Ang 1087
ਗੁਣ ਤੇ ਗੁਣ ਮਿਲਿ ਪਾਈਐ; ਜੇ ਸਤਿਗੁਰ ਮਾਹਿ ਸਮਾਇ ॥
gun te gun mil paaeeai; je satigur maeh samaae |
Punjabi
ਗੁਣੀ ਬੰਦੇ ਨਾਲਮਿਲ ਕੇ, ਉਸ ਪਾਸੋਂ ਨੇਕੀਆਂ ਪ੍ਰਾਪਤ ਹੁੰਦੀਆਂ ਹਨ ਅਤੇ ਜੀਵ ਸੱਚੇ ਗੁਰਾਂ ਅੰਦਰ ਲੀਨ ਹੋ ਜਾਂਦਾ ਹੈ।
English
Meeting with a virtuous person, virtue is obtained, and one is immersed in the True Guru.
ਮੋੁਲਿ ਅਮੋੁਲੁ. ਨ ਪਾਈਐ; ਵਣਜਿ. ਨ ਲੀਜੈ ਹਾਟਿ ॥
muol amuol. na paaeeai; vanaj. na leejai haatt |
Punjabi
ਅਮੋਲਕ ਨੇਕੀਆਂ, ਕੋਈ ਭੀ ਮੁੱਲ ਦੇਣ ਨਾਲ, ਪ੍ਰਾਪਤ ਨਹੀਂ ਹੁੰਦੀਆਂ, ਨਾਂ ਹੀ ਉਹ ਦੁਕਾਨ ਤੋਂ ਖ਼ਰੀਦੀਆਂ ਜਾ ਸਕਦੀਆਂ ਹਨ।
English
Priceless virtues are not obtained for any price; they cannot be purchased in a store.
ਨਾਨਕ ਪੂਰਾ ਤੋਲੁ ਹੈ; ਕਬਹੁ. ਨ ਹੋਵੈ ਘਾਟਿ ॥੧॥
naanak pooraa tol hai; kabahu. na hovai ghaatt |1|
Punjabi
ਨਾਨਕ, ਮੁਕੰਮਲ ਹੈ ਉਨ੍ਹਾਂ ਦਾ ਭਜਨ। ਇਹ ਕਦੇ ਭੀ ਘਟ ਨਹੀਂ ਹੁੰਦਾ।
English
O Nanak, their weight is full and perfect; it never decreases at all. ||1||
ਮਃ ੪ ॥
mahalaa 4 |
Punjabi
ਚੌਥੀ ਪਾਤਿਸ਼ਾਹੀ।
English
Fourth Mehl:
ਨਾਮ ਵਿਹੂਣੇ. ਭਰਮਸਹਿ; ਆਵਹਿ ਜਾਵਹਿ ਨੀਤ ॥
naam vihoone. bharamaseh; aaveh jaaveh neet |
Punjabi
ਨਾਮ ਤੋਂ ਸੱਖਣੇ ਇਨਸਾਨ ਭਟਕਦੇ ਹਨ ਅਤੇ ਸਦਾ ਆਉਂਦੇ ਤੇ ਜਾਂਦੇ ਹਨ।
English
Without the Naam, the Name of the Lord, they wander around, continually coming and going in reincarnation.
ਇਕਿ ਬਾਂਧੇ. ਇਕਿ ਢੀਲਿਆ; ਇਕਿ ਸੁਖੀਏ ਹਰਿ ਪ੍ਰੀਤਿ ॥
eik baandhe. ik dteeliaa; ik sukhee har preet |
Punjabi
ਕੋਈ ਜੂੜਾਂ ਨਾਲ ਜਕੜੇ ਹੋਏ ਹਨ, ਕਈਆਂ ਦੇ ਜੂੜ ਵੱਢੇ ਗਏ ਹਨ ਅਤੇ ਕਈ ਪ੍ਰਭੂ ਦੀ ਪ੍ਰੀਤ ਅੰਦਰ ਅਨੰਦਤ ਹਨ।
English
Some are in bondage, and some are set free; some are happy in the Love of the Lord.
ਨਾਨਕ ਸਚਾ ਮੰਨਿ ਲੈ; ਸਚੁ ਕਰਣੀ ਸਚੁ ਰੀਤਿ ॥੨॥
naanak sachaa man lai; sach karanee sach reet |2|
Punjabi
ਨਾਨਕ ਤੂੰ ਸੱਚੇ ਸੁਆਮੀ ਉੱਤੇ ਭਰੋਸਾ ਧਾਰ ਅਤੇ ਸੱਚੇ ਤਰੀਕਿਆਂ ਰਾਹੀਂ ਸੱਚੇ ਸੁੱਚੇ ਕਰਮ ਕਰ।
English
O Nanak, believe in the True Lord, and practice Truth, through the lifestyle of Truth. ||2||
ਪਉੜੀ ॥
paurree |
Punjabi
ਪਉੜੀ।
English
Pauree:
ਗੁਰ ਤੇ ਗਿਆਨੁ ਪਾਇਆ; ਅਤਿ ਖੜਗੁ ਕਰਾਰਾ ॥
gur te giaan paaeaa; at kharrag karaaraa |
Punjabi
ਗੁਰਾਂ ਦੇ ਪਾਸੋਂ ਮੈਂ ਬ੍ਰਹਮ ਗਿਆਤ ਦੀ ਪਰਮ ਬਲਵਾਨ ਤਲਵਾਰ ਪ੍ਰਾਪਤ ਕੀਤੀ ਹੈ।
English
From the Guru, I have obtained the supremely powerful sword of spiritual wisdom.
ਦੂਜਾ ਭ੍ਰਮੁ ਗੜੁ ਕਟਿਆ; ਮੋਹੁ ਲੋਭੁ ਅਹੰਕਾਰਾ ॥
doojaa bhram garr kattiaa; mohu lobh ahankaaraa |
Punjabi
ਦਵੈਤ-ਭਾਵ ਅਤੇ ਸੰਦੇਹ ਦੇ ਕਿਲ੍ਹੇ ਉੱਤੇ ਧਾਵਾ ਬੋਲ, ਮੈਂ ਸੰਸਾਰੀ ਮਮਤਾ, ਲਾਲਚ ਅਤੇ ਸਵੈ-ਹੰਗਤਾ ਨੂੰ ਵੰਢ ਸੁਟਿਆ ਹੈ।
English
I have cut down the fortress of duality and doubt, attachment, greed and egotism.
ਹਰਿ ਕਾ ਨਾਮੁ ਮਨਿ ਵਸਿਆ; ਗੁਰ ਸਬਦਿ ਵੀਚਾਰਾ ॥
har kaa naam man vasiaa; gur sabad veechaaraa |
Punjabi
ਗੁਰਾਂ ਦੀ ਬਾਣੀ ਦਾ ਧਿਆਨ ਧਾਰਣ ਦੁਆਰਾ ਵਾਹਿਗੁਰੂ ਦਾ ਨਾਮ ਮੇਰੇ ਅੰਦਰ ਟਿਕ ਗਿਆ ਹੈ।
English
The Name of the Lord abides within my mind; I contemplate the Word of the Guru's Shabad.
ਸਚ ਸੰਜਮਿ ਮਤਿ ਊਤਮਾ; ਹਰਿ ਲਗਾ ਪਿਆਰਾ ॥
sach sanjam mat aootamaa; har lagaa piaaraa |
Punjabi
ਸੱਚ, ਸਵੈ-ਜ਼ਬਤ ਅਤੇ ਸ੍ਰੇਸ਼ਟ ਸਮਝ ਰਾਹੀਂ, ਵਾਹਿਗੁਰੂ ਮੈਨੂੰ ਪਿਆਰਾ ਲਗਣ ਲੱਗ ਗਿਆ ਹੈ।
English
Through Truth, self-discipline and sublime understanding, the Lord has become very dear to me.
ਸਭੁ ਸਚੋ ਸਚੁ ਵਰਤਦਾ; ਸਚੁ ਸਿਰਜਣਹਾਰਾ ॥੧॥
sabh sacho sach varatadaa; sach sirajanahaaraa |1|
Punjabi
ਨਿਸਚਿਤ ਅਤੇ ਯਕੀਨਨ ਹੀ ਸੱਚਾ ਕਰਤਾ-ਪੁਰਖ ਹਰ ਥਾਂ ਵਿਆਪਕ ਹੋ ਰਿਹਾ ਹੈ।
English
Truly, truly, the True Creator Lord is all-pervading. ||1||
ਸਲੋਕੁ ਮਃ ੩ ॥
salok mahalaa 3 |
Punjabi
ਸਲੋਕ ਤੀਜੀ ਪਾਤਿਸ਼ਾਹੀ।
English
Salok, Third Mehl:
ਕੇਦਾਰਾ ਰਾਗਾ ਵਿਚਿ ਜਾਣੀਐ ਭਾਈ; ਸਬਦੇ ਕਰੇ ਪਿਆਰੁ ॥
kedaaraa raagaa vich jaaneeai bhaaee; sabade kare piaar |
Punjabi
ਰਾਗਾਂ ਵਿੱਚ ਕੇਦਾਰਾ, ਚੰਗਾ ਜਾਣਿਆ ਜਾਂਦਾ ਹੈ, ਹੇ ਵੀਰ! ਜੇਕਰ ਇਸ ਦੇ ਰਾਹੀਂ ਬੰਦੇ ਦਾ ਨਾਮ ਨਾਲ ਪ੍ਰੇਮ ਪੈ ਜਾਵੇ,
English
Among the ragas, Kaydaaraa Raga is known as good, O Siblings of Destiny, if through it, one comes to love the Word of the Shabad,
ਸਤਸੰਗਤਿ ਸਿਉ ਮਿਲਦੋ ਰਹੈ; ਸਚੇ ਧਰੇ ਪਿਆਰੁ ॥
satasangat siau milado rahai; sache dhare piaar |
Punjabi
ਉਹ ਸਾਧ ਸੰਗਤ ਨਾਲ ਜੁੜਿਆ ਰਹੇ ਅਤੇ ਸੱਚੇ ਸੁਆਮੀ ਨਾਲ ਉਸ ਦੀ ਪਿਰਹੜੀ ਪੈ ਜਾਵੇ,
English
and if one remains in the Soceity of the Saints, and enshrines love for the True Lord.
ਵਿਚਹੁ ਮਲੁ ਕਟੇ ਆਪਣੀ; ਕੁਲਾ ਕਾ ਕਰੇ ਉਧਾਰੁ ॥
vichahu mal katte aapanee; kulaa kaa kare udhaar |
Punjabi
ਤਾਂ ਉਹ ਆਪਣੀ ਅੰਦਰਲੀ ਮਲੀਣਤਾ ਨੂੰ ਧੋ ਸੁੱਟਦਾ ਹੈ ਅਤੇ ਆਪਣੀ ਵੰਸ਼ ਨੂੰ ਭੀ ਤਾਰ ਲੈਂਦਾ ਹੈ।
English
Such a person washes away the pollution from within, and saves his generations as well.
ਗੁਣਾ ਕੀ ਰਾਸਿ ਸੰਗ੍ਰਹੈ; ਅਵਗਣ ਕਢੈ ਵਿਡਾਰਿ ॥
gunaa kee raas sangrahai; avagan kadtai viddaar |
Punjabi
ਉਹ ਨੇਕੀਆਂ ਦੀ ਪੂੰਜੀ ਨੂੰ ਇਕੱਤਰ ਕਰਦਾ ਹੈ ਅਤੇ ਪਾਪਾਂ ਨੂੰ ਮਾਰ ਕੇ ਪਰੇ ਸੁੱਟ ਪਾਉਂਦਾ ਹੈ।
English
He gathes in the capital of virtue, and destroys and drives out unvirtuous sins.
ਨਾਨਕ. ਮਿਲਿਆ ਸੋ ਜਾਣੀਐ; ਗੁਰੂ. ਨ ਛੋਡੈ ਆਪਣਾ, ਦੂਜੈ. ਨ ਧਰੇ ਪਿਆਰੁ ॥੧॥
naanak. miliaa so jaaneeai; guroo. na chhoddai aapanaa, doojai. na dhare piaar |1|
Punjabi
ਨਾਨਕ, ਕੇਵਲ ਉਹੀ ਮਿਲ ਗਿਆ ਜਾਣਿਆ ਜਾਂਦਾ ਹੈ, ਜੋ ਆਪਣੇ ਗੁਰਾਂ ਨੂੰ ਨਹੀਂ ਤਿਆਗਦਾ ਤੇ ਹੋਰਸ ਨੂੰ ਮੁਹੱਬਤ ਨਹੀਂ ਕਰਦਾ।
English
O Nanak, he alone is known as united, who does not forsake his Guru, and who does not love duality. ||1||
ਮਃ ੪ ॥
mahalaa 4 |
Punjabi
ਚੌਥੀ ਪਾਤਿਸ਼ਾਹੀ।
English
Fourth Mehl:
ਸਾਗਰੁ ਦੇਖਉ. ਡਰਿ ਮਰਉ; ਭੈ ਤੇਰੈ ਡਰੁ ਨਾਹਿ ॥
saagar dekhau. ddar mrau; bhai terai ddar naeh |
Punjabi
ਸੰਸਾਰ ਸਮੁੰਦਰ ਨੂੰ ਵੇਖ, ਮੈਂ ਤ੍ਰਾਹ ਨਾਲ ਮਰ ਵੰਝਦਾ ਹਾਂ। ਤੇਰਾ ਭੈ ਧਾਰਨ ਕਰਨ ਦੁਆਰਾ, ਹੇ ਸਾਈਂ! ਮੈਂ ਹੋਰਸ ਤੋਂ ਲਹੀਂ ਡਰਦਾ।
English
Gazing upon the world-ocean, I am afraid of death; but if I live in the Fear of You, God, then I am not afraid.
ਗੁਰ ਕੈ ਸਬਦਿ ਸੰਤੋਖੀਆ; ਨਾਨਕ ਬਿਗਸਾ ਨਾਇ ॥੨॥
gur kai sabad santokheea; naanak bigasaa naae |2|
Punjabi
ਗੁਰਾਂ ਦੀ ਬਾਣੀ ਰਾਹੀਂ ਮੈਂ ਸੰਤੁਸ਼ਟ ਹੋ ਗਿਆ ਹਾਂ ਅਤੇ ਨਾਮ ਦੇ ਰਾਹੀਂ ਮੈਂ ਪ੍ਰਫੁੱਲਤ ਹੁੰਦਾ ਹਾਂ।
English
Through the Word of the Guru's Shabad, I am content; O Nanak, I blossom forth in the Name. ||2||
ਮਃ ੪ ॥
mahalaa 4 |
Punjabi
ਚੋਥੀ ਪਾਤਿਸ਼ਾਹੀ।
English
Fourth Mehl:
ਚੜਿ ਬੋਹਿਥੈ ਚਾਲਸਉ; ਸਾਗਰੁ ਲਹਰੀ ਦੇਇ ॥
charr bohithai chaalsau; saagar laharee dee |
Punjabi
ਭਾਵੇਂ ਸਮੁੰਦਰ ਵਿੱਚ ਤਰੰਗ ਉਠਦੇ ਹਨ, ਮੈਂ ਜਹਾਜ਼ ਤੇ ਚੜ੍ਹ ਕੇ ਚਲ ਪੈਂਦਾ ਹਾਂ।
English
I get on board the boat and set out, but the ocean is churning with waves.
ਠਾਕ ਨ. ਸਚੈ ਬੋਹਿਥੈ; ਜੇ ਗੁਰੁ ਧੀਰਕ ਦੇਇ ॥
tthaak na. sachai bohithai; je gur dheerak dee |
Punjabi
ਸੱਚੇ ਜਹਾਜ਼ ਨੂੰ ਕੋਈ ਰੁਕਾਵਟ ਪੇਸ਼ ਨਹੀਂ ਆਉਂਦੀ, ਜੇਕਰ ਗੁਰੂ ਜੀ ਧੀਰਜ, ਤਸੱਲੀ ਦੇਣ।
English
The boat of Truth encounters no obstruction, if the Guru gives encouragement.
ਤਿਤੁ ਦਰਿ ਜਾਇ ਉਤਾਰੀਆ; ਗੁਰੁ ਦਿਸੈ ਸਾਵਧਾਨੁ ॥
tit dar jaae utaareea; gur disai saavadhaan |
Punjabi
(ਮੇਰੇ) ਗੁਰੂ ਜੀ ਹਮੇਸ਼ਾਂ ਖ਼ਬਰਦਾਰ ਦਿਸ ਆਉਂਦੇ ਹਨ ਅਤੇ ਉਹ ਮੈਨੂੰ ਉਸ ਸੁਆਮੀ ਦੇ ਬੂਹੇ ਉੱਤੇ ਜਾ ਉਤਾਰਦੇ ਹਨ।
English
He takes us across to the door on the other side, as the Guru keeps watch.
ਨਾਨਕ ਨਦਰੀ ਪਾਈਐ; ਦਰਗਹ ਚਲੈ ਮਾਨੁ ॥੩॥
naanak nadaree paaeeai; daragah chalai maan |3|
Punjabi
ਨਾਨਕ, ਜੇਕਰ ਮੈਨੂੰ ਸੁਆਮੀ ਦੀ ਰਹਿਮਤ ਪ੍ਰਾਪਤ ਹੋ ਜਾਵੇ, ਤਾਂ ਮੈਂ ਇੱਜ਼ਤ ਆਬਰੂ ਨਾਲ ਵੁਸ ਦੇ ਦਰਬਾਰ ਨੂੰ ਜਾਵਾਂਗਾ।
English
O Nanak, if I am blessed with His Grace, I shall go to His Court with honor. ||3||
ਪਉੜੀ ॥
paurree |
Punjabi
ਪਉੜੀ।
English
Pauree:
ਨਿਹਕੰਟਕ ਰਾਜੁ ਭੁੰਚਿ ਤੂ; ਗੁਰਮੁਖਿ ਸਚੁ ਕਮਾਈ ॥
nihakanttak raaj bhunch too; guramukh sach kamaaee |
Punjabi
ਗੁਰਾਂ ਦੀ ਦਇਆ ਦੁਆਰਾ, ਸੱਚ ਦੀ ਕਮਾਈ ਕਰਕੇ, ਤੂੰ ਗਮ-ਰਹਿਤ ਰਾਜ-ਭਾਗ ਮਾਣ।
English
Enjoy your kingdom of bliss; as Gurmukh, practice Truth.
ਸਚੈ ਤਖਤਿ ਬੈਠਾ ਨਿਆਉ ਕਰਿ; ਸਤਸੰਗਤਿ ਮੇਲਿ ਮਿਲਾਈ ॥
sachai takhat baitthaa niaau kar; satasangat mel milaaee |
Punjabi
ਸੱਚੇ ਰਾਜਸਿੰਘਾਸ਼ਨ ਤੇ ਬਹਿ ਕੇ ਸੁਆਮੀ ਇਨਸਾਫ਼ ਕਰਦਾ ਹੈ ਅਤੇ ਇਨਸਾਨ ਨੂੰ ਸਾਧ ਸੰਗਤ ਦੇ ਮਿਲਾਪ ਅੰਦਰ ਮਿਲਾ ਦਿੰਦਾ ਹੈ।
English
Sitting upon the throne of Truth, the Lord administers justice; He unites us in Union with the Society of the Saints.
ਸਚਾ ਉਪਦੇਸੁ ਹਰਿ ਜਾਪਣਾ; ਹਰਿ ਸਿਉ ਬਣਿ ਆਈ ॥
sachaa upades har jaapanaa; har siau ban aaee |
Punjabi
ਸੱਚੇ ਗੁਰਾਂ ਦੀ ਸਿੱਖਮਤ ਰਾਹੀਂ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ, ਪ੍ਰਾਣੀ ਉਸ ਨਾਲ ਕਾਮਯਾਬ ਥੀ ਵੰਝਦਾ ਹੈ।
English
Meditating on the Lord, through the True Teachings, we become just like the Lord.
ਐਥੈ ਸੁਖਦਾਤਾ ਮਨਿ ਵਸੈ; ਅੰਤਿ ਹੋਇ ਸਖਾਈ ॥
aithai sukhadaataa man vasai; ant hoe sakhaaee |
Punjabi
ਜੇਕਰ ਆਰਾਮ-ਬਖ਼ਸ਼ਣਹਾਰ ਸੁਆਮੀ ਏਥੇ ਬੰਦੇ ਦੇ ਚਿੱਤ ਅੰਦਰ ਟਿਕ ਜਾਵੇ, ਤਾਂ ਅਖ਼ੀਰ ਨੂੰ ਉਹ ਉਸ ਦਾ ਸਹਾਇਕ ਥੀ ਵੰਝਦਾ ਹੈ।
English
If the Lord, the Giver of peace, abides in the mind, in this world, then in the end, He becomes our help and support.
ਹਰਿ ਸਿਉ ਪ੍ਰੀਤਿ ਊਪਜੀ; ਗੁਰਿ. ਸੋਝੀ ਪਾਈ ॥੨॥
har siau preet aoopajee; gur. sojhee paaee |2|
Punjabi
ਜਦ ਗੁਰੂ ਜੀ ਸਮਝ ਪ੍ਰਦਾਨ ਕਰਦੇ ਹਨ, ਤਾਂ ਬੰਦੇ ਦੇ ਮਨ ਅੰਦਰ ਪ੍ਰਭੂ ਦਾ ਪ੍ਰੇਮ ਉਤਪੰਨ ਹੋ ਜਾਂਦਾ ਹੈ।
English
Love for the Lord wells up, when the Guru imparts understanding. ||2||
ਸਲੋਕੁ ਮਃ ੧ ॥
salok mahalaa 1 |
Punjabi
ਸਲੋਕ ਪਹਿਲੀ ਪਾਤਿਸ਼ਾਹੀ।
English
Salok, First Mehl:
ਭੂਲੀ ਭੂਲੀ ਮੈ ਫਿਰੀ; ਪਾਧਰੁ ਕਹੈ. ਨ ਕੋਇ ॥
bhoolee bhoolee mai firee; paadhar kahai. na koe |
Punjabi
ਭੁੱਲੀ ਭਟਕੀ ਹੋਈ, ਮੈਂ ਭਟਕਦੀ ਫਿਰਦੀ ਹਾਂ ਅਤੇ ਕੋਈ ਭੀ ਮੈਨੂੰ ਰਾਹ ਨਹੀਂ ਦਸਦਾ।
English
Confused and deluded, I wander around, but no one shows me the way.
ਪੂਛਹੁ ਜਾਇ ਸਿਆਣਿਆ; ਦੁਖੁ ਕਾਟੈ ਮੇਰਾ ਕੋਇ ॥
poochhahu jaae siaaniaa; dukh kaattai meraa koe |
Punjabi
ਮੈਂ ਜਾ ਕੇ ਅਕਲਮੰਦਾਂ ਨੂੰ ਪੁਛਦੀ ਹਾਂ, ਕੀ ਕੋਈ ਜਣਾ ਹੈ ਜੋ ਕਸ਼ਟ ਤੋਂ ਮੇਰੀ ਖ਼ਲਾਸੀ ਕਰ ਦੇਵੇ?
English
I go and ask the clever people, if there is there anyone who can rid me of my pain.
ਸਤਿਗੁਰੁ ਸਾਚਾ ਮਨਿ ਵਸੈ; ਸਾਜਨੁ ਉਤ ਹੀ ਠਾਇ ॥
satigur saachaa man vasai; saajan ut hee tthaae |
Punjabi
ਜੇਕਰ ਸੱਚੇ ਸਤਿਗੁਰੂ ਮੇਰੇ ਚਿੱਤ ਅੰਦਰ ਨਿਵਾਸ ਕਰ ਲੈਣ ਤਾਂ ਮੈਂ ਆਪਣੇ ਮਿੱਤ੍ਰ ਪ੍ਰਭੂ ਨੂੰ ਐਨ ਉਸੇ ਥਾਂ ਤੇ ਵੇਖ ਲੈਂਦੀ ਹਾਂ।
English
If the True Guru abides within my mind, then I see the Lord, my best friend, there.
ਨਾਨਕ ਮਨੁ ਤ੍ਰਿਪਤਾਸੀਐ; ਸਿਫਤੀ ਸਾਚੈ ਨਾਇ ॥੧॥
naanak man tripataaseeai; sifatee saachai naae |1|
Punjabi
ਨਾਨਕ, ਸੱਚੇ ਨਾਮ ਦੀ ਮਹਿਮਾ ਗਾਇਨ ਕਰਨ ਦੁਆਰਾ, ਆਤਮਾ ਰੱਜ ਜਾਂਦੀ ਹੈ।
English
O Nanak, my mind is satisfied and fulfilled, contemplating the Praises of the True Name. ||1||
ਮਃ ੩ ॥
mahalaa 3 |
Punjabi
ਤੀਜੀ ਪਾਤਿਸ਼ਾਹੀ।
English
Third Mehl:
ਆਪੇ ਕਰਣੀ ਕਾਰ ਆਪਿ; ਆਪੇ ਕਰੇ ਰਜਾਇ ॥
aape karanee kaar aap; aape kare rajaae |
Punjabi
ਹਰੀ ਖੁਦ ਆਚਰਣ ਹੈ, ਖ਼ੁਦ ਅਮਲ ਅਤੇ ਖ਼ੁਦ ਹੀ ਫ਼ੁਰਮਾਨ ਜਾਰੀ ਕਰਦਾ ਹੈ।
English
He Himself is the Doer, and He is the deed; He Himself issues the Command.
ਆਪੇ ਕਿਸ ਹੀ ਬਖਸਿ ਲਏ; ਆਪੇ ਕਾਰ ਕਮਾਇ ॥
aape kis hee bakhas le; aape kaar kamaae |
Punjabi
ਉਹ ਖ਼ੁਦ ਕਈਆਂ ਨੂੰ ਬਖ਼ਸ਼ ਦਿੰਦਾ ਹੈ ਅਤੇ ਖ਼ੁਦ ਹੀ ਘਾਲ ਕਮਾਉਂਦਾ ਹੈ।
English
He Himself forgives some, and He Himself does the deed.
ਨਾਨਕ ਚਾਨਣੁ ਗੁਰ ਮਿਲੇ; ਦੁਖ ਬਿਖੁ ਜਾਲੀ ਨਾਇ ॥੨॥
naanak chaanan gur mile; dukh bikh jaalee naae |2|
Punjabi
ਨਾਨਕ ਰੱਬੀ ਨੂਰ ਗੁਰਾਂ ਪਾਸੋਂ ਪ੍ਰਾਪਤ ਕਰ, ਬੰਦਾ ਆਪਣੀ ਪੀੜ ਤੇ ਪਾਪ ਨੂੰ ਨਾਮ ਦੇ ਰਾਹੀਂ ਸਾੜ ਸੁੱਟਦਾ ਹੈ।
English
O Nanak, receiving the Divine Light from the Guru, suffering and corruption are burnt away, through the Name. ||2||
ਪਉੜੀ ॥
paurree |
Punjabi
ਪਉੜੀ।
English
Pauree:
ਮਾਇਆ ਵੇਖਿ. ਨ ਭੁਲੁ ਤੂ; ਮਨਮੁਖ ਮੂਰਖਾ ॥
maaeaa vekh. na bhul too; manamukh moorakhaa |
Punjabi
ਹੇ ਮੂੜ੍ਹ ਮਨਮੁਖ ਪੁਰਸ਼! ਤੂੰ ਧਨ-ਦੌਲਤ ਨੂੰ ਦੇਖ ਕੇ ਗ਼ਲਤੀ ਨਾਂ ਕਰ।
English
Don't be fooled by gazing at the riches of Maya, you foolish self-willed manmukh.
ਚਲਦਿਆ. ਨਾਲਿ ਨ ਚਲਈ; ਸਭੁ ਝੂਠੁ ਦਰਬੁ ਲਖਾ ॥
chaladiaa. naal na chalee; sabh jhootth darab lakhaa |
Punjabi
ਸਾਰਾ ਪਦਾਰਥ ਜੋ ਤੂੰ ਦੇਖਦਾ ਹੈਂ, ਕੂੜਾ ਹੈ ਅਤੇ ਤੁਰਨ ਵੇਲੇ ਇਸ ਨੇ ਤੇਰੇ ਨਾਲ ਨਹੀਂ, ਜਾਣਾ।
English
It shall not go along with you when you must depart; all the wealth you see is false.
ਅਗਿਆਨੀ ਅੰਧੁ. ਨ ਬੂਝਈ; ਸਿਰ ਊਪਰਿ. ਜਮ ਖੜਗੁ ਕਲਖਾ ॥
agiaanee andh. na boojhee; sir aoopar. jam kharrag kalakhaa |
Punjabi
ਬੇਸਮਝ ਅੰਨ੍ਹਾ ਬੰਦਾ ਜਾਣਦਾ ਨਹੀਂ, ਕਿ ਮੌਤ ਦੀ ਤਲਵਾਰ ਉਸ ਦੇ ਸਿਰ ਉੰਤੇ ਲਟਕ ਰਹੀ ਹੈ।
English
The blind and ignorant do not understand, that the sword of death is hanging over their heads.
ਗੁਰ ਪਰਸਾਦੀ ਉਬਰੇ; ਜਿਨ; ਹਰਿ ਰਸੁ ਚਖਾ ॥
gur parasaadee ubare; jin; har ras chakhaa |
Punjabi
ਜੋ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰਦੇ ਹਨ, ਉਹ ਗੁਰਾਂ ਦੀ ਦਇਆ ਦੁਆਰਾ ਪਾਰ ਉੱਤਰ ਜਾਂਦੇ ਹਨ।
English
By Guru's Grace, those who drink in the sublime essence of the Lord are saved.