Ekam
Guru Granth Sahib

Ang 1080

Ang 1080 · Line 1

ਕਹੁ ਨਾਨਕ. ਸੇਈ ਜਨ ਊਤਮ; ਜੋ ਭਾਵਹਿ ਸੁਆਮੀ ਤੁਮ ਮਨਾ ॥੧੬॥੧॥੮॥

kahu naanak. seee jan aootam; jo bhaaveh suaamee tum manaa |16|1|8|

Punjabi

ਗੁਰੂ ਜੀ ਆਖਦੇ ਹਨ, ਕੇਵਲ ਉਹ ਪੁਰਸ਼ ਹੀ ਸ੍ਰੇਸ਼ਟ ਹਨ ਜਿਹੜੇ ਤੇਰੇ ਚਿੱਤ ਨੂੰ ਚੰਗੇ ਲਗਦੇ ਹਨ, ਹੇ ਪ੍ਰਭੂ!

Bhai Manmohan Singh (Shabad OS, CC BY-SA)

English

Says Nanak, those humble beings are exalted, who are pleasing to Your Mind, O my Lord and Master. ||16||1||8||

Dr. Sant Singh Khalsa (Shabad OS, CC BY-SA)
Ang 1080 · Line 2

ਮਾਰੂ ਮਹਲਾ ੫ ॥

maaroo mahalaa 5 |

Punjabi

ਮਾਰੂ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Maaroo, Fifth Mehl:

Dr. Sant Singh Khalsa (Shabad OS, CC BY-SA)
Ang 1080 · Line 3

ਪ੍ਰਭ ਸਮਰਥ; ਸਰਬ ਸੁਖ ਦਾਨਾ ॥

prabh samarath; sarab sukh daanaa |

Punjabi

ਸਰਬ ਸ਼ਕਤੀਵਾਨ ਪ੍ਰਭੂ ਸਾਰੇ ਸੁਖ ਦੇਣ ਵਾਲਾ ਹੈ।

Bhai Manmohan Singh (Shabad OS, CC BY-SA)

English

God is the almighty Giver of all peace and joy.

Dr. Sant Singh Khalsa (Shabad OS, CC BY-SA)
Ang 1080 · Line 4

ਸਿਮਰਉ ਨਾਮੁ; ਹੋਹੁ ਮਿਹਰਵਾਨਾ ॥

simrau naam; hohu miharavaanaa |

Punjabi

ਤੂੰ ਮੇਰੇ ਉੱਤੇ ਦਇਆਵਾਨ ਹੋ, ਤਾਂ ਜੋ ਮੈਂ ਤੇਰੇ ਨਾਮ ਦਾ ਆਰਾਧਨ ਕਰਾਂ, ਹੇ ਸੁਆਮੀ!

Bhai Manmohan Singh (Shabad OS, CC BY-SA)

English

Be merciful to me, that I may meditate in remembrance on Your Name.

Dr. Sant Singh Khalsa (Shabad OS, CC BY-SA)
Ang 1080 · Line 5

ਹਰਿ ਦਾਤਾ. ਜੀਅ ਜੰਤ ਭੇਖਾਰੀ; ਜਨੁ ਬਾਂਛੈ. ਜਾਚੰਗਨਾ ॥੧॥

har daataa. jeea jant bhekhaaree; jan baanchhai. jaachanganaa |1|

Punjabi

ਵਾਹਿਗੁਰੂ ਦਾਤਾਰ ਹੈ ਤੇ ਸਾਰੇ ਜੀਵ ਉਸ ਦੇ ਮੰਗਤੇ ਹਨ। ਵੁਸ ਦੇ ਸੰਤ, ਉਸ ਦਾ ਦੀਦਾਰ, ਮੰਗਣਾ ਲੋੜਦੇ ਹਨ।

Bhai Manmohan Singh (Shabad OS, CC BY-SA)

English

The Lord is the Great Giver; all beings and creatures are beggars; His humble servants yearn to beg from Him. ||1||

Dr. Sant Singh Khalsa (Shabad OS, CC BY-SA)
Ang 1080 · Line 6

ਮਾਗਉ ਜਨ ਧੂਰਿ; ਪਰਮ ਗਤਿ ਪਾਵਉ ॥

maagau jan dhoor; param gat paavau |

Punjabi

ਮੈਂ ਸਾਧੂਆਂ ਦੇ ਚਰਨਾਂ ਦੀ ਧੂੜ ਦੀ ਯਾਚਨਾ ਕਰਦਾ ਹਾਂ, ਤਾਂ ਜੋ ਮੈਂ ਮਹਾਨ ਮਰਤਬੇ ਨੂੰ ਪ੍ਰਾਪਤ ਹੋ ਜਾਵਾਂ,

Bhai Manmohan Singh (Shabad OS, CC BY-SA)

English

I beg for the dust of the feet of the humble, that I may be blessed with the supreme status,

Dr. Sant Singh Khalsa (Shabad OS, CC BY-SA)
Ang 1080 · Line 7

ਜਨਮ ਜਨਮ ਕੀ; ਮੈਲੁ ਮਿਟਾਵਉ ॥

janam janam kee; mail mittaavau |

Punjabi

ਅਤੇ ਅਨੇਕਾਂ ਜਨਮਾਂ ਦੀ ਮਲੀਣਤਾ ਤੋਂ ਖ਼ਲਾਸੀ ਪਾ ਜਾਵਾਂ।

Bhai Manmohan Singh (Shabad OS, CC BY-SA)

English

and the filth of countless lifetimes may be erased.

Dr. Sant Singh Khalsa (Shabad OS, CC BY-SA)
Ang 1080 · Line 8

ਦੀਰਘ ਰੋਗ ਮਿਟਹਿ. ਹਰਿ ਅਉਖਧਿ; ਹਰਿ ਨਿਰਮਲਿ ਰਾਪੈ ਮੰਗਨਾ ॥੨॥

deeragh rog mitteh. har aaukhadh; har niramal raapai manganaa |2|

Punjabi

ਪੁਰਾਣੀਆਂ ਬੀਮਾਰੀਆਂ ਸਾਈਂ ਦੇ ਨਾਮ ਦੀ ਦਵਾਈ ਨਾਲ ਦੂਰ ਹੋ ਜਾਂਦੀਆਂ ਹਨ। ਮੈਂ ਪਵਿੱਤ੍ਰ ਪ੍ਰਭੂ ਦੇ ਨਾਲ ਰੰਗਿਆ ਜਾਣਾ ਲੋੜਦਾ ਹਾਂ।

Bhai Manmohan Singh (Shabad OS, CC BY-SA)

English

The chronic diseases are cured by the medicine of the Lord's Name; I beg to be imbued with the Immaculate Lord. ||2||

Dr. Sant Singh Khalsa (Shabad OS, CC BY-SA)
Ang 1080 · Line 9

ਸ੍ਰਵਣੀ ਸੁਣਉ; ਬਿਮਲ ਜਸੁ ਸੁਆਮੀ ॥

sravanee sunau; bimal jas suaamee |

Punjabi

ਆਪਣਿਆਂ ਕੰਨਾਂ ਨਾਂਲ ਮੈਂ ਪ੍ਰਭੂ ਦੀ ਪਾਵਨ ਕੀਰਤੀ ਸੁਣਦਾ ਹਾਂ।

Bhai Manmohan Singh (Shabad OS, CC BY-SA)

English

With my ears, I listen to the Pure Praises of my Lord and Master.

Dr. Sant Singh Khalsa (Shabad OS, CC BY-SA)
Ang 1080 · Line 10

ਏਕਾ ਓਟ; ਤਜਉ ਬਿਖੁ ਕਾਮੀ ॥

ekaa ott; tjau bikh kaamee |

Punjabi

ਇਕ ਪ੍ਰਭੂ ਦੀ ਪਨਾਹ ਲੈ ਕੇ ਮੈਂ ਬਦੀ ਦੀ ਖ਼ਾਹਿਸ਼ ਨੂੰ ਛੱਡ ਦਿੱਤਾ ਹੈ।

Bhai Manmohan Singh (Shabad OS, CC BY-SA)

English

With the Support of the One Lord, I have abandoned corruption, sexuality and desire.

Dr. Sant Singh Khalsa (Shabad OS, CC BY-SA)
Ang 1080 · Line 11

ਨਿਵਿ ਨਿਵਿ ਪਾਇ ਲਗਉ ਦਾਸ ਤੇਰੇ; ਕਰਿ ਸੁਕ੍ਰਿਤੁ. ਨਾਹੀ ਸੰਗਨਾ ॥੩॥

niv niv paae lgau daas tere; kar sukrit. naahee sanganaa |3|

Punjabi

ਨੀਵਾਂ ਝੁਕ ਕੇ ਮੈਂ ਤੇਰੇ ਗੋਲਿਆਂ ਦੇ ਪੈਰੀਂ ਪੈਂਦਾ ਹਾਂ ਅਤੇ ਚੰਗੇ ਕਰਮ ਕਰਦਾ ਹੋਇਆ ਸ਼ਰਮ ਨਹੀਂ ਕਰਦਾ।

Bhai Manmohan Singh (Shabad OS, CC BY-SA)

English

I humbly bow and fall at the feet of Your slaves; I do not hesitate to do good deeds. ||3||

Dr. Sant Singh Khalsa (Shabad OS, CC BY-SA)
Ang 1080 · Line 12

ਰਸਨਾ ਗੁਣ ਗਾਵੈ; ਹਰਿ ਤੇਰੇ ॥

rasanaa gun gaavai; har tere |

Punjabi

ਮੇਰ ਵਾਹਿਗੁਰੂ, ਮੇਰੀ ਜੀਭ੍ਹਾ ਤੈਡਾਂ ਜੱਸ ਗਾਇਨ ਕਰਦੀ ਹੈ,

Bhai Manmohan Singh (Shabad OS, CC BY-SA)

English

O Lord, with my tongue I sing Your Glorious Praises.

Dr. Sant Singh Khalsa (Shabad OS, CC BY-SA)
Ang 1080 · Line 13

ਮਿਟਹਿ ਕਮਾਤੇ; ਅਵਗੁਣ ਮੇਰੇ ॥

mitteh kamaate; avagun mere |

Punjabi

ਅਤੇ ਮੇਰੇ ਕੀਤੇ ਹੋਏ ਪਾਪ ਧੋਤੇ ਗਏ ਹਨ।

Bhai Manmohan Singh (Shabad OS, CC BY-SA)

English

The sins which I have committed are erased.

Dr. Sant Singh Khalsa (Shabad OS, CC BY-SA)
Ang 1080 · Line 14

ਸਿਮਰਿ ਸਿਮਰਿ ਸੁਆਮੀ. ਮਨੁ ਜੀਵੈ; ਪੰਚ ਦੂਤ ਤਜਿ ਤੰਗਨਾ ॥੪॥

simar simar suaamee. man jeevai; panch doot taj tanganaa |4|

Punjabi

ਹੇ ਸਾਈਂ! ਮੇਰੀ ਆਤਮਾ ਤੇਰਾ ਭਜਨ ਤੇ ਆਰਾਧਨ ਕਰਕੇ ਜੀਉਂਦੀ ਹੈ, ਅਤੇ ਮੈਂ ਪੰਜ ਤੰਗ ਕਰਨ ਵਾਲੇ ਵਿਕਾਰਾਂ ਤੋਂ ਖ਼ਲਾਸੀ ਪਾ ਗਈ ਹੈ।

Bhai Manmohan Singh (Shabad OS, CC BY-SA)

English

Meditating, meditating in remembrance on my Lord and Master, my mind lives; I am rid of the five oppressive demons. ||4||

Dr. Sant Singh Khalsa (Shabad OS, CC BY-SA)
Ang 1080 · Line 15

ਚਰਨ ਕਮਲ ਜਪਿ; ਬੋਹਿਥਿ ਚਰੀਐ ॥

charan kamal jap; bohith chareeai |

Punjabi

ਤੇਰਾ ਸਿਮਰਨ ਕਰਨ ਦੁਆਰਾ, ਹੇ ਸੁਆਮੀ! ਬੰਦਾ ਤੇਰੇ ਕੰਵਲ ਚਰਨਾਂ ਦੇ ਜਹਾਜ਼ ਉੱਤੇ ਚੜ੍ਹ ਜਾਂਦਾ ਹੈ।

Bhai Manmohan Singh (Shabad OS, CC BY-SA)

English

Meditating on Your lotus feet, I have come aboard Your boat.

Dr. Sant Singh Khalsa (Shabad OS, CC BY-SA)
Ang 1080 · Line 16

ਸੰਤਸੰਗਿ ਮਿਲਿ; ਸਾਗਰੁ ਤਰੀਐ ॥

santasang mil; saagar tareeai |

Punjabi

ਸਤਿ ਸੰਗਤ ਨਾਲ ਮਿਲਣ ਦੁਆਰਾ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ।

Bhai Manmohan Singh (Shabad OS, CC BY-SA)

English

Joining the Society of the Saints, I cross over the world-ocean.

Dr. Sant Singh Khalsa (Shabad OS, CC BY-SA)
Ang 1080 · Line 17

ਅਰਚਾ ਬੰਦਨ ਹਰਿ ਸਮਤ ਨਿਵਾਸੀ; ਬਾਹੁੜਿ. ਜੋਨਿ ਨ ਨੰਗਨਾ ॥੫॥

arachaa bandan har samat nivaasee; baahurr. jon na nanganaa |5|

Punjabi

ਸੁਆਮੀ ਨੂੰ ਸਾਰੇ ਇੱਕ ਸਮਾਨ ਵਿਆਪਕ ਅਨੁਭਵ ਕਰਨਾ ਮੇਰੀ ਫੂਲ-ਭੇਟਾ ਅਤੇ ਪ੍ਰਣਾਮ ਹੈ, ਅਤੇ ਇਸ ਲਈ ਮੈਂ ਮੁੜ ਕੇ ਜੂਨੀਆਂ ਅੰਦਰ ਨੰਗਾ-ਧੜੰਗਾ ਨਹੀਂ ਜਾਵਾਂਗਾ।

Bhai Manmohan Singh (Shabad OS, CC BY-SA)

English

My flower-offering and worship is to realize that the Lord is dwelling alike in all; I shall not be reincarnated naked again. ||5||

Dr. Sant Singh Khalsa (Shabad OS, CC BY-SA)
Ang 1080 · Line 18

ਦਾਸ ਦਾਸਨ ਕੋ; ਕਰਿ ਲੇਹੁ ਗੋੁਪਾਲਾ ॥

daas daasan ko; kar lehu guopaalaa |

Punjabi

ਹੇ ਸੰਸਾਰ ਦੇ ਪਾਲਣ-ਪੋਸਣਹਾਰ! ਤੂੰ ਮੈਨੂੰ ਆਪਣੀਆਂ ਗੋਲਿਆਂ ਦਾ ਗੋਲਾ ਬਣਾ ਲੈ।

Bhai Manmohan Singh (Shabad OS, CC BY-SA)

English

Please make me the slave of Your slaves, O Lord of the world.

Dr. Sant Singh Khalsa (Shabad OS, CC BY-SA)
Ang 1080 · Line 19

ਕ੍ਰਿਪਾ ਨਿਧਾਨ ਦੀਨ ਦਇਆਲਾ ॥

kripaa nidhaan deen deaalaa |

Punjabi

ਤੂੰ ਰਹਿਮਤ ਦਾ ਖ਼ਜ਼ਾਨਾ ਅਤੇ ਮਸਕੀਨਾਂ ਉੱਤੇ ਮਿਹਰਬਾਨ ਹੈਂ।

Bhai Manmohan Singh (Shabad OS, CC BY-SA)

English

You are the treasure of Grace, merciful to the meek.

Dr. Sant Singh Khalsa (Shabad OS, CC BY-SA)
Ang 1080 · Line 20

ਸਖਾ ਸਹਾਈ ਪੂਰਨ ਪਰਮੇਸੁਰ; ਮਿਲੁ. ਕਦੇ, ਨ ਹੋਵੀ ਭੰਗਨਾ ॥੬॥

sakhaa sahaaee pooran paramesur; mil. kade, na hovee bhanganaa |6|

Punjabi

ਆਪਣੇ ਸਾਥੀ ਅਤੇ ਸਹਾਇਕ ਪੂਰੇ ਪਰਮ ਪ੍ਰਭੂ ਨਾਲ ਮਿਲ ਪੈਣ ਦੁਆਰਾ ਤੂੰ ਮੁੜ ਕੇ ਕਦਾਚਿੱਤ ਉਸ ਨਾਲੋਂ ਵੱਖਰਾ ਨਹੀਂ ਹੋਵੇਗਾਂ।

Bhai Manmohan Singh (Shabad OS, CC BY-SA)

English

Meet with your companion and helper, the Perfect Transcendent Lord God; you shall never be separated from Him again. ||6||

Dr. Sant Singh Khalsa (Shabad OS, CC BY-SA)
Ang 1080 · Line 21

ਮਨੁ ਤਨੁ ਅਰਪਿ ਧਰੀ ਹਰਿ ਆਗੈ ॥

man tan arap dharee har aagai |

Punjabi

ਆਪਣੀ ਅਤਮਾ ਅਤੇ ਦੇਹ ਨੂੰ ਸਮਰਪਨ ਕਰ, ਮੈਂ ਉਨ੍ਹਾਂ ਨੂੰ ਆਪਣੇ ਵਾਹਿਗੁਰੂ ਮੂਹਰੇ ਰਖਦਾ ਹਾਂ।

Bhai Manmohan Singh (Shabad OS, CC BY-SA)

English

I dedicate my mind and body, and place them in offering before the Lord.

Dr. Sant Singh Khalsa (Shabad OS, CC BY-SA)
Ang 1080 · Line 22

ਜਨਮ ਜਨਮ ਕਾ; ਸੋਇਆ ਜਾਗੈ ॥

janam janam kaa; soeaa jaagai |

Punjabi

ਅਨੇਕਾਂ ਜਨਮਾਂ ਦਾ ਸੁੱਤਾ ਹੋਇਆ, ਮੈਂ ਹੁਣ ਜਾਗ ਪਿਆ ਹਾਂ।

Bhai Manmohan Singh (Shabad OS, CC BY-SA)

English

Asleep for countless lifetimes, I have awakened.

Dr. Sant Singh Khalsa (Shabad OS, CC BY-SA)
Ang 1080 · Line 23

ਜਿਸ ਕਾ ਸਾ. ਸੋਈ ਪ੍ਰਤਿਪਾਲਕੁ; ਹਤਿ ਤਿਆਗੀ ਹਉਮੈ ਹੰਤਨਾ ॥੭॥

jis kaa saa. soee pratipaalak; hat tiaagee haumai hantanaa |7|

Punjabi

ਜਿਸ ਦਾ ਮੈਂ ਹਾਂ, ਉਹੀ ਮੇਰਾ ਪਾਲਣ-ਪੋਸਣਹਾਰ ਹੈ। ਮੈਂ ਆਪਣੀ ਮਾਰ-ਦੇਣ-ਵਾਲੀ ਸਵੈ-ਹੰਗਤਾ ਨੂੰ ਮਾਰ ਕੇ ਪਰੇ ਸੁੱਟ ਦਿੱਤਾ ਹੈ।

Bhai Manmohan Singh (Shabad OS, CC BY-SA)

English

He, to whom I belong, is my cherisher and nurturer. I have killed and discarded my murderous self-conceit. ||7||

Dr. Sant Singh Khalsa (Shabad OS, CC BY-SA)
Ang 1080 · Line 24

ਜਲਿ ਥਲਿ ਪੂਰਨ ਅੰਤਰਜਾਮੀ ॥

jal thal pooran antarajaamee |

Punjabi

ਅੰਦਰਲੀਆਂ-ਜਾਣਨਹਾਰ ਵਾਹਿਗੁਰੂ, ਪਾਣੀ ਅਤੇ ਧਰਤੀ ਅੰਦਰ ਪਰੀਪੂਰਨ ਹੋ ਰਿਹਾ ਹੈ।

Bhai Manmohan Singh (Shabad OS, CC BY-SA)

English

The Inner-knower, the Searcher of hearts, is pervading the water and the land.

Dr. Sant Singh Khalsa (Shabad OS, CC BY-SA)
Ang 1080 · Line 25

ਘਟਿ ਘਟਿ ਰਵਿਆ; ਅਛਲ ਸੁਆਮੀ ॥

ghatt ghatt raviaa; achhal suaamee |

Punjabi

ਨਾਂ-ਠੱਗਿਆ ਜਾਣ ਵਾਲਾ ਪ੍ਰਭੂ ਸਾਰਿਆਂ ਦਿਲਾਂ ਵਿੱਚ ਰੱਮ ਰਿਹਾ ਹੈ।

Bhai Manmohan Singh (Shabad OS, CC BY-SA)

English

The undeceivable Lord and Master is permeating each and every heart.

Dr. Sant Singh Khalsa (Shabad OS, CC BY-SA)
Ang 1080 · Line 26

ਭਰਮ ਭੀਤਿ ਖੋਈ. ਗੁਰਿ ਪੂਰੈ; ਏਕੁ ਰਵਿਆ ਸਰਬੰਗਨਾ ॥੮॥

bharam bheet khoee. gur poorai; ek raviaa sarabanganaa |8|

Punjabi

ਪੂਰਨ ਗੁਰਾਂ ਨੇ ਮੇਰੀ ਭਰਮ ਦੀ ਕੰਧ ਢਾ ਸੁੱਟੀ ਹੈ ਤੇ ਮੈਂ ਹੁਣ ਇਕ ਸੁਆਮੀ ਨੂੰ ਸਾਰਿਆਂ ਵਿੱਚ ਰਹਿਮਤ ਹੋਇਆ ਵੇਖਦਾ ਹਾਂ।

Bhai Manmohan Singh (Shabad OS, CC BY-SA)

English

The Perfect Guru has demolished the wall of doubt, and now I see the One Lord pervading everywhere. ||8||

Dr. Sant Singh Khalsa (Shabad OS, CC BY-SA)
Ang 1080 · Line 27

ਜਤ ਕਤ ਪੇਖਉ; ਪ੍ਰਭ ਸੁਖ ਸਾਗਰ ॥

jat kat pekhau; prabh sukh saagar |

Punjabi

ਜਿੱਥੇ ਕਿਤੇ ਭੀ ਮੈਂ ਵੇਖਦਾ ਹਾਂ, ਮੈਂ ਸੁਖ ਦੇ ਸਮੁੰਦਰ, ਆਪਣੇ ਸੁਆਮੀ ਨੂੰ ਵੇਖਦਾ ਹਾਂ।

Bhai Manmohan Singh (Shabad OS, CC BY-SA)

English

Wherever I look, there I see God, the ocean of peace.

Dr. Sant Singh Khalsa (Shabad OS, CC BY-SA)
Ang 1080 · Line 28

ਹਰਿ. ਤੋਟਿ ਭੰਡਾਰ ਨਾਹੀ; ਰਤਨਾਗਰ ॥

har. tott bhanddaar naahee; ratanaagar |

Punjabi

ਰਤਨਾਂ ਦੀ ਕਾਣ, ਵਾਹਿਗੁਰੂ ਦੇ ਖ਼ਜ਼ਾਨੇ ਵਿੱਚ ਕੋਈ ਕਮੀ ਨਹੀਂ।

Bhai Manmohan Singh (Shabad OS, CC BY-SA)

English

The Lord's treasure is never exhausted; He is the storehouse of jewels.

Dr. Sant Singh Khalsa (Shabad OS, CC BY-SA)
Ang 1080 · Line 29

ਅਗਹ ਅਗਾਹ. ਕਿਛੁ ਮਿਤਿ, ਨਹੀ ਪਾਈਐ; ਸੋ ਬੂਝੈ ਜਿਸੁ ਕਿਰਪੰਗਨਾ ॥੯॥

agah agaah. kichh mit, nahee paaeeai; so boojhai jis kirapanganaa |9|

Punjabi

ਪਕੜ-ਰਹਿਤ ਅਤੇ ਅਥਾਹ ਹੈ ਸੁਆਮੀ, ਜਿਸ ਦਾ ਵਿਸਥਾਰ ਥੋੜਾ ਜੇਹਾ ਭੀ ਜਾਣਿਆ ਨਹੀਂ ਜਾ ਸਕਦਾ। ਕੇਵਲ ਉਹ ਹੀ ਉਸ ਨੂੰ ਅਨੁਭਵ ਕਰਦਾ ਹੈ, ਜਿਸ ਤੇ ਉਸ ਦੀ ਮਿਹਰ ਹੈ।

Bhai Manmohan Singh (Shabad OS, CC BY-SA)

English

He cannot be seized; He is inaccessible, and His limits cannot be found. He is realized when the Lord bestows His Grace. ||9||

Dr. Sant Singh Khalsa (Shabad OS, CC BY-SA)
Ang 1080 · Line 30

ਛਾਤੀ ਸੀਤਲ; ਮਨੁ ਤਨੁ ਠੰਢਾ ॥

chhaatee seetal; man tan tthandtaa |

Punjabi

ਸ਼ਾਂਤ ਹੈ ਮੇਰੀ ਹਿੱਕ ਅਤੇ ਠੰਢੀ ਠਾਰ ਹਨ ਮੇਰੀ ਆਤਮਾ ਤੇ ਦੇਹ,

Bhai Manmohan Singh (Shabad OS, CC BY-SA)

English

My heart is cooled, and my mind and body are calmed and soothed.

Dr. Sant Singh Khalsa (Shabad OS, CC BY-SA)
Ang 1080 · Line 31

ਜਨਮ ਮਰਣ ਕੀ ਮਿਟਵੀ ਡੰਝਾ ॥

janam maran kee mittavee ddanjhaa |

Punjabi

ਅਤੇ ਮੇਰੀ ਜੰਮਣ ਤੇ ਮਰਨ ਦੀ ਅੱਗ ਬੁੱਝ ਗਈ ਹੈ।

Bhai Manmohan Singh (Shabad OS, CC BY-SA)

English

The craving for birth and death is quenched.

Dr. Sant Singh Khalsa (Shabad OS, CC BY-SA)
Ang 1080 · Line 32

ਕਰੁ ਗਹਿ ਕਾਢਿ ਲੀਏ ਪ੍ਰਭਿ ਅਪੁਨੈ; ਅਮਿਓ ਧਾਰਿ ਦ੍ਰਿਸਟੰਗਨਾ ॥੧੦॥

kar geh kaadt lee prabh apunai; amio dhaar drisattanganaa |10|

Punjabi

ਆਪਣੀ ਅੰਮ੍ਰਿਤਮਈ ਨਜ਼ਰ ਧਾਰ ਕੇ ਅਤੇ ਮੈਨੂੰ ਮੇਰੇ ਹੱਥੋਂ ਪਕੜ ਕੇ, ਸੁਆਮੀ ਨੇ ਮੈਨੂੰ ਸੰਸਾਰ ਸਮੁੰਦਰ ਤੋਂ ਬਾਹਰ ਧੂ ਲਿਆ ਹੈ।

Bhai Manmohan Singh (Shabad OS, CC BY-SA)

English

Grasping hold of my hand, He has lifted me up and out; He has blessed me with His Ambrosial Glance of Grace. ||10||

Dr. Sant Singh Khalsa (Shabad OS, CC BY-SA)
Ang 1080 · Line 33

ਏਕੋ ਏਕੁ ਰਵਿਆ ਸਭ ਠਾਈ ॥

eko ek raviaa sabh tthaaee |

Punjabi

ਕੇਵਲ ਇੱਕ ਸਾਈਂ ਹੀ ਸਾਰਿਆਂ ਥਾਵਾਂ ਅੰਦਰ ਰਮਿਆ ਹੋਇਆ ਹੈ।

Bhai Manmohan Singh (Shabad OS, CC BY-SA)

English

The One and Only Lord is permeating and pervading everywhere.

Dr. Sant Singh Khalsa (Shabad OS, CC BY-SA)
Ang 1080 · Line 34

ਤਿਸੁ ਬਿਨੁ; ਦੂਜਾ ਕੋਈ ਨਾਹੀ ॥

tis bin; doojaa koee naahee |

Punjabi

ਉਸ ਦੇ ਬਗ਼ੈਰ ਹੋਰ ਕੋਈ ਭੀ ਨਹੀਂ।

Bhai Manmohan Singh (Shabad OS, CC BY-SA)

English

There is none other than Him at all.

Dr. Sant Singh Khalsa (Shabad OS, CC BY-SA)
Ang 1080 · Line 35

ਆਦਿ ਮਧਿ ਅੰਤਿ, ਪ੍ਰਭੁ ਰਵਿਆ; ਤ੍ਰਿਸਨ ਬੁਝੀ ਭਰਮੰਗਨਾ ॥੧੧॥

aad madh ant, prabh raviaa; trisan bujhee bharamanganaa |11|

Punjabi

ਸੁਆਮੀ ਆਰੰਭ, ਵਿਚਕਾਰ ਅਤੇ ਅਖ਼ੀਰ ਵਿੱਚ ਰਮਿਆ ਹੋਇਆ ਹੈ। ਉਸ ਦੇ ਰਾਹੀਂ ਮੇਰੀ ਖ਼ਾਹਿਸ਼ ਅਤੇ ਸੰਦੇਹ ਨਵਿਰਤ ਹੋ ਗਏ ਹਨ।

Bhai Manmohan Singh (Shabad OS, CC BY-SA)

English

God permeates the beginning, the middle and the end; He has subdued my desires and doubts. ||11||

Dr. Sant Singh Khalsa (Shabad OS, CC BY-SA)
Ang 1080 · Line 36

ਗੁਰੁ ਪਰਮੇਸਰੁ ਗੁਰੁ ਗੋਬਿੰਦੁ ॥

gur paramesar gur gobind |

Punjabi

ਗੁਰੂ ਜੀ ਸ਼੍ਰੋਮਣੀ ਸਾਹਿਬ ਹਨ ਅਤੇ ਗੁਰੂ ਜੀ ਹੀ ਕੁਲ ਆਲਮ ਦੇ ਮਾਲਕ ਹਨ।

Bhai Manmohan Singh (Shabad OS, CC BY-SA)

English

The Guru is the Transcendent Lord, the Guru is the Lord of the Universe.

Dr. Sant Singh Khalsa (Shabad OS, CC BY-SA)
Ang 1080 · Line 37

ਗੁਰੁ ਕਰਤਾ ਗੁਰੁ ਸਦ ਬਖਸੰਦੁ ॥

gur karataa gur sad bakhasand |

Punjabi

ਗੁਰੂ ਜੀ ਸਿਰਜਣਹਾਰ ਹਨ ਅਤੇ ਗੁਰੂ ਜੀ ਹੀ ਸਦੀਵ-ਮੁਆਫੀ ਦੇਣਹਾਰ ਸੁਆਮੀ।

Bhai Manmohan Singh (Shabad OS, CC BY-SA)

English

The Guru is the Creator, the Guru is forever forgiving.

Dr. Sant Singh Khalsa (Shabad OS, CC BY-SA)
Ang 1080 · Line 38

ਗੁਰ ਜਪੁ ਜਾਪਿ ਜਪਤ ਫਲੁ ਪਾਇਆ; ਗਿਆਨ ਦੀਪਕੁ ਸੰਤ ਸੰਗਨਾ ॥੧੨॥

gur jap jaap japat fal paaeaa; giaan deepak sant sanganaa |12|

Punjabi

ਗੁਰਾਂ ਦੇ ਨਾਮ ਦਾ ਉਚਾਰਨ ਅਤੇ ਆਰਾਧਨ ਕਰਨ ਕੁਆਰਾ ਮੈਂ ਮੇਵਾ ਪ੍ਰਾਪਤ ਕਰ ਲਿਆ ਹੈ ਅਤੇ ਸਾਧੂਆਂ ਦੀ ਸੰਗਤ ਕਰ ਮੈਨੂੰ ਬ੍ਰਹਮ ਗਿਆਤ ਦੇ ਦੀਵੇ ਦੀ ਦਾਤ ਮਿਲ ਗਈ ਹੈ।

Bhai Manmohan Singh (Shabad OS, CC BY-SA)

English

Meditating, chanting the Guru's Chant, I have obtained the fruits and rewards; in the Company of the Saints, I have been blessed with the lamp of spiritual wisdom. ||12||

Dr. Sant Singh Khalsa (Shabad OS, CC BY-SA)
Ang 1080 · Line 39

ਜੋ ਪੇਖਾ; ਸੋ ਸਭੁ ਕਿਛੁ ਸੁਆਮੀ ॥

jo pekhaa; so sabh kichh suaamee |

Punjabi

ਜਿਹੜਾ ਕੁਝ ਭੀ ਮੈਂ ਦੇਖਦਾ ਹਾਂ, ਉਹ ਸਮੂਹ ਕੇਵਲ ਸਾਈਂ ਹੀ ਹੈ।

Bhai Manmohan Singh (Shabad OS, CC BY-SA)

English

Whatever I see, is my Lord and Master God.

Dr. Sant Singh Khalsa (Shabad OS, CC BY-SA)
Ang 1080 · Line 40

ਜੋ ਸੁਨਣਾ; ਸੋ ਪ੍ਰਭ ਕੀ ਬਾਨੀ ॥

jo sunanaa; so prabh kee baanee |

Punjabi

ਜਿਹੜਾ ਕੁੱਛ ਮੈਂ ਸੁਣਦਾ ਹਾਂ, ਉਹ ਮੇਰੇ ਸਾਈਂ ਦੇ ਬਚਨ-ਬਿਲਾਸ ਹਨ।

Bhai Manmohan Singh (Shabad OS, CC BY-SA)

English

Whatever I hear, is the Bani of God's Word.

Dr. Sant Singh Khalsa (Shabad OS, CC BY-SA)
Ang 1080 · Line 41

ਜੋ ਕੀਨੋ. ਸੋ ਤੁਮਹਿ ਕਰਾਇਓ; ਸਰਣਿ ਸਹਾਈ, ਸੰਤਹ ਤਨਾ ॥੧੩॥

jo keeno. so tumeh karaaeo; saran sahaaee, santah tanaa |13|

Punjabi

ਜਿਹੜਾ ਕੁੱਛ ਭੀ ਬੰਦਾ ਕਰਦਾ ਹੈ, ਉਹ ਤੂੰ ਹੀ ਉਸ ਪਾਸੋਂ ਕਰਵਾਉਂਦਾ ਹੈ, ਹੇ ਸੁਆਮੀ! ਸਾਧੂ, ਜੋ ਤੇਰ ਬਾਲ ਹਨ, ਤੂੰ ਉਨ੍ਹਾਂ ਨੂੰ ਸ਼ਰਣ ਅਤੇ ਸਹਾਇਤਾ ਦਿੰਦਾ ਹੈ।

Bhai Manmohan Singh (Shabad OS, CC BY-SA)

English

Whatever I do, You make me do; You are the Sanctuary, the help and support of the Saints, Your children. ||13||

Dr. Sant Singh Khalsa (Shabad OS, CC BY-SA)
Ang 1080 · Line 42

ਜਾਚਕੁ ਜਾਚੈ ਤੁਮਹਿ ਅਰਾਧੈ ॥

jaachak jaachai tumeh araadhai |

Punjabi

ਮੰਗਤ ਖ਼ੈਰ ਮੰਗਦਾ ਹੈ ਅਤੇ ਕੇਵਲ ਤੈਡਾਂ ਸਿਮਰਨ ਕਰਦਾ ਹੈ, ਹੇ ਪ੍ਰਭੂ!

Bhai Manmohan Singh (Shabad OS, CC BY-SA)

English

The beggar begs, and worships You in adoration.

Dr. Sant Singh Khalsa (Shabad OS, CC BY-SA)
Ang 1080 · Line 43

ਪਤਿਤ. ਪਾਵਨ; ਪੂਰਨ ਪ੍ਰਭ ਸਾਧੈ ॥

patit. paavan; pooran prabh saadhai |

Punjabi

ਹੇ ਮੇਰੇ ਪੂਰੇ ਸ਼੍ਰੇਸ਼ਟ ਸੁਆਮੀ! ਤੂੰ ਪਾਪੀਆਂ ਨੂੰ ਪਵਿੱਤ੍ਰ ਕਰਨ ਵਾਲਾ ਹੈਂ।

Bhai Manmohan Singh (Shabad OS, CC BY-SA)

English

You are the Purifier of the sinners, O Perfectly Holy Lord God.

Dr. Sant Singh Khalsa (Shabad OS, CC BY-SA)
Ang 1080 · Line 44

ਏਕੋ ਦਾਨੁ. ਸਰਬ ਸੁਖ ਗੁਣ ਨਿਧਿ; ਆਨ ਮੰਗਨ. ਨਿਹਕਿੰਚਨਾ ॥੧੪॥

eko daan. sarab sukh gun nidh; aan mangan. nihakinchanaa |14|

Punjabi

ਹੇ ਸਾਰੇ ਸੁੱਖਾਂ ਅਤੇ ਨੇਕੀਆਂ ਦੇ ਖ਼ਜ਼ਾਨੇ! ਤੂੰ ਮੈਨੂੰ ਆਪਣੀ ਬੰਦਗੀ ਦੀ ਇੱਕ ਬਖ਼ਸ਼ੀਸ਼ ਬਖ਼ਸ਼। ਮੈਂ ਹੋਰ ਦਾਤਾਂ, ਭੋਰਾ ਭਰ, ਭੀ ਨਹੀਂ ਮੰਗਦਾ।

Bhai Manmohan Singh (Shabad OS, CC BY-SA)

English

Please bless me with this one gift, O treasure of all bliss and virtue; I do not ask for anything else. ||14||

Dr. Sant Singh Khalsa (Shabad OS, CC BY-SA)