 · Line 30

ਸੇਵਾ ਸੁਰਤਿ. ਨ ਜਾਣਾ ਕਾਈ; ਤੁਮ ਕਰਹੁ ਦਇਆ ਕਿਰਮਾਇਣਾ ॥੧੨॥

sevaa surat. na jaanaa kaaee; tum karahu deaa kiramaaeinaa |12|

Punjabi

ਮੈਂ ਤੇਰੀ ਟਹਿਲ ਸੇਵਾ ਅਤੇ ਗਿਆਤ ਨੂੰ ਕੁੱਛ ਭੀ ਨਹੀਂ ਜਾਣਦਾ। ਮੈਂਡੇ ਮਾਲਕ, ਤੂੰ ਮੈਂ, ਆਪਦੇ ਤੁੱਛ ਕੀੜੇ, ਉੱਤੇ ਰਹਿਮਤ ਧਾਰ।

Bhai Manmohan Singh (Shabad OS, CC BY-SA)

English

I know nothing about service and awareness; please take pity upon this worm. ||12||

Dr. Sant Singh Khalsa (Shabad OS, CC BY-SA)
Ang 1078 · Line 31

ਨਿਰਗੁਣ ਕਉ; ਸੰਗਿ ਲੇਹੁ ਰਲਾਏ ॥

niragun kau; sang lehu ralaae |

Punjabi

ਤੂੰ ਮੈਨੂੰ, ਗੁਣ-ਵਿਹੂਣ ਨੂੰ, ਆਪਣੇ ਨਾਲ ਅਭੇਦ ਕਰ ਲੈ, ਹੇ ਸੁਆਮੀ!

Bhai Manmohan Singh (Shabad OS, CC BY-SA)

English

I am unworthy; please merge me into Yourself.

Dr. Sant Singh Khalsa (Shabad OS, CC BY-SA)
Ang 1078 · Line 32

ਕਰਿ ਕਿਰਪਾ; ਮੋਹਿ ਟਹਲੈ ਲਾਏ ॥

kar kirapaa; mohi ttahalai laae |

Punjabi

ਆਪਣੀ ਮਿਹਰ ਧਾਰ ਕੇ ਮੈਨੂੰ ਆਪਣੀ ਸੇਵਾ ਵਿੱਚ ਜੋੜ ਲੈ।

Bhai Manmohan Singh (Shabad OS, CC BY-SA)

English

Please bless me with Your Grace, and link me to Your service.

Dr. Sant Singh Khalsa (Shabad OS, CC BY-SA)
Ang 1078 · Line 33

ਪਖਾ ਫੇਰਉ ਪੀਸਉ. ਸੰਤ ਆਗੈ; ਚਰਣ ਧੋਇ ਸੁਖੁ ਪਾਇਣਾ ॥੧੩॥

pakhaa ferau peesau. sant aagai; charan dhoe sukh paaeinaa |13|

Punjabi

ਮੈਂ ਪੱਖੀ ਝਲਦਾ ਹਾਂ, ਸਾਧੂਆਂ ਲਈ, ਦਾਣੇ ਪੀਹਦਾ ਹਾਂ ਅਤੇ ਉਨ੍ਹਾਂ ਦੇ ਪੈਰ ਧੋ ਕੇ ਸੁਖ ਪਾਉਂਦਾ ਹਾਂ।

Bhai Manmohan Singh (Shabad OS, CC BY-SA)

English

I wave the fan, and grind the corn for the Saints; washing their feet, I find peace. ||13||

Dr. Sant Singh Khalsa (Shabad OS, CC BY-SA)
Ang 1078 · Line 34

ਬਹੁਤੁ ਦੁਆਰੇ ਭ੍ਰਮਿ ਭ੍ਰਮਿ ਆਇਆ ॥

bahut duaare bhram bhram aaeaa |

Punjabi

ਬਹੁਤਿਆਂ ਬੂਹਿਆਂ ਤੇ ਟੱਕਰਾਂ ਮਾਰਦਾ ਤੇ ਭਟਕਦਾ ਹੋਇਆ ਮੈਂ ਤੇਰੇ ਕੋਲ ਆਇਆ ਹਾਂ, ਹੇ ਮੇਰੇ ਸੁਆਮੀ!

Bhai Manmohan Singh (Shabad OS, CC BY-SA)

English

After wandering around at so many doors, I have come to Yours, O Lord.

Dr. Sant Singh Khalsa (Shabad OS, CC BY-SA)
Ang 1078 · Line 35

ਤੁਮਰੀ ਕ੍ਰਿਪਾ ਤੇ; ਤੁਮ ਸਰਣਾਇਆ ॥

tumaree kripaa te; tum saranaaeaa |

Punjabi

ਤੇਰੀ ਦਈਆ ਦੁਆਰਾ, ਮੈਂ ਤੇਰੀ ਪਨਾਹ ਲਈ ਹੈ।

Bhai Manmohan Singh (Shabad OS, CC BY-SA)

English

By Your Grace, I have entered Your Sanctuary.

Dr. Sant Singh Khalsa (Shabad OS, CC BY-SA)
Ang 1078 · Line 36

ਸਦਾ ਸਦਾ ਸੰਤਹ ਸੰਗਿ ਰਾਖਹੁ; ਏਹੁ ਨਾਮ ਦਾਨੁ ਦੇਵਾਇਣਾ ॥੧੪॥

sadaa sadaa santah sang raakhahu; ehu naam daan devaaeinaa |14|

Punjabi

ਹਮੇਸ਼ਾ, ਹਮੇਸ਼ਾਂ ਹੀ ਤੂੰ ਮੈਨੂੰ ਸਤਿਸੰਗਤ ਅੰਦਰ ਰੱਖ ਅਤੇ ਮੈਨੂੰ ਆਪਣੇ ਇਸ ਨਾਮ ਦੀ ਦਾਤ ਪਰਦਾਨ ਕਰ।

Bhai Manmohan Singh (Shabad OS, CC BY-SA)

English

Forever and ever, keep me in the Company of the Saints; please bless me with this Gift of Your Name. ||14||

Dr. Sant Singh Khalsa (Shabad OS, CC BY-SA)
Ang 1078 · Line 37

ਭਏ ਕ੍ਰਿਪਾਲ ਗੁਸਾਈ ਮੇਰੇ ॥

bhe kripaal gusaaee mere |

Punjabi

ਮੈਡਾਂ ਸੁਆਮੀ ਮਿਹਰਬਾਨ ਹੋ ਗਿਆ ਹੈ,

Bhai Manmohan Singh (Shabad OS, CC BY-SA)

English

My World-Lord has become merciful,

Dr. Sant Singh Khalsa (Shabad OS, CC BY-SA)
Ang 1078 · Line 38

ਦਰਸਨੁ ਪਾਇਆ ਸਤਿਗੁਰ ਪੂਰੇ ॥

darasan paaeaa satigur poore |

Punjabi

ਅਤੇ ਮੇਨੂੰ ਆਪਣੇ ਪੂਰਨ ਸੱਚੇ ਗੁਰਾਂ ਦਾ ਦੀਦਾਰ ਪ੍ਰਾਪਤ ਹੋ ਗਿਆ ਹੈ।

Bhai Manmohan Singh (Shabad OS, CC BY-SA)

English

and I have obtained the Blessed Vision of the Darshan of the Perfect True Guru.

Dr. Sant Singh Khalsa (Shabad OS, CC BY-SA)
Ang 1078 · Line 39

ਸੂਖ ਸਹਜ ਸਦਾ ਆਨੰਦਾ; ਨਾਨਕ ਦਾਸ ਦਸਾਇਣਾ ॥੧੫॥੨॥੭॥

sookh sehaj sadaa aanandaa; naanak daas dasaaeinaa |15|2|7|

Punjabi

ਨਾਨਕ ਸਦੀਵੀ ਆਰਾਮ, ਅਡੋਲਤਾ ਅਤੇ ਖ਼ੁਸ਼ੀ ਅੰਦਰ ਵਿਚਰਦਾ ਹੈ ਅਤੇ ਸੁਆਮੀ ਦੇ ਗੋਲਿਆਂ ਦਾ ਗੋਲਾ ਆਖਿਆ ਜਾਂਦਾ ਹੈ।

Bhai Manmohan Singh (Shabad OS, CC BY-SA)

English

I have found eternal peace, poise and bliss; Nanak is the slave of Your slaves. ||15||2||7||

Dr. Sant Singh Khalsa (Shabad OS, CC BY-SA)
Ang 1078 · Line 40

ਮਾਰੂ ਸੋਲਹੇ ਮਹਲਾ ੫ ॥

maaroo solahe mahalaa 5 |

Punjabi

ਮਾਰੂ ਸੋਲਹੇ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Maaroo, Solahas, Fifth Mehl:

Dr. Sant Singh Khalsa (Shabad OS, CC BY-SA)
Ang 1078 · Line 41

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 1078 · Line 42

ਸਿਮਰੈ; ਧਰਤੀ ਅਰੁ ਆਕਾਸਾ ॥

simarai; dharatee ar aakaasaa |

Punjabi

ਹੇ ਸਾਈਂ! ਜ਼ਮੀਨ ਤੈਨੂੰ ਆਰਾਧਦੀ ਹੈ ਅਤੇ ਅਸਮਾਨ ਭੀ।

Bhai Manmohan Singh (Shabad OS, CC BY-SA)

English

The earth and the Akaashic ethers meditate in remembrance.

Dr. Sant Singh Khalsa (Shabad OS, CC BY-SA)
Ang 1078 · Line 43

ਸਿਮਰਹਿ; ਚੰਦ ਸੂਰਜ ਗੁਣਤਾਸਾ ॥

simareh; chand sooraj gunataasaa |

Punjabi

ਚੰਦਰਮਾ ਅਤੇ ਸੂਰ ਤੈਨੂੰ ਆਰਾਧਦੇ ਹਨ, ਹੇ ਨੇਕੀ ਦੇ ਖ਼ਜ਼ਾਨੇ!

Bhai Manmohan Singh (Shabad OS, CC BY-SA)

English

The moon and the sun meditate in remembrance on You, O treasure of virtue.

Dr. Sant Singh Khalsa (Shabad OS, CC BY-SA)
Ang 1078 · Line 44

ਪਉਣ ਪਾਣੀ ਬੈਸੰਤਰ ਸਿਮਰਹਿ; ਸਿਮਰੈ ਸਗਲ ਉਪਾਰਜਨਾ ॥੧॥

paun paanee baisantar simareh; simarai sagal upaarajanaa |1|

Punjabi

ਹਵਾ, ਜਲ ਅਤੇ ਅੱਗ ਤੈਨੂੰ ਗਾਉਂਦੇ ਹਨ ਅਤੇ ਸਾਰੀ ਰਚਨਾ ਭੀ ਤੈਨੂੰ ਹੀ ਯਾਦ ਕਰਦੀ ਹੈ।

Bhai Manmohan Singh (Shabad OS, CC BY-SA)

English

Air, water and fire meditate in remembrance. All creation meditates in remembrance. ||1||

Dr. Sant Singh Khalsa (Shabad OS, CC BY-SA)