Ekam
Guru Granth Sahib

Ang 1086

Ang 1086 · Line 1

ਸਾਧਸੰਗਿ ਭਜੁ ਅਚੁਤ ਸੁਆਮੀ; ਦਰਗਹ ਸੋਭਾ ਪਾਵਣਾ ॥੩॥

saadhasang bhaj achut suaamee; daragah sobhaa paavanaa |3|

Punjabi

ਸਤਿਸੰਗਤ ਅੰਦਰ ਤੂੰ ਅਬਿਨਾਸ਼ੀ ਪ੍ਰਭੂ ਦਾ ਆਰਾਧਨ ਕਰ ਅਤੇ ਤੈਨੂੰ ਵਾਹਿਗੁਰੂ ਦੇ ਦਰਬਾਰ ਅੰਦਰ ਪ੍ਰਭਤਾ ਪ੍ਰਪਾਤ ਹੋਵੇਗੀ।

Bhai Manmohan Singh (Shabad OS, CC BY-SA)

English

In the Saadh Sangat, the Company of the Holy, meditate and vibrate upon your imperishable Lord and Master, and you shall be honored in the Court of the Lord. ||3||

Dr. Sant Singh Khalsa (Shabad OS, CC BY-SA)
Ang 1086 · Line 2

ਚਾਰਿ ਪਦਾਰਥ ਅਸਟ ਦਸਾ ਸਿਧਿ ॥

chaar padaarath asatt dasaa sidh |

Punjabi

ਜੇਕਰ ਤੂੰ ਚਾਰ ਉੱਤਮ ਦਾਤਾਂ ਅਤੇ ਅਠਾਰਾਂ ਕਰਾਮਾਤੀ ਸ਼ਕਤੀਆਂ ਲੋੜਦਾ ਹੈਂ,

Bhai Manmohan Singh (Shabad OS, CC BY-SA)

English

The four great blessings, and the eighteen miraculous spiritual powers,

Dr. Sant Singh Khalsa (Shabad OS, CC BY-SA)
Ang 1086 · Line 3

ਨਾਮੁ ਨਿਧਾਨੁ ਸਹਜ ਸੁਖੁ ਨਉ ਨਿਧਿ ॥

naam nidhaan sehaj sukh nau nidh |

Punjabi

ਤਾਂ ਤੂੰ ਨਾਮ ਦੀ ਦੌਲਤ ਦਾ ਆਰਾਧਨ ਕਰ, ਜੋ ਤੈਨੂੰ ਅਡੋਲਤਾ, ਆਰਾਮ ਅਤੇ ਨੌ ਖਜ਼ਾਨੇ ਪ੍ਰਦਾਨ ਕਰ ਦੇਵੇਗੀ।

Bhai Manmohan Singh (Shabad OS, CC BY-SA)

English

are found in the treasure of the Naam, which brings celestial peace and poise, and the nine treasures.

Dr. Sant Singh Khalsa (Shabad OS, CC BY-SA)
Ang 1086 · Line 4

ਸਰਬ ਕਲਿਆਣ ਜੇ ਮਨ ਮਹਿ ਚਾਹਹਿ; ਮਿਲਿ ਸਾਧੂ ਸੁਆਮੀ ਰਾਵਣਾ ॥੪॥

sarab kaliaan je man meh chaaheh; mil saadhoo suaamee raavanaa |4|

Punjabi

ਆਪਣੇ ਚਿੱਤ ਵਿੱਚ ਜੇਕਰ ਤੂੰ ਸਾਰੀਆਂ ਖ਼ੁਸ਼ੀਆਂ ਚਾਹੁੰਦਾ ਹੈਂ, ਤਾਂ ਸੰਤਾਂ ਨਾਲ ਮਿਲ ਕੇ ਤੂੰ ਆਪਣੇ ਸਾਹਿਬ ਦਾ ਸਿਮਰਨ ਕਰ।

Bhai Manmohan Singh (Shabad OS, CC BY-SA)

English

If you yearn in your mind for all joys, then join the Saadh Sangat, and dwell upon your Lord and Master. ||4||

Dr. Sant Singh Khalsa (Shabad OS, CC BY-SA)
Ang 1086 · Line 5

ਸਾਸਤ ਸਿੰਮ੍ਰਿਤਿ ਬੇਦ ਵਖਾਣੀ ॥

saasat sinmrit bed vakhaanee |

Punjabi

ਸ਼ਾਸਤਰ, ਸਿੰਮ੍ਰਤੀਆਂ ਅਤੇ ਵੇਦ ਉਚਾਰਨ ਕਰਦੇ ਹਨ,

Bhai Manmohan Singh (Shabad OS, CC BY-SA)

English

The Shaastras, the Simritees and the Vedas proclaim

Dr. Sant Singh Khalsa (Shabad OS, CC BY-SA)
Ang 1086 · Line 6

ਜਨਮੁ ਪਦਾਰਥੁ ਜੀਤੁ ਪਰਾਣੀ ॥

janam padaarath jeet paraanee |

Punjabi

ਕਿ ਜੀਵ ਨੂੰ ਆਪਣੇ ਅਮੋਲਕ ਮਨੁੱਖੀ ਜੀਵਨ ਨੂੰ ਸਫਲ ਕਰਨਾ ਚਾਹੀਦਾ ਹੈ।

Bhai Manmohan Singh (Shabad OS, CC BY-SA)

English

that the mortal must be victorious in this priceless human life.

Dr. Sant Singh Khalsa (Shabad OS, CC BY-SA)
Ang 1086 · Line 7

ਕਾਮੁ ਕ੍ਰੋਧੁ ਨਿੰਦਾ ਪਰਹਰੀਐ; ਹਰਿ ਰਸਨਾ ਨਾਨਕ ਗਾਵਣਾ ॥੫॥

kaam krodh nindaa parahareeai; har rasanaa naanak gaavanaa |5|

Punjabi

ਵਿਸ਼ੇ ਭੋਗ, ਗੁੱਸੇ ਅਤੇ ਬਦਖ਼ੋਈ ਨੂੰ ਤਿਆਗ, ਆਪਣੀ ਜੀਭ੍ਹ ਨਾਲ ਤੂੰ ਸਾਈਂ ਦੇ ਨਾਮ ਦਾ ਉਚਾਰਨ ਕਰ, ਹੇ ਨਾਨਕ!

Bhai Manmohan Singh (Shabad OS, CC BY-SA)

English

Forsaking sexual desire, anger and slander, sing of the Lord with your tongue, O Nanak. ||5||

Dr. Sant Singh Khalsa (Shabad OS, CC BY-SA)
Ang 1086 · Line 8

ਜਿਸੁ ਰੂਪੁ ਨ ਰੇਖਿਆ; ਕੁਲੁ ਨਹੀ ਜਾਤੀ ॥

jis roop na rekhiaa; kul nahee jaatee |

Punjabi

ਜਿਸ ਦਾ ਨਾਂ ਕੋਈ ਸਰੂਪ ਹੈ, ਨਾਂ ਹੀ ਨੁਹਾਰ, ਨਾਂ ਹੀ ਵੰਸ਼, ਨਾਂ ਹੀ ਜਾਤ;

Bhai Manmohan Singh (Shabad OS, CC BY-SA)

English

He has no form or shape, no ancestry or social class.

Dr. Sant Singh Khalsa (Shabad OS, CC BY-SA)
Ang 1086 · Line 9

ਪੂਰਨ ਪੂਰਿ ਰਹਿਆ; ਦਿਨੁ ਰਾਤੀ ॥

pooran poor rahiaa; din raatee |

Punjabi

ਉਹ ਪੂਰਾ ਪ੍ਰਭੂ ਦਿਹੁੰ ਅਤੇ ਰੈਣ ਪਰੀਪੂਰਨ ਹੋ ਰਿਹਾ ਹੈ।

Bhai Manmohan Singh (Shabad OS, CC BY-SA)

English

The Perfect Lord is perfectly pervading day and night.

Dr. Sant Singh Khalsa (Shabad OS, CC BY-SA)
Ang 1086 · Line 10

ਜੋ ਜੋ ਜਪੈ ਸੋਈ ਵਡਭਾਗੀ; ਬਹੁੜਿ. ਨ ਜੋਨੀ ਪਾਵਣਾ ॥੬॥

jo jo japai soee vaddabhaagee; bahurr. na jonee paavanaa |6|

Punjabi

ਜਿਹੜਾ ਕੋਈ ਭੀ ਉਸ ਦਾ ਸਿਮਰਨ ਕਰਦਾ ਹੈ, ਉਹ ਭਾਰੇ ਨਸੀਬਾਂ ਵਾਲਾ ਹੈ, ਤੇ ਉਹ ਮੁੜ ਕੇ ਜੂਨੀਆਂ ਵਿੱਚ ਨਹੀਂ ਪੈਂਦਾ।

Bhai Manmohan Singh (Shabad OS, CC BY-SA)

English

Whoever meditates on Him is very fortunate; he is not consigned to reincarnation again. ||6||

Dr. Sant Singh Khalsa (Shabad OS, CC BY-SA)
Ang 1086 · Line 11

ਜਿਸ ਨੋ ਬਿਸਰੈ; ਪੁਰਖੁ ਬਿਧਾਤਾ ॥

jis no bisarai; purakh bidhaataa |

Punjabi

ਜੋ ਆਪਣੇ ਸਿਰਜਣਹਾਰ-ਸੁਆਮੀ ਨੂੰ ਭੁਲਾਉਂਦਾ ਹੈ,

Bhai Manmohan Singh (Shabad OS, CC BY-SA)

English

One who forgets the Primal Lord, the Architect of karma,

Dr. Sant Singh Khalsa (Shabad OS, CC BY-SA)
Ang 1086 · Line 12

ਜਲਤਾ ਫਿਰੈ; ਰਹੈ ਨਿਤ ਤਾਤਾ ॥

jalataa firai; rahai nit taataa |

Punjabi

ਉਹ ਸੜਦਾ ਮਚਦਾ ਫਿਰਦਾ ਹੈ ਅਤੇ ਸਦਾ ਤੱਤੇ-ਸੁਭਾ ਵਾਲਾ (ਕ੍ਰੋਧੀ) ਰਹਿੰਦਾ ਹੈ।

Bhai Manmohan Singh (Shabad OS, CC BY-SA)

English

wanders around burning, and remains tormented.

Dr. Sant Singh Khalsa (Shabad OS, CC BY-SA)
Ang 1086 · Line 13

ਅਕਿਰਤਘਣੈ ਕਉ ਰਖੈ. ਨ ਕੋਈ; ਨਰਕ ਘੋਰ ਮਹਿ ਪਾਵਣਾ ॥੭॥

akirataghanai kau rakhai. na koee; narak ghor meh paavanaa |7|

Punjabi

ਉਸ ਨਾਂ-ਸ਼ੁਕਰੇ ਨੂੰ ਕੋਈ ਭੀ ਬਚਾ ਨਹੀਂ ਸਕਦਾ। ਉਹ ਭਿਆਨਕ ਦੋਜ਼ਕ ਅੰਦਰ ਸੁੱਟਿਆ ਜਾਂਦਾ ਹੈ।

Bhai Manmohan Singh (Shabad OS, CC BY-SA)

English

No one can save such an ungrateful person; he is thrown into the most horrible hell. ||7||

Dr. Sant Singh Khalsa (Shabad OS, CC BY-SA)
Ang 1086 · Line 14

ਜੀਉ ਪ੍ਰਾਣ ਤਨੁ ਧਨੁ ਜਿਨਿ ਸਾਜਿਆ ॥

jeeo praan tan dhan jin saajiaa |

Punjabi

ਜਿਸ ਨੇ ਤੈਨੂੰ ਆਤਮਾ, ਜਿੰਦਜਾਨ, ਦੇਹ ਅਤੇ ਧਨ-ਦੌਲਤ ਬਖਸ਼ੇ ਹਨ,

Bhai Manmohan Singh (Shabad OS, CC BY-SA)

English

He blessed you with your soul, the breath of life, your body and wealth;

Dr. Sant Singh Khalsa (Shabad OS, CC BY-SA)
Ang 1086 · Line 15

ਮਾਤ ਗਰਭ ਮਹਿ ਰਾਖਿ, ਨਿਵਾਜਿਆ ॥

maat garabh meh raakh, nivaajiaa |

Punjabi

ਅਤੇ ਜਿਸ ਨੇ ਤੈਨੂੰ, ਤੇਰੀ ਮਾਂ ਦੇ ਪੇਟ ਵਿੱਚ ਰੱਖਿਆ ਕਰਕੇ ਪਾਲਿਆ-ਪੋਸਿਆ ਹੈ;

Bhai Manmohan Singh (Shabad OS, CC BY-SA)

English

He preserved and nurtured you in your mother's womb.

Dr. Sant Singh Khalsa (Shabad OS, CC BY-SA)
Ang 1086 · Line 16

ਤਿਸ ਸਿਉ ਪ੍ਰੀਤਿ ਛਾਡਿ. ਅਨ ਰਾਤਾ; ਕਾਹੂ ਸਿਰੈ. ਨ ਲਾਵਣਾ ॥੮॥

tis siau preet chhaadd. an raataa; kaahoo sirai. na laavanaa |8|

Punjabi

ਉਸ ਦੇ ਪ੍ਰੇਮ ਨੂੰ ਤਿਆਗ, ਤੂੰ ਹੋਰਸ ਨਾਲ ਰੰਗਿਆ ਹੋਇਆ ਹੈਂ। ਇਸ ਤਰ੍ਹਾਂ ਤੂੰ ਕਿਸੇ ਕਿਨਾਰੇ ਭੀ ਨਹੀਂ ਲਗਣਾ।

Bhai Manmohan Singh (Shabad OS, CC BY-SA)

English

Forsaking His Love, you are imbued with another; you shall never achieve your goals like this. ||8||

Dr. Sant Singh Khalsa (Shabad OS, CC BY-SA)
Ang 1086 · Line 17

ਧਾਰਿ ਅਨੁਗ੍ਰਹੁ; ਸੁਆਮੀ ਮੇਰੇ ॥

dhaar anugrahu; suaamee mere |

Punjabi

ਤੂੰ ਮੇਰੇ ਉਤੇ ਮਿਹਰ ਕਰ, ਹੇ ਮੈਂਡੇ ਸੁਆਮੀ!

Bhai Manmohan Singh (Shabad OS, CC BY-SA)

English

Please shower me with Your Merciful Grace, O my Lord and Master.

Dr. Sant Singh Khalsa (Shabad OS, CC BY-SA)
Ang 1086 · Line 18

ਘਟਿ ਘਟਿ ਵਸਹਿ; ਸਭਨ ਕੈ ਨੇਰੇ ॥

ghatt ghatt vaseh; sabhan kai nere |

Punjabi

ਤੂੰ ਸਾਰਿਆਂ ਦਿਲਾਂ ਅੰਦਰ ਅਤੇ ਹਰ ਇੱਕ ਦੇ ਨੇੜੇ ਰਹਿੰਦਾ ਹੈਂ।

Bhai Manmohan Singh (Shabad OS, CC BY-SA)

English

You dwell in each and every heart, and are near everyone.

Dr. Sant Singh Khalsa (Shabad OS, CC BY-SA)
Ang 1086 · Line 19

ਹਾਥਿ ਹਮਾਰੈ ਕਛੂਐ ਨਾਹੀ; ਜਿਸੁ ਜਣਾਇਹਿ ਤਿਸੈ ਜਣਾਵਣਾ ॥੯॥

haath hamaarai kachhooai naahee; jis janaaeihi tisai janaavanaa |9|

Punjabi

ਮੇਰੇ ਹੱਥ ਵਿੱਚ ਕੁਝ ਭੀ ਨਹੀਂ। ਕੇਵਲ ਉਹ ਹੀ ਤੈਨੂੰ ਜਾਣਦਾ ਹੈ, ਜਿਸ ਨੂੰ ਤੂੰ ਖ਼ੁਦ ਦਰਸਾਉਂਦਾ ਹੈਂ।

Bhai Manmohan Singh (Shabad OS, CC BY-SA)

English

Nothing is in my hands; he alone knows, whom You inspire to know. ||9||

Dr. Sant Singh Khalsa (Shabad OS, CC BY-SA)
Ang 1086 · Line 20

ਜਾ ਕੈ ਮਸਤਕਿ; ਧੁਰਿ ਲਿਖਿ ਪਾਇਆ ॥

jaa kai masatak; dhur likh paaeaa |

Punjabi

ਜਿਸ ਦੇ ਮੱਥੇ ਉੱਤੇ ਆਦੀ ਪ੍ਰਭੂ ਨੇ ਇਸ ਤਰ੍ਹਾਂ ਲਿਖਿਆ ਹੋਇਆ ਹੈ,

Bhai Manmohan Singh (Shabad OS, CC BY-SA)

English

One who has such pre-ordained destiny inscribed upon his forehead,

Dr. Sant Singh Khalsa (Shabad OS, CC BY-SA)
Ang 1086 · Line 21

ਤਿਸ ਹੀ ਪੁਰਖ. ਨ ਵਿਆਪੈ ਮਾਇਆ ॥

tis hee purakh. na viaapai maaeaa |

Punjabi

ਮੋਹਨੀ ਉਸ ਪੁਰਸ਼ ਨੂੰ ਨਹੀਂ ਚਿਮੜਦੀ।

Bhai Manmohan Singh (Shabad OS, CC BY-SA)

English

that person is not afflicted by Maya.

Dr. Sant Singh Khalsa (Shabad OS, CC BY-SA)
Ang 1086 · Line 22

ਨਾਨਕ ਦਾਸ ਸਦਾ ਸਰਣਾਈ; ਦੂਸਰ ਲਵੈ. ਨ ਲਾਵਣਾ ॥੧੦॥

naanak daas sadaa saranaaee; doosar lavai. na laavanaa |10|

Punjabi

ਗੋਲਾ ਨਾਨਕ ਹਮੇਸ਼ਾਂ ਤੇਰੀ ਪਨਾਹ ਲੋੜਦਾ ਹੈ, ਹੇ ਪ੍ਰਭੂ! ਅਤੇ ਉਹ ਹੋਰ ਕਿਸੇ ਨੂੰ ਤੇਰੇ ਬਰਾਬਰ ਨਹੀਂ ਸਮਝਦਾ।

Bhai Manmohan Singh (Shabad OS, CC BY-SA)

English

Slave Nanak seeks Your Sanctuary forever; there is no other equal to You. ||10||

Dr. Sant Singh Khalsa (Shabad OS, CC BY-SA)
Ang 1086 · Line 23

ਆਗਿਆ; ਦੂਖ ਸੂਖ ਸਭਿ ਕੀਨੇ ॥

aagiaa; dookh sookh sabh keene |

Punjabi

ਆਪਣੀ ਰਜ਼ਾ ਅੰਦਰ ਪ੍ਰਭੂ ਨੇ ਸਮੂਹ ਖ਼ੁਸ਼ੀਆਂ ਅਤੇ ਗ਼ਮੀਆਂ ਰਚੀਆਂ ਹਨ।

Bhai Manmohan Singh (Shabad OS, CC BY-SA)

English

In His Will, He made all pain and pleasure.

Dr. Sant Singh Khalsa (Shabad OS, CC BY-SA)
Ang 1086 · Line 24

ਅੰਮ੍ਰਿਤ ਨਾਮੁ; ਬਿਰਲੈ ਹੀ ਚੀਨੇ ॥

amrit naam; biralai hee cheene |

Punjabi

ਕੋਈ ਟਾਂਵਾਂ ਜਣਾ ਹੀ ਅੰਮ੍ਰਿਤ ਨਾਮ ਦਾ ਸਿਮਰਨ ਕਰਦਾ ਹੈ।

Bhai Manmohan Singh (Shabad OS, CC BY-SA)

English

How rare are those who remember the Ambrosial Naam, the Name of the Lord.

Dr. Sant Singh Khalsa (Shabad OS, CC BY-SA)
Ang 1086 · Line 25

ਤਾ ਕੀ ਕੀਮਤਿ ਕਹਣੁ. ਨ ਜਾਈ; ਜਤ ਕਤ ਓਹੀ ਸਮਾਵਣਾ ॥੧੧॥

taa kee keemat kehan. na jaaee; jat kat ohee samaavanaa |11|

Punjabi

ਉਸ ਦਾ ਮੁੱਲ ਪਾਇਆ ਨਹੀਂ ਜਾ ਸਕਦਾ, ਉਹ ਸੁਆਮੀ ਹਰ ਥਾਂ ਰਮ ਰਿਹਾ ਹੈ।

Bhai Manmohan Singh (Shabad OS, CC BY-SA)

English

His value cannot be described. He is prevailing everywhere. ||11||

Dr. Sant Singh Khalsa (Shabad OS, CC BY-SA)
Ang 1086 · Line 26

ਸੋਈ ਭਗਤੁ ਸੋਈ ਵਡ ਦਾਤਾ ॥

soee bhagat soee vadd daataa |

Punjabi

ਕੇਵਲ ਉਹ ਹੀ ਸੰਤ ਹੈ, ਓਹੀ ਵੱਡਾ ਦਾਤਾਰ।

Bhai Manmohan Singh (Shabad OS, CC BY-SA)

English

He is the devotee; He is the Great Giver.

Dr. Sant Singh Khalsa (Shabad OS, CC BY-SA)
Ang 1086 · Line 27

ਸੋਈ ਪੂਰਨ ਪੁਰਖੁ ਬਿਧਾਤਾ ॥

soee pooran purakh bidhaataa |

Punjabi

ਓਹੀ ਮੁਕੰਮਲ ਸਿਰਜਣਹਾਰ ਸੁਆਮੀ ਹੈ,

Bhai Manmohan Singh (Shabad OS, CC BY-SA)

English

He is the Perfect Primal Lord, the Architect of karma.

Dr. Sant Singh Khalsa (Shabad OS, CC BY-SA)
Ang 1086 · Line 28

ਬਾਲ ਸਹਾਈ ਸੋਈ ਤੇਰਾ; ਜੋ ਤੇਰੈ ਮਨਿ ਭਾਵਣਾ ॥੧੨॥

baal sahaaee soee teraa; jo terai man bhaavanaa |12|

Punjabi

ਅਤੇ ਉਹ ਹੀ ਤੈਂਡੇ ਬਚਪਣੇ ਤੋਂ ਤੈਡਾਂ ਸਹਾਇਕ ਤੇਰੇ ਚਿੱਤ ਦੀਆਂ ਖ਼ਾਹਿਸ਼ਾ ਪੂਰੀਆਂ ਕਰਦਾ ਹੈ।

Bhai Manmohan Singh (Shabad OS, CC BY-SA)

English

He is your help and support, since infancy; He fulfills your mind's desires. ||12||

Dr. Sant Singh Khalsa (Shabad OS, CC BY-SA)
Ang 1086 · Line 29

ਮਿਰਤੁ ਦੂਖ ਸੂਖ ਲਿਖਿ ਪਾਏ ॥

mirat dookh sookh likh paae |

Punjabi

ਮੌਤ, ਪੀੜ ਤੇ ਪ੍ਰਸੰਨਤਾ ਸੁਆਮੀ ਨੇ (ਧੁਰੋਂ) ਲਿਖੀਆਂ ਹਨ।

Bhai Manmohan Singh (Shabad OS, CC BY-SA)

English

Death, pain and pleasure are ordained by the Lord.

Dr. Sant Singh Khalsa (Shabad OS, CC BY-SA)
Ang 1086 · Line 30

ਤਿਲੁ ਨਹੀ ਬਧਹਿ; ਘਟਹਿ ਨ. ਘਟਾਏ ॥

til nahee badheh; ghatteh na. ghattaae |

Punjabi

ਉਹ ਭੋਰਾ ਭਰ ਨਹੀਂ ਵਧਦੇ, ਨਾਂ ਹੀ ਘਟਾਇਆ ਘਟ ਹੁੰਦੇ ਹਨ।

Bhai Manmohan Singh (Shabad OS, CC BY-SA)

English

They do not increase or decrease by anyone's efforts.

Dr. Sant Singh Khalsa (Shabad OS, CC BY-SA)
Ang 1086 · Line 31

ਸੋਈ ਹੋਇ ਜਿ ਕਰਤੇ ਭਾਵੈ; ਕਹਿ ਕੈ ਆਪੁ ਵਞਾਵਣਾ ॥੧੩॥

soee hoe ji karate bhaavai; keh kai aap vayaavanaa |13|

Punjabi

ਕੇਵਲ ਉਹ ਹੀ ਹੁੰਦਾ ਹੈ ਜੋ ਸਿਰਜਣਹਾਰ ਨੂੰ ਚੰਗਾ ਲਗਦਾ ਹੈ। ਇਹ ਆਖਣ ਦੁਆਰਾ ਕਿ ਉਹ (ਬੰਦਾ) ਕੁਛ ਕਰਦਾ ਹੈ, ਉਹ ਆਪਦੇ ਆਪ ਨੂੰ ਬਰਬਾਦ ਕਰ ਲੈਂਦਾ ਹੈ।

Bhai Manmohan Singh (Shabad OS, CC BY-SA)

English

That alone happens, which is pleasing to the Creator; speaking of himself, the mortal ruins himself. ||13||

Dr. Sant Singh Khalsa (Shabad OS, CC BY-SA)
Ang 1086 · Line 32

ਅੰਧ ਕੂਪ ਤੇ. ਸੇਈ ਕਾਢੇ ॥

andh koop te. seee kaadte |

Punjabi

ਕੇਵਲ ਉਨ੍ਹਾਂ ਨੂੰ ਹੀ ਸੁਆਮੀ ਅੰਨ੍ਹੇ ਖੂਹ ਵਿਚੋਂ ਕੱਢਦਾ ਹੈ,

Bhai Manmohan Singh (Shabad OS, CC BY-SA)

English

He lifts us up and pulls us out of the deep dark pit;

Dr. Sant Singh Khalsa (Shabad OS, CC BY-SA)
Ang 1086 · Line 33

ਜਨਮ ਜਨਮ ਕੇ ਟੂਟੇ ਗਾਂਢੇ ॥

janam janam ke ttootte gaandte |

Punjabi

ਤੇ ਉਨ੍ਹਾਂ ਨੂੰ ਹੀ ਜੋ ਕ੍ਰੋੜਾਂ ਜਨਮਾਂ ਤੋਂ ਵਿਛੁੜੇ ਹੋਏ ਹਨ,

Bhai Manmohan Singh (Shabad OS, CC BY-SA)

English

He unites with Himself, those who were separated for so many incarnations.

Dr. Sant Singh Khalsa (Shabad OS, CC BY-SA)
Ang 1086 · Line 34

ਕਿਰਪਾ ਧਾਰਿ ਰਖੇ ਕਰਿ ਅਪੁਨੇ; ਮਿਲਿ ਸਾਧੂ ਗੋਬਿੰਦੁ ਧਿਆਵਣਾ ॥੧੪॥

kirapaa dhaar rakhe kar apune; mil saadhoo gobind dhiaavanaa |14|

Punjabi

ਆਪਣੇ ਨਾਲ ਮਿਲਾਉਂਦਾ ਹੈ ਅਤੇ ਆਪਣੀ ਮਿਹਰ ਕਰਕੇ ਆਪਣੇ ਹੱਥਾਂ ਨਾਲ ਕੇਵਲ ਉਨ੍ਹਾਂ ਦੀ ਹੀ ਰੱਖਿਆ ਕਪਦਾ ਹੈ, ਜੋ ਸੰਤਾਂ ਨਾਲ ਮਿਲ ਕੇ ਸ਼੍ਰਿਸ਼ਟੀ ਦੇ ਸੁਆਮੀ ਦਾ ਸਿਮਰਨ ਕਰਦੇ ਹਨ।

Bhai Manmohan Singh (Shabad OS, CC BY-SA)

English

Showering them with His Mercy, He protects them with His own hands. Meeting with the Holy Saints, they meditate on the Lord of the Universe. ||14||

Dr. Sant Singh Khalsa (Shabad OS, CC BY-SA)
Ang 1086 · Line 35

ਤੇਰੀ ਕੀਮਤਿ; ਕਹਣੁ. ਨ ਜਾਈ ॥

teree keemat; kehan. na jaaee |

Punjabi

ਤੇਰਾ ਮੁਲ, ਹੇ ਸੁਆਮੀ! ਦੱਸਿਆ ਨਹੀਂ ਜਾ ਸਕਦਾ।

Bhai Manmohan Singh (Shabad OS, CC BY-SA)

English

Your worth cannot be described.

Dr. Sant Singh Khalsa (Shabad OS, CC BY-SA)
Ang 1086 · Line 36

ਅਚਰਜ ਰੂਪੁ ਵਡੀ ਵਡਿਆਈ ॥

acharaj roop vaddee vaddiaaee |

Punjabi

ਅਦਭੁੱਤ ਹੈ ਤੇਰਾ ਸਰੂਪ ਅਤੇ ਵਿਸ਼ਾਲ ਹੈ ਤੇਰੀ ਵਿਸ਼ਾਲਤਾ।

Bhai Manmohan Singh (Shabad OS, CC BY-SA)

English

Wondrous is Your form, and Your glorious greatness.

Dr. Sant Singh Khalsa (Shabad OS, CC BY-SA)
Ang 1086 · Line 37

ਭਗਤਿ ਦਾਨੁ ਮੰਗੈ ਜਨੁ ਤੇਰਾ; ਨਾਨਕ ਬਲਿ ਬਲਿ ਜਾਵਣਾ ॥੧੫॥੧॥੧੪॥੨੨॥੨੪॥੨॥੧੪॥੬੨॥

bhagat daan mangai jan teraa; naanak bal bal jaavanaa |15|1|14|22|24|2|14|62|

Punjabi

ਤੈਡਾਂ ਗੋਲਾ, ਤੈਂਡੀ ਪ੍ਰੇਮਮਈ ਸੇਵਾ ਦੀ ਖ਼ੈਰ ਮੰਗਦਾ ਹੈ, ਹੇ ਸੁਆਮੀ! ਨਾਨਕ ਤੇਰੇ ਉਤੋਂ ਘੋਲੀ, ਘੋਲੀ ਵੰਝਦਾ ਹੈ।

Bhai Manmohan Singh (Shabad OS, CC BY-SA)

English

Your humble servant begs for the gift of devotional worship. Nanak is a sacrifice, a sacrifice to You. ||15||1||14||22||24||2||14||62||

Dr. Sant Singh Khalsa (Shabad OS, CC BY-SA)
Ang 1086 · Line 38

ਮਾਰੂ ਵਾਰ ਮਹਲਾ ੩ ॥

maaroo vaar mahalaa 3 |

Punjabi

ਮਾਰੂ ਵਾਰ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Vaar Of Maaroo, Third Mehl:

Dr. Sant Singh Khalsa (Shabad OS, CC BY-SA)
Ang 1086 · Line 39

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇੱਕ ਹੈ, ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 1086 · Line 40

ਸਲੋਕੁ ਮਃ ੧ ॥

salok mahalaa 1 |

Punjabi

ਸਲੋਕ ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, First Mehl:

Dr. Sant Singh Khalsa (Shabad OS, CC BY-SA)
Ang 1086 · Line 41

ਵਿਣੁ ਗਾਹਕ. ਗੁਣੁ ਵੇਚੀਐ; ਤਉ ਗੁਣੁ ਸਹਘੋ ਜਾਇ ॥

vin gaahak. gun vecheeai; tau gun sahagho jaae |

Punjabi

ਜੇਕਰ, ਜਦ ਕੋਈ ਖ਼ਰੀਦਾਰ ਨਾਂ ਹੋਵੇ, ਨੇਕੀ ਵੇਚੀ ਜਾਵੇ, ਤਦ ਇਹ ਸਸਤੀ ਵਿਕਦੀ ਹੈ।

Bhai Manmohan Singh (Shabad OS, CC BY-SA)

English

If virtue is sold when there is no buyer, then it is sold very cheap.

Dr. Sant Singh Khalsa (Shabad OS, CC BY-SA)
Ang 1086 · Line 42

ਗੁਣ ਕਾ ਗਾਹਕੁ ਜੇ ਮਿਲੈ; ਤਉ ਗੁਣੁ ਲਾਖ ਵਿਕਾਇ ॥

gun kaa gaahak je milai; tau gun laakh vikaae |

Punjabi

ਜੇਕਰ ਨੇਕੀ ਦਾ ਖ਼ਰੀਦਾਰ ਮਿਲ ਪਵੇ, ਤਾਂ ਇਹ ਆਪਣਾ ਲੱਖਾਂ ਗੁਣਾਂ ਮੁਲ ਕੱਢ ਜਾਂਦੀ ਹੈ।

Bhai Manmohan Singh (Shabad OS, CC BY-SA)

English

But if one meets a buyer of virtue, then virtue sells for hundreds of thousands.

Dr. Sant Singh Khalsa (Shabad OS, CC BY-SA)