Ang 1084
ਸਚੁ ਕਮਾਵੈ; ਸੋਈ ਕਾਜੀ ॥
sach kamaavai; soee kaajee |
Punjabi
ਕੇਵਲ ਉਹ ਹੀ ਕਾਜ਼ੀ ਹੈ, ਜੇ ਸੱਚ ਦੀ ਕਮਾਈ ਕਰਦਾ ਹੈ।
English
He alone is a Qazi, who practices the Truth.
ਜੋ ਦਿਲੁ ਸੋਧੈ; ਸੋਈ ਹਾਜੀ ॥
jo dil sodhai; soee haajee |
Punjabi
ਕੇਵਲ ਉਹ ਹੀ ਹਾਜੀ ਹੈ (ਮੱਕੇ ਦੇ ਹਜ ਵਾਲਾ) ਹੈ, ਜਿਹੜਾ ਆਪਣੇ ਮਨ ਨੂੰ ਪਵਿੱਤ੍ਰ ਕਰਦਾ ਹੈ।
English
He alone is a Haji, a pilgrim to Mecca, who purifies his heart.
ਸੋ ਮੁਲਾ ਮਲਊਨ ਨਿਵਾਰੈ; ਸੋ ਦਰਵੇਸੁ. ਜਿਸੁ ਸਿਫਤਿ ਧਰਾ ॥੬॥
so mulaa mlaoon nivaarai; so daraves. jis sifat dharaa |6|
Punjabi
ਜੋ ਸ਼ੈਤਾਨ ਨੂੰ ਦੂਰ ਕਰ ਦਿੰਦਾ ਹੈ, ਉਹ ਹੀ ਮੌਲਾਣਾ ਹੈ ਅਤੇ ਜਿਸ ਦਾ ਆਸਰਾ ਸੁਆਮੀ ਦੀ ਕੀਰਤੀ ਹੈ, ਉਹ ਹੀ ਸੰਤ ਹੈ।
English
He alone is a Mullah, who banishes evil; he alone is a saintly dervish, who takes the Support of the Lord's Praise. ||6||
ਸਭੇ ਵਖਤ. ਸਭੇ ਕਰਿ ਵੇਲਾ ॥
sabhe vakhat. sabhe kar velaa |
Punjabi
ਸਾਰਿਆਂ ਸਮਿਆਂ ਅਤੇ ਸਾਰਿਆਂ ਮੁਹਤਾਂ ਉੱਤੇ ਤੂੰ ਵਾਹਿਗੁਰੂ,
English
Always, at every moment, remember God,
ਖਾਲਕੁ ਯਾਦਿ; ਦਿਲੈ ਮਹਿ ਮਉਲਾ ॥
khaalak yaad; dilai meh maulaa |
Punjabi
ਸਿਰਜਣਹਾਰ ਨੂੰ ਆਪਣੇ ਮਨ ਵਿੱਚ ਚੇਤੇ ਕਰ।
English
The Creator within your heart.
ਤਸਬੀ ਯਾਦਿ ਕਰਹੁ, ਦਸ ਮਰਦਨੁ; ਸੁੰਨਤਿ ਸੀਲੁ, ਬੰਧਾਨਿ ਬਰਾ ॥੭॥
tasabee yaad karahu, das maradan; sunat seel, bandhaan baraa |7|
Punjabi
ਆਪਣੀਆਂ ਦਸਾਂ ਇੰਦ੍ਰੀਆਂ ਨੂੰ ਕਾਬੂ ਕਰਨ ਦੀ ਵਾਹਿਗੁਰੂ ਦਾ ਸਿਮਰਨ ਕਰਨ ਲਈ ਤੂੰ ਆਪਦੀ ਮਾਲਾ ਬਨਾ ਅਤੇ ਚੰਗੇ ਚਾਲ ਚਲਣ ਤੇ ਭਾਰੀ ਸਵੈ-ਰਿਆਜ਼ਤ ਨੂੰ ਆਪਣੀ ਸੁੰਨਤ ਬਣਾ।
English
Let your meditation beads be the subjugation of the ten senses. Let good conduct and self-restraint be your circumcision. ||7||
ਦਿਲ ਮਹਿ ਜਾਨਹੁ; ਸਭ ਫਿਲਹਾਲਾ ॥
dil meh jaanahu; sabh filahaalaa |
Punjabi
ਤੂੰ ਆਪਣੇ ਮਨ ਵਿੱਚ ਜਾਣ ਲੈ, ਕਿ ਹਰ ਸ਼ੈ ਕੇਵਲ ਥੋੜ੍ਹੇ ਸਮੇਂ ਲਈ ਰਹਿਣ ਵਾਲੀ ਹੀ ਹੈ।
English
You must know in your heart that everything is temporary.
ਖਿਲਖਾਨਾ ਬਿਰਾਦਰ; ਹਮੂ ਜੰਜਾਲਾ ॥
khilakhaanaa biraadar; hamoo janjaalaa |
Punjabi
ਟੱਬਰ, ਘਰ ਤੇ ਭਰਾ ਸਾਰੇ ਜੰਜਾਲ (ਝਮੇਲੇ) ਹੀ ਹਨ।
English
Family, household and siblings are all entanglements.
ਮੀਰ ਮਲਕ ਉਮਰੇ ਫਾਨਾਇਆ; ਏਕ ਮੁਕਾਮ ਖੁਦਾਇ ਦਰਾ ॥੮॥
meer malak umare faanaaeaa; ek mukaam khudaae daraa |8|
Punjabi
ਪਾਤਿਸ਼ਾਹ, ਹਾਕਮ ਅਤੇ ਸਰਦਾਰ ਨਾਸਵੰਤ ਹਨ। ਕੇਵਲ ਵਾਹਿਗੁਰੂ ਦਾ ਦਾਰਵਾਜ਼ਾ ਹੀ ਸਦੀਵੀ ਸਥਿਰ ਥਾਂ ਹੈ।
English
Kings, rulers and nobles are mortal and transitory; only God's Gate is the permanent place. ||8||
ਅਵਲਿ ਸਿਫਤਿ; ਦੂਜੀ ਸਾਬੂਰੀ ॥
aval sifat; doojee saabooree |
Punjabi
ਤੇਰੀ ਪਹਿਲੀ ਨਮਾਜ਼ ਸਾਈਂ ਦੀ ਕੀਰਤੀ ਹੈ, ਦੂਜੀ ਸੰਤੋਖ,
English
First, is the Lord's Praise; second, contentment;
ਤੀਜੈ ਹਲੇਮੀ; ਚਉਥੈ ਖੈਰੀ ॥
teejai halemee; chauthai khairee |
Punjabi
ਤੀਜੀ ਨਿਮਰਤ; ਅਤੇ ਚੌਥੀ ਖ਼ੈਰਾਤ।
English
third, humility, and fourth, giving to charities.
ਪੰਜਵੈ. ਪੰਜੇ ਇਕਤੁ ਮੁਕਾਮੈ; ਏਹਿ ਪੰਜਿ ਵਖਤ ਤੇਰੇ, ਅਪਰਪਰਾ ॥੯॥
panjavai. panje ikat mukaamai; ehi panj vakhat tere, aparaparaa |9|
Punjabi
ਤੇਰੀ ਪੰਜਵੀਂ ਨਮਾਜ਼ ਹੈ ਤੇਰਾ ਪੰਜਾਂ ਖ਼ਾਹਿਸ਼ਾਂ ਨੂੰ ਇਕ ਜਗ੍ਹਾ ਉੱਤੇ ਬੰਨ੍ਹ ਕੇ ਰਖਣਾ। ਇਹ ਹਨ ਤੇਰੇ, ਨਮਾਜ਼ ਦੇ ਪੰਜ ਪਰਮ ਸ੍ਰੇਸ਼ਟ ਵੇਲੇ।
English
Fifth is to hold one's desires in restraint. These are the five most sublime daily prayers. ||9||
ਸਗਲੀ ਜਾਨਿ; ਕਰਹੁ ਮਉਦੀਫਾ ॥
sagalee jaan; karahu maudeefaa |
Punjabi
ਵਾਹਿਗੁਰੂ ਦੇ ਹਰ ਥਾਂ ਹੋਣ ਦੀ ਗਿਆਤ ਨੂੰ ਆਪਣੀ ਉਪਾਸ਼ਨਾ ਬਣਾ।
English
Let your daily worship be the knowledge that God is everywhere.
ਬਦ ਅਮਲ ਛੋਡਿ; ਕਰਹੁ ਹਥਿ ਕੂਜਾ ॥
bad amal chhodd; karahu hath koojaa |
Punjabi
ਮੰਦੇ ਕਰਮਾਂ ਦੇ ਤਿਆਗ ਨੂੰ ਆਪਣੇ ਹੱਥ ਵਿਚਲਾ ਪਾਣੀ ਦਾ ਲੋਟਾ ਬਣਾ।
English
Let renunciation of evil actions be the water-jug you carry.
ਖੁਦਾਇ ਏਕੁ ਬੁਝਿ, ਦੇਵਹੁ ਬਾਂਗਾਂ; ਬੁਰਗੂ. ਬਰਖੁਰਦਾਰ ਖਰਾ ॥੧੦॥
khudaae ek bujh, devahu baangaan; buragoo. barakhuradaar kharaa |10|
Punjabi
ਵਾਹਿਗੁਰੂ ਦੇ ਕੇਵਲ ਇੱਕ ਹੋਣ ਦੀ ਗਿਆਤ ਹੀ ਤੇਰਾ ਨਮਾਜ਼ ਦਾ ਢੰਡੋਰਾ ਦੇਣਾ ਹੈ ਅਤੇ ਪ੍ਰਭੂ ਦਾ ਚੰਗਾ ਬਾਲ ਬਣਨਾ ਤੇਰਾ ਸਿੰਗੀ ਬਜਾਉਣਾ ਹੈ।
English
Let realization of the One Lord God be your call to prayer; be a good child of God - let this be your trumpet. ||10||
ਹਕੁ ਹਲਾਲੁ; ਬਖੋਰਹੁ ਖਾਣਾ ॥
hak halaal; bakhorahu khaanaa |
Punjabi
ਤੂੰ ਉਹ ਭੋਜਨ ਛੱਕ ਜੋ ਸਚਾਈ ਨਾਲ ਕਮਾਇਆ ਹੋਇਆ ਹੈ।
English
Let what is earned righteously be your blessed food.
ਦਿਲ ਦਰੀਆਉ; ਧੋਵਹੁ ਮੈਲਾਣਾ ॥
dil dareeaau; dhovahu mailaanaa |
Punjabi
ਤੂੰ ਆਪਣੀ ਪਲੀਤੀ ਨੂੰ ਆਪਣੇ ਮਨ ਦੇ ਦਰਿਆ ਵਿੱਚ ਧੋ ਸੁੱਟ।
English
Wash away pollution with the river of your heart.
ਪੀਰੁ ਪਛਾਣੈ. ਭਿਸਤੀ ਸੋਈ; ਅਜਰਾਈਲੁ. ਨ ਦੋਜ ਠਰਾ ॥੧੧॥
peer pachhaanai. bhisatee soee; ajaraaeel. na doj ttharaa |11|
Punjabi
ਜੋ ਆਪਣੇ ਪੈਗੰਬਰ ਨੂੰ ਜਾਣਦਾ ਹੈ, ਉਹ ਸਵਰਗੀ ਬੰਦਾ ਹੈ। ਅਜ਼ਰਾਈਲ, ਮੌਤ ਦਾ ਦੂਤ ਉਸ ਨੂੰ ਨਰਕ ਵਿੱਚ ਨਹੀਂ ਧਰਦਾ।
English
One who realizes the Prophet attains heaven. Azraa-eel, the Messenger of Death, does not cast him into hell. ||11||
ਕਾਇਆ ਕਿਰਦਾਰ; ਅਉਰਤ ਯਕੀਨਾ ॥
kaaeaa kiradaar; aaurat yakeenaa |
Punjabi
ਚੰਗੇ ਅਮਲਾਂ ਨੂੰ ਆਪਣੀ ਦੇਹ ਤੇ ਈਮਾਨ ਨੂੰ ਆਪਣੀ ਵਹੁਟੀ ਬਣਾ।
English
Let good deeds be your body, and faith your bride.
ਰੰਗ ਤਮਾਸੇ; ਮਾਣਿ ਹਕੀਨਾ ॥
rang tamaase; maan hakeenaa |
Punjabi
ਤੂੰ ਸਚੇ ਸਾਈਂ ਦੇ ਪ੍ਰੇਮ ਤੇ ਦਿਲ-ਬਹਿਲਾਵਿਆਂ ਵਿੱਚ ਅਨੰਦ ਲੁਟ।
English
Play and enjoy the Lord's love and delight.
ਨਾਪਾਕ. ਪਾਕੁ ਕਰਿ, ਹਦੂਰਿ ਹਦੀਸਾ; ਸਾਬਤ ਸੂਰਤਿ ਦਸਤਾਰ ਸਿਰਾ ॥੧੨॥
naapaak. paak kar, hadoor hadeesaa; saabat soorat dasataar siraa |12|
Punjabi
ਜੋ ਅਪਵਿੱਤ੍ਰ ਹੈ, ਉਸ ਨੂੰ ਤੂੰ ਪਵਿੱਤ੍ਰ ਬਣਾ। ਸੁਆਮੀ ਦੀ ਹਜ਼ੂਰੀ ਨੂੰ ਤੂੰ ਆਪਦੀ ਸਿਖਿਆ ਖਿਆਲ ਕਰ। ਮੁਕੰਮਲ ਦੇਹ ਤੇਰੇ ਸੀਸ ਦੀ ਪੱਗ ਹੋਵੇ।
English
Purify what is impure, and let the Lord's Presence be your religious tradition. Let your total awareness be the turban on your head. ||12||
ਮੁਸਲਮਾਣੁ ਮੋਮ ਦਿਲਿ ਹੋਵੈ ॥
musalamaan mom dil hovai |
Punjabi
ਮੁਸਲਮਾਨ ਉਹ ਹੈ, ਜੋ ਕੋਮਲ-ਚਿੱਤ ਵਾਲਾ ਹੈ।
English
To be Muslim is to be kind-hearted,
ਅੰਤਰ ਕੀ ਮਲੁ. ਦਿਲ ਤੇ ਧੋਵੈ ॥
antar kee mal. dil te dhovai |
Punjabi
ਉਸ ਨੂੰ ਆਪਣੀ ਅੰਦਰ ਦੀ ਪਲੀਤੀ ਆਪਣੇ ਮਨ ਤੋਂ ਧੋ ਸੁਟਣੀ ਚਾਹੀਦੀ ਹੈ।
English
and wash away pollution from within the heart.
ਦੁਨੀਆ ਰੰਗ. ਨ ਆਵੈ ਨੇੜੈ; ਜਿਉ ਕੁਸਮ ਪਾਟੁ, ਘਿਉ ਪਾਕੁ ਹਰਾ ॥੧੩॥
duneea rang. na aavai nerrai; jiau kusam paatt, ghiau paak haraa |13|
Punjabi
ਉਸ ਨੂੰ ਸੰਸਾਰੀ ਸੁਆਦਾਂ ਦੇ ਲਾਗੇ ਨਹੀਂ ਲਗਣਾ ਚਾਹੀਦਾ ਅਤੇ ਉਹ ਫੁਲ, ਰੇਸ਼ਮ, ਘੀ ਅਤੇ ਮਿਰਗਛਾਲਾ ਦੀ ਮਾਨੰਦ ਪਵਿੱਤਰ ਹੋਵੇ।
English
He does not even approach worldly pleasures; he is pure, like flowers, silk, ghee and the deer-skin. ||13||
ਜਾ ਕਉ ਮਿਹਰ; ਮਿਹਰ ਮਿਹਰਵਾਨਾ ॥
jaa kau mihar; mihar miharavaanaa |
Punjabi
ਜਿਸ ਉਤੇ ਮਇਆਵਾਨ ਮਾਲਕ ਦੀ ਕਿਰਪਾ ਅਤੇ ਰਹਿਮਤ ਹੈ;
English
One who is blessed with the mercy and compassion of the Merciful Lord,
ਸੋਈ ਮਰਦੁ ਮਰਦੁ ਮਰਦਾਨਾ ॥
soee marad marad maradaanaa |
Punjabi
ਉਹ ਇਨਸਾਨਾਂ ਵਿਚੋਂ ਪਰਮ ਵਰੀਆਮ ਇਨਸਾਨ ਹੈ।
English
is the manliest man among men.
ਸੋਈ ਸੇਖੁ ਮਸਾਇਕੁ ਹਾਜੀ; ਸੋ ਬੰਦਾ. ਜਿਸੁ ਨਜਰਿ ਨਰਾ ॥੧੪॥
soee sekh masaaeik haajee; so bandaa. jis najar naraa |14|
Punjabi
ਉਹ ਹੀ ਮੁਸਲਿਮ ਪ੍ਰਚਾਰਕ, ਸ਼ੋਆਂ ਦਾ ਸਰਦਾਰ ਅਤੇ ਮੱਕੇ ਦਾ ਯਾਤਰੂ ਹੈ ਅਤੇ ਕੇਵਲ ਉਹ ਹੀ ਸੁਆਮੀ ਦਾ ਗੁਲਾਮ ਹੈ, ਜਿਸ ਉਤੇ ਮਨੱਖ (ਵਾਹਿਗੁਰੂ) ਦੀ ਰਹਿਮਤ ਹੈ।
English
He alone is a Shaykh, a preacher, a Haji, and he alone is God's slave, who is blessed with God's Grace. ||14||
ਕੁਦਰਤਿ ਕਾਦਰ ਕਰਣ ਕਰੀਮਾ ॥
kudarat kaadar karan kareemaa |
Punjabi
ਸ਼ਕਤੀ ਸਰਬ ਸ਼ਕਤੀਵਾਨ ਸੁਆਮੀ ਦੀ ਮਲਕੀਅਤ ਹੈ ਅਤੇ ਮਿਹਰਬਾਨੀ ਮੇਹਰਵਾਨ ਮਾਲਕ ਦੀ।
English
The Creator Lord has Creative Power; the Merciful Lord has Mercy.
ਸਿਫਤਿ ਮੁਹਬਤਿ; ਅਥਾਹ ਰਹੀਮਾ ॥
sifat muhabat; athaah raheemaa |
Punjabi
ਬੇਥਾਹ ਹੈ ਮਿਹਰਬਾਨ ਮਾਲਕ ਦੀ ਮਹਿਮਾ ਅਤੇ ਪ੍ਰੀਤ।
English
The Praises and the Love of the Merciful Lord are unfathomable.
ਹਕੁ ਹੁਕਮੁ. ਸਚੁ ਖੁਦਾਇਆ ਬੁਝਿ; ਨਾਨਕ. ਬੰਦਿ ਖਲਾਸ ਤਰਾ ॥੧੫॥੩॥੧੨॥
hak hukam. sach khudaaeaa bujh; naanak. band khalaas taraa |15|3|12|
Punjabi
ਹੇ ਨਾਨਕ! ਤੂੰ ਸੱਚੇ ਸੁਆਮੀ ਦੀ ਸੱਚੀ ਰਜ਼ਾ ਨੂੰ ਅਨੂਭਵ ਕਰ ਅਤੇ ਕੈਦਖ਼ਾਨੇ ਵਿਚੋਂ ਰਿਹਾ ਹੋ ਪਾਰ ਉੱਤਰ ਜਾਵੇਗਾਂ।
English
Realize the True Hukam, the Command of the Lord, O Nanak; you shall be released from bondage, and carried across. ||15||3||12||
ਮਾਰੂ ਮਹਲਾ ੫ ॥
maaroo mahalaa 5 |
Punjabi
ਮਾਰੂ ਪੰਜਵੀਂ ਪਾਤਿਸ਼ਾਹੀ।
English
Maaroo, Fifth Mehl:
ਪਾਰਬ੍ਰਹਮ; ਸਭ ਊਚ ਬਿਰਾਜੇ ॥
paarabraham; sabh aooch biraaje |
Punjabi
ਸਾਰਿਆਂ ਨਾਲੋਂ ਉੱਚਾ ਹੈ ਨਿਵਾਸ ਅਸਥਾਨ ਸ੍ਰੋਮਣੀ ਸਾਹਿਬ ਦਾ।
English
The Abode of the Supreme Lord God is above all.
ਆਪੇ ਥਾਪਿ ਉਥਾਪੇ ਸਾਜੇ ॥
aape thaap uthaape saaje |
Punjabi
ਉਹ ਆਪ ਹੀ ਟਿਕਾਉਂਦਾ, ਉਖੇੜਦਾ ਅਤੇ ਰਚਦਾ ਹੈ।
English
He Himself establishes, establishes and creates.
ਪ੍ਰਭ ਕੀ ਸਰਣਿ ਗਹਤ. ਸੁਖੁ ਪਾਈਐ; ਕਿਛੁ ਭਉ. ਨ ਵਿਆਪੈ, ਬਾਲ ਕਾ ॥੧॥
prabh kee saran gehat. sukh paaeeai; kichh bhau. na viaapai, baal kaa |1|
Punjabi
ਪ੍ਰਭੂ ਦੀ ਸ਼ਰਣ ਪਕੜਨ ਦੁਆਰਾ, ਆਰਾਮ ਪ੍ਰਾਪਤ ਹੁੰਦਾ ਹੈ ਅਤੇ ਪ੍ਰਾਣੀ ਨੂੰ ਮਾਇਆ ਦਾ ਡਰ ਨਹੀਂ ਚਿਮੜਦਾ।
English
Holding tight to the Sanctuary of God, peace is found, and one is not afflicted by the fear of Maya. ||1||
ਗਰਭ ਅਗਨਿ ਮਹਿ; ਜਿਨਹਿ ਉਬਾਰਿਆ ॥
garabh agan meh; jineh ubaariaa |
Punjabi
ਜਿਸ ਨੇ ਤੈਨੂੰ ਪੇਟ ਦੀ ਅੱਗ ਵਿਚੋਂ ਬਚਾਇਆ ਸੀ,
English
He saved you from the fire of the womb,
ਰਕਤ ਕਿਰਮ ਮਹਿ; ਨਹੀ ਸੰਘਾਰਿਆ ॥
rakat kiram meh; nahee sanghaariaa |
Punjabi
ਅਤੇ ਤੈਨੂੰ ਮਾਤਾ ਦੇ ਲਹੂ ਵਿੱਚ ਨਾਸ ਨਹੀਂ ਕੀਤਾ ਜਦ ਤੂੰ ਇਕ ਤੁਛ ਕੀੜਾ ਹੀ ਸੈਂ,
English
and did not destroy you, when you were an egg in your mother's ovary.
ਅਪਨਾ ਸਿਮਰਨੁ ਦੇ ਪ੍ਰਤਿਪਾਲਿਆ; ਓਹੁ ਸਗਲ ਘਟਾ ਕਾ ਮਾਲਕਾ ॥੨॥
apanaa simaran de pratipaaliaa; ohu sagal ghattaa kaa maalakaa |2|
Punjabi
ਅਤੇ ਜਿਸ ਨੇ ਆਪਣੀ ਬੰਦਗੀ ਬਖ਼ਸ਼ ਕੇ ਤੇਰੀ ਪਾਲਣਾ-ਪੋਸ਼ਣਾ ਕੀਤੀ; ਉਹ ਹਰੀ ਸਾਰਿਆਂ ਦਿਲਾਂ ਦਾ ਮਾਲਕ ਹੈ।
English
Blessing you with meditative remembrance upon Himself, He nurtured you and cherished you; He is the Master of all hearts. ||2||
ਚਰਣ ਕਮਲ ਸਰਣਾਈ ਆਇਆ ॥
charan kamal saranaaee aaeaa |
Punjabi
ਮੈਂ ਪ੍ਰਭੂ ਦੇ ਕੰਵਲ ਚਰਨਾਂ ਦੀ ਸ਼ਰਣ ਲਈ ਹੈ।
English
I have come to the Sanctuary of His lotus feet.
ਸਾਧਸੰਗਿ ਹੈ; ਹਰਿ ਜਸੁ ਗਾਇਆ ॥
saadhasang hai; har jas gaaeaa |
Punjabi
ਸਤਿ ਸੰਗਤ ਅੰਦਰ ਮੈਂ ਸੁਆਮੀ ਦੀ ਕੀਰਤੀ ਗਾਇਨ ਕੀਤੀ ਹੈ।
English
In the Saadh Sangat, the Company of the Holy, I sing the Praises of the Lord.
ਜਨਮ ਮਰਣ ਸਭਿ ਦੂਖ ਨਿਵਾਰੇ; ਜਪਿ ਹਰਿ ਹਰਿ. ਭਉ ਨਹੀ ਕਾਲ ਕਾ ॥੩॥
janam maran sabh dookh nivaare; jap har har. bhau nahee kaal kaa |3|
Punjabi
ਮੈਂ ਜੰਮਣ ਤੇ ਮਰਨ ਦਾ ਸਮੂਹ ਦੁਖੜਾ ਦੂਰ ਕਰ ਦਿੱਤਾ ਹੈ ਤੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਮੈਂ ਹੁਣ ਮੌਤ ਤੋਂ ਨਹੀਂ ਡਰਦਾ।
English
I have erased all the pains of birth and death; meditating on the Lord, Har, Har, I have no fear of death. ||3||
ਸਮਰਥ ਅਕਥ ਅਗੋਚਰ ਦੇਵਾ ॥
samarath akath agochar devaa |
Punjabi
ਸਰਬ-ਸ਼ਕਤੀਵਾਨ, ਅਕਹਿ ਅਤੇ ਸੋਚ ਸਮਝ ਤੋਂ ਪਰੇ ਹੈ ਮੇਰਾ ਪ੍ਰਕਾਸ਼ਵਾਨ ਪ੍ਰਭੂ।
English
God is all-powerful, indescribable, unfathomable and divine.
ਜੀਅ ਜੰਤ ਸਭਿ; ਤਾ ਕੀ ਸੇਵਾ ॥
jeea jant sabh; taa kee sevaa |
Punjabi
ਸਾਰੇ ਜੀਵ ਜੰਤੂ ਕੇਵਲ ਉਸ ਦੀ ਹੀ ਘਾਲ ਕਮਾਉਂਦੇ ਹਨ।
English
All beings and creatures serve Him.
ਅੰਡਜ ਜੇਰਜ ਸੇਤਜ ਉਤਭੁਜ; ਬਹੁ ਪਰਕਾਰੀ ਪਾਲਕਾ ॥੪॥
anddaj jeraj setaj utabhuj; bahu parakaaree paalakaa |4|
Punjabi
ਘਣੇਰਿਆਂ ਤਰੀਕਿਆਂ ਨਾਲ ਸੁਆਮੀ ਆਂਡੇ ਤੋਂ ਜੰਮਿਆਂ, ਜੇਰ ਤੋਂ ਪੈਦਾ ਹੋਇਆ, ਮੁੜ੍ਹਕੇ ਤੋਂ ਉਤਪੰਨ ਹੋਇਆਂ ਅਤੇ ਧਰਤੀ ਤੋਂ ਉੱਵਿਆਂ ਦੀ ਪਾਲਣਾ-ਪੋਸਣਾ ਕਰਦਾ ਹੈ।
English
In so many ways, He cherishes those born from eggs, from the womb, from sweat and from the earth. ||4||
ਤਿਸਹਿ ਪਰਾਪਤਿ ਹੋਇ ਨਿਧਾਨਾ ॥
tiseh paraapat hoe nidhaanaa |
Punjabi
ਕੇਵਲ ਉਸ ਨੂੰ ਹੀ ਸੁਆਮੀ ਦੀ ਦੌਲਤ ਪ੍ਰਾਪਤ ਹੁੰਦੀ ਹੈ,
English
He alone obtains this wealth,
ਰਾਮ ਨਾਮ ਰਸੁ ਅੰਤਰਿ ਮਾਨਾ ॥
raam naam ras antar maanaa |
Punjabi
ਜੋ ਆਪਣੇ ਮਨ ਅੰਦਰ ਸੁਆਮੀ ਦੇ ਨਾਮ ਦੇ ਅੰਮ੍ਰਿਤ ਨੂੰ ਮਾਣਦਾ ਹੈ।
English
who savors and enjoys, deep within his mind, the Name of the Lord.
ਕਰੁ ਗਹਿ ਲੀਨੇ ਅੰਧ ਕੂਪ ਤੇ; ਵਿਰਲੇ ਕੇਈ ਸਾਲਕਾ ॥੫॥
kar geh leene andh koop te; virale keee saalakaa |5|
Punjabi
ਹੱਥੋਂ ਪਕੜ ਕੇ ਸੁਆਮੀ ਉਸ ਨੂੰ ਅੰਨ੍ਹੇ ਖੂਹ ਵਿਚੋਂ ਬਾਹਰ ਕਢ ਲੈਂਦਾ ਹੈ; ਪ੍ਰੰਤੂ ਕੋਈ ਇਕ ਅੱਘਾ ਹੀ ਐਹੋ ਜੇਹਾ ਵਾਹਿਗੁਰੂ ਦਾ ਸੰਤ ਹੈ।
English
Grasping hold of his arm, God lifts him up and pulls him out of the deep, dark pit. Such a devotee of the Lord is very rare. ||5||